make old age healthy and respectable

ਬੁਢਾਪੇ ਨੂੰ ਸਿਹਤਮੰਦ ਅਤੇ ਸਨਮਾਨਜਨਕ ਬਣਾਓ

ਜਿਸ ਤਰ੍ਹਾਂ ਜਨਮ ਲੈਣਾ ਦੁੱਖ ਹੈ, ਉਸੇ ਤਰ੍ਹਾਂ ਮੌਤ ਵੀ ਇੱਕ ਮਹਾਨ ਦੁੱਖ ਹੈ ਜਨਮ ਲੈਣਾ, ਨੌਜਵਾਨ ਅਵਸਥਾ, ਅਧੇੜ ਅਵਸਥਾ ਅਤੇ ਫਿਰ ਬਜ਼ੁਰਗ ਅਵਸਥਾ ਨੂੰ ਪ੍ਰਾਪਤ ਕਰਨਾ, ਰੋਗੀ ਹੋਣਾ ਅਤੇ ਮੌਤ ਨੂੰ ਪ੍ਰਾਪਤ ਹੋਣਾ, ਸਾਰੇ ਦੇਹਧਾਰੀਆਂ ਲਈ ਜ਼ਰੂਰੀ ਹੈ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਇਹ ਕੁਦਰਤ ਦਾ ਅਟੱਲ ਨਿਯਮ ਹੈ

ਜੋ ਵਿਅਕਤੀ ਕੁਦਰਤ ਦੇ ਨੇੜੇ ਰਹਿ ਕੇ ਉਸ ਦੇ ਨਿਯਮ ਦਾ ਸੰਯਮ ਨਾਲ ਪਾਲਣ ਕਰਦੇ ਹਨ, ਉਹ ਬਜ਼ੁਰਗ ਅਵਸਥਾ ’ਚ ਪਹੁੰਚਣ ਤੋਂ ਬਾਅਦ ਵੀ ਸਿਹਤਮੰਦ ਅਤੇ ਫੁਰਤੀਲੇ ਬਣੇ ਰਹਿੰਦੇ ਹਨ ਪਰ ਅਜਿਹੇ ਗਿਣੇ-ਚੁਣੇ ਵਿਅਕਤੀ ਹੀ ਹੋਣਗੇ ਨਹੀਂ ਤਾਂ ਅੱਜ ਤਾਂ ਜਵਾਨੀ ’ਚ ਹੀ ਬੁਢਾਪੇ ਦੇ ਲੱਛਣ ਸਪੱਸ਼ਟ ਰੂਪ ਨਾਲ ਦਿਖਾਈ ਪੈਣ ਲਗਦੇ ਹਨ

ਜੇਕਰ ਬੁਢਾਪੇ ’ਚ ਮਨੁੱਖ ਦੇ ਸਾਰੇ ਅੰਗ ਸਹੀ ਸਿਹਤਮੰਦ ਬਣੇ ਰਹਿਣ ਅਤੇ ਜੀਵਨ ਸ਼ਕਤੀ ਕਮਜੋਰ ਨਾ ਪਵੇ, ਹੱਥ-ਪੈਰ ਨਾਲ ਸਹੀ ਢੰਗ ਨਾਲ ਕੰਮ ਕਰਦੇ ਰਹਿਣ, ਅੱਖਾਂ ਤੋਂ ਠੀਕ-ਠਾਕ ਦਿਖਾਈ ਦੇਵੇ ਅਤੇ ਕੰਨਾਂ ਤੋਂ ਸੁਣਾਈ ਦਿੰਦਾ ਰਹੇ ਤਾਂ ਬੁਢਾਪੇ ਨੂੰ ਸ਼ਰਾਪ ਨਹੀਂ, ਕੁਦਰਤ ਦਾ ਵਰਦਾਨ ਮੰਨਣਾ ਚਾਹੀਦਾ ਹੈ ਇਹ ਉਹ ਸਮਾਂ ਹੈ ਜਦੋਂ ਮਨੁੱਖ ਦੀ ਅਵਸਥਾ ਪਰਿਪੱਕਤਾ ਨੂੰ ਪ੍ਰਾਪਤ ਹੁੰਦੀ ਹੈ ਜੀਵਨ ਦੇ ਢੇਰ ਸਾਰੇ ਖੱਟੇ-ਮਿੱਠੇ ਅਨੁਭਵ, ਸਥਿਰ ਬੁੱਧੀ, ਗਿਆਨ, ਸੂਝ-ਬੂਝ ਅਤੇ ਫੈਸਲਾ ਲੈਣ ਦੀ ਸ਼ਕਤੀ ਅਤੇ ਨਵੀਂ ਪੀੜ੍ਹੀ ਨੂੰ ਸਹੀ ਮਾਰਗਦਰਸ਼ਨ ਕਰਨ ਦੀ ਸਮਰੱਥਾ ਉਹ ਪਾ ਚੁੱਕਿਆ ਹੁੰਦਾ ਹੈ

