compromise is not just a happy married life

ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ

ਵਿਆਹਕ ਜੀਵਨ ਆਪਸੀ ਸਦਭਾਵ, ਆਪਸੀ ਸਹਿਯੋਗ, ਪ੍ਰੇਮ ਅਤੇ ਵਿਸ਼ਵਾਸ, ਪਤੀ-ਪਤਨੀ ਦੇ ਸੰਬੰਧਾਂ ਦਾ ਬੁਨਿਆਦੀ ਆਧਾਰ ਹੁੰਦਾ ਹੈ ਇਨ੍ਹਾਂ ’ਚ ਜੇਕਰ ਇੱਕ ਵੀ ਆਧਾਰ ਢਿੱਲਾ ਪੈਂਦਾ ਤਾਂ ਸੰਬੰਧ ਤਿਨਕੇ-ਤਿਨਕੇ ਹੋ ਕੇ ਬਿਖਰ ਜਾਂਦੇ ਹਨ ਬਾਅਦ ’ਚ ਪਛਤਾਵਾ ਤਾਂ ਹੁੰਦਾ ਹੈ ਪਰ ਬਿਖਰੇ ਹੋਏ ਤਿਨਕੇ ਇਕੱਠੇ ਵੀ ਕਰ ਲਏ ਜਾਣ ਤਾਂ ਦੁਬਾਰਾ ਆਸ਼ਿਆਨਾ ਨਹੀਂ ਬਣਦਾ ਜੇਕਰ ਅਸਲੀਅਤ ਦੀ ਗਹਿਰਾਈ ’ਚ ਜਾਇਆ ਜਾਵੇ ਤਾਂ ਪਤਾ ਚੱਲੇਗਾ ਕਿ ਵਿਆਹਕ ਸੰਬੰਧਾਂ ਦੀ ਅਸਫਲਤਾ ਦੇ ਪਿੱਛੇ ਬਹੁਤ ਵੱਡੇ ਕਾਰਨ ਨਹੀਂ ਹੁੰਦੇ ਜਿਸ ਦਾ ਹੱਲ ਨਾ ਮਿਲਦਾ ਹੋਵੇ ਪਰ ਆਪਸੀ ਸੂਝ-ਬੂਝ ਦੀ ਕਮੀ ਅਤੇ ਹੰਕਾਰ ਦੇ ਕਾਰਨ ਹੱਲ ਨਹੀਂ ਖੋਜੇ ਜਾਂਦੇ

ਜੇਕਰ ਅਸੀਂ ਵਾਤਾਵਰਨ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਅਜਿਹੇ ਬਹੁਤ ਹੀ ਘੱਟ ਜੋੜੇ ਮਿਲਣਗੇ ਜੋ ਆਪਣੇ ਵਿਆਹਕ ਜੀਵਨ ਨੂੰ ਸੁਖਮਈ ਅਤੇ ਸਫ਼ਲ ਕਹਿੰਦੇ ਹੋਣਗੇ ਨਹੀਂ ਤਾਂ ਜ਼ਿਆਦਾਤਰ ਲੋਕ ਤਾਂ ਸਿਰਫ਼ ਸਮਝੌਤੇ ਦੇ ਆਧਾਰ ’ਤੇ ਹੀ ਗ੍ਰਹਿਸਥੀ ਦੀ ਗੱਡੀ ਖਿੱਚਦੇ ਹਨ ਵਿਆਹਕ ਸਬੰਧ ਉਨ੍ਹਾਂ ਲਈ ਜ਼ਰੂਰੀ ਬੋਝ ਹੁੰਦੇ ਹਨ ਅਤੇ ਉਸ ਬੋਝ ਤੋਂ ਮੁਕਤੀ ਪਾਉਣ ਦਾ ਕੋਈ ਬਦਲ ਨਹੀਂ ਹੁੰਦਾ ਭਾਵ ਜਦੋਂ ਵਿਆਹ ਕੀਤਾ ਹੈ ਤਾਂ ਨਿਭਾਉਣਾ ਹੀ ਪਵੇਗਾ ਪਰ ਅਜਿਹਾ ਕਿਉਂ ਹੈ? ਕੀ ਪਤੀ-ਪਤਨੀ ਆਪਣੇ ਜੀਵਨ ਨੂੰ ਸਫਲਤਾਪੂਰਵਕ ਨਹੀਂ ਜੀਅ ਸਕਦੇ ਆਖਰ ਕੀ ਰਹੱਸ ਹੈ

