You can also keep the house up-to-date

ਤੁਸੀਂ ਵੀ ਰੱਖ ਸਕਦੇ ਹੋ ਘਰ ਨੂੰ ਅਪ-ਟੂ-ਡੇਟ

ਦੇਖਭਾਲ ਤਾਂ ਹਰੇਕ ਘਰ ਮੰਗਦਾ ਹੈ, ਚਾਹੇ ਨਵਾਂ ਹੋਵੇ ਜਾਂ ਪੁਰਾਣਾ! ਜੇਕਰ ਨਵੇਂ ਘਰ ਦੀ ਦੇਖਭਾਲ ਸਹੀ ਢੰਗ ਨਾਲ ਨਹੀਂ ਕਰਾਂਗੇ ਤਾਂ ਥੋੜ੍ਹੇ ਹੀ ਸਮੇਂ ਵਿੱਚ ਘਰ ਪੁਰਾਣਾ ਲੱਗਣ ਲੱਗੇਗਾ ਅਤੇ ਪ੍ਰੇਸ਼ਾਨੀਆਂ ਦਾ ਕਾਰਨ ਬਣ ਜਾਏਗਾ ਘਰ ਸਿਰਫ਼ ਇੱਟਾਂ ਅਤੇ ਸੀਮਿੰਟ ਜੁੜਨ ਨਾਲ ਨਹੀਂ ਬਣਦਾ, ਉਹ ਤਾਂ ਮਕਾਨ ਹੁੰਦਾ ਹੈ ਘਰ ਉਹੀ ਹੁੰਦਾ ਹੈ, ਜਿੱਥੇ ਘਰ ਦੇ ਸਾਰੇ ਮੈਂਬਰ ਪਿਆਰ ਨਾਲ ਰਹਿੰਦੇ ਹੋਣ ਅਤੇ ਘਰ ਨੂੰ ਘਰ ਸਮਝਕੇ ਉਸਦੀ ਸਹੀ ਦੇਖਭਾਲ ਕਰਦੇ ਹਨ ਜੇਕਰ ਘਰ ਕੁਝ ਪੁਰਾਣਾ ਹੋ ਜਾਏ ਤਾਂ ਉਸਨੂੰ ਜ਼ਿਆਦਾ ਦੇਖ-ਰੇਖ ਦੀ ਜ਼ਰੂਰਤ ਪੈਂਦੀ ਹੈ

Also Read :-

ਉਸਦੀ ਦਿਸ਼ਾ ਵਿਗੜਨ ਤੋਂ ਪਹਿਲਾਂ ਉਸਨੂੰ ਸੰਭਾਲ ਲਿਆ ਜਾਏ ਤਾਂ ਉਹ ਜ਼ਿਆਦਾ ਸਮੇਂ ਤੱਕ ਤੁਹਾਡਾ ਸਾਥ ਦੇਵੇਗਾ

