Chatpati Rasam Recipe

ਚਟਪਟੀ ਰਸਮ

Chatpati Rasam Recipe

ਸਮੱਗਰੀ:

3 ਟਮਾਟਰ ਬਾਰੀਕ ਕੱਟੇ,

2 ਇਮਲੀ, ਇੱਕ ਚਮਚ ਕਾਲੀ ਮਿਰਚ ਪੀਸੀ ਹੋਈ, ਇੱਕ ਛੋਟਾ ਚਮਚ ਲਸ਼ਣ ਦਾ ਪੇਸਟ,

ਅੱਧੀ ਛੋਟੀ ਚਮਚ ਹਲਦੀ ਪਾਊਡਰ, ਇੱਕ ਛੋਟਾ ਚਮਚ ਭੁੰਨਿਆ ਜ਼ੀਰਾ ਪਾਊਡਰ, ਸਵਾਦ ਅਨੁਸਾਰ ਨਮਕ

ਤੜਕੇ ਲਈ ਸਮੱਗਰੀ:

ਇੱਕ ਛੋਟਾ ਚਮਚ ਰਾਈ,

ਇੱਕ ਸਾਬਤ ਲਾਲ ਮਿਰਚ,

2 ਕਰੀ ਪੱਤੇ, ਇੱਕ ਚਮਚ ਘਿਓ

Chatpati Rasam Recipe

ਚਟਪਟੀ ਰਸਮ ਬਣਾਉਣ ਦੀ ਵਿਧੀ:

  • ਇੱਕ ਕੱਪ ਗੁਨਗੁਨੇ ਪਾਣੀ ’ਚ ਇਮਲੀ 10 ਮਿੰਟ ਲਈ ਭਿਓਂ ਦਿਓ
  • ਹੁਣ ਇਮਲੀ ਦਾ ਪਾਣੀ ਛਾਣ ਲਓ, ਇਸ ਨੂੰ ਛਾਣਦੇ ਸਮੇਂ ਛਲਨੀ ’ਚ ਇੱਕ ਚਮਚ ਗੋਲ-ਗੋਲ ਘੁਮਾਉਂਦੇ ਰਹੋ, ਤਾਂ ਕਿ ਇਮਲੀ ਦਾ ਰਸ ਚੰਗੀ ਤਰ੍ਹਾਂ ਛਣ ਜਾਵੇ
  • ਇਸ ਤੋਂ ਬਾਅਦ ਬਰਤਨ ’ਚ ਇੱਕ ਕੱਪ ਇਮਲੀ ਦਾ ਛਾਣਿਆ ਹੋਇਆ ਰਸ ਪਾ ਕੇ ਉਸ ਨੂੰ ਗੈਸ ’ਤੇ ਤੇਜ ਅੱਗ ’ਤੇ ਰੱਖੋ ਉਸ ’ਚ ਟਮਾਟਰ,ਹਲਦੀ ਪਾਊਡਰ,ਕਾਲੀ ਮਿਰਚ, ਜੀਰਾ ਪਾਊਡਰ, ਲਸ਼ਣ ਦਾ ਪੇਸਟ ਅਤੇ ਨਮਕ ਮਿਲਾ ਕੇ ਉਬਾਲੋ
  • ਇਮਲੀ ਟਮਾਟਰ ਦੇ ਮਿਸ਼ਰਨ ’ਚ ਇੱਕ ਉਬਾਲ ਆਉਣ ਤੋਂ ਬਾਅਦ ਅੱਗ ਹਲਕੀ ਕਰਕੇ 10 ਤੋਂ 15 ਮਿੰਟ ਤੱਕ ਮਿਸ਼ਰਨ ਨੂੰ ਪਕਾ ਕੇ ਗੈਸ ਬੰਦ ਕਰ ਦਿਓ
  • ਹੁਣ ਰਸਮ ’ਚ ਤੜਕਾ ਲਾਉਣ ਲਈ ਇੱਕ ਪੈਨ ’ਚ ਘਿਓ ਗਰਮ ਕਰੋ
  • ਫਿਰ ਗਰਮ ਘਿਓ ’ਚ ਰਾਈ ਭੁੰਨੋ, ਇਸਤੋਂ ਬਾਅਦ ਉਸ ’ਚ ਸਾਬਤ ਲਾਲ ਮਿਰਚ ਅਤੇ ਕਰੀ ਪੱਤਾ ਪਾ ਕੇ ਫ੍ਰਾਈ ਕਰ ਲਓ
  • ਲਾਲ ਮਿਰਚ ਅਤੇ ਕਰੀ ਪੱਤਾ ਭੁੰਨ ਜਾਵੇ ਤਾਂ ਤੜਕੇ ’ਚ ਰਸਮ ਪਾ ਕੇ ਮਿਕਸ ਕਰ ਲਓ, ਇੱਕ ਮਿੰਟ ਤੱਕ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ
  • ਲਓ ਤਿਆਰ ਹੈ, ਗਰਮਾ ਗਰਗ ਚਟਪਟੀ ਰਸਮ ਇਸ ਨੂੰ ਗਰਮਾਗਰਮ ਇੰਜੁਆਏ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!