Excitement

Excitement ਉਤਸ਼ਾਹ ਨਾਲ ਆਪਣਾ ਉਧਾਰ ਕਰੋ

ਇੱਕ ਵਾਕਿਆ ਹੈ ਜੋ ਕਿ ਸੱਚਮੁੱਚ ’ਚ ਵਾਪਰਿਆ ਇੱਕ ਦਾਰਸ਼ਨਿਕ ਕਿਸੇ ਕੰਮ ਲਈ ਬਾਹਰ ਜਾ ਰਹੇ ਸਨ, ਇਸ ਕਾਰਨ ਇੱਕ ਟੈਕਸੀ ’ਚ ਸਵਾਰ ਹੋਏ ਟੈਕਸੀ ’ਚ ਬੈਠਣ ਤੋਂ ਬਾਅਦ ਦਾਰਸ਼ਨਿਕ ਨੇ ਟੈਕਸੀ ਵਾਲੇ ਦੀ ਉਦਾਸ ਸ਼ਕਲ ਦੇਖ ਕੇ ਪੁੱਛਿਆ, ‘‘ਕਿਉਂ ਭਾਈ, ਤੁਸੀਂ ਬਿਮਾਰ ਹੋ?’’ ਇਹ ਸੁਣ ਕੇ ਟੈਕਸੀ ਵਾਲਾ ਬੋਲਿਆ, ‘‘ਸਰ! ਕੀ ਤੁਸੀਂ ਡਾਕਟਰ ਹੋ?’’ ਉਸ ਦਾਰਸ਼ਨਿਕ ਨੇ ਜਵਾਬ ਦਿੱਤਾ, ‘‘ਨਹੀਂ, ਦਰਅਸਲ ਤੁਹਾਡਾ ਚਿਹਰਾ ਤੁਹਾਨੂੰ ਥੱਕਿਆ ਹੋਇਆ ਅਤੇ ਬਿਮਾਰ ਦੱਸ ਰਿਹਾ ਹੈ’’

ਇਸ ’ਤੇ ਟੈਕਸੀ ਵਾਲਾ ਠੰਢਾ ਹਾਉਕਾ ਭਰਦਿਆਂ ਬੋਲਿਆ, ‘‘ਹਾਂ, ਅੱਜ-ਕੱਲ੍ਹ ਮੇਰੀ ਕਮਰ ’ਚ ਦਰਦ ਰਹਿੰਦਾ ਹੈ’’ ਉਮਰ ਪੁੱਛੇ ਜਾਣ ’ਤੇ ਉਹ ਬੋਲਿਆ, ‘‘ਤੀਹ ਸਾਲ’’ ਇਸ ’ਤੇ ਦਾਰਸ਼ਨਿਕ ਨੇ ਕਿਹਾ ਕਿ ਐਨੀ ਘੱਟ ਉਮਰ ’ਚ ਕਮਰ ਦਰਦ ਇਹ ਤਾਂ ਸਿਰਫ ਕਸਰਤ ਨਾਲ ਬਿਨਾ ਦਵਾਈ ਦੇ ਹੀ ਠੀਕ ਹੋ ਸਕਦਾ ਹੈ ਇਸ ਤੋਂ ਬਾਅਦ ਦਾਰਸ਼ਨਿਕ ਨੇ ਦੂਜਾ ਸਵਾਲ ਪੁੱਛਿਆ, ‘‘ਕਿਉਂ ਭਾਈ, ਕੀ ਅੱਜ-ਕੱਲ੍ਹ ਕੰਮ ਮੰਦਾ ਚੱਲ ਰਿਹਾ ਹੈ?’’ ‘‘ਕੀ ਤੁਸੀਂ ਕੋਈ ਜੋਤਸ਼ੀ ਹੋ?’’

ਦਾਰਸ਼ਨਿਕ ਮੁਸਕੁਰਾਉਂਦੇ ਹੋਏ ਬੋਲਿਆ, ‘‘ਭਰਾ, ਮੈਂ ਹੀ ਕੀ ਕੋਈ ਵੀ ਤੁਹਾਨੂੰ ਇਹੀ ਕਹੇਗਾ ਅਰੇ, ਜਦੋਂ ਤੁਸੀਂ ਹਰ ਸਮੇਂ ਲਟਕੇ ਹੋਏ ਚਿਹਰੇ ਨਾਲ ਸਵਾਰੀਆਂ ਦਾ ਸਵਾਗਤ ਕਰੋਗੇ ਤਾਂ ਭਲਾ ਕੌਣ ਤੁਹਾਡੀ ਟੈਕਸੀ ’ਚ ਬੈਠਣਾ ਚਾਹੇਗਾ? ਤੁਹਾਡੀ ਆਮਦਨੀ ਤਾਂ ਘੱਟ ਹੋਵੇਗੀ ਹੀ ਜੀਵਨ ’ਚ ਸਫਲਤਾ ਲਈ ‘ਉਤਸ਼ਾਹ’ ਦਾ ਹੋਣਾ ਜ਼ਰੂਰੀ ਹੈ ਇਹ ਸੁਣ ਕੇ ਟੈਕਸੀ ਵਾਲਾ ਜਿਵੇਂ ਸੁੱਤਾ ਹੋਇਆ ਜਾਗਿਆ ਹੋਵੇ ਅਤੇ ਬੋਲਿਆ, ‘‘ਸਰ! ਅੱਜ ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ’’

