ਪਾਵ ਭਾਜੀ
ਪਾਵ ਬਣਾਉਣ ਲਈ:
- ਤਾਜੇ ਪਾਵ-12,
- ਮੱਖਣ,
- ਪਾਵ ਸੇਕਣ ਲਈ(100 ਗ੍ਰਾਮ)
ਭਾਜੀ ਬਣਾਉਣ ਲਈ:
- ਸੇਮ,
- ਗਾਜਰ,
- ਫੁੱਲ ਗੋਭੀ,
- ਸ਼ਿਮਲਾ ਮਿਰਚ-500 ਗ੍ਰਾਮ (ਸਾਰੀਆਂ ਸਬਜ਼ੀਆਂ 1-1 ਕੱਪ),
- ਆਲੂ-200 ਗ੍ਰਾਮ (3-4 ਚਾਰ ਮੀਡੀਅਮ ਆਕਾਰ ਦੇ),
- ਟਮਾਟਰ-4 ਬਾਰੀਕ ਕੱਟੇ ਹੋਏ,
- 4-5 ਹਰੀਆਂ ਮਿਰਚਾਂ ਕੱਟੀਆਂ ਹੋਈਆਂ,
- ਅਦਰਕ 1-2 ਇੰਚ ਲੰਮਾ ਟੁਕੜਾ (ਕੱਦੂਕਸ ਕੀਤਾ ਹੋਇਆ),
- ਮੱਖਣ ਜਾਂ ਦੇਸੀ ਘਿਓ- ਦੋ ਵੱਡੇ ਚਮਚ,
- ਜ਼ੀਰਾ 1 ਛੋਟਾ ਚਮਚ,
- ਹਲਦੀ ਪਾਊਡਰ-ਅੱਧਾ ਛੋਟਾ ਚਮਚ,
- ਧਨੀਆ ਪਾਊਡਰ-1/1/2 ਛੋਟਾ ਚਮਚ,
- ਲਾਲ ਮਿਰਚ ਪਾਊਡਰ- ਅੱਧਾ ਛੋਟਾ ਚਮਚ,
- ਪਾਵ ਭਾਜੀ ਮਸਾਲਾ-2 ਛੋਟੇ ਚਮਚ (ਜਾਂ ਇੱਛਾ ਅਨੁਸਾਰ),
- ਗਰਮ ਮਸਾਲਾ-ਇੱਕ ਚੌਥਾਈ ਛੋਟਾ ਚਮਚ,
- ਹਰਾ ਧਨੀਆ-ਅੱਧੀ ਛੋਟੀ ਕਟੋਰੀ (ਬਾਰੀਕ ਕੱਟਿਆ ਹੋਇਆ),
- ਨਮਕ- ਸਵਾਦ ਅਨੁਸਾਰ (ਜਾਂ ਇੱਕ ਛੋਟਾ ਚਮਚ)
ਤਰੀਕਾ
ਪਾਵ ਭਾਜੀ ਲਈ ਸਬਜ਼ੀਆਂ ਨੂੰ ਹਲਕਾ ਜਾਂ ਕੁੱਕਰ ’ਚ ਉਬਾਲ ਕੇ ਬਣਾਇਆ ਜਾਂਦਾ ਹੈ, ਇਸ ਲਈ ਸੇਮ, ਗਾਜਰ, ਫੁੱਲ ਗੋਭੀ ਅਤੇ ਆਲੂ ਨੂੰ ਛਿੱਲ ਕੇ ਤੇ ਧੋ ਕੇ ਉਨ੍ਹਾਂ ਨੂੰ ਛੋਟਾ-ਛੋਟਾ ਕੱਟ ਲਓ ਇੱਕ ਕੁੱਕਰ ’ਚ ਅੱਧਾ ਛੋਟਾ ਗਿਲਾਸ ਪਾਣੀ ਪਾਓ ਅਤੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਇਸ ’ਚ ਇੱਕ ਸੀਟੀ ਆਉਣ ਤੱਕ ਉਬਾਲੋ ਜਦੋਂ ਸਬਜ਼ੀਆਂ ਉੱਬਲ ਜਾਣ ਤਾਂ ਉਨ੍ਹਾਂ ਨੂੰ ਚਮਚੇ ਨਾਲ ਚੰਗੀ ਤਰ੍ਹਾਂ ਘੋਟ ਲਓ
