ਸਾਵਧਾਨ! ਤੁਹਾਡੇ ਦਿਮਾਗ ਨਾਲ ਖੇਡਦੇ ਹਨ ਸਾਈਬਰ ਠੱਗ Cyber criminals
- ਠੱਗਾਂ ਦੀਆਂ ਗੱਲਾਂ ’ਤੇ ਇਕਦਮ ਵਿਸ਼ਵਾਸ ਨਾ ਕਰੋ
- ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਡਰਾਵਿਆਂ ’ਚ ਆ ਕੇ ਘਬਰਾਓ ਨਾ
- ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਕਿਸੇ ਜਾਣਕਾਰ ਨਾਲ ਗੱਲ ਜ਼ਰੂਰ ਕਰੋ
- ਅਜਿਹੀ ਸਥਿਤੀ ’ਚ ਜ਼ਲਦਬਾਜ਼ੀ ਬਿਲਕੁਲ ਵੀ ਨਾ ਕਰੋ
ਦੇਸ਼ ਭਰ ’ਚ ਸਾਈਬਰ ਠੱਗੀ ਦਾ ਸਿਲਸਿਲਾ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਇਹ ਗਿਰੋਹ ਲੋਕਾਂ ਦੇ ਦਿਲੋ-ਦਿਮਾਗ ਨਾਲ ਖੇਡਦਾ ਹੈ ਅਤੇ ਉਨ੍ਹਾਂ ਦੇ ਡਰ ਦਾ ਜੰਮ ਕੇ ਲਾਹਾ ਲੈਂਦਾ ਹੈ ਆਮ ਹੀ ਨਹੀਂ, ਸਗੋਂ ਕਈ ਵਾਰ ਚੰਗੇ ਪੜ੍ਹੇ ਲਿਖੇ ਵੀ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸੋਨੀਪਤ ’ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਬਕਾ ਅਧਿਕਾਰੀ ਅਤੇ ਉਨ੍ਹਾਂ ਦੀ ਧਰਮਪਤਨੀ ਨੂੰ ਇਨ੍ਹਾਂ ਜਾਲਸਾਜ਼ਾਂ ਨੇ ਮਨੀ ਲਾਂਡਰਿੰਗ ਕੇਸ ਦੇ ਨਾਂਅ ’ਤੇ ਡਿਜ਼ੀਟਲ ਅਰੈਸਟ ਕਰਦੇ ਹੋਏ 1.78 ਕਰੋੜ ਰੁਪਏ ਹੜੱਪ ਲਏ ਪੀੜਤ ਪਤੀ-ਪਤਨੀ ਇਸ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚ ਫਸੇ ਕਿ ਘਬਰਾਹਟ ’ਚ ਘਰ ਛੱਡ ਕੇ ਖੁਦ ਨੂੰ ਹੋਟਲ ’ਚ ਕੈਦ ਕਰ ਲਿਆ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਹਰ ਗੱਲ ਨੂੰ ਮੰਨਦੇ ਰਹੇ ਪਰ ਜਦੋਂ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਅਜਿਹਾ ਹੀ ਇੱਕ ਹੋਰ ਵਾਕਿਆ ਸਰਸਾ ਸ਼ਹਿਰ ਦੇ ਖਿਓਵਾਲੀ ਪਿੰਡ ’ਚ ਸਾਹਮਣੇ ਆਇਆ, ਜਿੱਥੇ ਕਾੱਲ ਕਰਨ ਵਾਲੇ ਨੇ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਐੱਸਪੀ ਦੱਸ ਕੇ ਇੱਕ ਮਹਿਲਾ ਤੋਂ 