ਬੁਢਾਪਾ ਮਨੁੱਖ ਲਈ ਸ਼ਰਾਪ ਉਸ ਸਮੇਂ ਬਣਦਾ ਹੈ ਜਦੋਂ ਉਸ ਨੇ ਆਪਣੇ ਜੀਵਨਕਾਲ ’ਚ ਅਸੰਯਮ ਵਰਤ ਕੇ ਦੇਹ ਨੂੰ ਰੋਗਾਂ ਦਾ ਘਰ ਬਣਾ ਦਿੱਤਾ ਹੋਵੇ ਜੀਵਨ ਉਦੋਂ ਭਾਰ ਸਵਰੂਪ ਲਗਦਾ ਹੈ ਅਤੇ ਜਿਉਣ ਦੀ ਇੱਛਾ ਮਰ ਜਾਂਦੀ ਹੈ ਅਜਿਹੀ ਅਵਸਥਾ ’ਚ ਦੂਜਿਆਂ ਦੇ ਸਹਾਰੇ, ਮੱਦਦ ਅਤੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ

ਬੁਢਾਪਾ ਨਾ ਤਾਂ ਕੋਈ ਰੋਗ ਹੈ ਅਤੇ ਨਹੀ ਹੀ ਸ਼ਰਾਪ ਸਗੋਂ ਇਹ ਮਾਨਸਿਕ ਕਿਰਿਆਵਾਂ, ਭਾਵਨਾਵਾਂ ਅਤੇ ਵਿਚਾਰਾਂ ਨਾਲ ਸਰੀਰ ’ਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਕਿਰਿਆਵਾਂ ਹਨ ਬੁਢਾਪੇ ਦੇ ਆਗਮਨ ਦਾ ਸਮਾਂ ਹਰ ਵਿਅਕਤੀ ਲਈ ਵੱਖ-ਵੱਖ ਹੁੰਦਾ ਹੈ ਪੂਰੇ ਭਾਰਤ ’ਚ 50 ਸਾਲ ਦੀ ਉਮਰ ਤੋਂ ਬਾਅਦ ਹੀ ਬੁਢਾਪੇ ਦੇ ਲੱਛਣ ਝਲਕਣ ਲਗਦੇ ਹਨ ਜਿਵੇਂ ਪਾਚਣਤੰਤਰ ਅਤੇ ਖੂਨ ਵਹਿਣ ’ਚ ਅਵਿਵਸਥਾ ਪੈਦਾ ਹੋਣ ਲੱਗਦੀ ਹੈ ਚਮੜੀ, ਪੈਰ, ਅੱਖ, ਕੰਨ ਆਦਿ ਇੰਦਰੀਆਂ ਦੀ ਸਮਰੱਥਾ ਘਟਣ ਲਗਦੀ ਹੈ ਜੀਵਨ ਸ਼ਕਤੀ ਦੀ ਕਮੀ ਹੋਣ ਲਗਦੀ ਹੈ ਫੁਰਤੀ ਅਤੇ ਐਕਟਿਵਤਾ ਖਤਮ ਹੋਣ ਲਗਦੀ ਹੈ ਇਹ ਬੁਢਾਪੇ ਦੇ ਲੱਛਣ ਹਨ


