festive season it is necessary to protect against the third wave of corona

ਤਿਉਹਾਰੀ ਸੀਜ਼ਨ:ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਜ਼ਰੂਰੀ
ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਆਸ਼ੰਕਾ ’ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤਕਰੀਬਨ ਦੋ ਮਹੀਨਿਆਂ ਤੱਕ ਇਹ ਸਿਲਸਿਲਾ ਚੱਲੇਗਾ ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਭਾਰਤ ’ਚ ਤਿਉਹਾਰ ਕਾਫੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ

ਇਸ ’ਚ ਲੋਕਾਂ ਦਾ ਨਾ ਸਿਰਫ਼ ਇੱਕ ਦੂਜੇ ਦੇ ਘਰ ਆਉਣਾ-ਜਾਣਾ ਵਧੇਗਾ ਸਗੋਂ ਤਿਉਹਾਰ ਮਨਾਉਣ ਲਈ ਧਾਰਮਿਕ ਸਥਾਨਾਂ ’ਤੇ ਵੀ ਭੀੜ ਵਧੇਗੀ ਸ਼ਾੱਪਿੰਗ ਅਤੇ ਟ੍ਰੈਵÇਲੰਗ ਲਈ ਵੀ ਲੋਕ ਬਾਹਰ ਨਿਕਲਣਗੇ ਇੱਕ ਪਾਸੇ ਤਿਉਹਾਰੀ ਸੀਜ਼ਨ ਦੀ ਧੂਮ-ਧਾਮ ਹੈ, ਦੂਜੇ ਪਾਸੇ ਸਿਹਤ ਦੇ ਮਾਹਿਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਆਸ਼ੰਕਾ ਨੂੰ ਦੇਖਦੇ ਹੋਏ ਲੋਕਾਂ ਨੂੰ ਲਗਾਤਾਰ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਹਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੁਣ ਵੀ ਦੂਜੀ ਲਹਿਰ ਮੌਜ਼ੂਦ ਹੈ ਅਤੇ ਕਈ ਸੂਬਿਆਂ ’ਚ ਰੋਜ਼ ਹਜ਼ਾਰਾਂ ਨਵੇਂ ਮਾਮਲੇ ਆ ਰਹੇ ਹਨ

ਘਰ ’ਚੋਂ ਨਿਕਲਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

 • ਮਾਸਕ ਹੈਂਡ ਗਲਾਊਸ ਜ਼ਰੂਰ ਪਹਿਨੋ, ਚਾਹੇ ਤਾਂ ਫੇਸ ਸ਼ੀਲਡ ਦਾ ਇਸਤੇਮਾਲ ਕਰੋ
 • ਆਪਣੇ ਨਾਲ ਹੈਂਡ ਸੈਨੇਟਾਈਜ਼ਰ, ਐਕਸਟਰਾ ਫੇਸ ਮਾਸਕ ਲੈ ਜਾਣਾ ਨਾ ਭੁੱਲੋ
 • ਨੈਪਕਿਨ, ਡਿਸਇਨਫੈਕਟਿੰਗ ਵਾਈਪਸ ਅਤੇ ਟਿਸ਼ੂ ਨਾਲ ਰੱਖੋ
 • ਪਾਣੀ ਦੀ ਬੋਤਲ ਜਾਂ ਸਨੈਕਸ ਆਪਣੇ ਨਾਲ ਲੈ ਕੇ ਜਾਓ

ਪਰਸਨਲ ਵਹੀਕਲ ਨਾਲ ਸਫਰ ਕਰਦੇ ਸਮੇਂ ਧਿਆਨ ਰੱਖੋ:

 • ਬੇਹੱਦ ਜ਼ਰੂਰੀ ਹੋਣ ’ਤੇ ਹੀ ਕਾਰ ’ਚ ਦੂਸਰਿਆਂ ਨੂੰ ਨਾਲ ਲੈ ਜਾਓ
 • ਕੋਸ਼ਿਸ਼ ਕਰੋ ਕਿ ਕਾਰ ਦੀਆਂ ਖਿੜਕੀਆਂ ਖੁੱਲ੍ਹੀਆਂ ਰਹਿਣ ਅਤੇ ਏਸੀ ਨੂੰ ਚਲਾਓ
 • ਏਸੀ ਚਲਾਉਣਾ ਪਵੇ ਤਾਂ ਉਸ ਨੂੰ ਨਾਨ-ਰਿਸਰਕੁਲੇਟਿੰਗ ਮੋਡ ’ਤੇ ਰੱਖੋ
 • ਪਰਿਵਾਰ ਦੀ ਸਿਹਤਮੰਦ ਮੈਂਬਰਾਂ ਨੂੰ ਹੀ ਆਪਣੇ ਨਾਲ ਲੈ ਕੇ ਜਾਓ

