ਮਹਿੰਗਾਈ ’ਚ ਜ਼ਰੂਰੀ ਹੈ ਬੱਚਤ, ਖਰਚਿਆਂ ’ਤੇ ਲਾਓ ਲਗਾਮ
ਬੱਚਤ ਕਰਨਾ ਬਹੁਤ ਵੱਡੀ ਗੱਲ ਨਹੀਂ ਹੈ, ਪਰ ਬੱਚਤ ਦਾ ਪ੍ਰਬੰਧਨ ਕਰਨਾ ਬਹੁਤ ਵੱਡੀ ਗੱਲ ਹੈ ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਕਮਾ ਰਹੇ ਦਿਨਾਂ ’ਚ ਬੱਚਤ ਦੇ ਪ੍ਰਬੰਧਨ ’ਚ ਜੋ ਵੀ ਥੋੜ੍ਹੀ-ਬਹੁਤ ਊਚ-ਨੀਚ ਹੁੰਦੀ ਜਾਂ ਕੀਤੀ ਜਾਂਦੀ ਹੈ, ਉਸ ਦਾ ਸਿੱਧਾ ਅਸਰ ਵਿਅਕਤੀ ਦੇ ਜੀਵਨ ਦੇ ਨਾਲ-ਨਾਲ ਰਿਟਾਇਰਮੈਂਟ ’ਤੇ ਵੀ ਦਿਸਦਾ ਹੈ ਪਰ ਬਹੁਤ ਸਾਰੇ ਬੱਚਤਕਰਤਾ ਨਿਵੇਸ਼ਕ ਵੀ ਅਕਸਰ ਇਹ ਮੰਨ ਬੈਠਦੇ ਹਨ ਕਿ ਪੂਰੀ ਬੱਚਤ ਕਿਸੇ ਸੁਰੱਖਿਅਤ ਜਗ੍ਹਾ ’ਤੇ ਨਿਵੇਸ਼ ਕਰੋ ਤਾਂ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਅਰਾਮ ਨਾਲ ਕੱਟ ਜਾਏਗੀ
ਪਰ ਅਜਿਹਾ ਤਾਂ ਹੋ ਨਹੀਂ ਪਾਉਂਦਾ, ਕਿਉਂਕਿ ਤੁਹਾਡੀ ਕਰੰਸੀ ਭਾਵ ਰੁਪਏ ਦਾ ਚੜ੍ਹਦਾ-ਡਿੱਗਦਾ ਭਾਅ ਤੁਹਾਡੀ ਕਮਾਈ ਨੂੰ ਵੀ ਚਟ ਕਰਦਾ ਰਹਿੰਦਾ ਹੈ ਅਜਿਹੇ ’ਚ ਤੁੁਹਾਡੇ ਕੋਲ ਇੱਕ ਹੀ ਬਦਲ ਬਚਦਾ ਹੈ ਕਿ ਨਿਵੇਸ਼ ਦੀ ਰਕਮ ਘੱਟ ਤੋਂ ਘੱਟ ਏਨੀ ਹੋਵੇ ਕਿ ਉਸ ਤੋਂ ਪ੍ਰਾਪਤ ਮਹਿੰਗਾਈ ਦਰ ਨੂੰ ਪਛਾੜਦੇ ਹੋਏ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਅੱਗੇ ਹੋਵੇ ਆਖਰ ਇਹ ਕਿਵੇਂ ਹੋ ਸਕਦਾ ਹੈ ਕਿ ਮਹਿੰਗਾਈ ਦੇ ਦੌਰ ’ਚ ਘਰ ਦਾ ਬਜਟ ਸੰਭਾਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਪਰ ਜਿੱਥੇ ਚਾਹ ਉੱਥੇੇ ਰਾਹ ਇਸੇ ਨੂੰ ਧਿਆਨ ’ਚ ਰੱਖਦੇ ਹੋਏ
