it is important to have a goal in life

ਜੀਵਨ ’ਚ ਟੀਚੇ ਦਾ ਹੋਣਾ ਜ਼ਰੂਰੀ

ਮਨੁੱਖ ਨੂੰ ਆਪਣਾ ਟੀਚਾ ਤੈਅ ਕਰਨਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਜੀਵਨਕਾਲ ’ਚ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦਾ ਹੈ ਟੀਚੇ ਨੂੰ ਪਾਉਣ ਦੀ ਕਾਮਨਾ ਕਰਨ ਵਾਲੇ ਲਈ ਆਤਮ ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਦੋਂ ਉਹ ਆਪਣੇ ਟੀਚੇ ਨੂੰ ਪਾਉਣ ਦੇ ਯਤਨ ’ਚ ਮਿਹਨਤ ਕਰਦਾ ਹੈ, ਦਿਨ-ਰਾਤ ਇੱਕ ਕਰ ਦਿੰਦਾ ਹੈ, ਤਾਂ ਆਪਣੀ ਅਣਥੱਕ ਮਿਹਨਤ ਨਾਲ ਉਹ ਟੀਚੇ ਨੂੰ ਪਾ ਕੇ ਹੀ ਚੈਨ ਲੈਂਦਾ ਹੈ

ਦੂਜੇ ਸ਼ਬਦਾਂ ’ਚ ਕਹੋ ਤਾਂ ਉਹ ਮਨੁੱਖ ਕਿਸਮਤਵਾਲਾ ਹੈ, ਜੋ ਇੱਕ ਨਿਸ਼ਚਿਤ ਟੀਚੇ ਵੱਲ ਆਪਣੇ ਕਦਮ ਵਧਾਉਂਦਾ ਹੈ ਉਸ ਦਾ ਜੀਵਨ ਕਿਸੇ ਵਿਸ਼ੇਸ਼ ਉਦੇੇਸ਼ ਲਈ ਹੁੰਦਾ ਹੈ ਅਜਿਹੇ ਹੀ ਅਨੁਸ਼ਾਸਿਤ ਲੋਕ ਘਰ-ਪਰਿਵਾਰ, ਦੇਸ਼, ਧਰਮ ਅਤੇ ਸਮਾਜ ਲਈ ਕੁਝ ਕਰਨ ਦਾ ਮਾਦਾ ਰੱਖਦੇ ਹਨ

Also Read :-


ਟੀਚਾਹੀਣ ਵਿਅਕਤੀ ਕਟੀ ਹੋਈ ਪਤੰਗ ਵਾਂਗ ਸਿਰਫ਼ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਜਦੋਂ ਤੱਕ ਮਨੁੱਖ ਇਹ ਤੈਅ ਨਹੀਂ ਕਰੇਗਾ ਕਿ ਉਹ ਜੀਵਨ ’ਚ ਕੀ ਬਣਨਾ ਚਾਹੁੰਦਾ ਹੈ ਅਤੇ ਕੀ ਕਰਨਾ ਚਾਹੁੰਦਾ ਹੈ? ਉਦੋਂ ਤੱਕ ਉਹ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚ ਸਕਦਾ ਜੇਕਰ ਅਸੀਂ ਕਿਤੇ ਜਾਣਾ ਹੋਵੇ ਤਾਂ ਪਹਿਲਾਂ ਅਸੀਂ ਥਾਂ ਤੈਅ ਕਰਦੇ ਹਾਂ ਫਿਰ ਉੱਥੇ ਤੱਕ ਪਹੁੰਚਣ ਦਾ ਮਾਰਗ ਤੈਅ ਕਰਦੇ ਹਾਂ ਜਦੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦੇ ਹਾਂ, ਉਦੋਂ ਯਾਤਰਾ ਲਈ ਨਿਕਲਦੇ ਹਾਂ ਅਤੇ ਤੈਅ ਠਿਕਾਣੇ ’ਤੇ ਪਹੁੰਚ ਜਾਂਦੇ ਹਾਂ ਉਸੇ ਤਰ੍ਹਾਂ ਜੀਵਨ ਦੀ ਯਾਤਰਾ ਵੀ ਕਰਨੀ ਹੁੰਦੀ ਹੈ ਉੱਥੇ ਕਿੰਤੂ ਅਤੇ ਪ੍ਰੰਤੂ ਨਾਲ ਕੰਮ ਨਹੀਂ ਚੱਲਦਾ ਇੱਕ ਸਪੱਸ਼ਟ ਰੂਪਰੇਖਾ ਦੀ ਜ਼ਰੂਰਤ ਹੁੰਦੀ ਹੈ ਉਦੋਂ ਜਾ ਕੇ ਮਨੁੱਖ ਆਪਣੇ ਟੀਚੇ ਤੱਕ ਪਹੁੰਚਦਾ ਹੈ ਨਹੀਂ ਤਾਂ ਮਨੁੱਖ ਜਨਮ ਪਾ ਕੇ ਵੀ ਉਹ ਉਸ ਜੀਵਨ ਨੂੰ ਵਿਰਥਾ ਗੁਆ ਦਿੰਦਾ ਹੈ

