spiritual-satsang

spiritual-satsangਰੂਹਾਨੀ ਸਤਿਸੰਗ: spiritual-satsang ਡੇਰਾ ਸੱਚਾ ਸੌਦਾ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਸਰਸਾ
ਮਹਿਮਾਨ ਦੋ ਦਿਨੋਂ ਕਾ, ਕਿਉਂ ਦਿਲ ਯਹਾਂ ਲਗਾਇਆ, ਜੋ ਕਾਮ ਕਰਨੇ ਆਇਆ, ਵੋ ਕਾਮ ਕਿਉਂ ਭੁਲਾਇਆ
ਮਾਲਕ ਦੀ ਸਾਜੀ-ਨਿਵਾਜੀ ਪਿਆਰੀ ਸਾਧ-ਸੰਗਤ ਜੀਓ, ਜੋ ਵੀ ਜੀਵ ਇੱਥੇ ਸਤਿਸੰਗ ਪੰਡਾਲ ‘ਚ, ਆਸ਼ਰਮ ‘ਚ ਚੱਲ ਕੇ ਆਏ ਹਨ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਇੱਥੇ ਪਧਾਰੇ ਹੋ, ਕਈ ਵਾਰ ਮਨ ਰੁਕਾਵਟ ਪਾਉਂਦਾ ਹੈ,

ਮਨਮਤੇ ਲੋਕ ਰੋਕਦੇ ਹਨ, ਇਨ੍ਹਾਂ ਸਾਰਿਆਂ ਦਾ ਸਾਹਮਣਾ ਕਰਦੇ ਹੋਏ ਤੁਸੀਂ ਰਾਮ-ਨਾਮ ਦੀ ਕਥਾ-ਕਹਾਣੀ ਵਿੱਚ ਆ ਕੇ ਬੈਠੇ ਹੋ, ਤੁਹਾਡਾ ਸਾਰਿਆਂ ਦਾ ਸਤਿਸੰਗ ‘ਚ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਅੱਜ ਜੋ ਆਪ ਦੀ ਸੇਵਾ ਵਿੱਚ ਸਤਿਸੰਗ ਹੋਣ ਜਾ ਰਿਹਾ ਹੈ,

ਸਤਿਸੰਗ ਦਾ ਸ਼ਬਦ ਹੈ-

ਮਹਿਮਾਨ ਦੋ ਦਿਨੋਂ ਕਾ, ਕਿਉਂ ਦਿਲ ਯਹਾਂ ਲਗਾਇਆ,
ਜੋ ਕਾਮ ਕਰਨੇ ਆਇਆ, ਵੋ ਕਾਮ ਕਿਉਂ ਭੁਲਾਇਆ

ਹੇ ਇਨਸਾਨ, ਇਸ ਜਹਾਨ, ਸੰਸਾਰ ਵਿੱਚ ਹਮੇਸ਼ਾ ਲਈ ਨਹੀਂ ਰਹਿਣਾ ਇੱਥੋਂ ਇੱਕ ਦਿਨ ਜ਼ਰੂਰ ਚਲੇ ਜਾਣਾ ਹੈ ਇੱਥੇ ਪਹਿਲਾਂ ਲੱਖਾਂ ਲੋਕ ਆਏ, ਸੰਸਾਰ ‘ਚ ਰਹੇ ਅਤੇ ਜਿਹੋ-ਜਿਹਾ ਉਹਨਾਂ ਦਾ ਸਮਾਂ ਸੀ, ਉਹ ਸਮਾਂ ਲੰਘਾਉਣ ਤੋਂ ਬਾਅਦ ਇਹ ਸੰਸਾਰ ਛੱਡ ਕੇ ਚਲੇ ਗਏ ਚਾਹੇ ਯੋਧਾ-ਸੂਰਬੀਰ, ਸੰਤ, ਪੀਰ-ਪੈਗੰਬਰ, ਗੁਰੂ-ਮਹਾਂਪੁਰਸ਼, ਸਮਾਜ-ਸੁਧਾਰਕ ਹੋਏ ਪਰ ਅੱਜ ਉਹਨਾਂ ਵਿੱਚੋਂ ਕੋਈ ਨਜ਼ਰ ਨਹੀਂ ਆਉਂਦਾ ਕਿਉਂਕਿ ਚਾਹੇ ਕੋਈ ਮਾਲਕ ਦਾ ਅਵਤਾਰ ਹੋਵੇ, ਸੰਤ, ਪੀਰ-ਪੈਗੰਬਰ ਹੋਵੇ, ਜੋ ਸਮਾਂ ਇੱਥੇ ਰਹਿਣ ਦਾ ਨਿਸ਼ਚਿਤ ਹੈ, ਉਸ ਸਮੇਂ ਵਿੱਚ ਉਹ ਹੇਰ-ਫੇਰ ਨਹੀਂ ਕਰਿਆ ਕਰਦੇ ਯਾਨੀ, ਜੋ ਇੱਥੇ ਆਉਂਦਾ ਹੈ ਇੱਕ ਦਿਨ ਚਲਿਆ ਜਾਂਦਾ ਹੈ

ਇਹ ਉਹ ਮਾਲਕ ਦਾ ਨਿਯਮ ਹੈ ਅਤੇ ਉਸ ਨਿਯਮ ਦੀ ਪਾਲਣਾ ਵੀ ਹਰ ਕੋਈ ਕਰਦਾ ਹੈ ਇਸ ਸੰਸਾਰ ਵਿੱਚੋਂ ਜਾਣਾ ਜ਼ਰੂਰ ਹੈ ਜਿਵੇਂ ਮਹਿਮਾਨ ਘਰ ਵਿੱਚ ਨਹੀਂ ਰਹਿੰਦਾ ਦੋ-ਚਾਰ ਦਿਨ ਜਿਹੋ-ਜਿਹਾ ਉਹ ਸਮਾਂ ਬਣਾ ਕੇ ਆਉਂਦਾ ਹੈ, ਜਿਸ ਤਰ੍ਹਾਂ ਦਾ ਉਹ ਖਿਆਲ ਬਣਾ ਕੇ ਆਉਂਦਾ ਹੈ, ਉਸੇ ਅਨੁਸਾਰ ਉਹ ਵਾਪਸ ਆਪਣੇ ਘਰ ਚਲਾ ਜਾਂਦਾ ਹੈ ਜਿਵੇਂ ਕੋਈ ਕਿਸੇ ਸ਼ਹਿਰ ‘ਚ ਜਾਂ ਦੂਜੇ ਨਗਰ ‘ਚ ਆਪਣੇ ਕੰਮ ਧੰਦੇ ਲਈ ਜਾਂਦਾ ਹੈ ਤਾਂ ਉੱਥੇ ਉਹ ਕਿਸੇ ਹੋਟਲ ‘ਚ ਹਮੇਸ਼ਾ ਲਈ ਨਹੀਂ, ਸਗੋਂ ਜਿੰਨੀ ਦੇਰ ਉਸ ਦਾ ਕੰਮ ਹੈ, ਓਨੀ ਦੇਰ ਰਹਿ ਕੇ ਅਤੇ ਉਸ ਦਾ ਕਿਰਾਇਆ ਅਦਾ ਕਰਕੇ ਉੱਥੋਂ ਮੁੜ ਜਾਂਦਾ ਹੈ

ਇਸੇ ਤਰ੍ਹਾਂ ਇਹ ਸੰਸਾਰ ਹੈ ਇੱਥੇ ਹਮੇਸ਼ਾ ਲਈ ਕੋਈ ਨਹੀਂ ਠਹਿਰਦਾ ਮਹਿਮਾਨ ਦੀ ਤਰ੍ਹਾਂ, ਸਰਾਂ ਦੀ ਤਰ੍ਹਾਂ ਲੋਕ ਇਸ ਸੰਸਾਰ ‘ਚ ਰਹਿੰਦੇ ਹਨ, ਕੰਮ ਕਰਦੇ ਹਨ, ਧੰਦਾ ਕਰਦੇ ਹਨ ਅਤੇ ਜਿਵੇਂ ਹੀ ਉਮਰ ਪੂਰੀ ਹੋ ਜਾਂਦੀ ਹੈ, ਸਰੀਰ ‘ਚ ਆਤਮਾ ਦੀ ਰਹਿਣ ਦੀ ਮਿਆਦ ਪੂਰੀ ਹੋ ਜਾਂਦੀ ਹੈ ਉਸੇ ਅਨੁਸਾਰ ਹੀ ਆਤਮਾ ਸਰੀਰ ਨੂੰ ਤਿਆਗ ਕੇ ਅਤੇ ਇਹ ਸੰਸਾਰ ਛੱਡ ਕੇ ਚਲੀ ਜਾਂਦੀ ਹੈ ਇਹ ਅਟੱਲ ਸੱਚਾਈ ਹੈ ਇਸ ਨੂੰ ਝੁਠਲਾਇਆ ਜਾਂ ਬਦਲਿਆ ਨਹੀਂ ਜਾ ਸਕਦਾ

ਭਾਈ! ਜਦੋਂ ਇਸ ਸੰਸਾਰ ਤੋਂ ਜਾਣਾ ਹੈ ਤਾਂ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਕਿ ਤੁਸੀਂ ਚਲੇ ਜਾਓਂ, ਲੋਕ ਤੁਹਾਡਾ ਨਾਂਅ, ਆਪਣੀ ਜ਼ੁਬਾਨ ‘ਤੇ ਰੱਖਣ ਤੁਹਾਡੀ ਇੱਜ਼ਤ, ਅਦਬ-ਸ਼ੋਹਰਤ ਹੋਰ ਜ਼ਿਆਦਾ ਵਧ ਜਾਵੇ ਲੋਕ ਤੁਹਾਡਾ ਮਾਣ-ਸਨਮਾਨ ਕਰਨ ਅਤੇ ਤੁਹਾਡਾ ਨਾਂਅ ਅਮਰ ਹੋ ਜਾਵੇ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਚੰਗੇ ਨੇਕ ਕਰਮ ਕਰਦੇ ਹੋ, ਭਲੇ ਕਰਮ ਕਰਦੇ ਹੋ ਚੰਗੇ, ਨੇਕ, ਭਲੇ ਕਰਮ ਇਨਸਾਨ ਜੇਕਰ ਕਰਦਾ ਜਾਂਦਾ ਹੈ ਤਾਂ ਉਸ ਨੂੰ ਸਮਾਜ ਵਿੱਚ ਇੱਜ਼ਤ-ਸ਼ੋਹਰਤ ਮਿਲਦੀ ਹੈ ਲੋਕ ਚੰਗਿਆਈ, ਨੇਕੀ ਦੇ ਰੂਪ ‘ਚ ਹਮੇਸ਼ਾ ਉਸ ਨੂੰ ਯਾਦ ਰੱਖਦੇ ਹਨ ਚੰਗੇ ਕਰਮਾਂ ਦੇ ਨਾਲ-ਨਾਲ ਜੇਕਰ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਦੇ ਹੋ,

ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋ, ਜਾਪ ਕਰਦੇ ਹੋ ਤਾਂ ਤੁਸੀਂ ਇਸ ਜਹਾਨ ਵਿੱਚ ਅਮਰ ਹੋਵੋਂਗੇ ਹੀ ਹੋਵੋਂਗੇ ਅਤੇ ਅਗਲੇ ਜਹਾਨ ‘ਚ ਵੀ ਤੁਹਾਡੀ ਆਤਮਾ, ਤੁਹਾਡੀ ਰੂਹ ਆਵਾਗਮਨ ਤੋਂ ਆਜ਼ਾਦ ਹੋ ਜਾਵੇਗੀ ਨਿੱਜਧਾਮ, ਸੱਚਖੰਡ, ਸਤਿਲੋਕ ਵਿੱਚ ਚਲੀ ਜਾਵੇਗੀ ਇਸ ਦੇ ਲਈ ਮਾਲਕ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ

ਭਾਈ! ਜਾਣਾ ਜ਼ਰੂਰ ਹੈ ਇੱਥੇ ਹਮੇਸ਼ਾ ਲਈ ਨਹੀਂ ਰੁਕਣਾ (ਠਹਿਰਨਾ) ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ, ਮੌਤ ਆਖਰੀ ਤਬਦੀਲੀ ਜਿਸ ਨੂੰ ਕਹਿੰਦੇ ਹਨ ਉਹ ਲਾਜ਼ਮੀ ਹਰ ਕਿਸੇ ਲਈ ਹੈ ਉਹ ਆਖਰੀ ਤਬਦੀਲੀ ਆਵੇ ਉਸ ਤੋਂ ਪਹਿਲਾਂ -ਪਹਿਲਾਂ ਤੁਸੀਂ ਚੰਗੇ-ਨੇਕ ਕਰਮ ਕਰੋ ਦੁਨੀਆਂ ‘ਚ ਹਰ ਚੀਜ਼ ਦੀ ਛੇ ਮਹੀਨੇ, ਸਾਲ, ਦੋ ਸਾਲ ਗਾਰੰਟੀ ਹੈ ਗਾਰੰਟੀ ਨਹੀਂ ਹੈ ਤਾਂ ਇਨਸਾਨੀ ਸਰੀਰ ਦੀ ਨਹੀਂ ਹੈ ਇੱਕ ਪੈਰ ਚੁੱਕਿਆ ਦੂਜਾ ਪੈਰ ਚੁੱਕਣ ਦਾ ਹੁਕਮ ਹੋਵੇ ਜਾਂ ਨਾ ਹੋਵੇ, ਇਹ ਤਾਂ ਮਾਲਕ ਹੀ ਜਾਣਦੇ ਹਨ

