ਦਿਸਣਾ ਹੈ ਹੈਂਡਸਮ ਤਾਂ ਬਦਲੋ ਆਪਣੀ ਲੁੱਕ
ਔਰਤਾਂ ਵਾਂਗ ਆਦਮੀਆਂ ਨੂੰ ਵੀ ਆਪਣੇ ਫੈਸ਼ਨ ਅਤੇ ਸਟਾਇਲ ਨੂੰ ਲੈ ਕੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਖਾਸ ਕਰਕੇ 30 ਦੀ ਉਮਰ ਤੋਂ ਬਾਅਦ ਫੈਸ਼ਨ ਅਤੇ ਸਟਾਇਲ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਫੈਸ਼ਨ ਦੀ ਕੋਈ ਉਮਰ ਨਹੀਂ ਹੁੰਦੀ ਹੈ ਫੈਸ਼ਨ ਉਮਰ ਦੇ ਨਾਲ ਬਦਲਦਾ ਰਹਿੰਦਾ ਹੈ ਵਧਦੀ ਉਮਰ ਨੂੰ ਮੈਨਟੇਨ ਕਰਨਾ ਜ਼ਰੂਰੀ ਹੁੰਦਾ ਹੈ ਇਸ ਲਈ ਵਧਦੀ ਉਮਰ ਦੇ ਨਾਲ ਪੁਰਸ਼ਾਂ ਨੂੰ ਫੈਸ਼ਨ ਤੇ ਸਟਾਇਲ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
Table of Contents
ਕਾੱਨਫੀਡੈਂਸ:
ਫੈਸ਼ਨ ਅਤੇ ਸਟਾਇਲ ’ਚ ਸਭ ਤੋਂ ਜ਼ਰੂਰੀ ਹੈ ਕਾੱਨਫੀਡੈਂਸ ਅਤੇ ਐਟੀਚਿਊਡ ਹੁੰਦਾ ਹੈ ਸਟਾਈਲਿਸ਼ ਲੁੱਕ ਐਟੀਚਿਊਡ ਨਾਲ ਹੀ ਆਉਂਦਾ ਹੈ ਜੇਕਰ ਤੁਹਾਡੇ ਕੋਲ ਕਾੱਨਫੀਡੈਂਸ ਨਹੀਂ ਹੈ ਤਾਂ ਤੁਸੀਂ ਕਿੰਨੇ ਵੀ ਮਹਿੰਗੇ ਕੱਪੜੇ ਪਹਿਨ ਲਓ ਪਰ ਬਿਨਾਂ ਐਟੀਚਿਊਡ ਦੇ ਤੁਸੀਂ ਉਸ ਨੂੰ ਕੈਰੀ ਨਹੀਂ ਕਰ ਸਕਦੇ ਹੋ ਜੇਕਰ ਤੁਸੀਂ ਸਟਾਈਲਿਸ਼ ਲੁੱਕ ਪਾਉਣਾ ਚਾਹੁੰਦੇ ਹੋ ਤਾਂ ਆਪਣੀ ਪਰਸੈਨਲਿਟੀ ’ਚ ਕਾੱਨਫੀਡੈਂਸ ਨੂੰ ਵਧਾਓ ਚੰਗਾ ਕਾੱਨਫੀਡੈਂਸ ਹੋਣ ਨਾਲ ਤੁਸੀਂ ਹਰ ਕਿਸੇ ਨੂੰ ਇੰਪ੍ਰੈਸ ਕਰ ਸਕਦੇ ਹੋ