ਅਸੀਂ ਤਹਾਨੂੰ ਕੁਝ ਸਰਲ ਸੁਝਾਅ ਦੱਸ ਰਹੇ ਹਾਂ ਜਿਸ ਨੂੰ ਧਿਆਨ ’ਚ ਰੱਖ ਕੇ ਤੁਸੀਂ ਆਪਣੇ ਘਰ ਦਾ ਬਜਟ ਸੁਧਾਰ ਸਕਦੇ ਹੋ ਬੱਚਤ ਨਹੀਂ ਕਰ ਪਾਉਣ ਦਾ ਕਾਰਨ ਘੱਟ ਸੈਲਰੀ ਬਿਲਕੁਲ ਨਹੀਂ ਹੈ ਕਈ ਲੋਕ ਠੀਕ-ਠਾਕ ਸੈਲਰੀ ਪਾਉਣ ਤੋਂ ਬਾਅਦ ਵੀ ਕੁਝ ਨਹੀਂ ਜੋੜ ਪਾਉਂਦੇ ਹਨ
ਇੱਥੇ ਅਸੀਂ ਅਜਿਹੇ ਨੌਂ ਕਾਰਨ ਦੱਸ ਰਹੇ ਹਾਂ ਜੋ ਤੁਹਾਨੂੰ ਵੱਡੀ ਬੱਚਤ ਕਰਨ ਤੋਂ ਰੋਕਦੇ ਹਨ
ਘਟਦੀ ਕੀਮਤ ਵਾਲੇ ਐਸੇਟ ਖਰੀਦਣਾ:
ਡੇਪ੍ਰਿਸਿਏਟਿੰਗ ਐਸੇਟ ਉਨ੍ਹਾਂ ਨੂੰ ਕਹਿੰਦੇ ਹਨ, ਜਿਨ੍ਹਾਂ ਦੀ ਕੀਮਤ ਸਮੇਂ ਦੇ ਨਾਲ ਘੱਟ ਹੋ ਜਾਂਦੀ ਹੈ ਤੁਸੀਂ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਖਰੀਦ ਮੁੱਲ ਤੋਂ ਘੱਟ ਭਾਅ ਮਿਲਦਾ ਹੈ ਜੇਕਰ ਤੁਸੀਂ ਅਜਿਹੀ ਸੰਪੱਤੀ ਜੁਟਾ ਰਹੇ ਹੋ ਤਾਂ ਨਿਵੇਸ਼ ਨਹੀਂ, ਖਰਚ ਕਰ ਰਹੇ ਹੋ ਕਾਰ, ਬਾਇਕ, ਲੈਪਟਾਪ, ਫਰਨੀਚਰ ਜਾਂ ਮਹਿੰਗਾ ਫੋਨ ਖਰੀਦਣਾ ਪੈਸੇ ਦਾ ਸਹੀ ਇਸਤੇਮਾਲ ਨਹੀਂ ਹੁੰਦਾ ਹੈ, ਬਸ਼ਰਤੇ ਉਹ ਤੁਹਾਡੇ ਕੰਮ ਦੇ ਲਿਹਾਜ਼ ਨਾਲ ਜ਼ਰੂਰੀ ਹੋਣ
ਕੀ ਕਰ ਸਕਦੇ ਹਾਂ
ਅਜਿਹੀਆਂ ਚੀਜ਼ਾਂ ਖਰੀਦੋ ਜਿਨ੍ਹਾਂ ਦੀ ਕੀਮਤ ਸਮੇਂ ਦੇ ਨਾਲ ਵਧਦੀ ਹੈ ਜਿਵੇਂ ਕਿ ਘਰ, ਸੋਨਾ ਜਾਂ ਸ਼ੇਅਰ ਇਨ੍ਹਾਂ ਨਾਲ ਤਸੀਂ ਬੱਚਤ ਕਰ ਸਕੋਂਗੇੇ ਵਹੀਕਲ ਜਾਂ ਫੋਨ ਦੇ ਬਿਨ੍ਹਾਂ ਕੰਮ ਨਹੀਂ ਚੱਲਦਾ ਹੈ ਪਰ, ਕੋਸ਼ਿਸ਼ ਕਰੋ ਕਿ ਇਨ੍ਹਾਂ ਲਈ ਤੁਹਾਨੂੰ ਕਰਜ਼ ਨਾ ਲੈਣਾ ਪਵੇ ਅਜਿਹਾ ਕਰਨ ਨਾਲ ਖਰੀਦ ਮੁੱਲ ਵਧ ਜਾਂਦਾ ਹੈ
ਨਿਵੇਸ਼ ਦਾ ਗਲਤ ਤਰੀਕਾ ਅਪਣਾਉਣਾ:
ਜੇਕਰ ਤੁਹਾਨੂੰ ਲਗਦਾ ਹੈ ਕਿ ਪੈਸੇ ਬੈਂਕ ਅਕਾਊਂਟ ’ਚ ਪਾਉਣ ਜਾਂ ਪਰੰਪਰਾਗਤ ਇੰਸ਼ੋਰੈਂਸ ਪਲਾਨ ਖਰੀਦਣ ਨਾਲ ਤੁਸੀਂ ਬੱਚਤ ਕਰ ਰਹੇ ਹੋ ਤਾਂ ਤੁਸੀਂ ਗਲਤ ਹੋ ਪੈਸਾ ਜੇਕਰ ਮਹਿੰਗਾਈ ਤੋਂ ਜ਼ਿਆਦਾ ਦਰ ’ਤੇ ਨਹੀਂ ਵਧ ਰਿਹਾ ਹੈ ਤਾਂ ਤੁਸੀਂ ਉਸ ਦੀ ਕੀਮਤ ਸਮੇਂ ਦੇ ਨਾਲ ਘਟਾ ਰਹੇ ਹੋ ਨਾਲ ਹੀ ਬੈਂਕ ਅਕਾਊਂਟ ਜਾਂ ਘਰ ’ਚ ਪੈਸੇ ਰੱਖਣ ਨਾਲ ਖਰਚ ਕਰਨ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ
ਕੀ ਕਰ ਸਕਦੇ ਹਾਂ
ਬੈਂਕ ਅਕਾਊਂਟ ਜਾਂ ਘਰ ’ਚ ਕੈਸ਼ ਰੱਖ ਕੇ ਉਸ ਦੀ ਕੀਮਤ ਨਹੀਂ ਘਟਾਉਣੀ ਚਾਹੀਦੀ ਤੁਹਾਨੂੰ ਇਸ ਤਰ੍ਹਾਂ ਨਿਵੇਸ਼ ਕਰਨਾ ਚਾਹੀਦਾ ਤਾਂ ਕਿ ਮਹਿੰਗਾਈ ਤੋਂ 6-7 ਫੀਸਦੀ ਤੇਜ਼ੀ ਨਾਲ ਤੁਹਾਡੇ ਪੈਸੇ ’ਚ ਗਰੋਥ ਹੋ ਸਕੇ ਤੁਸੀਂ ਇਸ ਲਈ ਏਕਿਵਟੀ, ਡੇਟ ਅਤੇ ਰੀਅਲ ਇਸਟੈਟ ਨਿਵੇਸ਼ ਦਾ ਸਹਾਰਾ ਲੈ ਸਕਦੇ ਹੋ ਜਿਨ੍ਹਾਂ ਨਾਲ ਹਾਈ ਰਿਟਰਨ ਮਿਲਦਾ ਹੈ
ਫਿਜ਼ੂਲ ਖਰਚ ਕਰਨਾ:
ਜੇਕਰ ਤੁਸੀਂ ਬਿਨ੍ਹਾ ਬਜ਼ਟ ਬਣਾਏ ਘਰ ਦਾ ਖਰਚ ਚਲਾ ਰਹੇ ਹੋ ਜਾਂ ਮਨ ਨੂੰ ਖੁਸ਼ ਕਰਨ ਲਈ ਖੁੱਲ੍ਹ ਕੇ ਸ਼ਾੱਪਿੰਗ ਕਰਦੇ ਹੋ ਤਾਂ ਤੁਸੀਂ ਫ਼ਿਜ਼ੂਲਖਰਚੀ ਦੇ ਸ਼ਿਕਾਰ ਹੋ ਰਹੇ ਹੋ ਸ਼ਾੱਪਿੰਗ ਮਾਲ ਜਾਂ ਆੱਨ-ਲਾਇਨ ਪਲੇਟਫਾਰਮ ’ਤੇ ਬਿਨ੍ਹਾਂ ਸੋਚੇ-ਸਮਝੇ ਖਰੀਦਦਾਰੀ ਕਰਨ ਨਾਲ ਤੁਸੀਂ ਫਿਜ਼ੂਲ ਖਰਚੀ ਨੂੰ ਵਾਧਾ ਦਿੰਦੇ ਹੋ
ਕੀ ਕਰ ਸਕਦੇ ਹਾਂ
ਤੁਹਾਨੂੰ ਵਿੱਤੀ ਟੀਚੇ ਤੈਅ ਕਰਨੇ ਚਾਹੀਦੇ ਹਨ ਟੀਚੇ ਤਹਿਤ ਰਾਸ਼ੀ ਅਤੇ ਉਸ ਨੂੰ ਪ੍ਰਾਪਤ ਕਰਨ ਦਾ ਸਮਾਂ ਸੀਮਾ ਤੈਅ ਹੋਣਾ ਚਾਹੀਦਾ ਹੈ ਉਸ ਦੇ ਮੁਤਾਬਕ ਹੀ ਨਿਵੇਸ਼ ਕਰਨਾ ਚਾਹੀਦਾ ਹੈ ਜਦੋਂ ਤੁਹਾਨੂੰ ਪਤਾ ਹੋਵੇਗਾ ਕਿ ਹਰ ਮਹੀਨੇ ਤੈਅ ਰਕਮ ਨਿਵੇਸ਼ ਕਰਨੀ ਹੈ ਅਤੇ ਬਚੇ ਹੋਏ ਪੈਸਿਆਂ ਨਾਲ ਘਰ ਚਲਾਉਣਾ ਹੈ ਤਾਂ ਫਿਜ਼ੂਲਖਰਚੀ ’ਤੇ ਖੁਦ-ਬ-ਖੁਦ ਲਗਾਮ ਲੱਗੇਗੀ
