stay fit and fresh in summer

ਗਰਮੀਆਂ ’ਚ ਰਹੋ ਫਿੱਟ ਅਤੇ ਤਰੋਤਾਜ਼ਾ
ਗਰਮੀ ਦੀ ਰੁੱਤ ਸਭ ਰੁੱਤਾਂ ਤੋਂ ਜ਼ਿਆਦਾ ਲੰਬੀ ਹੁੰਦੀ ਹੈ ਜੋ ਅਪਰੈਲ ਤੋਂ ਅਕਤੂਬਰ ਤੱਕ ਚੱਲਦੀ ਹੈ

ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਗਰਮੀਆਂ ’ਚ ਤੇਜ਼ ਧੁੱਪ ਰਹਿਣ ਨਾਲ ਦਿਨਭਰ ਸਰੀਰ ’ਚੋਂ ਪਸੀਨਾ ਨਿੱਕਲਦਾ ਹੈ ਅਤੇ ਪਿਆਸ ਲੱਗਦੀ ਰਹਿੰਦੀ ਹੈ ਗਰਮੀਆਂ ’ਚ ਪਾਣੀ ਗੰਦਾ ਆਉਣ ਨਾਲ ਆਪਣੇ ਨਾਲ ਕਈ ਬਿਮਾਰੀਆਂ ਲਿਆਉਂਦਾ ਹੈ

ਕੜਕਦੀ ਧੁੱਪ ’ਚ ਬਾਹਰ ਨਿਕਲਣ ’ਤੇ ਵੀ ਲੂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਰਾਤ ਨੂੰ ਮੱਛਰ ਤੰਗ ਕਰਦੇ ਰਹਿੰਦੇ ਹਨ

Also Read :-

ਗਰਮੀ ਦੀ ਰੁੱਤ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦੀ ਹੈ ਪਰ ਸਮਝਦਾਰੀ ਨਾਲ ਇਸ ਦਾ ਮੁਕਾਬਲਾ ਕਰਨਾ ਚਾਹੀਦਾ

  1. ਗਰਮੀ ਦੇ ਮੌਸਮ ’ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜਿਸ ਨਾਲ ਸਰੀਰ ’ਚ ਪਾਣੀ ਦੀ ਮਾਤਰਾ ’ਚ ਕਮੀ ਨਾ ਹੋਵੇ ਅਤੇ ਚਮੜੀ ’ਚ ਨਿਖਾਰ ਵੀ ਬਣਿਆ ਰਹੇ ਪਰ ਧਿਆਨ ਰੱਖੋ ਕਿ ਹਰ ਜਗ੍ਹਾ ਦਾ ਪਾਣੀ ਨਾ ਪੀਓ, ਨਾ ਹੀ ਬਰਫ਼ ਵਾਲਾ ਮਸ਼ੀਨੀ ਪਾਣੀ ਪੀਓ ਬਾਹਰ ਜਾਂਦੇ ਸਮੇਂ ਪਾਣੀ ਦੀ ਬੋਤਲ ਨਾਲ ਰੱਖੋ ਬਾਹਰ ਦੂਰ ਜਾਂਦੇ ਸਮੇਂ ਬੋਤਲਬੰਦ ਪਾਣੀ ਹੀ ਪੀਓ
  2. ਗਰਮੀ ’ਚ ਦੁਪਹਿਰ ਦੇ ਸਮੇਂ ਕੋਸ਼ਿਸ਼ ਕਰੋ ਕਿ ਬਾਹਰ ਨਾ ਨਿਕਲੋ ਤੇਜ਼ ਧੁੱਪ ’ਚ ਬਾਹਰ ਨਿਕਲਣ ਨਾਲ ਲੂ ਲੱਗ ਸਕਦੀ ਹੈ ਸਵੇਰੇ ਅਤੇ ਸ਼ਾਮ ਨੂੰ ਬਾਹਰ ਦੇ ਕੰਮ ਨਿਪਟਾਓ
