ਬਲੈਕ ਗ੍ਰੇਪਸ ਆਈਸਕ੍ਰੀਮ
ਸਮੱਗਰੀ:
- ਇੱਕ ਲੀਟਰ ਦੁੱਧ,
- 200 ਗ੍ਰਾਮ ਬਲੈਕ ਗ੍ਰੇਪਸ (ਕਾਲਾ ਅੰਗੂਰ) ਅਤੇ150 ਗ੍ਰਾਮ ਸ਼ੱਕਰ (ਖੰਡ)
Also Read :-
ਬਣਾਉਣ ਦਾ ਢੰਗ:
ਸਭ ਤੋਂ ਪਹਿਲਾਂ ਦੁੱਧ ਨੂੰ ਮੱਠੇ ਸੇਕ ’ਤੇ ਉਬਾਲ ਕੇ ਗਾੜ੍ਹਾ ਕਰ ਲਓ ਜਦੋਂ ਦੁੱਧ ਲਗਭਗ 300 ਗ੍ਰਾਮ ਰਹਿ ਜਾਵੇ ਤਾਂ ਉਸ ਨੂੰ ਲਾਹ ਕੇ ਠੰਢਾ ਕਰ ਲਓ ਠੰਢਾ ਹੋਣ ’ਤੇ ਉਸ ’ਚ ਕਾਲੇ ਅੰਗੂਰ ਨੂੰ ਮਸਲ-ਮਸਲ ਕੇ ਪਾਉਂਦੇ ਜਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ ਉਸ ਤੋਂ ਬਾਅਦ ਇਸ ’ਚ ਸ਼ੱਕਰ ਪਾ ਕੇ ਮਿਲਾ ਲਓ ਅਤੇ ਦੁਬਾਰਾ ਸੇਕ ’ਤੇ ਰੱਖ ਕੇ ਗਰਮ ਕਰ ਲਓ ਕੁਝ ਗਰਮ ਹੋ ਜਾਣ ਤੋਂ ਬਾਅਦ
ਉਸ ਨੂੰ ਠੰਢਾ ਕਰਕੇ ਆਈਸਕ੍ਰੀਮ ਪਾਟ ’ਚ ਪਾ ਕੇ ਫਰਿੱਜ ’ਚ ਰੱਖ ਦਿਓ ਅੱਧੇ ਘੰਟੇ ਦੇ ਅੰਦਰ ‘ਗ੍ਰੇਪਸ ਆਈਸਕ੍ਰੀਮ’ ਤਿਆਰ ਹੋ ਜਾਵੇਗੀ ਚਾਅ ਨਾਲ ਇਸ ਨੂੰ ਖਾਓ ਅਤੇ ਖਵਾਓ ਆਈਸਕ੍ਰੀਮ ਬਣਾਉਣ ਲਈ ਜੇਕਰ ਮੱਝ ਦਾ ਤਾਜ਼ਾ ਦੁੱਧ ਵਰਤਿਆ ਜਾਵੇ ਤਾਂ ਵਧੀਆ ਰਹੇਗਾ