World Population Day

ਵਧਦੀ ਆਬਾਦੀ ਵਾਤਾਵਰਨ ਅਤੇ ਵਿਸ਼ਵ ਲਈ ਖ਼ਤਰਾ

ਚੀਨ ਨੇ ਬਦਲੀ ਨੀਤੀ: ਹੁਣ ਤਿੰਨ ਬੱਚੇ ਪੈਦਾ ਕਰਨ ਦੀ ਛੋਟ

ਚੀਨ ਦੀ ਜਨਸੰਖਿਆ ਲਗਭਗ ਇੱਕ ਅਰਬ 41 ਕਰੋੜ ਹੈ ਅਤੇ ਇੱਥੇ ਆਬਾਦੀ ’ਤੇ ਕਾਬੂ ਰੱਖਣ ਲਈ ਬੇਹੱਦ ਸਟੀਕ ਤੇ ਅਨੁਸ਼ਾਸਨਾਤਮਕ ਤਰੀਕੇ ਨਾਲ ਯਤਨ ਹੁੰਦਾ ਰਿਹਾ ਹੈ ਚੀਨ ’ਚ ਲੰਮੇ ਸਮੇਂ ਤੱਕ ਇੱਕ ਬੱਚੇ ਦੀ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਸੀ ਕਈ ਸਾਲਾਂ ਬਾਅਦ ਨੀਤੀ ਬਦਲ ਗਈ ਅਤੇ ਲੋਕਾਂ ਨੂੰ ਦੋ ਬੱਚੇ ਪੈਦਾ ਕਰਨ ਦੀ ਛੋਟ ਦਿੱਤੀ ਗਈ ਪਰ ਜਨਮ ’ਤੇ ਕੰਟਰੋਲ ਦੀ ਇਸ ਨੀਤੀ ’ਚ ਹੁਣ ਇੱਕ ਵੱਡਾ ਬਦਲਾਅ ਆਇਆ ਹੈ ਜਨਗਣਨਾ ’ਚ ਆਏ ਅੰਕੜਿਆਂ ’ਚ ਜਨਮਦਰ ’ਚ ਹੋ ਰਹੀ ਗਿਰਾਵਟ ਨੂੰ ਦੇਖਦੇ ਹੋਏ ਚੀਨ ਨੇ ਤਿੰਨ ਬੱਚਿਆਂ ਦੀ ਨੀਤੀ ਅਪਣਾਉਣ ਦਾ ਐਲਾਨ ਕੀਤਾ ਹੈ

ਚੀਨ ਦੀ ਜਨਸੰਖਿਆ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਸਭ ਤੋਂ ਹੌਲੀ ਗਤੀ ਨਾਲ ਵਧ ਰਹੀ ਹੈ ਪਿਛਲੇ ਦਸ ਸਾਲਾਂ ’ਚ ਇੱਥੇ ਆਬਾਦੀ ਵਧਣ ਦੀ ਔਸਤ ਸਾਲਾਨਾ ਦਰ 0.53 ਫੀਸਦੀ ਰਹੀ ਹੈ ਭਾਵ ਚੀਨ ’ਚ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ ਅਤੇ ਬੱਚੇ ਪੈਦਾ ਹੋਣ ਦੀ ਦਰ ਹੌਲੀ ਹੈ ਹਾਲਾਂਕਿ ਚੀਨ ਹੁਣ ਵੀ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਚੀਨ ਨੇ ਸਾਲ 2016 ’ਚ ਦਹਾਕਿਆਂ ਤੋਂ ਚੱਲੀ ਆ ਰਹੀ ਇੱਕ ਬੱਚੇ ਦੀ ਨੀਤੀ ਨੂੰ ਖ਼ਤਮ ਕਰ ਦਿੱਤਾ ਸੀ 1979 ਦੀ ਇੱਕ ਬੱਚੇ ਦੀ ਨੀਤੀ ਤਹਿਤ ਉਸ ਦਾ ਉਲੰਘਣ ਕਰਨ ਵਾਲਿਆਂ ਨੂੰ ਨੌਕਰੀ ਤੱਕ ਗਵਾਉਣੀ ਪਈ, ਸਜ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਬਰਨ ਗਰਭਪਾਤ ਤੱਕ ਹੋਏ ਕਰੀਬ 36-37 ਸਾਲਾਂ ਤੱਕ ਇਸ ਨੀਤੀ ਨੂੰ ਬਣਾਏ ਰੱਖਣ ਤੋਂ ਬਾਅਦ ਆਖਰ ਚੀਨ ਨੂੰ 2016 ’ਚ ਦੋ ਬੱਚਿਆਂ ਦੀ ਇਜਾਜ਼ਤ ਦੇਣੀ ਪਈ ਹੁਣ ਪੰਜ ਸਾਲਾਂ ’ਚ ਹੀ ਇਹ ਛੋਟ ਵਧ ਕੇ ਤਿੰਨ ਬੱਚਿਆਂ ਤੱਕ ਆ ਗਈ ਹੈ