ਭਾਈ! ਸਮਾਂ ਜੋ ਤੁਹਾਡੇ ਹੱਥ ਵਿੱਚ ਹੈ ਉਹ ਤੁਹਾਡਾ ਆਪਣਾ ਹੈ, ਗੁਜ਼ਰ ਗਿਆ ਸੋ ਗੁਜ਼ਰ ਗਿਆ ਉਸ ਦੇ ਲਈ ਪਛਤਾਵਾ ਨਾ ਕਰੋ ਆਉਣ ਵਾਲੇ ਸਮੇਂ ਲਈ, ਅੱਜ ਜੋ ਸਮਾਂ ਤੁਹਾਡੇ ਹੱਥ ਵਿੱਚ ਹੈ ਉਸ ‘ਚ ਮਾਲਕ ਦੀ ਭਗਤੀ-ਇਬਾਦਤ ਕਰੋ ਤਾਂ ਕਿ ਆਉਣ ਵਾਲਾ ਸਮਾਂ ਉਹ ਤੁਹਾਡੇ ਲਈ ਚੰਗਾ-ਨੇਕ ਬਣ ਜਾਵੇ ਅਤੇ ਤੁਸੀਂ ਸੱਚਾ ਸੁੱਖ ਆਨੰਦ, ਲੱਜ਼ਤ ਖੁਸ਼ੀਆਂ ਹਾਸਲ ਕਰ ਸਕੋ ਤੁਹਾਨੂੰ ਆਤਮਿਕ ਸ਼ਾਂਤੀ ਮਿਲੇ ਅੰਦਰ ਦਾ ਸੁੱਖ ਮਿਲੇ

ਭਾਈ! ਇਹੀ ਦੱਸਿਆ ਹੈ ਕਿ ਤੂੰ ਇਸ ਸੰਸਾਰ ਵਿੱਚ ਮਹਿਮਾਨ ਦੀ ਤਰ੍ਹਾਂ ਹੈ ਅਤੇ ਜਿਵੇਂ ਹੀ ਬੁਲਾਵਾ ਆ ਗਿਆ ਸਭ ਕੁਝ ਛੱਡ ਕੇ ਚਲੇ ਜਾਣਾ ਹੈ ਸ਼ਬਦ ਵਿੱਚ ਆਇਆ ਹੈ-

ਮਹਿਮਾਨ ਦੋ ਦਿਨੋਂ ਕਾ ਕਿਉਂ ਦਿਲ ਯਹਾਂ ਲਗਾਇਆ
‘ਜੋ ਕਾਮ ਕਰਨੇ ਆਇਆ, ਵੋ ਕਾਮ ਕਿਉਂ ਭੁਲਾਇਆ,
ਵੋ ਕਾਮ ਕਿਉਂ ਭੁਲਾਇਆ
ਇਸ ਬਾਰੇ ‘ਚ ਲਿਖਿਆ ਹੈ-

ਹੇ ਜੀਵ ਤੇਰੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਇੱਕ ਰਾਤ ਦੇ ਪਰ੍ਹਾਉਣੇ (ਮਹਿਮਾਨ) ਦੀ ਤਰ੍ਹਾਂ ਹੈ ਜੋ ਰਾਤ ਗੁਜ਼ਾਰ ਕੇ ਦਿਨ ਹੁੰਦੇ ਹੀ ਚਲਿਆ ਜਾਂਦਾ ਹੈ
ਜਿਵੇਂ ਰੁੱਖ ਦੀ ਛਾਇਆ ਬਦਲਦੀ ਰਹਿੰਦੀ ਹੈ, ਇੱਕ ਜਗ੍ਹਾ ਨਹੀਂ ਠਹਿਰਦੀ ਉਸੇ ਤਰ੍ਹਾਂ ਹੀ ਤੇਰਾ ਇਸ ਸੰਸਾਰ ਵਿੱਚ ਰਹਿਣਾ ਹੈ ਪਹਿਲਾਂ ਬਚਪਨ, ਜਵਾਨੀ, ਬੁਢਾਪਾ ਅਤੇ ਆਖਰ ‘ਚ ਮੌਤ
ਇਸ ਵਿੱਚੋਂ ਤੈਨੂੰ ਹੋ ਕੇ ਜ਼ਰੂਰ ਗੁਜ਼ਰਨਾ ਹੈ ਸਮਾਂ ਬਦਲਦਾ ਰਹਿੰਦਾ ਹੈ ਅਤੇ ਇਹ ਵੀ ਪਤਾ ਨਹੀਂ ਕਿ ਇਹ ਚਾਰੇ ਅਵਸਥਾਵਾਂ ਤੂੰ ਭੋਗ ਪਾਵੇਗਾ ਜਾਂ ਨਹੀਂ ਕਿਉਂਕਿ ਕੋਈ ਬਚਪਨ ਵਿੱਚ ਹੀ ਚਲਿਆ ਜਾਂਦਾ ਹੈ, ਕੋਈ ਜਵਾਨੀ ਵਿੱਚ ਚਲਿਆ ਜਾਂਦਾ ਹੈ ਅਤੇ ਕੋਈ ਅਧੇੜ ਅਵਸਥਾ ਵਿੱਚ ਚਲਿਆ ਜਾਂਦਾ ਹੈ ਸੰਸਾਰ ਛੱਡਣਾ ਹੈ ਅਤੇ ਇਸ ਦਾ ਪਤਾ ਨਹੀਂ ਹੈ

ਇਸ ਬਾਰੇ ‘ਚ ਲਿਖਿਆ ਹੈ-

ਕਾਹਨੂੰ ਗਾਫਲ ਹੋ ਕੇ ਸੁੱਤਾ ਹੈਂ,
ਅੱਖਾਂ ਮੀਚ ਕੇ ਐ ਇਨਸਾਨ
ਜਾਗ ਕੇ ਆਪਣਾ ਕੰਮ ਮੁਕਾ ਲੈ,
ਜਿਸ ਲਈ ਆਇਆ ਹੈਂ ਜਹਾਨ
ਇਹ ਸਮਾਂ ਫਿਰ ਹੱਥ ਨਹੀਂ ਆਉਣਾ,
ਤੂੰ ਪਛਤਾਏਂਗਾ ਅਣਜਾਣ
ਇਸ ਦੁਨੀਆਂ ਦੇ ਅੰਦਰ ਬੰਦੇ,
ਚਾਰ ਦਿਨਾਂ ਦਾ ਤੂੰ ਮਹਿਮਾਨ
ਮਨੁੱਖ ਜਨਮ ਅਮੋਲਕ ਪਾਇਆ,
ਇਸ ਦਾ ਮਿਲਣਾ ਨਹੀਂ ਆਸਾਨ

ਭਾਈ! ਨਾਲ-ਨਾਲ ਭਜਨ-ਸ਼ਬਦ ਚੱਲੇਗਾ ਅਤੇ ਨਾਲ-ਨਾਲ ਤੁਹਾਡੀ ਸੇਵਾ ਵਿੱਚ ਅਰਜ਼ ਕਰਦੇ ਚੱਲਾਂਗੇ ਹਾਂ ਜੀ, ਚੱਲੋ ਭਾਈ

ਟੇਕ- ਮਹਿਮਾਨ ਦੋ ਦਿਨੋਂ ਕਾ ਕਿਉਂ ਦਿਲ ਯਹਾਂ ਲਗਾਇਆ
ਜੋ ਕਾਮ ਕਰਨੇ ਆਇਆ, ਵੋ ਕਾਮ ਕਿਉਂ ਭੁਲਾਇਆ

1. ਘਰ, ਕਾਮ ਅਪਨਾ ਭੂਲਾ, ਮਾਇਆ ਮੇਂ ਫੰਸ ਗਿਆ ਹੈ
ਆਤਾ ਨਜ਼ਰ ਜੋ ਸਪਨਾ ਕਿਉਂ ਦੇਖ ਹੰਸ ਰਹਾ ਹੈ
ਕਿਉਂ ਦੇਖ ਹੰਸ ਰਹਾਂ ਹੈ
ਕੁਛ ਭੀ ਨਹੀਂ ਹੈ ਤੇਰਾ, ਅਪਨਾ ਜਿਸੇ ਬਨਾਇਆ
ਜੋ ਕਾਮ ਕਰਨੇ…….

2. ਮਾਨਸ ਜਨਮ ਹੈ ਦੁਰਲੱਭ, ਮਿਲਤਾ ਨਾ ਬਾਰ-ਬਾਰ
ਖਾਨੇ ਸੋਨੇ ਮੇਂ ਇਸਕੋ ਬਿਰਥਾ ਰਹਾ ਗੁਜ਼ਾਰ,
ਬਿਰਥਾ ਰਹਾ ਗੁਜ਼ਾਰ
ਅੰਤ ਕਾਮ ਨਾ ਆਏਗਾ
ਸਾੜੇ ਕੋਈ ਦਬਾਇਆ ਜੋ ਕਾਮ ਕਰਨੇ……

3. ਸਾਧਨ ਪ੍ਰਭੂ ਮਿਲਨੇ ਕਾ, ਇਸੀ ਜਨਮ ਮੇਂ ਕਰਨਾ
ਸੰਸਾਰ ਸਾਗਰ ਭੈਅ-ਕਾ, ਇਸੀ ਜਨਮ ਮੇਂ ਤਰਨਾ,
ਇਸੀ ਜਨਮ ਮੇਂ ਤਰਨਾ
ਭਵਜਲ ਕੋ ਵੋ ਤਰੇਗਾ
ਜਿਸ ਨੇ ਮੱਲਾਹ ਬਨਾਇਆ ਜੋ ਕਾਮ ਕਰਨੇ……

4. ਚੱਕਰ ਚੌਰਾਸੀ ਲੰਬਾ ਜਿਸਮੇਂ ਗੁਜ਼ਰ ਕੇ ਆਇਆ
ਨਾਮ ਨਾ ਲੀਆ ‘ਗਰ ਤੂੰ
ਵੋ ਦਿਨ ਹੈ ਫਿਰ ਆਇਆ, ਵੋ ਦਿਨ ਹੈ ਫਿਰ ਆਇਆ
ਮਾਨੋਂ ਨਾ ਮਾਨੋਂ ਪਿਆਰੇ
ਸਭ ਸੰਤੋਂ ਨੇ ਬਤਾਇਆ ਜੋ ਕਾਮ ਕਰਨੇ…….