ਮਨੁੱਖ ’ਚ ਜਲਦੀ ਬੁਢਾਪਾ ਆਉਣ ਦਾ ਕਾਰਨ ਉਸ ਦੀ ਮਨ ਦੀ ਸਥਿਤੀ ਨਾਲ ਵੀ ਜ਼ਿਆਦਾ ਜੁੜਿਆ ਹੋਇਆ ਹੈ ਕਿਉਂਕਿ ਪਰਿਵਾਰ ਦੇ ਅਸਹਿਣਯੋਗ ਦੁੱਖ ਦਰਦ ਸਰੀਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਜੀਵਨ ’ਚ ਅਚਾਨਕ ਨਿਰਾਸ਼ਾ, ਤਣਾਅ ਅਤੇ ਮਾਨਸਿਕ ਦੁੱਖ ਭਰ ਦਿੰਦੀਆਂ ਹਨ ਜੋ ਅੰਦਰ ਹੀ ਅੰਦਰ ਉਸ ਨੂੰ ਦੀਮਕ ਵਾਂਗ ਚਟਦੀਆਂ ਰਹਿੰਦੀਆਂ ਹਨ ਪਰ ਇਸ ਦਾ ਅਪਵਾਦ ਵੀ ਹੈ ਜੋ ਦ੍ਰਿੜ੍ਹ ਹਿਰਦੇ ਦੇ ਵਿਅਕਤੀ ਹੁੰਦੇ ਹਨ ਅਤੇ ਹਾਨੀ-ਲਾਭ, ਦੁੱਖ-ਸੁੱਖ, ਮੌਤ ਅਤੇ ਜੀਵਨ ਨੂੰ ਇੱਕੋ-ਜਿਹੇ ਨਿਯਮ ਮੰਨ ਕੇ ਨਿਸ਼ਚਿਤ ਰਹਿੰਦੇ ਹਨ, ਉਨ੍ਹਾਂ ਨੂੰ ਬੁਢਾਪਾ ਦੇਰ ਨਾਲ ਆਉਂਦਾ ਹੈ

ਵਿਗਿਆਨਕਾਂ ਅਨੁਸਾਰ ਦਿਲ, ਫੇਫੜਾ ਅਤੇ ਅਸਥੀਆਂ ’ਚ ਇਸ ਤਰ੍ਹਾਂ ਦੀ ਸਮਰੱਥਾ ਹੈ ਕਿ ਉਹ ਪੰਜ ਸੌ ਸਾਲ ਤੱਕ ਸਹਿਜ ਰੂਪ ’ਚ ਕੰਮ ਕਰ ਸਕਦੀਆਂ ਹਨ ਬਸ਼ਰਤਾਂ ਜੀਵਨ ਨੂੰ ਕੁਦਰਤੀ ਨਿਯਮਾਂ ਅਨੁਸਾਰ ਜਿਉਂਦਾ ਰੱਖਿਆ ਜਾਵੇ ਅਤੇ ਨਸ਼ੇ ਅਤੇ ਅਭੋਜ ਪਦਾਰਥਾਂ ਦੇ ਸੇਵਨ ਤੋਂ ਬਚਿਆ ਜਾਵੇ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤ ਦੇ ਵਿਰੁੱਧ ਚੱਲ ਕੇ ਹੀ ਮਨੁੱਖ ਆਪਣੇ ਪੈਰਾਂ ’ਤੇ ਕੁਹਾੜੀ ਮਾਰ ਲੈਂਦਾ ਹੈ ਕੰਮਕਾਜ਼ ਅਤੇ ਪੈਸਾ ਬਟੋਰਨ ਦੀ ਲਲਕ ’ਚ ਮਨੁੱਖ ਇਸ ਕਦਰ ਰੁੱਝਿਆ ਹੋਇਆ ਹੈ ਕਿ ਉਸ ਨੂੰ ਆਪਣੀ ਸਿਹਤ ਅਤੇ ਲੰਮੇ ਜੀਵਨ ਜਿਉਣ ਦੇ ਸਾਧਨਾਂ ਨੂੰ ਅਪਣਾਉਣ ਦਾ ਸਮਾਂ ਹੀ ਨਹੀਂ ਹੈ ਗੈਰ-ਕੁਦਰਤੀ ਖਾਦਾਂ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਹੀ ਉਸ ਦੇ ਜੀਵਨ ਦਾ ਆਧਾਰ ਬਣ ਗਿਆ ਹੈ