ਮਨੀਸ਼ੀ ਕਹਿੰਦੇ ਹਨ ਕਿ ਟੀਚਾਹੀਣ ਜੀਵਨ ਬਿਨਾਂ ਪਤਾ ਲਿਖੇ ਲਿਫਾਫੇ ਵਾਂਗ ਹੁੰਦਾ ਹੈ ਜੋ ਕਿਤੇ ਵੀ ਨਹੀਂ ਪਹੁੰਚ ਸਕਦਾ ਉਸ ਨੂੰ ਬਸ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਜਾਂਦਾ ਹੈ ਉਸ ਨੂੰ ਭੇਜਣ ਵਾਲਾ ਅਤੇ ਪਾਉਣ ਵਾਲਾ ਦੋਵੇਂ ਹੀ ਉਸ ਲਈ ਉਡੀਕ ’ਚ ਰਹਿੰਦੇ ਹਨ ਜੇਕਰ ਮਨੁੱਖ ਆਪਣੇ ਜੀਵਨ ’ਚ ਟੀਚਾ ਪਾਉਣ ਲਈ ਜੇਕਰ ਦੂਜਿਆਂ ਦਾ ਮੂੰਹ ਤੱਕਦਾ ਰਹੇਗਾ ਤਾਂ ਉਹ ਜੀਵਨ ਦੀ ਇਸ ਰੇਸ ’ਚ ਪੱਛੜ ਜਾਏਗਾ ਹਰ ਕਿਸੇ ਦੇ ਕਹਿਣ ’ਤੇ ਚੱਲੇਗਾ ਤਾਂ ਉਹ ਥਾਲੀ ਦੇ ਬੈਂਗਣ ਵਾਂਗ ਇੱਧਰ-ਉੱਧਰ ਲਟਕਦਾ ਰਹਿੰਦਾ ਹੈ ਸਭ ਭੱਜ-ਦੌੜ ’ਚ ਲੱਗੇ ਹੋਏ ਹਨ, ਇਸ ਲਈ ਕਿਸੇ ਵੱਲ ਦੇਖਣ ਦਾ ਸਮਾਂ ਉਨ੍ਹਾਂ ਕੋਲ ਨਹੀਂ ਹੈ ਜਦੋਂ ਤੱਕ ਮਨੁੱਖ ਖੁਦ ਭੱਜ ਕੇ ਉਨ੍ਹਾਂ ਭੱਜਣ ਵਾਲਿਆਂ ਦੇ ਨਾਲ ਕਦਮ ਨਹੀਂ ਮਿਲਾਏਗਾ, ਉਦੋਂ ਤੱਕ ਉਹ ਬਸ ਨਿਰਾਸ਼ਾ ਦਾ ਸਾਹਮਣਾ ਹੀ ਕਰਦਾ ਰਹੇਗਾ ਫਿਰ ਅਜਿਹੇ ਪੱਛੜੇ ਹੋਏ ਵਿਅਕਤੀ ਦਾ ਸਾਥ ਦੇਣਾ ਕੌਣ ਚਾਹੇਗਾ?

