Wooden Utensils: ਰਸੋਈ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ ਲੱਕੜ ਦੇ ਭਾਂਡੇ
ਰਸੋਈ ਹਰ ਕਿਸੇ ਘਰ ਦਾ ਦਿਲ ਹੁੰਦੀ ਹੈ ਅਤੇ ਜੇਕਰ ਰਸੋਈ ’ਚ ਲੱਕੜ ਦੇ ਖੂਬਸੂਰਤ ਭਾਂਡੇ ਹੋਣ ਤਾਂ ਸੋਨੇ ’ਤੇ ਸੁਹਾਗਾ ਹੈ, ਕਿਉਂਕਿ ਉਹ ਤੁਹਾਡੀ ਰਸੋਈ ਦੀ ਸ਼ਾਨ ਨੂੰ ਹੋਰ ਵਧਾ ਦਿੰਦੇ ਹਨ ਪੁਰਾਣੇ ਜ਼ਮਾਨੇ ’ਚ ਲੋਕ ਧਾਤੂਆਂ ਦੇ ਭਾਂਡਿਆਂ ਦੀ ਕਮੀ ’ਚ ਲੱਕੜ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ, ਪਰ ਅੱਜ ਆਪਣੇ ਗੁਣਾਂ ਕਾਰਨ ਲੱਕੜ ਦੇ ਭਾਂਡੇ ਲੋਕਾਂ ਨੂੰ ਕਾਫੀ ਭਾਅ ਰਹੇ ਹਨ ਅੱਜ-ਕੱਲ੍ਹ ਲੱਕੜ ਦੇ ਚਮਚ, ਕੜਛੀ ਅਤੇ ਗਲਾਸ ਤੋਂ ਲੈ ਕੇ ਕੌਲੀ, ਪਲੇਟ, ਟਰੇ, ਨਮਕਦਾਨੀ ਆਦਿ ਸਾਰੇ ਕਾਫ਼ੀ ਰੁਝਾਨ ’ਚ ਹਨ ਇਹ ਬੇਹੱਦ ਖੂਬਸੂਰਤ ਅਤੇ ਕਲਾਤਮਕ ਡਿਜ਼ਾਇਨਾਂ ’ਚ ਬਜ਼ਾਰਾਂ ’ਚ ਮਿਲ ਰਹੇ ਹਨ ਲੱਕੜ ਦੇ ਭਾਂਡੇ ਦਿਸਣ ’ਚ ਪਰੰਪਰਿਕ ਅਤੇ ਕਾਫੀ ਕਲਾਸੀ ਲੱਗਦੇ ਹਨ, ਜਿਨ੍ਹਾਂ ਨੂੰ ਤੁਹਾਨੂੰ ਵੀ ਆਪਣੀ ਰਸੋਈ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ
Table of Contents
ਖੂਬਸੂਰਤ ਡਿਜ਼ਾਇਨ
ਰਸੋਈ ਲਈ ਭਾਂਡੇ ਖਰੀਦਦੇ ਸਮੇਂ ਤੁਹਾਨੂੰ ਉਨ੍ਹਾਂ ਦੇ ਡਿਜ਼ਾਇਨ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੀ ਰਸੋਈ ਦੀ ਸ਼ੋਭਾ ਨੂੰ ਵਧਾ ਦਿੰਦੇ ਹਨ ਅੱੱਜ-ਕੱਲ੍ਹ ਲੱਕੜ ਦੇ ਭਾਂਡਿਆਂ ਦੇ ਕਾਫੀ ਲੇਟੈਸਟ ਡਿਜ਼ਾਇਨ ਬਜ਼ਾਰਾਂ ’ਚ ਉਪਲੱਬਧ ਹਨ, ਜਿਨ੍ਹਾਂ ’ਚ ਨੱਕਾਸ਼ੀ ਵਾਲੀ ਬਾਓਲ ਅਤੇ ਗਲਾਸ, ਜਾਲੀਨੁਮਾ ਸਰਵਿੰਗ ਟਰੇਅ ਅਤੇ ਖੂਬਸੂਰਤ ਕੱਪ, ਢੱਕਣ ਆਦਿ ਸ਼ਾਮਲ ਹਨ ਪਰ ਤੁਸੀਂ ਉਨ੍ਹਾਂ ਭਾਂਡਿਆਂ ਨੂੰ ਆਪਣੀ ਰਸੋਈ ’ਚ ਥਾਂ ਦਿਓ, ਜਿਨ੍ਹਾਂ ਦਾ ਡਿਜ਼ਾਇਨ ਇਨ੍ਹਾਂ ਦੀ ਸਾਫ-ਸਫ਼ਾਈ ਕਰਨ ’ਚ ਰੁਕਾਵਟ ਨਾ ਬਣੇ
ਕੀ ਹਨ ਫਾਇਦੇ

ਮਜ਼ਬੂਤੀ ਅਤੇ ਗੁਣਵੱਤਾ
ਖੂਬਸੂਰਤੀ ਨਾਲ ਭਾਂਡਿਆਂ ਦੀ ਮਜ਼ਬੂਤੀ ਵੀ ਤਾਂ ਮਾਇਨੇ ਰੱਖਦੀ ਹੈ ਕਈ ਵਾਰ ਭਾਂਡਾ ਐਨਾ ਖੂਬਸੂਰਤ ਹੁੰਦਾ ਹੈ ਕਿ ਅਸੀਂ ਸਿਰਫ ਉਸ ਦੀ ਸੁੰਦਰਤਾ ਦੇਖ ਕੇ ਹੀ ਉਸ ਨੂੰ ਖਰੀਦ ਲਂੈਦੇ ਹਾਂ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਕਮੀ ਦਾ ਪਤਾ ਲੱਗਦੇ ਹੀ ਪਛਤਾਉਂਦੇ ਹਾਂ ਇਸ ਲਈ ਭਾਂਡੇ ਖਰੀਦਦੇ ਸਮੇਂ ਉਸ ਦੀ ਮਜ਼ਬੂਤੀ ’ਤੇ ਧਿਆਨ ਜ਼ਰੂਰ ਦਿਓ
ਲੱਕੜ ਦਾ ਪ੍ਰਕਾਰ
ਲੱਕੜ ਦੇ ਭਾਂਡੇ ਖਰੀਦਦੇ ਸਮੇਂ ਤੁਹਾਨੂੰ ਉਸ ਦੀ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਲੱਕੜੀ ਕਿਸ ਤਰ੍ਹਾਂ ਦੀ ਹੈ ਆਦਿ ਆਮ ਤੌਰ ’ਤੇ ਸਭ ਤੋਂ ਵਧੀਆ ਭਾਂਡੇ ਬੀਚ ਵੁੱਡ, ਮੈਪਲ, ਜੈਤੂਨ, ਅਖਰੋਟ, ਚੈਰੀ, ਬਾਂਸ, ਓਕ ਅਤੇ ਸਾਗੌਨ ਵਰਗੀਆਂ ਮਜ਼ਬੂਤ ਲੱਕੜਾਂ ਦੇ ਬਣੇ ਹੁੰਦੇ ਹਨ ਇਸ ਲਈ ਤੁਹਾਨੂੰ ਇਨ੍ਹਾਂ ਲੱਕੜਾਂ ਦੇ ਬਣੇ ਭਾਂਡੇ ਹੀ ਖਰੀਦਣੇ ਚਾਹੀਦੇ ਹਨ, ਜੋ ਕਿ ਟਿਕਾਊ ਹੁੰਦੇ ਹਨ
ਰੱਖ-ਰਖਾਅ