ਚਲੋ ਜਾਣਦੇ ਹਾਂ ਪਰਸੈਨਲਿਟੀ ’ਚ ਕਾੱਨਫੀਡੈਂਸ ਵਧਾਉਣ ਦੇ ਕੁਝ ਖਾਸ ਟਿਪਸ
ਸਭ ਤੋਂ ਪਹਿਲਾਂ ਕਿਸੇ ਨਾਲ ਹੱਥ ਮਿਲਾਉਂਦੇ ਸਮੇਂ ਜ਼ਿਆਦਾ ਦੇਰ ਹੱਥ ਨਾ ਮਿਲਾਓ ਗੱਲ ਕਰਦੇ ਸਮੇਂ ਚਿਹਰੇ ’ਤੇ ਹਲਕੀ ਜਿਹੀ ਸਮਾਇਲ ਰੱਖੋ
ਜੁੱਤਿਆਂ ਦਾ ਸਟਾਇਲ:
ਪੁਰਸ਼ਾਂ ਦੇ ਸਟਾਇਲ ਲਈ ਸ਼ੂਜ ਦਾ ਅਹਿਮ ਰੋਲ ਹੁੰਦਾ ਹੈ ਜੇਕਰ ਤੁਹਾਨੂੰ ਸਪੋਰਟ ਸ਼ੂਜ ਪਹਿਨਣਾ ਪਸੰਦ ਹਨ ਤਾਂ ਤੁਸੀਂ ਇਸ ਆਦਤ ਨੂੰ ਬਦਲ ਲਓ, ਕਿਉਂਕਿ ਹਰ ਜਗ੍ਹਾ ਤੁਹਾਡੇ ਸਪੋਰਟ ਸ਼ੂਜ ਨਹੀਂ ਚੱਲ ਸਕਦੇ ਹਨ ਆਪਣੇ ਸਟਾਇਲ ’ਚ ਬਦਲਾਅ ਲਿਆਉਣਾ ਹੈ ਤਾਂ ਤੁਸੀਂ ਹਾਈ ਕੁਆਲਿਟੀ ਡਰੈੱਸ ਸ਼ੂਜ ਟਰਾਈ ਕਰ ਸਕਦੇ ਹੋ ਡਰੈੱਸ ਸ਼ੂਜ ਇੱਕ ਕਲਾੱਸਿਕ ਸ਼ੂ ਸਟਾਇਲ ਹੈ ਜੋ ਹਰ ਆੱਕੇਜ਼ਨ ਲਈ ਇੱਕਦਮ ਪਰਫੈਕਟ ਹੈ ਇਸ ਸ਼ੂਜ ਨਾਲ ਤੁਹਾਡੀ ਪਰਸੈਨਲਿਟੀ ਕਾਫ਼ੀ ਸਟਾਈਲਿਸ਼ ਹੋਵੇਗੀ
ਕੱਪੜਿਆਂ ’ਤੇ ਦਿਓ ਧਿਆਨ:
ਕਾਲਜ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਹਿਨ ਲੈਂਦੇ ਹੋ ਪਰ 30 ਦੀ ਉਮਰ ਤੋਂ ਬਾਅਦ ਸਾਨੂੰ ਆਪਣੇ ਕੱਪੜਿਆਂ ’ਤੇ ਕਾਫ਼ੀ ਧਿਆਨ ਦੇਣਾ ਹੋਵੇਗਾ ਕੱਪੜੇ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਹੋਣੇ ਚਾਹੀਦੇ ਹਨ ਬਿਨਾਂ ਪ੍ਰੈੱਸ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ, ਕਿਉਂਕਿ ਇਸ ਨਾਲ ਤੁਹਾਡਾ ਇੰਪ੍ਰੈਸ਼ਨ ਖਰਾਬ ਹੋ ਸਕਦਾ ਹੈ ਅਜਿਹੇ ’ਚ ਸਾਫ਼ ਅਤੇ ਪ੍ਰੈੱਸ ਵਾਲੇ ਹੀ ਕੱਪੜੇ ਪਹਿਨੋ