ਭਜਨ ਦੇ ਸ਼ੁਰੂ ‘ਚ ਆਇਆ-
ਘਰ ਕਾਮ ਅਪਨਾ ਭੂਲਾ, ਮਾਇਆ ਮੇਂ ਫੰਸ ਗਿਆ ਹੈ
ਆਤਾ ਨਜ਼ਰ ਜੋ ਸਪਨਾ ਕਿਉਂ ਦੇਖ ਹੰਸ ਰਹਾ ਹੈ
ਕੁਛ ਭੀ ਨਹੀਂ ਹੈ ਤੇਰਾ, ਅਪਨਾ ਜਿਸੇ ਬਨਾਇਆ

spiritual-satsangਹੇ ਇਨਸਾਨ! ਜੋ ਤੇਰਾ ਕਰਨ ਵਾਲਾ ਕਾਰਜ ਸੀ, ਉਸ ਨੂੰ ਤੂੰ ਭੁਲਾ ਦਿੱਤਾ ਅਤੇ ਜੋ ਕੁਝ ਨਜ਼ਰ ਆਉਂਦਾ ਹੈ, ਉਸੇ ਵਿੱਚ ਹੀ ਫਸ ਕੇ ਰਹਿ ਗਿਆ ਅੱਜ ਇਨਸਾਨ ਦਾ ਉਦੇਸ਼ ਆਪਣਾ ਰੁਤਬਾ, ਇੱਜ਼ਤ-ਸ਼ੌਹਰਤ ਵਧਾਉਣਾ ਆਪਣੇ ਲਈ ਪੈਸਾ ਇਕੱਠਾ ਕਰਨਾ ਅਤੇ ਮਾਇਕ ਪਦਾਰਥਾਂ ਲਈ ਦਿਨ-ਰਾਤ ਇੱਕ ਕਰ ਦੇਣਾ ਬਣਿਆ ਰਹਿੰਦਾ ਹੈ ਇਸੇ ਦੇ ਪਿੱਛੇ ਲੋਕ ਦੌੜ ਰਹੇ ਹਨ, ਭੱਜ ਰਹੇ ਹਨ ਅਤੇ ਇਸੇ ਸਾਜ਼ੋ-ਸਾਮਾਨ ਵਿੱਚ ਸੁਫ਼ਨੇ ਵੀ ਦੇਖਦੇ ਹਨ

ਯਾਨੀ ਮਾਇਆ ਦਾ ਜਾਦੂ ਬੜਾ ਅਜੀਬੋ-ਗਰੀਬ ਹੈ ਇਹ ਜਾਦੂ ਜਿਸ ‘ਤੇ ਚੱਲਦਾ ਹੈ, ਉਸ ਦੀ ਅਕਲ, ਵਿਵੇਕ, ਬੁੱਧੀ ਸਭ ਕੰਮ ਛੱਡ ਜਾਂਦੀ ਹੈ ਕੋਈ ਜਾਗਦੇ-ਜਾਗਦੇ ਸੁਫ਼ਨੇ ਦੇਖਦੇ ਹਨ ਕਿ ਮੈਂ ਅਰਬਾਂਪਤੀ ਬਣ ਗਿਆ, ਮੈਂ ਕਰੋੜਪਤੀ ਬਣ ਗਿਆ, ਮੈਂ ਇਹ ਕਰ ਦੇਵਾਂਗਾ, ਮੈਂ ਉਹ ਕਰ ਦੇਵਾਂਗਾ ਇੰਨੀ ਦੌਲਤ ਹੋਵੇਗੀ ਮੇਰੇ ਕੋਲ ਪਰ ਖੁਦ ਰਜ਼ਾਈਆਂ ਜਾਂ ਚਾਰਪਾਈ ਤੋੜਦੇ ਰਹਿੰਦੇ ਹਨ ਕਰਨਾ ਕਰਾਉਣਾ ਕੁਝ ਵੀ ਨਹੀਂ ਸੁਫ਼ਨੇ ਇੰਨੇ ਵੱਡੇ ਕਿ ਹਿਮਾਲਿਆ ਵੀ ਸ਼ਾਇਦ ਛੋਟਾ ਪੈ ਜਾਵੇ ਬਹੁਤ ਵੱਡੀ-ਵੱਡੀ ਸੋਚ, ਵੱਡੇ-ਵੱਡੇ ਸੁਫ਼ਨੇ ਹੁੰਦੇ ਹਨ

ਇਹ ਸੁਫ਼ਨੇ ਕਦੀ ਆਪਣੇ ਨਹੀਂ ਹੁੰਦੇ ਜਦ ਤੱਕ ਇਨਸਾਨ ਮਿਹਨਤ ਨਹੀਂ ਕਰਦਾ ਕਈ ਸਿਰਫ਼ ਗੱਲਾਂ ਦੀ ਹੀ ਖਾਂਦੇ ਹਨ ਗੱਲਾਂ-ਗੱਲਾਂ ਵਿੱਚ ਲੋਕਾਂ ਨੂੰ ਇੰਨਾ ਕੁਝ ਦਿਖਾ ਦਿੰਦੇ ਹਨ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ ਪ੍ਰਭਾਵਿਤ ਹੋ ਜਾਂਦਾ ਹੈ ਕਿ ਸੱਚ ਵਿੱਚ ਹੀ ਭਾਈ, ਇਹ ਤਾਂ ਬਹੁਤ ਕਮਾਲ ਦਾ ਆਦਮੀ ਹੈ! ਹਿੰਮਤ ਤੋਂ ਬਿਨਾਂ ਗੱਲ ਕਿਵੇਂ ਸਿੱਧ ਹੋਵੇ! ਕਿਵੇਂ ਇੱਛਾਵਾਂ ਪੂਰੀਆਂ ਹੋਣ ਮੱਕੜਜਾਲ ਦੀ ਤਰ੍ਹਾਂ ਇੱਛਾਵਾਂ ਬੁਣਦਾ ਜਾ ਰਿਹਾ ਹੈ

ਕੋਈ ਜ਼ੋਰ ਤਾਂ ਲੱਗਦਾ ਨਹੀਂ, ਸੋਚਦਾ ਜਾ ਰਿਹਾ ਹੈ ਪਰ ਕਰਨ ਦੇ ਨਾਂਅ ‘ਤੇ ਕਰਦਾ-ਕਰਾਉਂਦਾ ਕੁਝ ਵੀ ਨਹੀਂ ਹੈ ਫਿਰ ਸੁਫ਼ਨੇ ਪੂਰੇ ਨਹੀਂ ਹੁੰਦੇ ਬੇਪਰਵਾਹ ਜੀ ਦੇ ਬਚਨ ਹਨ-‘ਸੁਫ਼ਨਿਆਂ ਦੇ ਪੁੱਤ-ਪੋਤੇ ਕਦੇ ਦੇਖੇ ਨਹੀਂ ਹਲ ਵਾਹਉਂਦੇ’ ਸੁਫ਼ਨੇ ‘ਚ ਬੇਟੇ ਬਣ ਜਾਣ ਤਾਂ ਉਹ ਕੋਈ ਹਲ ਨਹੀਂ ਜੋਤਦੇ, ਤੁਹਾਡਾ ਕਾਰਜ ਨਹੀਂ ਕਰਦੇ, ਧੰਦਾ ਨਹੀਂ ਕਰਦੇ ਉਹ ਤਾਂ ਸੁਫ਼ਨਿਆਂ ਦੇ ਹਨ ਫਿਰ ਟੈਨਸ਼ਨ, ਚਿੜਚਿੜਾਪਨ ਅਤੇ ਉਸ ਤੋਂ ਲੜਾਈ ਝਗੜੇ, ਪ੍ਰੇਸ਼ਾਨੀਆਂ, ਗ਼ਮ-ਚਿੰਤਾਵਾਂ ਹੁੰਦੀਆਂ ਹਨ ਇਸ ਤੋਂ ਇਲਾਵਾ ਉਸ ਇਨਸਾਨ ਨੂੰ ਹੋਰ ਕੁਝ ਹਾਸਲ ਨਹੀਂ ਹੁੰਦਾ

ਭਾਈ! ਇਹ ਜੋ ਤੈਨੂੰ ਨਜ਼ਰ ਆਉਂਦਾ ਹੈ ਇਹ ਫਾਨੀ ਹੈ, ਫਨਾਹਕਾਰੀ ਹੈ, ਤਬਾਹਕਾਰੀ ਹੈ ਤੇਰੇ ਦੇਖਦੇ-ਦੇਖਦੇ ਇੱਕ ਦਿਨ ਇਹ ਸਭ ਸਮਾਪਤ ਹੋ ਜਾਵੇਗਾ ਜਾਂ ਇਸ ਨੂੰ ਦੇਖਦੇ-ਦੇਖਦੇ ਤੇਰੀਆਂ ਅੱਖਾਂ ਇੱਕ ਦਿਨ ਖ਼ਤਮ ਹੋ ਜਾਣਗੀਆਂ ਯਾਨੀ ਤੇਰਾ ਸਰੀਰ ਇੱਕ ਦਿਨ ਖ਼ਤਮ ਹੋ ਜਾਵੇਗਾ ਇਸ ਨੂੰ ਜਲਾ ਦਿੱਤਾ ਜਾਵੇਗਾ, ਰਾਖ ਹੋ ਜਾਵੇਗਾ ਇਸ ‘ਤੇ ਵਿਸ਼ਵਾਸ ਨਾ ਕਰ ਕਰਮ ਕਰ ਅੱਛੇ, ਨੇਕ ਕਰਮ ਕਰ ਪ੍ਰਭੂ ਦਾ ਨਾਮ ਜਪ ਤਾਂਕਿ ਤੈਨੂੰ ਕੁਝ ਹਾਸਲ ਹੋਵੇ ਸੁੱਖ ਮਿਲੇ

ਅੱਗੇ ਭਜਨ ‘ਚ ਆਇਆ-

ਮਾਨਸ ਜਨਮ ਹੈ ਦੁਰਲੱਭ, ਮਿਲਤਾ ਨਾ ਬਾਰ-ਬਾਰ
ਖਾਨੇ ਸੋਨੇ ਮੇਂ ਇਸਕੋ ਬਿਰਥਾ ਰਹਾ ਗੁਜ਼ਾਰ,
ਅੰਤ ਕਾਮ ਨਾ ਆਏਗਾ, ਸਾੜੇ ਕੋਈ ਦਬਾਇਆ

ਇਨਸਾਨ ਦਾ ਸਰੀਰ ਦੁਰਲੱਭ ਹੈ ਈਸ਼ਵਰ, ਅੱਲ੍ਹਾ, ਰਾਮ ਨੂੰ ਪਾਉਣ ਦਾ ਮੌਕਾ ਹੈ ਦਿਮਾਗ, ਸੋਚ-ਸਮਝ, ਚੌਰਾਸੀ ਲੱਖ ਸਰੀਰਾਂ ਵਿੱਚ ਜੇਕਰ ਕਿਸੇ ਨੂੰ ਪ੍ਰਭੂ ਨੇ ਬਖ਼ਸ਼ੀ ਤਾਂ ਉਹ ਇਨਸਾਨ ਹੈ ਇਹ ਆਪਣੀ ਸੋਚ-ਸਮਝ ਤੋਂ, ਅੱਛੇ, ਨੇਕ ਕਰਮ ਕਰਦਾ ਹੋਇਆ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ, ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ, ਦਇਆ-ਦ੍ਰਿਸ਼ਟੀ ਦੇ ਲਾਇਕ ਬਣ ਸਕਦਾ ਹੈ ਪਰ ਜੇਕਰ ਮਿਹਨਤ ਕਰੇਗਾ ਇਸ ਬਾਰੇ ‘ਚ ਲਿਖਿਆ ਹੈ-

ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਖਾਣ ਤੇ ਸੌਣ ‘ਚ ਗੁਜ਼ਾਰਦੇ ਹਾਂ ਪਰ ਆਪਣੇ ਆਪ ਅਤੇ ਇਸ ਦੇ ਆਧਾਰ ਮਾਲਕ ਪਰਿਪੂਰਨ ਨੂੰ ਨਹੀਂ ਜਾਣਦੇ ਅਸੀਂ ਬਾਹਰ ਵਾਲੀਆਂ ਚੀਜ਼ਾਂ ਵਿੱਚ ਮਸਤ ਹੋਏ ਰਹਿੰਦੇ ਹਾਂ ਫਿਰ ਅਸੀਂ ਉਸ ਮਾਲਕ ਨੂੰ ਜੋ ਅੰਤਰਮੁੱਖ ਹੈ, ਕਿਵੇਂ ਪਾ ਸਕਦੇ ਹਾਂ

ਖਾਨੇ ਸੋਨੇ ਮੇਂ ਇਸਕੋ ਬਿਰਥਾ ਰਹਾ ਗੁਜ਼ਾਰ
ਅੰਤ ਕਾਮ ਨਾ ਆਏਗਾ ਸਾੜੇ ਕੋਈ ਦਬਾਇਆ

ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ ਆਖਰੀ ਸਮੇਂ ਇਹ ਨਾਲ ਜਾਣ ਵਾਲਾ ਨਹੀਂ ਹੈ ਤੇਰੇ ਆਪਣੇ ਬੇਟੇ ਜਾਂ ਤਾਂ ਚਿਖਾ ‘ਤੇ ਰੱਖ ਕੇ ਜਲਾ ਦੇਣਗੇ ਜਾਂ ਧਰਤੀ ‘ਚ ਦਫਨਾ ਦੇਣਗੇ ਤੂੰ ਸਮਾਂ ਖਾਣ-ਪੀਣ ‘ਚ, ਐਸ਼ ਉਡਾਨ ‘ਚ ਲਾ ਰਿਹਾ ਹੈ ਮਨ ਨੇ ਇਹ ਕਹਾਵਤ ਬਣਾ ਰੱਖੀ ਹੈ,

ਖਾਓ ਪੀਓ ਐਸ਼ ਉਡਾਓ,
ਇਹ ਜੱਗ ਮਿੱਠਾ ਅਗਲਾ ਕਿਸ ਨੇ ਡਿੱਠਾ
ਸ਼ਬਦ ‘ਚ ਅੱਗੇ ਆਇਆ ਹੈ-
ਸਾਧਨ ਪ੍ਰਭੂ ਮਿਲਨੇ ਕਾ, ਇਸੀ ਜਨਮ ਮੇਂ ਕਰਨਾ
ਸੰਸਾਰ ਸਾਗਰ ਭੈਅ ਕਾ, ਇਸੀ ਜਨਮ ਮੇਂ ਤਰਨਾ,
ਇਸੀ ਜਨਮ ਮੇਂ ਤਰਨਾ
ਭਵਜਲ ਕੋ ਵੋ ਤਰੇਗਾ ਜਿਸ ਨੇ ਮੱਲਾਹ ਬਨਾਇਆ
ਇਸ ਬਾਰੇ ‘ਚ ਲਿਖਿਆ ਹੈ-

ਇਹ ਸੰਸਾਰ ਭਵਸਾਗਰ ਹੈ ਇਸ ‘ਚ ਗੁਰੂ ਜਹਾਜ਼ ਹੈ ਅਤੇ ਗੁਰੂ ਹੀ ਉਸ ਦਾ ਕਪਤਾਨ ਹੈ ਗੁਰੂ ਦੇ ਬਿਨਾਂ ਕੋਈ ਭਵਸਾਗਰ ਨੂੰ ਨਹੀਂ ਤਰ ਸਕਦਾ ਉਸ ਦੀ ਕ੍ਰਿਪਾ ਰਾਹੀਂ ਹੀ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ ਉਸ ਦੇ ਬਗੈਰ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ

ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ

ਗੁਰੂ ਸ਼ਬਦ ਦਾ ਇੱਥੇ ਜ਼ਿਕਰ ਆਇਆ ਤਾਂ ‘ਗੁ’ ਦਾ ਮਤਲਬ ਅੰਧਕਾਰ ਅਤੇ ‘ਰੂ’ ਦਾ ਮਤਲਬ ਪ੍ਰਕਾਸ਼ ਹੈ ਜੋ ਅਗਿਆਨਤਾ ਰੂਪੀ ਅੰਧਕਾਰ ਵਿੱਚ ਗਿਆਨ ਰੂਪੀ ਜੋਤੀ ਜਗਾ ਦੇਵੇ ‘ਉਹ ਹੀ ਸੱਚਾ ਗੁਰੂ ਹੈ’

ਹੁਣੇ ਤੁਸੀਂ ਗੁਰੂ ਸਾਹਿਬਾਨਾਂ ਦੇ ਪਾਕ-ਪਵਿੱਤਰ ਬਚਨ ਵੀ ਸੁਣੇ ਕਿ ਗੁਰੂ ਜਹਾਜ਼ ਹੈ, ਖੇਵਨਹਾਰ ਹੈ, ਮੱਲਾਹ ਹੈ, ਪਾਰ ਕਰਾਉਣ ਵਾਲਾ ਹੈ ਅਤੇ ਗੁਰੂ ਪ੍ਰਸ਼ਾਦ, ਜੋ ਉਹ ਮਾਲਕ ਦੀ ਚਰਚਾ ਕਰਦੇ ਹਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਗੱਲ ਦੱਸਦੇ ਹਨ, ਉਹ ਪ੍ਰਸਾਦ ਹੈ ਜੇਕਰ ਮਿਲ ਜਾਵੇ ਅਤੇ ਉਸ ‘ਤੇ ਅਮਲ ਕੀਤਾ ਜਾਵੇ, ਉਸ ਨੂੰ ਖਾਧਾ ਜਾਵੇ ਤਾਂ ਹੀ ਮਾਲਕ ਦੀ ਦਇਆ-ਮਿਹਰ ਦੇ ਕਾਬਲ-ਲਾਇਕ ਇਨਸਾਨ ਬਣਦਾ ਹੈ

ਸਾਧਨ ਪ੍ਰਭੂ ਮਿਲਨੇ ਕਾ, ਇਸੀ ਜਨਮ ਮੇਂ ਕਰਨਾ
ਸੰਸਾਰ ਸਾਗਰ ਭੈਅ ਕਾ, ਇਸੀ ਜਨਮ ਮੇਂ ਤਰਨਾ
ਭਵਜਲ ਕੋ ਵੋ ਤਰੇਗਾ ਜਿਸ ਨੇ ਮਲ੍ਹਾ ਬਨਾਇਆ

ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਮਨ ਤੋਂ ਬਚ ਜਾਂਦੇ ਹਨ, ਮਨਮਤੀਆਂ ਗੱਲਾਂ ਤੋਂ ਬਚ ਜਾਂਦੇ ਹਨ ਸੱਚੇ ਗੁਰੂ ਕਿਸੇ ਨੂੰ ਠੱਗਦੇ ਨਹੀਂ, ਲੁੱਟਦੇ ਨਹੀਂ, ਠੱਗੀ ਨਹੀਂ ਮਾਰਦੇ ਉਹ ਰਾਮ-ਨਾਮ ਦੀ ਚਰਚਾ ਕਰਦੇ ਹਨ ਅਤੇ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਲੈਂਦੇ ਮਾਲਕ ਦੀ ਚਰਚਾ, ਪ੍ਰਭੂ ਦਾ ਨਾਮ ਦੱਸਿਆ ਅਤੇ ਜਿਸ ਨੇ ਅਮਲ ਕੀਤਾ, ਜੋ ਅਮਲ ਕਰਦੇ ਹਨ ਉਹ ਜੀਵਨ ਦੇ ਉਦੇਸ਼ ‘ਚ ਸਫਲ ਹੋ ਜਾਂਦੇ ਹਨ, ਉਨ੍ਹਾਂ ਨੂੰ ਜ਼ਰੂਰ ਸੁੱਖ, ਆਨੰਦ, ਲੱਜ਼ਤ, ਖੁਸ਼ੀਆਂ ਮਿਲਦੀਆਂ ਹਨ

ਅੱਗੇ ਭਜਨ-ਸ਼ਬਦ ਵਿੱਚ ਆਇਆ-

ਚੱਕਰ ਚੌਰਾਸੀ ਲੰਬਾ, ਜਿਸਮੇਂ ਗੁਜ਼ਰ ਕੇ ਆਇਆ
ਨਾਮ ਨਾ ਲੀਆ ‘ਗਰ ਤੂ ਵੋ ਦਿਨ ਹੈ ਫਿਰ ਆਇਆ,
ਵੋ ਦਿਨ ਹੈ ਫਿਰ ਆਇਆ
ਮਾਨੋ ਨਾ ਮਾਨੋ ਪਿਆਰੇ ਸਭ ਸੰਤੋਂ ਨੇ ਬਤਾਇਆ
ਇਸ ਬਾਰੇ ‘ਚ ਲਿਖਿਆ ਹੈ-

spiritual-satsangਜੋ ਰੂਹਾਂ ਨਰਕਾਂ ਵਿੱਚੋਂ ਨਿੱਕਲਦੀਆਂ ਹਨ ਉਹ ਪਹਿਲਾਂ ਰੁੱਖਾਂ ਵਿੱਚ ਪ੍ਰਵੇਸ਼ ਕਰਦੀਆਂ ਹਨ, ਫਿਰ ਕੀੜੇ ਮਕੌੜਿਆਂ ਵਿਚ ਫਿਰ ਪੰਛੀਆਂ ਵਿੱਚ, ਫਿਰ ਪਸ਼ੂਆਂ ਵਿੱਚ ਅਤੇ ਫਿਰ ਮਨੁੱਖ ਦਾ ਜਨਮ ਲੈਂਦੀਆਂ ਹਨ

ਕਈ ਜਨਮ ਭਏ ਕੀਟ ਪਤੰਗਾ
ਕਈ ਜਨਮ ਗਜ ਮੀਨ ਕੁਰੰਗਾ
ਕਈ ਜਨਮ ਪੰਖੀ ਸਰਪ ਹੋਇਓ
ਕਈ ਜਨਮ ਹੈਵਰ ਬ੍ਰਿਖ ਜੋਇਓ
ਮਿਲੁ ਜਗਦੀਸ਼ ਮਿਲਨ ਕੀ ਬਰੀਆ
ਚਿਰੰਕਾਲ ਇਹ ਦੇਹ ਸੰਜਰੀਆ

ਚੌਰਾਸੀ ਦਾ ਚੱਕਰ ਲੰਬਾ ਹੈ, ਜਿਸ ਵਿੱਚੋਂ ਗੁਜ਼ਰ ਕੇ ਆਇਆ ਹੈ ਇਸ ਬਾਰੇ ਹਿੰਦੂ ਰੂਹਾਨੀ ਫਕੀਰ ਵੀ ਲਿਖਦੇ ਹਨ ਕਿ ਆਤਮਾ ਇੱਕ ਸਰੀਰ ਵਿੱਚ ਜਾਂਦੀ ਹੈ, ਉਸ ਸਰੀਰ ਨੂੰ ਛੱਡ ਦਿੰਦੀ ਹੈ ਦੂਜੇ ਵਿੱਚ ਚਲੀ ਜਾਂਦੀ ਹੈ ਉਸ ਨੂੰ ਛੱਡ ਦੀ ਹੈ ਫਿਰ ਉਸ ਤੋਂ ਅਗਲੇ ਵਾਲੇ ਵਿੱਚ ਚਲੀ ਜਾਂਦੀ ਹੈ ਇਸ ਤਰ੍ਹਾਂ ਆਤਮਾ ਦੇ ਨਾਲ ਚੌਰਾਸੀ ਲੱਖ ਜਨਮ-ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਇਸ ਦੇ ਖਤਮ ਹੋਣ ਦੀ ਸੰਭਾਵਨਾ ਤਾਂ ਹੀ ਬਣਦੀ ਹੈ ਜਦ ਆਤਮਾ ਨੂੰ ਇਨਸਾਨ ਦਾ ਸਰੀਰ ਮਿਲੇ ਅਤੇ ਇਸ ਵਿੱਚ ਪ੍ਰਭੂ ਦਾ ਸਿਮਰਨ ਕਰੇ ਤਾਂ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲਦੀ ਹੈ, ਵਰਨਾ ਚੁਰਾਸੀ ਲੱਖ ਜੂਨਾਂ ਵਿੱਚ ਆਤਮਾ ਭਟਕਦੀ ਰਹਿੰਦੀ ਹੈ ਇਹੀ ਗੱਲ ਸਿੱਖ ਗੁਰੂ ਸਾਹਿਬਾਨ ਵੀ ਦੱਸਦੇ ਹਨ-

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮ ਪਾਇਓਇ
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ

ਚੁਰਾਸੀ ਲੱਖ ਸਰੀਰਾਂ ਵਿੱਚ ਚੱਕਰ ਲਾਉਣ ਤੋਂ ਬਾਅਦ, ਘੁੰਮਣ ਤੋਂ ਬਾਅਦ ਆਤਮਾ ਨੂੰ ਇਨਸਾਨ ਦਾ ਸਰੀਰ ਮਿਲਦਾ ਹੈ ਅਤੇ ਇਸ ਵਿੱਚ ਜੇਕਰ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਤਾਂ ਛੁਟਕਾਰਾ ਹੈ ਵਰਨਾ ਉਹ ਮੌਤ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ ਇਸੇ ਵਿੱਚ ਪ੍ਰਭੂ ਦਾ ਨਾਮ ਜਪ ਲੈ ਜੇਕਰ ਨਾ ਜਪਿਆ ਤਾਂ ਉਹ ਮੌਤ ਦਾ ਦਿਨ ਨਜ਼ਦੀਕ ਆ ਰਿਹਾ ਹੈ ਫਿਰ ਤੈਨੂੰ ਚੁਰਾਸੀ ਲੱਖ ਤੋਂ ਕੋਈ ਬਚਾ ਨਹੀਂ ਪਾਵੇਗਾ ਸੰਤ, ਪੀਰ-ਫ਼ਕੀਰ, ਮਹਾਂਪੁਰਸ਼ਾਂ ਨੇ ਜੋ-ਜੋ ਲਿਖਿਆ ਇਹ ਸੱਚਾਈ ਹੈ ਕੁਝ ਅਜਿਹੇ ਸਰੀਰ ਜੋ ਪਹਿਲਾਂ ਹੁੰਦੇ ਸੀ ਅੱਜ ਨਹੀਂ ਹਨ, ਪਰ ਅੱਜ ਕੁਝ ਅਜਿਹੇ ਨਵੇਂ ਸਰੀਰ ਬਣ ਗਏ ਹਨ ਉਹ ਪਹਿਲਾਂ ਨਹੀਂ ਹੋਇਆ ਕਰਦੇ ਸੀ

