email-id

ਆਈਡੀ
ਇੱਕ ਵਾਰ ਦੀ ਗੱਲ ਹੈ, ਅਮਰੀਕਾ ’ਚ ਇੱਕ ਵਿਅਕਤੀ ਜੋ ਘੱਟ ਪੜਿ੍ਹਆ ਲਿਖਿਆ ਸੀ, ਨੌਕਰੀ ਲਈ ਇੱਕ ਦਫ਼ਤਰ ’ਚ ਗਿਆ ਕੰਮ ਸੀ ਸਾਫ-ਸਫਾਈ ਦਾ ਇੰਟਰਵਿਊ ਤੋਂ ਬਾਅਦ ਉਸਨੂੰ ਇੱਕ-ਦੋ ਕੰਮ ਕਰਨ ਨੂੰ ਕਿਹਾ ਗਿਆ ਲੜਕਾ ਗਰੀਬ ਸੀ ਅਤੇ ਉਸਨੂੰ ਨੌਕਰੀ ਦੀ ਜ਼ਰੂਰਤ ਵੀ ਸੀ ਤਾਂ ਉਸਨੇ ਬੜੀ ਹੀ ਲਗਨ ਨਾਲ ਉਹ ਕੰਮ ਕੀਤੇ

ਕੰਮ ਦੇਖਣ ਤੋਂ ਬਾਅਦ ਮਾਲਿਕ ਨੇ ਕਿਹਾ ਕਿ ਸਾਬਾਸ਼! ਮੈਨੂੰ ਤੁਹਾਡਾ ਕੰਮ ਬਹੁਤ ਪਸੰਦ ਆਇਆ ਮੈਂ ਤੁਹਾਨੂੰ ਇਹ ਨੌਕਰੀ ਦਿੰਦਾ ਹਾਂ ਤੁਸੀਂ ਆਪਣੀ ਈ-ਮੇਲ ਆਈਡੀ ਮੈਨੂੰ ਦਿਓ, ਮੈਂ ਤੁਹਾਨੂੰ ਅਪਾੱਇੰਟਮੈਂਟ ਲੈਟਰ ਭੇਜ ਦਿੰਦਾ ਹਾਂ ‘ਪਰ ਸਰ,

ਮੈਂ ਤਾਂ ਈਮੇਲ ਆਈਡੀ ਬਣਾਈ ਨਹੀਂ’ ‘ਕਿਉਂ? ਅੱਜਕੱਲ੍ਹ ਤਾਂ ਸਭ ਈ-ਮੇਲ ਆਈਡੀ ਬਣਾਕੇ ਰੱਖਦੇ ਹਨ, ਇਸ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ’
‘ਸਰ ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਅਤੇ ਕੰਪਿਊਟਰ ਚਲਾਉਣ ਦੀ ਮੇਰੀ ਹੈਸੀਅਤ ਨਹੀਂ ਹੈ ਕ੍ਰਿਪਾ ਕਰਕੇ ਮੈਨੂੰ ਇਸ ਨੌਕਰੀ ’ਤੇ ਰੱਖ ਲਓ’ ‘ਦੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨੌਕਰੀ ਦੇ ਕਾਬਿਲ ਹੋ ਪਰ ਅਸੀਂ ਜਾੱਈਨਿੰਗ ਈਮੇਲ ਤੋਂ ਹੀ ਕਰਵਾਉਂਦੇ ਹਾਂ ਇਸ ਲਈ ਤੁਸੀਂ ਜਾ ਸਕਦੇ ਹੋ’ ਐਨਾ ਸੁਣਕੇ ਲੜਕਾ ਨਿਰਾਸ਼ ਹੋ ਕੇ ਉੱਥੋਂ ਨਿਕਲ ਗਿਆ

