insurance sector growing demand for professionals

ਇੰਸ਼ੋਰੈਂਸ ਸੈਕਟਰ: ਪ੍ਰੋਫੈਸ਼ਨਲਾਂ ਦੀ ਵਧ ਰਹੀ ਮੰਗ

ਇੰਸ਼ੋਰੈਂਸ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ, ਜਿਸ ਦੇ ਚੱਲਦਿਆਂ ਪ੍ਰੋਫੈਸ਼ਨਲਾਂ ਦੀ ਡਿਮਾਂਡ ਕਾਫੀ ਵਧ ਗਈ ਹੈ

ਜੇਕਰ ਤੁਸੀਂ ਵੀ ਇੰਸ਼ੋਰੈਂਸ ਸੈਕਟਰ ’ਚ ਕਰੀਅਰ ਬਣਾਉਣ ਦਾ ਸੋਚ ਰਹੇ ਹੋ ਤਾਂ ਇਹ ਸਮਾਂ ਕਾਫੀ ਚੰਗਾ ਹੈ, ਖਾਸ ਕਰਕੇ ਕੋਰੋਨਾ ਤੋਂ ਬਾਅਦ ਇੰਸ਼ੋਰੈਂਸ ਦੇ ਹੈਲਥ ਸੈਕਟਰ ’ਚ ਬੂਸਟ ਆਇਆ ਹੈ ਅੱਜ ਦੇ ਸਮੇਂ ਲਗਭਗ ਹਰ ਹਲਾਤ ਨਾਲ ਨਿਪਟਣ ਲਈ ਬੀਮਾ ਕੰਪਨੀਆਂ ਕੋਲ ਪਾੱਲਿਸੀ ਹੈ

Also Read :-

ਜੀਵਨ ਬੀਮਾ, ਯਾਤਰਾ ਬੀਮਾ, ਵਾਹਨ ਬੀਮਾ, ਸਿਹਤ ਬੀਮਾ ਅਤੇ ਰਿਹਾਇਸ਼ੀ ਬੀਮਾ ਸਭ ਤੋਂ ਜ਼ਿਆਦਾ ਪ੍ਰਚੱਲਿਤ ਹਨ

ਕੌਮਾਂਤਰੀ ਫੋਕਸ:

ਇੰਸ਼ਯੋਰੈਂਸ ਕਿਸੇ ਵੀ ਵਿਅਕਤੀ ਦੇ ਧੰਨ, ਅਸੈਟਸ, ਲਾਈਫ ਅਤੇ ਸੰਪੱਤੀਆਂ ਨੂੰ ਸੁਰੱਖਿਅਤ ਰੱਖਣ ਦਾ ਇੱਕ ਬਹੁਤ ਹੀ ਪ੍ਰਸਿੱਧ ਤਰੀਕਾ ਹੈ ਵਿਕਸਤ ਜਿਵੇਂ ਕਿ ਅਮਰੀਕਾ ਅਤੇ ਇੰਗਲੈਂਡ ’ਚ ਇਹ ਸੈਕਟਰ ਕਾਫ਼ੀ ਵਿਸ਼ਵਾਸਯੋਗ ਅਤੇ ਸਿਸਟੇਮੈਟਿਕ ਹੈ ਭਾਰਤ ’ਚ, ਇਨ੍ਹਾਂ ਸਿਸਟਮਾਂ ਦਾ ਹਾਲੇ ਵਿਕਾਸ ਹੋ ਰਿਹਾ ਹੈ ਅਤੇ ਹਾਲੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਹੱਤਵਪੂਰਨ ਬਣਨ ’ਚ ਸਮਾਂ ਲੱਗੇਗਾ ਐੱਲਆਈਸੀ (ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਅਨ ਲਿ.) ਅਤੇ ਜੀਆਈਸੀ (ਜਨਰਲ ਇੰਸ਼ੋਰੈਂਸ ਕੰਪਨੀ ਆਫ ਇੰਡੀਆਂ ਲਿ.) ਵਰਗੀਆਂ ਕੰਪਨੀਆਂ ਕਾਫੀ ਵਿਸ਼ਵਾਸਯੋਗ ਕੰਪਨੀਆਂ ’ਚੋਂ ਦੋ ਮਸ਼ਹੂਰ ਕੰਪਨੀਆਂ ਹਨ ਇਨ੍ਹਾਂ ਤੋਂ ਇਲਾਵਾ, ਸਾਰੀਆਂ ਪ੍ਰਾਈਵੇਟ ਕੰਪਨੀਆਂ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾੱਰਿਟੀ (ਆਈਆਰਡੀਏ) ਐਕਟ ਤਹਿਤ ਕੰਮ ਕਰਦੀ ਹੈ