ਚੁਰਾਸੀ ਲੱਖ ਸਰੀਰ ਸੰਤਾਂ ਨੇ ਜੋ ਦੱਸਿਆ ਉਸ ਦਾ ਬੈਲੰਸ ਰੂਹਾਨੀਅਤ ਅਨੁਸਾਰ ਜਿਉਂ ਦਾ ਤਿਉਂ ਹੈ ਭਾਈ! ਕਿੰਨੀ ਵਾਰ ਤੂੰ ਪੇੜ-ਪੌਦੇ ਬਣਿਆ, ਕਿੰਨਾ ਸਮਾਂ ਪਸ਼ੂਆਂ ਵਿੱਚ ਗੁਜ਼ਾਰਿਆ ਰੇਂਗਨ ਵਾਲੇ ਕੀਟ-ਪਤੰਗਿਆਂ ਵਿੱਚ ਗੁਜ਼ਾਰਿਆ, ਪੰਛੀਆਂ ਵਿੱਚ ਗੁਜ਼ਾਰਿਆ ਅਤੇ ਇਸ ਤਰ੍ਹਾਂ ਘੁੰਮਦੇ, ਭਰਮਦੇ ਯੁੱਗ ਬੀਤ ਗਏ, ਸਦੀਆਂ ਗੁਜ਼ਰ ਗਈਆਂ ਤਾਂ ਜਾ ਕੇ ਇਨਸਾਨ ਦਾ ਸਰੀਰ ਮਿਲਿਆ ਹੈ ਇਹ ਸਰੀਰ ਇਸ ਲਈ ਮਿਲਿਆ ਹੈ ਕਿ ਤੂੰ ਵਾਰ-ਵਾਰ ਉਹਨਾਂ ਸਰੀਰਾਂ ਵਿੱਚ ਨਾ ਜਾਵੇਂ, ਜਨਮ-ਮਰਨ ਦਾ ਦੁੱਖ ਨਾ ਉਠਾਵੇਂ ਇਸ ਲਈ ਇਨਸਾਨ ਦਾ ਸਰੀਰ ਮਿਲਿਆ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਤੂੰ ਸਿਮਰਨ ਕਰੇਂ ਸਿਮਰਨ ਕਰਕੇ ਦੇਖ ਇਸ ‘ਤੇ ਕੋਈ ਟੈਕਸ ਨਹੀਂ ਲੱਗਦਾ,

ਨਾ ਪੈਸਾ ਦੇਣਾ, ਨਾ ਧਰਮ ਛੱਡਣਾ, ਨਾ ਪਹਿਰਾਵਾ ਬਦਲਣਾ ਤੁਸੀਂ ਪ੍ਰਯੋਗ ਕਰਕੇ ਦੇਖੋ ਉਹ ਸ਼ਬਦ, ਉਹ ਤਰੀਕਾ ਹੈ ਉਸ ਨੂੰ ਅਜ਼ਮਾ ਕੇ ਦੇਖੋ, ਸੱਚੇ ਦਿਲ ਤੋਂ, ਲਗਨ ਨਾਲ, ਤੜਫ਼ ਨਾਲ ਜੇਕਰ ਤੁਸੀਂ ਸਿਮਰਨ ਕਰੋਗੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਜ਼ਰੂਰ ਬਣ ਪਾਓਗੇ
ਇਹੀ ਸ਼ਬਦ ‘ਚ ਆਇਆ ਹੈ-

ਚੱਕਰ ਚੌਰਾਸੀ ਲੰਬਾ, ਜਿਸਮੇਂ ਗੁਜ਼ਰ ਕੇ ਆਇਆ
ਨਾਮ ਨਾ ਲੀਆ ‘ਗਰ ਤੂ ਵੋ ਦਿਨ ਹੈ ਫਿਰ ਆਇਆ
ਮਾਨੋ ਨਾ ਮਾਨੋ ਪਿਆਰੇ ਸਭ ਸੰਤੋਂ ਨੇ ਬਤਾਇਆ

ਸਭ ਸੰਤਾਂ ਨੇ, ਪੀਰ-ਫਕੀਰਾਂ ਨੇ ਇਹੀ ਸਮਝਾਇਆ ਹੈ ਕਿ ਭਾਈ! ਮੌਤ ਜ਼ਰੂਰ ਆਵੇਗੀ ਚਾਹੇ ਤੂੰ ਮੰਨ ਜਾਂ ਨਾ ਮੰਨ, ਇਹ ਸੱਚ ਹੈ ਇਨਸਾਨ ਇਸ ਗੱਲ ਨੂੰ ਕਦੇ ਨਹੀਂ ਮੰਨਦਾ ਜਦ ਯਕਸ਼ ਨੇ ਯੁਧਿਸ਼ਟਰ ਨੂੰ ਪੁੱਛਿਆ, ਦੁਨੀਆ ਦਾ ਸਭ ਤੋਂ ਵੱਡਾ ਅਜੂਬਾ ਕਿਹੜਾ ਹੈ? ਤਾਂ ਯੁਧਿਸ਼ਟਰ ਨੇ ਜਵਾਬ ਦਿੱਤਾ ਕਿ ਇੱਕ ਜਿਉਂਦਾ ਇਨਸਾਨ ਇਹ ਦੇਖਦਾ ਹੈ ਕਿ ਉਸ ਦੇ ਹਮ-ਉਮਰ, ਉਸ ਤੋਂ ਛੋਟੇ, ਉਸ ਤੋਂ ਵੱਡੀ ਉਮਰ ਵਾਲੇ ਲੋਕ ਇਹ ਸੰਸਾਰ ਛੱਡ ਕੇ ਮਰ ਰਹੇ ਹਨ, ਜਾ ਰਹੇ ਹਨ, ਪਰ ਉਹ ਇਨਸਾਨ, ਉਹ ਜਿਉਂਦਾ ਇਨਸਾਨ ਕਦੇ ਨਹੀਂ ਮੰਨਦਾ ਕਿ ਉਸ ਨੇ ਵੀ ਇੱਕ ਦਿਨ ਚਲੇ ਜਾਣਾ ਹੈ, ਇਹੀ ਸੰਸਾਰ ਦਾ ਸਭ ਤੋਂ ਵੱਡਾ ਅਜੂਬਾ ਹੈ ਭਾਈ! ਮੰਨਣ ਜਾਂ ਨਾ ਮੰਨਣ ਤੋਂ ਕੀ ਹੋਵੇਗਾ, ਸਭ ਕੁਝ ਧਰਿਆ-ਧਰਾਇਆ ਰਹਿ ਜਾਂਦਾ ਹੈ, ਸਭ ਸਾਧਨ ਧਰੇ ਰਹਿ ਜਾਂਦੇ ਹਨ ਜਦੋਂ ਬੁਲਾਵਾ ਆਉਂਦਾ ਹੈ ਤਾਂ ਆਤਮਾ ਸਰੀਰ ਛੱਡ ਕੇ ਚਲੀ ਜਾਂਦੀ ਹੈ
ਥੋੜ੍ਹਾ ਸ਼ਬਦ ਹੋਰ ਹੈ, ਚੱਲੋ ਭਾਈ-

5. ਮਾਇਕ ਪਦਾਰਥੋਂ ਨੇ ਅੰਧਾ ਬਨਾ ਦੀਆ ਹੈ
ਸ਼ਰੀਅਤ ਅਕਲ ਇਲਮ ਨੇ
ਪਾਰਾ ਚੜ੍ਹਾ ਦੀਆ ਹੈ, ਪਾਰਾ ਚੜ੍ਹਾ ਦੀਆ ਹੈ
ਸਤਿਸੰਗ ਮੇਂ ਜਾਨਾ ਨਾਮ ਲੇਨਾ,
ਕਭੀ ਨਾ ਭਾਇਆ ਜੋ ਕਾਮ ਕਰਨੇ…….

6. ਮਰਨਾ ਹੈ ਬਾਤ ਸੱਚੀ, ਜਿਸਕੋ ਭੁਲਾ ਹੈ ਬੈਠਾ
ਨਿਕਲੇਗਾ ਜਬ ਦੀਵਾਲਾ, ਖ਼ਬਰ ਪੜੇਗੀ ਸੇਠਾ,
ਖਬਰ ਪੜੇਗੀ ਸੇਠਾ
ਕੁੱਲੇ ਉਤਰ ਜਾਏਂਗੇ ਯਮਰਾਜ ਨੇ ਬੁਲਾਇਆ,
ਜੋ ਕਾਮ ਕਰਨੇ……..

7. ਨੀਚਾ ਗਿਰਾ ਕੇ ਮਨ ਕੋ,
ਸੰਤੋਂ ਕੀ ਬਾਤ ਸੁਨ ਜੀ
ਸਭ ਗਮ ਮਿਟਾਨੇ ਵਾਲੀ,
ਹੋ ਰਹੀ ਮੀਠੀ ਧੁਨ ਜੀ,
ਹੋ ਰਹੀ ਮੀਠੀ ਧੁਨ ਜੀ
ਬਹਿਰਾ ਬਨਾਇਆ ਮਨ ਨੇ
‘ਸ਼ਾਹ ਸਤਿਨਾਮ ਜੀ’ ਸੁਨਾਇਆ ਜੋ ਕਾਮ ਕਰਨੇ……

ਭਜਨ ਦੇ ਆਖਰ ਵਿੱਚ ਆਇਆ ਹੈ-
ਮਾਇਕ ਪਦਾਰਥੋਂ ਨੇ ਅੰਧਾ ਬਨਾ ਦੀਆ ਹੈ
ਸ਼ਰੀਅਤ ਅਕਲ ਇਲਮ ਨੇ
ਪਾਰਾ ਚੜ੍ਹਾ ਦੀਆ ਹੈ, ਪਾਰਾ ਚੜ੍ਹਾ ਦੀਆ ਹੈ
ਸਤਿਸੰਗ ਮੇਂ ਜਾਨਾ ਨਾਮ ਲੇਨਾ ਕਭੀ ਨਾ ਭਾਇਆ

ਇਨਸਾਨ ਨੂੰ ਮਾਇਆ ਤੰਗ ਕਰਦੀ ਹੈ, ਮਨ ਤੰਗ ਕਰਦਾ ਹੈ ਪਰ ਜਦ ਗਰੀਬ ਹੁੰਦਾ ਹੈ, ਪੈਸਾ ਕੋਲ ਨਹੀਂ ਹੁੰਦਾ ਤਦ ਮਾਲਕ ਦਾ ਨਾਮ ਵੀ ਅੱਛਾ ਲੱਗਦਾ ਹੈ, ਪਿਆਰ ਵੀ ਵਧਦਾ ਹੈ ਅਤੇ ਖੁਸ਼ੀ ਵੀ ਆਉਂਦੀ ਹੈ ਪਰ ਜਿਵੇਂ ਹੀ, ਪੈਸਾ ਵਧ ਗਿਆ, ਰੁਤਬਾ ਵਧ ਗਿਆ ਤਾਂ ਮਾਲਕ ਨੂੰ ਵੀ ਭੁਲਾ ਦਿੱਤਾ ਅਤੇ ਮਾਲਕ ਨਾਲ ਪਿਆਰ ਵੀ ਘੱਟ ਹੁੰਦਾ ਚਲਾ ਜਾਂਦਾ ਹੈ ਕਈ ਇਨਸਾਨ ਅਕਲ-ਇਲਮ ਦੀ ਤਮੀਜ਼ ਨਹੀਂ ਰੱਖਦੇ ਓਨੀ ਅਕਲ ਨਹੀਂ ਹੁੰਦੀ ਪਰ ਪਾਰਾ ਚੜ੍ਹਿਆ ਰਹਿੰਦਾ ਹੈ ਪੈਸਾ ਆ ਗਿਆ, ਕੋਈ ਰੁਤਬਾ ਆ ਗਿਆ, ਮੈਂ ਇਹ ਬਣ ਗਿਆ, ਮੈਂ ਉਹ ਬਣ ਗਿਆ ਯਾਨੀ ਹੰਕਾਰ ‘ਚ ਇੰਨਾ ਪਾਰਾ ਉੱਪਰ ਚੜ੍ਹ ਗਿਆ ਕਿ ਰਾਮ-ਨਾਮ ਉਸ ਨੂੰ ਫਿੱਕਾ ਲੱਗਣ ਲੱਗਦਾ ਹੈ

