ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੀ ਹੈ ਕੌਮੀ ਬਾਲ ਵਿਗਿਆਨ ਕਾਂਗਰਸ

ਸਾਲ 1993 ’ਚ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਅਤੇ ਨਵੀਨਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਉਪਲੱਬਧ ਕਰਵਾਉਣ ਦੇ ਨਾਲ-ਨਾਲ ਵਿਗਿਆਨ ਅਤੇ ਤਕਨੀਕੀ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਕੌਮੀ ਵਿਗਿਆਨ ਅਤੇ ਤਕਨੀਕੀ ਸੰਚਾਰ ਪ੍ਰੀਸ਼ਦ (ਐੱਨਸੀਐੱਸਟੀਸੀ), ਵਿਗਿਆਨ ਅਤੇ ਤਕਨੀਕੀ ਵਿਭਾਗ, ਨਵੀਂ ਦਿੱਲੀ ਵੱਲੋਂ ਕੌਮੀ ਬਾਲ ਵਿਗਿਆਨ ਕਾਂਗਰਸ ਦੀ ਸ਼ੁਰੂਆਤ ਕੀਤੀ ਗਈ

ਇਹ ਪ੍ਰੋਗਰਾਮ ਸਿਰਫ਼ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ (10-17 ਸਾਲ ਦੀ ਉਮਰ ਵਰਗ) ਲਈ ਹੀ ਨਹੀਂ ਹੈ, ਸਗੋਂ ਅਜਿਹੇ ਬੱਚੇ ਜੋ ਸਕੂਲ ਛੱਡ ਚੁੱਕੇ ਹਨ ਅਤੇ ਅਪੰਗ ਬੱਚੇ ਵੀ ਇਸ ਪ੍ਰੋਗਰਾਮ ’ਚ ਹਿੱਸਾ ਲੈ ਸਕਦੇ ਹਨ ਇਸ ਪ੍ਰੋਗਰਾਮ ਤਹਿਤ 10-17 ਸਾਲ ਦੀ ਉਮਰ ਵਰਗ ਦੇ ਦੋ ਬੱਚਿਆਂ ਦਾ ਇੱਕ ਸਮੂਹ ਬਣਾਇਆ ਜਾਂਦਾ ਹੈ ਇਹ ਉਮਰ ਸਮੂਹ ਜੂਨੀਅਰ (11-14 ਸਾਲ) ਵਰਗ ਅਤੇ ਸੀਨੀਅਰ (14-17 ਸਾਲ) ਵਰਗ ਦੇ ਹੁੰਦੇ ਹਨ ਇਹ ਸਮੂਹ ਫੋਕਲ ਥੀਮ ਤਹਿਤ ਸਥਾਨਕ ਵਸ਼ਿਸ਼ਟ ਸਮੱਸਿਆ ਦੀ ਚੋਣ ਕਰਦਾ ਹੈ ਅਤੇ ਸਮੱਸਿਆ ਦਾ ਹੱਲ ਲੱਭਦਾ ਹੈ ਮਾਰਗਦਰਸ਼ਕ ਅਧਿਆਪਕ ਦੀ ਦੇਖ-ਰੇਖ ’ਚ ਕੰਮ ਹੁੰਦਾ ਹੈ ਇਹ ਪ੍ਰੋਗਰਾਮ ਵਿਗਿਆਨਕ ਅਧਿਐਨ ਦੀ ਭਾਵਨਾ ਦੇ ਨਾਲ-ਨਾਲ ਵਿਗਿਆਨਕ ਰੂਪ ਨਾਲ ਕਿਸੇ ਸਮੱਸਿਆ ਦਾ ਵਿਸ਼ਲੇਸ਼ਣ ਵੀ ਕਰਦਾ ਹੈ