30 ਹਜ਼ਾਰ ਰੁਪਏ ਠੱਗ ਲਏ ਪੀੜਤ ਮਹਿਲਾ ਅਨੁਸਾਰ, ਉਸਦਾ ਪਤੀ ਕਿਸੇ ਕੰਮ ਲਈ ਹਿਸਾਰ ਗਿਆ ਸੀ ਕੁਝ ਘੰਟੇ ਬਾਅਦ ਹੀ ਉਸਦੇ ਫੋਨ ’ਤੇ ਵਟਸਅੱਪ ਕਾਲ ਆਈ ਕਿ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜੇਕਰ ਤੁਸੀਂ ਆਪਣੇ ਪਤੀ ਨੂੰ ਛੁਡਵਾਉਣਾ ਚਾਹੁੰਦੇ ਹੋ ਤਾਂ ਸਾਨੂੰ 30 ਹਜ਼ਾਰ ਰੁਪਏ ਦੇ ਦਿਓ।
ਅਸੀਂ ਜਾਂਚ ਕਰਕੇ ਤੁਹਾਡੇ ਪਤੀ ਨੂੰ ਛੱਡ ਦੇਵਾਂਗੇ ਘਬਰਾਹਟ ’ਚ ਪੀੜਤ ਮਹਿਲਾ ਨੇ ਕਿਸੇ ਗੁਆਂਢੀ ਤੋਂ ਪੈਸੇ ਉਧਾਰ ਲੈ ਕੇ ਠੱਗਾਂ ਦੇ ਦੱਸੇ ਅਕਾਊਂਟ ’ਚ ਪੁਆ ਦਿੱਤੇ ਹਾਲਾਂਕਿ ਇਨ੍ਹਾਂ ਮਾਮਲਿਆਂ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਤਾਂ ਅਜਿਹੇ ਹਾਲਾਤਾਂ ’ਚ ਜੇਕਰ ਥੋੜ੍ਹਾ ਦਿਮਾਗ ਅਤੇ ਸਹਿਣਸ਼ੀਲਤਾ ਤੋਂ ਕੰਮ ਲਿਆ ਜਾਵੇ ਤਾਂ ਇਸ ਉਲਝਣ ਤੋਂ ਬਚਣ ਦਾ ਰਸਤਾ ਮਿਲ ਜਾਂਦਾ ਹੈ ਅਜਿਹੀ ਸਮੱਸਿਆ ਆਉਣ ’ਤੇ ਆਪਣੇ ਕਿਸੇ ਜਾਣਕਾਰ ਜਾਂ ਦੋਸਤ ਤੋਂ ਵੀ ਸਲਾਹ ਜ਼ਰੂਰ ਲਓ, ਜੋ ਤੁਹਾਡੀ ਮਨੋਸਥਿਤੀ ਨੂੰ ਸਮਝਦੇ ਹੋਏ ਬਿਹਤਰ ਮਾਰਗਦਰਸ਼ਨ ਕਰੇ।
Table of Contents
ਵਟਸਅੱਪ ’ਤੇ ਆਈ ਅਜਿਹੀ ਏਪੀਕੇ ਫਾਈਲ ’ਤੇ ਨਾ ਕਰੋ ਕਲਿੱਕ
ਸਾਈਬਰ ਠੱਗੀ ਦਾ ਇੱਕ ਬੜਾ ਰੌਚਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਵਟਸਅੱਪ ਗਰੁੱਪ ’ਚ ਆਈ ਇੱਕ ਫਾਈਲ ਨੂੰ ਕਲਿੱਕ ਕਰਨ ਨਾਲ ਹੀ ਮੋਬਾਈਲ ਹੈਕ ਹੋ ਗਏ ਅਤੇ ਮੋਬਾਈਲ ’ਚ ਫੀਡ ਹੋਰ ਨੰਬਰਾਂ ’ਤੇ ਖੁਦ ਹੀ ਇਹ ਫਾਈਲ ਫਾਰਵਰਡ ਹੋਣ ਲੱਗੀ ਦਰਅਸਲ, ਫਿਰੋਜ਼ਾਬਾਦ ਖੇਤਰ ’ਚ ਬੇਸਿਕ ਸਿੱਖਿਆ ਵਿਭਾਗ ਦੇ ਅਧਿਆਪਕ ਵਟਸਅੱਪ ਗਰੁੱਪ ਤੋਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦੇ ਹਨ, ਸਾਈਬਰ ਠੱਗਾਂ ਨੇ 12 ਅਧਿਆਪਕਾਂ ਦੇ ਮੋਬਾਈਲ ਹੈਕ ਕਰ ਲਏ ਚੰਗੀ ਕਿਸਮਤ ਨਾਲ ਅਧਿਆਪਕਾਂ ਨੇ ਸਮਾਂ ਰਹਿੰਦੇ ਮੋਬਾਈਲ ਠੀਕ ਕਰਵਾ ਲਏ ਆਈਟੀ ਐਕਸਪਰਟ ਅੰਕਿਤ ਕੁਸ਼ਵਾਹ ਦੀ ਮੰਨੀਏ ਤਾਂ ਜੇਕਰ ਮੋਬਾਈਲ ਫੋਨ ’ਤੇ ਅਣਪਛਾਤੇ ਨੰਬਰ ਅਤੇ ਗਰੁੱਪ ’ਚ ਏਪੀਕੇ ਫਾਈਲ ਬੈਂਕ ਅਤੇ ਆਧਾਰ ਕਾਰਡ ਅੱਪਡੇਟ ਕਰਨ ਦੇ ਨਾਂਅ ਨਾਲ ਕੋਈ ਫਾਈਲ ਆਵੇ ਤਾਂ ਭੁੱਲ ਕੇ ਵੀ ਉਸਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ ਕਿਉਂਕਿ ਇਸਦੇ ਜ਼ਰੀਏ ਸਾਈਬਰ ਠੱਗ ਕੋਲ ਤੁਹਾਡੀ ਪੂਰੀ ਜਾਣਕਾਰੀ ਪਹੁੰਚ ਜਾਵੇਗੀ ਅਤੇ ਇਸ ਦਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ।
ਯਾਦ ਰੱਖੋ ਇਹ ਗੱਲਾਂ:
- ਫੋਨ ’ਚ ਆਟੋਮੈਟਿਕ ਡਾਊਨਲੋਡ ਆਪਸ਼ਨ ਨੂੰ ਬੰਦ ਕਰਕੇ ਰੱਖੋ।
- ਕਿਸੇ ਅਣਜਾਣ Çਲੰਕ ਨੂੰ ਨਾ ਖੋਲ੍ਹੋ।
- ਵਟਸਅੱਪ ਨੂੰ ਹਮੇਸ਼ਾ ਟੂ ਸਟੈੱਪ ਵੈਰੀਫਿਕੇਸ਼ਨ ’ਤੇ ਕਰਕੇ ਰੱਖੋ।
- ਜੇਕਰ ਗਲਤੀ ਨਾਲ ਅਜਿਹਾ ਕੁਝ ਡਾਊਨਲੋਡ ਹੋ ਜਾਵੇ ਤਾਂ ਤੁਰੰਤ ਸਾਈਬਰ ਕ੍ਰਾਈਮ ਨੰਬਰ 1930 ’ਤੇ ਸੂਚਨਾ ਦਿਓ।
ਟਰਾਈ ਵੱਲੋਂ ਕਦੇ ਨਹੀਂ ਦਿੱਤੀ ਜਾਂਦੀ ਧਮਕੀ, ਰਹੋ ਅਲਰਟ
ਪਿਛਲੇ ਕੁਝ ਸਮੇਂ ’ਚ ਸਾਈਬਰ ਫਰਾਡ ਅਤੇ ਸਕੈਮ ਦੇ ਮਾਮਲੇ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਹੁਣ ਸਰਕਾਰ ਵੱਲੋਂ ਟੀਆਰਏਆਈ (ਟਰਾਈ) ਦੇੇ ਨਾਂਅ ਨਾਲ ਕੀਤੀ ਜਾ ਰਹੀ ਧੋਖਾਧੜੀ ਤੋਂ ਦੇਸ਼ ਭਰ ਦੇ ਕਰੋੜਾਂ ਮੋਬਾਈਲ ਯੂਜ਼ਰਸ ਨੂੰ ਸਾਵਧਾਨ ਕੀਤਾ ਹੈ ਜਿਵੇਂ-ਜਿਵੇਂ ਸਮਾਰਟਫੋਨ ਅਤੇ ਇੰਟਰਨੈੱਟ ਦਾ ਇਸਤੇਮਾਲ ਵਧਿਆ ਹੈ ਉਵੇਂ-ਉਵੇਂ ਹੀ ਸਾਈਬਰ ਕ੍ਰਾਈਮ ਵੀ ਤੇਜ਼ੀ ਨਾਲ ਵਧੇ ਹਨ ਪਿਛਲੇ ਕੁਝ ਸਮੇਂ ’ਚ ਡਿਜ਼ੀਟਲ ਅਰੈਸਟ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦਾ ਇੱਕ ਨਵਾਂ ਤਰੀਕਾ ਬਣ ਚੁੱਕਾ ਹੈ ਸਕੈਮਰ ਹੁਣ ਗ੍ਰਾਹਕਾਂ ਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਨਾਂਅ ’ਤੇ ਵੀ ਹੁਣ ਠੱਗੀ ਕਰਨ ਲੱਗੇ ਹਨ ਹੁਣ ਸਰਕਾਰ ਵੱਲੋਂ ਮੋਬਾਈਲ ਯੂਜ਼ਰਸ ਨੂੰ ਇਸ ਤਰ੍ਹਾਂ ਦੇ ਸਕੈਮ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਕੀਤਾ ਗਿਆ ਸੀ ਆਪਣੇ ਸੋਸ਼ਲ ਮੀਡੀਆ ਪੋਸਟ ’ਤੇ ਪੀਆਈਬੀ ਵੱਲੋਂ ਪੁੱਛਿਆ ਗਿਆ ਕਿ ‘ਕੀ ਤੁਹਾਨੂੰ ਵੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਕਾਲ ਕਰਕੇ ਇਹ ਕਿਹਾ ਗਿਆ ਹੈ ਕਿ ਫੋਨ ਦੇ ਅਸਧਾਰਨ ਵਿਹਾਰ ਕਾਰਨ ਤੁਹਾਡਾ ਮੋਬਾਈਲ ਨੰਬਰ ਜ਼ਲਦ ਬੰਦ ਕਰ ਦਿੱਤਾ ਜਾਵੇਗਾ। ਪੀਆਈਬੀ ਨੇ ਆਪਣੇ ਪੋਸਟ ’ਚ ਟਰਾਈ ਨੂੰ ਟੈਗ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਕਦੇ ਵੀ ਮੋਬਾਈਲ ਯੂਜ਼ਰਸ ਨੂੰ ਟਰਾਈ ਵੱਲੋਂ ਕਾਲ ਨਹੀਂ ਕੀਤੀ ਜਾਂਦੀ ਹੈ ਐਨਾ ਹੀ ਨਹੀਂ, ਪੀਆਈਬੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਟਰਾਈ ਕਿਸੇ ਟੈਲੀਕਾਮ ਯੂਜ਼ਰਸ ਨੂੰ ਨੰਬਰ ਬੰਦ ਕਰਨ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦਾ ਕੋਈ ਮੈਸੇਜ਼ ਨਹੀਂ ਕਰਦਾ ਹੈ।
ਇਨ੍ਹਾਂ ਨੰਬਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ
ਸਰਕਾਰ ਵੱਲੋਂ ਮੋਬਾਈਲ ਯੂਜ਼ਰਸ ਨੂੰ ਕੁਝ ਨੰਬਰ ਦੱਸੇ ਗਏ ਹਨ ਅਤੇ ਇਨ੍ਹਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਰਿਸੀਵ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਜੇਕਰ ਤੁਹਾਨੂੰ +77, +84, +85, +86, +87, ਅਤੇ +89 ਕੋਡ ਤੋਂ ਸ਼ੁਰੂ ਹੋਣ ਵਾਲੀਆਂ ਕਾਲਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਰਿਸੀਵ ਨਾ ਕਰੋ।
ਸ਼ੇਅਰ ਬਾਜ਼ਾਰ ’ਚ ਮੋਟੇ ਮੁਨਾਫੇ ਦਾ ਝਾਂਸਾ ਦਿੰਦੇ ਹਨ ਸਾਈਬਰ ਠੱਗ
