ਮਖਾਣਾ ਖੀਰ
Table of Contents
Makhana Kheer ਸਮੱਗਰੀ:
ਮਖਾਣਾ (ਫਾੱਕਸ ਨਟਸ): 2 ਕੱਪ (50-60 ਗ੍ਰਾਮ), ਫੁੱਲ-ਫੈਟ ਦੁੱਧ: ਇੱਕ ਲੀਟਰ, ਖੰਡ: 5-6 ਵੱਡੇ ਚਮਚ (ਸਵਾਦ ਅਨੁਸਾਰ), ਦੇਸੀ ਘਿਓ: ਇੱਕ ਵੱਡਾ ਚਮਚ, ਕਾਜੂ: ਦੋ ਵੱਡੇ ਚਮਚ (ਕੱਟੇ ਹੋਏ), ਬਦਾਮ: ਦੋ ਵੱਡੇ ਚਮਚ (ਕੱਟੇ ਹੋਏ), ਪਿਸਤਾ: ਇੱਕ ਵੱਡਾ ਚਮਚ (ਕੱਟਿਆ ਹੋਇਆ), ਇਲਾਇਚੀ ਪਾਊਡਰ: ਅੱਧਾ ਛੋਟਾ ਚਮਚ, ਕੇਸਰ ਦੇ ਧਾਗੇ: 8-10 (2 ਚਮਚ ਕੋਸੇ ਦੁੱਧ ’ਚ ਭਿਓਂਤੇ ਹੋਏ)
Makhana Kheer ਬਣਾਉਣ ਦਾ ਤਰੀਕਾ:
ਇੱਕ ਕੜਾਹੀ ’ਚ ਇੱਕ ਵੱਡਾ ਚਮਚ ਘਿਓ ਗਰਮ ਕਰੋ ਉਸ ਵਿੱਚ ਮਖਾਨੇ ਪਾ ਕੇ ਹਲਕੇ ਸੇਕੇ ’ਤੇ ਕੁਰਕੁਰੇ (ਕ੍ਰਿਸਪੀ) ਹੋਣ ਤੱਕ 5-6 ਮਿੰਟ ਭੁੰਨ੍ਹ ਲਓ ਮਖਾਣਿਆਂ ਨੂੰ ਠੰਢਾ ਹੋਣ ਦਿਓ, ਫਿਰ ਅੱਧੇ ਮਖਾਣਿਆਂ ਨੂੰ ਮੋਟਾ ਪੀਸ ਲਓ ਅਤੇ ਅੱਧੇ ਸਾਬਤ ਰਹਿਣ ਦਿਓ ਉਸੇ ਕੜਾਹੀ ਜਾਂ ਕਿਸੇ ਭਾਰੀ ਥੱਲੇ ਵਾਲੇ ਭਾਂਡੇ ’ਚ ਇੱਕ ਲੀਟਰ ਦੁੱਧ ਪਾ ਕੇ ਉਬਾਲ ਲਓ ਦੁੱਧ ਨੂੰ ਉਬਾਲ ਆਉਣ ਤੋਂ ਬਾਅਦ ਸੇਕਾ ਘੱਟ ਕਰ ਦਿਓ ਅਤੇ ਇਸ ਨੂੰ ਗਾੜ੍ਹਾ ਹੋਣ ਤੱਕ ਉਬਾਲੋ ਉੱਬਲਦੇ ਹੋਏ ਦੁੱਧ ’ਚ ਕੇਸਰ ਵਾਲਾ ਦੁੱਧ, ਕੱਟੇ ਹੋਏ ਬਦਾਮ, ਕਾਜੂ ਅਤੇ ਪਿਸਤਾ ਪਾਓ ਹੁਣ
ਇਸ ਵਿੱਚ ਮੋਟੇ ਪੀਸੇ ਹੋਏ ਅਤੇ ਸਾਬਤ ਮਖਾਣੇ ਮਿਲਾ ਦਿਓ ਹਲਕੇ ਸੇਕੇ ’ਤੇ ਖੀਰ ਨੂੰ ਚਾਰ ਤੋਂ ਪੰਜ ਮਿੰਟਾਂ ਤੱਕ ਪੱਕਣ ਦਿਓ, ਜਿਸ ਨਾਲ ਮਖਾਣੇ ਨਰਮ ਅਤੇ ਖੀਰ ਗਾੜ੍ਹੀ ਹੋ ਜਾਵੇ ਅਖੀਰ ’ਚ ਇਸ ਵਿੱਚ 5-6 ਚਮਚ ਖੰਡ ਅਤੇ ਇਲਾਇਚੀ ਪਾਊਡਰ ਪਾ ਕੇ 2-3 ਮਿੰਟ ਹੋਰ ਪਕਾਓ ਜਦੋਂ ਤੱਕ ਖੰਡ ਚੰਗੀ ਤਰ੍ਹਾਂ ਨਾ ਘੁਲ ਜਾਵੇ ਗੈਸ ਬੰਦ ਕਰ ਦਿਓ ਤੁਹਾਡੀ ਮਖਾਣਾ ਖੀਰ ਤਿਆਰ ਹੈ ਇਸ ਨੂੰ ਗਰਮ ਜਾਂ ਠੰਢੀ ਪਰੋਸੋ


































































