avoid-hairfall

avoid-hairfallਹੇਅਰਫਾੱਲ ਤੋਂ ਕਰੋ ਬਚਾਅ avoid-hairfall

ਭੱਜ-ਦੌੜ ਦੇ ਇਸ ਯੁੱਗ ‘ਚ ਤਨਾਅ, ਮੋਟਾਪਾ ਅਤੇ ਸ਼ੂਗਰ ਵਰਗੇ ਰੋਗਾਂ ਦੇ ਨਾਲ-ਨਾਲ ਹੇਅਰਫਾੱਲ ਵੀ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ

ਉਮਰ ਦੇ ਨਾਲ ਤਾਂ ਸਾਰਿਆਂ ਦੇ ਵਾਲ ਘੱਟ ਹੁੰਦੇ ਜਾਂਦੇ ਹਨ ਪਰ ਸਮੇਂ ਤੋਂ ਪਹਿਲਾਂ ਜਵਾਨੀ ‘ਚ ਵਾਲਾਂ ਦਾ ਝੜਨਾ ਪ੍ਰੇਸ਼ਾਨੀ ਦਾ ਕਾਰਨ ਹੈ

ਜੇਕਰ ਤੁਸੀਂ ਵੀ ਪ੍ਰੇਸ਼ਾਨ ਹੋ ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨ ਨਾਲ ਤਾਂ