ਵਿਸ਼ਵ ਦੀ ਆਬਾਦੀ ਅੱਜ 7.9 ਅਰਬ ਨੂੰ ਪਾਰ ਕਰ ਚੁੱਕੀ ਹੈ, ਪਰ 11 ਜੁਲਾਈ 1987 ਨੂੰ ਜਦੋਂ ਇਹ ਅੰਕੜਾ ਪੰਜ ਅਰਬ ਹੋਇਆ ਤਾਂ ਲੋਕਾਂ ਵਿੱਚ ਜਨਸੰਖਿਆ ਸੰਬੰੰਧੀ ਮੁੱਦਿਆਂ ’ਚ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਜਨਸੰਖਿਆ ਦਿਵਸ ਦੀ ਨੀਂਹ ਰੱਖੀ ਗਈ ਇਸ ’ਚ ਕੋਈ ਸ਼ੱਕ ਨਹੀਂ ਕਿ ਅੱਜ ਵਧਦੀ ਜਨਸੰਖਿਆ ਪੂਰੇ ਵਿਸ਼ਵ ਲਈ ਸਭ ਤੋਂ ਵੱਡਾ ਖਤਰਾ ਹੈ ਇਸੇ ਦਰਮਿਆਨ ਚੀਨ ਨੇ ਦਸ ਸਾਲ ਦੀ ਜਨਗਣਨਾ ਦੇ ਅੰਕੜੇ ਜਾਰੀ ਕੀਤੇ ਇਸ ਤੋਂ ਇਲਾਵਾ ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ 2011 ਤੋਂ 2020 ’ਚ ਚੀਨ ਦੀ ਜਨਸੰਖਿਆ ਵਾਧਾ ਦਰ 5.38 ਪ੍ਰਤੀਸ਼ਤ ਰਹੀ 2010 ’ਚ ਇਹ 5.84 ਪ੍ਰਤੀਸ਼ਤ ਸੀ ਜ਼ਾਹਿਰ ਹੈ ਜਨਸੰਖਿਆ ਵਾਧਾ ਦਰ ਘੱਟ ਰਹੀ ਹਾਲਾਂਕਿ ਚੀਨ ਨੇ ਬਰਥ ਰੇਟ ’ਚ ਗਿਰਾਵਟ ਚਿੰਤਾ ਦੱਸ ਕੇ ਨਵੇਂ ਨਿਯਮ ਬਣਾ ਕੇ ਤਿੰਨ ਬੱਚੇ ਪੈਦਾ ਕਰਨ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ ਹੁਣ ਉਨ੍ਹਾਂ ਨੇ ਜਨਸੰਖਿਆ ਵਧਾਉਣ ਦਾ ਫੈਸਲਾ ਕੀਤਾ ਹੈ,