ਐਜ਼ੂਕੇਸ਼ਨ:

ਇਸ ਖੇਤਰ ’ਚ ਜਾਣ ਲਈ ਤੁਸੀਂ 12ਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਸਕਦੇ ਹੋ, ਪਰ ਵਿਸ਼ੇ ਦਾ ਪੂਰਾ ਗਿਆਨ ਲੈਣ ਲਈ ਬੀਮਾ ਸਾਇੰਸ ਨਾਲ ਸਬੰਧਿਤ ਕੋਰਸਾਂ ’ਚ ਗ੍ਰੈਜੂਏਟ ਡਿਗਰੀ ਲਈ ਮੈਥ ਜਾਂ ਸਟੈਟੀਸਟਿਕਸ ’ਚ 55 ਪ੍ਰਤੀਸ਼ਤ ਅੰਕਾਂ ਨਾਲ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ ਜਦਕਿ ਪੀਜੀ ਡਿਪਲੋਮਾ, ਮਾਸਟਰਜ਼ ਡਿਗਰੀ ਅਤੇ ਸਰਟੀਫਿਕੇਟ ਕੋਰਸ ਲਈ ਮੈਥਸ-ਸਟੈਟੀਸਟਿਕਸ, ਇਕੋਨਾਮੇਟਰਿਕਸ ਸਬਜੈਕਟ ’ਚ ਗ੍ਰੈਜੂਏਟ ਜ਼ਰੂਰੀ ਹੈ ਸਟੂਡੈਂਟਸ, ਇੰਸਟੀਚਿਊਟ ਆਫ਼ ਐਕਚੂਰੀਜ਼ ਆਫ਼ ਇੰਡੀਆ ਨੂੰ ਮੈਂਬਰ ਦੇ ਤੌਰ ’ਤੇ ਵੀ ਜੁਆਇਨ ਕਰ ਸਕਦੇ ਹਨ ਬੀਮੇ ਨਾਲ ਸਬੰਧਿਤ ਪ੍ਰੋਫੈਸ਼ਨਲ ਬਣਨ ਲਈ ਸਟੂਡੈਂਟਸ ਨੂੰ ਐਕਚੂਰੀਅਲ ਸੁਸਾਇਟੀ ਆਫ਼ ਇੰਡੀਆ ਦਾ ਫੈਲੋ ਮੈਂਬਰ ਹੋਣਾ ਜ਼ਰੂਰੀ ਹੈ ਇਹ ਇੰਸਟੀਚਿਊਟ ਇਸ ’ਚ ਕੋਰਸਸ ਵੀ ਕਰਵਾਉਂਦਾ ਹੈ

ਕੁਝ ਪ੍ਰਮੁੱਖ ਸਿਲੇਬਸ:

 • ਪੀਜੀ ਡਿਪਲੋਮਾ ਇੰਨ ਰਿਸਕ ਐਂਡ ਇੰਸ਼ੋਰੈਂਸ ਮੈਨੇਜਮੈਂਟ
 • ਪੀਜੀ ਡਿਪਲੋਮਾ ਇੰਨ ਇੰਸ਼ੋਰੈਂਸ ਸਾਇੰਸ
 • ਬੀਐੱਸਸੀ ਇੰਨ ਐਕਚੂਰੀਅਲ ਸਾਇੰਸ
 • ਬੀਏ ਇਨ ਇੰਸ਼ੋਰੈਂਸ
 • ਮਾਸਟਰ ਪ੍ਰੋਗਰਾਮ ਇੰਨ ਇੰਸ਼ੋਰੈਂਸ ਬਿਜਨੈੱਸ
 • ਐੱਮਐੱਸਸੀ ਇੰਨ ਐਕਚੂਰੀਅਲ ਸਾਇੰਸ
 • ਐੱਮਬੀਏ ਇੰਨ ਇੰਸ਼ੋਰੈਂਸ
 • ਐੱਮਬੀਏ ਇੰਨ ਇੰਸ਼ੋਰੈਂਸ ਐਂਡ ਬੈਂਕਿੰਗ

ਆੱਪਰਚੁਨਿਟੀ:

ਐਕਚੂਰੀਅਲ ਸਾਇੰਸ ਦੀ ਡਿਗਰੀ ਰੱਖਣ ਵਾਲਿਆਂ ਲਈ ਇਨ੍ਹਾਂ ਦਿਨਾਂ ’ਚ ਨੌਕਰੀਆਂ ਲਈ ਕਈ ਰਸਤੇ ਖੁੱਲ੍ਹ ਗਏ ਹਨ ਇੰਸ਼ੋਰੈਂਸ, ਬੈਂਕਿੰਗ, ਬੀਪੀਓ/ਕੇਪੀਓ, ਆਈਟੀ ਸੈਕਟਰ, ਮਲਟੀਨੈਸ਼ਨਲ ਕੰਪਨੀਆਂ, ਫਾਈਨੈਂਸ਼ੀਅਲ ਕੰਪਨੀਆਂ ਆਦਿ ’ਚ ਇਨ੍ਹਾਂ ਲਈ ਚੰਗੇ ਮੌਕੇ ਹੁੰਦੇ ਹਨ ਦੂਜੇ ਪਾਸੇ, ਬੀਪੀਓ ਕੰਪਨੀ ’ਚ ਵੀ ਜ਼ੋਖਮ ਬਾਰੇ ਵਿਸ਼ਲੇਸ਼ਣ ਕਰਨ ਲਈ ਵੱਡੇ ਪੈਮਾਨੇ ’ਤੇ ਐਕਚੂਰੀਅਲ ਪ੍ਰੋਫੈਸ਼ਨਲਸ ਦੀ ਹਾਈਰਿੰਗ ਹੁੰਦੀ ਹੈ ਬੀਪੀਓ ’ਚ ਕੰਮ ਕਰਨ ਵਾਲੇ ਐਕਚੂਰੀ ਪ੍ਰੋਫੈਸ਼ਨਲਸ ਦੀ ਸੈਲਰੀ ਵੀ ਆਮ ਬੀਪੀਓ ਐਂਪਲਾੱਇਜ਼ ਦੀ ਤੁਲਨਾ ’ਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ ਭਾਰਤ ’ਚ ਸੰਭਾਵਨਾਵਾਂ ਇਸ ਲਈ ਵੀ ਜ਼ਿਆਦਾ ਹਨ,

