farmer and rats mustache

ਕਿਸਾਨ ਅਤੇ ਚੂਹੇ ਦੀ ਮੁੱਛ

ਇੱਕ ਛੋਟੇ ਜਿਹੇ ਪਿੰਡ ’ਚ ਇੱਕ ਬਹੁਤ ਗਰੀਬ ਕਿਸਾਨ ਰਹਿੰਦਾ ਸੀ ਉਸ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਉਸ ਦੀ ਸ਼ਾਨ ਸਨ ਉਸ ਦੀਆਂ ਮੁੱਛਾਂ ਦੀ ਬਰਾਬਰੀ ਕਰਨ ਵਾਲਾ ਆਸ-ਪਾਸ ਦੇ ਪਿੰਡਾਂ ’ਚ ਕੋਈ ਨਹੀਂ ਸੀ

ਇੱਕ ਦਿਨ ਕਿਸਾਨ ਦੀਆਂ ਮੁੱਛਾਂ ਨਾਲ ਬਹੁਤ ਬੁਰਾ ਹੋਇਆ ਦਿਨਭਰ ਦੀ ਥਕਾਣ ਤੋਂ ਬਾਅਦ ਕਿਸਾਨ ਚੱਟਾਈ ’ਤੇ ਗਹਿਰੀ ਨੀਂਦ ਸੁੱਤਾ ਹੋਇਆ ਸੀ ਤਦ ਇੱਕ ਭੁੱਖਾ ਚੂਹਾ ਖਾਣੇ ਦੀ ਤਲਾਸ਼ ’ਚ ਝੌਂਪੜੀ ’ਚ ਆਇਆ ਬਹੁਤ ਲੱਭਣ ਦੇ ਬਾਵਜ਼ੂਦ ਉਸ ਨੂੰ ਕੁਝ ਵੀ ਨਹੀਂ ਮਿਲਿਆ
ਚੂਹੇ ਨੂੰ ਕਿਸਾਨ ’ਤੇ ਗੁੱਸਾ ਆ ਰਿਹਾ ਸੀ ਕਿ ਇਸ ਇਨਸਾਨ ਨੇ ਉਸ ਦੇ ਖਾਣ ਲਾਇਕ ਇੱਕ ਦਾਣਾ ਵੀ ਘਰ ’ਚ ਨਹੀਂ ਛੱਡਿਆ ਹੈ ਉਹ ਘਰ ਤੋਂ ਬਾਹਰ ਜਾਣ ਹੀ ਵਾਲਾ ਸੀ ਕਿ ਉਦੋਂ ਉਸ ਨੂੰ ਆਰਾਮ ਨਾਲ ਸੁੱਤੇ ਪਏ ਕਿਸਾਨ ਦੀਆਂ ਮੁੱਛਾਂ ਨਜ਼ਰ ਆਈਆਂ

Also Read :-

‘ਮੈਨੂੰ ਭੁੱਖਾ ਰੱਖਣ ਲਈ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ’ ਚੂਹੇ ਨੇ ਸੋਚਿਆ ਅਤੇ ਫਿਰ ਆਪਣੇ ਤਿੱਖੇ ਦੰਦਾਂ ਨਾਲ ਮੁੱਛਾਂ ਨੂੰ ਕੁਤਰ ਦਿੱਤਾ ਫਿਰ ਉਹ ਉੱਥੋਂ ਭੱਜ ਗਿਆ

