Habits: ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਆਦਤਾਂ
ਹਰ ਮਾਤਾ-ਪਿਤਾ ਦਾ ਸੁਫਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਹੁਸ਼ਿਆਰ ਹੋਵੇ ਵੱਡਾ ਹੋ ਕੇ ਚੰਗਾ ਨਾਂਅ ਕਮਾਵੇ ਇਸ ਲਈ ਚੰਗੀ ਪਰਵਰਿਸ਼ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਦੌਰਾਨ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਬੱਚਾ ਬਚਪਨ ’ਚ ਹੀ ਮਾਤਾ-ਪਿਤਾ ਨੂੰ ਦੇਖ ਕੇ ਹੀ ਚੰਗੀਆਂ ਅਤੇ ਮਾੜੀਆਂ ਆਦਤਾਂ ਸਿੱਖਦਾ ਹੈ ਕਹਿੰਦੇ ਹਨ ਕਿ ਇੱਕ ਛੋਟਾ ਬੱਚਾ ਕੋਰੇ ਕਾਗਜ਼ ਵਾਂਗ ਹੁੰਦਾ ਹੈ,
ਇਸ ਦੌਰਾਨ ਮਾਤਾ-ਪਿਤਾ ਉਸ ਨੂੰ ਜੋ ਸਿਖਾਉਂਦੇ ਹਨ, ਬੱਚੇ ਉਹੀ ਸਿੱਖਦੇ ਹਨ ਇਸ ਲਈ ਮਾਤਾ-ਪਿਤਾ ਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਕੁਝ ਚੰਗੀਆਂ ਆਦਤਾਂ ਸਿਖਾਓਗੇ ਤਾਂ ਅੱਗੇ ਚੱਲ ਕੇ ਤੁਹਾਨੂੰ ਕਿਸੇ ਪੇ੍ਰਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬੱਚਿਆਂ ਦੇ ਸਫਲ ਭਵਿੱਖ ਲਈ ਮਾਤਾ-ਪਿਤਾ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਕੁਝ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ
Table of Contents
ਛੇਤੀ ਉੱਠਣ ਦੀ ਆਦਤ:
ਬੱਚਿਆਂ ਨੂੰ ਰਾਤ ਨੂੰ ਨਿਸ਼ਚਿਤ ਸਮੇਂ ’ਤੇ ਸੌਣ ਅਤੇ ਸਵੇਰੇ ਛੇਤੀ ਉੱਠਣ ਦੀ ਆਦਤ ਪਾਓ ਜੇਕਰ ਬੱਚੇ ਸਮੇਂ ’ਤੇ ਸੌਂਦੇ ਅਤੇ ਸਮੇਂ ’ਤੇ ਉੱਠਦੇ ਹਨ, ਤਾਂ ਉਨ੍ਹਾਂ ਦਾ ਦਿਮਾਗ ਪੂਰਾ ਦਿਨ ਐਕਟਿਵ ਰਹਿੰਦਾ ਹੈ ਜਿਸ ਨਾਲ ਬੱਚੇ ਦਾ ਮਾਈਂਡ ਕ੍ਰਿਏਟਿਵ ਹੁੰਦਾ ਹੈ
ਮਿਹਨਤ ਕਰਨਾ ਸਿਖਾਓ:
