ਉਤਪਮ
ਜ਼ਰੂਰੀ ਸਮੱਗਰੀ
- ਮੋਟੇ ਚੌਲ-300 ਗ੍ਰਾਮ (1.5 ਕੱਪ),
- ਉੜਦ ਦੀ ਦਾਲ-100 ਗ੍ਰਾਮ (ਅੱਧਾ ਕੱਪ)
- ਨਮਕ-ਸਵਾਦ ਅਨੁਸਾਰ (ਇੱਕ ਛੋਟਾ ਚਮਚ),
- ਖਾਣ ਵਾਲਾ ਸੋਡਾ-ਅੱਧਾ ਛੋਟਾ ਚਮਚ,
- ਟਮਾਟਰ 2-3 ਦਰਮਿਆਨੇ ਆਕਾਰ ਦੇ,
- ਰਾਈ 2 ਛੋਟੇ ਚਮਚ,
- ਤੇਲ 2-3 ਟੇਬਲ ਸਪੂਨ
ਬਣਾਉਣ ਦਾ ਤਰੀਕਾ
ਦਾਲ ਤੇ ਚੌਲਾਂ ਨੂੰ ਸਾਫ਼ ਕਰਕੇ ਧੋ ਲਓ ਇਨ੍ਹਾਂ ਨੂੰ 4-5 ਘੰਟਿਆਂ ਲਈ ਵੱਖ-ਵੱਖ ਪਾਣੀ ’ਚ ਭਿਉਂ ਕੇ ਰੱਖੋ ਭਿੱਜੀ ਹੋਈ ਦਾਲ ਨੂੰ ਮਿਕਸੀ ’ਚ ਬਾਰੀਕ ਪੀਸ ਕੇ ਇੱਕ ਬਾਊਲ ’ਚ ਕੱਢ ਲਓ ਚੌਲਾਂ ਨੂੰ ਹਲਕਾ ਦਰਦਰਾ ਪੀਸੋ ਅਤੇ ਇਨ੍ਹਾਂ ਨੂੰ ਵੀ ਦਾਲ ਵਾਲੇ ਬਾਊਲ ’ਚ ਹੀ ਕੱਢ ਲਓ ਇਸ ਮਿਸ਼ਰਣ ’ਚ ਖਾਣ ਵਾਲਾ ਸੋਡਾ ਅਤੇ ਲੂਣ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ
ਧਿਆਨ ਰੱਖੋ, ਮਿਸ਼ਰਣ ਇੰਨਾ ਗਾੜ੍ਹਾ ਹੋਵੇ ਕਿ ਚਮਚ ਨਾਲ ਸੁੱਟਣ ’ਤੇ ਉਹ ਧਾਰ ਵਾਂਗ ਨਾ ਡਿੱਗੇ ਹੁਣ ਇਸ ਨੂੰ ਢਕ ਕੇ ਰੱਖ ਦਿਓ ਤਾਂਕਿ ਇਸ ’ਚ ਖਮੀਰ ਉੱਠ ਜਾਵੇ ਗਰਮ ਮੌਸਮ ’ਚ 12 ਘੰਟਿਆਂ ’ਚ ਖਮੀਰ ਉੱਠ ਜਾਂਦਾ ਹੈ ਅਤੇ ਠੰਢੇ ਮੌਸਮ ’ਚ 24 ਘੰਟਿਆਂ ’ਚ ਖਮੀਰ ਉੱਠ ਜਾਵੇਗਾ