Also Read :-


ਬਾਲ ਵਿਗਿਆਨ ਕਾਂਗਰਸ ਬੱਚਿਆਂ ’ਚ ਜਗਿਆਸਾ ਪੈਦਾ ਕਰਨ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਜ਼ਾਗਰ ਕਰਨ ਅਤੇ ਉਨ੍ਹਾਂ ਦੀ ਕਲਪਨਾ ਨੂੰ ਸਾਕਾਰ ਕਰਨ ਦਾ ਮੌਕਾ ਦਿੰਦੀ ਹੈ ਜ਼ਿਲ੍ਹਾ ਪੱਧਰ ਤੋਂ ਚੁਣੇ ਗਏ ਵਿਦਿਆਰਥੀ ਸੂਬਾ ਪੱਧਰੀ ਮੁਕਾਬਲੇ ’ਚ ਸ਼ਾਮਲ ਹੁੰਦੇ ਹਨ ਸੂਬਾ ਪੱਧਰ ਤੋਂ ਚੁਣੇ ਗਏ ਬਾਲ ਵਿਗਿਆਨਕ ਹਰ ਸਾਲ ਦਸੰਬਰ ਦੇ ਮਹੀਨੇ ’ਚ ਹੋਣ ਵਾਲੀ ਕੌਮੀ ਬਾਲ ਵਿਗਿਆਨ ਕਾਂਗਰਸ ’ਚ ਹਿੱਸਾ ਲੈਂਦੇ ਹਨ ਜ਼ਿਲ੍ਹੇ ਤੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਪ੍ਰੋਗਰਾਮ ’ਚ ਹਿੱਸਾ ਦਿਵਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸੰਸਥਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ, ਤਾਂ ਕਿ ਪ੍ਰਤਿਭਾਸ਼ਾਲੀ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਦਿਖਾਉਣ ਤੋਂ ਵਾਂਝੇ ਨਾ ਰਹਿ ਜਾਣ

ਬਾਲ ਵਿਗਿਆਨ ਕਾਂਗਰਸ ਵੱਲੋਂ ਹਰੇਕ ਸਾਲ ਇੱਕ ਮੁੱਖ ਵਿਸ਼ਾ ਤੈਅ ਕੀਤਾ ਜਾਂਦਾ ਹੈ ਵਿਦਿਆਰਥੀ ਮੁੱਖ ਵਿਸ਼ੇ ਅਤੇ ਚੁਣੇ ਗਏ ਉੱਪ-ਵਿਸ਼ਿਆਂ ਨਾਲ ਜੁੜੀ ਹੋਈ ਯੋਜਨਾ ਗਤੀਵਿਧੀ ਕਰਦੇ ਹਨ ਪ੍ਰੋਗਰਾਮ ਨਾਲ ਸਬੰਧਿਤ ਮਾਰਗਦਰਸ਼ਕ ਪੁਸਤਕ ਵਿਦਿਆਰਥੀਆਂ ਅਤੇ ਮਾਰਗਦਰਸ਼ਕ ਅਧਿਆਪਕਾਂ ਲਈ ਉਪਲੱਬਧ ਰਹਿੰਦੀਆਂ ਹਨ ਜ਼ਿਲ੍ਹਾ ਪੱਧਰ ’ਤੇ ਮਾਰਗਦਰਸ਼ਕ ਅਧਿਆਪਕਾਂ ਲਈ ਇੱਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ’ਚ ਜ਼ਿਲ੍ਹਾ ਪੱਧਰ ਦੇ ਨੋਡਲ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮਾਰਗਦਰਸ਼ਕ ਅਧਿਆਪਕਾਂ ਨੂੰ ਮੁੱਖ ਵਿਸ਼ੇ ਅਤੇ ਚੁਣੇ ਗਏ ਉੱਪ ਵਿਸ਼ਿਆਂ ਨਾਲ ਸਬੰਧਿਤ ਸੋਧ ਕਾਰਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਵਿਦਿਆਰਥੀ ਆਪਣੇ ਮਾਰਗਦਰਸ਼ਕ ਅਧਿਆਪਕ ਦੇ ਨਿਰਦੇਸ਼ਨ ’ਚ ਆਪਣਾ ਸੋਧ ਦਾ ਕੰਮ ਪੂਰਾ ਕਰਦੇ ਹਨ ਸਾਲ 2021 ’ਚ 29ਵੀਂ ਕੌਮੀ ਬਾਲ ਵਿਗਿਆਨ ਕਾਂਗਰਸ ਦਾ ਮੁੱਖ ਵਿਸ਼ਾ ਸੀ