ਅੰਡਰਸਾਇਜ਼ ਅਤੇ ਓਵਰਸਾਇਜ਼ ਕੱਪੜਿਆਂ ਤੋਂ ਬਚੋ:
ਜੇਕਰ ਤੁਸੀਂ ਢਿੱਲੇ ਜਾਂ ਫਿਰ ਬਹੁਤ ਟਾਈਟ ਕੱਪੜੇ ਪਹਿਨਦੇ ਹੋ ਤਾਂ ਉਸ ਨੂੰ ਬੰਦ ਕਰੋ, ਕਿਉਂਕਿ ਢਿੱਲੇ ਜਾਂ ਫਿਰ ਟਾਈਟ ਕੱਪੜੇ ਪਹਿਨਣ ਨਾਲ ਤੁਹਾਡੀ ਪਰਸੈਨਲਿਟੀ ਖਰਾਬ ਹੁੰਦੀ ਹੈ ਇਸ ਲਈ ਤੁਹਾਨੂੰ ਆਪਣੀ ਫੀਟਿੰਗ ਅਨੁਸਾਰ ਹੀ ਕੱਪੜੇ ਪਹਿਨਣੇ ਚਾਹੀਦੇ ਹਨ ਇਸ ਲਈ ਕੱਪੜੇ ਲੈਂਦੇ ਸਮੇਂ ਸਾਇਜ਼ ਦਾ ਧਿਆਨ ਰੱਖੋ
ਸੂਟ:
ਲੜਕਿਆਂ ਦੇ ਕੋਲ ਸੂਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਸੂਟ ਕਿਸੇ ਵੀ ਲੜਕੇ ਦੀ ਪਰਸੈਨਲਿਟੀ ਨੂੰ ਨਿਖਾਰਦਾ ਹੈ ਪਰ ਧਿਆਨ ਰਹੇ ਕਿ ਤੁਹਾਡਾ ਸੂਟ ਤੁਹਾਡੀ ਫੀਟਿੰਗ ਅਨੁਸਾਰ ਹੀ ਹੋਣਾ ਚਾਹੀਦਾ ਹੈ ਸੂਟ ਪਹਿਨਣ ਨਾਲ ਨਾ ਤੁਹਾਡੀ ਲੁੱਕ ’ਚ ਚੇਂਜ ਆਏਗਾ ਸਗੋਂ ਤੁਹਾਡਾ ਕਾੱਨਫੀਡੈਂਸ ਵੀ ਵਧ ਜਾਏਗਾ
ਫਟੀ ਜੀਨਸ:
ਇਨ੍ਹਾਂ ਦਿਨਾਂ ’ਚ ਫੈਸ਼ਨ ਦੀ ਦੁਨੀਆਂ ’ਚ ਫਟੀ ਜੀਨਸ ਦਾ ਕਾਫੀ ਟਰੈਂਡ ਚੱਲ ਰਿਹਾ ਹੈ ਪਰ ਤੁਸੀਂ ਇਸ ਤਰ੍ਹਾਂ ਦੇ ਫੈਸ਼ਨ ਤੋਂ ਦੂਰ ਹੀ ਰਹੋ ਫਟੀ ਜੀਨਸ ਇੱਕ ਚੰਗੀ ਪਰਸੈਨਲਿਟੀ ਨੂੰ ਖਰਾਬ ਕਰ ਦਿੰਦੀ ਹੈ ਇਸ ਲਈ ਤੁਸੀਂ ਆਫ਼ਿਸ ’ਚ ਫਟੀ ਜੀਨਸ ਪਹਿਨ ਕੇ ਨਾ ਹੀ ਜਾਓ ਜੇਕਰ ਤੁਸੀਂ ਦੋਸਤਾਂ ਨਾਲ ਪਾਰਟੀ ਕਰ ਰਹੇ ਹੋ ਤਾਂ ਤੁਸੀਂ ਸਿੰਪਲ ਜੀਨਸ ਪਹਿਨ ਸਕਦੇ ਹੋ