ਉਸ ਦੇ ਲਈ ਤਾਂ ਮੈਂ ਹੀ ਸਭ ਕੁਝ ਹਾਂ, ਮੈਂ ਇਸ ਤਰ੍ਹਾਂ ਕਰਾਂ ਤਾਂ ਵਧੀਆ, ਮੇਰੀ ਗੱਲ ਮੰਨੋ ਤਾਂ ਵਧੀਆ ਅਜਿਹਾ ਹੰਕਾਰ ਇਨਸਾਨ ਦੇ ਅੰਦਰ ਆਉਂਦਾ ਹੈ ਕਿ ਓਮ, ਹਰੀ, ਅੱਲ੍ਹਾ, ਰਾਮ ਦਾ ਨਾਮ ਭਾਉਂਦਾ ਨਹੀਂ ਹੈ ਸ਼ਰੀਅਤ ਜਾਂ ਫਿਰ ਧਰਮ-ਮਜ਼੍ਹਬ ਦਾ ਚੱਕਰ ਚੱਲ ਪੈਂਦਾ ਹੈ ਉਸ ਦੇ ਜਾਲ ‘ਚ ਇਨਸਾਨ ਫਸ ਕੇ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ ਮੈਂ ਇਹ ਹਾਂ, ਉਹ ਹਾਂ ਅਮਲ ਕਰਨਾ ਨਹੀਂ ਸਿਰਫ਼ ਦਿਖਾਵਾ ਹੀ ਦਿਖਾਵਾ ਹੈ ਭਾਈ! ਇਹ ਪਾਰਾ ਜਿਉਂ-ਜਿਉਂ ਚੜ੍ਹਦਾ ਹੈ, ਤਿਉਂ-ਤਿਉਂ ਮਾਲਕ ਤੋਂ ਦੂਰੀ ਵਧਦੀ ਹੈ ਇਨਸਾਨ ਨੂੰ ਗੁਮਾਨ, ਘਮੰਡ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ ਮਾਲਕ ਦੀ ਦਾਤ ਜਦ ਇਨਸਾਨ ਨੂੰ ਮਿਲਦੀ ਹੈ ਤਾਂ ਕਈ ਫਟ ਜਾਂਦੇ ਹਨ ਸਭ ਕੁਝ ਉਨ੍ਹਾਂ ਨੂੰ ਮਿਲਦਾ ਹੈ,

ਸਭ ਕੁਝ ਹਾਸਲ ਵੀ ਕਰ ਲੈਂਦੇ ਹਨ, ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰਦੇ ਹਨ, ਪਰ ਫਿਰ ਵੀ ਦੋਸ਼ ਉਹ ਮਾਲਕ ‘ਚ ਕੱਢਦੇ ਹਨ ਜੋ ਇਸ ਤਰ੍ਹਾਂ ਕਮੀਆਂ ਕੱਢਦੇ ਹਨ ਉਹ ਠੋਕਰ ਵੀ ਖਾਂਦੇ ਰਹਿੰਦੇ ਹਨ, ਖੁਸ਼ੀ ਹਾਸਲ ਨਹੀਂ ਕਰ ਪਾਉਂਦੇ ਨਹੀਂ ਭਾਈ! ਹੰਕਾਰ ਨਾ ਕਰੋ, ਖੁਦੀ ਨਾ ਕਰੋ ਖੁਦੀ, ਹੰਕਾਰ ਪ੍ਰਭੂ ਦੇ ਪਿਆਰ ‘ਚ ਸਭ ਤੋਂ ਵੱਡੀ ਰੁਕਾਵਟ ਹੈ ਜੋ ਇਨਸਾਨ ਖੁਦੀ, ਹੰਕਾਰ ਕਰਦਾ ਹੈ ਉਸ ਇਨਸਾਨ ਨੂੰ ਮਾਲਕ ਦੀ ਦਇਆ-ਮਿਹਰ, ਰਹਿਮਤ ਨਹੀਂ ਮਿਲਦੀ ਹੰਕਾਰ ਨੂੰ ਮਾਰ ਹੈ ਰਾਵਣ ਕੋਲ ਕੀ ਕਮੀ ਸੀ?

ਬਹੁਤ ਵੱਡਾ ਧਨਾਢ ਸੀ ਬਹੁਤ ਔਲਾਦ ਸੀ, ਵੱਡਾ ਗਿਆਨੀ ਸੀ, ਵਿਗਿਆਨਕ ਸੀ ਅੱਜ ਉਸ ਜਿਹਾ ਵਿਗਿਆਨਕ ਨਹੀਂ ਹੋਇਆ ਉਹ ਜਦੋਂ ਚਾਹੁੰਦਾ ਸੀ ਬਰਸਾਤ ਕਰਵਾ ਲੈਂਦਾ ਸੀ, ਹੁਣ ਵਾਲਿਆਂ ਤੋਂ ਤਾਂ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਹੈ, ਲੇਕਿਨ ਸਭ ਕੁਝ ਹੁੰਦੇ ਹੋਏ ਵੀ ਉਸ ਨੇ ਹੰਕਾਰ ਕੀਤਾ ਕਿ ਮੌਤ ਮੇਰਾ ਕੁਝ ਨਹੀਂ ਵਿਗਾੜ ਸਕਦੀ ਅਤੇ ਪਰਾਈ ਔਰਤ ਨੂੰ ਉਠਾਇਆ ਫਿਰ ਉਸ ਦਾ ਹਸ਼ਰ ਜੋ ਹੋਇਆ ਤੁਸੀਂ ਸਭ ਜਾਣਦੇ ਹੀ ਹੋ ਇਸ ਲਈ ਹੰਕਾਰ ਨਾ ਕਰੋ ਖੁਦੀ ਨਾ ਕਰੋ ਖੁਦੀ ਗੁਮਾਨ ‘ਚ ਡੁੱਬੇ ਨਾ ਫਿਰੋ ਅਰੇ! ਹੰਕਾਰ ਕਰੋਗੇ ਤਾਂ ਖੁਸ਼ੀਆਂ ਤੋਂ ਖਾਲੀ ਰਹੋਂਗੇ ਅਤੇ ਤੜਫਦੇ ਰਹੋਗੇ, ਬਿਮਾਰ, ਬੇਚੈਨ ਰਹੋਂਗੇ ਅਤੇ ਆਨੰਦ ਲੱਜ਼ਤ ਤੁਹਾਨੂੰ ਨਹੀਂ ਮਿਲ ਸਕੇਗਾ

ਅੱਗੇ ਆਇਆ

ਮਰਨਾ ਹੈ ਬਾਤ ਸੱਚੀ ਜਿਸਕੋ ਭੁਲਾ ਹੈ ਬੈਠਾ,
ਨਿਕਲੇਗਾ ਜਬ ਦੀਵਾਲਾ ਖਬਰ ਪੜੇਗੀ ਸੇਠਾ,
ਖਬਰ ਪੜੇਗੀ ਸੇਠਾ
ਕੁੱਲੇ ਉਤਰ ਜਾਏਂਗੇ ਯਮਰਾਜ ਨੇ ਬੁਲਾਇਆ

ਮਰਨਾ ਸੱਚੀ ਬਾਤ ਹੈ ਪਰ ਤੈਨੂੰ ਸਮਝ ਉਦੋਂ ਆਵੇਗੀ ਜਦੋਂ ਦੀਵਾਲਾ ਨਿਕਲ ਗਿਆ ਜਦ ਤੇਰੀ ਮੌਤ ਆਈ ਤਦ ਤੈਨੂੰ ਪਤਾ ਚੱਲੇਗਾ ਤੇਰੇ ਬੇਟੇ ਨਾਲ ਨਹੀਂ ਜਾ ਰਹੇ ਤੇਰਾ ਧਨ, ਦੌਲਤ, ਬੈਂਕ ਬੈਲੰਸ ਇੱਥੇ ਹੀ ਰਹਿ ਗਏ ਤੇਰਾ ਮਕਾਨ ਨਹੀਂ ਜਾ ਰਿਹਾ, ਕੋਈ ਵੀ ਬੇਟਾ-ਬੇਟੀ, ਦੁੱਖ-ਦਰਦ ਨਹੀਂ ਵੰਡਾ ਰਿਹਾ ਹੁਸ਼ਿਆਰੀ ਗਾਇਬ ਹੋ ਜਾਵੇਗੀ ਅਤੇ ਕੁੱਲੇ ਉਤਰ ਜਾਣਗੇ ਪਤਾ ਚੱਲ ਜਾਏਗਾ ਕਿ ਮੈਂ ਕੀ ਮੈਂ-ਮੈਂ ਕਰ ਰਿਹਾ ਸੀ ਇਹ ਮੇਰਾ-ਮੇਰਾ, ਕੁਝ ਵੀ ਨਾਲ ਨਹੀਂ ਜਾ ਰਿਹਾ ਤੜਫਣਾ ਪਵੇਗਾ ਪਰ ਫਿਰ ਕੁਝ ਨਹੀਂ ਬਣੇਗਾ

‘ਫਿਰ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ’

ਪਹਿਲਾਂ ਸੰਭਾਲ ਨਹੀਂ ਕੀਤੀ ਅਤੇ ਜਦ ਚਿੜੀਆਂ ਖੇਤ ਚੁਗ ਗਈਆਂ ਫਿਰ ਪਛਤਾਵੇ ਦੇ ਇਲਾਵਾ ਕੁਝ ਵੀ ਹਾਸਲ ਨਹੀਂ ਹੁੰਦਾ ਇਸ ਬਾਰੇ ‘ਚ ਲਿਖਿਆ ਹੈ-

spiritual-satsangਮੌਤ ਕੀ ਹੈ? ਕੀ ਸਾਨੂੰ ਮਰਨ ਦੇ ਸਮੇਂ ਕੋਈ ਦਰਦ ਹੁੰਦਾ ਹੈ? ਇਸ ਦਰਦ ਦੇ ਬਾਰੇ ਸ੍ਰੀ ਮਦ ਭਗਵਤ ਵਿੱਚ ਜ਼ਿਕਰ ਆਇਆ ਹੈ ਕਿ ਮੌਤ ਦੇ ਵਕਤ ਰੂਹ ਦੇ ਸਰੀਰ ਵਿੱਚੋਂ ਨਿੱਕਲਣ ‘ਤੇ ਇੰਨਾ ਦਰਦ ਹੁੰਦਾ ਹੈ ਜਿੰਨਾ ਸੌ ਹਜ਼ਾਰ ਬਿੱਛੂ ਇਕੱਠਾ ਡੰਗ ਮਾਰਨ ਪਵਿੱਤਰ ਕੁਰਾਨ ਸ਼ਰੀਫ ਵਿੱਚ ਵੀ ਰੂਹ ਦੇ ਜਿਸਮ ਵਿੱਚੋਂ ਵੱਖ ਹੋਣ ‘ਤੇ ਦਰਦ ਹੋਣ ਦਾ ਵਰਣਨ ਹੈ ਉੱਥੇ ਦੱਸਿਆ ਹੈ ਕਿ ਉਸ ਸਮੇਂ ਇੰਨਾ ਦਰਦ ਹੁੰਦਾ ਹੈ, ਜਿੰਨਾ ਕੰਡਿਆਂ ਵਾਲੀ ਝਾੜੀ ਨੂੰ ਗੁਦਾ ਦੇ ਰਸਤੇ ਪਾ ਕੇ ਮੂੰਹ ਦੇ ਰਸਤੇ ਖਿੱਚ ਕੇ ਕੱਢਿਆ ਜਾਵੇ ਪਵਿੱਤਰ ਗੁਰਬਾਣੀ ‘ਚ ਵੀ ਇਸ ਦਾ ਅਨੁਮਾਨ ਦਿੱਤਾ ਹੈ-
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ

ਮੌਤ ਦਾ ਦਰਦ ਬੇਸ਼ੁਮਾਰ ਹੁੰਦਾ ਹੈ ਹੁਣੇ ਹੀ ਤੁਸੀਂ ਸੁਣਿਆ ਅਤੇ ਇਹੀ ਗੱਲ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਵੇਂ ਤਿੱਲੇ ਨਾਲ ਕਢਾਈ ਕੀਤਾ ਹੋਇਆ ਰੇਸ਼ਮੀ ਕੱਪੜਾ ਹੈ, ਉਸ ‘ਤੇ ਕੰਡੇਦਾਰ ਝਾੜੀ ਰੱਖ ਕੇ ਖਿੱਚ ਦਈਏ, ਜਿਵੇਂ ਉਹ ਤਿੱਲਾ ਤਾਰ-ਤਾਰ ਹੋ ਜਾਂਦਾ ਹੈ, ਕੱਪੜੇ ਦਾ ਜੋ ਹਾਲ ਹੁੰਦਾ ਹੈ ਉਹ ਹੀ ਹਸ਼ਰ ਮੌਤ ਦੇ ਸਮੇਂ ਆਤਮਾ ਦਾ ਹੁੰਦਾ ਹੈ, ਦੁੱਖ ਝੱਲਣਾ ਪੈਂਦਾ ਹੈ ਇਹ ਵੀ ਲਿਖਿਆ ਹੈ ਕਿ ਆਤਮਾ ਸਰੀਰ ਨੂੰ ਇਸ ਤਰ੍ਹਾਂ ਛੱਡ ਕੇ ਚਲੀ ਜਾਂਦੀ ਹੈ, ਜਿਵੇਂ ਕੱਪੜਾ ਉਤਾਰ ਦਿੰਦੇ ਹਨ ਇਹ ਉਦੋਂ ਸੰਭਵ ਹੈ ਜਦ ਰਾਮ-ਨਾਮ ਦਾ ਸਿਮਰਨ ਕੀਤਾ ਜਾਵੇ ਓਮ, ਹਰੀ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ ਕੀਤੀ ਜਾਵੇ ਜੇਕਰ ਉਸ ਦੀ ਭਗਤੀ, ਉਸ ਦੀ ਯਾਦ ਵਿੱਚ ਸਮਾਂ ਲਾਇਆ ਜਾਵੇ ਤਾਂ ਮੌਤ ਦਾ ਡਰ ਮਿਟ ਜਾਂਦਾ ਹੈ, ਕੋਈ ਕਲਹ-ਕਲੇਸ਼, ਵਿਘਨ ਨਹੀਂ ਲੱਗਦਾ ਆਤਮਾ ਨਿੱਜਧਾਮ ਜ਼ਰੂਰ ਪਹੁੰਚਦੀ ਹੈ