ਪਰ ਭਾਰਤ ਦੀ ਦ੍ਰਿਸ਼ਟੀ ਨਾਲ ਜੇਕਰ ਜਨਸੰਖਿਆ ਦੀ ਗੱਲ ਕਰੀਏ ਤਾਂ ਇਹ ਬਹੁਤ ਗੰਭੀਰ ਅਤੇ ਚਿੰਤਨਯੋਗ ਹੈ ਦੁਨੀਆਂ ਦੀ ਲਗਭਗ 18 ਪ੍ਰਤੀਸ਼ਤ ਜਨਸੰਖਿਆ ਭਾਰਤ ’ਚ ਨਿਵਾਸ ਕਰਦੀ ਹੈ, ਜਦਕਿ ਦੁਨੀਆਂ ਦੀ ਸਿਰਫ਼ 2.4 ਫੀਸਦ ਜ਼ਮੀਨ, ਚਾਰ ਫੀਸਦ ਪੀਣ ਦਾ ਪਾਣੀ ਅਤੇ 2.4 ਫੀਸਦ ਵਣ ਹੀ ਭਾਰਤ ’ਚ ਉਪਲੱਬਧ ਹਨ ਇਸ ਲਈ ਭਾਰਤ ’ਚ ਜਨਸੰਖਿਆ-ਸੰਸਾਧਨ ਅਨੁਪਾਤ ਅਸੰਤੁਲਿਤ ਹੈ ਜੋ ਇੱਕ ਬਹੁਤ ਹੀ ਚਿੰਤਣਯੋਗ ਵਿਸ਼ਾ ਹੈ ਇਹ ਵਿਸ਼ਾ ਉਦੋਂ ਹੋਰ ਗੰਭੀਰ ਹੋ ਜਾਂਦਾ ਹੈ, ਜਦੋਂ ਜਨਸੰਖਿਆ ਲਗਾਤਾਰ ਵਧ ਰਹੀ ਹੋਵੇ ਅਤੇ ਸੰਸਾਧਨ ਲਗਾਤਾਰ ਘੱਟ ਹੁੰਦੇ ਜਾ ਰਹੇ ਹੋਣ

ਵਰਤਮਾਨ ’ਚ ਭਾਰਤ ਦੀ ਜਨਸੰਖਿਆ ਕਰੀਬ 1.37 ਅਰਬ ਅਤੇ ਚੀਨ ਦੀ 1.42 ਅਰਬ ਹੈ ਇੱਕ ਰਿਪੋਰਟ ’ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ 2050 ਤੱਕ ਭਾਰਤ 161 ਕਰੋੜ ਦਾ ਅੰਕੜਾ ਪਾਰ ਕਰਕੇ ਟਾੱਪ ’ਤੇ ਪਹੁੰਚ ਜਾਏਗਾ ਜਨਸੰਖਿਆ ਵਿਸਫੋਟ ਦੇ ਕਗਾਰ ਤੱਕ ਪਹੁੰਚ ਚੁੱਕੀ ਭਾਰਤ ਦੀ ਜਨਸੰਖਿਆ ਪਿਛਲੇ 100 ਸਾਲਾਂ ’ਚ ਪੰਜ ਗੁਣਾ ਵਧੀ ਹੈ ਅਤੇ ਸਾਲ 2050 ਤੱਕ ਉਹ ਚੀਨ ਨੂੰ ਵੀ ਪਿੱਛੇ ਛੱਡ ਦੇਵੇਗੀ

ਵਧਦੀ ਜਨਸੰਖਿਆ ਦੇ ਗਲਤ ਨਤੀਜੇ

ਕੁਦਰਤੀ ਸੰਸਾਧਨਾਂ ’ਤੇ ਦਬਾਅ:

ਜ਼ਿਆਦਾ ਆਬਾਦੀ ਮਤਲਬ, ਕੁਦਰਤੀ ਸੰਸਾਧਨਾਂ ਦਾ ਜ਼ਿਆਦਾ ਦੋਹਨ ਜੇਕਰ ਜ਼ਿਆਦਾ ਲੋਕ ਹੋਣਗੇ ਤਾਂ ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਰਹਿਣ ਅਤੇ ਪਹਿਨਣ ਤੱਕ ਲਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਪਵੇਗੀ ਸਾਰੀਆਂ ਚੀਜ਼ਾਂ ਨੂੰ ਉਪਲੱਬਧ ਕਰਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲਗਾਉਣਗੇ ਅਤੇ ਉਹੀ ਜੁਗਾੜ ਧਰਤੀ ’ਤੇ ਆਪਣਾ ਦਬਾਅ ਬਣਾਉਂਦਾ ਰਹੇਗਾ ਇਸ ਕਾਰਨ ਗਲੋਬਲ ਵਾਰਮਿੰਗ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਵਰਗੇ ਕਈ ਮੁੱਦਿਆਂ ’ਤੇ ਚਿੰਤਾ ਵਧਣ ਲੱਗੇਗੀ

ਗਰੀਬੀ ’ਚ ਵਾਧਾ:

ਜ਼ਾਹਿਰ ਜਿਹੀ ਗੱਲ ਹੈ ਕਿ ਲੋਕ ਜ਼ਿਆਦਾ ਹੋਣਗੇ ਤਾਂ ਕੁਦਰਤੀ ਸੰਸਾਧਨਾਂ ਦੀ ਵਰਤੋਂ ਜ਼ਿਆਦਾ ਹੋਵੇਗੀ ਪਰ ਕੁਦਰਤ ਵੀ ਇੱਕ ਸੀਮਤ ਮਾਤਰਾ ’ਚ ਸੰਸਾਧਨ ਦੇ ਸਕਦੀ ਹੈ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਗਰੀਬੀ ਦੇ ਚੱਲਦਿਆਂ ਲੋਕਾਂ ਦੇ ਬੱਚੇ ਨਾ ਤਾਂ ਪੜ੍ਹ ਪਾਉਂਦੇ ਹਨ ਅਤੇ ਨਾ ਹੀ ਅੱਗੇ ਵਧ ਪਾਉਂਦੇ ਹਨ ਇਸ ਦਸ਼ਾ ’ਚ ਉਹ ਗਰੀਬ ਦੇ ਗਰੀਬ ਹੀ ਰਹਿ ਜਾਂਦੇ ਹਨ

ਪਲਾਇਨ ਦੀ ਮਜ਼ਬੂਰੀ:

ਇਸ ਦੇਸ਼ ’ਚ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ ਜਿੱਥੇ ਪਾਣੀ ਤੇ ਖਾਣਾ ਵਰਗੇ ਕਈ ਕੁਦਰਤੀ ਸੰਸਾਧਨਾਂ ਦੀ ਕਮੀ ਹੈ ਲੋਕ ਪਹਿਲਾਂ ਤੋਂ ਹੀ ਗਰੀਬ ਰਹਿੰਦੇ ਹਨ ਅਤੇ ਵਧਦੀ ਪੀੜ੍ਹੀ ਦੇ ਨਾਲ ਗਰੀਬ ਹੁੰਦੇ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਜਨਸੰਖਿਆ ਵਧਦੀ ਜਾਂਦੀ ਹੈ ਪਰ ਜਦੋਂ ਕਿਸੇ ਇੱਕ ਵਿਸ਼ੇਸ਼ ਸਥਾਨ ’ਤੇ ਬਹੁਤ ਜ਼ਿਆਦਾ ਲੋਕ ਨਿਵਾਸ ਕਰਨ ਲੱਗਦੇ ਹਨ, ਉਹ ਵੀ ਘੱਟ ਸੰਸਾਧਨ ਵਾਲੇ ਖੇਤਰਾਂ ’ਚ ਤਾਂ ਗੁਜ਼ਰ-ਬਸਰ ਵੀ ਦੁੱਭਰ ਹੋ ਜਾਂਦਾ ਹੈ ਅਜਿਹੀ ਸਥਿਤੀ ਨਾਲ ਨਿੱਪਟਣ ਲਈ ਉੱਥੋਂ ਦੇ ਲੋਕਾਂ ਨੂੰ ਮਜ਼ਬੂਰੀਵੱਸ ਪਲਾਇਨ ਕਰਨਾ ਪੈਂਦਾ ਹੈ

ਤਾਂ ਇਹ ਸਨ ਸਮਾਜ ਦੇ ਕੁਝ ਮਹੱਤਵਪੂਰਨ ਖੇਤਰਾਂ ’ਚ ਬਹੁਤ ਜਿਆਦਾ ਜਨਸੰਖਿਆ ਹੋਣ ਦੇ ਪੈਣ ਵਾਲੇ ਪ੍ਰਭਾਵ ਹੁਣ ਉਨ੍ਹਾਂ ਦੇ ਹੱਲ ਵੱਲ ਚੱਲਿਆ ਜਾਵੇ ਅੱਜ ਦੇ ਇਸ ਆਧੁਨਿਕ ਯੁੱਗ ’ਚ ਜ਼ਿਆਦਾ ਜਨਸੰਖਿਆ ਭਾਵ ਜਨਸੰਖਿਆ ਵਿਸਫੋਟ ’ਤੇ ਰੋਕ ਲਾਉਣ ’ਚ ਸਫਲਤਾ ਜਾਂ ਲੈਣ ਦਾ ਮਤਲਬ ਹੈ- ਗਰੀਬੀ, ਅਸਿੱਖਿਆ, ਬੇਰੁਜ਼ਗਾਰੀ, ਆਰਥਿਕ ਪੱਛੜਾਪਣ ਵਰਗੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਦੇਣਾ ਹਾਲਾਂਕਿ ਇਹ ਸਭ ਕੁਝ ਕਰ ਪਾਉਣਾ ਏਨਾ ਆਸਾਨ ਨਹੀਂ ਹੈ, ਪਰ ਜੇਕਰ ਕੁਝ ਮਹੱਤਵਪੂਰਨ ਬਿੰਦੂਆਂ ’ਤੇ ਧਿਆਨ ਦਿੱਤਾ ਜਾਵੇ ਤਾਂ ਕਾਫ਼ੀ ਹੱਦ ਤੱਕ ਕੰਟਰੋਲ ਪਾਇਆ ਜਾ ਸਕਦਾ ਹੈ