ਇੱਛਾਵਾਂ ਤੇ ਜ਼ਰੂਰਤ ਨੂੰ ਸਮਝਣਾ:
ਬਜਟ ਬਣਾਉਣ ਦਾ ਇੱਕ ਅਹਿਮ ਪਹਿਲੂ ਇੱਛਾ ਅਤੇ ਜ਼ਰੂਰਤ ਦਾ ਫਰਕ ਸਮਝਣਾ ਹੈ ਜ਼ਰੂਰਤ ’ਚ ਘਰ, ਖਾਣਾ, ਸਿਹਤ, ਟਰਾਂਸਪੋਟਰੇਸ਼ਨ ਅਤੇ ਯੂਟੀਲਿਟੀ ਨਾਲ ਜੁੜੇ ਖਰਚ ਸ਼ਾਮਲ ਹੁੰਦੇ ਹਨ ਦੂਜੇ ਪਾਸੇ ਘੁੰਮਣਾ-ਫਿਰਨਾ, ਬਾਹਰ ਖਾਣ ਜਾਣਾ, ਇੰਟਰਟੇਨਮੈਂਟ ਜਾਂ ਬਰਾਂਡ ’ਤੇ ਖਰਚ ਕਰਨਾ ਆਦਿ ਇੱਛਾ ਤਹਿਤ ਆਉਂਦੇ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਦੀ ਇੱਛਾ ਕਿਸੇ ਦੂਸਰੇ ਵਿਅਕਤੀ ਦੀ ਜ਼ਰੂਰਤ ਵੀ ਹੋ ਸਕਦੀ ਹੈ ਹਾਲਾਂਕਿ ਆਪਣੀ ਆਮਦਨ ਦੇ ਆਧਾਰ ’ਤੇ ਇਨ੍ਹਾਂ ਦਾ ਫਰਕ ਸਮਝਣਾ ਮੁਸ਼ਕਲ ਨਹੀਂ ਹੈ
ਕੀ ਕਰ ਸਕਦੇ ਹਾਂ
ਇਸ ਨੂੰ ਸਮਝਣ ਦਾ ਇੱਕ ਅਸਾਨ ਤਰੀਕਾ ਇਹ ਹੈ ਕਿ ਬਜਟ ’ਚ 50-30-20 ਦਾ ਨਿਯਮ ਅਪਣਾਇਆ ਜਾਵੇ ਸਭ ਤੋਂ ਪਹਿਲਾਂ ਆਮਦਨੀ ਦਾ 20 ਫੀਸਦੀ ਹਿੱਸਾ ਬੱਚਤ ਲਈ ਵੱਖ ਕਰ ਦਿਓ ਹੁਣ ਆਮਦਨ ਦਾ 50 ਫੀਸਦੀ ਹਿੱਸਾ ਜ਼ਰੂਰਤਾਂ ਅਤੇ 30 ਫੀਸਦੀ ਇੱਛਾਵਾਂ ’ਤੇ ਖਰਚ ਕਰਨਾ ਚਾਹੀਦਾ ਹੈ ਇਸ ਆਦਤ ਨੂੰ ਪਹਿਲੀ ਸੈਲਰੀ ਦੇ ਸਮੇਂ ਨਾਲ ਹੀ ਅਪਣਾਉਣ ’ਤੇ ਤੁਹਾਨੂੰ ਬੱਚਤ ਕਰਨ ’ਚ ਵੀ ਮੁਸ਼ਕਲ ਨਹੀਂ ਹੋਵੇਗੀ
ਫਾਈਨੈਂਸ਼ੀਅਲ ਗੋਲ ਤੈਅ ਨਹੀਂ ਕਰਨਾ:
ਬੱਚਤ ਨਹੀਂ ਕਰ ਪਾਉਣ ਦਾ ਇੱਕ ਸਿੱਧਾ ਜਿਹਾ ਕਾਰਨ ਇਹ ਹੁੰਦਾ ਹੈ ਕਿ ਤੁਸੀਂ ਬੇ-ਹਿਸਾਬ ਖਰਚ ਕਰਦੇ ਹੋ ਇਸ ਤੋਂ ਇਹ ਪਤਾ ਚਲਦਾ ਹੈ ਕਿ ਤੁਸੀਂ ਭਵਿੱਖ ਦੀ ਚਿੰਤਾ ਕੀਤੇ ਬਿਨਾਂ ਪੈਸੇ ਉਡਾ ਰਹੇ ਹੋ ਅਜਿਹੇ ’ਚ ਕੱਲ੍ਹ ਨੂੰ ਹਰ ਛੋਟੇ-ਵੱਡੇ ਮੌਕਿਆਂ ’ਤੇ ਤੁਹਾਡੇ ਲਈ ਖਰਚ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ ਬੱਚਿਆਂ ਲਈ ਛੋਟਾ ਫੰਕਸ਼ਨ ਹੋਵੇ, ਉਨ੍ਹਾਂ ਦੀ ਸ਼ਾਦੀ ਜਾਂ ਤੁਹਾਡੀ ਰਿਟਾਇਰਮੈਂਟ, ਇਹ ਸਮੱਸਿਆ ਕਦੇ ਵੀ ਖੜ੍ਹੀ ਹੋ ਸਕਦੀ ਹੈ ਫਿਰ ਤੁਹਾਨੂੰ ਮਹਿੰਗਾ ਕਰਜ਼, ਪਰਿਵਾਰ-ਦੋਸਤਾਂ ਤੋਂ ਵੱਡਾ ਉਧਾਰ ਲੈਣਾ ਜਾਂ ਸੰਪੱਤੀ ਵੇਚ ਕੇ ਪੈਸਾ ਜੁਟਾਉਣਾ ਪੈਂਦਾ ਹੈ
ਕੀ ਕਰ ਸਕਦੇ ਹਾਂ
ਤੁਹਾਨੂੰ ਸ਼ਾੱਰਟ ਟਰਮ ਅਤੇ ਲੌਂਗ ਟਰਮ ਦੇ ਹਿਸਾਬ ਨਾਲ ਫਾਈਨੈਂਸ਼ੀਅਲ ਗੋਲ ਤੈਅ ਕਰਨੇ ਹੋਣਗੇ ਚਾਹੇ ਤੁਹਾਨੂੰ ਘੰੁਮਣ ਜਾਣਾ ਜਾਂ ਬੱਚਿਆਂ ਲਈ ਬਾਇਕ ਖਰੀਦਣੀ ਹੋਵੇ, ਹਰ ਖਰਚ ਲਈ ਪਲਾਨਿੰਗ ਕਰੋ ਅਤੇ ਪਹਿਲਾਂ ਤੋਂ ਬੱਚਤ ਸ਼ੁਰੂ ਕਰ ਦਿਓ ਕਿੰਨੇ ਪੈਸੇ ਚਾਹੀਦੇ ਹੋਣਗੇ ਅਤੇ ਉਨ੍ਹਾਂ ਨੂੰ ਕਦੋ ਤੱਕ ਖਰਚ ਕਰਨਾ ਹੋਵੇਗਾ, ਇਸ ਦਾ ਹਿਸਾਬ ਲਾ ਕੇ ਨਿਵੇਸ਼ ਕਰਨਾ ਸਹੀ ਹੋਵੇਗਾ
ਲੋਨ ਨੂੰ ਲਾਈਫਸਟਾਇਲ ਦਾ ਹਿੱਸਾ ਬਣਾਉਣਾ:
ਬੇਬੀ ਬੂਮਰ (1946-1964 ਦੇ ਵਿੱਚ ਪੈਦਾ ਹੋਏ ਲੋਕ) ਅਤੇ ਜੇਨ ਐਕਸ (1961-1981) ਵਾਲੇ ਲੋਕ ਜਿੱਥੇ ਸੰਪੱਤੀ ਤਿਆਰ ਕਰਨ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜ਼ ਲੈਂਦੇ ਸਨ ਉੱਥੇ, ਮਿਲੇਨੀਅਲ ਆਪਣੀ ਲਾਈਫ ਸਟਾਇਲ ਅਰਾਮਦੇਹ ਬਣਾਉਣ ਲਈ ਕਰਜ਼ ਦਾ ਸਹਾਰਾ ਲੈ ਰਹੇ ਹਨ ਦੂਸਰਿਆਂ ਤੋਂ ਪਿੱਛੇ ਛੁੱਟ ਜਾਣ ਦੇ ਡਰ ਨਾਲ ਉਹ ਕੇ੍ਰਡਿਟ ਕਾਰਡ ਅਤੇ ਪਰਸਨਲ, ਵਹੀਕਲ ਜਾਂ ਹੋਮ ਲੋਨ ਲੈਣ ਤੋਂ ਨਹੀਂ ਹਿਚਕਿਚਾਉਂਦੇ ਹਨ ਜ਼ਰੂਰਤਾਂ ਤੋਂ ਇਲਾਵਾ ਉਹ ਇੱਛਾਵਾਂ ’ਤੇ ਵੀ ਖੁੱਲ੍ਹ ਕੇ ਖਰਚ ਕਰਦੇ ਹਨ