ਧਿਆਨ ਦਿਓ ਐਕਸਪਰਟ ਦੀ ਰਾਇ ‘ਤੇ:-

  • ਹੇਅਰ ਮਾਹਿਰਾਂ ਅਨੁਸਾਰ ਪੁਰਸ਼ਾਂ ਨੂੰ ਵਾਲ ਝੜਨ ਦੀ ਸਮੱਸਿਆ ਔਰਤਾਂ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਪੁਰਸ਼ ਉਹੀ ਸ਼ੈਂਪੂ ਅਤੇ ਤੇਲ ਇਸਤੇਮਾਲ ਕਰਦੇ ਹਨ ਜਿਨ੍ਹਾਂ ਨੂੰ ਘਰ ਦੀਆਂ ਮਹਿਲਾਵਾਂ ਲਾਉਂਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਜੋ ਸ਼ੈਂਪੂ, ਤੇਲ ਮਹਿਲਾਵਾਂ ਨੂੰ ਸੂਟ ਕਰੇ, ਉਹੀ ਪੁਰਸ਼ਾਂ ਲਈ ਉੱਚਿਤ ਹੋਵੇ, ਇਸ ਲਈ ਆਪਣੇ ਵਾਲਾਂ ਦੇ ਸੁਭਾਅ ਅਨੁਸਾਰ ਸ਼ੈਂਪੂ, ਤੇਲ ਦੀ ਵਰਤੋਂ ਕਰੋ
    ਲ ਜ਼ਿਆਦਾ ਐਂਟੀਡੈਂਡਰਫ ਸ਼ੈਂਪੂ ਦੀ ਵਰਤੋਂ ਨਾ ਕਰੋ ਇਹ ਸਿਰ ਦੀ ਕੁਦਰਤੀ ਨਮੀ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦਾ ਹੈ
  • ਜਦੋਂ ਵੀ ਵਾਲਾਂ ‘ਚ ਸ਼ੈਂਪੂ ਕਰੋ, ਵਾਲ ਗਿੱਲੇ ਕਰਕੇ ਸ਼ੈਂਪੂ ਲਾਓ ਅਤੇ ਉਂਗਲਾਂ ਦੇ ਪੋਰਾਂ ਨਾਲ ਹੌਲੀ-ਹੌਲੀ ਵਾਲਾਂ ‘ਚ ਮਾਲਸ਼ ਕਰੋ ਤਾਂ ਕਿ ਵਾਲਾਂ ਦੀਆਂ ਜੜ੍ਹਾਂ ‘ਚ ਬਲੱਡ ਸਰਕੂਲੇਸ਼ਨ ਠੀਕ ਬਣਿਆ ਰਹੇ
  • ਵਾਲਾਂ ‘ਤੇ ਜੈੱਲ ਅਤੇ ਹੇਅਰ ਸਪ੍ਰੇ ਦੀ ਵਰਤੋਂ ਤੋਂ ਬਚੋ ਇਨ੍ਹਾਂ ਨਾਲ ਵਾਲ ਸਖ਼ਤ ਹੋ ਜਾਂਦੇ ਹਨ ਅਤੇ ਜ਼ਿਆਦਾ ਝੜਦੇ ਵੀ ਹਨ ਜੋ ਵਾਲਾਂ ਦੀ ਸਿਹਤ ਲਈ ਠੀਕ ਨਹੀਂ
  • ਵਾਲਾਂ ‘ਤੇ ਹਮੇਸ਼ਾ ਸਕਾਰਫ ਅਤੇ ਟੋਪੀ ਨਾ ਪਹਿਨੋ ਕਿਉਂਕਿ ਹਮੇਸ਼ਾ ਇਨ੍ਹਾਂ ਦੀ ਵਰਤੋਂ ਨਾਲ ਵਾਲਾਂ ‘ਚ ਪਸੀਨਾ ਆਏਗਾ ਵਾਲਾਂ ‘ਚ ਸੰਕਰਮਣ ਹੋਣ ਨਾਲ ਜੜ੍ਹਾਂ ਕਮਜੋਰ ਹੋ ਜਾਣਗੀਆਂ ਅਤੇ ਵਾਲ ਝੜਨ ਦੀ ਪ੍ਰਕਿਰਿਆ ਤੇਜ਼ ਹੋਵੇਗੀ
  • ਗਿੱਲੇ ਵਾਲਾਂ ‘ਚ ਕੰਘੀ ਚੌੜੇ ਦੰਦਾਂ ਵਾਲੀ ਕੰਘੀ ਨਾਲ ਕਰੋ ਪਤਲੇ ਦੰਦਾਂ ਨਾਲ ਕੰਘੀ ਕਰਨ ‘ਤੇ ਵਾਲ ਜ਼ਿਆਦਾ ਟੁੱਟਣਗੇ ਦਿਨ ‘ਚ ਤਿੰਨ ਤੋਂ ਚਾਰ ਵਾਰ ਵਾਲਾਂ ‘ਚ ਕੰਘੀ ਦੀ ਵਰਤੋਂ ਕਰੋ ਤਾਂ ਕਿ ਵਾਲਾਂ ਦੀ ਚਿਪਚਿਪਾਹਟ ਵੀ ਦੂਰ ਹੋਵੇ ਅਤੇ ਬਲੱਡ ਸਰਕੂਲੇਸ਼ਨ ਵੀ ਠੀਕ ਰਹੇ
  • ਐਕਸਪਰਟਸ ਅਨੁਸਾਰ ਵਾਲਾਂ ਦੇ ਝੜਨ ਦਾ ਸਿੱਧਾ ਸਬੰਧ ਤਨਾਅ ਨਾਲ ਹੁੰਦਾ ਹੈ ਤਨਾਅ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਹਨ ਅਤੇ ਵਾਲ ਟੁੱਟਣ ਲੱਗਦੇ ਹਨ ਤਨਾਅ ਨੂੰ ਦੂਰ ਰੱਖਣ ਦਾ ਯਤਨ ਕਰੋ
  • ਆਹਾਰ ਪੌਸ਼ਟਿਕ ਲਓ ਜੰਕ ਫੂਡ ਤੋਂ ਬਚੋ ਖਾਣ ‘ਚ ਪ੍ਰੋਟੀਨ, ਵਿਟਾਮਿਨ-ਬੀ 6 ਅਤੇ ਜਿੰਕ ਦੀ ਪ੍ਰਾਪਤ ਮਾਤਰਾ ਲਓ ਪੁੰਗਰੀ ਦਾਲਾਂ ਲਓ ਪਾਣੀ ਖੂਬ ਪੀਓ
  • ਸਿਰ ‘ਤੇ ਜੈਤੂਨ, ਨਾਰੀਅਲ ਜਾਂ ਸਰ੍ਹੋਂ ਦੇ ਤੇਲ ਦੀ ਹਲਕੇ ਹੱਥਾਂ ਨਾਲ ਮਸਾਜ ਕਰੋ ਮਸਾਜ ਉਂਗਲਾਂ ਦੇ ਪੋਰਾਂ ਨਾਲ ਕਰੋ ਬ੍ਰਹਮੀ ਜਾਂ ਭ੍ਰੰਗਰਾਜ ਤੇਲ ਨਾਲ ਵੀ ਮਾਲਸ਼ ਕਰ ਸਕਦੇ ਹੋ ਮਾਲਸ਼ ਕਰਨ ਤੋਂ ਬਾਅਦ ਗਰਮ ਪਾਣੀ ‘ਚ ਭਿੱਜੇ ਗਿੱਲੇ ਤੌਲੀਏ ਨੂੰ ਨਿਚੋੜ ਕੇ ਸਿਰ ‘ਤੇ ਰੱਖੋ ਤਾਂ ਕਿ ਸਿਰ ਨੂੰ ਭਾਫ ਮਿਲੇ ਅਤੇ ਰੋਮ ਛਿੱਦਰ ਖੁੱਲ੍ਹਣ ਨਾਲ ਤੇਲ ਜੜ੍ਹਾਂ ‘ਚ ਸਮਾ ਸਕੇ ਅਤੇ ਜੜ੍ਹਾਂ ਮਜ਼ਬੂਤ ਬਣ ਸਕਣ
  • ਸ਼ਹਿਦ ‘ਚ ਇੱਕ ਕੇਲੇ ਦੀ ਮੈਸ਼ ਕਰਕੇ ਮਿਲਾਓ ਇਸ ‘ਚ ਥੋੜ੍ਹਾ ਜਿਹਾ ਦੁੱਧ ਅਤੇ ਦਹੀ ਮਿਕਸ ਕਰਕੇ ਵਾਲਾਂ ‘ਤੇ ਲਾਓ 15-20 ਮਿੰਟ ਤੋਂ ਬਾਅਦ ਵਾਲ ਧੋ ਲਓ ਜੜ੍ਹਾਂ ਮਜ਼ਬੂਤ ਹੋਣਗੀਆਂ

-ਸੁਨੀਤਾ ਗਾਬਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!