expectations before marriage

ਸ਼ਾਦੀ ਤੋਂ ਪਹਿਲਾਂ ਉਮੀਦਾਂ
ਇੱਕ-ਦੂਜੇ ਤੋਂ ਵੱਖਰੇ ਹੁੰਦੇ ਹੋਏ ਵੀ ਇਸਤਰੀ ਅਤੇ ਪੁਰਸ਼ ਨਾਲ-ਨਾਲ ਚੱਲਦੇ ਹਨ, ਪਰਿਵਾਰ ਅਤੇ ਰਿਸ਼ਤੇ ਨਿਭਾਉਂਦੇ ਹਨ, ਪਰ ਉਨ੍ਹਾਂ ਦੀਆਂ ਚਾਹਤਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ ਸਫਲ ਰਿਸ਼ਤੇ ਲਈ ਦੋਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਹਮਸਫਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਕੀ ਚਾਹੁੰਦੇ ਹਨ ਕਪਲਸ ਇੱਕ-ਦੂਜੇ ਤੋਂ?

ਪੁਰਸ਼: ਅਜਿਹੀ ਹੋਵੇ ਜੀਵਨਸਾਥੀ

ਆਤਮਨਿਰਭਰ ਹੋਵੇ:

ਅੱਜ-ਕੱਲ੍ਹ ਦੇ ਪੜ੍ਹੇ-ਲਿਖੇ ਅਤੇ ਆਤਮਨਿਰਭਰ ਨੌਜਵਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਵੀ ਆਤਮਨਿਰਭਰ ਹੋਵੇ, ਹਰ ਮੁੱਦੇ ’ਤੇ ਉਸ ਦੇ ਆਪਣੇ ਵਿਚਾਰ ਹੋਣ ਜੋ ਸਿਰਫ਼ ਪਤੀ ਦੀ ਹਾਂ ’ਚ ਹਾਂ ਨਾ ਮਿਲਾਏ, ਜਿਸ ਨੂੰ ਪਤਾ ਹੈ ਕਿ ਉਸ ਨੂੰ ਜ਼ਿੰਦਗੀ ਤੋਂ ਕੀ ਚਾਹੀਦਾ ਹੈ ਜੋ ਪਤੀ ਨੂੰ ਅੱਗੇ ਵਧਣ ਲਈ ਪੇ੍ਰਰਿਤ ਕਰੇ, ਜਿਸ ਦੀ ਦੁਨੀਆਂ ਬਸ, ਪਤੀ ਤੱਕ ਹੀ ਸੀਮਤ ਨਾ ਹੋਵੇ, ਸਗੋਂ ਉਸ ਦਾ ਸਥਾਈ ਕਰੀਅਰ ਹੋਵੇ ਕੁਝ ਘੰਟਿਆਂ ਦੇ ਅੰਤਰਾਲ ਫੋਨ ਕਰਕੇ ਤੁਸੀਂ ਕਿੱਥੇ ਹੋ, ਕਦੋਂ ਆ ਰਹੇ ਹਾਂ ਪੁੱਛਣ ਦੀ ਬਜਾਇ ਉਸ ਨੂੰ ਖੁਦ ਨੂੰ ਬਿਜੀ ਰੱਖਣਾ ਆਉਂਦਾ ਹੋਵੇ

ਇਮੋਸ਼ਨਲੀ ਸਟੇਬਲ ਹੋਵੇ:

expectations before marriageਪੁਰਸ਼ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਇਮੋਸ਼ਨਲੀ ਸਟੇਬਲ ਹੋਵੇ ਭਾਵ ਗੱਲ-ਗੱਲ ’ਤੇ ਹੰਝੂ ਵਹਾਉਣ ਅਤੇ ਪਾਰਟਨਰ ਨੂੰ ਬਲੇਮ ਕਰਨ ਦੀ ਬਜਾਇ ਉਸ ਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਅਤੇ ਰਿਸ਼ਤੇ ਨੂੰ ਸਹੀ ਢੰਗ ਨਾਲ ਸਹਿਜਨਾ ਆਉਂਦਾ ਹੋਵੇ ਅਕਸਰ ਕਈ ਲੋਕਾਂ ਦੀਆਂ ਪਤਨੀਆਂ ਕਿਸੇ ਗੱਲ ਨੂੰ ਲੈ ਕੇ ਬੇਹੱਦ ਦੁਖੀ, ਪ੍ਰੇਸ਼ਾਨ ਜਾਂ ਤਨਾਅਗ੍ਰਸਤ ਰਹਿੰਦੀਆਂ ਹਨ, ਉੁਸ ਤੋਂ ਬਾਅਦ ਵੀ ਉਹ ਤੁਰੰਤ ਰਿਐਕਟ ਨਹੀਂ ਕਰਦੀਆਂ ਜੇਕਰ ਉਨ੍ਹਾਂ ਨੂੰ ਪਤੀ ਦੀ ਕੋਈ ਗੱਲ ਚੰਗੀ ਨਹੀਂ ਲਗਦੀ ਤਾਂ ਉਸ ਸਮੇਂ ਉਹ ਚੁੱਪ ਰਹਿੰਦੀ ਹੈ, ਪਰ ਬਾਅਦ ’ਚ ਸ਼ਾਂਤੀ ਨਾਲ ਆਪਣੀ ਪਤੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਦਿੰਦੀਆਂ ਹਨ ਹਾਲਾਂਕਿ ਹੋਣਾ ਵੀ ਅਜਿਹਾ ਚਾਹੀਦਾ ਹੈ ਕਿ ਜਿਸ ਪਰਿਪੱਕਤਾ ਨਾਲ ਔਰਤਾਂ ਪਰਿਵਾਰ ਅਤੇ ਆਪਣੀਆਂ ਭਾਵਨਾਵਾਂ ਨੂੰ ਹੈਂਡਲ ਕਰਦੀਆਂ ਹਨ, ਉਸੇ ਤਰ੍ਹਾਂ ਉਹ ਮਨ ’ਤੇ ਕਾਬੂ ਪਾ ਲੈਂਦੀਆਂ ਹਨ ਔਰਤਾਂ ਨੂੰ ਆਪਣੀਆਂ ਭਾਵਨਾਵਾਂ ਜ਼ਾਹਿਰ ਜ਼ਰੂਰ ਕਰਨੀਆਂ ਚਾਹੀਦੀਆਂ ਹਨ, ਪਰ ਸਹੀ ਤਰੀਕੇ ਨਾਲ ਸਹੀ ਸਮੇਂ ’ਤੇ ਬੇਕਾਰ ’ਚ ਹੰਝੂ ਵਹਾਉਣ ਜਾਂ ਬਹਿਸ ਕਰਨ ’ਤੇ ਰਿਸਤਿਆਂ ’ਚ ਖੱਟਾਸ ਪੈਦਾ ਹੋ ਸਕਦੀ ਹੈ

ਪ੍ਰੈਜੇਂਟੇਬਲ ਦਿਖੇ:

ਅੱਜ ਦੇ ਆਧੁਨਿਕ ਪੁਰਸ਼ਾਂ ਨੂੰ ਸਿੱਧੀ-ਸਾਦੀ ਦਿਸਣ ਵਾਲੀ ਪਤਨੀ ਨਹੀਂ ਚਾਹੀਦੀ ਹੈ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਫੈਸ਼ਨ, ਬਿਊਟੀ ਅਤੇ ਐਟੀਕੇਟਸ ਦੀ ਚੰਗੀ ਜਾਣਕਾਰੀ ਹੋਵੇ ਉਹ ਹਰ ਸਮੇਂ ਪ੍ਰੈਜੇਂਟੇਬਲ ਦਿਸੇ ਕਿਸ ਮੌਕੇ ’ਤੇ ਕੀ ਪਹਿਨਣਾ ਹੈ, ਕਿਸ ਦੇ ਨਾਲ ਕਿਹੋ-ਜਿਹਾ ਵਿਹਾਰ ਕਰਨਾ ਹੈ ਆਦਿ ਗੱਲਾਂ ਉਸ ਨੂੰ ਪਤਾ ਹੋਣੀਆਂ ਚਾਹੀਦੀਆਂ ਹੈ ਕੀ ਕਰਾਂ, ਘਰ ਅਤੇ ਬੱਚਿਆਂ ਤੋਂ ਫੁਰਸਤ ਹੀ ਨਹੀਂ ਮਿਲਦੀ ਅਜਿਹੇ ਬਹਾਨੇ ਬਣਾ ਕੇ ਔਰਤਾਂ ਨੂੰ ਬਚਣਾ ਨਹੀਂ ਚਾਹੀਦਾ ਹੈ, ਕਿਉਂਕਿ ਆਧੁਨਿਕ ਜ਼ਮਾਨੇ ਦੇ ਪਤੀਆਂ ਨੂੰ ਸਾਧਾਰਨ ਜਿਹੀ ਸਾੜੀ ’ਚ ਲਿਪਟਾਂ ਬਿਖਰੇ ਵਾਲਾਂ ਵਾਲੀ ਪਤਨੀ ਨਹੀਂ, ਸਗੋਂ ਖੁਦ ਨੂੰ ਚੰਗੀ ਤਰ੍ਹਾਂ ਮੈਨਟੇਨ ਕਰਨ ਵਾਲੀ, ਵਾਲਾਂ ਤੋਂ ਲੈ ਕੇ ਪੈਰਾਂ ਤੱਕ ਦਾ ਖਿਆਲ ਰੱਖਣ ਵਾਲੀ ਵੈੱਲ ਵਾਈਫ ਚਾਹੀਦੀ ਹੈ