ਰੋਜ਼ ਦੀ ਤਰ੍ਹਾਂ ਜਦੋਂ ਕਿਸਾਨ ਨੇ ਸਵੇਰੇ ਉੱਠ ਕੇ ਮੁੱਛਾਂ ਤਾਅ ਦੇਣ ਲੱਗਿਆ, ਤਾਂ ਉਸ ਨੂੰ ਝਟਕਾ ਜਿਹਾ ਲੱਗਿਆ ਇੱਕ ਪਾਸੇ ਦੀਆਂ ਮੁੱਛਾਂ ਉਸ ਨੂੰ ਛੋਟੀਆਂ ਲੱਗ ਰਹੀਆਂ ਸਨ ਸ਼ੀਸ਼ੇ ’ਚ ਚਿਹਰਾ ਦੇਖਿਆ ਤਾਂ ਮੁੱਛਾਂ ਦੇਖ ਰੋਣ ਅੱਕਾ ਹੋ ਗਿਆ ਉਸ ਦੀਆਂ ਖੂਬਸੂਰਤ ਮੁੱਛਾਂ ਅੱਧੀਆਂ ਰਹਿ ਗਈਆਂ ਸਨ ਆਖਰ ਅਜਿਹਾ ਕਿਵੇਂ ਹੋ ਗਿਆ? ਫਿਰ ਉਸ ਨੂੰ ਜ਼ਮੀਨ ’ਤੇ ਮੁੱਛਾਂ ਦੇ ਕੱਟੇ ਵਾਲ ਦਿਸੇ ਤਾਂ ਸਾਰੀ ਗੱਲ ਉਸ ਦੀ ਸਮਝ ’ਚ ਆ ਗਈ


‘ਚੂਹੇ….ਚੂਹੇ ਤੂੰ ਮੇਰੀਆਂ ਮੁੱਛਾਂ ਕੁਤਰੀਆਂ ਹਨ’ ਕਿਸਾਨ ਗੁੱਸੇ ਨਾਲ ਚੀਕਿਆ ਫਿਰ ਉਸ ਨੇ ਮਨ ਹੀ ਮਨ ’ਚ ਫੈਸਲਾ ਕੀਤਾ ਕਿ ਮੁੱਛਾਂ ਕੁਤਰਨ ਵਾਲੇ ਚੂਹੇ ਨੂੰ ਮਾਰ ਕੇ ਹੀ ਉਹ ਦਮ ਲਵੇਗਾ ਉਸੇ ਦਿਨ ਕਿਸਾਨ ਬਾਜ਼ਾਰ ਗਿਆ ਅਤੇ ਇੱਕ ਚੂਹੇਦਾਨੀ ਖਰੀਦ ਲਿਆਇਆ ਚੂਹੇ ਨੂੰ ਲਾਲਚ ਦੇਣ ਲਈ ਉਸ ਨੇ ਥੋੜ੍ਹਾ ਗੁੜ ਵੀ ਖਰੀਦਿਆ ਰਾਤ ਨੂੰ ਉਸ ਨੇ ਚੂਹੇਦਾਨੀ ’ਚ ਥੋੜ੍ਹਾ ਜਿਹਾ ਗੁੜ ਰੱਖਿਆ ਉਸ ਦੇ ਆਸ-ਪਾਸ ਵੀ ਥੋੜ੍ਹਾ ਗੁੜ ਖਿਲਾਰ ਦਿੱਤਾ ਤਾਂ ਕਿ ਚੂਹਾ ਚੂਹੇਦਾਨੀ ਤੱਕ ਪਹੁੰਚ ਸਕੇ