ਕੀ ਕਰ ਸਕਦੇ ਹਾਂ
ਚੰਗੇ ਅਤੇ ਬੁਰੇ ਕਰਜ਼ ਦਾ ਅੰਤਰ ਸਮਝਣਾ ਜ਼ਰੂਰੀ ਹੈ ਚੰਗਾ ਕਰਜ਼ ਸੰਪੱਤੀ ਤਿਆਰ ਕਰਨ ’ਚ ਮੱਦਦ ਕਰਦਾ ਹੈ ਦੂਜੇ ਪਾਸੇ, ਬੁਰੇ ਕਰਜ਼ ਨਾਲ ਸਿਰਫ਼ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਕੋਈ ਰਿਟਰਨ ਨਹੀਂ ਮਿਲਦਾ ਹੈ ਇਨ੍ਹਾਂ ’ਚ ਸਭ ਤੋਂ ਖ਼ਤਰਨਾਕ ਕੇ੍ਰਡਿਟ ਕਾਰਡ ਡੇਟ ਅਤੇ ਪਰਸਨਲ ਲੋਨ ਹਨ, ਜਿਨ੍ਹਾਂ ਤੋਂ ਹਰ ਕੀਮਤ ’ਤੇ ਬਚਣਾ ਚਾਹੀਦਾ ਹੈ ਹੋਮ ਲੋਨ ਹੋਵੇ ਜਾਂ ਪਰਸਨਲ ਲੋਨ, ਕੁੱਲ ਮਿਲਾ ਕੇ ਕਰਜ਼ ਤੁਹਾਡੀ ਆਮਦਨ ਦੇ 50 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ
ਛੋਟੇ ਖਰਚ ਨੂੰ ਤਵੱਜ਼ੋ ਨਹੀਂ ਦੇਣਾ:
ਜੇਕਰ ਤੁਸੀਂ ਅੰਧਾ-ਧੁੰਦ ਖਰੀਦਦਾਰੀ ਕਰਦੇ ਹੋ ਤਾਂ ਸ਼ਾਇਦ ਤੁਸੀਂ ਛੋਟੇ-ਮੋਟੇ ਖਰਚਿਆਂ ਦੀ ਚਿੰਤਾ ਵੀ ਨਹੀਂ ਕਰਦੇ ਹੋਵੋਗੇ ਹਰ ਛੋਟਾ ਖਰਚ ਤੁਹਾਡੀ ਬੱਚਤ ’ਤੇੇ ਵੱਡਾ ਅਸਰ ਪਾ ਸਕਦਾ ਹੈ ਹਰ ਦੂਜੇ ਦਿਨ ਖਰੀਦੀ ਗਈ ਕੋੋਕ ਦੀ 20 ਰੁਪਏ ਦੀ ਬੋਤਲ ਤੋਂ ਲੈ ਕੇ ਆਫਿਸ ’ਚ ਰੋਜ਼ਾਨਾ ਦੇ ਨਾਸ਼ਤੇ ’ਤੇ ਖਰਚ ਕੀਤਾ ਗਿਆ ਹਰ ਪੈਸਾ ਮਿਲ ਕੇ ਇੱਕ ਵੱਡਾ ਫੰਡ ਤਿਆਰ ਕਰ ਸਕਦਾ ਹੈ ਜੇਕਰ ਤੁਸੀਂ ਹਰ ਮਹੀਨੇ ਸਨੈਕਸ ’ਤੇ 500 ਰੁਪਏ ਖਰਚ ਕਰਦੇ ਹੋ ਤਾਂ ਇਸ ਦੇ ਬਦਲੇ 20 ਸਾਲ ਦਾ ਸਮੇਂ ’ਚ ਪੰਜ ਲੱਖ ਰੁਪਏ ਦਾ ਫੰਡ ਤਿਆਰ ਕੀਤਾ ਜਾ ਸਕਦਾ ਹੈ ਇਸ ’ਤੇ 12 ਫੀਸਦੀ ਦੀ ਦਰ ’ਤੇ ਰਿਟਰਨ ਵੀ ਮਿਲੇਗਾ
