ਜੀਵਨ-ਸੁੱਖ ਪਾਉਣ ਲਈ ਆਸ਼ਾਵਾਦੀ ਬਣੋ ਕਈ ਲੋਕ ਬਹੁਤ ਜਲਦੀ ਦੂਜਿਆਂ ਦੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਜਾਂਦੇ ਹਨ ਉਨ੍ਹਾਂ ਨੇ ਜ਼ਰਾ-ਜਿਹੀ ਤਾਰੀਫ ਕਰ ਦਿੱਤੀ ਤਾਂ ਅਸਮਾਨ ‘ਚ ਉੱਡਣ ਲੱਗੇ, ਕਮੀਆਂ ਗਿਣਾ ਦਿੱਤੀਆਂ ਤਾਂ ਇੱਕਦਮ ਹੀਨਭਾਵਨਾ ਪਾਲ ਬੈਠੇ, ਡਿਪ੍ਰੈਸ ਰਹਿਣ ਲੱਗੇ
ਆਪਣੇ-ਆਪ ਨੂੰ ਭਲਾ ਤੁਹਾਡੇ ਤੋਂ ਵਧ ਕੇ ਕੌਣ ਜੱਜ ਕਰ ਸਕਦਾ ਹੈ ਤੁਸੀਂ ਆਪਣੇ ਸਭ ਤੋਂ ਸੱਚੇ ਅਤੇ ਚੰਗੇ ਦੋਸਤ ਹੋ ਇਸ ਲਈ ਆਪਣੀ ਮੰਨੋ, ਦੂਜਿਆਂ ਦੀ ਛੱਡੋ ਉਨ੍ਹਾਂ ਦੀ ਰਾਇ ਨਿਰਪੱਖ ਹੋਵੇਗੀ, ਇਸ ਦੀ ਸੰਭਾਵਨਾ ਘੱਟ ਹੀ ਹੈ ਆਪਣੇ ਆਪ ਨੂੰ ਪਰਖਣ ਦੀ ਸਮਝ ਤੁਹਾਨੂੰ ਥੋੜ੍ਹੀ ਮਿਹਨਤ ਕਰਨ ‘ਤੇ ਆ ਸਕਦੀ ਹੈ ਉਸ ਦੇ ਲਈ ਇੰਟਲੇਕਚੁਐੱਲ ਗਰੂਮਿੰਗ ਦੀ ਜ਼ਰੂਰਤ ਹੈ
ਜੋ ਪੜ੍ਹਨ ਲਿਖਣ ਤੇ ਗਿਆਨੀ ਲੋਕਾਂ ਦੀ ਸੋਹਬਤ ‘ਚ ਰਹਿਣ ਆਤਮ-ਚਿੰਤਨ, ਵਿਸ਼ਲੇਸ਼ਣਤਾਮਕ ਪਾਵਰ ਵਧਾਉਣ ਨਾਲ ਹੋ ਸਕਦੀ ਹੈ ਤੁਸੀਂ ਵੈਸੇ ਹੀ ਹੁੰਦੇ ਹੋ ਜਿਵੇਂ ਤੁਸੀਂ ਸੋਚਦੇ ਹੋ ਇਸ ਕਥਨ ‘ਚ ਗਹਿਰੀ ਸੱਚਾਈ ਹੈ ਸਮੇਂ-ਸਮੇਂ ‘ਤੇ ਤੁਹਾਨੂੰ ਜਿੰਨੇ ਵੀ ਕੰਪਲੀਮੈਂਟ ਮਿਲੇ ਹਨ, ਉਨ੍ਹਾਂ ਨੂੰ ਕਦੇ-ਕਦੇ ਮਨ ਹੀ ਮਨ ਦਹਰਾਉਂਦੇ ਰਿਹਾ ਕਰੋ
Also Read :-
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਕੁਝ ਰਾਹ ਜੋ ਜੀਵਨ ਨੂੰ ਸੰਵਾਰਨ