ਰਸਤੇ ’ਚ ਚੱਲਦੇ-ਚੱਲਦੇ ਉਸਨੇ ਦੇਖਿਆ ਕਿ ਇੱਕ ਔਰਤ ਸਬਜ਼ੀ ਵਾਲੇ ਤੋਂ ਟਮਾਟਰ ਦੇ ਬਾਰੇ ’ਚ ਪੁੱਛ ਰਹੀ ਸੀ ਅਤੇ ਉਸਦੇ ਕੋਲ ਟਮਾਟਰ ਨਹੀਂ ਸਨ ਔਰਤ ਬੁੱਢੀ ਸੀ ਅਤੇ ਬਾਜ਼ਾਰ ਜਾ ਨਹੀਂ ਸਕਦੀ ਸੀ ਤਾਂ ਉਸਨੂੰ ਇੱਕ ਖਿਆਲ ਆਇਆ ਉਸਨੇ ਆਪਣੀ ਜੇਬ੍ਹ ’ਚ ਹੱਥ ਪਾਇਆ ਤਾਂ ਉਸਨੇ ਦੇਖਿਆ ਕਿ ਉਸਦੇ ਕੋਲ $10 ਬਚੇ ਸਨ ਉਹ ਤੁਰੰਤ ਬਜ਼ਾਰ ਗਿਆ ਅਤੇ $10 ਦੇ ਟਮਾਟਰ ਲੈ ਆਇਆ ਉਸਨੇ ਉਹ ਟਮਾਟਰ ਉਸ ਬੁੱਢੀ ਔਰਤ ਨੂੰ ਵੇਚ ਦਿੱਤੇ ਕੁਝ ਮੁਨਾਫ਼ਾ ਹੋਇਆ ਦੇਖ ਉਹ ਦੁਬਾਰਾ ਬਜ਼ਾਰ ਗਿਆ ਅਤੇ ਕੁਝ ਟਮਾਟਰ ਹੋਰ ਲੈ ਆਇਆ
ਉਨ੍ਹਾਂ ਟਮਾਟਰਾਂ ਨੂੰ ਲੈ ਕੇ ਉਹ ਘਰ-ਘਰ ਗਿਆ ਅਤੇ ਉਨ੍ਹਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ 2-4 ਘਰ ਘੁੰਮਣ ਤੋਂ ਬਾਅਦ ਇੱਕ ਘਰ ’ਚ ਕਿਸੇ ਨੇ $15 ’ਚ ਟਮਾਟਰ ਖਰੀਦ ਲਏ ਜਦੋਂ ਉਸਨੇ ਇਹ ਦੇਖਿਆ ਕਿ ਇੱਕ ਵਾਰ ਟਮਾਟਰ ਵੇਚਣ ’ਚ ਉਸਨੂੰ $15 ਦਾ ਫਾਇਦਾ ਹੋਇਆ ਹੈ ਤਾਂ ਉਹ ਦੁਬਾਰਾ ਗਿਆ ਅਤੇ ਫਿਰ ਤੋਂ ਉਨ੍ਹਾਂ ਟਮਾਟਰਾਂ ਨੂੰ ਵੇਚ ਦਿੱਤਾ

ਉਸ ਦਿਨ ਉਸਨੇ ਅਗਲੇ ਦਿਨ ਟਮਾਟਰ ਖਰੀਦਣ ਲਈ ਥੋੜ੍ਹੇ ਪੈਸੇ ਬਚਾ ਲਏ ਅਤੇ ਬਾਕੀ ਦੇ ਪੈਸਿਆਂ ਨਾਲ ਖਾਣੇ ਦਾ ਇੰਤਜ਼ਾਮ ਕੀਤਾ ਅਗਲੇ ਦਿਨ ਅਤੇ ਉਸ ਦਿਨ ਤੋਂ ਬਾਅਦ ਕੁਝ ਹੋਰ ਦਿਨਾਂ ਤੱਕ ਉਹ ਇਸੇ ਤਰ੍ਹਾਂ ਟਮਾਟਰ ਵੇਚਦਾ ਰਿਹਾ ਉਸਦਾ ਕੰਮ ਕਾਫ਼ੀ ਵਧ ਚੁੱਕਾ ਸੀ ਅਤੇ ਅੱਗੇ-ਅੱਗੇ ਇਹ ਵਧਦਾ ਹੀ ਜਾ ਰਿਹਾ ਸੀ ਟਮਾਟਰ ਲਿਆਉਣ ਲਈ ਪਹਿਲਾਂ ਉਹ ਕਿਰਾਏ ’ਤੇ ਗੱਡੀ ਲਿਆਉਣ ਲੱਗਾ ਪੈਸੇ ਇਕੱਠੇ ਕਰ ਕੇ ਉਸਨੇ ਆਪਣੀ ਗੱਡੀ ਲੈ ਲਈ

ਜ਼ਿਆਦਾ ਪੈਸੇ ਹੋ ਜਾਣ ’ਤੇ ਉਸਨੇ ਇੱਕ ਹੋਰ ਗੱਡੀ ਲੈ ਲਈ ਅਤੇ ਉਸਦੇ ਲਈ ਇੱਕ ਡਰਾਈਵਰ ਵੀ ਰੱਖ ਲਿਆ ਇਹ ਕੋਈ ਕਿਸਮਤ ਦਾ ਖੇਡ ਨਹੀਂ ਸੀ ਇਹ ਸਾਰਾ ਕੁਝ ਉਸ ਲੜਕੇ ਦੀ ਸੂਝ-ਬੂਝ ਅਤੇ ਹਿੰਮਤ ਸੀ ਕੁਝ ਹੀ ਸਾਲਾਂ ’ਚ ਉਸਨੇ ਟਮਾਟਰ ਦੇ ਵਪਾਰ ਤੋਂ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਸੀ ਹੁਣ ਉਹ ਇੱਕ ਅਮੀਰ ਵਿਅਕਤੀ ਬਣ ਚੁੱਕਿਆ ਸੀ