ਕਿਉਂਕਿ ਵਿਸ਼ਵੀ ਗਾਹਕਾਂ ਨੂੰ ਘੱਟ ਸੰਸਾਧਨ ਅਤੇ ਘੱਟੋ-ਘੱਟ ਲਾਗਤ ’ਚ ਚੰਗੀਆਂ ਸੁਵਿਧਾਵਾਂ ਮੁਹੱਈਆ ਕਰਾ ਰਹੇ ਹਨ ਵੈਸੇ, ਅੱਜ ਐਕਚੂਰੀਅਲ ਪ੍ਰੋਫੈਸ਼ਨਲ ਦੀ ਡਿਮਾਂਡ ਸਰਕਾਰੀ ਅਤੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ’ਚ ਹੀ ਨਹੀਂ, ਸਗੋਂ ਟੈਰਿਫ ਐਡਵਾਇਜ਼ਰੀ ਕਮੇਟੀ, ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾੱਰਿਟੀ (ਆਈਆਰਡੀਏ), ਸੋਸ਼ਲ ਸਕਿਓਰਿਟੀ ਸਕੀਮ, ਫਾਈਨੈਂਸ਼ੀਅਲ ਐਨਾਲਿਸਸ ਫਰਮ ’ਚ ਵੀ ਹੈ ਪ੍ਰਾਈਵੇਟ ਕੰਪਨੀਆਂ ’ਚ ਐੱਚਡੀਐੱਫਸੀ, ਆਈਸੀਆਈਸੀਆਈ, ਕੋਟਕ ਮਹਿੰਦਰਾ ਅਤੇ ਬਿਰਲਾ ਸਨਲਾਈਫ ਵਰਗੀਆਂ ਕੰਪਨੀਆਂ ’ਚ ਵੀ ਨੌਕਰੀ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਐਕਚੂਰੀਅਲ ਪ੍ਰੋਫੈਸ਼ਨਲਸ ਦੀ ਮੰਗ ਉਨ੍ਹਾਂ ਸਾਰੇ ਸੈਕਟਰਾਂ ’ਚ ਹੁੰਦੀ ਹੈ, ਜਿੱਥੇ ਵਿੱਤੀ ਜ਼ੋਖਮ ਦੀ ਗੁੰਜਾਇਸ਼ ਹੁੰਦੀ ਹੈ

ਇਸ ਰੂਪ ’ਚ ਮਿਲਣਗੀਆਂ ਨੌਕਰੀਆਂ:

ਡਿਵੈਲਪਮੈਂਟ ਆਫਿਸਰ:

ਇਨ੍ਹਾਂ ਦਾ ਕੰਮ ਕੰਪਨੀ ਲਈ ਨਵੀਆਂ ਯੋਜਨਾਵਾਂ ਤਿਆਰ ਕਰਨਾ ਹੈ ਪੁਰਾਣੀ ਪਾੱਲਿਸੀ ਨੂੰ ਵੀ ਆਕਰਸ਼ਕ ਬਣਾਉਣ ਦਾ ਕੰਮ ਇਹ ਕਰਦੇ ਹਨ

ਐਕਚੂਅਰੀ:

ਐਕਚੂਅਰੀ ਪ੍ਰੋਫੈਸ਼ਨਲ ਬਿਮਾਰੀ, ਦੇਹਾਂਤ, ਹਾਦਸਾ, ਅਪੰਗਤਾ ਆਦਿ ਦੀ ਸਥਿਤੀ ’ਚ ਜ਼ੋਖਮ ਦਾ ਮੁਲਾਂਕਣ ਕਰਦੇ ਹਨ ਬੀਮਾਯੁਕਤ ਵਿਅਕਤੀ ਨੂੰ ਕਿੰਨੇ ਰੁਪਏ ਦੇਣੇ ਹਨ, ਇਹ ਵੀ ਤੈਅ ਕਰਦੇ ਹਨ

ਅੰਡਰਰਾਈਟਰ:

ਇਹ ਬੀਮਾ ਕੰਪਨੀ ਨੂੰ ਜ਼ੋਖਮ ਦਾ ਮੁਲਾਂਕਣ ਅਤੇ ਬੀਮਾ ਦਰਾਂ ਤੈਅ ਕਰਨ ’ਚ ਮੱਦਦ ਕਰਦੇ ਹਨ ਇਸ ’ਤੇ ਕੰਪਨੀ ਨਫੇ-ਨੁਕਸਾਨ ਦਾ ਹਿਸਾਬ ਲਗਾਉਂਦੀ ਹੈ ਹਰ ਬੀਮਾ ਕੰਪਨੀ ’ਚ ਇਨ੍ਹਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ

ਰਿਸਕ ਮੈਨੇਜਰ:

ਸਾਰੀਆਂ ਬੀਮਾ ਕੰਪਨੀਆਂ ਆਪਣੇ ਜ਼ੋਖਮ ਨੂੰ ਘੱਟ ਕਰਨ ਲਈ ਰਿਸਮ ਮੈਨੇਜਰਾਂ ਨੂੰ ਨਿਯੁਕਤ ਕਰਦੀ ਹੈ

ਇੰਸ਼ੋਰੈਂਸ ਏਜੰਟ:

ਇਹ ਗਾਹਕਾਂ ਨੂੰ ਸੇਵਾਵਾਂ ਅਤੇ ਮੱਦਦ ਕਰਦੇ ਹਨ ਬੀਮਾ ਬਰਾਂਡਾਂ ਦੇ ਪ੍ਰਚਾਰ ਲਈ ਯੋਜਨਾਵਾਂ ’ਤੇ ਵੀ ਕੰਮ ਕਰਦੇ ਹਨ ਇੱਕ ਇਸ਼ੋਰੈਂਸ ਏਜੰਟ ਨੂੰ ਬਾਜ਼ਾਰ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ

ਕੇ੍ਰਡਿਟ ਕਾਰਡ ਏਜੰਟ:

ਇਹ ਪ੍ਰੋਡਕਟ ਅਤੇ ਸੇਵਾਵਾਂ ਨੂੰ ਗਾਹਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਂਦੇ ਹਨ

ਕੇ੍ਰਡਿਟ ਰਿਸਰਚ ਐਨਾਲਿਸਟ:

ਇਹ ਕੰਪਨੀ ਦੇ ਰਿਕਾਰਡ ਦਾ ਅਧਿਐਨ ਕਰਦੇ ਹਨ ਅਤੇ ਕਲਾਇੰਟ ਨੂੰ ਬਾਜ਼ਾਰ ਦੇ ਟਰੈਂਡ ਤੋਂ ਜਾਣੂ ਕਰਵਾਉਂਦੇ ਹਨ

ਸਰਵੇਅਰ:

ਇਹ ਮੁੱਖ ਆਫਤਾਂ, ਜਿਵੇਂ- ਅੱਗ ਲੱਗਣਾ, ਵਿਸਫੋਟ, ਭੂਚਾਲ, ਹੜ੍ਹ ਅਤੇ ਦੰਗਿਆਂ ਆਦਿ ਦੀ ਸਥਿਤੀ ’ਚ ਸਰਵੇ ਦਾ ਕੰਮ ਕਰਦੇ ਹਨ ਇਨ੍ਹਾਂ ਦਾ ਪਹਿਲਾ ਕੰਮ ਲੋਕੇਸ਼ਨ ’ਤੇ ਜਾ ਕੇ ਨੁਕਸਾਨ ਦਾ ਮੁਲਾਂਕਣ ਕਰਨਾ ਹੁੰਦਾ ਹੈ

ਜਾੱਬ ਪ੍ਰਾਪਤ ਕਰਨ ਲਈ ਜ਼ਰੂਰੀ ਟਿਪਸ:

ਇੰਸ਼ੋਰੈਂਸ ’ਚ ਆਪਣੀ ਗ੍ਰੈਜੂਏਸ਼ਨ ਜਾਂ ਪੋਸਟ-ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਕਿਸੇ ਇੰਸ਼ੋਰੈਂਸ ਪ੍ਰੋਫੈਸ਼ਨਲ ਦੇ ਤੌਰ ’ਤੇ ਜਾੱਬ ਪ੍ਰਾਪਤ ਕਰਨ ਲਈ ਹੇਠ ਲਿਖੇ ਟਿਪਸ ਫਾਲੋ ਕਰ ਸਕਦੇ ਹੋ

