ਭਰਵਾਂ ਮਸਾਲੇਦਾਰ ਬੈਂਗਨ Masaledaar Bharwa Baingan Recipe
ਸਮੱਗਰੀ:
1 ਕਿੱਲੋ ਛੋਟੇ ਗੋਲ ਬੈਂਗਨ,
2 ਵੱਡੇ ਟਮਾਟਰ
50 ਗ੍ਰਾਮ ਮੂੰਗਫਲੀ ਦੇ ਦਾਣੇ
3 ਮੱਧਮ ਅਕਾਰ ਦੇ ਪਿਆਜ
2 ਛੋਟੇ ਚਮਚ ਸਫੈਦ ਤਿਲ
1 ਚਮਚ ਅਮਚੂਰ
2 ਚਮਚ ਧਨੀਆ ਪਾਊਡਰ
1 ਚਮਚ ਸੌਂਫ
1 ਚਮਚ ਗਰਮ ਮਸਾਲਾ
ਨਮਕ-ਮਿਰਚ ਅਤੇ ਹਲਦੀ ਸਵਾਦ ਅਨੁਸਾਰ
Bharwa Baingan ਬਣਾਉਣ ਦੀ ਵਿਧੀ:
ਤਿਲ, ਮੂੰਗਫਲੀ ਦੇ ਦਾਣੇ ਅਤੇ ਸੌਂਫ ਨੂੰ ਦਰਦਰਾ ਪੀਸ ਲਓ ਅਤੇ ਇਹਨਾਂ ’ਚ ਹਲਦੀ ਨੂੰ ਛੱਡ ਕੇ ਸਾਰੇ ਮਸਾਲੇ ਮਿਲਾ ਦਿਓ ਹੁਣ ਇਸ ਮਸਾਲੇ ਨੂੰ ਬੈਂਗਨ ’ਚ ਭਰ ਲਓ ਅਤੇ ਇਹਨਾਂ ਨੂੰ ਸਰੋ੍ਹਂ ਦੇ ਤੇਲ ’ਚ ਤਲ ਲਓ (ਡੀਪ ਫ੍ਰਾਈ ਨਹੀਂ ਕਰਨਾ ਹੈ)
ਜਿੰਨਾ ਤੇਲ ਸਬਜੀ ’ਚ ਲੋੜ ਹੈ, ਓਨਾ ਹੀ ਪਾਓ ਅਤੇ ਹਲਕੀ ਅੱਗ ’ਤੇ ਹਿਲਾਉਂਦੇ ਰਹੋ ਜਦੋਂ ਬੈਂਗਨ ਗਲ ਜਾਵੇ, ਤਾਂ ਕੱਢ ਲਓ ਬੈਂਗਨ ਕੱਢਣ ਤੋਂ ਬਾਅਦ ਜੋ ਤੇਲ ਬਚਿਆ ਹੈ, ਉਸ ’ਚ ਛੋਟੇ-ਛੋਟੇ ਕੱਟੇ ਹੋਏ ਪਿਆਜ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨੋ ਇਸ ਵਿੱਚ ਧਨੀਆ ਪਾਊਡਰ, ਹਲਦੀ ਅਤੇ ਬਾਰੀਕ ਕੱਟੇ ਹੋਏ ਟਮਾਟਰ ਪਾ ਕੇ ਮਸਾਲਾ ਤਿਆਰ ਕਰੋ ਤੁਸੀਂ ਆਪਣੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਵੀ ਮਸਾਲੇ ’ਚ ਪਾ ਸਕਦੇ ਹੋ
ਮਸਾਲਾ ਤਿਆਰ ਹੋਣ ’ਤੇ ਤੁਸੀਂ ਬੈਂਗਨ ਇਸ ਮਸਾਲੇ ’ਚ ਮਿਲਾਓ ਅਤੇ ਥੋੜ੍ਹੀ ਦੇਰ ਭਾਫ਼ ’ਚ ਸਬਜੀ ਪੱਕਣ ਦਿਓ ਹੁਣ ਇਸ ਨੂੰ ਹਰੇ ਧਨੀਏ ਨਾਲ ਸਜਾਓ ਅਤੇ ਗਰਮਾ-ਗਰਮ ਰੋਟੀਆਂ ਦੇ ਨਾਲ ਸਰਵ ਕਰੋ