ਜੇਕਰ ਮਨੁੱਖ ਦਾ ਆਹਾਰ-ਵਿਹਾਰ, ਸੰਯਮ ਅਤੇ ਮਾਨਸਿਕ ਸੰਤੁਲਨ ਸਹੀ ਬਣਿਆ ਰਹੇ ਤਾਂ ਸਰੀਰ ਦੀ ਰਸਾਇਣਕ ਪ੍ਰਣਾਲੀ ਨੂੰ ਨੁਕਸਾਨ ਨਹੀਂ ਪਹੁੰਚਦਾ ਅਤੇ ਉਸ ਦੇ ਅੰਗ ਅਸਾਨੀ ਨਾਲ ਲੰਮੇ ਸਮੇਂ ਤੱਕ ਕੰਮ ਕਰਦੇ ਰਹਿ ਸਕਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਚਿੰਤਾਵਾਂ, ਅਸੰਯਮ, ਥਕਾਵਟ ਅਤੇ ਪ੍ਰੇਸ਼ਾਨੀਆਂ ਹੀ ਸਰੀਰ ਨੂੰ ਬੋਝਵਾਨ ਬਣਾ ਦਿੰਦੇ ਹਨ

ਇਸ ਤੋਂ ਇਲਾਵਾ ਕ੍ਰੋਧ, ਵਾਸਨਾ, ਉਤੇਜਨਾ, ਨਸ਼ਾ ਅਤੇ ਹੋਰ ਨਸ਼ੇ ਵੀ ਓਨੀ ਹੀ ਹਾਨੀ ਪਹੁੰਚਾਉਂਦੇ ਹਨ, ਇਸ ਲਈ ਸ਼ਾਂਤ, ਸਰਲ, ਸੰਤੁਸ਼ਟ ਅਤੇ ਖੁਸ਼ੀ ਦੀ ਸਥਿਤੀ ’ਚ ਹੀ ਜੀਵਨ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ਸਰੀਰ ਦੇ ਨਿਰੋਗ ਅਤੇ ਸਿਹਤਮੰਤ ਬਣੇ ਰਹੀਏ, ਇਸ ਦੇ ਲਈ ਜ਼ਰੂਰੀ ਹੈ ਕਿ ਦਿਮਾਗ ਨੂੰ ਸੁਪਤ ਸਥਿਤੀ, ਚਿੰਤਤ ਅਤੇ ਉਤੇਜਿਤ ਹੋਣ ਤੋਂ ਬਚਾਇਆ ਜਾਵੇ ਨਿਸ਼ਕਰਤਾ ਅਕਸਰ ਉਨ੍ਹਾਂ ਲੋਕਾਂ ’ਚ ਪੈਦਾ ਹੁੰਦੀ ਹੈ ਜਿਨ੍ਹਾਂ ਨੇ ਸਰੀਰਕ ਮਿਹਨਤ ਅਤੇ ਮਾਨਸਿਕ ਰੂਪ ਤੋਂ ਰੁਝੇ ਰਹਿਣ ਦੀ ਆਦਤ ਛੱਡ ਦਿੱਤੀ ਹੋਵੇ

ਸੇਵਾਮੁਕਤ ਕਰਮਚਾਰੀਆਂ ਦੀ ਸਿਹਤ ਅਕਸਰ ਇਸ ਲਈ ਡਗਮਗਾ ਜਾਂਦੀ ਹੈ ਕਿ ਉਨ੍ਹਾਂ ਦੀ ਰੈਗੂਲਰ ਰੂਟੀਨ ਦੀ ਵਿਵਸਥਾ ’ਚ ਕਮੀ ਆ ਜਾਂਦੀ ਹੈ ਇੱਕ ਸਰਵੇਖਣ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਇਕਾਂਕੀ ਜੀਵਨ ਜਿਉਣ ਵਾਲਿਆਂ ਦੀ ਸਿਹਤ ਅਕਸਰ ਖਰਾਬ ਰਹਿੰਦੀ ਹੈ ਅਤੇ ਉਮਰ ਵੀ ਤੁਲਨਾ ’ਚ ਘੱਟ ਹੁੰਦੀ ਹੈ

ਗੈਲੇਟ ਵਰਕੇਸ ਨੇ ਆਪਣੀ ਪੁਸਤਕ ‘ਲੁਕ ਇਲੈਵਿਨ ਈਅਰਜ ਯੰਗਰ ’ਚ ਲਿਖਿਆ ਹੈ ਕਿ ਇਕਾਂਤ ਮਨੋਵਿ੍ਰਤੀ ਦੇ ਵਿਅਕਤੀ ਜ਼ਿਆਦਾ ਚਿੰਤਤ, ਉਦਾਸ ਅਤੇ ਨਿਰਾਸ਼ ਦੇਖੇ ਗਏ ਹਨ ਅਜਿਹੇ ਲੋਕ ਬੁਢਾਪੇ ਦੀ ਗ੍ਰਿਫ਼ਤ ’ਚ ਬੜੀ ਜਲਦੀ ਆ ਜਾਂਦੇ ਹਨ ਇਹ ਤਾਂ ਬਿਲਕੁਲ ਸਹੀ ਹੈ ਕਿ ਉਦਾਸੀ ਅਤੇ ਨਿਰਾਸ਼ਾ ਦੇ ਰਹਿੰਦਿੀਆਂ ਵੀ ਸੁਖੀ, ਮਜ਼ਬੂਤ ਅਤੇ ਖੁਸ਼ ਨਹੀਂ ਰਹਿ ਸਕਦਾ

