ਬਾਦਾਮ ਦਾ ਹਲਵਾ make this way the pudding of almonds
ਸਮੱਗਰੀ:-
2 ਕੱਪ ਬਾਦਾਮ ਗਿਰੀ,
ਢਾਈ ਕੱਪ ਚੀਨੀ,
2 ਬੂੰਦ ਕੇਸਰ ਰੰਗ,
1 ਕੱਪ ਘਿਓ,
1 ਕੱਪ ਦੁੱਧ
ਬਾਦਾਮ ਦਾ ਹਲਵਾ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਦਾਮ ਨੂੰ 1 ਘੰਟੇ ਲਈ ਗਰਮ ਪਾਣੀ ’ਚ ਭਿਓਂ ਦਿਓ
ਭਿੱਜੇ ਹੋਏ ਬਾਦਾਮ ਦਾ ਛਿਲਕਾ ਉਤਾਰ ਦਿਓ ਅਤੇ ਇਸ ਨੂੰ ਮਿਕਸੀ ’ਚ ਥੋੜੇ ਜਿਹੇ ਦੁੱਧ ਦੇ ਨਾਲ ਪੀਸ ਲਓ
ਹੁਣ ਕੜਾਹੀ ਚੜ੍ਹਾਓ ਉਸ ’ਚ ਘਿਓ ਪਾਓ ਜਦੋਂ ਘਿਓ ਗਰਮ ਹੋ ਜਾਵੇ, ਉਦੋਂ ਉਸ ’ਚ ਬਾਦਾਮ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਭੁੰਨੋ ਇਸਤੋਂ ਬਾਅਦ ਇਸ’ਚ ਪਾਣੀ ’ਚ ਘੋਲਿਆ ਕੇਸਰ ਦਾ ਰੰਗ ਪਾਓ ਜਦੋਂ ਪੇਸਟ ਹਲਕਾ ਸੁਨਹਿਰੀ ਹੋ ਜਾਵੇ ਤਾਂ ਖੰਡ ਹਲਵੇ ’ਚ ਪਾ ਕੇ ਚਲਾਓ ਜਦੋਂ ਤੁਹਾਨੂੰ ਲੱਗੇ ਕਿ ਹਲਵਾ ਗਾੜ੍ਹਾ ਹੋ ਗਿਆ ਹੈ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਮੇਵਿਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