ਚੈੱਕ ਸ਼ਰਟ:
ਜੇਕਰ ਤੁਸੀਂ ਜ਼ਿਆਦਾਤਰ ਪਲੇਨ ਜਾਂ ਫਾਰਮਲ ਸ਼ਰਟ ਪਹਿਨਦੇ ਹੋ ਤਾਂ ਇਸ ਨੂੰ ਥੋੜ੍ਹਾ ਬਦਲ ਦਿਓ ਇਸ ਦੀ ਬਜਾਇ ਚੈਕ ਸ਼ਰਟ ਟਰਾਈ ਕਰੋ ਮਾਰਕਿਟ ’ਚ ਤੁਹਾਨੂੰ ਕਈ ਕਲਰਫੁੱਲ ਚੈੱਕ ਸ਼ਰਟਾਂ ਮਿਲ ਜਾਣਗੀਆਂ ਇਸ ਨੂੰ ਤੁਸੀਂ ਆਫ਼ਿਸ ਜਾਂ ਇਸ ਤੋਂ ਇਲਾਵਾ ਕਿਤੇ ਵੀ ਪਹਿਨ ਸਕਦੇ ਹੋ
ਪ੍ਰਿੰਟਿਡ ਟੀ-ਸ਼ਰਟ:
ਅੱਜ-ਕੱਲ੍ਹ ਪ੍ਰਿੰਟਿਡ ਟੀ-ਸ਼ਰਟ ਦਾ ਜ਼ਮਾਨਾ ਹੈ, ਆੱਨਲਾਇਨ ਮਾਰਕਿਟ ’ਚ ਮਨ ਚਾਹਿਆ ਪ੍ਰਿੰਟ ਕੀਤਾ ਹੋਇਆ ਟੀ-ਸ਼ਰਟ ਉਪਲੱਬਧ ਹੈ ਇਸ ਤੋਂ ਇਲਾਵਾ ਤੁਹਾਨੂੰ ਸ਼ੋਰੂਮ ਅਤੇ ਛੋਟੀਆਂ-ਛੋਟੀਆਂ ਦੁਕਾਨਾਂ ’ਚ ਵੀ ਪ੍ਰਿੰਟਿਡ ਟੀ-ਸ਼ਰਟਾਂ ਮਿਲ ਜਾਣਗੀਆਂ
ਪਿ੍ਰੰਟਿਡ ਸ਼ਰਟਾਂ:
ਛੁੱਟੀਆਂ ’ਚ ਤਾਂ ਪਿ੍ਰੰਟਿਡ ਸਰਟਾਂ ਪਹਿਨਦੇ ਹੀ ਹੋ, ਪਰ ਇਸ ਨੂੰ ਤੁਸੀਂ ਡੇਲੀਵੀਅਰ ’ਚ ਵੀ ਸ਼ਾਮਲ ਕਰ ਸਕਦੇ ਹੋ ਸ਼ਰਟਾਂ ਦੇ ਨਾਲ ਪ੍ਰਿੰਟਿਡ ਕਲਰ ਇਨ੍ਹਾਂ ਦੇ ਨਾਲ ਪਲੇਨ ਅਤੇ ਵਾਈਬ੍ਰੇਟ ਕਲਰ ਟੀ-ਸ਼ਰਟਾਂ ਨਾਲ ਪਹਿਨੋ ਸਟਾਈਲਿਸ਼ ਦਿਖੋਗੇ
ਲੂਜ ਟਰਾਊਜ਼ਰ:
ਜੇਕਰ ਤੁਸੀਂ ਫਾਰਮਲ ਲੁੱਕ ’ਚ ਵੈਰਾਇਟੀ ਲੱਭ ਰਹੇ ਹੋ ਤਾਂ ਲੂਜ਼ ਟਰਾਊਜ਼ਰ ਤੁਹਾਡੇ ਲਈ ਬੈਸਟ ਹੈ ਲਾਇਟ ਸ਼ੇਡ ਇਨ ਹਾਈ-ਵੈਸਟਿਡ ਟਰਾਊਜ਼ਰਾਂ ਦੇ ਨਾਲ ਫੋਲਡੇਡ ਸ਼ਰਟ ਦਾ ਕੰਬੀਨੇਸ਼ਨ ਪਰਫੈਕਟ ਲੁੱਕ ਦੇਵੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.