  3. ਜ਼ਰੂਰਤ ਪੈਣ ’ਤੇ ਦੁਪਹਿਰ ’ਚ ਬਾਹਰ ਨਿਕਲਦੇ ਸਮੇਂ ਛਤਰੀ ਅਤੇ ਚਸ਼ਮੇ ਦੀ ਵਰਤੋਂ ਕਰੋ ਚਸ਼ਮਾ ਚੰਗੀ ਕੰਪਨੀ ਦਾ ਪਹਿਨੋ ਜੋ ਸ਼ਖਸੀਅਤ ਨੂੰ ਵੀ ਨਿਖਾਰੇਗਾ ਅਤੇ ਅਲਟਰਾ ਵਾਇਲੇਟ ਕਿਰਨਾਂ ਤੋਂ ਤੁਹਾਡੀਆਂ ਅੱਖਾਂ ਨੂੰ ਵੀ ਬਚਾਏਗਾ
  4. ਰਾਤ ਨੂੰ ਭੋਜਨ ਹਲਕਾ ਲਓ ਤਾਂ ਕਿ ਨੀਂਦ ਆਰਾਮ ਨਾਲ ਆ ਸਕੇ ਅਤੇ ਭੋਜਨ ਪਚਣ ’ਚ ਪੇ੍ਰਸ਼ਾਨੀ ਨਾ ਹੋਵੇ ਗਰਮੀਆਂ ’ਚ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਕਦੇ-ਕਦੇ ਰਾਤ ਨੂੰ ਫਲਦਾਰ ਅਤੇ ਸਲਾਦ ਲਓ
  5. ਗਰਮੀਆਂ ’ਚ ਮੇਕਅੱਪ ਬਿਲਕੁਲ ਹਲਕਾ ਰੱਖੋ ਗਰਮੀਆਂ ’ਚ ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ’ਤੇ ਬਰਫ ਮਲ ਲਓ ਤਾਂ ਕਿ ਪਸੀਨਾ ਘੱਟ ਆਏ ਹਲਕੇ ਰੰਗ ਦੀ ਲਿਪਸਟਿੱਕ ਲਾਓ ਅਤੇ ਧੁੱਪ ’ਚ ਜਾਂਦੇ ਸਮੇਂ ਸਨਸਕਰੀਨ ਲੋਸ਼ਨ ਦੀ ਵਰਤੋਂ ਖੁੱਲ੍ਹੀ ਚਮੜੀ ’ਤੇ ਕਰੋ ਗਰਮੀਆਂ ’ਚ ਡੀਯੂ ਉਹੀ ਵਰਤੋ ਜੋ ਤੁਹਾਡੇ ਪਸੀਨੇ ਦੀ ਬਦਬੂ ਰੋਕ ਸਕੇ ਅਤੇ ਤਿੱਖੀ ਖੁਸ਼ਬੂ ਵਾਲੇ ਨਾ ਹੋਣ ਗਰਮੀ ਦੀ ਰੁੱਤ ’ਚ ਦਿਨ ’ਚ ਦੋ ਵਾਰ ਠੰਡੇ ਪਾਣੀ ਨਾਲ ਇਸ਼ਨਾਨ ਕਰੋ ਪਾਣੀ ਦੀ ਬਾਲਟੀ ’ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ, ਗੁਲਾਬਜਲ ਦੀਆਂ ਕੁਝ ਬੂੰਦਾਂ, ਉੱਬਲੇ ਹੋਏ ਨਿੰਮ ਦੇ ਪੱਤਿਆਂ ਦਾ ਪਾਣੀ ਮਿਲਾ ਕੇ ਇਸ਼ਨਾਨ ਕਰੋ ਇਸ ਨਾਲ ਤੁਸੀਂ ਦਿਨਭਰ ਤਾਜ਼ਗੀ ਮਹਿਸੂਸ ਕਰੋਂਗੇ ਅਤੇ ਨਿੰਮ ਦੇ ਪੱਤੇ ਤੁਹਾਡੀ ਚਮੜੀ ’ਤੇ ਗਰਮੀ ਨਾਲ ਹੋਣ ਵਾਲੀ ਖੁਜ਼ਲੀ ਨੂੰ ਵੀ ਦੂਰ ਰੱਖੇਗੀ
