woman dressing -sachi shiksha punjabi

ਨੱਥ ਬਿਨਾਂ ਅਧੂਰਾ ਹੈ ਨਾਰੀ ਦਾ ਸ਼ਿੰਗਾਰ
ਨਾਰੀ ਦੇ ਸ਼ਿੰਗਾਰ ਅਤੇ ਗਹਿਣਿਆਂ ’ਚ ਸਭ ਤੋਂ ਮੁੱਖ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਨੱਥ ਸਾਧਾਰਨ-ਜਿਹੇ ਦਿਸਣ ਵਾਲੇ ਚਿਹਰੇ ’ਤੇ ਨੱਕ ਦਾ ਇਹ ਗਹਿਣਾ ਚਿਹਰੇ ਨੂੰ ਚਾਰ-ਚੰਨ ਲਾ ਦਿੰਦਾ ਹੈ,

ਜੇਕਰ ਚਿਹਰੇ ਦੇ ਆਕਾਰ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਪਹਿਨਿਆ ਜਾਵੇ ਨੱਥ ਹੀ ਇੱਕ ਅਜਿਹਾ ਗਹਿਣਾ ਹੈ ਜੋ ਆਪਣੇ ਰੂਪ ’ਚ ਪੁਰਾਣੀਆਂ ਪਰੰਪਰਾਵਾਂ ਅਤੇ ਵੱਖ-ਵੱਖ ਰੂਪ ਸੰਜੋਏ ਹੋਈ ਹੈ ਇੱਥੋਂ ਤੱਕ ਕਿ ਪੁਰਾਣੇ ਸਮੇਂ ’ਚ ਨੱਥ ਦਾ ਉਪਯੋਗ ਵੱਖ-ਵੱਖ ਸ਼੍ਰੇਣੀਆਂ ਅਤੇ ਵਰਗ ਦੀ ਪਹਿਚਾਣ ਵੀ ਕਰਵਾਉਂਦਾ ਰਿਹਾ ਹੈ

ਨੱਥ ’ਚ ਮੋਤੀ ਦੀ ਚਮਕ, ਲੌਂਗ ਦਾ ਲਿਸ਼ਕਾਰਾ, ਨਕਫੂਲ ਦੇ ਫੁੱਲ, ਬੁਲਾਕ ਦੀ ਚਮਕ, ਕਿੰਨੇ ਹੀ ਰੂਪਾਂ ’ਚ ਨੱਕ ਦੇ ਗਹਿਣੇ ਨਾਰੀ ਸੁੰਦਰਤਾ ’ਚ ਵਾਧਾ ਕਰ ਦਿੰਦੇ ਹਨ ਨੱਕ ’ਚ ਪਾਉਣ ਲਈ ਸਭ ਤੋਂ ਪਹਿਲਾਂ ਨੱਥ ਦਾ ਪ੍ਰਯੋਗ ਕੀਤਾ ਗਿਆ ਸੁਹਾਗ ਦੀ ਨਿਸ਼ਾਨੀ ਮੰਨੀ ਜਾਣ ਵਾਲੀ ਨੱਥ ਦੀ ਕੀਮਤ ਇਸਤਰੀ ਦੇ ਪਤੀ ਦੀ ਹੈਸੀਅਤ ਨਾਲ ਜੁੜ ਗਈਪੁਰਾਣੇ ਸਮੇਂ ’ਚ ਰਾਣੀਆਂ ਸਭ ਤੋਂ ਕੀਮਤੀ ਹੀਰੇ ਪੰਨੇ ਦੀ ਨੱਥ ਪਾਉਂਦੀਆਂ ਸੇਠਾਣੀਆਂ ਮੋਤੀ, ਨੀਲਮ ਅਤੇ ਪੁਖਰਾਜ ਵਰਗੇ ਪੱਥਰਾਂ ਨਾਲ ਜੜੀ ਨੱਥ ਪਾਉਂਦੀਆਂ ਮੰਤਰੀ, ਸੈਨਾਪਤੀ, ਵਪਾਰੀ ਆਦਿ ਦੀਆਂ ਪਤਨੀਆਂ ਖਾਲੀ ਸੋਨੇ ਦੀ ਨੱਥ ਪਾ ਕੇ ਖੁਸ਼ ਹੁੰਦੀਆਂ ਸਨ ਹੇਠਲੀ ਜਾਤੀ ਦੀਆਂ ਔਰਤਾਂ ਨੂੰ ਸੋਨੇ ਦੀ ਨੱਥ ਪਾਉਣ ਦੀ ਮਨਜ਼ੂਰੀ ਨਹੀਂ ਸੀ ਇਸ ਲਈ ਉਹ ਚਾਂਦੀ ਦੀ ਨੱਥ ਪਾ ਕੇ ਹੀ ਆਪਣਾ ਸ਼ੌਂਕ ਪੂਰਾ ਕਰਦੀਆਂ ਸਨ