ਵਧਦੀ ਜਨਸੰਖਿਆ ਦਾ ਹੱਲ:

ਪਰਿਵਾਰ ਨਿਯੋਜਨ:

ਇੱਕ ਵਿਕਸਤ ਅਤੇ ਖੁਸ਼ਹਾਲ ਦੇਸ਼ ਲਈ ਇਹ ਜ਼ਰੂਰ ਹੁੰਦਾ ਹੈ ਕਿ ਉਸ ਦੇਸ਼ ਦੇ ਆਮ ਆਦਮੀ ਸਿਹਤਮੰਦ ਰਹਿਣ ਅਤੇ ਉਨ੍ਹਾਂ ਦੀ ਜਨਸੰਖਿਆ ਦੇਸ਼ ਦੀ ਆਰਥਿਕ ਸਥਿਤੀ ਦੇ ਅਨੁਸਾਰ ਹੋਵੇ ਇਹ ਉਦੋਂ ਸੰਭਵ ਹੈ ਜਦੋਂ ਉਸ ਦੇਸ਼ ਦੇ ਆਮ ਆਦਮੀ ਇਸ ਗੱਲ ਨੂੰ ਸਮਝਣਗੇ ਅਤੇ ਪਰਿਵਾਰ ਨਿਯੋਜਨ ਦੇ ਉਪਾਅ ਅਪਣਾ ਕੇ ਜਨਸੰਖਿਆ ਦੇ ਵਾਧੇ ਨੂੰ ਕੰਟਰੋਲ ਕਰਨ ’ਚ ਆਪਣਾ ਯੋਗਦਾਨ ਦੇਣਗੇ

ਕੰਟਰੋਲ ਦਰ:

ਕੰਟਰੋਲ ਦਰ ਦਾ ਮਤਲਬ ਇਹ ਹੈ ਕਿ ਬੱਚਿਆਂ ਦੇ ਜਨਮ ’ਚ ਤੈਅ ਸਮੇਂ ਦਾ ਅੰਤਰ ਹੋਣਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਅਜਿਹਾ ਕਰਨ ’ਤੇ ਜਨਮਦਰ ਨੂੰ ਵੀ ਘੱਟ ਕਰਨ ’ਚ ਮੱਦਦ ਮਿਲੇਗੀ ਦੋ ਬੱਚਿਆਂ ’ਚ ਇੱਕ ਤੈਅ ਸਮੇਂ ਦਾ ਅੰਤਰ ਹੁੰਦਾ ਹੈ ਤਾਂ ਮਾਤਾ-ਪਿਤਾ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਵੀ ਠੀਕ-ਠਾਕ ਰਹੇਗੀ ਜਦੋਂ ਸਿਹਤ ਠੀਕ ਰਹੇਗੀ ਤਾਂ ਉਨ੍ਹਾਂ ਦੀ ਸਿੱਖਿਆ ਤੇ ਸਾਂਭ-ਸੰਭਾਲ ਵੀ ਸਹੀ ਰਹਿ ਸਕੇਗੀ

ਘੱਟ ਉਮਰ ’ਚ ਸ਼ਾਦੀ:

ਜਿਵੇਂ ਕਿ ਅਸੀਂ ਹੁਣ ਦੱਸਿਆ ਸੀ ਕਿ ਘੱਟ ਉਮਰ ’ਚ ਸ਼ਾਦੀ ਕਰਨਾ ਵੀ ਜ਼ਿਆਦਾ ਜਨਸੰਖਿਆ ਦਾ ਬਹੁਤ ਵੱਡਾ ਕਾਰਨ ਹੁੰਦਾ ਹੈ ਤਾਂ ਜੇਕਰ ਘੱਟ ਉਮਰ ’ਚ ਸ਼ਾਦੀ ਨਾ ਹੋਵੇ ਤਾਂ ਜ਼ਿਆਦਾ ਜਨਸੰਖਿਆ ’ਤੇ ਕੰਟਰੋਲ ਕਰਨ ’ਚ ਮੱਦਦ ਮਿਲੇਗੀ ਹਾਲਾਂਕਿ ਸਾਡੇ ਦੇਸ਼ ਦੇ ਸੰਵਿਧਾਨ ’ਚ ਲੜਕੀਆਂ ਦੀ ਸ਼ਾਦੀ 18 ਅਤੇ ਲੜਕਿਆਂ ਦੀ 21 ਸਾਲ ’ਚ ਸ਼ਾਦੀ ਦੀ ਤਜਵੀਜ਼ ਹੈ, ਪਰ ਦੇਸ਼ ਦੇ ਕਈ ਹਿੱਸਿਆਂ ’ਚ ਹਾਲੇ ਵੀ ਲੋਕ ਬਹੁਤ ਘੱਟ ਉਮਰ ’ਚ ਸ਼ਾਦੀ ਕਰ ਦਿੰਦੇ ਹਨ ਜੋ ਕਿ ਸਮਾਜ ਲਈ ਠੀਕ ਨਹੀਂ ਹੁੰਦਾ ਹੈ

ਔਰਤਾਂ ਦਾ ਮਜ਼ਬੂਤੀਕਰਨ:

ਔਰਤਾਂ ਦੇ ਮਜ਼ਬੂਤੀਕਰਨ ਨਾਲ ਦੇਸ਼ ’ਚ ਵਧ ਰਹੀ ਜਨਸੰਖਿਆ ਨੂੰ ਘੱਟ ਕਰਨ ’ਚ ਆਸਾਨੀ ਮਿਲ ਸਕੇਗੀ ਬਹੁਤ ਸਾਰੇ ਮਾਮਲਿਆਂ ’ਚ ਦੇਖਿਆ ਜਾਂਦਾ ਹੈ ਕਿ ਪਰਿਵਾਰ ਵਧਾਉਣ ਦੇ ਮਾਮਲੇ ’ਚ ਔਰਤਾਂ ਦੀ ਕੋਈ ਰਾਇ ਨਹੀਂ ਲਈ ਜਾਂਦੀ ਔਰਤਾਂ ਨੂੰ ਤਾਂ ਏਨਾ ਅਧਿਕਾਰ ਵੀ ਨਹੀਂ ਦਿੱਤਾ ਜਾਂਦਾ ਕਿ ਉਹ ਆਪਣੀ ਰਾਇ ਸਭ ਦੇ ਸਾਹਮਣੇ ਰੱਖ ਸਕਣ ਉਹ ਬਸ ਬੱਚੇ ਪੈਦਾ ਕਰਨ ਦੀ ਮਸ਼ੀਨ ਬਣ ਕੇ ਰਹਿ ਜਾਂਦੀਆਂ ਹਨ ਅਜਿਹੇ ’ਚ ਜੇਕਰ ਮਹਿਲਾਵਾਂ ’ਚ ਮਜ਼ਬੂਤੀਕਰਨ ਦਾ ਵਿਕਾਸ ਹੋਵੇਗਾ ਤਾਂ ਉਨ੍ਹਾਂ ’ਚ ਵੀ ਫੈਸਲਾ ਲੈਣ ਦੀ ਸਮਰੱਥਾ ਦਾ ਵਿਕਾਸ ਹੋਵੇਗਾ ਅਤੇ ਉਨ੍ਹਾਂ ਫੈਸਲਿਆਂ ਨੂੰ ਅਸਲ ’ਚ ਲਿਆਉਣ ਦੀ ਸਮਰੱਥਾ ਦਾ ਵੀ ਵਿਕਾਸ ਹੋਵੇਗਾ

ਮੁੱਢਲੀ ਸਿਹਤ ਸਹੂਲਤ ’ਚ ਸੁਧਾਰ:

ਵੈਸੇ ਤਾਂ ਸਰਕਾਰਾਂ ਹਮੇਸ਼ਾ ਤੋਂ ਹੀ ਚੰਗੀ ਸਿਹਤ ਸੇਵਾ ਦੇਣ ਦਾ ਦਾਅਵਾ ਕਰਦੀਆਂ ਹਨ ਪਰ ਅਜਿਹਾ ਹੋਣਾ ਮੁਸ਼ਕਲ ਹੀ ਰਹਿੰਦਾ ਹੈ ਜਦੋਂ ਲੋਕਾਂ ਦੀ ਸਿਹਤ ਚੰਗੀ ਰਹੇਗੀ ਤਾਂ ਉਹ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ’ਚ ਪੂਰੇ ਜ਼ੋਰ-ਸ਼ੋਰ ਨਾਲ ਲੱਗਣਗੇ ਅਤੇ ਜਦੋਂ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਰਹੇਗੀ ਉਦੋਂ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੀ ਖਾਣਾ ਅਤੇ ਚੰਗੀ ਪਰਵਰਿਸ਼ ਦੇ ਸਕਣਗੇ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੀ ਪਰਵਰਿਸ਼ ਮਿਲੇਗੀ ਤਾਂ ਉਹ ਜਨਸੰਖਿਆ ਵਿਸਫੋਟ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਅਤੇ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ

ਸਿੱਖਿਆ ’ਚ ਸੁਧਾਰ:

ਸਿੱਖਿਆ ਇੱਕ ਅਜਿਹੀ ਕੜੀ ਹੈ ਜਿਸ ਦੇ ਬਿਨ੍ਹਾਂ ਕੁਝ ਵੀ ਸੰਭਵ ਪਾਉਣਾ ਮੁਸ਼ਕਿਲ ਹੀ ਹੈ ਸਿੱਖਿਆ ਜੇਕਰ ਨਹੀਂ ਹੈ ਤਾਂ ਸਮਾਜ ਦੇ ਕਿਸੇ ਵੀ ਵਰਗ ਦਾ ਉੱਥਾਨ ਨਹੀਂ ਹੋ ਸਕੇਗਾ ਸਿੱਖਿਆ ਰਹੇਗੀ ਤਾਂ ਲੋਕਾਂ ਨੂੰ ਚੰਗੇ-ਬੁਰੇ ’ਚ ਫਰਕ ਕਰਨਾ ਸਮਝ ’ਚ ਆ ਜਾਏਗਾ ਨਾਲ ਹੀ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ’ਚ ਵੀ ਸੁਧਾਰ ਹੋਵੇਗਾ ਉਦਾਹਰਨ ਦੇ ਤੌਰ ’ਤੇ ਕਿਸਾਨ ਨੂੰ ਲੈ ਲੈਂਦੇ ਹਾਂ ਕਿਉਂਕਿ ਕਿਸਾਨ ਇੱਕ ਕਮਜ਼ੋਰ ਆਰਥਿਕ ਸਥਿਤੀ ਤੋਂ ਆਉਂਦੇ ਹਨ ਜੇਕਰ ਉਨ੍ਹਾਂ ਨੂੰ ਚੰਗੀ ਸਿੱਖਿਆ ਨਾ ਮਿਲੀ ਤਾਂ ਉਹ ਵੈਸੇ ਹੀ ਰਹਿ ਜਾਣਗੇ ਜਿਵੇਂ ਉਨ੍ਹਾਂ ਦੀ ਪਿਛਲੀ ਪੀੜ੍ਹੀ ਸੀ ਪਰ ਜੇਕਰ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲੀ ਤਾਂ ਚੰਗੀ ਪੜ੍ਹਾਈ ਕਰਕੇ ਉਹ ਕਿਸਾਨ ਥੋੜ੍ਹਾ-ਬਹੁਤਾ ਬਦਲਾਅ ਕਰਕੇ ਚੰਗਾ ਪੈਸਾ ਕਮਾ ਸਕਣਗੇ ਜਾਂ ਫਿਰ ਕਿਸਾਨੀ ਤੋਂ ਇਲਾਵਾ ਵੀ ਬਹੁਤ ਕੁਝ ਕਰ ਸਕਣਗੇ, ਅਜਿਹਾ ਹੀ ਸਮਾਜ ਦੇ ਸਾਰੇ ਵਰਗਾਂ ’ਚ ਹੋਵੇਗਾ ਅਖੀਰ ਚੰਗੀ ਸਿੱਖਿਆ ਨਾਲ ਜਨਸੰਖਿਆ ਵਿਸਫੋਟ ਨੂੰ ਘੱਟ ਕਰਨ ’ਚ ਬਹੁਤ ਵੱਡੀ ਮੱਦਦ ਮਿਲੇਗੀ