ਸਫ਼ਲ ਵਿਆਹਕ ਜੀਵਨ ਦਾ ਜੇਕਰ ਤੁਸੀਂ ਇਨ੍ਹਾਂ ਨਿਯਮਾਂ ਨੂੰ ਅਪਣਾ ਕੇ ਚੱਲੋਂਗੇ ਤਾਂ ਤੁਹਾਡਾ ਵਿਆਹਕ ਜੀਵਨ ਹਮੇਸ਼ਾ ਲਈ ਸਖਮਈ ਅਤੇ ਸਫ਼ਲ ਬਣਿਆ ਰਹੇਗਾ

  • ਆਪਣੇ ਸਾਥੀ ਦੇ ਵਿਚਾਰਾਂ ਨੂੰ ਸਮਝੋ ਅਤੇ ਜਿੱਥੋਂ ਤੱਕ ਹੋ ਸਕੇ, ਉਸ ਨਾਲ ਸਮਝੌਤਾ ਕਰਨ ਦਾ ਯਤਨ ਕਰੋ ਦੋਵਾਂ ਦੀ ਪਸੰਦ ਵੱਖੋ-ਵੱਖਰੀ ਹੋ ਸਕਦੀ ਹੈ ਅਜਿਹੇ ’ਚ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਨਾਲ-ਨਾਲ ਆਪਣੇ ਸਾਥੀ ਦੀ ਪਸੰਦ ਦਾ ਵੀ ਸਨਮਾਨ ਕਰੋ
  • ਕਈ ਵਾਰ ਛੋਟੀਆਂ ਗੱਲਾਂ ਵੀ ਸੰਬੰਧਾਂ ’ਚ ਦਰਾਰ ਦਾ ਕਾਰਨ ਬਣ ਜਾਂਦੀ ਹੈ ਭਾਵ ਦਾਲ ’ਚ ਲੂਣ ਜ਼ਿਆਦਾ ਹੈ, ਚਾਹ ਠੀਕ ਨਹੀਂ ਬਣ ਪਾਈ ਅਜਿਹੇ ਪਲਾਂ ’ਚ ਸੰਜਮ ਤੋਂ ਕੰਮ ਲਓ ਅਤੇ ਆਪਣੇ ਵਿਹਾਰ ਨੂੰ ਨਮਰ ਰੱਖੋ ਆਪਣੇ ਸਾਥੀ ਨੂੰ ਛੋਟੀਆਂ-ਛੋਟੀਆਂ ਸ਼ਿਕਾਇਤਾਂ ਕਰਨਾ ਅਤੇ ਉਸ ਦੀਆਂ ਗਲਤੀਆਂ ਨੂੰ ਖੋਜਣਾ ਠੀਕ ਨਹੀਂ ਹੈ
  • ਦੇਖਿਆ ਗਿਆ ਹੈ ਕਿ ਪਤੀ-ਪਤਨੀ ਬਾਹਰ ਦੇ ਕਿਸੇ ਵਿਅਕਤੀ ਸਾਹਮਣੇ ਆਪਸੀ ਸ਼ਿਕਾਇਤਾਂ ਦਾ ਪੁÇਲੰਦਾ ਖੋਲ੍ਹ ਕੇ ਬੈਠ ਜਾਂਦੇ ਹਨ ਨਤੀਜਾ ਇਹ ਹੁੰਦਾ ਹੈ ਕਿ ਬਾਹਰ ਵਾਲੇ ਜਲਦੀ ਅੱਗ ’ਚ ਘਿਓ ਪਾ ਕੇ ਆਪਣੇ ਹੱਥ ਸੇਕਣ ਦੀ ਕੋਸ਼ਿਸ਼ ਕਰਦੇ ਹਨ ਸਫ਼ਲ ਵਿਆਹਕ ਜੀਵਨ ਲਈ ਇਸ ਤਰ੍ਹਾਂ ਦੀ ਗਲਤੀ ਤੋਂ ਬਚੋ ਜੇਕਰ ਤੁਹਾਨੂੰ ਆਪਣੇ ਸਾਥੀ ਤੋਂ ਕੋਈ ਸ਼ਿਕਾਇਤ ਵੀ ਹੈ ਤਾਂ ਉਸ ਨੂੰ ਪ੍ਰੇਮ ਅਤੇ ਨਿਮਰਤਾ ਨਾਲ ਸਮਝਾਓ