ਕਿਸਾਨ ਚੱਟਾਈ ’ਤੇ ਲੇਟ ਗਿਆ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੂੰ ਚੂਹੇ ਦਾ ਬਹੁਤ ਬੇਚੈਨੀ ਨਾਲ ਇੰਤਜ਼ਾਰ ਸੀ ਥੋੜ੍ਹੀ ਦੇਰ ਬਾਅਦ ਕਿਸਾਨ ਨੂੰ ਆਵਾਜ਼ ਸੁਣਾਈ ਦਿੱਤੀ ਤਾਂ ਉਹ ਚੁਕੰਨਾ ਹੋ ਗਿਆ ਉਸ ਨੇ ਦੇਖਿਆ ਕੋਨੇ ਵਾਲੀ ਦੀਵਾਰ ਦੇ ਹੇਠਾਂ ਬਣੇ ਛੇਦ ਰਾਹੀਂ ਇੱਕ ਮੋਟਾ ਚੂਹਾ ਨਿਕਲ ਕੇ ਚੂਹੇਦਾਨੀ ਤੱਕ ਪਹੁੰਚਿਆ ਫਿਰ ਚੂਹੇਦਾਨੀ ਦੇ ਆਸ-ਪਾਸ ਖਿੱਲਰੇ ਗੁੜ ਨੂੰ ਖਾ ਕੇ ਉਹ ਚੂਹੇਦਾਨੀ ’ਚ ਵੜ ਗਿਆ
ਫਟਾਕ ਦੀ ਆਵਾਜ਼ ਹੋਈ ਤਾਂ ਕਿਸਾਨ ਸਮਝ ਗਿਆ ਕਿ ਚੂਹਾ ਚੂਹੇਦਾਨੀ ’ਚ ਕੈਦ ਹੋ ਗਿਆ ਹੈ ਕਿਸਾਨ ਨੇ ਉੱਠ ਕੇ ਲਾਲਟੇਨ ਚਲਾਈ ‘ਮੈਂ ਤੈਨੂੰ ਫੜ ਲਿਆ’ ਕਿਸਾਨ ਖੁਸ਼ੀ ਨਾਲ ਚੀਕਿਆ ਡਰਿਆ ਹੋਇਆ ਚੂਹਾ ਚੂਹੇਦਾਨੀ ਦੇ ਅੰਦਰ ਘਬਰਾਇਆ ਹੋਇਆ ਇੱਧਰ-ਉੱਧਰ ਦੌੜ ਰਿਹਾ ਸੀ

‘ਤੂੰ ਕੀ ਸੋਚਿਆ ਸੀ ਕਿ ਮੇਰੀਆਂ ਖੂਬਸੂਰਤ ਮੁੱਛਾਂ ਨੂੰ ਖਰਾਬ ਕਰਕੇ ਤੂੰ ਆਸਾਨੀ ਨਾਲ ਬਚ ਜਾਏਗਾ? ਕੱਲ੍ਹ ਮੈਂ ਸਭ ਤੋਂ ਪਹਿਲਾਂ ਕੰਮ ਇਹੀ ਕਰਾਂਗਾ ਕਿ ਤੈਨੂੰ ਚੂਹੇਦਾਨੀ ਸਮੇਤ ਪਾਣੀ ’ਚ ਡੁਬੋਕੇ ਮਾਰ ਦੇਵਾਂਗਾ’ ਕਿਸਾਨ ਨੇ ਗੁੱਸੇ ’ਚ ਕਿਹਾ