- ਜ਼ਿੰਦਗੀ ਬਚਾਉਣ ਦੀ ਮੁਹਿੰਮ ਅੰਗਦਾਨ ਵਿਚ ਸਾਰੇ ਅੱਗੇ ਆਉਣ: ਅਰਜੁਨ ਮਾਥੁਰ
ਹੌਸਲਾ ਬਣਾਈ ਰੱਖੋ
ਦੂਜਿਆਂ ਦਾ ਮਨੋਬਲ ਵਧਾਉਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਕਈ ਵਾਰ ਤਾਂ ਖੁਦ ਮਾਪੇ ਹੀ ਅਨਜਾਣੇ ‘ਚ ਸੰਤਾਨ ਦਾ ਮਨੋਬਲ ਤੋੜ ਕੇ ਰੱਖ ਦਿੰਦੇ ਹਨ ਹਰ ਸਮੇਂ ਦੀ ਡਾਂਟ-ਫਟਕਾਰ ਅਤੇ ਕਠੋਰ ਆਲੋਚਨਾ ਬੱਚੇ ‘ਚ ਕਮਜ਼ੋਰੀ ਦਾ ਅਹਿਸਾਸ ਭਰ ਦਿੰਦੀ ਹੈ
ਅਕਸਰ ਸਾਡੇ ਸੋਚਣ ਦਾ ਤਰੀਕਾ ਸਾਡੇ ਮਾਹੌਲ ਤੋਂ ਪ੍ਰਭਾਵਿਤ ਹੁੰਦਾ ਹੈ ਸਾਡੇ ਵਿਕਾਸ ਦੀ ਪ੍ਰਕਿਰਿਆ ਸਾਡੀ ਸੋਚ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਤੇ ਇਸ ਦੇ ਨਕਾਰਾਤਮਕ ਪ੍ਰਭਾਵ ਨਾਲ ਸ਼ਖਸੀਅਤ ਨੂੰ ਮੁਕਤ ਕਰ ਪਾਉਣਾ ਏਨਾ ਮੁਸ਼ਕਲ ਨਹੀਂ ਹੈ
ਹਰ ਵਿਅਕਤੀ ਨੂੰ ਆਤਮਨਿਰੀਖਣ ਕਰਨਾ ਆਉਣਾ ਚਾਹੀਦਾ ਹੈ ਕਿੰਨੇ ਵੀ ਰੁੱਝੇ ਕਿਉਂ ਨਾ ਰਹਿੰਦੇ ਹੋਵੋ, ਆਤਮਨਿਰੀਖਣ ਲਈ ਸਮਾਂ ਠੀਕ ਉਸੇ ਤਰ੍ਹਾਂ ਕੱਢੋ ਜਿਵੇਂ ਪੂਜਾ ਲਈ ਕੱਢਦੇ ਹੋ ਇਹ ਵੀ ਪੂਜਾ ਦਾ ਹੀ ਹਿੱਸਾ ਹੈ ਆਪਣੇ ਆਪ ਨੂੰ ਬਿਹਤਰ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੈ
ਅੱਜ ਦੀ ਇੱਕ ਵੱਡੀ ਮਨੋਵਿਗਿਆਨਕ ਸਮੱਸਿਆ ਹੈ ਬਹੁਤ ਉੱਚੇ ਖਵਾਬ ਤੇ ਇੱਛਾਵਾਂ ਪਾਲਣਾ ਤਰੱਕੀ ਲਈ ਇਹ ਜ਼ਰੂਰੀ ਹੈ ਪਰ ਤਦ ਨਹੀਂ ਜਦ ਤੁਹਾਨੂੰ ਲੱਗੇ ਕਿ ਇਸ ਪਿੱਛੇ ਤੁਹਾਡਾ ਸੁੱਖ ਚੈਨ ਖ਼ਤਮ ਹੋ ਰਿਹਾ ਹੈ
