ਕੈਰੀ ਦਾ ਪੰਨਾ
ਸਮੱਗਰੀ: Aam Panna Recipe
- 300 ਗ੍ਰਾਮ ਕੱਚੇ ਅੰਬ (2-3 ਮੀਡੀਅਮ ਆਕਾਰ ਦੇ),
- 2 ਛੋਟੇ ਚਮਚ ਭੁੰਨਿਆ ਜ਼ੀਰਾ ਪਾਊਡਰ,
- ਸੁਆਦ ਅਨੁਸਾਰ ਕਾਲਾ ਲੂਣ,
- ਇੱਕ ਚੌਥਾਈ ਛੋਟੀ ਚਮਚ ਕਾਲੀ ਮਿਰਚ,
- 100-150 ਗ੍ਰਾਮ (1/2-3/4 ਕੱਪ) ਖੰਡ,
- 20-30 ਪੁਦੀਨੇ ਦੀਆਂ ਪੱਤੀਆਂ,
- ਸਾਦਾ ਲੂਣ ਜ਼ਰੂਰਤ ਅਨੁਸਾਰ
Also Read :-
- ਸ਼ਹਿਤੂਤ ਸ਼ੇਕ
- ਅੰਗੂਰ ਸ਼ੇਕ
- ਐਪਲ ਬਨਾਨਾ ਗਿਲਾਸ
- ਟੋਮੇਟੋ-ਓਰੇਂਜ ਜੂਸ
- ਮਸਾਲੇ ਵਾਲਾ ਦੁੱਧ ਇਸ ਤਰ੍ਹਾਂ ਬਣਾਓ, ਜਿਹੜੇ ਦੁੱਧ ਨਹੀਂ ਪੀਂਦੇ ਉਹ ਵੀ ਇਸਦਾ ਅਨੰਦ ਲੈਣਗੇ
ਬਣਾਉਣ ਦਾ ਤਰੀਕਾ: Aam Panna Recipe
ਸਭ ਤੋਂ ਪਹਿਲਾਂ ਕੱਚੇ ਅੰਬਾਂ ਨੂੰ ਧੋ ਕੇ ਉਨ੍ਹਾਂ ਨੂੰ ਛਿੱਲ ਲਓ ਅਤੇ ਫਿਰ ਉਨ੍ਹਾਂ ਦੀ ਗੁਠਲੀਆਂ ਨੂੰ ਪਲਪ ਤੋਂ ਵੱਖ ਕਰਕੇ, ਇੱਕ-ਦੋ ਕੱਪ ਪਾਣੀ ’ਚ ਪਾ ਕੇ ਉਬਾਲ ਲਓ
ਹੁਣ ਮਿਕਸੀ ’ਚ ਇਹ ਉੱਬਲਿਆ ਹੋਇਆ ਪਲਪ, ਖੰਡ, ਕਾਲਾ ਲੂਣ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਇਸ ’ਚ ਇੱਕ ਲੀਟਰ ਠੰਢਾ ਪਾਣੀ ਮਿਲਾ ਕੇ ਇਸ ਨੂੰ ਛਾਣਨੀ ’ਚ ਛਾਣ ਲਓ
ਅੰਬ ਦਾ ਪੰਨਾ ਤਿਆਰ ਹੈ ਹੁਣ ਇਸ ’ਚ ਕਾਲੀ ਮਿਰਚ ਅਤੇ ਭੁੰਨਿਆ ਹੋਇਆ ਜ਼ਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਬਰਫ ਦੇ ਟੁਕੜੇ ਪਾ ਕੇ ਠੰਢਾ-ਠੰਢਾ ਪਰੋਸੋ ਜੇਕਰ ਤੁਸੀਂ ਚਾਹੋ ਤਾਂ ਇਸ ਅੰਬ ਦੇ ਪੰਨੇ ਨੂੰ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਵੀ ਪਰੋਸ ਸਕਦੇ ਹੋ