ਇਹ ਸੁਣ ਕੇ ਚੂਹੇ ਦੀ ਹਾਲਤ ਖਰਾਬ ਹੋ ਗਈ ਡਰ ਨਾਲ ਉਹ ਥਰ-ਥਰ ਕੰਬਣ ਲੱਗਿਆ ਉਸ ਨੂੰ ਲੱਗਿਆ ਕਿ ਹੁਣ ਉਸ ਦਾ ਆਖਰੀ ਸਮਾਂ ਆ ਗਿਆ ਹੈ ‘ਦਇਆ ਕਰੋ’ ਚੂਹਾ ਗਿੜਗਿੜਾਇਆ, ‘ਮੈਨੂੰ ਜਾਣ ਦਿਓ ਮੈਂ ਬਹੁਤ ਭੁੱਖਾ ਸੀ ਇਸ ਲਈ ਗਲਤੀ ਨਾਲ ਤੁਹਾਡੀਆਂ ਮੁੱਛਾਂ ਕੁਤਰ ਦਿੱਤੀਆਂ ਮੈਂ ਵਾਅਦਾ ਕਰਦਾ ਹਾਂ ਕਿ ਅੱਗੇ ਤੋਂ ਫਿਰ ਕਦੇ ਅਜਿਹਾ ਨਹੀਂ ਕਰਾਂਗਾ ਪਰ ਕਿਸਾਨ ਨੇ ਉਸ ਦੀ ਇੱਕ ਨਾ ਮੰਨੀ ਉਹ ਬਹੁਤ ਗੁੱਸੇ ’ਚ ਸੀ ‘ਹੁਣ ਰੋਣ ਦਾ ਕੋਈ ਫਾਇਦਾ ਨਹੀਂ ਹੈ’ ਕਿਸਾਨ ਬੋਲਿਆ, ‘ਮੈਂ ਤੈਨੂੰ ਦੰਡ ਜ਼ਰੂਰ ਦੇਵਾਂਗਾ’ ਚੂਹਾ ਚਲਾਕ ਤਾਂ ਸੀ ਹੀ, ਸੋ ਸਾਰੀ ਰਾਤ ਬਚਣ ਦਾ ਉਪਾਅ ਸੋਚਦਾ ਰਿਹਾ ਦੂਜੇ ਦਿਨ ਵੀ ਕਿਸਾਨ ਜਲਦੀ ਉੱਠ ਗਿਆ ਜਦੋਂ ਉਹ ਤਿਆਰ ਹੋ ਰਿਹਾ ਸੀ, ਤਾਂ ਚੂਹੇ ਨੇ ਕਿਹਾ, ‘ਕੀ ਤੁਸੀਂ ਮੈਨੂੰ ਡੁਬਾਉਣ ਜਾ ਰਹੇ ਹੋ?’

‘ਹਾਂ, ਇਸੇ ਵਕਤ’ ਕਿਸਾਨ ਬੋਲਿਆ
‘ਪਰ ਮੇਰੇ ਭਾਈ, ਕੀ ਇਹ ਸਹੀ ਦੰਡ ਹੋਵੇਗਾ ਤੈਨੂੰ ਤਾਂ ਜੈਸੇ ਕੋ ਤੈਸੇ ਵਾਲਾ ਦੰਡ ਦੇਣਾ ਚਾਹੀਦਾ ਮੈਂ ਤੁਹਾਡੀਆਂ ਮੁੱਛਾਂ ਕੁਤਰੀਆਂ ਹਨ, ਇਸ ਲਈ ਤੁਹਾਨੂੰ ਵੀ ਮੇਰੀਆਂ ਮੁੱਛਾਂ ਕੱਟ ਦੇਣੀਆਂ ਚਾਹੀਦੀਆਂ’ ਚੂਹੇ ਨੇ ਬੜੀ ਚਾਲਾਕੀ ਨਾਲ ਕਿਹਾ
‘ਤੇਰੀਆਂ ਮੁੱਛਾਂ? ਤੇਰੀਆਂ ਤਾਂ ਮੁੱਛਾਂ ਹੀ ਨਹੀਂ ਹਨ ਤੂੰ ਤਾਂ ਚੂਹਾ ਹੈ’ ਕਿਸਾਨ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ

‘ਤੁਸੀਂ ਗਲਤੀ ਕਰ ਰਹੇ ਹੋ’ ਚੂਹੇ ਨੇ ਤੁਰੰਤ ਜਵਾਬ ਦਿੱਤਾ, ‘ਜ਼ਰਾ ਝੁਕ ਕੇ ਦੇਖੋ, ਮੇਰੀਆਂ ਮੁੱਛਾਂ ਜਿੰਨੀਆਂ ਲੰਬੀਆਂ ਮੁੱਛਾਂ ਚੂਹਾ ਜਾਤੀ ’ਚ ਕਿਸੇ ਕੋਲ ਨਹੀਂ’
ਕਿਸਾਨ ਨੇ ਝੁਕ ਕੇ ਚੂਹੇਦਾਨੀ ’ਚ ਦੇਖਿਆ ‘ਅਰੇ ਹਾਂ, ਤੇਰੀਆਂ ਵੀ ਲੰਬੀਆਂ ਮੁੱਛਾਂ ਹਨ’ ਕਿਸਾਨ ਹੈਰਾਨੀ ਨਾਲ ਬੋਲਿਆ ‘ਇਹ ਦੁਨੀਆਂ ਦੇ ਚੂਹਿਆਂ ’ਚ ਸਭ ਤੋਂ ਖੂਬਸੂਰਤ ਮੁੱਛਾਂ ਹਨ’ ਚੂਹਾ ਬੋਲਿਆ, ‘ਮੈਨੂੰ ਇਨ੍ਹਾਂ ’ਤੇ ਨਾਜ਼ ਹੈ ਇਨ੍ਹਾਂ ਨੂੰ ਖੋਹਣ ਦਾ ਮੈਨੂੰ ਬਹੁਤ ਦੁੱਖ ਹੋਵੇਗਾ ਪਰ ਜੋ ਮੈਂ ਕੀਤਾ ਹੈ, ਉਸ ਦੇ ਲਈ ਇਹੀ ਸਜ਼ਾ ਵਾਜ਼ਬ ਹੈ ਤੁਸੀਂ ਕੈਂਚੀ ਨਾਲ ਬਿਨਾਂ ਦੇਰ ਕੀਤੇ ਇਨ੍ਹਾਂ ਨੂੰ ਕੱਟ ਦਿਓ’

ਕਿਸਾਨ ਨੂੰ ਚੂਹੇ ਦੀ ਗੱਲ ਪਸੰਦ ਆਈ ਫਿਰ ਉਹ ਜਿਵੇਂ ਹੀ ਕੈਂਚੀ ਲਿਆਉਣ ਲਈ ਮੁੜਿਆ, ਚੂਹੇ ਨੇ ਕਿਹਾ, ਭਾਈ, ਮੈਨੂੰ ਇਸ ਚੂਹੇਦਾਨੀ ’ਚੋਂ ਬਾਹਰ ਕੱਢੋ ਤਾਂ ਕਿ ਮੈਂ ਆਖਰੀ ਵਾਰ ਆਪਣੀਆਂ ਪਿਆਰੀਆਂ ਮੁੱਛਾਂ ਨੂੰ ਕੰਘੀ ਕਰ ਸਕਾਂ ਰਾਤਭਰ ਇਸ ਪਿੰਜਰੇ ’ਚ ਰਹਿਣ ਕਾਰਨ ਮੁੱਛਾਂ ਉੱਲਝ ਗਈਆਂ ਹਨ

ਫਿਰ ਕਿਸਾਨ ਨੇ ਜਿਵੇਂ ਹੀ ਚੂਹੇਦਾਨੀ ਖੋਲ੍ਹੀ, ਚੂਹਾ ਤੁਰੰਤ ਆਪਣੀ ਖੁੱਡ ’ਚ ਵੜ ਗਿਆ ਚੂਹੇ ਨੂੰ ਖੁੱਡ ’ਚ ਵੜਦਾ ਵੇਖ ਕਿਸਾਨ ਬੋਲਿਆ, ‘ਬਾਹਰ ਆ’ ਅੰਦਰੋਂ ਚੂਹਾ ਹੱਸਦਾ ਹੋਇਆ ਬੋਲਿਆ, ‘ਕਦੇ ਨਹੀਂ ਮੁੱਛਾਂ ਕਾਰਨ ਹੀ ਤਾਂ ਮੁੱਛੜ ਸਿੰਘ ਤੋਂ ਮੇਰੀ ਜਾਨ ਬਚੀ ਹੈ ਫਿਰ ਬਿਨਾਂ ਮੁੱਛਾਂ ਦੇ ਮੇਰੀ ਸ਼ਾਨ ਹੀ ਕੀ ਰਹਿ ਜਾਏਗੀ’ ਕਿਸਾਨ ਗੁੱਸੇ ਨਾਲ ਹੱਥ ਮਲਦਾ ਰਹਿ ਗਿਆ
-ਨਰਿੰਦਰ ਦੇਵਾਂਗਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!