ਕੋਈ ਵੀ ਚੀਜ਼ ਉਦੋਂ ਤੱਕ ਹੀ ਸਹੀ ਰਹਿੰਦੀ ਹੈ, ਜਦੋਂ ਤੱਕ ਉਸ ਦਾ ਰੱਖ-ਰਖਾਅ ਅਤੇ ਸਾਫ਼-ਸਫਾਈ ਸਹੀ ਤਰੀਕੇ ਨਾਲ ਕੀਤੀ ਜਾਵੇ ਅਜਿਹਾ ਕਰਕੇ ਤੁਸੀਂ ਉਸ ਦੀ ਉਮਰ ਵਧਾ ਸਕਦੇ ਹੋ ਤੁਸੀਂ ਰੋਜ਼ਾਨਾ ਦੀ ਵਰਤੋਂ ਤੋਂ ਤੁਰੰਤ ਬਾਅਦ ਲੱਕੜ ਦੇ ਭਾਂਡਿਆਂ ਨੂੰ ਭਾਂਡੇ ਧੋਣ ਵਾਲੇ ਸਾਬਣ ਅਤੇ ਹਲਕੇ ਗਰਮ ਪਾਣੀ ਨਾਲ ਧੋ ਲਓ ਤੁਸੀਂ ਇਸ ਨੂੰ ਜ਼ਿਆਦਾ ਜ਼ੋਰ ਨਾਲ ਅਤੇ ਸਟੀਲ ਸਕਰਬਰ ਨਾਲ ਨਾ ਰਗੜੋ ਸਟੀਲ ਸਕਰਬਰ ਦੇ ਇਸਤੇਮਾਲ ਨਾਲ ਇਸ ਦੀ ਕੁਦਰਤੀ ਚਮਕ ਮਿਟਣ ਲੱਗਦੀ ਹੈ ਅਤੇ ਆਕਾਰ ਵੀ ਵਿਗੜ ਜਾਂਦਾ ਹੈ ਤੁਸੀਂ ਇਨ੍ਹਾਂ ਨੂੰ ਸਾਫ ਕਰਨ ਤੇ ਜਿੱਦੀ ਦਾਗ ਹਟਾਉਣ ਲਈ ਬੇਕਿੰਗ ਸੋਢੇ ਦਾ ਇਸਤੇਮਾਲ ਕਰ ਸਕਦੇ ਹੋ ਬੇਕਿੰਗ ਸੋਢਾ ਅਤੇ ਹਲਕੇ ਗਰਮ ਪਾਣੀ ਨਾਲ ਲੱਕੜ ਦੇ ਭਾਂਡਿਆਂ ਨੂੰ ਧੋਣ ਨਾਲ ਉਹ ਅਸਾਨੀ ਨਾਲ ਸਾਫ ਹੋ ਜਾਂਦੇ ਹਨ ਅਤੇ ਨਵੇਂ ਵਰਗੇ ਨਜ਼ਰ ਆਉਣ ਲੱਗਦੇ ਹਨ
ਲੱਕੜ ਦੇ ਭਾਂਡੇ ਜਦੋਂ ਚੀਕਨੇ ਨਜ਼ਰ ਆਉਣ ਲੱਗਣ ਤਾਂ ਇਸ ਲਈ ਤੁਸੀਂ ਇੱਕ ਵੱਡੇ ਭਾਂਡੇ ’ਚ ਹਲਕਾ ਗਰਮ ਪਾਣੀ ਕਰਕੇ ਉਸ ’ਚ ਨਿੰਬੂ ਨਿਚੋੜ ਦਿਓ ਤੇ ਭਾਂਡੇ ਨੂੰ ਉਸ ’ਚ ਕੁਝ ਦੇਰ ਲਈ ਡੁਬੋ ਕੇ ਰੱਖ ਦਿਓ ਫਿਰ ਸੂਤੀ ਜਾਂ ਨਰਮ ਮੁਲਾਇਮ ਕੱਪੜੇ ਨਾਲ ਭਾਂਡੇ ਨੂੰ ਪੂੰਝ ਦਿਓ ਇਸ ਨਾਲ ਭਾਂਡਿਆਂ ਤੋਂ ਚਿਕਨਾਈ ਹਟ ਜਾਵੇਗੀ ਅਤੇ ਉਹ ਪਹਿਲਾਂ ਵਰਗੇ ਸਾਫ ਦਿਖਾਈ ਦੇਣ ਲੱਗਣਗੇ































