ਬਿੰਦਾਸ/ਐਕਟਿਵ:

ਬਿੰਦਾਸ ਅਤੇ ਐਕਟਿਵ ਔਰਤਾਂ ਪੁਰਸ਼ਾਂ ਨੂੰ ਜ਼ਿਆਦਾ ਭਾਉਂਦੀਆਂ ਹਨ ਔਰਤਾਂ ਦਾ ਸ਼ੇਖ, ਚੰਚਲ ਅਤੇ ਮਜ਼ਾਕੀਆ ਲਹਿਜਾ ਉਨ੍ਹਾਂ ਦੀ ਦਿਨਭਰ ਦੀ ਥੱਕਾਣ ਅਤੇ ਤਨਾਅ ਦੂਰ ਕਰ ਦਿੰਦਾ ਹੈ ਕਈ ਔਰਤਾਂ ਜਾੱਬ ਕਰਦੀਆਂ ਹਨ, ਫਿਰ ਘਰ ਦਾ ਸਾਰਾ ਕੰਮ ਕਰਦੀਆਂ ਹਨ, ਇਸ ਦੇ ਬਾਵਜ਼ੂਦ ਵੀ ਉਹ ਹਸਦੀਆਂ ਮੁਸਕਰਾਉਂਦੀਆਂ ਰਹਿੰਦੀਆਂ ਹਨ ਉਨ੍ਹਾਂ ਦਾ ਮਜਾਕੀਆ ਅੰਦਾਜ ਅਤੇ ਚੁਲਬੁਲੀਆਂ ਗੱਲਾਂ ਸੁਣ ਕੇ ਉਹ ਆਪਣੇ ਪਤੀ ਦੀ ਟੈਨਸ਼ਨ ਖ਼ਤਮ ਕਰ ਦਿੰਦੀਆਂ ਹਨ ਇਹ ਸੱਚ ਹੈ ਕਿ ਉਦਾਸ ਰਹਿਣ ਨਾਲ ਪ੍ਰੇਸ਼ਾਨੀਆਂ ਖ਼ਤਮ ਤਾਂ ਨਹੀਂ ਹੋ ਜਾਣਗੀਆਂ, ਤਾਂ ਕਿਉਂ ਨਾ ਉਨ੍ਹਾਂ ਦਾ ਹੱਸ ਕੇ ਸਾਹਮਣਾ ਕੀਤਾ ਜਾਵੇ ਪਤਨੀ ਨੂੰ ਇੱਕ ਦੋਸਤ ਵਾਂਗ ਵੀ ਰਿਐਕਟ ਕਰਨਾ ਚਾਹੀਦਾ ਹੈ, ਆਪਣੇ ਪਤੀ ਦੇ ਨਾਲ ਗੇਮਾਂ ਖੇਡਣਾ ਅਤੇ ਨਾਲ ਬੈਠ ਕੇ ਟੀਵੀ ਦੇਖਣਾ ਚਾਹੀਦਾ ਹੈ ਇਸ ਨਾਲ ਦੋਵਾਂ ’ਚ ਪਿਆਰ ਵਧਦਾ ਹੈ

ਪਹਿਲ ਕਰਨ ਵਾਲੀ:

ਉਹ ਜ਼ਮਾਨਾ ਗਿਆ ਜਦੋਂ ਸਿਰਫ਼ ਪਤੀ ਹੀ ਕੋਈ ਡਿਸੀਜਨ ਮੇਕਰ ਹੋਇਆ ਕਰਦੇ ਸਨ ਅੱਜ ਦੇ ਆਧੁਨਿਕ ਨੌਜਵਾਨਾਂ ਦੀ ਸੋਚ ਅਤੇ ਪਸੰਦ ਕਾਫੀ ਬਦਲ ਗਈ ਹੈ ਉਹ ਅਜਿਹੀ ਜੀਵਨਸੰਗਤੀ ਚਾਹੁੰਦੇ ਹੋ ਜੋ ਫਾਈਨੈੱਸ ਤੋਂ ਲੈ ਕੇ ਪਿਆਰ ਤੱਕ ਹਰ ਮਾਮਲੇ ’ਚ ਨਾ ਸਿਰਫ਼ ਪਹਿਲ ਕਰੇ, ਸਗੋਂ ਆਪਣੀ ਰਾਇ ਵੀ ਦੇਣ ਨਾਲ ਹੀ ਜਿੰਦਗੀ ਨੂੰ ਰੋਮਾਂਚਕ ਬਣਾਉਣ ਦੀ ਕੋਸ਼ਿਸ਼ ਕਰਨ ਪਤਨੀਆਂ ਨੂੰ ਹਾਜ਼ਰ-ਜਵਾਬੀ ਅਤੇ ਐਡਵੈਨਚਰ ਵੀ ਹੋਣਾ ਚਾਹੀਦਾ ਹੈ ਗੱਲ ਟੂਰ ਪਲਾਨ ਕਰਦੀ ਹੋਵੇ ਜਾਂ ਕਿਸੇ ਨੂੰ ਸਰਪ੍ਰਾਇਜ਼ ਦੇਣ ਦੀ, ਪਹਿਲ ਹਮੇਸ਼ਾ ਉਹੀ ਕਰਦੀ ਹੈ

ਮਹਿਲਾਵਾਂ: ਅਜਿਹਾ ਹੋਵੇ ਹਮਸਫਰ

ਸੈਂਸ ਆਫ ਹਿਊਮਰ ਚੰਗਾ ਹੋਵੇ:

ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਜੀਵਨਸਾਥੀ ਜਿੰਦਾਦਿਲ ਅਤੇ ਖੁਸ਼ਮਿਜਾਜ਼ ਹੋਵੇ ਅਤੇ ਉਨ੍ਹਾਂ ਨੂੰ ਹਸਾਉਂਦਾ ਰਹੇ ਕਈ ਲੜਕੀਆਂ ਸ਼ਾਦੀ ਤੋਂ ਪਹਿਲਾਂ ਬਹੁਤ ਸੀਰੀਅਸ ਰਹਿੰਦੀਆਂ ਹਨ ਅਚਾਨਕ ਜਿਵੇਂ ਹੀ ਉਨ੍ਹਾਂ ਦੀ ਸ਼ਾਦੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਮੂਡ ਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ’ਚ ਜੇਕਰ ਉਸ ਦਾ ਪਤੀ ਹਾਸਾ ਅਤੇ ਮਜ਼ਾਕ ਕਰਨ ਵਾਲਾ ਹੁੰਦਾ ਹੈ ਤਾਂ ਉਸ ਦਾ ਵੀ ਮੂਢ ਉਹੋ ਜਿਹਾ ਹੀ ਬਣ ਜਾਂਦਾ ਹੈ ਇਸ ਲਈ ਲੜਕੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਬਹੁਤ ਮਜ਼ਾਕੀਆ ਅਤੇ ਜ਼ਿੰਦਾਦਿਲ ਇਨਸਾਨ ਹੋਵੇ ਅਜਿਹੇ ਕਪਲ ਰੁੱਸਣ ਦੀ ਬਜਾਇ ਇਕੱਠੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਆਦਤ ਹੋ ਜਾਂਦੀ ਹੈ ਕਿ ਉਹ ਹਾਸੇ ਮਜਾਕ ਦੇ ਬਿਨਾਂ ਰਹਿ ਨਹੀਂ ਸਕਦੇ ਅੱਜ ਦੀ ਸਟੈ੍ਰਸਫੁੱਲ ਲਾਈਫ ’ਚ ਜੇਕਰ ਅਜਿਹਾ ਪਾਰਟਨਰ ਮਿਲ ਜਾਵੇ ਤਾਂ ਜ਼ਿੰਦਗੀ ਖੁਸ਼ਹਾਲ ਬਣ ਜਾਂਦੀ ਹੈ

ਜੋ ਮੈਨੂੰ ਸਮਝੇ:

ਅਕਸਰ ਔਰਤਾਂ ਨੂੰ ਇੱਕ ਹੀ ਸ਼ਿਕਾਇਤ ਰਹਿੰਦੀ ਹੈ, ਉਹ ਮੈਨੂੰ ਨਹੀਂ ਸਮਝਦੇ ਅੱਜ-ਕੱਲ੍ਹ ਦੀਆਂ ਔਰਤਾਂ ਅਜਿਹਾ ਪਾਰਟਨਰ ਚਾਹੁੰਦੀਆਂ ਹਨ, ਜੋ ਉਨ੍ਹਾਂ ਦੀਆਂ ਭਾਵਨਾਵਾਂ, ਉਨ੍ਹਾਂ ਦੇ ਕੰਮ, ਪ੍ਰੇਸ਼ਾਨੀਆਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਆਜ਼ਾਦੀ ਦੇਵੇ ਅੱਜ ਦੀ ਬਿਜੀ-ਲਾਈਫ ’ਚ ਕਈ ਕਪਲਸ ਅਜਿਹੇ ਵੀ ਹਨ ਜਿਨ੍ਹਾਂ ਨੂੰ ਇੱਕ-ਦੂਜੇ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਦਾ ਅਜਿਹੇ ’ਚ ਉਹ ਆਪਣੇ ਜੀਵਨਸਾਥੀ ਦੀਆਂ ਜ਼ਰੂਰਤਾਂ ਨੂੰ ਸਮਝ ਨਹੀਂ ਪਾਉਂਦੇ ਜੇਕਰ ਤੁਸੀਂ ਆਪਣੀ ਲਾਈਫ ਪਾਰਟਨਰ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਤਾਂ ਉਸ ਨੂੰ ਸਮਝੋ ਅਤੇ ਉਸ ਨੂੰ ਆਪਣੇ ਤਰੀਕੇ ਨਾਲ ਜਿਉਣ ਦੀ ਆਜ਼ਾਦੀ ਵੀ ਦਿਓ

ਸੁਰੱਖਿਅਤ ਮਹਿਸੂਸ ਕਰਵਾਏ:

ਔਰਤਾਂ ਹਮੇਸ਼ਾ ਅਜਿਹਾ ਜੀਵਨਸਾਥੀ ਚਾਹੁੰਦੀਆਂ ਹਨ ਜਿਸ ਦੇ ਨਾਲ ਉਹ ਨਾ ਸਿਰਫ਼ ਭਾਵਨਾਤਮਕ, ਸਗੋਂ ਆਰਥਿਕ ਤੌਰ ’ਤੇ ਵੀ ਸੁਰੱਖਿਅਤ ਮਹਿਸੂਸ ਕਰਨ ਸਿਰਫ਼ ਪਿਆਰ ਦੇ ਸਹਾਰੇ ਸਾਰੀ ਜ਼ਿੰਦਗੀ ਨਹੀਂ ਬੀਤ ਸਕਦੀ, ਇਹ ਗੱਲ ਅੱਜ ਦੀਆਂ ਔਰਤਾਂ ਚੰਗੀ ਤਰ੍ਹਾਂ ਜਾਣਦੀਆਂ ਹਨ, ਤਦ ਤਾਂ ਉਹ ਅਜਿਹਾ ਹਮਸਫਰ ਚਾਹੁੰਦੀਆਂ ਹਨ, ਜੋ ਨਾ ਸਿਰਫ਼ ਉਨ੍ਹਾਂ ਨੂੰ ਪਿਆਰ ਕਰਨ, ਸਗੋਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਏਨਾ ਮਜ਼ਬੂਤ ਹੋਵੇ ਕਿ ਉਨ੍ਹਾਂ ਨੂੰ ਹਰ ਮੁਸ਼ਕਲ ਤੋਂ ਉੱਭਾਰ ਸਕੇ, ਜਿਸ ਦੇ ਨਾਲ ਉਹ ਹਰ ਪਲ ਮਹਿਫੂਜ਼ ਰਹਿ ਸਕਣ

ਇਮਾਨਦਾਰ ਹੋਵੇ:

ਹਾਲਾਂਕਿ ਇਮਾਨਦਾਰੀ ਹਰ ਰਿਸ਼ਤੇ ਦੇ ਲਈ ਬੇਹੱਦ ਜ਼ਰੂਰੀ ਹੈ, ਪਰ ਮਹਿਲਾਵਾਂ ਇਸ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੰਦੀਆਂ ਹਨ ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਹਮਸਫਰ ਪੂਰੀ ਇਮਾਨਦਾਰੀ ਨਾਲ ਰਿਸ਼ਤਾ ਨਿਭਾਉਣ ਆਪਣੀ ਜਿੰਦਗੀ ਦਾ ਹਰ ਚੰਗਾ-ਬੁਰਾ ਅਨੁਭਵ ਉਸ ਨਾਲ ਸ਼ੇਅਰ ਕਰੇ, ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਟਰਾਂਸਪੇਰੈਂਟ ਹੋਵੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!