‘ਸਤਤ ਜੀਵਨ ਲਈ ਵਿਗਿਆਨ’ ਅਤੇ ਉੱਪ ਵਿਸ਼ੇ ਸਨ ‘ਸਤਤ ਜੀਵਨ ਲਈ ਪਰਿਤੰਤਰ, ਸਤਤ ਜੀਵਨ ਲਈ ਉੁਪਯੁਕਤ ਤਕਨੀਕੀ, ਸਤਤ ਜੀਵਨ ਲਈ ਸਮਾਜਿਕ ਨਵੀਨਤਾ, ਸਤਤ ਜੀਵਨ ਲਈ ਅਭਿਕਲਪਨਾ, ਵਿਕਾਸ, ਮਾਡÇਲੰਗ ਅਤੇ ਯੋਜਨਾ, ਸਤਤ ਜੀਵਨ ਲਈ ਪਰੰਪਰਿਕ ਗਿਆਨ ਪ੍ਰਣਾਲੀ ’ਚ ਸਾਲ 2021 ’ਚ ਕੋਵਿਡ-19 ਦੇ ਚੁਣੌਤੀਪੂਰਨ ਸਮੇਂ ’ਚ ਬਾਲ ਵਿਗਿਆਨ ਕਾਂਗਰਸ ਦੇ ਅਧੀਨ ਮੁਕਾਬਲੇ ਦਾ ਆਯੋਜਨ ਆੱਨਲਾਈਨ ਕੀਤਾ ਗਿਆ ਸੀ

ਜੇਕਰ ਗੱਲ ਕਰੀਏ ਹਰਿਆਣਾ ਸੂਬੇ ਦੇ ਸਰਸਾ ਜ਼ਿਲ੍ਹੇ ਦੀ ਤਾਂ ਉੱਥੇ ਸਰਕਾਰੀ ਸੈਕੰਡਰੀ ਸਕੂਲ, ਫਿਰੋਜ਼ਾਬਾਦ ਬਲਾਕ ਰਾਣੀਆ ਤੋਂ ਲਗਾਤਾਰ ਪਿਛਲੇੇ ਪੰਜ ਸਾਲਾਂ ਤੋਂ ਵਿਦਿਆਰਥੀ ਮਾਰਗਦਰਸ਼ਕ ਅਧਿਆਪਕ ਸੂਰਿਆ ਸ਼ਰਮਾ ਦੇ ਮਾਰਗਦਰਸ਼ਨ ’ਚ ਸੂਬਾ ਅਤੇ ਸੂਬਾ ਪੱਧਰ ’ਤੇ ਆਪਣਾ ਸੋਧ ਕਾਰਜ ਪੇਸ਼ ਕਰ ਰਹੇ ਹਨ

