Gifts: ਨਬਾਲਗ ਬੱਚਿਆਂ ਨੂੰ ਨਾ ਦਿਓ ਬੇਲੋੜੇ ਗਿਫਟ

ਦਰਅਸਲ ਨਬਾਲਗ ਬੱਚਿਆਂ ਨੂੰ ਮਹਿੰਗੇ ਵਾਹਨ ਜਾਂ ਮੋਬਾਇਲ ਗਿਫਟ ਦੇਣਾ ਤੁਹਾਡਾ ਪਿਆਰ ਨਹੀਂ ਹੈ ਸਮੇਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਗਿਫਟ ਲੈ ਕੇ ਬੱਚਿਆਂ ’ਚ ਮਿਹਨਤ ਨਾਲ ਕਮਾਏ ਹੋਏ ਪੈਸੇ ਦੇ ਮਹੱਤਵ ਪ੍ਰਤੀ ਨਜ਼ਰਅੰਦਾਜ਼ੀ ਦਾ ਭਾਵ ਤਾਂ ਪੈਦਾ ਹੁੰਦਾ ਹੀ ਹੈ,

ਨਾਲ ਹੀ ਅਜਿਹੇ ਤੇਜ਼ ਰਫਤਾਰ ਮੋਟਰਸਾਈਕਲ ਵਰਗੇ ਵਾਹਨਾਂ ਨਾਲ ਬੱਚੇ ਬੇਵਜ੍ਹਾ ਸੜਕ ’ਤੇ ਕਰਤੱਬ ਦਿਖਾ ਕੇ ਨਾ ਸਿਰਫ ਖੁਦ ਦਾ ਸਗੋਂ ਦੂਜਿਆਂ ਦਾ ਜੀਵਨ ਵੀ ਸੰਕਟ ’ਚ ਪਾਉਂਦੇ ਹਨ ਮਹਿੰਗੇ ਮੋਟਰਸਾਈਕਲ ਅਤੇ ਮੋਬਾਇਲ ਨਾਲ ਬੱਚਿਆਂ ’ਚ ਦੋਸਤਾਂ ’ਚ ਸ਼ੋਆਫ ਕਰਨ ਦਾ ਰੁਝਾਨ ਵਧਦਾ ਹੈ ਇਹ ਰੁਝਾਨ ਬੱਚੇ ਦੇ ਚਰਿੱਤਰ ਨਿਰਮਾਣ ’ਚ ਰੁਕਾਵਟ ਬਣਦਾ ਹੈgift

ਜ਼ਰੂਰਤ ਹੈ ਕਿ ਲਾਜ਼ਮੀ ਜ਼ਰੂਰਤਾਂ ਤੋਂ ਬੱਚਿਆਂ ਨੂੰ ਵਾਂਝਾ ਨਾ ਰੱਖੋ ਅਤੇ ਵਿਅਰਥ ਦੀਆਂ ਸੁਵਿਧਾਵਾਂ ਅਤੇ ਲੋੜ ਦਰਮਿਆਨ ਇੱਕ ਸੰਤੁਲਨ ਰੱਖ ਕੇ ਬੱਚਿਆਂ ਦਾ ਸਹੀ ਵਿਕਾਸ ਕਰੋ ਅਜਿਹੇ ਮਹਿੰਗੇ ਗਿਫਟ ਦੇਣ ਦੀ ਸਮਰੱਥਾ ਜੇਕਰ ਤੁਹਾਨੂੰ ਭਗਵਾਨ ਨੇ ਦਿੱਤੀ ਹੈ ਤਾਂ ਉਸ ਪੈਸੇ ਨੂੰ ਸਹੀ ਦਿਸ਼ਾ ਦਿਓ

Gifts ਕੀ ਕਰੀਏ:

  • ਬੱਚੇ ਦੀ ਸਿਹਤ ਲਈ ਉਸ ਨੂੰ ਜਿੰਮ ਭੇਜਿਆ ਜਾ ਸਕਦਾ ਹੈ
  • ਉਸ ਦੀ ਸਿੱਖਿਆ ’ਤੇ ਬਿਹਤਰ ਖਰਚ ਕੀਤਾ ਜਾ ਸਕਦਾ ਹੈ
  • ਉਸ ਨੂੰ ਸੰਸਕਾਰ ਦੇਣ ਵਾਲਾ ਸਾਹਿਤ ਤੋਹਫੇ ’ਚ ਦਿੱਤਾ ਜਾ ਸਕਦਾ ਹੈ
  • ਉਸ ਤੋਂ ਚੰਗੇ ਕੰਮਾਂ ਲਈ ਦਾਨ ਦਿਵਾਇਆ ਜਾ ਸਕਦਾ ਹੈ
  • ਭਵਿੱਖ ਲਈ ਬੱਚੇ ਦੇ ਨਾਂਅ ’ਤੇ ਪੈਸਾ ਜਮ੍ਹਾ ਕੀਤਾ ਜਾ ਸਕਦਾ ਹੈ

-ਵਿਵੇਕ ਰੰਜਨ ਸ੍ਰੀਵਾਸਤਵ

Also Read:  Birds Beautiful Home: ਪੰਛੀਆਂ ਨੂੰ ਮਿਲਿਆ ਇੱਕ ਸੋਹਣਾ ਜਿਹਾ ਘਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