ਮਿੱਠੀ ਰੋਟੀ
ਸਮੱਗਰੀ
- 1-1/2 ਕੱਪ ਕਣਕ ਦਾ ਆਟਾ,
- 1/4 ਕੱਪ ਘਿਓ (ਪਿਘਲਿਆ ਹੋਇਆ),
- ਥੋੜ੍ਹਾ ਜਿਹਾ ਬੇਕਿੰਗ ਸੋਡਾ,
- 1/4 ਟੀ ਸਪੂਨ ਨਮਕ,
- 1/2 ਕੱਪ ਗਰਮ ਦੁੱਧ,
- 1/2 ਕੱਪ ਖੰਡ (ਦੁੱਧ ’ਚ ਘੋਲ ਲਓ)
Also Read :-
ਤਰੀਕਾ:
ਇੱਕ ਭਾਂਡੇ ’ਚ ਆਟਾ, ਨਮਕ, ਬੇਕਿੰਗ ਸੋਡਾ ਅਤੇ ਘਿਓ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਸ ਨੂੰ ਖੰਡ ਮਿਲੇ ਦੁੱਧ ਨਾਲ ਚੰਗੀ ਤਰ੍ਹਾਂ ਗੁੰਨ੍ਹ ਲਓ
ਹੁਣ ਤਵਾ ਗਰਮ ਕਰੋ, ਗੁੰਨ੍ਹੇ ਹੋਏ ਆਟੇ ਦਾ ਪੇੜਾ ਬਣਾ ਲਓ ਪੇੜੇ ’ਚ ਘਿਓ ਪਾ ਕੇ ਉਸ ਨੂੰ ਚਕਲੇ ’ਤੇ ਛੋਟਾ-ਛੋਟਾ ਵੇਲ ਲਓ ਗਰਮ ਤਵੇ ’ਤੇ ਰੋਟੀ ਨੂੰ ਸੇਕੋ ਰੋਟੀ ਦੇ ਉੱਪਰ ਕਾਂਟੇ ਦੀ ਸਹਾਇਤਾ ਨਾਲ ਛੇਕ ਕਰਦੇ ਜਾਓ ਗਰਮਾ-ਗਰਮ ਰੋਟੀ ਚਾਹ ਦੇ ਨਾਲ ਪੇਸ਼ ਕਰੋ