ਕੀ ਕਰ ਸਕਦੇ ਹਾਂ
ਸਭ ਤੋਂ ਪਹਿਲਾਂ ਦਿਨਭਰ ਦੇ ਹਰ ਛੋਟੇ-ਵੱਡੇ ਖਰਚ ਦਾ ਹਿਸਾਬ ਕਰਨਾ ਜ਼ਰੂਰੀ ਹੈ ਇਸ ਨਾਲ ਤੁਹਾਨੂੰ ਫਿਜ਼ੂਲ ਖਰਚ ਦਾ ਅੰਦਾਜ਼ਾ ਲੱਗੇਗਾ ਅਤੇ ਤੁਸੀਂ ਉਸ ’ਚ ਕਟੌਤੀ ਕਰ ਸਕਦੇ ਹੋ ਤੁਸੀਂ ਹਰ ਤਰ੍ਹਾਂ ਦੇ ਖਰਚ ਲਈ ਆਪਣੇ ਬਜ਼ਟ ’ਚ ਇੱਕ ਅਮਾਊਂਟ ਵੀ ਤੈਅ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਬੇ-ਹਿਸਾਬ ਪੈਸਾ ਵਹਾਏ ਬਿਨਾਂ ਇੱਛਾਵਾਂ ਨੂੰ ਵੀ ਪੂਰਾ ਕਰ ਸਕੋਂਗੇ
ਨਿਵੇਸ਼ ਦਾ ਆਟੋਮੈਟਿਕ ਤਰੀਕਾ ਨਹੀਂ ਅਪਣਾਉਣਾ:
ਹੋ ਸਕਦਾ ਹੈ ਕਿ ਤੁਹਾਡੀ ਆਮਦਨੀ ਇੱਛਾ ਹੋਵੇ ਅਤੇ ਤੁਸੀਂ ਬੱਚਤ ਕਰਨ ਦਾ ਇਰਾਦਾ ਵੀ ਰੱਖਦੇ ਹੋ ਪਰ, ਬੈਂਕ ਅਕਾਊਂਟ ’ਚ ਪੈਸੇ ਰਹਿਣ ਦੇ ਕਾਰਨ ਤੁਸੀਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਰਚ ਹੀ ਕਰ ਦਿੰਦੇ ਹੋ
ਕੀ ਕਰ ਸਕਦੇ ਹਾਂ
ਨਿਵੇਸ਼ ਨੂੰ ਆਟੋਮੈਟਿਕ ਬਣਾਉਣਾ ਖਰਚ ’ਤੇ ਕਾਬੂ ਪਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਸੈਲਰੀ ਆਉਂਦੇ ਹੀ ਤੈਅ ਰਾਸ਼ੀ ਤੁਹਾਡੇ ਅਕਾਊਂਟ ਤੋਂ ਕਟ ਜਾਂਦੀ ਹੈ ਇਸ ਦੇ ਲਈ ਤੁਸੀਂ ਬੈਂਕ ਨੂੰ ਈਸੀਐੱਸ ਜ਼ਰੀਏ ਖੁਦ-ਬ-ਖੁਦ ਪੈਸੇ ਕੱਟਣ ਨੂੰ ਕਹਿ ਸਕਦੇ ਹੋ ਬੈਂਕ ਤੈਅ ਰਕਮ ਨੂੰ ਤੁਹਾਡੇ ਪਸੰਦ ਦੇ ਨਿਵੇਸ਼, ਜਿਵੇਂ ਮਿਊਚਅਲ ਫੰਡ ਸਿਪ ਜਾਂ ਰੇਕਰਿੰਗ ਡਿਪਾੱਜਿਟ ’ਚ ਪਾ ਦੇਵੇਗਾ ਤੁਸੀਂ ਕ੍ਰੇਡਿਟ ਕਾਰਡ ਦੀ ਪੇਮੈਂਟ ਨੂੰ ਵੀ ਆਟੋਮੈਟਿਕ ਬਣਾ ਸਕਦੇ ਹੋ ਤਾਂ ਕਿ ਤੁਹਾਨੂੰ ਬਕਾਇਆ ਟਾਲਣ ਦਾ ਮੌਕਾ ਨਾ ਮਿਲੇ ਇਸ ਤਰ੍ਹਾਂ ਖਰਚ ਕਰਨ ਤੋਂ ਪਹਿਲਾਂ ਤੁਹਾਡੀ ਸੇਵਿੰਗ ਹੋਵੇਗੀ