ਥੋੜ੍ਹੇ ਹੀ ਦਿਨਾਂ ’ਚ ਉਸਦੀ ਸ਼ਾਦੀ ਹੋ ਗਈ ਸ਼ਾਦੀ ਕਰਨ ਦੇ ਕੁਝ ਸਾਲਾਂ ਬਾਅਦ ਹੀ ਉਸਦੇ ਘਰ ’ਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ ਹੁਣ ਉਸਨੂੰ ਕਿਸੇ ਵੀ ਚੀਜ਼ ਦੀ ਪ੍ਰੇਸ਼ਾਨੀ ਨਹੀਂ ਸੀ ਸਭ ਚੀਜ਼ਾਂ ਤੋਂ ਜਦੋਂ ਉਹ ਬੇਫਿਕਰ ਹੋਇਆ ਤਾਂ ਉਸਨੇ ਸੋਚਿਆਂ ਕਿ ਹੁਣ ਉਸਨੂੰ ਆਪਣਾ ਬੀਮਾ ਕਰਵਾ ਲੈਣਾ ਚਾਹੀਦਾ ਇਸ ਨਾਲ ਜੇਕਰ ਉਸਨੂੰ ਕੁਝ ਹੋ ਗਿਆ ਤਾਂ ਭਵਿੱਖ ’ਚ ਉਸਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਤੌਰ ’ਤੇ ਕੋਈ ਪ੍ਰੇਸ਼ਾਨੀ ਨਾ ਹੋਵੇ ਬੀਮਾ ਕਰਵਾਉਣ ਲਈ ਉਸਨੇ ਬੀਮਾ ਏਜੰਟ ਨੂੰ ਫੋਨ ਕੀਤਾ

ਅਗਲੇ ਦਿਨ ਬੀਮਾ ਏਜੰਟ ਉਸ ਵਿਅਕਤੀ ਕੋਲ ਆਇਆ ਫਾਰਮ ਭਰਦੇ ਸਮੇਂ ਸਭ ਕੁਝ ਭਰਨ ਤੋਂ ਬਾਅਦ ਇੱਕ ਕਾੱਲਮ ਖਾਲੀ ਰਹਿ ਗਿਆ ਇਹ ਕਾਲਮ ਸੀ ਈਮੇਲ ਆਈਡੀ ਦਾ ਉਸ ਏਜੰਟ ਨੇ ਪੁੱਛਿਆ,

‘ਸਰ ਤੁਹਾਡੀ ਈਮੇਲ ਆਈਡੀ ਕੀ ਹੈ?
‘ਸਾੱਰੀ, ਮੇਰੀ ਕੋਈ ਈਮੇਲ ਆਈਡੀ ਨਹੀਂ ਹੈ
ਏਜੰਟ ਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਿਹਾ ਹੈ
‘ਸਰ ਕੀ ਮਜ਼ਾਕ ਕਰ ਰਹੇ ਹੋ ਤੁਸੀਂ ਵੀ…

‘ਨਹੀਂ, ਮੈਂ ਕੋਈ ਮਜ਼ਾਕ ਨਹੀਂ ਕੀਤਾ ਸੱਚਮੁੱਚ ਮੇਰੀ ਕੋਈ ਈਮੇਲ ਆਈਡੀ ਨਹੀਂ ਹੈ
‘ਸਰ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਈਮੇਲ ਆਈਡੀ ਦੀ ਵਰਤੋਂ ਕੀਤੀ ਹੁੰਦੀ ਤਾਂ ਤੁਹਾਡਾ ਵਪਾਰ ਹੋਰ ਕਿੰਨਾ ਅੱਗੇ ਵਧ ਸਕਦਾ ਸੀ ਤੁਹਾਨੂੰ ਪਤਾ ਹੈ ਕਿ ਅੱਜ ਤੁਸੀਂ ਕੀ ਹੁੰਦੇ?’
‘ਇੱਕ ਕੰਪਨੀ ’ਚ ਮਾਮੂਲੀ ਸਫਾਈ ਵਾਲਾ’