ਕੁਝ ਪੇਰੈਂਟਸ ਆਪਣੇ ਬੱਚਿਆਂ ਨੂੰ ਬਚਪਨ ਤੋਂ ਰਾਜਕੁਮਾਰ ਬਣਾ ਦਿੰਦੇ ਹਨ, ਜਿਸ ਨਾਲ ਅੱਗੇ ਚੱਲ ਕੇ ਬੱਚਾ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਨਹੀਂ ਕਰ ਸਕਦਾ ਹੈ ਇਸ ਲਈ ਉਨ੍ਹਾਂ ਨੂੰ ਬਚਪਨ ਤੋਂ ਹੀ ਸਮਝਾਓ ਕਿ ਸਫ਼ਲਤਾ ਲਈ ਕੋਈ ਸ਼ਾਰਟਕੱਟ ਰਸਤਾ ਨਹੀਂ ਹੈ, ਇਸ ਲਈ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਮਿਹਨਤ ਕਰਨਾ ਸਿਖਾਓ ਤੁਸੀਂ ਖੁਦ ਬੱਚੇ ਦੇ ਸਾਹਮਣੇ ਕੋਈ ਸ਼ਾਰਟਕੱਟ ਦੀ ਵਰਤੋਂ ਨਾ ਕਰੋ
ਕਿਤਾਬਾਂ ਪੜ੍ਹਨ ਦੀ ਆਦਤ ਪਾਓ:
ਵੱਡਿਆਂ ਨੂੰ ਦੇਖ ਕੇ ਹੀ ਬੱਚੇ ਸਿੱਖਦੇ ਹਨ, ਬੱਚਿਆਂ ਨੂੰ ਕਿਤਾਬ ਪੜ੍ਹਨ ਦੀ ਆਦਤ ਪਾਉਣ ਲਈ, ਉਨ੍ਹਾਂ ਦੇ ਸਾਹਮਣੇ ਖੁਦ ਕਿਤਾਬ ਪੜ੍ਹਨ ਦੀ ਆਦਤ ਪਾਓ ਤੁਹਾਨੂੰ ਦੇਖ ਕੇ ਬੱਚਿਆਂ ’ਚ ਵੀ ਕਿਤਾਬ ਪੜ੍ਹਨ ਦੀ ਆਦਤ ਵਿਕਸਿਤ ਹੋਵੇਗੀ
ਆਪਣਾ ਕੰਮ ਖੁਦ ਕਰਨ ਦੀ ਆਦਤ ਪਾਓ:
ਬੱਚਿਆਂ ਨੂੰ ਆਪਣਾ ਕੰਮ ਖੁਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਇਸ ਦੀ ਸ਼ੁਰੂਆਤ ਬਚਪਨ ਤੋਂ ਹੀ ਹੁੰਦੀ ਹੈ ਇਸ ਨਾਲ ਬੱਚੇ ਦਾ ਵਿਕਾਸ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ’ਤੇ ਹੁੰਦਾ ਹੈ ਬੱਚਾ ਆਪਣਾ ਕੰਮ ਖੁਦ ਪੂਰੀ ਜ਼ਿੰਮੇਵਾਰੀ ਨਾਲ ਕਰੇਗਾ ਤਾਂ ਤੁਹਾਨੂੰ ਵੀ ਮੱਦਦ ਮਿਲੇਗੀ
ਸਮੇਂ ਦਾ ਮਹੱਤਵ ਸਮਝਾਓ:
ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਓ ਕਿ ਸਮੇਂ ਨੂੰ ਵਿਅਰਥ ’ਚ ਬਰਬਾਦ ਨਹੀਂ ਕਰਨਾ ਚਾਹੀਦਾ ਸਮੇਂ ਦੀ ਵਰਤੋਂ ਚੰਗੇ ਕੰਮਾਂ ਨੂੰ ਕਰਨ ਜਾਂ ਕੋਈ ਕ੍ਰਿਏਟਿਵ ਚੀਜ਼ ਸਿੱਖਣ ’ਚ ਕਰਨੀ ਚਾਹੀਦੀ ਹੈ
ਗੁੱਡ ਮੈਨਰਜ਼:
ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਵੱਡਿਆਂ ਦੀ ਇੱਜ਼ਤ ਕਰਨਾ ਸਿਖਾਓ, ਜਿਸ ਨਾਲ ਉਹ ਬਿਨਾਂ ਰੌਲਾ ਪਾਇਆਂ ਨਿਮਰਤਾ ਨਾਲ ਆਪਣੀ ਗੱਲ ਰੱਖ ਸਕਣ ਕਿੱਥੇ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ, ਗੁੱਡ ਮੈਨਰਜ਼ ਅਤੇ ਬੈਡ ਮੈਨਰਜ਼ ਕੀ ਹੁੰਦਾ ਹੈ ਇਸ ਬਾਰੇ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਆਪਣੀ ਵੱਡੀ ਭੈਣ, ਵੱਡੇ ਭਰਾ ਅਤੇ ਘਰ ਦੇ ਬਜੁਰਗਾਂ ਦਾ ਸਨਮਾਨ ਕਰੋ ਅਤੇ ਵੱਡਿਆਂ ਨੂੰ ਮੋੜਵਾਂ ਜਵਾਬ ਨਾ ਦਿਓ
ਗਲਤੀ ਸਵੀਕਾਰ ਕਰਨਾ ਵੀ ਸਿਖਾਓ:
ਕਈ ਬੱਚੇ, ਜਿਨ੍ਹਾਂ ਨੂੰ ਆਪਣੀ ਗਲਤੀ ਸਵੀਕਾਰਨ ’ਚ ਸ਼ਰਮ ਆਉਂਦੀ ਹੈ ਜਾਂ ਉਹ ਆਪਣੀ ਬੇਇੱਜ਼ਤੀ ਸਮਝਦੇ ਹਨ, ਜੋ ਅੱਗੇ ਚੱਲ ਕੇ ਉਨ੍ਹਾਂ ਦੇ ਕਰੀਅਰ ’ਚ ਵੱਡੀ ਰੁਕਾਵਟ ਹੋ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ’ਚ ਬਚਪਨ ਤੋਂ ਹੀ ਸੌਰੀ ਬੋਲਣ ਅਤੇ ਆਪਣੀ ਗਲਤੀ ਨੂੰ ਸਵੀਕਾਰਨ ਦੀ ਆਦਤ ਪਾਓ
ਸ਼ੇਅਰ ਕਰਨ ਦੀ ਆਦਤ ਪਾਓ:
ਤੁਸੀਂ ਬਹੁਤ ਸਾਰੇ ਅਜਿਹੇ ਬੱਚਿਆਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਦੀਆਂ ਚੀਜ਼ਾਂ ਨੂੰ ਛੂਹਣ ’ਤੇ ਉਹ ਰੋਣ ਲੱਗਦੇ ਹਨ ਇਹ ਇੱਕ ਮਾੜੀ ਆਦਤ ਹੈ ਇਸ ਲਈ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੀਆਂ ਚੀਜ਼ਾਂ ਦੂਜਿਆਂ ਨਾਲ ਸ਼ੇਅਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ -ਵਾਣੀ ਸਿੰਘ
ਬੱਚੇ ਦੀ ਗਲਤ ਮੰਗ ਕਦੇ ਵੀ ਪੂਰੀ ਨਾ ਕਰੋ ਭਾਵੇਂ ਉਹ ਕਿੰਨੀ ਵੀ ਜਿੱਦ ਕਿਉਂ ਨਾ ਕਰੇ ਬੱਚੇ ਨੂੰ ਰੋਂਦਾ ਦੇਖ ਕੇ ਉਸ ਦੀ ਗਲਤ ਗੱਲ ਨਾ ਮੰਨੋ ਜਦੋਂ ਮਾਤਾ-ਪਿਤਾ ਖੁਦ ਝੂਠ ਬੋਲਦੇ ਹਨ ਤਾਂ ਬੱਚਾ ਉਨ੍ਹਾਂ ਨੂੰ ਦੇਖ ਕੇ ਝੂਠ ਬੋਲਣਾ ਸਿੱਖਦਾ ਹੈ, ਇਸ ਲਈ ਮਾਤਾ-ਪਿਤਾ ਨੂੰ ਝੂਠ ਨਹੀਂ ਬੋਲਣਾ ਚਾਹੀਦਾ
-ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ
































