ਦਿਖਾਵੇ ਲਈ ਖਰਚ ਕਰਨਾ:
ਬੱਚਤ ਨਾ ਕਰ ਪਾਉਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ ਦੋਸਤਾਂ ਜਾਂ ਪਰਿਵਾਰ ਵਾਲਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ’ਚ ਪੈਸੇ ਲੁਟਾਉਣਾ ਹਰ ਸਾਲ ਮਹਿੰਗੀ ਵਿਦੇਸ਼ ਯਾਤਰਾ ’ਤੇ ਜਾਣ ਤੋਂ ਲੈ ਕੇ ਵੱਡਾ ਘਰ, ਬਰਾਂਡੇਡ ਸਮਾਨ, ਮਹਿੰਗੀ ਕਾਰ ਆਦਿ ਦੇ ਦਿਖਾਵੇ ’ਚ ਲੋਕ ਅਕਸਰ ਆਮਦਨੀ ਤੋਂ ਜ਼ਿਆਦਾ ਖਰਚ ਕਰ ਬੈਠਦੇ ਹਨ ਜੇਕਰ ਤੁੁਸੀਂ ਵੀ ਇਸ ਧਾਰਨਾ ਨਾਲ ਜ਼ਿੰਦਗੀ ਜੀਅ ਰਹੇ ਹੋ ਤਾਂ ਫਾਈਨੈਂਸ਼ੀਅਲ ਗੋਲ ਹਾਸਲ ਕਰਨ ’ਚ ਅਸਫਲਤਾ ਹੱਥ ਲੱਗਣਾ ਮੁਮਕਿਨ ਹੈ
ਕੀ ਕਰ ਸਕਦੇ ਹਾਂ
ਤੁਹਾਡੇ ਕੋਲ ਭਾਵੇਂ ਕਿੰਨਾ ਵੀ ਪੈਸਾ ਹੋਵੇੇੇ, ਜੇਕਰ ਤੁਸੀਂ ਆਮਦਨ ਤੋਂ ਜ਼ਿਆਦਾ ਖਰਚ ਕਰਦੇ ਰਹੋਂਗੇ ਤਾਂ ਅੰਤ ’ਚ ਤੁਹਾਡੀ ਜੇਬ੍ਹ ਖਾਲੀ ਹੋ ਜਾਏਗੀ ਦੂਸਰਿਆਂ ਨਾਲ ਟੱਕਰ ਦੀ ਜ਼ਿੰਦਗੀ ਜਿਉਣ ਦੀ ਸੋਚ ਤੋਂ ਬਚਣ ਲਈ ਤੁਸੀਂ ਸੋਸ਼ਲ ਮੀਡੀਆ ’ਤੇ ਦਿਖਾਵੇ ਦਾ ਸਹਾਰਾ ਲੈ ਸਕਦੇ ਹੋ ਮੁਮਕਿਨ ਹੈ ਕਿ ਤੁਹਾਡੇ ‘ਅਮੀਰ’ ਦੋਸਤ ਸੋਸ਼ਲ ਮੀਡੀਆ ’ਤੇ ਤਾਂ ਮੌਜ਼ ਕਰਦੇ ਦਿਸ ਰਹੇ ਹਨ, ਪਰ ਅਸਲ ’ਚ ਉਨ੍ਹਾਂ ਦੀ ਮਾਲੀ ਹਾਲਤ ਖਸਤਾ ਹੋ ਰਹੀ ਹੈ ਜੇਕਰ ਖਰਚ ਕਰਨ ਦੀ ਬਜਾਇ ਤੁਸੀਂ ਬੱਚਤ ਕਰੋਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਸੱਚ ’ਚ ਓਨੇੇ ਹੀ ਅਮੀਰ ਹੋ ਜਾਓ ਜਿੰਨੇ ਦੀ ਇੱਛਾ ਹੈ