ਇੱਕ ਕੜਾਹੀ ’ਚ ਘਿਓ ਗਰਮ ਕਰਕੇ ਉਸ ’ਚ ਜ਼ੀਰਾ ਭੁੰਨ ਲਓ ਅਤੇ ਫਿਰ ਹਰੀ ਮਿਰਚ, ਅਦਰਕ, ਹਲਦੀ ਪਾਊਡਰ, ਧਨੀਆ ਪਾਊਡਰ, ਪਾਵ ਭਾਜੀ, ਮਸਾਲਾ ਪਾ ਕੇ ਚਮਚੇ ਨਾਲ ਚਲਾਓ ਮਸਾਲੇ ’ਚ ਟਮਾਟਰ ਪਾ ਕੇ 2-3 ਮਿੰਟ ਪਕਾਓ ਅਤੇ ਵਿੱਚ-ਵਿੱਚ ਚਮਚੇ ਨਾਲ ਮੈਸ਼ ਕਰਦੇ ਰਹੋ ਫਿਰ ਇਸ ’ਚ ਲਾਲ ਮਿਰਚ ਪਾਊਡਰ, ਸ਼ਿਮਲਾ ਮਿਰਚ ਅਤੇ ਨਮਕ ਪਾ ਕੇ 2-3 ਮਿੰਟ ਹੋਰ ਪਕਾਓ
ਤਿਆਰ ਭੁੰਨੇ ਹੋਏ ਮਸਾਲੇ ’ਚ ਪਹਿਲਾਂ ਤੋਂ ਮੈਸ਼ ਕੀਤੀਆਂ ਹੋਈਆਂ ਸਬਜ਼ੀਆਂ ਮਿਲਾ ਦਿਓ ਅਤੇ 5-6 ਮਿੰਟ ਤੱਕ ਪੱਕਣ ਦਿਓ ਹੁਣ ਇਸ ’ਚ ਗਰਮ ਮਸਾਲਾ ਅਤੇ ਅੱਧਾ ਹਰਾ ਧਨੀਆ ਮਿਲਾਓ ਅਤੇ ਗੈਸ ਬੰਦ ਕਰ ਦਿਓ ਭਾਜੀ ਤਿਆਰ ਹੈ ਹੁਣ ਇਸ ਨੂੰ ਪਿਆਲੇ ’ਚ ਕੱਢੋ ਅਤੇ ਹਰੇ ਧਨੀਏ ਤੇ ਮੱਖਣ ਨਾਲ ਸਜਾਓ
ਪਾਵ ਬ੍ਰੈੱਡ ਨੂੰ ਕਿਵੇ ਸੇਕੀਏ?
ਗੈਸ ’ਤੇ ਤਵਾ ਗਰਮ ਕਰੋ, ਚਾਕੂ ਨਾਲ ਪਾਵ ਨੂੰ ਵਿਚਕਾਰੋਂ ਇਸ ਤਰ੍ਹਾਂ ਕੱਟੋ ਕਿ ਉਹ ਦੂਜੇ ਪਾਸੇ ਨਾਲ ਜੁੜਿਆ ਰਹੇ ਮੱਖਣ ਲਾ ਕੇ ਦੋਵੇਂ ਪਾਸਿਓਂ ਸੇਕ ਲਓ ਜੇਕਰ ਉਹ ਵੱਖ ਹੋ ਜਾਵੇ ਤਾਂ ਉਸ ਨੂੰ ਵੱਖ-ਵੱਖ ਹੀ ਸੇਕ ਲਓ
ਗਰਮ ਗਰਮ ਪਾਵ, ਗਰਮਾ-ਗਰਮ ਭਾਜੀ ਨਾਲ ਪਰੋਸੋ ਅਤੇ ਖਾਓ