Remaining self-reliant even in growing age

ਧਦੀ ਉਮਰ ’ਚ ਵੀ ਬਣੇ ਰਹੋ ਆਤਮਨਿਰਭਰ
ਜ਼ਿੰਦਗੀ ਜਿਉਣ ਲਈ ਹਰ ਰੋਜ਼ ਇੱਕ ਨਵਾਂ ਅਤੇ ਉਪਯੋਗੀ ਸੂਤਰ ਸਾਨੂੰ ਦਿੰਦੀ ਹੈ ਬਸ ਉਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਜੋ ਬੁੱਧੀਮਾਨ ਉਸ ਸੂਤਰ ਨੂੰ ਸਮਝ ਕੇ ਆਤਮਸਾਤ ਕਰ ਲੈਂਦੇ ਹਨ, ਉਹ ਅੱਗੇ ਵਧ ਕੇ ਸਫਲਤਾ ਨੂੰ ਛੂਹ ਲੈਂਦੇ ਹਨ ਉਹ ਸਮਾਜ ’ਚ ਵੱਖ ਤੋਂ ਆਪਣੀ ਇੱਕ ਪਹਿਚਾਣ ਬਣਾ ਲੈਂਦੇ ਹਨ

ਉਹ ਜੀਵਨ ’ਚ ਕਦੇ ਹਾਰ ਨਹੀਂ ਮੰਨਦੇ ਜੋ ਲੋਕ ਉਸ ਨੂੰ ਜਾਣ ਕੇ ਵੀ ਕਿਸੇ ਕਾਰਨਵੱਸ ਸਮਝਣਾ ਨਹੀਂ ਚਾਹੁੰਦੇ, ਉਹ ਖੂਹ ਦੇ ਡੱਡੂ ਬਣ ਕੇ ਰਹਿ ਜਾਂਦੇ ਹਨ ਉਨ੍ਹਾਂ ਨੂੰ ਮਨਚਾਹੀ ਸਫਲਤਾ ਨਹੀਂ ਮਿਲ ਪਾਉਂਦੀ ਆਪਣੇ ਲਈ ਇੱਕ ਨਿਯਮ ਬਣਾ ਲੈਣਾ ਚਾਹੀਦਾ ਹੈ ਕਿ ਆਪਣਾ ਹਰ ਕੰਮ ਖੁਦ ਕਰੋਂਗੇ ਇਸ ਸੂਤਰ ਨੂੰ ਮੰਨਣ ਲਈ ਉਮਰ ਕੋਈ ਰੁਕਾਵਟ ਨਹੀਂ ਬਣਦੀ ਹਾਂ, ਜੇਕਰ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਵੇ ਤਾਂ ਗੱਲ ਵੱਖਰੀ ਹੈ

ਘਰ ’ਚ ਬੱਚਿਆਂ ਦੇ ਹੋਣ ਅਤੇ ਭਰਿਆ ਪੂਰਾ ਪਰਿਵਾਰ ਹੋਣ ’ਤੇ ਵੀ ਯਤਨ ਇਹੀ ਕਰਨਾ ਚਾਹੀਦਾ ਹੈ ਕਿ ਜਿੰਨਾ ਸੰਭਵ ਹੋ ਕੇ ਆਤਮਨਿਰਭਰ ਬਣਿਆ ਜਾਵੇ ਇੱਕ ਉਮਰ ਤੋਂ ਬਾਅਦ ਜੇਕਰ ਉਹ ਮਨ੍ਹਾ ਵੀ ਕਰੇ ਤਾਂ ਆਪਣੇ ਕਾਰਜ ਖੁਦ ਹੀ ਕਰਦੇ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਮਨੁੱਖ ’ਚ ਕਰਮਠਤਾ ਬਣੀ ਰਹਿੰਦੀ ਹੈ ਅਤੇ ਬੇਚਾਰਗੀ ਦਾ ਅਹਿਸਾਸ ਨਹੀਂ ਹੁੰਦਾ

