ਵੈਜੀਟੇਬਲ ਬਿਰਆਨੀ
Also Read :-
Table of Contents
ਸਮੱਗਰੀ:
- ਬਾਸਮਤੀ ਚੌਲ,
- ਦੋ ਵੱਡੇ ਚਮਚ ਗੰਢੇ,
- ਲਸਣ ਦਾ ਪੇਸਟ,
- ਅਦਰਕ ਦਾ ਪੇਸਟ,
- ਹਰੇ ਮਟਰ,
- ਕੱਟੀ ਹੋਈ ਫੁੱਲਗੋਭੀ,
- ਕੱਟੀ ਗਾਜ਼ਰ,
- ਦੋ ਕੱਟੇ ਆਲੂ,
- ਕੱਟੀ ਹਰੀ ਬੀਨ,
- ਆਟਾ ਕੱਪ ਫੈਂਟਿਆ ਹੋਇਆ ਦਹੀ,
- ਇਲਾਇਚੀ,
- ਲੌਂਗ,
- ਜਾਇਫਲ,
- ਪੁਦੀਨੇ ਦੇ ਪੱਤੇ,
- ਪਾਣੀ,
- ਘਿਓ,
- ਜੀਰਾ,
- ਦਾਲਚੀਨੀ,
- ਪੀਸੀ ਕਾਲੀ ਮਿਰਚ,
- ਵੱਡੀ ਇਲਾਇਚੀ,
- ਤੇਜ਼ਪੱਤਾ,
- ਅਨਸਾਲਟੇਡ ਮੱਖਣ
ਰੇਸਿਪੀ:
ਬਾਸਮਤੀ ਚੌਲ ਨੂੰ ਪਾਣੀ ’ਚ ਚੰਗੀ ਤਰ੍ਹਾਂ ਧੋ ਕੇ ਅੱਧੇ ਘੰਟੇ ਲਈ ਭਿਓਂ ਕੇ ਰੱਖ ਦਿਓ ਕੜਾਹੀ ’ਚ ਚਾਰ ਵੱਡੇ ਚਮਚ ਘਿਓ ਨੂੰ ਗਰਮ ਕਰੋ ਇਸ ’ਚ ਕੱਟਿਆ ਹੋਇਆ ਗੰਢਾ ਸੁਨਹਿਰਾ ਹੋਣ ਤੱਕ ਭੁੰਨੋ ਫਿਰ ਗੰਢੇ ਦੇ ਤਲੇ ਸਲਾਇਸ ਨੂੰ ਪੇਪਰ ’ਚ ਕੱਢ ਲਓ ਹੁਣ ਇਸੇ ਕੜਾਹੀ ’ਚ ਕਾਲਾ ਜੀਰਾ ਭੁੰਨੋ ਹੁਣ ਲੌਂਗ, ਦਾਲਚੀਨੀ, ਜਾਇਫਲ ਅਤੇ ਕਾਲੀ ਮਿਰਚ ਪਾ ਕੇ ਭੁੰਨ ਲਓ ਇਸ ’ਚ ਅਦਰਕ ਅਤੇ ਲਸਣ ਦਾ ਪੇਸਟ ਮਿਲਾ ਕੇ ਇੱਕ ਮਿੰਟ ਤੱਕ ਭੁੰਨ ਲਓ ਹੁਣ ਲੂਣ, ਕਾਲੀ ਮਿਰਚ, ਮੱਖਣ, ਦਹੀ ਅਤੇ ਸਾਰੀਆਂ ਸਬਜ਼ੀਆਂ ਨੂੰ ਮਿਲਾ ਲਓ
ਅਤੇ ਧੀਮੇ ਸੇਕੇ ’ਚ ਨਰਮ ਹੋਣ ਦਿਓ ਇੱਕ ਵੱਖਰੇ ਪੈਨ ’ਚ 8 ਕੱਪ ਪਾਣੀ ’ਚ ਦੋ ਚਮਚ ਲੂਣ ਪਾ ਕੇ ਉੱਬਾਲੋ ਕੁਝ ਲੌਂਗ, ਦਾਲਚੀਨੀ, ਜੀਰਾ, ਵੱਡੀ ਇਲਾਇਚੀ ਅਤੇ ਹਰੀ ਇਲਾਇਚੀ ਨੂੰ ਇੱਕ ਕੱਪੜੇ ’ਚ ਬੰਨ੍ਹ ਕੇ ਪੋਟਲੀ ਬਣਾ ਲਓ ਮਸਾਲਿਆਂ ਵਾਲੀ ਇਸ ਪੋਟਲੀ ਨੂੰ ਪਾਣੀ ’ਚ ਪਾਓ ਪਾਣੀ ’ਚ ਤੇਜ਼ਪੱਤਾ ਵੀ ਮਿਲਾ ਲਓ ਲਗਭਗ 20 ਮਿੰਟਾਂ ਤੱਕ ਧੀਮੇ ਸੇਕੇ ’ਤੇ ਮਸਾਲੇ ਦਾ ਸਵਾਦ ਆਉਣ ਤੱਕ ਪਾਣੀ ਉਬਾਲੋ ਹੁਣ ਬਾਸਮਤੀ ਚੌਲ ਉੱਬਲੇ ਪਾਣੀ ’ਚ ਮਿਲਾ ਲਓ ਅਤੇ ਅੱਧਾ ਪਕਾਓ ਜਦੋਂ ਚੌਲ ਅੱਧਾ ਪੱਕਣ ਲੱਗਣ
ਤਾਂ ਪਾਣੀ ਨਾਲ ਛਾਣ ਕੇ ਚੌਲ ਅਤੇ ਬਚੇ ਹੋਏ ਪਾਣੀ ਨੂੰ ਵੀ ਵੱਖ-ਵੱਖ ਰੱਖ ਲਓ ਚੌਲਾਂ ’ਚ ਘਿਓ ਮਿਲਾ ਕੇ ਵੱਖ ਰੱਖ ਲਓ ਭੁੰਨੇ ਗੰਢੇ ਕਿਸੇ ਬਰਤਨ ’ਚ ਰੱਖੋ, ਉੱਪਰ ਤੋਂ ਚੌਲ ਫੈਲਾ ਲਓ ਚਾਵਲ ਦੇ ਉੱਪਰ ਸਬਜ਼ੀਆਂ ਨੂੰ ਫੈਲਾ ਕੇ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰੋ ਹੁਣ ਗਰਮਾ-ਗਰਮ ਸਰਵ ਕਰੋ