ਅਕਸਰ ਲੋਕ ਬੁਢਾਪਾ ਆਉਂਦੇ ਹੀ ਘਬਰਾਉਣ ਲਗਦੇ ਹਨ ਉਨ੍ਹਾਂ ਦੇ ਦਿਮਾਗ ’ਚ ਇਹ ਗੱਲ ਬੈਠ ਜਾਂਦੀ ਹੈ ਕਿ ਹੁਣ ਤਾਂ ਜੀਵਨ ਦਾ ਅੰਤ ਸਮਾਂ ਆ ਗਿਆ ਇਹ ਗੱਲ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਬੇਚੈਨ ਕਰਦੀ ਹੈ ਪਰ ਇਹ ਇੱਕ ਭਰਮ ਹੈ ਜੇਕਰ ਮਹਾਂਪੁਰਸ਼ਾਂ ਦੇ ਜੀਵਨ ’ਤੇ ਦ੍ਰਿਸ਼ਟੀ ਪਾਈ ਜਾਵੇ ਤਾਂ ਜ਼ਿਆਦਾਤਰ ਨੇ ਆਪਣੀ ਬਜ਼ੁਰਗ ਅਵਸਥਾ ’ਤੇ ਮਹੱਤਵਪੂਰਨ ਕੰਮ ਸੰਪਾਦਿਤ ਕੀਤੇ ਹਨ ਕਵੀ ਰਵਿੰਦਰਨਾਥ ਠਾਕੁਰ, ਜਰਮਨ ਕਵੀ ਗੇਟੇ ਅਤੇ ਉਦਯੋਗਪਤੀ ਹੈਨਰੀ ਫੋਰਡ ਵਰਗੇ ਨਾਂਅ ਜ਼ਿਕਰਯੋਗ ਹਨ ਜਿਨ੍ਹਾਂ ਨੇ ਬਜ਼ੁਰਗ ਅਵਸਥਾ ’ਚ ਹੀ ਪ੍ਰਸਿੱਧੀ ਪ੍ਰਾਪਤ ਕੀਤੀ

ਨਿਕੰਮੇ, ਆਲਸੀ, ਵਹਿਮੀ, ਦੁਸ਼ਟ ਅਤੇ ਦੁਰਾਚਾਰੀਆਂ ਦਾ ਬੁਢਾਪਾ ਹੀ ਕਸ਼ਟਮਈ ਹੁੰਦਾ ਹੈ ਨਹੀਂ ਤਾਂ ਇਹ ਅਵਸਥਾ ਤਾਂ ਅਜਿਹੀ ਹੈ ਕਿ ਵਿਅਕਤੀ ਸਨਮਾਨ ਅਤੇ ਸ਼ਰਧਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਇਸ ਲਈ ਹਰ ਵਿਅਕਤੀ ਨੂੰ ਬੁਢਾਪੇ ਦੇ ਆਉਣ ਤੋਂ ਪਹਿਲਾਂ ਹੀ ਉਸ ਦੇ ਲਈ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਕਰ ਲੈਣਾ ਚਾਹੀਦਾ ਹੈ ਲੋਕ ਸੇਵਾ ਦੇ ਕੰਮਾਂ ’ਚ ਰੁਚੀ ਲੈ ਕੇ ਨਿਸ਼ਕਰਤਾ ਤੋਂ ਬਚੇ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ ਬੁਢਾਪੇ ਨੂੰ ਸ਼ਰਾਪ ਨਾ ਸਮਝ ਕੇ ਉਸ ਦਾ ਲਾਭ ਲੈਣਾ ਚਾਹੀਦਾ ਹੈ
ਪਰਸ਼ੂਰਾਮ ਸੰਬਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!