ਫਰੈਂਚ ਫਰਾਈਜ਼
Table of Contents
French Fries ਸਮੱਗਰੀ:
- ਆਲੂ 4-5,
- ਰਿਫਾਇੰਡ ਜਾਂ ਸਰ੍ਹੋਂ ਦਾ ਤੇਲ,
- ਕਾਲੀ ਮਿਰਚ ਪਾਊਡਰ-ਅੱਧਾ ਚਮਚ,
- ਲਾਲ ਮਿਰਚ ਪਾਊਡਰ- ਅੱਧਾ ਚਮਚ,
- ਨਮਕ- ਸਵਾਦ ਅਨੁਸਾਰ,
- ਕਾਰਨਫਲੋਰ-ਇੱਕ ਚਮਚ,
- ਹਲਦੀ-ਇੱਕ ਚਮਚ
French Fries ਬਣਾਉਣ ਦਾ ਤਰੀਕਾ:
- ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਓ ਇਸ ਤੋਂ ਬਾਅਦ ਆਲੂਆਂ ਨੂੰ ਲੰਬੀ ਸਟਿੱਕਸ ਦੇ ਆਕਾਰ ’ਚ ਕੱਟੋ
- ਕੱਟੇ ਹੋਏ ਆਲੂਆਂ ਨੂੰ 15-20 ਮਿੰਟਾਂ ਤੱਕ ਪਾਣੀ ’ਚ ਭਿਉਂ ਕੇ ਰੱਖ ਦਿਓ ਇਸ ਨਾਲ ਆਲੂ ਦਾ ਐਕਸਟ੍ਰਾ ਸਟਾਰਚ ਨਿੱਕਲ ਜਾਂਦਾ ਹੈ ਅਤੇ ਫਰਾਈਜ਼ ਜ਼ਿਆਦਾ ਕੁਰਕੁਰੇ ਬਣਦੇ ਹਨ
- ਜਦੋਂ ਆਲੂ ਪੂਰੀ ਤਰ੍ਹਾਂ ਤਿਆਰ ਹੋ ਜਾਣ ਤਾਂ ਉਸ ’ਚ ਲਾਲ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ ਪਾ ਕੇ ਮਿਲਾਓ ਇਸ ’ਚ ਹਲਦੀ ਵੀ ਪਾ ਲਓ ਇਸ ਤੋਂ ਬਾਅਦ ਇਸ ’ਚ ਕਾਰਨਫਲੋਰ ਪਾਓ ਆਖਰ ’ਚ ਸਵਾਦ ਅਨੁਸਾਰ ਨਮਕ ਪਾਓ ਜਦੋਂ ਸਭ ਕੁਝ ਤਿਆਰ ਹੋ ਜਾਵੇ ਤਾਂ ਕੜਾਹੀ ’ਚ ਤੇਲ ਗਰਮ ਕਰੋ ਅਤੇ ਉਸ ’ਚ ਆਲੂਆਂ ਨੂੰ ਪਾ ਦਿਓ ਅਤੇ ਚੰਗੀ ਤਰ੍ਹਾਂ ਫਰਾਈ ਕਰੋ ਜਦੋਂ ਆਲੂ ਗੋਲਡਨ ਬ੍ਰਾਊਨ ਹੋ ਜਾਣ ਤਾਂ ਉਨ੍ਹਾਂ ਨੂੰ ਕੜਾਹੀ ’ਚੋਂ ਕੱਢ ਲਓ
- ਸਵਾਦ ਫਰੈਂਚ ਫਰਾਈਜ਼ ਤਿਆਰ ਹਨ ਟੋਮੈਟੋ ਸਾਸ ਨਾਲ ਗਰਮਾ-ਗਰਮ ਸਰਵ ਕਰੋ
































