ਫਿਰ ਤਿੰਨ-ਚਾਰ ਸਾਲਾਂ ਬਾਅਦ ਇੱਕ ਦਿਨ ਸੱਜਣ ਨੇ ਉਸੇ ਦਾਰਸ਼ਨਿਕ ਦੀ ਪਿੱਠ ’ਤੇ ਹੱਥ ਰੱਖਦਿਆਂ ਮੁਸਕਰਾਉਂਦੇ ਹੋਏ ਪੁੱਛਿਆ, ‘‘ਸਰ ਜੀ! ਕਿਵੇਂ ਹੋ ਤੁਸੀਂ!’’ ਦਾਰਸ਼ਨਿਕ ਨੇ ਕਿਹਾ, ‘‘ਠੀਕ ਹਾਂ ੇਬੇਟਾ! ਪਰ ਮੈਂ ਤੁਹਾਨੂੰ ਪਛਾਣਿਆ ਨਹੀਂ’’ ਇਸ ’ਤੇ ਉਹ ਸੱਜਣ ਬੋਲਿਆ, ‘‘ਸਰ, ਮੈਂ ਉਹੀ ਟੈਕਸੀ ਵਾਲਾ ਹਾਂ ਜਿਸ ਨੂੰ ਤੁਸੀਂ ਉਤਸ਼ਾਹ ਦਾ ਪਾਠ ਪੜ੍ਹਾਇਆ ਸੀ ਅੱਜ ਤੁਹਾਡੀ ਦਿੱਤੀ ਹੋਈ ਸਿੱਖਿਆ ਕਾਰਨ ਹੀ ਮੇਰੀਆਂ ਬਾਰਾਂ ਟੈਕਸੀਆਂ ਕਿਰਾਏ ’ਤੇ ਚੱਲ ਰਹੀਆਂ ਹਨ ਅਤੇ ਵਪਾਰ ਖੂਬ ਵਧ-ਫੁੱਲ ਰਿਹਾ ਹੈ ਅਤੇ ਪਰਿਵਾਰ ’ਚ ਖੁਸ਼ਹਾਲੀ ਹੈ ਹੁਣ ਮੈਂ ਵੀ ਹਰ ਉਦਾਸ ਮਾਯੂਸ ਵਿਅਕਤੀ ਨੂੰ ਉਤਸ਼ਾਹ ਦੇ ਨਾਲ ਮੁਸਕਰਾਉਂਦੇ ਹੋਏ ਕੰਮ ਕਰਨ ਦੀ ਸਲਾਹ ਦਿੰਦਾ ਹਾਂ’’

Also Read:  ਨਕਾਰਾਤਮਕ ਵਿਚਾਰਾਂ ਤੋਂ ਪਾਓ ਛੁਟਕਾਰਾ | ਹਮੇਸ਼ਾ ਪਾਜੀਟਿਵ ਰਹੋ

ਦਾਰਸ਼ਨਿਕ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਉਤਸ਼ਾਹ ਨਾਲ ਆਪਣਾ ਉਧਾਰ ਖੁਦ ਕਰੋ ਫਿਰ ਉਸ ਸੱਜਣ ਨੇ ਦਾਰਸ਼ਨਿਕ ਨੂੰ ਨਤਮਸਤਕ ਹੋ ਕੇ, ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਅਤੇ ਖੁਸ਼ੀ ਨਾਲ ਫਿਰ ਮਿਲਣ ਦਾ ਵਾਅਦਾ ਕੀਤਾ ਅਕਸਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਸਾਡੇ ’ਤੇ ਵਿਧਾਤਾ ਦੀ ਕਿੰਨੀ ਕਿਰਪਾ ਹੈ ਅਤੇ ਜਿਸ ਦਿਨ ਇਸ ਕਿਰਪਾ ਨੂੰ ਸਮਝ ਲਵੋਗੇ, ਉਸ ਦਿਨ ਜੀਵਨ ਅਨੰਦ ਨਾਲ ਭਰ ਜਾਵੇਗਾ

ਇਹ ਤਾਂ ਸੁਭਾਵਿਕ ਗੱਲ ਹੈ ਕਿ ਤੁਸੀਂ ਮੁਸਕਰਾਉਂਦੇ ਹੋ ਪਰ ਜਦੋਂ ਤੁਸੀਂ ਮੁਸਕੁਰਾਉਂਦੇ ਹੋ ਤਾਂ ਤੁਸੀਂ ਵਧੀਆ ਮਹਿਸੂਸ ਕਰਦੇ ਹੋ, ਅੰਦਰ ਦੀ ਖੁਸ਼ੀ ਪ੍ਰਗਟ ਹੁੰਦੀ ਹੈ ਅੰਦਰ ਦੀ ਖੁਸ਼ੀ ਹਮੇਸ਼ਾ ਬਰਕਰਾਰ ਰਹੇ, ਇਸ ਲਈ ਜੀਵਨ ’ਚ ‘ਉਤਸ਼ਾਹ’ ਹੋਣਾ ਜ਼ਰੂਰੀ ਹੈ ਇਹ ਉਤਸ਼ਾਹ ਪ੍ਰਾਪਤ ਕਰਨ ਲਈ ‘ਸਵੈ’ ਨੂੰ ਜਾਣ ਕੇ ‘ਸਵੈ-ਪੜਚੋਲ’ ਕਰਨੀ ਚਾਹੀਦੀ ਹੈ ਆਪਣਾ ਉਧਾਰ ਖੁਦ ਕਰੋ