Also Read :-

9ਵੀਂ ਅਤੇ ਦਸਵੀਂ ਸ਼ਤਾਬਦੀ ’ਚ ਨੱਥ ਦਾ ਰਿਵਾਜ਼ ਬਹੁਤ ਵਧ ਜਾਣ ਤੋਂ ਬਾਅਦ ਇਸ ਨੂੰ ਫੈਸ਼ਨ ਨਹੀਂ ਮੰਨਿਆ ਗਿਆ, ਸਗੋਂ ਇਸ ਨੂੰ ‘ਸੁਹਾਗ ਦੇ ਗਹਿਣੇ’ ਨਾਲ ਜੋੜਿਆ ਗਿਆ ਵਿਆਹ ਦੇ ਸਮੇਂ ਸ਼ਿੰਗਾਰ ’ਚ ਨੱਥ ਨੂੰ ਅਨਿੱਖੜਵਾਂ ਅੰਗ ਬਣਾਇਆ ਗਿਆ ਵਿਆਹੁਤਾ ਇਸਤਰੀ ਲਈ ਨੱਕ ’ਚ ਨੱਥ ਪਾਉਣਾ ਉਸ ਦੇ ਪਤੀ ਦੀ ਲੰਮੀ ਉਮਰ ਅਤੇ ਤਰੱਕੀ ਦਾ ਪ੍ਰਤੀਕ ਬਣ ਗਿਆ ਲਗਭਗ ਪੰਜ ਸ਼ਤਾਬਦੀਆਂ ਤੱਕ ਨੱਥ ਦਾ ਪ੍ਰਚਾਰ ਅਤੇ ਪ੍ਰਸਾਰ ਹੁੰਦਾ ਰਿਹਾ ਅਤੇ ਭਾਰਤ ਦੀਆਂ ਸਾਰੇ ਧਰਮਾਂ ਦੀਆਂ ਇਸਤਰੀਆਂ ਨੇ ਇਸ ਨੂੰ ਸ਼ਗਨ ਮੰਨ ਕੇ ਅਪਣਾਇਆ ਪਰ 15ਵੀਂ ਸ਼ਤਾਬਦੀ ਦੇ ਆਸ-ਪਾਸ ਨੱਥ ਪਾਉਣ ਦਾ ਰਿਵਾਜ਼ ਘੱਟ ਹੋ ਗਿਆ ਅਤੇ ਉਦੋਂ ਆਇਆ ਲੌਂਗ ਲੌਂਗ ਛੋਟੀ-ਜਿਹੀ ਪਰ ਹੀਰੇ, ਪੰਨੇ, ਮੋਤੀ, ਨੀਲਮ ਵਰਗੇ ਨਗਾਂ ਨਾਲ ਜੁੜੀ ਹੋਈ ਸੀ ਇਸੇ ਦੇ ਨਾਲ ਨਕਫੁੱਲ ਪਾਉਣ ਦਾ ਰਿਵਾਜ਼ ਵੀ ਵਧਿਆ