ਭਜਨ ਦੇ ਆਖਰ ‘ਚ ਆਇਆ ਹੈ-
ਨੀਚਾ ਗਿਰਾ ਕੇ ਮਨ ਕੋ, ਸੰਤੋਂ ਕੀ ਬਾਤ ਸੁਨ ਜੀ
ਸਭ ਗਮ ਮਿਟਾਨੇ ਵਾਲੀ, ਹੋ ਰਹੀ ਮਿੱਠੀ ਧੁਨ ਜੀ,
ਹੋ ਰਹੀ ਮੀਠੀ ਧੁਨ ਜੀ
ਬਹਿਰਾ ਬਨਾਇਆ ਮਨ ਨੇ ‘ਸ਼ਾਹ ਸਤਿਨਾਮ ਜੀ ਸੁਣਾਇਆ

ਸੰਤਾਂ ਦੇ ਬਚਨ ਇਨਸਾਨ ਸੁਣਦਾ ਨਹੀਂ, ਸੁਣਦਾ ਹੈ ਤਾਂ ਮੰਨਦਾ ਨਹੀਂ ਅਤੇ ਮੰਨਦਾ ਹੈ ਤਾਂ ਪੂਰੇ ਨਹੀਂ ਜਿੰਨੇ ਕਿ ਠੀਕ-ਠੀਕ ਮੰਨੇ ਜਾਣ ਜਿਸ ਦੇ ਮੰਨਣ ‘ਚ ਪਸੀਨਾ ਆਵੇ, ਪ੍ਰੇਸ਼ਾਨੀ ਆਵੇ ਉਹ ਨਹੀਂ ਮੰਨਦਾ ਜੋ ਅਸਾਨੀ ਨਾਲ ਮੰਨੇ ਜਾਣ ਕਹਿੰਦਾ, ਇਹ ਤਾਂ ਮੈਂ ਮੰਨਾਂਗਾ, ਇਹ ਤਾਂ ਮੈਂ ਮੰਨਦਾ ਹਾਂ ਭਾਈ! ਇਹ ਮਨ ਪਾਰਾ ਚੜ੍ਹਾਈ ਰੱਖਦਾ ਹੈ, ਸੰਤਾਂ ਦੀ ਗੱਲ ਨੂੰ ਸੁਣਨ ਨਹੀਂ ਦਿੰਦਾ ਸੰਤ ਬਚਨ ਕਰਦੇ ਹਨ ਅਤੇ ਇਹ ਉਹਨਾਂ ਦੀਆਂ ਧੱਜੀਆਂ ਉਡਾ ਦਿੰਦਾ ਹੈ, ਯਾਨੀ ਅਮਲ ਨਹੀਂ ਕਰਦਾ ਆਪਣੀ ਅਕਲ ਚਤੁਰਾਈ ਤੁਸੀਂ ਸਮਝਦੇ ਹੋ ਕਿ ਮੈਂ ਬਹੁਤ ਜ਼ਿਆਦਾ ਹੁਸ਼ਿਆਰ ਹਾਂ, ਬਹੁਤ ਅਕਲ ਵਾਲਾ ਹਾਂ ਕੁਝ ਦੇਰ ਲਈ ਉਸ ਨੂੰ ਛੱਡ ਦਿਓ,

ਮਨ ਨੂੰ ਨੀਚਾ ਗਿਰਾਓ, ਇਸ ਦੇ ਪਾਰੇ ਤੋਂ ਬਚ ਕੇ ਫਿਰ ਦੀਨਤਾ ਨਿਮਰਤਾ ਧਾਰਨ ਕਰਕੇ ਸੰਤ, ਪੀਰ-ਫਕੀਰ ਜੋ ਬਾਤ ਸੁਣਾਉਂਦੇ ਹਨ ਕਿ ਅੱਲ੍ਹਾ, ਰਾਮ ਦਾ ਨਾਮ ਸੁੱਖਾਂ ਦੀ ਖਾਨ ਹੈ ਉਸ ਦੀ ਮਿੱਠੀ ਧੁਨ ਤੁਹਾਡੇ ਅੰਦਰ ਆ ਰਹੀ ਹੈ ਜੋ ਗਮ, ਚਿੰਤਾ ਮਿਟਾ ਦਿੰਦੀ ਹੈ, ਉਸ ਨੂੰ ਸੁਣੋ ਅਤੇ ਸੁੱਖ-ਸ਼ਾਂਤੀ, ਆਨੰਦ ਲੱਜ਼ਤ ਹਾਸਲ ਕਰੋ ਇਹ ਤਾਂ ਹੀ ਸੁਣੇਗਾ ਜਦ ਮਨ ਦਾ ਪਾਰਾ ਨੀਚੇ ਆਵੇਗਾ ਜਦ ਮਨ ਦਾ ਪਾਰਾ ਉੱਪਰ ਹੁੰਦਾ ਹੈ, ਵੈਸੇ ਹੀ ਜੇਕਰ ਦੇਖੀਏ ਪਾਰਾ ਯਾਨੀ ਬੁਖਾਰ ਹੋ ਜਾਂਦਾ ਹੈ ਕਿਸੇ ਨੂੰ, ਉਸ ਨੂੰ ਖਾਣ ਲਈ ਕੁਝ ਦਿੰਦੇ ਹਾਂ, ਕਹਿੰਦਾ ਨਹੀਂ, ਮੈਂ ਕੁਝ ਨਹੀਂ ਖਾਂਦਾ, ਮੈਨੂੰ ਚੰਗਾ ਨਹੀਂ ਲੱਗਦਾ ਪਰ ਜਦੋਂ ਉਹ ਪਾਰਾ-ਬੁਖਾਰ ਨਾਰਮਲ, ਜਿੰਨਾ ਹੋਣਾ ਚਾਹੀਦਾ ਹੈ,

ਉਸ ਤੋਂ ਹੇਠਾਂ ਆ ਜਾਵੇ, ਫਿਰ ਜੋ ਕੁਝ ਵੀ ਪਿਆ ਹੁੰਦਾ ਹੈ, ਸਭ ਖਾ ਜਾਂਦਾ ਹੈ ਕਹਿੰਦਾ ਨਹੀਂ, ਭੁੱਖ ਲੱਗੀ ਹੈ, ਕਮਜ਼ੋਰੀ ਆ ਗਈ ਉਸੇ ਤਰ੍ਹਾਂ ਹੀ ਇਨਸਾਨ ਦਾ ਹਾਲ ਹੈ ਜਦ ਇਸ ਦਾ ਮਨ ਰੂਪੀ ਪਾਰਾ, ਬੁਰੇ ਵਿਚਾਰਾਂ ਦਾ ਪਾਰਾ, ਆਪਣੀ ਅਕਲ-ਚਤੁਰਾਈ ਦਾ ਪਾਰਾ ਚੜ੍ਹਿਆ ਹੁੰਦਾ ਹੈ, ਉਦੋਂ ਤਾਂ ਰਾਮ-ਨਾਮ ਦੀ, ਸੰਤਾਂ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ, ਜਦ ਬਿਪਦਾ, ਮੁਸੀਬਤ, ਪ੍ਰੇਸ਼ਾਨੀ ਆ ਜਾਂਦੀ ਹੈ ਤਦ ਪਾਰਾ ਇੰਨਾ ਹੇਠਾਂ ਡਿੱਗ ਜਾਂਦਾ ਹੈ ਕਿ ਫਿਰ ਕਹਿੰਦਾ ਹੈ ਨਹੀਂ, ਜੋ ਵੀ ਸੰਤਾਂ ਦੀ ਗੱਲ ਹੋਵੇਗੀ ਮੈਂ ਜ਼ਰੂਰ ਮੰਨਾਂਗਾ, ਪਰ ਤਦ ਕਮਜ਼ੋਰੀ ਐਨੀ ਆ ਜਾਂਦੀ ਹੈ ਕਿ ਮੰਨ ਨਹੀਂ ਸਕਦਾ

ਨੀਚਾ ਗਿਰਾ ਕੇ ਮਨ ਕੋ ਸੰਤੋਂ ਕੀ ਬਾਤ ਸੁਨ ਜੀ
ਇਸ ਬਾਰੇ ‘ਚ ਲਿਖਿਆ ਹੈ-

ਸੰਤ-ਮਹਾਤਮਾ ਤੋਂ ਪੂਰਾ ਲਾਭ ਉਹ ਉਠਾ ਸਕਦਾ ਹੈ, ਜੋ ਦੀਨਤਾ ਸਮੇਤ ਉਹਨਾਂ ਕੋਲ ਪਹੁੰਚਦਾ ਹੈ ਜੋ ਸ਼ਖਸ ਪਹਿਲਾਂ ਹੀ ਇਲਮੀਅਤ ਦੇ ਗੁਮਾਨ ਨਾਲ ਭਰਪੂਰ ਹੈ ਉਹ ਆਪਣੀ ਮਾਣ, ਵਡਿਆਈ ਦੇ ਹੰਕਾਰ ਵਿੱਚ ਉਹਨਾਂ ਕੋਲ ਪਹੁੰਚਦਾ ਹੀ ਨਹੀਂ ਅਤੇ ਜੇਕਰ ਕਿਤੇ ਪਹੁੰਚ ਵੀ ਜਾਵੇ ਤਾਂ ਉਸ ਨੂੰ ਕੁਝ ਹਾਸਲ ਨਹੀਂ ਹੋ ਸਕਦਾ ਹੈ ਜਦ ਸੰਤ-ਮਹਾਤਮਾ ਦੇ ਦਰਬਾਰ ਵਿੱਚ ਪਹੁੰਚਣਾ ਹੋਵੇ ਤਾਂ ਹੰਕਾਰ ਤੋਂ ਖਾਲੀ ਹੋ ਕੇ ਜਾਓ
ਹੰਕਾਰ ਛੱਡਕੇ ਦੀਨਤਾ, ਨਿਮਰਤਾ ਨਾਲ ਸੰਤ, ਪੀਰ-ਫਕੀਰ ਦੀ ਗੱਲ ਸੁਣੋਗੇ ਤਾਂ ਉਹ ਤੁਹਾਡੇ ‘ਤੇ ਅਸਰ ਕਰੇਗੀ ਜੇਕਰ ਪਹਿਲਾਂ ਹੀ ਤੁਹਾਡੇ ਅੰਦਰ ਗਿਆਨ ਹੈ ਕਿ ਮੈਂ ਬਹੁਤ ਗਿਆਨੀ ਹਾਂ, ਮੈਂ ਤਾਂ ਬਹੁਤ ਸੁਣ ਰੱਖਿਆ ਹੈ,