Also Read :-

ਘਰ-ਪਰਿਵਾਰ ਦੇ ਨਾਲ ਰਹਿੰਦੇ ਹੋਏ ਵੀ ਆਪਣੀ ਨਿੱਤ ਦੀਆਂ ਜ਼ਰੂਰਤਾਂ ਲਈ ਪਤੀ-ਪਤਨੀ ਨੂੰ ਇੱਕ-ਦੂਸਰੇ ਦੀ ਮੱਦਦ ਲੈਣੀ ਚਾਹੀਦੀ ਹੈ, ਕਿਸੇ ਹੋਰ ਦੀ ਨਹੀਂ ਏਨੇ ਸਾਲਾਂ ਦੇ ਵਿਆਹਕ ਜੀਵਨ ਦੇ ਉਪਰੰਤ ਉਹ ਦੋਵੇਂ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸ ਲਈ ਉਨ੍ਹਾਂ ਨੂੰ ਪਿਆਰ ਨਾਲ ਇੱਕ-ਦੂਸਰੇ ਦੀਆਂ ਜ਼ਰੂਰਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਸਮੇਂ ਦੇ ਅਨੁਸਾਰ ਉਨ੍ਹਾਂ ਨੂੰ ਆਪਸੀ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਜੇਕਰ ਇੱਕ ਵਾਰ ਕੰਮ ਕਰਨਾ ਛੱਡ ਦਿੱਤਾ ਤਾਂ ਦੂਸਰਿਆਂ ’ਤੇ ਨਿਰਭਰਤਾ ਹੋ ਗਈ ਸਮਝੋ ਫਿਰ ਇਨਸਾਨ ਦਾ ਮਨੋਬਲ ਟੁੱਟਣ ਲਗਦਾ ਹੈ ਉਸ ਨੂੰ ਲਗਦਾ ਹੈ ਕਿ ਉਹ ਹੁਣ ਕਿਸੇ ਕੰਮ ਦਾ ਨਹੀਂ ਰਹਿ ਗਿਆ ਹੈ ਹੌਲੀ-ਹੌਲੀ ਅਜਿਹਾ ਮਨੁੱਖ ਤਣਾਅ ਗ੍ਰਸਤ ਹੋ ਕੇ ਬਿਸਤਰ ਹੀ ਫੜ ਲੈਂਦਾ ਹੈ ਉਸ ਦਾ ਮਨ ਇਸੇ ਕਸ਼ਮਕਸ਼ ’ਚ ਹੀ ਸਦਾ ਲੱਗਿਆ ਰਹਿੰਦਾ ਹੈ ਕਿ ਆਪਣਾ ਕੰਮ ਕਿਸ ਤੋਂ ਕਰਵਾਵਾਂ

ਜਦੋਂ ਤੱਕ ਹੱਥ-ਪੈਰ ਚੱਲਦੇ ਹਨ, ਉਦੋਂ ਤੱਕ ਆਤਮਨਿਰਭਰ ਰਿਹਾ ਜਾ ਸਕੇ ਤਾਂ ਬਹੁਤ ਹੀ ਚੰਗਾ ਹੈ ਬਾਅਦ ’ਚ ਤਾਂ ਚੱਲਣ ਲਈ ਵੀ ਦੂਸਰਿਆਂ ਦਾ ਸਹਾਰਾ ਲੈਣਾ ਪੈਂਦਾ ਹੈ ਯਤਨ ਇਹੀ ਕਰਨਾ ਚਾਹੀਦਾ ਹੈ ਕਿ ਮਹੀਨੇ ’ਚ ਇੱਕ ਦੋ ਵਾਰ ਵੈਸੇ ਹੀ ਕਿਤੇ ਘੁੰਮਣ ਨਿਕਲਿਆ ਜਾਵੇ ਜਦੋਂ ਅਸੀਂ ਘੁੰਮਣਾ-ਫਿਰਨਾ ਬੰਦ ਕਰਕੇ ਖੁਦ ਨੂੰ ਘਰ ’ਚ ਕੈਦ ਕਰ ਲੈਂਦੇ ਹਾਂ ਉਦੋਂ ਫਿਰ ਘਰ ਤੋਂ ਬਾਹਰ ਨਿਕਲਣ ’ਚ, ਇਕੱਲੇ ਜਾਣ ’ਚ ਹਿਚਕਚਾਹਟ ਹੋਣ ਲਗਦੀ ਹੈ ਉਦੋਂ ਚਾਹ ਕੇ ਵੀ ਮਨੁੱਖ ਆਪਣੇ ਬਣਾਏ ਹੋਏ ਘੇਰੇ ਤੋਂ ਬਾਹਰ ਨਹੀਂ ਨਿਕਲ ਸਕਦਾ ਉਸ ਨੂੰ ਪੂਰੀ ਤਰ੍ਹਾਂ ਬੱਚਿਆਂ ’ਤੇ ਨਿਰਭਰ ਹੋ ਜਾਣਾ ਪੈਂਦਾ ਹੈ, ਜੋ ਠੀਕ ਨਹੀਂ ਹੈ