17ਵੀਂ ਅਤੇ 18ਵੀਂ ਸ਼ਤਾਬਦੀ ’ਚ ਨੱਥ-ਬੇਸਰ, ਕਿੱਲ, ਕਾਂਟਾ, ਬੁਲਾਕ ਆਦਿ ਕਈ ਗਹਿਣੇ ਵਿਸ਼ੇਸ਼ ਰੂਪ ’ਚ ਨੱਕ ’ਚ ਪਾਉਣ ਲਈ ਬਣਾਏ ਗਏ 20ਵੀਂ ਸ਼ਤਾਬਦੀ ’ਚ ਨੱਕ ਦੇ ਗਹਿਣਿਆਂ ਦਾ ਰਿਵਾਜ਼ ਉਦੋਂ ਕੁਝ ਘੱਟ ਹੋ ਗਿਆ ਜਦੋਂ ਹਿੰਦੀ ਫਿਲਮਾਂ ਦੀਆਂ ਐਕਟਰਸਾਂ ਨੇ ਨੱਕ ’ਚ ਕੁਝ ਪਹਿਨਣਾ ਛੱਡ ਦਿੱਤਾ ਕਰੀਬ ਦਸ ਪੰਦਰਾਂ ਸਾਲਾਂ ਤੱਕ ਇਸ ਤਰ੍ਹਾਂ ਹੀ ਰਹਿਣ ਤੋਂ ਬਾਅਦ ਅਚਾਨਕ ਫਿਰ ਤੋਂ ਨੱਕ ਦੇ ਗਹਿਣੇ ਪ੍ਰਸਿੱਧ ਹੋਏ

ਇਸ ਵਾਰ ਪ੍ਰਸਿੱਧ ਹੋਈ ‘ਨੱਥ’ ਬਿਨਾਂ ਕਿਸੇ ਮੋਤੀ ਜਾਂ ਨੀਲਮ ਦੇ ਛੋਟੀ-ਜਿਹੀ ਕੁਆਰੀਆਂ ਕੁੜੀਆਂ ਵੀ ਪਾਉਣ ਲੱਗੀਆਂ ਕਾਲਜ ਅਤੇ ਸਕੂਲ ਦੀਆਂ ਲੜਕੀਆਂ ਦੀ ਨੱਕ ’ਚ ਨੱਥ ਪਾਉਣਾ ਹੀ ਫੈਸ਼ਨ ਦੀ ਸ਼ੁਰੂਆਤ ਹੈ ਅੱਜ ਨੱਕ ’ਚ ਲੌਂਗ, ਨੱਥ ਆਦਿ ਪਾ ਕੇ ਘੁੰਮਣਾ ਫੈਸ਼ਨ ਬਣ ਗਿਆ ਹੈ ਦਾਦੀ-ਮਾਂ ਦੇ ਨੁਸਖਿਆਂ ਅਨੁਸਾਰ ਜੇਕਰ ਜਨਮ ਤੋਂ ਬੱਚੇ ਦੀਆਂ ਦੋਵੇਂ ਅੱਖਾਂ ’ਚ ਥੋੜ੍ਹਾ-ਜਿਹਾ ਫਰਕ ਹੋਵੇ ਤਾਂ ਨੱਥ ਕਾਫ਼ੀ ਉਪਯੋਗੀ ਸਿੱਧ ਹੋ ਸਕਦੀ ਹੈ! ਨੱਕ ਦੀ ਇੱਕ ਨਸ ਜਿਸ ਦਾ ਸੰਬੰਧ ਸਿੱਧਾ ਅੱਖ ਨਾਲ ਹੁੰਦਾ ਹੈ,

