ਛੋਲਿਆਂ ਦਾ ਸੂਪ
Table of Contents
Chane ka Soop ਸਮੱਗਰੀ:-
- ਜ਼ੀਰਾ: 1 ਛੋਟਾ ਚਮਚ
- ਹਿੰਗ: 1/4 ਛੋਟਾ ਚਮਚ,
- ਕਾਲੀ ਮਿਰਚ ਪਾਊਡਰ: 1/2 ਛੋਟਾ ਚਮਚ,
- ਘਿਓ:1/2 ਛੋਟਾ ਚਮਚ,
- ਨਿੰਬੂ ਦਾ ਰਸ: 1 ਵੱਡਾ ਚਮਚ,
- ਨਮਕ ਸਵਾਦ ਅਨੁਸਾਰ,
- ਹਰੇ ਪਿਆਜ ਦੇ ਪੱਤੇ/ਹਰਾ ਪਿਆਜ (ਗਾਰਨੀਸ਼ਿੰਗ ਲਈ),
- ਪਾਣੀ: 4 ਕੱਪ,
- ਕਾਲੇ ਛੋਲੇ: 1 ਕੱਪ
Chane ka Soop ਤਰੀਕਾ:-
ਸਭ ਤੋਂ ਪਹਿਲਾਂ ਕਾਲੇ ਛੋਲਿਆਂ ਨੂੰ ਪਾਣੀ ਅਤੇ ਨਮਕ ਨਾਲ 30 ਮਿੰਟਾਂ ਤੱਕ ਉਬਾਲੋ ਨਾਲ ਹੀ ਲਗਭਗ ਦੋ ਵੱਡੇ ਚਮਚ ਸਾਬੁਤ ਉੱਬਲੇ ਹੋਏ ਛੋਲੇ ਇੱਕ ਪਾਸੇ ਰੱਖ ਦਿਓ ਹੁਣ ਅੱਧਾ ਕੱਪ ਉੱਬਲੇ ਹੋਏ ਛੋਲੇ ਮਿਕਸਰ ’ਚ ਪਾਓ ਅਤੇ ਪੀਸ ਕੇ ਛੋਲਿਆਂ ਦਾ ਪੇਸਟ ਬਣਾ ਲਓ ਇਸ ਤੋਂ ਬਾਅਦ ਇੱਕ ਪੈਨ ’ਚ ਘਿਓ ਗਰਮ ਕਰੋ ਇਸ ’ਚ ਜੀਰਾ ਅਤੇ ਹਿੰਗ ਪਾਓ ਇਸ ’ਚ ਛੋਲਿਆਂ ਦਾ ਪੇਸਟ ਪਾ ਕੇ ਭੁੰਨੋ੍ਹ ਇਸ ’ਚ ਛੋਲਿਆਂ ਦਾ ਪਾਣੀ (ਜਿਸ ’ਚ ਛੋਲੇ ਉਬਾਲੇ ਸਨ) ਪਾ ਕੇ ਉਬਾਲ ਲਓ ਇਸ ’ਚ 2 ਵੱਡੇ ਚਮਚ ਸਾਬੁਤ ਛੋਲੇ (ਜਿਨ੍ਹਾਂ ਨੂੰ ਪੀਸਿਆ ਨਹੀਂ ਹੈ) ਪਾ ਦਿਓ ਅਤੇ ਗੈਸ ਹੌਲੀ ਕਰਕੇ 5-7 ਮਿੰਟਾਂ ਲਈ ਰੱਖ ਦਿਓ ਫਿਰ ਕਾਲੀ ਮਿਰਚ ਪਾਊਡਰ ਪਾ ਕੇ ਗੈਸ ਬੰਦ ਕਰ ਦਿਓ ਇਸ ’ਚ ਨਿੰਬੂ ਦਾ ਰਸ ਪਾਓ ਤੇ ਹਰੇ ਪਿਆਜਾਂ ਨਾਲ ਸਜਾਓ ਤੁਹਾਡੇ ਸਿਹਤ ਨਾਲ ਭਰਪੂਰ ਕਾਲੇ ਛੋਲਿਆਂ ਦਾ ਸੂਪ ਬਿਲਕੁਲ ਤਿਆਰ ਹੈ ਇਸ ਨੂੰ ਪੀਓ ਅਤੇ ਊਰਜਾਵਾਨ ਮਹਿਸੂਸ ਕਰੋ।