ਅੱਜ ਦੇ ਸਮੇਂ ’ਚ ਨੌਜਵਾਨਾਂ ’ਚ ਸ਼ੇਅਰ ਮਾਰਕੀਟ ’ਚ ਪੈਸੇ ਲਾਉਣ ਦਾ ਕਾਫੀ ਕਰੇਜ਼ ਵਧਦਾ ਜਾ ਰਿਹਾ ਹੈ ਨੌਜਵਾਨ ਘੱਟ ਸਮੇਂ ’ਚ ਸ਼ੇਅਰ ਮਾਰਕਿਟ ’ਚ ਅਲੱਗ-ਅਲੱਗ ਕੰਪਨੀਆਂ ਦੇ ਸ਼ੇਅਰ ਖਰੀਦ ਕੇ ਮੁਨਾਫਾ ਕਮਾਉਣ ਦੇ ਚੱਕਰ ’ਚ ਰਹਿੰਦੇ ਹਨ ਪਰ ਸਾਈਬਰ ਠੱਗੀ ਤੋਂ ਬਚਣ ਲਈ ਮੋਬਾਈਲ ਫੋਨ ਕਾਲ, ਐੱਸਐੱਮਐੱਸ, ਵਟਸਅੱਪ ਕਾਲ, ਟੈਲੀਗ੍ਰਾਮ ਐਪ ’ਤੇ ਆਏ ਸ਼ੱਕੀ Çਲੰਕ ਜਾਂ ਹੋਰ ਸੋਸ਼ਲ ਮੀਡੀਆ ਸਾਈਟਾਂ ’ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਲੁਭਾਉਣੇ ਆਫਰ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਗਲਤੀ ਨਾਲ ਵੀ ਸ਼ੱਕੀ Çਲੰਕ ’ਤੇ ਕਲਿੱਕ ਕਰ ਦਿੱਤਾ ਤਾਂ ਤੁਹਾਡੀ ਜ਼ਿੰਦਗੀ ਭਰ ਦੀ ਪੂੰਜੀ ਅੱਖ ਝਪਕਦੇ ਹੀ ਗਾਇਬ ਹੋ ਜਾਵੇਗੀ ਅਤੇ ਤੁਸੀਂ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋ ਜਾਓਗੇ।
Cyber criminals ਵਰਤੋ ਸਾਵਧਾਨੀ
- ਐਪ ਅਤੇ ਵੈੱਬਸਾਈਟ ਜ਼ਰੀਏ ਨਿਵੇਸ਼ ਕਰਦੇ ਸਮੇਂ ਜਾਂਚ ਲਓ ਕਿ ਉਹ ਅਸਲੀ ਹਨ ਜਾਂ ਨਕਲੀ।
- ਅਸਲੀ ਸ਼ੇਅਰ ਨਿਵੇਸ਼ ਐਪ ਸੇਬੀ ਵੱਲੋਂ ਲਾਇਸੈਂਸ ਪ੍ਰਾਪਤ ਹੈ ਐੱਨਬੀਐੱਫਸੀ ਆਰਬੀਆਈ ਵੱਲੋਂ ਲਾਇਸੈਂਸ ਪ੍ਰਾਪਤ ਹੈ।
- ਏਸੀ ਏਪੀਕੇ ਫਾਈਲਾਂ ਡਾਊਨਲੋਡ ਨਾ ਕਰੋ ਜੋ ਅਧਿਕਾਰਕ ਐਪ ਸਟੋਰ ’ਚ ਸੂਚੀਬੱਧ ਨਾ ਹੋਣ।
- ਅਜਿਹੇ ਮੈਸੇਜ਼ ’ਤੇ ਵਿਸ਼ਵਾਸ ਨਾ ਕਰੋ ਜੋ ਉੱਚ ਰਿਟਰਨ ਦੇਣ ਦਾ ਵਾਅਦਾ ਕਰਦੇ ਹਨ।
- ਆਪਣਾ ਪਾਸਵਰਡ ਅਤੇ ਓਟੀਪੀ ਕਿਸੇ ਨੂੰ ਨਾ ਦੱਸੋ ਅਤੇ ਸਾਂਝਾ ਨਾ ਕਰੋ।
- ਪਾਸਵਰਡ ਨਿਯਮਿਤ ਤੌਰ ’ਤੇ ਬਦਲਦੇ ਰਹਿਣਾ ਚਾਹੀਦਾ ਹੈ।
ਨਿਵੇਸ਼ਕ ਸੇਬੀ ਵੱਲੋਂ ਰਜਿਸਟ੍ਰਡ ਸਲਾਹਕਾਰ ਤੋਂ ਹੀ ਨਿਵੇਸ਼ ਦੀ ਸਲਾਹ ਲੈਣ ਸ਼ੇਅਰ ਬਾਜ਼ਾਰ ਨਾਲ ਸਬੰਧਿਤ ਧੋਖਾਧੜੀ ਦੀ ਰਿਪੋਰਟ ਡੀਮੇਟ/ਡਿਪੋਜਿਟਰੀ ਫਰਾਡ ਸ਼ੇ੍ਰਣੀ ਦੇ ਅਧੀਨ ਸੇਬੀ ਦੇ ਨਿਵੇਸ਼ ਸ਼ਿਕਾਇਤ ਸੈੱਲ ਜਾਂ www.cybercrime.gov.in ’ਤੇ ਕਰ ਸਕਦੇ ਹਨ।
-ਵਿਕਰਾਂਤ ਭੂਸ਼ਣ, ਐੱਸਪੀ, ਸਰਸਾ