ਮੈਂ ਤਾਂ ਬਹੁਤ ਜਾਣਦਾ ਹਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਸਮਾਂ ਗੁਜ਼ਾਰਿਆ, ਉਸ ‘ਚ ਨਜ਼ਰ ਮਾਰ ਕੇ ਦੇਖੋ ਕਿ ਤੁਸੀਂ ਕਿੰਨਾ ਸੁਣਿਆ ਅਤੇ ਉਸ ਵਿੱਚੋਂ ਕਿੰਨਾ ਅਮਲ ਕੀਤਾ ਹੈ ਸੰਤ ਕਹਿੰਦੇ ਹਨ ਸਭ ਨਾਲ ਪ੍ਰੇਮ ਕਰੋ, ਤੁਸੀਂ ਕਿੰਨੇ ਲੋਕਾਂ ਨਾਲ ਪ੍ਰੇਮ ਕੀਤਾ, ਕਿਸ-ਕਿਸ ਨਾਲ ਤੁਸੀਂ ਬਣਾ ਕੇ ਰੱਖੀ, ਕਿਸ ਨਾਲ ਨਹੀਂ ਝਗੜੇ ਚਲੋ ਦੂਜੀ ਗੱਲ, ਫਿਰ ਤੁਸੀਂ ਇਹ ਸੋਚੋ ਕਿ ਨਿਹਸੁਆਰਥ ਬੇਗਰਜ਼ ਪਿਆਰ ਮੁਹੱਬਤ ਤੁਸੀਂ ਕਿੰਨੇ ਲੋਕਾਂ ਨਾਲ ਕੀਤਾ? ਫਿਰ ਇਹ ਸੋਚੋ ਕਿ ਤੁਸੀਂ ਬਚਨਾਂ ‘ਤੇ ਅਮਲ ਕੀਤਾ ਜੋ ਤਿੰਨ ਪਰਹੇਜ਼ ਦੱਸੇ, ਜੋ ਬਚਨ ਸੰਤ ਸਤਿਸੰਗ ਵਿੱਚ ਕਰਦੇ ਹਨ, ਜਿਵੇਂ-ਵਿਹਾਰ ਦੇ ਸੱਚੇ ਬਣੋ, ਹੰਕਾਰ ਨਾ ਕਰੋ, ਮਾਨ-ਵਡਿਆਈ ਦੇ ਚੱਕਰ ‘ਚ ਨਾ ਪਵੋ,

spiritual-satsangਕੀ ਤੁਸੀਂ ਅਮਲ ਕੀਤਾ? ਜਿੱਥੋਂ ਤੱਕ ਸਾਡਾ ਵਿਚਾਰ ਹੈ ਇਨ੍ਹਾਂ ਸਭ ਪਹਿਲੂਆਂ ‘ਤੇ ਜਦ ਤੁਸੀਂ ਨਜ਼ਰ ਦੌੜਾਓਗੇ ਤਾਂ ਜ਼ਰੂਰ ਤੁਹਾਨੂੰ ਤੁਹਾਡੇ ਜੀਵਨ ‘ਚ ਕਮੀਆਂ ਨਜ਼ਰ ਆ ਜਾਣਗੀਆਂ ਜੇਕਰ ਤੁਹਾਡੇ ਅੰਦਰ ਕਮੀਆਂ ਹਨ ਤੁਸੀਂ ਦੂਜਿਆਂ ਦੀਆਂ ਕਮੀਆਂ ਕਿਉਂ ਗਾਉਂਦੇ ਹੋ? ਮਾਲਕ ‘ਚ ਦੋਸ਼ ਕਿਉਂ ਕੱਢਦੇ ਹੋ? ਜਦ ਤੁਸੀਂ ਆਪਣੀਆਂ ਕਮੀਆਂ ਦੂਰ ਕਰਨਾ ਨਹੀਂ ਚਾਹੁੰਦੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਕਿਵੇਂ ਹੋਵੇਗੀ? ਪਹਿਲਾਂ ਆਪਣੇ ਬਾਰੇ ਸੋਚੋ, ਜੋ ਕਮੀਆਂ ਹਨ ਰਾਮ-ਨਾਮ ਦੇ ਸਹਾਰੇ ਉਹਨਾਂ ਨੂੰ ਛੱਡੋ ਤੇ ਫਿਰ ਸੰਤਾਂ ਦੀ ਗੱਲ ਸੁਣੋ ਤੁਹਾਡੇ ਅੰਦਰ ਸਭ ਗ਼ਮ ਚਿੰਤਾ, ਪ੍ਰੇਸ਼ਾਨੀਆਂ ਨੂੰ ਮਿਟਾਉਣ ਵਾਲੀ ਧੁਨ ਹੋ ਰਹੀ ਹੈ, ਉਸ ਨੂੰ ਸੁਣੋ

ਹਿੰਦੂ ਧਰਮ ਵਿੱਚ ਆਉਂਦਾ ਹੈ-
ਧੁਨ ਆ ਰਹੀ ਗਗਨ ਸੇ, ਤੁਝ ਕੋ ਬੁਲਾਨੇ ਕੇ ਲੀਏ
ਗ਼ਮ ਦੁੱਖ ਦਰਦ ਮਿਟਾਨੇ ਕੇ ਲੀਏ
ਇਹੀ ਬਾਤ ਸਿੱਖ ਧਰਮ ਵਿੱਚ ਆਉਂਦੀ ਹੈ-
ਧੁਰ ਕੀ ਬਾਣੀ ਆਈ
ਜਿਨਿ ਸਗਲੀ ਚਿੰਤ ਮਿਟਾਈ
ਮੁਸਲਮਾਨ ਫਕੀਰ ਲਿਖਦੇ ਹਨ-

ਬਾਂਗੇ ਇਲਾਹੀ ਜਦ ਆਉਂਦਾ ਹੈ ਦੁੱਖ ਗਮਾਂ ਤੋਂ ਨਿਜ਼ਾਤ ਦਿਲਾਉਂਦਾ ਹੈ ਉਹ ਬਾਂਗੇ ਇਲਾਹੀ, ਉਹ ਧੁਨ, ਉਹ ਅਵਾਜ਼, ਅੰਮ੍ਰਿਤ ਆਬੋ-ਹਯਾਤ, ਹਰੀ ਰਸ, ਆਤਮਿਕ ਸ਼ਕਤੀਆਂ ਤੁਹਾਡੇ ਅੰਦਰ ਲਬਾਲਬ ਭਰੀਆਂ ਹਨ
ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ
ਗਿਰਹਾ ਖੋਲ੍ਹ ਨਹੀਂ ਜਾਨਤੇ, ਤਾਂਤੇ ਭਏ ਕੰਗਾਲ
ਭੀਖਾ ਜੀ ਰੂਹਾਨੀ ਸੰਤ ਹੋਏ ਹਨ, ਕਹਿੰਦੇ ਹਨ ਕਿ ਸਭ ਦੇ ਅੰਦਰ ਓਮ, ਹਰੀ, ਅੱਲ੍ਹਾ-ਰਾਮ ਦਾ ਜਲਾਲ, ਨੂਰੇ ਜਲਾਲ ਹੈ ਪਰ ਮਨ-ਮਾਇਆ ਦੀ ਗੰਢ ਪੈ ਗਈ ਹੈ, ਉਹ ਖੋਲ੍ਹਣੀ ਨਹੀਂ ਆਉਂਦੀ ਮਨ ਦਾ ਪਾਰਾ ਚੜ੍ਹਿਆ ਰਹਿੰਦਾ ਹੈ, ਅਕਲ ਇਲਮ ਵਿੱਚ ਫਸਿਆ ਰਹਿੰਦਾ ਹੈ ਉਹ ਪਾਰਾ ਉੱਤਰਦਾ ਨਹੀਂ ਹੈ ਆਪਣੀ ਅਕਲ ਚਤੁਰਾਈ ਤੋਂ ਬਾਜ਼ ਨਹੀਂ ਆਉਂਦਾ ਤਾਂ ਉਹ ਗੰਢ ਨਹੀਂ ਖੁੱਲ੍ਹਦੀ ਜਦ ਤੱਕ ਉਹ ਗੰਢ ਨਹੀਂ ਖੁੱਲ੍ਹੇਗੀ, ਸੁੱਖ ਨਹੀਂ ਮਿਲੇਗਾ ਉਹ ਮਨ-ਮਾਇਆ ਦੀ ਗੰਢ ਰਾਮ-ਨਾਮ ਨਾਲ ਖੁੱਲ੍ਹੇਗੀ ਉਸ ਗੰਢ ਨੂੰ ਖੋਲ੍ਹ ਤਾਂ ਤੈਨੂੰ ਮਾਲਕ ਦੀ ਦਇਆ-ਮਿਹਰ, ਰਹਿਮਤ ਨਸੀਬ ਹੋਵੇਗੀ, ਉਸ ਦੀ ਦਇਆ-ਦ੍ਰਿਸ਼ਟੀ ਦੇ ਲਾਇਕ, ਕਾਬਲ ਤੂੰ ਬਣ ਸਕੇਗਾ ਇਸ ਬਾਰੇ ‘ਚ ਲਿਖਿਆ ਹੈ-

ਸੱਚਾ ਸ਼ਬਦ ਧੁਨਾਤਮਕ ਹੈ ਜੋ ਬੋਲਣ ਅਤੇ ਲਿਖਣ ਵਿੱਚ ਨਹੀਂ ਆ ਸਕਦਾ ਇਹ ਸਾਡੇ ਅੰਦਰ ਧੁਨਕਾਰਾਂ ਦੇ ਰਿਹਾ ਹੈ ਇਹ ਉਹ ਹੀ ਸ਼ਬਦ ਹੈ ਜਿਸ ਤੋਂ ਸਭ ਪੈਦਾਇਸ਼ ਹੋਂਦ ਵਿੱਚ ਆਈ ਹੈ

ਬਹਿਰਾ ਬਨਾਇਆ ਮਨ ਨੇ,
ਸ਼ਾਹ ਸਤਿਨਾਮ ਜੀ ਸੁਨਾਇਆ

spiritual-satsangਸੱਚੇ ਮੁਰਸ਼ਿਦੇ ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ ਕਿ ਸੰਤ ਫਕੀਰ ਤਾਂ ਕੋਈ ਕਮੀ ਨਹੀਂ ਛੱਡਦੇ ਕਿਸੇ ਨੂੰ ਸਮਝਾਉਣ ਵਿੱਚ ਜੇਕਰ ਕੋਈ ਸਹੀ ਤਰੀਕੇ ਨਾਲ ਸੁਣੇ, ਧਿਆਨ ਦੇਵੇ ਤਾਂ ਪਸੀਨੇ ਛੁੱਟ ਜਾਂਦੇ ਹਨ ਕਿ ਇਹ ਗੱਲ ਮੈਨੂੰ ਕਹਿ ਰਹੇ ਹਨ ਇਹੀ ਸੱਚੀ ਸਤਿਸੰਗ ਹੁੰਦੀ ਹੈ ਜਿਸ ਵਿੱਚ ਇਨਸਾਨ ਨੂੰ ਲੱਗੇ ਕਿ ਹਾਂ ਇਹ ਗੱਲ ਮੈਨੂੰ ਕਹੀ ਜਾ ਰਹੀ ਹੈ ਭਾਈ! ਮਨ ਜ਼ਾਲਮ, ਨਫ਼ਜ਼-ਸ਼ੈਤਾਨ ਬੁਰਾਈ ਦੀ ਜੜ੍ਹ ਹੈ ਜੋ ਦੁਨੀਆਂ ਵਿੱਚ ਫਸਾਉਂਦਾ ਹੈ ਦੁਨੀਆਂ ਦੇ ਮੋਹ-ਪਿਆਰ ਵਿੱਚ ਉਲਝਾਉਂਦਾ ਹੈ,

ਹੰਕਾਰ ਵਿੱਚ ਫਸਾਉਂਦਾ ਹੈ ਉਹ ਬਹਿਰਾ ਬਣਾ ਦਿੰਦਾ ਹੈ, ਮਾਲਕ ਦੀ ਗੱਲ, ਚਰਚਾ ਸੁਣਨ ਨਹੀਂ ਦਿੰਦਾ ਮਨ ਨੂੰ ਰੋਕਣ ਲਈ, ਨਫ਼ਜ਼ ਸ਼ੈਤਾਨ ਦੇ ਪਾਰੇ ਨੂੰ ਘੱਟ (ਨੀਚਾ) ਕਰਨ ਲਈ ਉਹ ਤਰੀਕਾ, ਜੁਗਤੀ ਹੈ ਜਿਸ ਨੂੰ ਨਾਮ-ਗੁਰਮੰਤਰ, ਸ਼ਬਦ ਕਹਿੰਦੇ ਹਨ ਉਹ ਨਾਮ-ਸ਼ਬਦ, ਗੁਰਮੰਤਰ, ਕਲਮਾਂ ਜਿਸ ‘ਤੇ ਕੋਈ ਪੈਸਾ-ਪਾਈ, ਫੀਸ, ਮੱਥਾ ਟਿਕਾਈ ਨਹੀਂ ਦੇਣਾ ਪੈਂਦਾ ਅਤੇ ਨਾ ਹੀ ਧਰਮ ਛੱਡਣਾ ਜਾਂ ਪਹਿਰਾਵਾ ਬਦਲਣਾ ਪੈਂਦਾ ਹੈ

ਨਾਮ-ਸ਼ਬਦ ਰੂਹਾਨੀ ਪੀਰ-ਫ਼ਕੀਰ ਬਿਲਕੁਲ ਮੁਫ਼ਤ ਦੱਸਦੇ ਹਨ ਉਹਨਾਂ ਅੱਖਰਾਂ ਦਾ ਜਾਪ ਕਰੋ, ਨਿਰੰਤਰ ਸਿਮਰਨ ਕਰੋ ਤਾਂ ਮਨ, ਨਫ਼ਜ਼, ਸ਼ੈਤਾਨ ਕਾਬੂ ਆਵੇਗਾ ਅਤੇ ਮਾਲਕ ਦੇ ਦਰਸ਼-ਦੀਦਾਰ ਵੀ ਜ਼ਰੂਰ ਹੋਣਗੇ ਅਤੇ ਆਤਮਾ ਨੂੰ ਆਤਮਿਕ ਖੁਸ਼ੀ, ਮੁਕਤੀ ਵੀ ਹਾਸਲ ਹੋਵੇਗੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!