ਸਾਡੇ ਸਾਬਕਾ ਰਾਸ਼ਟਰਪਤੀ ਡਾ. ਕਲਾਮ ਨੇ ਕਿਹਾ ਸੀ ਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਓਨਾ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ ਵਿਵੇਕਾਨੰਦ ਦਾ ਕਥਨ ਹੈ, ‘ਤੁਸੀਂ ਜੈਸੇ ਵਿਚਾਰ ਰੱਖੋਗੇ, ਵੈਸੇ ਹੀ ਬਣ ਜਾਓਗੇ ਜੇਕਰ ਆਪਣੇ ਆਪ ਨੂੰ ਨਿਰਬਲ ਮੰਨੋਗੇ ਤਾਂ ਨਿਰਬਲ ਬਣ ਜਾਓਗੇ ਜੇਕਰ ਆਪਣੇ ਆਪ ਨੂੰ ਸਮਰੱਥ ਮੰਨੋਗੇ ਤਾਂ ਸਮਰੱਥ ਬਣ ਪਾਓਗੇ’ ਹੁਣ ਇਹ ਵਿਅਕਤੀ ਵਿਸ਼ੇਸ਼ ’ਤੇ ਨਿਰਭਰ ਕਰਦਾ ਹੈ ਕਿ ਆਖਰ ਉਹ ਆਪਣੇ ਜੀਵਨ ’ਚ ਕੀ ਚਾਹੁੰਦਾ ਹੈ? ਕੀ ਸੋਚਣ ਵਾਲਾ ਉਹ ਮਨੁੱਖ ਦੂਜਿਆਂ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਨਿਹਾਰਦਾ ਰਹਿਣਾ ਚਾਹੁੰਦਾ ਹੈ?

ਇਸ ਲਈ ਸਮਝਦਾਰੀ ਨਾਲ ਚਿੰਤਨ ਕਰਦੇ ਹੋਏ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਜਾਣਾ ਹੀ ਸਮਝਦਾਰੀ ਹੈ ਨਦੀ ’ਚ ਉਹ ਕਿਸ਼ਤੀਆਂ ਡੁੱਬਦੀਆਂ ਹਨ ਜੋ ਬਿਨਾਂ ਯੋਗ ਮੱਲਾਹ ਦੇ ਸਿਰਫ਼ ਆਨੰਦ ਲਈ ਬਸ ਵੈਸੇ ਹੀ ਦਿਸ਼ਾਹੀਣ ਦੌੜਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਟੀਚਾਹੀਣ ਹੋ ਕੇ ਡਗਮਗਾਉਂਦੇ ਹਨ, ਉਹ ਇਸ ਸਾਗਰ ’ਚ ਡੁੱਬ ਜਾਂਦੇ ਹਨ ਜਿਨ੍ਹਾਂ ਦੇ ਦਿਲ ’ਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਉਹ ਹੀ ਹਰ ਵੇਲੇ ਝੂੰਮਦੇ ਹਨ, ਗਾਉਂਦੇ ਹਨ ਅਤੇ ਮਸਤ ਰਹਿੰਦੇ ਹਨ ਸਫਲਤਾ ਇਨ੍ਹਾਂ ਸ੍ਰੀਮਾਨਾਂ ਦੇ ਪੈਰ ਚੁੰਮਦੀ ਹੈ ਦੁਨੀਆਂ ਵੀ ਇਨ੍ਹਾਂ ਲੋਕਾਂ ਨੂੰ ਆਪਣੇ ਸਿਰ ਅੱਖਾਂ ’ਤੇ ਬਿਠਾਉਂਦੀ ਹੈ ਅਜਿਹੇ ਉੱਦਮੀ ਸਮਾਜ ਨੂੰ ਦਿਸ਼ਾ ਦਿੰਦੇ ਹਨ ਅਖੀਰ ਜੀਵਨ ਨੂੰ ਟੀਚਾਹੀਣ ਹੋ ਕੇ ਨਾ ਭਟਕਣ ਦੇਣਾ ਚਾਹੀਦਾ ਹੈ, ਆਪਣੇ ਟੀਚੇ ਨੂੰ ਤੈਅ ਕਰਕੇ ਹੀ ਮੰਜਿਲ ਦੀ ਖੋਜ ਕਰਨੀ ਚਾਹੀਦੀ ਹੈ

ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!