ਪਬਲਿਕ ਟਰਾਂਸਪੋਰਟ ’ਚ ਕਿਸ ਤਰ੍ਹਾਂ ਸਫਰ ਕਰੋ:

 • ਸਟੇਸ਼ਨ ’ਤੇ ਲੋਕਾਂ ਤੋਂ ਛੇ ਫੁੱਟ ਦੀ ਦੂਰੀ ਬਣਾਈ ਰੱਖੋ
 • ਅਜਿਹਾ ਸਮਾਂ ਚੁਣੋ ਜਦੋਂ ਪਬਲਿਕ ਟਰਾਂਸਪੋਰਟ ’ਚ ਘੱਟ ਤੋਂ ਘੱਟ ਭੀੜ ਹੋਵੇ
 • ਕੋਸ਼ਿਸ਼ ਕਰੋ ਕਿ ਤੁਹਾਡੇ ਅੱਗੇ-ਪਿੱਛੇ ਦੀ ਸੀਟ ਖਾਲੀ ਰਹੇ
 • ਸਫਰ ਦੌਰਾਨ ਡਬਲ ਮਾਸਕਿੰਗ ਕਰੋ
 • ਬੱਸ ’ਚ ਜਾਂ ਸਟੇਸ਼ਨ ’ਤੇ ਕੁਝ ਵੀ ਖਾਣ-ਪੀਣ ਤੋਂ ਬਚੋ
 • ਪਬਲਿਕ ਟਰਾਂਸਪੋਰਟ ਤੋਂ ਬਾਹਰ ਆਉਂਦੇ ਹੀ ਖੁਦ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰੋ

ਸ਼ਾੱਪਿੰਗ ’ਤੇ ਜਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

 • ਜ਼ਿਆਦਾ ਜ਼ਰੂਰੀ ਚੀਜ਼ਾਂ ਲਈ ਸ਼ਾੱਪਿੰਗ ਕਰਨ ਜਾਓ
 • ਮਾਸਕ ਅਤੇ ਹੈਂਡ ਗਲਾਊਸ ਪਹਿਨ ਕੇ ਹੀ ਜਾਓ
 • ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ
 • ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ
 • ਜਾਣ ਤੋਂ ਪਹਿਲਾਂ ਸਮਾਨ ਦੀ ਲਿਸਟ ਤਿਆਰ ਕਰ ਲਓ
 • ਕੈਰੀ ਬੈਗ ਆਪਣੇ ਨਾਲ ਲੈ ਕੇ ਜਾਓ
 • ਬੱਚਿਆਂ ਨੂੰ ਨਾਲ ਲੈ ਜਾਣ ਤੋਂ ਬਚੋ
 • ਸੁਪਰ ਮਾਰਕਿਟ ’ਚ ਟਰਾਲੀ ਨੂੰ ਛੂਹਣ ਤੋਂ ਪਹਿਲਾਂ ਸੈਨੇਟਾਈਜ਼ ਕਰੋ
 • ਕੈਸ਼ ਜਾਂ ਕਾਰਡ ਦੀ ਜਗ੍ਹਾ ’ਤੇ ਈ-ਪੇਮੈਂਟ ਨਾਲ ਭੁਗਤਾਨ ਕਰੋ

ਲੰਬੇ ਸਫਰ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

 • ਸਫਰ ਉਦੋਂ ਕਰੋ ਜਦੋਂ ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਹੋਵੋ
 • ਸਫਰ ਦੌਰਾਨ ਮਾਸਕ, ਹੈਂਡ ਹਾਈਜੀਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖੋ
 • ਸਫਰ ਦੌਰਾਨ ਪਬਲਿਕ ਪਲੇਸ ’ਤੇ ਥੁੱਕਣ ਜਾਂ ਗੰਦਗੀ ਫੈਲਾਉਣ ਤੋਂ ਬਚੋ
 • ਲੰਬੇ ਸਫਰ ਲਈ ਆਪਣਾ ਪਿੱਲੋ ਅਤੇ ਬਲੈਂਕੇਟ ਨਾਲ ਲੈ ਕੇ ਜਾਓ
 • ਰੇਲ ਜਾਂ ਬੱਸ ਦੇ ਸਰਫੇਸ ਨੂੰ ਛੂਹਣ ਤੋਂ ਬਚੋ, ਜੇਕਰ ਛੂਹਣਾ ਪਵੇ ਤਾਂ ਤੁਰੰਤ ਹੈਂਡ ਸੈਨੇਟਾਈਜ਼ ਕਰੋ

ਫੈਮਿਲੀ ਗੈਦਰਿੰਗ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਕੋਰੋਨਾ ਦੇ ਖਤਰੇ ਨੂੰ 90 ਪ੍ਰਤੀਸ਼ਤ ਤੱਕ ਘੱਟ ਕਰ ਸਕਦਾ ਹੈ:

 • ਗੈਦਰਿੰਗ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਕਿੱਟ ਖਰੀਦ ਕੇ ਰੱਖੋ
 • ਗੈਦਰਿੰਗ ਤੋਂ ਪਹਿਲਾਂ ਤੈਅ ਕਰੋ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਹੋ
 • ਘਰ ਆਏ ਮਹਿਮਾਨਾਂ ਦਾ ਟੈਸਟ ਕਰੋ
 • ਗੈਦਰਿੰਗ ਦੇ ਚਾਰ ਦਿਨ ਬਾਅਦ ਦੁਬਾਰਾ ਟੈਸਟ ਕਰੋ
 • ਘਰ ’ਚ ਬਜ਼ੁਰਗ ਹੋਵੇ, ਤਾਂ ਉਨ੍ਹਾਂ ਦਾ ਵੀ ਟੈਸਟ ਜ਼ਰੂਰ ਕਰੋ

ਘਰ ’ਚ ਮਹਿਮਾਨ ਆਉਣ ਤਾਂ ਇਹ ਧਿਆਨ ਰੱਖੋ:

 • ਫੈਮਿਲੀ ਗੈਦਰਿੰਗ ਤੋਂ ਪਹਿਲਾਂ ਤੁਸੀਂ ਅਤੇ ਤੁਹਾਡੇ ਮਹਿਮਾਨ ਦੋਵੇਂ ਹੀ ਵੈਕਸੀਨੇਟਿਡ ਹੋਣ
 • ਦੋਸਤਾਂ ਨਾਲ ਗਲੇ ਮਿਲਣ ਜਾਂ ਹੱਥ ਮਿਲਾਉਣ ਦੀ ਬਜਾਇ ਦੂਰ ਤੋਂ ਸਵਾਗਤ ਕਰੋ
 • ਫੇਸ-ਟੂ-ਫੇਸ ਗੱਲ ਕਰਨ ਤੋਂ ਬਚੋ, ਗੱਲਬਾਤ ਦੌਰਾਨ ਬਹੁਤ ਨੇੜੇ ਨਾ ਖੜ੍ਹੇ ਹੋਵੋ
 • ਫੈਮਿਲੀ ਗੈਦਰਿੰਗ ਦੌਰਾਨ ਆਂਗਣ ਜਾਂ ਬਾਲਕਨੀ ’ਚ ਬੈਠੋ
 • ਤਬੀਅਤ ਠੀਕ ਨਾ ਹੋਣ ਦੀ ਸਥਿਤੀ ’ਚ ਕਿਸੇ ਵੀ ਤਰ੍ਹਾਂ ਦੀ ਗੈਦਰਿੰਗ ਤੋਂ ਬਚੋ

ਧਾਰਮਿਕ ਸਥਾਨਾਂ ਜਾਂ ਪਬਲਿਕ ਪਲੇਸ ’ਤੇ ਧਿਆਨ ਰੱਖੋ:

 • ਧਾਰਮਿਕ ਸਥਾਨਾਂ ’ਚ ਜਾਣ ਤੋਂ ਪਹਿਲਾਂ ਆਪਣੇ ਸਰੀਰ ਦਾ ਤਾਪਮਾਨ ਚੈੱਕ ਕਰੋ
 • ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ
 • ਧਾਰਮਿਕ ਸਥਾਨਾਂ ’ਤੇ ਕਿਸੇ ਵੀ ਤਰ੍ਹਾਂ ਦੀਆਂ ਪਵਿੱਤਰ ਵਸਤੂਆਂ ਨੂੰ ਛੂਹਣ ਤੋਂ ਬਚੋ
 • ਦੂਸਰਿਆਂ ਦੇ ਨਾਲ ਪ੍ਰਸ਼ਾਦ ਨੂੰ ਸ਼ੇਅਰ ਕਰਨ ਤੋਂ ਵੀ ਬਚੋ

ਬਾਹਰੋਂ ਆਉਣ ਤੋਂ ਬਾਅਦ ਇਹ ਸਾਵਧਾਨੀਆਂ ਰੱਖੋ:

 • ਫੁਟਵੀਅਰ ਨੂੰ ਬਾਹਰ ਹੀ ਰੱਖੋ
 • ਘਰ ਦੇ ਐਂਟਰੇਸ ਦੇ ਕੋਲ ਹੀ ਸੈਨੇਟਾਈਜਿੰਗ ਸਟੇਸ਼ਨ ਬਣਾਓ, ਇੱਥੇ ਹੀ ਕੱਪੜੇ ਬਦਲੋ ਅਤੇ ਸਮਾਨ ਸੈਨੇਟਾਈਜ਼ ਕਰੋ
 • ਮਾਸਕ ਜੇਕਰ ਰੀਯੂਜੇਬਲ ਹੈ ਤਾਂ ਉਸ ਨੂੰ ਤੁਰੰਤ ਧੋਵੋ
 • ਹੱਥ ਅਤੇ ਮੂੰਹ ਚੰਗੀ ਤਰ੍ਹਾਂ ਧੋਵੋ, ਜੇਕਰ ਹੋ ਸਕੇ ਤਾਂ ਨਹਾ ਲਓ
 • ਕੱਪੜੇ ਬਦਲਣ ਤੋਂ ਪਹਿਲਾਂ ਅਤੇ ਬਾਅਦ ’ਚ ਹੱਥ ਚੰਗੀ ਤਰ੍ਹਾਂ ਧੋਵੋ
 • ਡਿਸਪੋਜੇਬਲ ਮਾਸਕ ਜਾਂ ਗਲਾਊਸ ਵਰਗੇ ਸਮਾਨ ਨੂੰ 24 ਘੰਟੇ ਬੰਦ ਰੱਖਣ ਤੋਂ ਬਾਅਦ ਹੀ ਡਿਸਪੋਸ ਕਰੋ
 • ਡਿਸਪੋਜੇਬਲ ਚੀਜ਼ਾਂ ਲਈ ਵੱਖ ਤੋਂ ਡਸਟਬਿਨ ਬਣਾਓ

ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਮੈਂਬਰਾਂ ਦਾ ਰੱਖਣਾ ਹੋਵੇਗਾ ਖਾਸ ਧਿਆਨ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਾਲੇ ਤੱਕ ਵੈਕਸੀਨ ਨਹੀਂ ਆਈ ਹੈ ਇਸ ਲਈ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਜਦੋਂ ਤੱਕ ਜ਼ਰੂਰਤ ਨਾ ਹੋਵੇ ਉਦੋਂ ਤੱਕ ਬੱਚਿਆਂ ਨੂੰ ਭੀੜ-ਭਾੜ ਵਾਲੀ ਜਗ੍ਹਾ ਨਾ ਭੇਜੋ ਘਰ ਆ ਰਹੇ ਮਹਿਮਾਨਾਂ ਨੂੰ ਬਜ਼ੁਰਗ ਅਤੇ ਬਿਮਾਰ ਮੈਂਬਰਾਂ ਤੋਂ ਦੂਰ ਰਹਿਣ ਲਈ ਕਹੋ ਕਿਉਂਕਿ ਇਨ੍ਹਾਂ ਦੀ ਇੰਮਿਊਨਿਟੀ ਕਮਜ਼ੋਰ ਹੋਣ ਕਾਰਨ ਇਨ੍ਹਾਂ ਨੂੰ ਇੰਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੈ

ਭਾਰਤ ’ਚ ਸਿਰਫ 13 ਪ੍ਰਤੀਸ਼ਤ ਲੋਕ ਹੀ ਪੂਰੇ ਵੈਕਸੀਨੇਟਿਡ ਹਨ

ਭਾਰਤ ’ਚ ਕੋਰੋਨਾ ਵੈਕਸੀਨ ਦੀ ਰਫਤਾਰ ਦੂਸਰੇ ਦੇਸ਼ਾਂ ਦੇ ਮੁਕਾਬਲੇ ਕਾਫੀ ਹੌਲੀ ਹੈ ਭਾਰਤ ’ਚ ਹਾਲੇ ਤੱਕ ਸਿਰਫ਼ 40.5 ਪ੍ਰਤੀਸ਼ਤ ਲੋਕਾਂ ਨੂੰ ਹੀ ਕੋਰੋਨਾ ਵੈਕਸੀਨ ਦੀ ਸਿੰਗਲ ਡੋਜ਼ ਲੱਗੀ ਹੈ ਅਤੇ ਕਰੀਬ 13 ਪ੍ਰਤੀਸ਼ਤ ਲੋਕ ਹੀ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ ਅਮਰੀਕਾ ’ਚ 63 ਪ੍ਰਤੀਸ਼ਤ ਲੋਕਾਂ ਨੂੰ ਸਿੰਗਲ ਡੋਜ਼ ਅਤੇ 54 ਪ੍ਰਤੀਸ਼ਤ ਲੋਕਾਂ ਨੂੰ ਫੁੱਲ ਡੋਜ਼ ਲੱਗ ਚੁੱਕੀ ਹੈ ਅਜਿਹੇ ਹੀ ਫਰਾਂਸ ’ਚ 73.5 ਪ੍ਰਤੀਸ਼ਤ ਲੋਕਾਂ ਨੂੰ ਸਿੰਗਲ ਡੋਜ਼ ਅਤੇ 62.9 ਪ੍ਰਤੀਸ਼ਤ ਨੂੰ ਫੁੱਲ ਡੋਜ਼ ਲਗਾਏ ਗਏ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!