  6. ਗਰਮੀ ਦੀ ਰੁੱਤ ’ਚ ਕੱਪੜੇ ਸੂਤੀ ਪਹਿਨੋ ਅਤੇ ਕੱਪੜਿਆਂ ਦਾ ਰੰਗ ਹਲਕਾ ਹੋਣਾ ਚਾਹੀਦਾ ਸੂਤੀ ਕੱਪੜੇ ਚਮੜੀ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੇ, ਪਸੀਨਾ ਸੋਕਣ ’ਚ ਵੀ ਮੱਦਦ ਕਰਦੇ ਹਨ ਕ੍ਰੀਮ, ਗੁਲਾਬੀ, ਸਫੈਦ, ਹਲਕੇ ਨੀਲੇ ਰੰਗ ਗਰਮੀਆਂ ’ਚ ਅੱਖਾਂ ਨੂੰ ਠੰਡੇ ਲੱਗਦੇ ਹਨ, ਭੜਕੀਲੇ ਰੰਗ ਅੱਖਾਂ ’ਚ ਚੁੱਭਦੇ ਹਨ
  7. ਗਰਮੀਆਂ ’ਚ ਬੰਦ ਬੂਟ ਨਾ ਪਹਿਨੋ ਪੁਰਸ਼ਾਂ ਨੂੰ ਖੁੱਲ੍ਹੇ ਸੈਂਡਲ ਅਤੇ ਔਰਤਾਂ ਨੂੰ ਚੱਪਲ ਅਤੇ ਸੈਂਡਲ ਪਹਿਨਣੇ ਚਾਹੀਦੇ ਜੇਕਰ ਬੰਦ ਬੂਟ ਪਹਿਨਣ ਤਾਂ ਸੂਤੀ ਜ਼ੁਰਾਬਾਂ ਜ਼ਰੂਰ ਪਹਿਨਣ ਤਾਂ ਕਿ ਪੈਰਾਂ ’ਚ ਆਉਣ ਵਾਲੇ ਪਸੀਨੇ ਨਾਲ ਉਂਗਲੀਆਂ ’ਚ ਫੰਗਲ ਇੰਫੈਸ਼ਕਨ ਨਾ ਹੋ ਸਕੇ
  8. ਗਰਮੀ ਦੀ ਰੁੱਤ ’ਚ ਸਵੇਰੇ ਜਲਦੀ ਪੈਦਲ ਚੱਲੋ ਤਾਂ ਕਿ ਤਾਜ਼ੀ ਹਵਾ ਦਾ ਲੁਤਫ ਲਿਆ ਜਾ ਸਕੇ ਹੋ ਸਕੇ ਤਾਂ ਹਲਕੀ-ਫੁਲਕੀ ਕਸਰਤ ਵੀ ਕਰੋ ਤਾਂ ਕਿ ਦਿਨਭਰ ਚੁਸਤੀ ਬਣੀ ਰਹੇ ਗਰਮੀ ਦੀ ਰੁੱਤ ’ਚ ਖਾਣਾ ਤਾਜ਼ਾ ਬਣਿਆ ਹੋਇਆ ਹੀ ਖਾਓ ਬਾਸੀ ਖਾਣਾ ਅਤੇ ਗੰਦਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਨੂੰ ਅਨਜਾਣੇ ’ਚ ਸੱਦਾ ਮਿਲ ਜਾਂਦਾ ਹੈ ਭੋਜਨ ਬਣਾਉਂਦੇ ਅਤੇ ਖਾਂਦੇ ਸਮੇਂ ਬਰਤਨ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ਭੋਜਨ ਜ਼ਿਆਦਾ ਸਮੇਂ ਤੱਕ ਬਾਹਰ ਨਾ ਰੱਖੋ ਜਿੰਨਾ ਭੋਜਨ ਬਚ ਜਾਏ, ਉਸ ਨੂੰ ਫਰਿੱਜ਼ ’ਚ ਢਕ ਕੇ ਸੰਭਾਲ ਦਿਓ