ਜ਼ਿੰੰਦਗੀ ਭਰ ਮਨੁੱਖ ਖੂਬ ਕੰਮ ਕਰਦਾ ਹੈ ਦਿਨ-ਰਾਤ ਇੱਕ ਕਰ ਦਿੰਦਾ ਹੈ ਆਪਣੇ ਘਰ-ਪਰਿਵਾਰ ਨੂੰ ਜ਼ਰੂਰਤਾਵਾਂ ਨੂੰ ਪੂਰਾ ਕਰਨ ਲਈ ਇੱਕ ਉਮਰ ਤੋਂ ਬਾਅਦ ਆਪਣੇ ਫਰਜ਼ਾਂ ਤੋਂ ਮੁਕਤ ਹੋ ਜਾਣ ਤੋਂ ਬਾਅਦ ਉਸ ਨੂੰ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ ਅੱਜ ਕੱਲ੍ਹ ਕਿਤੇ ਵੀ ਜਾਣ-ਆਉਣ ’ਚ ਮੁਸ਼ਕਲ ਨਹੀਂ ਆਉਂਦੀ ਲੋਕਲ ਜਾਣਾ ਹੋਵੇ ਤਾਂ ਕਾਲ ਕਰਦੇ ਹੀ ਟੈਕਸੀ ਹਾਜ਼ਰ ਹੋ ਜਾਂਦੀ ਹੈ ਜੇਕਰ ਦੇਸ਼ ਜਾਂ ਵਿਦੇਸ਼ ’ਚ ਕਿਤੇ ਘੁੰਮਣ ਜਾਣਾ ਹੋਵੇ ਤਾਂ ਏਜੰਟ ਟਿਕਟ ਬੁੱਕ ਕਰਾ ਦਿੰਦੇ ਹਨ ਜਾਂ ਇੰਟਰਨੈੱਟ ਤੋਂ ਵੀ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ ਅੱਜ-ਕੱਲ੍ਹ ਟੂਰ ਪੈਕੇਜ਼ ਲੈ ਕੇ ਵੀ ਸੁਵਿਧਾ ਨਾਲ ਯਾਤਰਾ ਕੀਤੀ ਜਾ ਸਕਦੀ ਹੈ ਘਰ ਤੋਂ ਸਟੇਸ਼ਨ ਜਾਂ ਏਅਰਪੋਰਟ ਜਾਣ ਲਈ ਅਤੇ ਉੱਥੋਂ ਹੋਟਲ ’ਚ ਜਾਣ ਲਈ ਟੈਕਸੀ ਆ ਜਾਂਦੀ ਹੈ ਇਸੇ ਤਰ੍ਹਾਂ ਵਾਪਸੀ ’ਚ ਵੀ ਸਟੇਸ਼ਨ ਜਾਂ ਏਅਰਪੋਰਟ ’ਤੇ ਜਾਣ ਅਤੇ ਘਰ ਆਉਣ ਲਈ ਟੈਕਸੀ ਮਿਲ ਜਾਂਦੀ ਹੈ ਹੋਟਲ ’ਚ ਕੋਈ ਤਕਲੀਫ ਹੋਣੀ ਨਹੀਂ ਹੈ

ਜੇਕਰ ਮਨੁੱਖ ਥੋੜ੍ਹਾ ਜਿਹਾ ਆਪਣਾ ਧਿਆਨ ਰੱਖ ਸਕੇ ਤਾਂ ਸਿਹਤ, ਉਮਰ ਅਨੁਸਾਰ ਇੱਕਦਮ ਫਿੱਟ ਰਹਿੰਦਾ ਹੈ ਉਸ ਨੂੰ ਸੈਰ ਕਰਨ, ਯੋਗ ਆਸਨ ਕਰਨ ਅਤੇ ਘੁੰਮਣ ਫਿਰਨ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਹੈ ਜੇਕਰ ਰੁਚੀ ਹੋਵੇ ਤਾਂ ਫਿਲਮ ਦੇਖਣ ਵੀ ਜਾਇਆ ਜਾ ਸਕਦਾ ਹੈ ਮਿੱਤਰਾਂ ਨਾਲ ਮਿਲਣ ਲਈ ਵੀ ਸਮਾਂ ਕੱਢਿਆ ਜਾ ਸਕਦਾ ਹੈ ਉਨ੍ਹਾਂ ਦੇ ਨਾਲ ਘੁੰਮਣ ਦਾ, ਪਿਕਨਿਕ ਮਨਾਉਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ, ਦੂਸਰਿਆਂ ਦਾ ਮੂੰਹ ਤੱਕਣਾ ਛੱਡ ਕੇ ਆਤਮਨਿਰਭਰ ਬਣਨ ਦਾ ਯਤਨ ਕਰਨਾ ਚਾਹੀਦਾ ਹੈ ਆਪਣੇ ਕੰਮਾਂ ਲਈ ਕਿਸੇ ’ਤੇ ਨਿਰਭਰ ਹੋਣਾ ਛੱਡ ਦੇਣਾ ਚਾਹੀਦਾ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!