ਸਰਕਾਰੀ ਸੈਕੰਡਰੀ ਸੂਕਲ, ਫਿਰੋਜ਼ਾਬਾਦ ਤੋਂ ਸੈਸ਼ਨ 2017-18 ’ਚ ਜਮਾਤ 8ਵੀਂ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਝੱਜਰ ’ਚ ਸੂਬਾ ਪੱਧਰ ਦੇ ਮੁਕਾਬਲੇ ’ਚ ‘ਚੋਟੀ ਦਾ ਰਹੱਸ-ਸੱਚ ਜਾਂ ਝੂਠ’ ਵਿਸ਼ੇ ’ਤੇ ਆਪਣਾ ਸੋਧ ਕਾਰਜ ਪੇਸ਼ ਕੀਤਾ ਇਸੇ ਸਕੂਲ ਤੋਂ ਸੈਸ਼ਨ 2018-19 ’ਚ ਜਮਾਤ 8ਵੀਂ ਦੇ ਵਿਦਿਆਰਥੀ ਅਨਮੋਲ ਨੇ ਭੁਵਨੇਸ਼ਵਰ (ਉੜੀਸਾ) ’ਚ ਕੌਮੀ ਬਾਲ ਵਿਗਿਆਨ ਕਾਂਗਰਸ ’ਚ ‘ਨਹਾਉਣ ’ਚ ਯੁਕਤ ਜਲ ਨੂੰ ਬਚਾਉਣਾ’ ਵਿਸ਼ੇ ’ਚ ਆਪਣਾ ਸੋਧ ਕਾਰਜ ਪੇਸ਼ ਕੀਤਾ ਸੈਸ਼ਨ 2019-20 ’ਚ ਉਕਤ ਸਕੂਲ ਤੋਂ ਜਮਾਤ 8ਵੀਂ ਦੀ ਵਿਦਿਆਰਥਣ ਮਮਤਾ ਨੇ ਤਿਰੁਵਨੰਤਪੁਰਮ (ਕੇਰਲ) ’ਚ ਕੌਮੀ ਪੱਧਰ ਦੇ ਮੁਕਾਬਲੇ ’ਚ ‘ਗੋਬਰ ਨਿਪਟਾਓ, ਲੱਕੜੀ ਬਚਾਓ’ ਵਿਸ਼ੇ ’ਚ ਆਪਣਾ ਸੋਧ ਕਾਰਜ ਪੇਸ਼ ਕੀਤਾ ਸੈਸ਼ਨ 2020-21’ਚ ਉਕਤ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਦਾ ਸੋਧ ਕਾਰਜ ‘ਬਿਜਲੀ ਦੀ ਬਰਬਾਦੀ, ਦੇਸ਼ ਦੀ ਬਰਬਾਦੀ’ ਕੌਮੀ ਪੱਧਰ ਲਈ ਚੁਣੀ ਗਈ ਸੈਸ਼ਨ 2021-22 ’ਚ 29ਵੀਂ ਕੌਮੀ ਬਾਲ ਵਿਗਿਆਨ ਕਾਂਗਰਸ ਤਹਿਤ ਗ੍ਰਾਮੀਣ ਜੂਨੀਅਰ ਤੋਂ ਰਾ. ਮਾ. ਵਿ. ਫਿਰੋਜ਼ਾਬਾਦ ਤੋਂ 8ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਦਾ ‘ਕਚਰਾ ਪ੍ਰਬੰਧਨ, ਭਵਿੱਖ ਲਈ ਸਫਾਈ ਦਾ ਵਿਕਲਪ’ ਵਿਸ਼ੇ ’ਚ ਸੋਧ ਕਾਰਜ ਕੌਮੀ ਪੱਧਰ ਲਈ ਚੁਣਿਆ ਗਿਆ

ਕਿਰਿਆਸ਼ੀਲ ਸਮਾਂ-ਸੂਚੀ

ਗਤੀਵਿਧੀ ਦੇ ਵਿਸ਼ੇ ਚੁਣ ਕੇ ਟੀਮ/ ਗਰੁੱਪ ਦਾ ਰਜਿਸਟਰੀਕਰਨ: ਜੂਨ-ਜੁਲਾਈ ਹਰ ਸਾਲ
ਸਬੰਧਿਤ ਯੋਜਨਾਵਾਂ ’ਤੇ ਕਿਰਿਆਸ਼ੀਲ: ਅਗਲੇ 2-3 ਮਹੀਨਿਆਂ ਤੱਕ
ਜ਼ਿਲ੍ਹਾ ਪੱਧਰੀ ਸੰਮੇਲਨ: ਸਤੰਬਰ-ਅਕਤੂਬਰ ਤੱਕ
ਸੂਬਾ ਪੱਧਰੀ ਸੰਮੇਲਨ: ਨਵੰਬਰ ਤੱਕ
ਕੌਮੀ ਸੰਮੇਲਨ ਦਸੰਬਰ: 27-31 ਦਸੰਬਰ
ਇੰਡੀਅਨ ਸਾਇੰਸ ਕਾਂਗਰਸ: 03-07 ਜਨਵਰੀ
ਕਿਸ਼ੋਰ ਵਿਗਿਆਨਕ ਸੰਮੇਲਨ (ਇੰਡੀਅਨ ਸਾਇੰਸ ਕਾਂਗਰਸ): 04-06 ਜਨਵਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!