  9. ਗਰਮੀਆਂ ’ਚ ਤਾਜ਼ੇ ਫਲਾਂ ਦਾ ਰਸ ਜਿਵੇਂ ਤਰਬੂਜ਼, ਫਾਲਸੇ ਦਾ ਰਸ ਜਾਂ ਸ਼ਰਬਤ ਆਦਿ ਲਓ ਨਿੰਬੂ ਪਾਣੀ, ਦਹੀ ਦੀ ਲੱਸੀ (ਫਿੱਕੀ) ਲਓ ਰਸ ਵਾਲੇ ਫਲਾਂ ਦਾ ਸੇਵਨ ਕਰੋ ਜਿਵੇਂ ਖੀਰਾ, ਤਰਬੂਜ਼, ਖਰਬੂਜ਼ਾ ਆਦਿ ਧਿਆਨ ਦਿਓ ਉਸ ਨਾਲ ਪਾਣੀ ਨਾ ਪੀਓ ਅਲਕੋਹਲ ਯੁਕਤ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ ਬਾਜ਼ਾਰ ’ਚ ਉਪਲੱਬਧ ਠੰਡੇ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਬਚੋ ਇਹ ਸਰੀਰ ਨੂੰ ਗੈਰ-ਜ਼ਰੂਰਤਮੰਦ ਸ਼ੂਗਰ ਦਿੰਦੇ ਹਨ ਜਿਨ੍ਹਾਂ ਨਾਲ ਮੋਟਾਪਾ ਵਧਦਾ ਹੈ ਲਾਭ ਕੁਝ ਨਹੀਂ ਹੁੰਦਾ ਹੋ ਸਕੇ ਤਾਂ ਲੱਸੀ ’ਚ ਭੁੰਨਿਆ ਜੀਰਾ ਪਾਓ
  10. ਮੱਛਰਾਂ ਤੋਂ ਖੁਦ ਨੂੰ ਬਚਾ ਕੇ ਰੱਖੋ ਆਸ-ਪਾਸ ਪਾਣੀ ਨਾ ਰੁਕਣ ਦਿਓ ਰਾਤ ਨੂੰ ਮੱਛਰਾਂ ਨੂੰ ਦੂਰ ਰੱਖਣ ਲਈ ਮੱਛਰਦਾਨੀ ਦੀ ਵਰਤੋਂ ਕਰੋ, ਸਰੀਰ ਦੇ ਖੁੱਲ੍ਹੇ ਹਿੱਸਿਆਂ ’ਚ ਮੱਛਰ ਦੂਰ ਰੱਖਣ ਵਾਲੀ ਕਰੀਮ ਲਗਾਓ, ਮੱਛਰ ਭਜਾਉਣ ਵਾਲੀ ਅਗਰਬੱਤੀ, ਟਿੱਕੀ, ਮੈਟਸ, ਤਰਲ ਦਵਾਈ, ਗੁੱਡਨਾਈਟ ਆਦਿ ਲਗਾਓ ਹਫ਼ਤੇ ’ਚ ਇੱਕ ਵਾਰ ਨਿੰਮ ਦੇ ਸੁੱਕੇ ਪੱਤਿਆਂ ਨੂੰ ਜਲਾਓ ਖਿੜਕੀਆਂ ’ਚ ਜਾਲੀ ਲਗਵਾਓ ਤਾਂ ਕਿ ਬਾਹਰੋਂ ਮੱਛਰ ਆ ਨਾ ਸਕੇ ਸ਼ਾਮ ਤੋਂ ਹੀ ਖਿੜਕੀ ਅਤੇ ਦਰਵਾਜ਼ੇ ਬੰਦ ਰੱਖੋ
  11. ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਵੀ ਤਾਜ਼ੇ ਪਾਣੀ ਨਾਲ ਨਹਾਓ ਜਾਂ ਹੱਥ, ਪੈਰ, ਮੂੰਹ ਚੰਗੀ ਤਰ੍ਹਾਂ ਧੋ ਕੇ ਸੌਵੋ ਤਾਂ ਕਿ ਦਿਨਭਰ ਆਏ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲ ਸਕੇ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!