  • ਤੁਸੀਂ ਆਪਣੇ ਸਾਥੀ ਤੋਂ ਕਿਸ ਹੱਦ ਤੱਕ ਸਹਿਮਤ ਹੋ ਅਤੇ ਅਜਿਹੇ ਪਲਾਂ ’ਚ ਉਸ ਨੂੰ ਕਿੰਨਾ ਸਹਿਯੋਗ ਦਿੰਦੇ ਹੋ? ਜੇਕਰ ਕਿਸੇ ਗੱਲ ’ਤੇ ਸਹਿਮਤੀ ਨਹੀਂ ਵੀ ਹੈ ਤਾਂ ਸੂਝ-ਬੂਝ ਦਾ ਸਬੂਤ ਦਿਓ ਅਜਿਹੇ ’ਚ ਸਾਥੀ ਨਾਲ ਸਮਝੌਤਾ ਕਰਨਾ ਹੀ ਹਿੱਤਕਾਰੀ ਹੁੰਦਾ ਹੈ
  • ਪਤੀ-ਪਤਨੀ ’ਚ ਪ੍ਰੇਮ ਅਤੇ ਵਿਸ਼ਵਾਸ ਦੀ ਭਾਵਨਾ ਜ਼ਰੂਰ ਹੁੰਦੀ ਹੈ ਵਿਆਹਕ ਜੀਵਨ ਨੂੰ ਸਫ਼ਲ ਬਣਾਉਣ ਲਈ ਤੁਸੀਂ ਆਪਣੇ ਸਾਥੀ ਨਾਲ ਪ੍ਰੇਮ ਕਰੋ ਅਤੇ ਉਸ ਨੂੰ ਭਰੋਸੇ ਦੀਆਂ ਨਜ਼ਰਾਂ ਨਾਲ ਦੇਖੋ ਵਿਸ਼ਵਾਸ ਹੀ ਸੰਬੰਧਾਂ ਦਾ ਆਧਾਰ ਹੁੰਦਾ ਹੈ ਆਪਣੇ ਸਾਥੀ ’ਤੇ ਬੇਵਜ੍ਹਾ ਹੀ ਸ਼ੱਕ ਨਾ ਕਰੋ ਸ਼ੱਕ ਵਰਗੀ ਕੋਈ ਗੱਲ ਹੋਣ ’ਤੇ ਬਹੁਤ ਨਿਮਰਤਾ ਨਾਲ ਆਪਣੇ ਸਾਥੀ ਨਾਲ ਗੱਲ ਕਰੋ ਇਸ ਤਰ੍ਹਾਂ ਤੁਸੀਂ ਵਿਅਰਥ ਦੇ ਟਕਰਾਅ ਦੀ ਸਥਿਤੀ ਤੋਂ ਬਚ ਸਕਦੇ ਹੋ
  • ਅਜਿਹੀਆਂ ਹੀ ਹੋਰ ਕਈ ਗੱਲਾਂ ਹਨ ਜੋ ਪਤੀ-ਪਤਨੀ ਦੇ ਸੰਬੰਧਾਂ ਲਈ ਜ਼ਰੂਰੀ ਹੁੰਦੀਆਂ ਹਨ ਦੇਖਣਾ ਤਾਂ ਇਹ ਹੈ ਕਿ ਤੁਸੀਂ ਕਿੰਨੇ ਸੂਝ-ਬੂਝ ਨਾਲ ਕੰਮ ਲੈਂਦੇ ਹੋ ਅਤੇ ਆਪਣੇ ਵਿਆਹਕ ਜੀਵਨ ਨੂੰ ਕਿਸ ਹੱਦ ਤੱਕ ਸਫ਼ਲ ਬਣਾ ਸਕਦੇ ਹੋ
    -ਵੀਰ ਸੁਰਿੰਦਰ ਡੋਗਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!