ਇਸ ਲਈ ਆਪਣੇ-ਆਪ ਨੂੰ ਜਾਣਨਾ ਅਤੇ ਪਹਿਚਾਨਣਾ ਹੈ ਦਿਲ ’ਚ ਉਤਸ਼ਾਹ ਦੇ ਬੀਜ ਬੀਜੋਗੇ ਤਾਂ ਉਤਸ਼ਾਹ ਵਧੇਗਾ ਅਤੇ ਜੇਕਰ ਅਸੀਂ ਨਿਰਾਸ਼ਾ ਦੇ ਬੀਜ ਬੀਜਾਂਗੇ ਤਾਂ ਨਿਰਾਸ਼ਾ ਹੀ ਨਿਰਾਸ਼ਾ ਹੋਵੇਗੀ ਸੰਤ-ਮਹਾਤਮਾ ਹਮੇਸ਼ਾ ਕਹਿੰਦੇ ਹਨ ਕਿ ਹਮੇਸ਼ਾ ਆਪਣੀ ਮਸਤੀ ’ਚ ਜੀਓ ਅਤੇ ਆਪਣੇ ਕਰਤਾਰ ਦਾ ਚਿੰਤਨ ਕਰਦਿਆਂ ਦੁਨੀਆਂ ਦੇ ਸਾਰੇ ਫਰਜ਼ਾਂ, ਕਰਮਾਂ ਨੂੰ ਭਲੀਭਾਂਤ ਪੂਰਾ ਕਰੋ

ਸਾਰੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਦਾ ਚਿੰਤਨ ਨਾ ਕਰਕੇ ਉਨ੍ਹਾਂ ਦੇ ਹੱਲ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ ਅਤੇ ਚਿੰਤਨ ‘ਸਵੈ’ ਦਾ ਕਰਨਾ ਚਾਹੀਦਾ ਹੈ ‘ਕਰਮਪ੍ਰਧਾਨ ਵਿਸ਼ਵ ਰਚਿ ਰਾਖਾ, ਜੋ ਜਸ ਕਰਹਿ ਸੋ ਤਸ ਫਲ ਚਾਖਾ’ ਅਰਥਾਤ ਸਮੱਸਿਆ ਸਾਡੀ ਆਪਣੀ ਹੀ ਬਣਾਈ ਗਈ ਹੈ ਅਤੇ ਉਸ ਦਾ ਫਲ ਵੀ ਅਸੀਂ ਭੁਗਤਣਾ ਹੈ

ਪਰ ਜੀਵਨ ’ਚ ਉਤਸ਼ਾਹ ਹੈ ਤਾਂ ਸਾਰੀਆਂ ਸਮੱਸਿਆਵਾਂ ਆਪਣੇ-ਆਪ ਹੱਲ ਹੋ ਜਾਂਦੀਆਂ ਹਨ ਅਤੇ ਨਿਰਾਸ਼ਾ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਸਾਰਿਆਂ ਨਾਲ ਪ੍ਰੇਮ-ਪੂਰਵਕ ਵਿਹਾਰ ਕਰਨਾ, ਅਨੁਸ਼ਾਸ਼ਨ ਜੀਵਨ ਵਿਚ ਹੋਵੇ ਅਤੇ ਚੰਗੇ ਵਿਚਾਰਾਂ ਅਤੇ ਸਦਕਰਮਾਂ ਦਾ ਸਿਰਜਣ, ਜੀਵਨ ’ਚ ਉਤਸ਼ਾਹ ਭਰਦਾ ਹੈ ਉਤਸ਼ਾਹ ਦੇ ਮਹੱਤਵ ਨੂੰ ਜਾਣ ਕੇ ਸਮਝ ਕੇ ਆਪਣੇ ਜੀਵਨ ਦਾ ਉਧਾਰ ਖੁਦ ਕਰੋ ਅਤੇ ਦੂਜਿਆਂ ਨੂੰ ਵੀ ਪ੍ਰੇਰਨਾ ਮਿਲੇ, ਅਜਿਹਾ ਜੀਵਨ ਖੁਦ ਖੁਸ਼ਹਾਲੀ ’ਚ ਜੀਓ -ਆਰ. ਡੀ. ਅਗਰਵਾਲ

Also Read:  Relationships: ਰਿਸ਼ਤੇ ਜੋ ਸਮਾਂ ਤੇ ਦੂਰੀ ਤੋਂ ਪਰੇ ਹੁੰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