ਇਸ ਜਵਾਬ ਨਾਲ ਉਹ ਏਜੰਟ ਹੈਰਾਨ ਰਹਿ ਗਿਆ ਉਸਨੂੰ ਕੁਝ ਸਮਝ ਨਹੀਂ ਆਇਆ ਤਾਂ ਉਸ ਵਿਅਕਤੀ ਨੇ ਉਸਨੂੰ ਆਪਣੀ ਕਹਾਣੀ ਸੁਣਾਈ ਜਿਸਨੂੰ ਸੁਣ ਕੇ ਏਜੰਟ ਨੂੰ ਇਹ ਅਹਿਸਾਸ ਹੋਇਆ ਕਿ ਇਨਸਾਨ ਅੰਦਰ ਇੱਛਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ ਅਤੇ ਇਸਦੇ ਲਈ ਜ਼ਰੂਰੀ ਨਹੀਂ ਕਿ ਉਸਦੇ ਕੋਲ ਸਾਰੇ ਸਾਧਨ ਮੌਜੂਦ ਹੋਣ

ਦੋਸਤੋ ਅਜਿਹੇ ਹੀ ਹਾਲਾਤ ਸਾਡੇ ਜੀਵਨ ’ਚ ਵੀ ਕਈ ਵਾਰ ਆਉਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਕਾਸ਼ ਜੇਕਰ ਇਹ ਚੀਜ਼ ਸਾਡੇ ਕੋਲ ਹੁੰਦੀ ਤਾਂ ਅੱਜ ਅਸੀਂ ਕਿਤੇ ਹੋਰ ਹੁੰਦੇ ਪਰ ਅਜਿਹਾ ਕੁਝ ਨਹੀਂ ਹੁੰਦਾ ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਹੋ ਸਕਦਾ ਹੈ ਕਿ ਉਹ ਚੀਜ਼ ਭਗਵਾਨ ਨੇ ਸਾਨੂੰ ਇਸ ਲਈ ਨਾ ਦਿੱਤੀ ਹੋਵੇ ਕਿ ਅਸੀਂ ਉਸ ਤੋਂ ਜ਼ਿਆਦਾ ਪ੍ਰਾਪਤ ਕਰਨ ਦੇ ਕਾਬਲ ਹੋਈਏ ਪਰ ਅਸੀਂ ਜ਼ਿਆਦਾ ਪ੍ਰਾਪਤ ਲਈ ਕਰਨ ਦਾ ਯਤਨ ਨਾ ਕਰਕੇ ਮੌਕੇ ਤਲਾਸ਼ਦੇ ਰਹਿੰਦੇ ਹਾਂ, ਜੋ ਸਾਨੂੰ ਅੱਗੇ ਵਧਾ ਸਕਣ

ਇੱਕ ਵਾਰ ਖੁਦ ਕੋਸਿਸ਼ ਤਾਂ ਕਰੋ ਆਪਣਾ ਨਜ਼ਰੀਆ ਬਦਲ ਕੇ ਤਾਂ ਦੇਖੋ ਉਸ ਵਿਚਾਰ ਨੂੰ ਆਪਣੇ ਮਨ ’ਚ ਤਾਂ ਲਿਆਓ ਛੱਡ ਦਿਓ ਰੋਣਾ ਉਸ ਚੀਜ਼ ਲਈ ਜੋ ਤੁਹਾਡੇ ਕੋਲ ਨਹੀਂ ਹੈ ਅਤੇ ਬਦਲ ਦਿਓ ਦੁਨੀਆਂ ਨੂੰ ਉਨ੍ਹਾਂ ਚੀਜ਼ਾਂ ਨਾਲ ਜੋ ਤੁਹਾਡੇ ਕੋਲ ਹਨ ਜੇਕਰ ਤੁਸੀਂ ਅੱਜ ਹਾਰ ਨਹੀਂ ਮੰਨੋਗੇ ਤਾਂ ਆਉਣ ਵਾਲਾ ਕੱਲ੍ਹ ਤੁਹਾਡਾ ਹੋਵੇਗਾ ਅਤੇ ਜੇਕਰ ਤੁਸੀਂ ਅੱਜ ਹਾਰ ਮੰਨ ਲਈ ਤਾਂ ਆਉਣ ਵਾਲਾ ਕੱਲ੍ਹ ਕਦੇ ਨਹੀਂ ਆ ਸਕੇਗਾ ਹਾਲਾਤਾਂ ਨੂੰ ਦੋਸ਼ ਦੇਣਾ ਛੱਡੋ ਕਦਮ ਵਧਾਓ

‘ਮੰਜ਼ਿਲੇ ਉਨਹੀਂ ਕੋ ਮਿਲਤੀ ਹੈ ਜਿਨਕੀ ਜ਼ਿੰਦਗੀ ਸਫ਼ਰ ਮੇਂ ਹੋਤੀ ਹੈਂ
ਛੋੜ ਦੇਤੇ ਹੈ ਜੋ ਕਾਰਵਾਂ ਅਕਸਰ ਕਿਸਮਤੇਂ ਉਨਹੀਂ ਕੀ ਸੌਤੀ ਹੈਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!