  • ਬਿਜਲੀ ਦੀ ਵਾਇਰਿੰਗ ’ਤੇ ਸਹੀ ਧਿਆਨ ਦੇਣਾ ਚਾਹੀਦਾ ਹੈ ਕਿਤੇ ਵੀ ਨੰਗੀ ਤਾਰ ਦਿਸੇ ਤਾਂ ਤੁਰੰਤ ਉਸਨੂੰ ਬਦਲਵਾ ਲਓ ਬਿਜਲੀ ਦੇ ਮਾਮਲੇ ’ਚ ਥੋੜ੍ਹੀ-ਜਿੰਨੀ ਵੀ ਲਾਪਰਵਾਹੀ ਵੱਡੀ ਮੁਸੀਬਤ ’ਚ ਪਾ ਸਕਦੀ ਹੈ ਬਿਜਲੀ ਦੇ ਕੁਨੈਕਸ਼ਨ ਜਿੱਥੋਂ ਢਿੱਲੇ ਹੋਣ, ਉਸਨੂੰ ਠੀਕ ਕਰਵਾਉਣ ’ਚ ਜਰਾ-ਜਿੰਨੀ ਵੀ ਢਿੱਲ ਨਹੀਂ ਵਰਤਣੀ ਚਾਹੀਦੀ
  • ਸੀਲਨ ਆਦਿ ਹੋਣ ’ਤੇ ਉਸਨੂੰ ਸੁੱਕ ’ਤੇ ਹੀ ਠੀਕ ਕਰਵਾਓ, ਨਹੀਂ ਤਾਂ ਸੀਲਨ ਹੌਲੀ-ਹੌਲੀ ਪੂਰੇ ਘਰ ’ਚ ਫੈਲ ਜਾਏਗੀ ਕਿਉਂਕਿ ਸੀਲਨ ਕਈ ਬਿਮਾਰੀਆਂ ਨੂੰ ਜਨਮ ਦੇਣ ’ਚ ਸਹਾਇਕ ਹੈ
  • ਘਰ ’ਚ ਟੁੱਟ-ਭੱਜ ਹੁੰਦੀ ਰਹਿੰਦੀ ਹੈ, ਜਿਸਦੀ ਤੁਰੰਤ ਮੁਰੰਮਤ ਕਰਵਾ ਲੈਣੀ ਚਾਹੀਦੀ ਹੈ ਜਿਸ ਜਗ੍ਹਾ ਤੋਂ ਕਿਤੇ ਸੀਮਿੰਟ ਡਿੱਗ ਰਿਹਾ ਹੋਵੇ ਜਾਂ ਭੁਰ ਰਿਹਾ ਹੋਵੇ, ਉਸਨੂੰ ਚੰਗੀ ਤਰ੍ਹਾ ਖੁਰਚਵਾਕੇ ਅਤੇ ਸਾਫ਼ ਕਰਵਾਕੇ ਨਵਾਂ ਸੀਮਿੰਟ ਭਰਵਾ ਦਿਓ
  • ਪਾਣੀ ਦੀ ਲੀਕੇਜ਼ ਹੋਣ ’ਤੇ ਬਿਨਾਂ ਦੇਰੀ ਕੀਤਿਆਂ ਠੀਕ ਕਰਵਾ ਲੈਣੀ ਚਾਹੀਦੀ ਹੈ
  • ਸਮੇਂ-ਸਮੇਂ ’ਤੇ ਲਕੜੀ ਦੇ ਵਾਰਡਰੋਬ, ਪੁਰਾਣੇ ਪਲੰਘ ਅਤੇ ਲਕੜੀ ਦੇ ਫਰਨੀਚਰ ਨੂੰ ਐਂਟੀ-ਟਰਮਾਈਟ ਸਪਰੇਅ ਕਰਵਾਉਂਦੇ ਰਹਿਣਾ ਚਾਹੀਦਾ ਤਾਂਕਿ ਸਿਉਂਕ ਲੱਗਣ ਦਾ ਖ਼ਤਰਾ ਨਾ ਰਹੇ ਜੇਕਰ ਕਿਤੇ ਸਿਉਂਕ ਦੀ ਸ਼ੁਰੂਆਤ ਹੋਵੇ ਤਾਂ ਉਸ ਹਿੱਸੇ ਦੀ ਲਕੜੀ ਬਦਲਵਾ ਕੇ ਨਵੀਂ ਲਗਵਾ ਲਓ, ਜਿਸ ਨਾਲ ਸਿਉਂਕ ਅੱਗੇ ਨਾ ਵਧ ਸਕੇ
  • ਦਾਗ-ਧੱਬੇ ਹੋਣ ਜਾਣ ’ਤੇ ਕੁਝ ਸਮੇਂ ਦੇ ਅੰਤਰਾਲ ’ਚ ਟਚ-ਅਪ ਕਰਵਾਉਂਦੇ ਰਹੋ ਜੇਕਰ ਸਫੇਦੀ ਕਰਵਾਉਣ ’ਚ ਕੁਝ ਸਮਾਂ ਹੋਵੇ ਜਾਂ ਆਰਥਿਕ ਸਥਿਤੀ ਅਜੇ ਇਜਾਜ਼ਤ ਨਾ ਦੇ ਰਹੀ ਹੋਵੇ, ਤਾਂ ਅਜਿਹੇ ’ਚ ਉਸ ਜਗ੍ਹਾ ਨੂੰ ਛੁਪਾਉਣ ਲਈ ਵਾਲ-ਹੈਂਗਿਗ ਜਾਂ ਸੀਨਰੀ ਆਦਿ ਲਗਾਕੇ ਉਸਨੂੰ ਲੁਕੋਇਆ ਜਾ ਸਕਦਾ ਹੈ
  • ਘਰ ਦੇ ਅੰਦਰ ਦੀ ਸਫ਼ਾਈ ਦੇ ਨਾਲ ਬਾਹਰ ਦੀ ਵੀ ਓਨੀ ਦੇਖ-ਰੇਖ ਕਰਨੀ ਚਾਹੀਦੀ ਜੇਕਰ ਘਰ ਬਾਹਰੋਂ ਜ਼ਿਆਦਾ ਖਰਾਬ ਹੋ ਰਿਹਾ ਹੈ ਅਤੇ ਅੰਦਰੋਂ ਠੀਕ ਹੋਵੇ ਤਾਂ ਅਜਿਹੇ ’ਚ ਬਾਹਰੀ-ਲੁਕ ਨੂੰ ਬਣਾਈ ਰੱਖਣ ਲਈ ਉਸ ’ਤੇ ਸਮੋਸਮ ਜਾਂ ਵਾਲ-ਪੇਂਟ ਆਦਿ ਕਰਵਾ ਲੈਣਾ ਚਾਹੀਦਾ

ਆਪਣੇ ਆਸ਼ਿਆਨੇ ਦੀ ਥੋੜ੍ਹੀ-ਜਿਹੀ ਜ਼ਿਆਦਾ ਦੇਖਭਾਲ ਕਰਕੇ ਤੁਸੀਂ ਉਸਨੂੰ ਸੰਵਾਰ ਸਕਦੇ ਹੋ
-ਸੁਨੀਤਾ ਰਾਣੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!