ਨੂੰ ਨੱਥ ਦੁਆਰਾ ਵਿੰਨ੍ਹ ਦਿੱਤਾ ਜਾਂਦਾ ਹੈ, ਜਿਸ ਨੂੰ ‘ਨਸ ਬਿੰਦਨੀ’ ਕਹਿੰਦੇ ਹਨ ਲਗਭਗ ਸਾਲ-ਭਰ ’ਚ ਦੋਵੇਂ ਅੱਖਾਂ ਦੀਆਂ ਪੁਤਲੀਆਂ ਆਪਣੇ ਸਹੀ ਸਥਾਨ ’ਤੇ ਆ ਜਾਂਦੀਆਂ ਹਨ ਸਾਰੇ ਭਾਰਤ ’ਚ ਨੱਕ ਦੇ ਗਹਿਣਿਆਂ ਦੀਆਂ ਆਕ੍ਰਿਤੀਆਂ ਅਤੇ ਉਸ ਦੇ ਪਹਿਨਣ ਦੇ ਸਥਾਨ ’ਚ ਵੀ ਵਿਭਿੰਨਤਾ ਪਾਈ ਜਾਂਦੀ ਹੈ ਨੱਕ ਦੇ ਗਹਿਣਿਆਂ ਨੇ ਅੱਜ ਕਈ ਰੂਪ ਲੈ ਲਏ ਹਨ ਉਹਨਾਂ ਦੀ ਲੰਬਾਈ, ਆਕਾਰ ਅਤੇ ਫੈਸ਼ਨ ’ਚ ਫਰਕ ਆ ਗਿਆ ਹੈ ਹੁਣ ਰਤਨਾਂ ਨਾਲ ਜੁੜੇ ਲੌਂਗ ਤੋਂ ਇਲਾਵਾ ਫੁੱਲ, ਪੱਤੀ, ਪੰਖੁੜੀਆਂ, ਵੇਲ-ਬੂਟੇ, ਤਿੱਤਲੀ ਵਰਗੇ ਕਈ ਡਿਜਾਇਨਾਂ ’ਚ ਅੱਜ ਇਹ ਗਹਿਣੇ ਮਿਲਦੇ ਹਨ ਇਹਨਾਂ ’ਚ ਲਾਲ ਜਾਂ ਸਫੈਦ ਨਗ ਵੀ ਜੜੇ ਹੁੰਦੇ ਹਨ ਹੁਣ ਸੋਨੇ, ਚਾਂਦੀ ਤੋਂ ਇਲਾਵਾ ਪਲੈਟੀਨਮ ਅਤੇ ਹੀਰੇ ’ਚ ਵੀ ਨੱਕ ਦੇ ਗਹਿਣੇ ਮਿਲਦੇ ਹਨ

ਇਸ ਤੋਂ ਇਲਾਵਾ ਭਾਰਤ ’ਚ ਵੱਖ-ਵੱਖ ਰਾਜਾਂ ’ਚ ਵੱਖ-ਵੱਖ ਆਕ੍ਰਿਤੀਆਂ ’ਚ ਨੱਕ ਦੇ ਗਹਿਣੇ ਪਹਿਨੇ ਜਾਂਦੇ ਹਨ ਉੜੀਸਾ ’ਚ ਮੋਰ-ਪੰਖ ਆਕਾਰ ਪਿਆਰਾ ਹੈ ਤਾਂ ਆਂਧਰਾ ’ਚ ਤਿੰਨ-ਪੱਤੀਆਂ ਦਾ ਫੈਸ਼ਨ ਹੈ ਮਹਾਰਾਸ਼ਟਰ ’ਚ ਜੜਾਊ ਲੌਂਗ ਅਤੇ ਵੱਡੀ-ਜਿਹੀ ਨੱਥ ਪ੍ਰਸਿੱਧ ਹੈ ਤਾਂ ਪਿੰਡਾਂ ’ਚ ਝੁਲਨੀ ਨੱਥ ਅਤੇ ਲੌਂਗ ਨਾਰੀ ਸ਼ਿੰਗਾਰ ਦਾ ਵੱਖਰਾ ਅੰਗ ਹੈ, ਜਿਸ ਤੋਂ ਬਿਨਾਂ ਸ਼ਿੰਗਾਰ ਅਧੂਰਾ-ਜਿਹਾ ਪ੍ਰਤੀਤ ਹੁੰਦਾ ਹੈ
-ਅਮਿਤਾ ਅਗਰਵਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!