ਲੋਕ ਪੈਸੇ ਨੂੰ ਲੈ ਕੇ ਮਰਨ ਮਾਰਨ ‘ਤੇ ਉਤਾਰੂ ਹੋ ਜਾਂਦੇ ਹਨ ਪੈਸੇ ਤੋਂ ਇਲਾਵਾ ਨਾਂਅ ਪ੍ਰਸਿੱਧ ਤੇ ਸ਼ੋਹਰਤ ਦੀ ਬੇਤਹਾਸ਼ਾ ਲਾਲਸਾ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ ਕੀ ਜੀਵਨ ‘ਚ ਇਹੀ ਗੱਲਾਂ ਮਾਇਨੇ ਰੱਖਦੀਆਂ ਹਨ? ਟਾੱਪ ‘ਤੇ ਆਦਮੀ ਇਕੱਲਾ ਹੀ ਰਹਿ ਜਾਂਦਾ ਹੈ ਉਹ ਸੁੱਖੀ ਹੀ ਹੋਵੇ, ਇਹ ਜ਼ਰੂਰੀ ਨਹੀਂ ਛੋਟੀਆਂ-ਛੋਟੀਆਂ ਸਫਲਤਾਵਾਂ ਨੂੰ ਗਹਿਰਾਈ ਨਾਲ ਮਹਿਸੂਸ ਕਰਨਾ ਆਉਣਾ ਚਾਹੀਦਾ ਬਸ ਅਜਿਹੇ ਵਿਅਕਤੀ ਦੇ ਜੀਵਨ ‘ਚ ਖੁਸ਼ੀਆਂ ਦਾ ਅੰਬਾਰ ਲੱਗ ਜਾਂਦਾ ਹੈ ਨਿਰਾਸ਼ਾ ਉਨ੍ਹਾਂ ਕੋਲ ਨਹੀਂ ਭਟਕਦੀ
ਜੀਵਨ ਮੁਕਾਬਲਾ ਨਹੀਂ
ਇੱਥੇ ਨਾ ਕੋਈ ਜੱਜ ਹੈ, ਨਾ ਨੰਬਰ 1,2,3 ਤੁਸੀਂ ਜਿਉਣ ਦਾ ਮਜ਼ਾ ਲੈਣ ਯੋਗ ਹੋ ਇਹੀ ਕੀ ਘੱਟ ਹੈ?
ਰਹੀ ਗੱਲ ਕਰੀਅਰ ਦੀ, ਕਰੀਅਰ ਨੂੰ ਲੈ ਕੇ ਏਨਾ ਵੀ ਟੈਨਜ਼ ਨਾ ਹੋ ਜਾਵੋ ਕਿ ਇਹ ਜੀਵਨ ਦਾ ਅੰਤ ਸਮਝ ਬੈਠੋ ਕਿਸੇ ਵੀ ਗੱਲ ਨੂੰ ਲੈ ਕੇ ਉਸ ਨੂੰ ਜੀਵਨ-ਮਰਨ ਦਾ ਪ੍ਰਸ਼ਨ ਨਾ ਬਣਾਓ ਇਹ ਨਿਕੰਮੇਪਣ ਦੀ ਵਕਾਲਤ ਨਹੀਂ ਕੀਤੀ ਜਾ ਰਹੀ ਹੈ ਮਿਹਨਤ ਜ਼ਰੂਰ ਕਰੋ ਮਿਹਨਤ ਰੰਗ ਲਿਆਉਂਦੀ ਹੈ, ਦੇਰ-ਸਵੇਰ ਟੀਚਾ ਹੀ ਜੀਵਨ ਨੂੰ ਸਾਰਥਕ ਬਣਾÀੁਂਦਾ ਹੈ