ਜਾਗਰੂਕਤਾ:

ਸਾਡੇ ਦੇਸ਼ ਅਤੇ ਸਮਾਜ ’ਚ ਇੱਕ ਵੱਡੀ ਗਿਣਤੀ ’ਚ ਅਜਿਹੀ ਉਮਰ ਵਰਗ ਦੇ ਲੋਕ ਹਨ ਜਿਨ੍ਹਾਂ ਨੂੰ ਹੁਣ ਸਕੂਲ ਭੇਜ ਪਾਉਣਾ ਮੁਸ਼ਕਲ ਹੈ ਪਰ ਜੇਕਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਜ਼ਿਆਦਾ ਆਬਾਦੀ ਦੇ ਬੁਰੇ ਨਤੀਜੇ ਕੀ ਹੁੰਦੇ ਹਨ ਤਾਂ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ ਜੇਕਰ ਦੇਸ਼ ਪੱਛੜੇ ਇਲਾਕਿਆਂ ’ਚ ਲੋਕਾਂ ਦੇ ਵਿੱਚ ਜਾ ਕੇ ਕਿਸੇ ਵੀ ਜ਼ਰੀਏ (ਆਡਿਓ, ਵੀਡੀਓ, ਪ੍ਰਿੰਟ, ਨਾਟਕ) ਨਾਲ ਉਨ੍ਹਾਂ ਦੇ ਦਿਮਾਗ ’ਚ ਇਹ ਗੱਲ ਬਿਠਾ ਦਿੱਤੀ ਜਾਵੇ ਤਾਂ ਜਨਸੰਖਿਆ ਵਿਸਫੋਟ ਉਨ੍ਹਾਂ ਲਈ ਹਾਨੀਕਾਰਕ ਹੈ ਤਾਂ ਇਸ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ

ਜੇਕਰ ਜਨਸੰਖਿਆ ਘੱਟ ਹੋਵੇਗੀ ਤਾਂ ਇਹ ਫਾਇਦੇ ਹੋਣਗੇ:

  • ਪੀਣ ਲਈ ਸਾਫ਼ ਪਾਣੀ ਮਿਲੇਗਾ
  • ਹਵਾ ਜ਼ਿਆਦਾ ਪ੍ਰਦੂਸ਼ਿਤ ਨਹੀਂ ਰਹੇਗੀ
  • ਨੌਕਰੀਆਂ ਆਰਾਮ ਨਾਲ ਮਿਲ ਸਕਣਗੀਆਂ
  • ਸਾਰਿਆਂ ਨੂੰ ਚੰਗੀ ਸਿੱਖਿਆ ਦੀ ਸੁਵਿਧਾ ਮਿਲੇਗੀ
  • ਸਿਹਤ ਸੁਵਿਧਾਵਾਂ ਬਿਹਤਰ ਮਿਲਣਗੀਆਂ
  • ਭਾਰਤ ’ਚ ਸੜਕਾਂ ’ਤੇ ਖਾਸ ਕਰਕੇ ਸ਼ਹਿਰਾਂ ’ਚ ਜਾਮ ਦੀ ਸਥਿਤੀ ਨਹੀਂ ਰਹੇਗੀ
  • ਅਪਰਾਧ ’ਤੇ ਕਾਬੂ ਪਾਇਆ ਜਾ ਸਕਦਾ ਹੈ
  • ਗੰਦਗੀ ’ਚ ਕਮੀ ਲਿਆਂਦੀ ਜਾ ਸਕਦੀ ਹੈ
  • ਭਾਰਤ ਦੁਨੀਆ ਦੀਆਂ ਟਾੱਪ ਪੰਜ ਅਰਥਵਿਵਸਥਾਵਾਂ ’ਚੋਂ ਇੱਕ ਹੋ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!