 • ਜਾੱਬ ਦੀ ਸ਼ੁਰੂਆਤ ਕਰਨ ਲਈ ਵਧੀਆ ਇੰਸ਼ੋਰੈਂਸ ਕੰਪਨੀਆਂ ਦੀ ਵੈੱਬਸਾਈਟ ਸਮੇਂ-ਸਮੇਂ ’ਤੇ ਚੈੱਕ ਕਰਦੇ ਰਹੋ ਅਤੇ ਸਹੀਂ ਜਾੱਬ ਲਈ ਅਪਲਾਈ ਕਰ ਦਿਓ
 • ਆਪਣੀ ਮਿੱਤਰਤਾ ਅਤੇ ਜਾਣ-ਪਹਿਚਾਣ ਦਾ ਦਾਇਰਾ ਕਾਫੀ ਵਧਾਓ, ਤਾਂ ਕਿ ਭਵਿੱਖ ’ਚ ਇਸ਼ੋਰੈਂਸ ਡੀਲਜ਼ ਲਈ ਗੱਲਬਾਤ ਕਰਨ ਲਈ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਰੈਫਰੈਂਸ ਪ੍ਰਾਪਤ ਹੋ ਸਕਣ
 • ਸੇÇਲੰਗ ਸਕਿੱਲਸ, ਬਿਜ਼ਨੈੱਸ ਐਟੀਕੇਟ ਅਤੇ ਬਿਜਨੈੱਸ ਕੰਮਊਨੀਕੇਸ਼ਨ ਸਬੰਧੀ ਸਾਰੀਆਂ ਜ਼ਰੂਰੀ ਕਿਤਾਬਾਂ ਪੜ੍ਹੋ
 • ਲੇਟੈਸਟ ਵਰਲਡ ਇੰਸ਼ੋਰੈਂਸ ਆਉਣ ਅਤੇ ਉਨ੍ਹਾਂ ਨਵੀਆਂ ਸਟਰੈਟਜੀਜ਼ ਤੋਂ ਅਪਡੇਟਡ ਰਹੋ ਜਿਨ੍ਹਾਂ ਨੂੰ ਅਪਣਾਇਆ ਜਾ ਰਿਹਾ ਹੈ
 • ਇੰਸ਼ੋਰੈਂਸ ਪਾੱਲਸੀਜ਼ ’ਚ ਲਾਗੂ ਕੀਤੇ ਜਾ ਸਕਣ ਵਾਲੇ ਆਈਆਰਡੀਏ ਵੱਲੋਂ ਬਣਾਏ ਜਾ ਰਹੇ ਵੱਖ-ਵੱਖ ਲਾੱਅਜ਼ ਅਤੇ ਰੈਗੂਲੇਸ਼ਨਸ ਅਤੇ ਆਗਾਮੀ ਸੋਧਾਂ ਤੋਂ ਅਪਡੇਟਿਡ ਰਹੋ
 • ਟਾੱਪ ਫਾਈਨੈਂਸ ਕੰਪਨੀਆਂ ਅਤੇ ਉਨ੍ਹਾਂ ਦੇ ਸਟਾੱਕ ਐਕਸਚੈਂਜ ਸਟੇਟਸ ਤੋਂ ਅਪਡੇਟਿਡ ਰਹੋ ਤਾਂ ਕਿ ਤੁਸੀਂ ਉਨ੍ਹਾਂ ਅਨੁਸਾਰ ਆਪਣੀ ਇੰਸ਼ੋਰੈਂਸ ਸੇÇਲੰਗਸ ਅਤੇ ਗੱਲਬਾਤ/ਨੈਗੋਸੀਏਸ਼ਨ ਕਰ ਸਕੋ

ਜਾੱਬ ਪ੍ਰਾੱਸਪੈਕਟਸ:

ਕਿਸੇ ਇੰਸ਼ੋਰੈਂਸ ਪੇਸ਼ੇਵਰ ਲਈ ਜਾੱਬ ਪ੍ਰਾੱਸਪੈਕਟ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਤੁਸੀਂ ਕਿਸੇ ਇੰਸ਼ੋਰੈਂਸ ਏਜੰਟ ਦੇ ਤੌਰ ’ਤੇ ਕੰਮ ਕਰ ਸਕਦੇ ਹੋ ਅਤੇ ਤੁਹਾਡਾ ਮੁੱਖ ਕੰਮ ਲੋਕਾਂ ਨੂੰ ਇੰਸ਼ੋਰੈਂਸ ਪਾੱਲਸੀਜ਼ ਵੇਚਣਾ ਹੋਵੇਗਾ ਇਸ ਕੰਮ ਲਈ ਤੁਹਾਨੂੰ ਇੱਕ ਟਾਰਗੇਟ ਅਮਾਊਂਟ ਦਿੱਤਾ ਜਾਏਗਾ ਜੋ ਤੁਹਾਨੂੰ ਪ੍ਰੀਮੀਅਮ ਜ਼ਰੀਏ ਕਮਾਉਣਾ ਹੋਵੇਗਾ ਇਸ ਦੇ ਬਦਲੇ ’ਚ ਤੁਹਾਨੂੰ ਕਮਿਸ਼ਨ ਦਿੱਤਾ ਜਾਏਗਾ ਹੋਰ ਜਾੱਬਸ ’ਚ ਸੇਲਸ ਮੈਨੇਜਰ-ਇੰਸ਼ੋਰੈਂਸ ਸ਼ਾਮਲ ਹਨ, ਜਿਸ ਤਹਿਤ ਤੁਹਾਨੂੰ ਵੱਖ-ਵੱਖ ਇੰਸ਼ੋਰੈਂਸ ਪਾੱਲਸੀਜ਼ ਵੇਚਣ ਲਈ ਇੰਸ਼ੋਰੈਂਸ ਏਜੰਟ ਦੀ ਟੀਮ ਨੂੰ ਹੈਂਡਲ ਕਰਨਾ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਇੱਕ ਇੰਸ਼ੋਰੈਂਸ ਅੰਡਰਰਾਈਟਰ/ਜ਼ੋਖਮ ਆਂਕਣਕਰਤਾ ਦੇ ਤੌਰ ’ਤੇ ਵੀ ਜਾੱਬ ਕਰ ਸਕਦੇ ਹੋ

ਸੈਲਰੀ ਪੈਕਜ:

ਇਸ ਖੇਤਰ ’ਚ ਕੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰੋਫੈਸ਼ਨਲਸ ਨੂੰ ਚੰਗੀ ਸੈਲਰੀ ਪੈਕਜ ਮਿਲ ਜਾਂਦੀ ਹੈ ਤੁਹਾਡੀ ਸ਼ੁਰੂਆਤੀ ਸੈਲਰੀ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਹੁੰਦੀ ਹੈ ਜੇਕਰ ਤੁਹਾਡੇ ਕੋਲ ਇਸ ਖੇਤਰ ’ਚ ਕੰਮ ਕਰਨ ਦਾ 8 ਤੋਂ 10 ਸਾਲ ਦਾ ਕੰਮ ਦਾ ਤਜ਼ੁਰਬਾ ਹੈ, ਤਾਂ ਸਾਲਾਨਾ ਸੈਲਰੀ 10 ਤੋਂ 20 ਲੱਖ ਰੁਪਏ ਤੱਕ ਵੀ ਮਿਲ ਸਕਦੀ ਹੈ

ਡਿਮਾਂਡ ਐਂਡ ਸਪਲਾਈ:

ਇੰਸ਼ੋਰੈਂਸ ਪੇਸ਼ੇਵਰਾਂ ਦੀ ਮੰਗ ਅੱਜ-ਕੱਲ੍ਹ ਕਾਫ਼ੀ ਜ਼ਿਆਦਾ ਹੈ ਸਟੇਟੀਸਟਿਕਸ ਅਨੁਸਾਰ ਦੁਨੀਆਂ ਦੀ ਸਿਰਫ਼ 14 ਪ੍ਰਤੀਸ਼ਤ ਜਨਸੰਖਿਆ ਤੱਕ ਇੰਸ਼ੋਰੈਂਸ ਪੇਸ਼ੇਵਰਾਂ ਨੇ ਆਪਣੀ ਪਹੁੰਚ ਬਣਾਈ ਹੈ, ਜਿਸ ਦਾ ਇੱਕ ਅਰਥ ਇਹ ਹੈ ਕਿ ਹਾਲੇ ਵੀ 86 ਪ੍ਰਤੀਸ਼ਤ ਜਨਸੰਖਿਆ ਨੂੰ ਲੈ ਕੇ ਕਾਫ਼ੀ ਸੰਭਾਵਨਾਵਾਂ ਮੌਜ਼ੂਦ ਹਨ ਇਸ ਲਈ ਮੁੱਖ ਰੂਪ ਨਾਲ ਸਪਲਾਈ ਦੀ ਤੁਲਨਾ ’ਚ ਡਿਮਾਂਡ ਕਾਫ਼ੀ ਜ਼ਿਆਦਾ ਹੈ, ਪਰ ਸਿਰਫ਼ ਬਿਜ਼ਨੈੱਸ ਦੀ ਕਾਬਲੀਅਤ ਅਤੇ ਵਿਸ਼ੇ ਦੇ ਪ੍ਰਤੀ ਰੁਚੀ ਰੱਖਣ ਵਾਲੇ ਲੋਕਾਂ ਦੀ ਜ਼ਰੂਰਤ ਹੈ ਜਿਵੇਂ ਕਿ ਲੋਕ ਕਹਿੰਦੇ ਹਨ, ਇੰਸ਼ੋਰੈਂਸ ਲੋਭ ਦੇਣ ਦੀ ਸਿਫਾਰਸ਼ ਕਰਨ ਦਾ ਵਿਸ਼ਾ ਹੈ ਇਸ ਲਈ ਜੇਕਰ ਪਾੱਲਿਸੀਜ਼ ਅਤੇ ਸਿਸਟਮਸ ਉੱਚਿਤ ਅਤੇ ਸਹੀ ਹੋਵੇ ਤਾਂ ਇਸ ਫੀਲਡ ਦੇ ਇਸਤੇਮਾਲ ਨਾਲ ਕਾਫੀ ਰੇਵਿਨਊ ਪ੍ਰਾਪਤ ਕੀਤਾ ਜਾ ਸਕਦਾ ਹੈ

ਮੁੱਖ ਸਿਖਲਾਈ ਸਥਾਨ:

 • ਕਾਲਜ ਆਫ਼ ਵੋਕੇਸ਼ਨਲ ਸਟੱਡੀਜ਼, ਦਿੱਲੀ ਯੂਨੀਵਰਸਿਟੀ
 • ਅਕੈਡਮੀ ਆਫ਼ ਇੰਸ਼ੋਰੈਂਸ ਮੈਨੇਜਮੈਂਟ, ਦਿੱਲੀ
 • ਬਿਡਲਾ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨੋਲਾੱਜੀ, ਦਿੱਲੀ
 • ਇੰਸ਼ੋਰੈਂਸ ਇੰਸਟੀਚਿਊਟ ਆਫ਼ ਇੰਡੀਆ, ਮੁੰਬਈ
 • ਐਕਚੂਰੀਅਲ ਸੁਸਾਇਟੀ ਆਫ਼ ਇੰਡੀਆ
 • ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
 • ਯੂਨੀਵਰਸਿਟੀ ਆੱਫ ਪੂਨੇ, ਪੂਨੇ
 • ਐਮਿਟੀ ਸਕੂਲ ਆਫ਼ ਇੰਸ਼ੋਰੈਂਸ ਐਂਡ ਐਕਚੂਰੀਅਲ ਸਾਇੰਸ, ਨੋਇਡਾ

 

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!