ਆਪਣੇ ਆਪ ‘ਤੇ ਵਿਸ਼ਵਾਸ ਰੱਖੋ ਆਪਣੇ ਗੁਣਾਂ ਨੂੰ ਪਹਿਚਾਣੋ ਮਹਾਨ ਹਸਤੀਆਂ ਤੋਂ ਪ੍ਰੇਰਨਾ ਲਓ ਪਰਿਪੱਕ ਸੋਚ ਹੋਵੇ ਤਾਂ ਬੁਰਾਈ ਤੋਂ ਵੀ ਪ੍ਰਭਾਵਿਤ ਨਾ ਹੋ ਕੇ ਸਕਾਰਾਤਮਕ ਰੂਪ ਨਾਲ ਪ੍ਰੇਰਨਾ ਲਈ ਜਾ ਸਕਦੀ ਹੈ ਜੋ ਵਿਹਾਰ ਆਹਤ ਕਰਨ ਵਾਲਾ ਹੈ ਉਸ ਤੋਂ ਤੁਸੀਂ ਬਚਣਾ ਹੈ ਕਿਉਂਕਿ ਉਦੋਂ ਸੱਚੀ ਖੁਸ਼ੀ ਮਿਲ ਸਕਦੀ ਹੈ ਸੰਸਾਰ ‘ਚ ਜ਼ਿਆਦਾਤਰ ਮਹਾਨ ਹਸਤੀਆਂ ਨੂੰ ਆਪਣੇ ਜੀਵਨ ‘ਚ ਕਠੋਰ ਹਾਲਾਤਾਂ ਨਾਲ ਲੜਨਾ ਪਿਆ ਹੈ ਉਨ੍ਹਾਂ ਨੇ ਨਿਰਾਸ਼ਾ ਨੂੰ ਕੋਲ ਫਟਕਣ ਨਹੀਂ ਦਿੱਤਾ ਕਰਮਯੋਗੀ ਹੋ ਕੇ ਅੱਗੇ ਵਧਦੇ ਰਹੇ ਅਤੇ ਜੋ ਚਾਹਿਆ, ਉਹ ਪਾਇਆ
ਅੰਤ ‘ਚ
ਆਸ਼ਾਵਾਦਿਤਾ ਦਾ ਸਕਾਰਾਤਮਕ ਅਸਰ ਤਨ ਅਤੇ ਮਨ ਦੋਵਾਂ ‘ਤੇ ਪੈਂਦਾ ਹੈ ਮਨੋਵਿਗਿਆਨਕ ਕ੍ਰਿਸਟੋਫਰ ਪੀਟਰਸਨ ਨੇ ਇੱਕ ਅਧਿਐਨ ਤੋਂ ਪਤਾ ਕੀਤਾ ਕਿ ਜੋ ਲੋਕ (ਦੂਜੇ ਸੈਂਕੜੇ) ਅਰਲੀ ਟਵੰਟੀਜ਼ ‘ਚ ਨਿਰਾਸ਼ਾ ਨਾਲ ਘਿਰੇ ਸਨ, ਉਹ ਚੌਥੇ ਪੰਜਵੇਂ ਸੈਂਕੜੇ ਤੱਕ ਪਹੁੰਚਦੇ ਗੰਭੀਰ ਰੋਗਾਂ ਨਾਲ ਘਿਰ ਗਏ ਮੈਥਾਡਿਸਟ ਯੂਨੀਵਰਸਿਟੀ ਦੇ ਮਨੋਵਿਗਿਆਨਕ ਜੇਮਸ ਪੀਟਰਸਨ ਮੁਤਾਬਕ ਇਹ ਵੀ ਸੰਭਵ ਹੈ ਕਿ ਨਿਰਾਸ਼ਾਵਾਦੀ ਆਪਣੀਆਂ ਬਿਮਾਰੀਆਂ ਪ੍ਰਤੀ ਉਦਾਸੀਨ ਹੋ ਜਾਂਦੇ ਹਨ ਅਤੇ ਸਭ ਕੁਝ ਕਿਸਮਤ ਭਰੋਸੇ ਛੱਡ ਇਲਾਜ ਹੀ ਨਹੀ ਕਰਾਉਂਦੇ ਹਨ
ਇਹ ਜ਼ਿੰਦਗੀ ਨਾਲ ਬੇਵਫਾਈ ਹੋਵੇਗੀ ਜੀਵਨ ‘ਚ ਸੁੱਖ ਪਾਉਣ ਦੀ ਚਾਹ ਹੈ ਤਾਂ ਆਸ਼ਾਵਾਦੀ ਤਾਂ ਬਣਨਾ ਹੀ ਹੋਵੇਗਾ ਕਿਉਂਕਿ ਉਮੀਦ ‘ਚ ਆਸ਼ਾ ‘ਚ ਹੀ ਸੁੱਖ ਸਮਾਇਆ ਹੈ ਆਸ਼ਾ ‘ਚ ਹੀ ਜੀਵਨ ਤਰੰਗਾਂ ਹਨ, ਜੀਵਨ ਨੂੰ ਤਰੰਗਮਈ ਕਰਨ ਲਈ
-ਊਸ਼ਾ ਜੈਨ ‘ਸ਼ੀਰੀਂ’