ਖਮੀਰ ਬਣਨ ਤੋਂ ਬਾਅਦ ਮਿਸ਼ਰਣ ਫੁੱਲ ਕੇ ਦੁੱਗਣਾ ਹੋ ਜਾਵੇਗਾ ਇਸ ਨੂੰ ਚਮਚੇ ਨਾਲ ਚੰਗੀ ਤਰ੍ਹਾਂ ਹਿਲਾ ਲਓ ਉਤਪਮ ਲਈ ਮਿਸ਼ਰਨ ਤਿਆਰ ਹੈ ਡੋਸਾ ਅਤੇ ਇਡਲੀ ਲਈ ਵੀ ਇਸੇ ਤਰ੍ਹਾਂ ਮਿਸ਼ਰਣ ਨੂੰ ਤਿਆਰ ਕੀਤਾ ਜਾਂਦਾ ਹੈ ਟਮਾਟਰ ਨੂੰ ਚੰਗੀ ਤਰ੍ਹਾਂ ਧੋ ਕੇ ਛੋਟਾ-ਛੋਟਾ ਕੱਟ ਲਓ ਹੁਣ ਨਾਨ ਸਟਿੱਕ ਤਵੇ ਨੂੰ ਗਰਮ ਕਰਕੇ ਉਸ ’ਤੇ 1 ਛੋਟਾ ਚਮਚ ਤੇਲ ਪਾ ਲਓ ਤੇਲ ’ਚ 2 ਪਿੰਚ ਰਾਈ ਪਾਓ ਜਿਉਂ ਹੀ ਰਾਈ ਤੜਕਣ ਲੱਗੇ ਇਸ ’ਤੇ 2 ਚਮਚ ਤਿਆਰ ਮਿਸ਼ਰਣ ਦੇ ਪਾ ਕੇ 5-6 ਇੰਚ ਦੇ ਵਿਆਸ ’ਚ ਮੋਟਾ ਗੋਲ ਫੈਲਾ ਦਿਓ ਇਸ ਦੇ ਉੱਪਰ 2 ਚਮਚ ਟਮਾਟਰ ਪਾ ਕੇ ਚਮਚ ਨਾਲ ਹਲਕਾ ਜਿਹਾ ਦਬਾ ਦਿਓ
ਤਾਂ ਕਿ ਉਹ ਚਿਪ ਜਾਵੇ ਉਤਪਮ ਦੇ ਉੱਪਰ ਅਤੇ ਚਾਰੇ ਪਾਸੇ ਹਲਕਾ ਜਿਹਾ ਤੇਲ ਪਾ ਲਓ ਗੈਸ ਮੱਠੀ ਰੱਖੋ ਅਤੇ ਕਿਸੇ ਪਲੇਟ ਨਾਲ ਇਸ ਨੂੰ ਢਕ ਕੇ ਹੇਠਲੀ ਪਰਤ ਦੇ ਹਲਕਾ ਭੂਰਾ ਹੋਣ ਤੱਕ ਸੇਕ ਲਓ 2-3 ਮਿੰਟ ’ਚ ਜਦੋਂ ਇਸ ਦੀ ਹੇਠਲੀ ਪਰਤ ਸਿਕ ਜਾਵੇ ਤਾਂ ਇਸ ਨੂੰ ਪਲਟੇ ਦੀ ਮੱਦਦ ਨਾਲ ਪਲਟ ਦਿਓ ਜਦੋਂ ਦੂਜੀ ਪਰਤ ਵੀ ਸਿਕ ਜਾਵੇ ਤਾਂ ਉਤਪਮ ਤਿਆਰ ਹੈ ਇਸ ਨੂੰ ਪਲੇਟ ’ਚ ਕੱਢ ਲਓ
ਗਰਮਾ-ਗਰਮ ਉਤਪਮ ਨੂੰ ਨਾਰੀਅਲ, ਮੂੰਗਫ਼ਲੀ ਜਾਂ ਪਸੰਦੀਦਾ ਕਿਸੇ ਵੀ ਚੱਟਣੀ ਨਾਲ ਪਰੋਸੋ ਤੁਸੀਂ ਇਸ ਨੂੰ ਸਾਂਬਰ ਦੇ ਨਾਲ ਵੀ ਪਰੋਸ ਕੇ ਖਾ ਸਕਦੇ ਹੋ