small kitchen

small kitchen: ਛੋਟੀ ਰਸੋਈ ’ਚ ਭਾਂਡਿਆਂ ਨੂੰ ਇੰਜ ਸਜਾਓ

ਰਸੋਈ ਨੂੰ ਘਰ ਦਾ ਦਿਲ ਕਿਹਾ ਜਾਂਦਾ ਹੈ ਅਤੇ ਰਸੋਈ ’ਚ ਹੀ ਸਭ ਤੋਂ ਵੱਧ ਚੀਜ਼ਾਂ ਬੇਤਰਤੀਬ ਪਈਆਂ ਰਹਿੰਦੀਆਂ ਹਨ ਅਜਿਹੇ ’ਚ ਜੇਕਰ ਰਸੋਈ ’ਚ ਖਿਲਾਰਾ ਖਿੱਲਰਿਆ ਰਹਿੰਦਾ ਹੈ, ਤਾਂ ਕਿਸੇ ਨੂੰ ਵੀ ਦੇਖ ਕੇ ਚੰਗਾ ਨਹੀਂ ਲੱਗੇਗਾ ਕਈ ਵਾਰ ਜ਼ਲਦਬਾਜ਼ੀ ’ਚ ਅਸੀਂ ਭਾਂਡਿਆਂ ਨੂੰ ਬੇਤਰਤੀਬ ਢੰਗ ਨਾਲ ਦਰਾਜ਼ ’ਚ ਸੁੱਟ ਦਿੰਦੇ ਹਾਂ ਛੋਟੇ-ਛੋਟੇ ਟੂਲਜ਼ ਅਤੇ ਅਪਲਾਇੰਸੈਸ ਕਾਊਂਟਰ ਸਪੇਸ ਘੇਰ ਲੈਂਦੇ ਹਨ ਅਤੇ ਅਲਮਾਰੀਆਂ ਭਾਂਡਿਆਂ ਨਾਲ ਭਰ ਜਾਂਦੀਆਂ ਹਨ ਬੇਤਰਤੀਬੀ ਰਸੋਈ ਘੱਟ ਆਕਰਸ਼ਕ ਲੱਗਦੀ ਹੈ ਜਿਸ ਕਾਰਨ ਰਸੋਈ ’ਚ ਸਾਫ-ਸਫਾਈ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ ’ਚ ਜੇਕਰ ਤੁਹਾਡੀ ਰਸੋਈ ਛੋਟੀ ਹੈ,

ਤਾਂ ਤੁਸੀਂ ਰਸੋਈ ਨੂੰ ਇਨ੍ਹਾਂ ਟ੍ਰਿਕਸ ਦੀ ਮੱਦਦ ਨਾਲ ਸਹੀ ਰੱਖ ਸਕਦੇ ਹੋ

ਹੈਂਗਿੰਗ ਰੈਕ ਜਾਂ ਰੇਲ:

ਤੁਸੀਂ ਛੋਟੀ ਰਸੋਈ ’ਚ ਚੀਜ਼ਾਂ ਨੂੰ ਸਟੋਰ ਕਰਨ ਦੇ ਨਾਲ ਡੈਕੋਰ ਦਾ ਵੀ ਧਿਆਨ ਰੱਖ ਸਕਦੇ ਹੋ ਤੁਸੀਂ ਭਾਂਡਿਆਂ ਨੂੰ ਸਟੋਰ ਕਰਨ ਲਈ ਬਾਸਕੇਟ ਜਾਂ ਕੰਟੇਨਰ ਟੰਗਣ ਲਈ ਰਸੋਈ ਦੀਆਂ ਕੰਧਾਂ ’ਤੇ ਹੈਂਗਿੰਗ ਰੈਕ ਜਾਂ ਰੇਲ ਲਗਵਾ ਸਕਦੇ ਹੋ ਇਹ ਨਾ ਸਿਰਫ ਦਰਾਜ ਤੋਂ ਬਚਾਉਂਦਾ ਹੈ, ਸਗੋਂ ਰਸੋਈ ਨੂੰ ਡੈਕੋਰ ਵੀ ਕਰਦਾ ਹੈKitchen gadgets also demand care

ਕਾਰਨਰ ਦਾ ਇਸਤੇਮਾਲ:

ਜ਼ਿਕਰਯੋਗ ਹੈ ਕਿ ਰਸੋਈ ਛੋਟੀ ਹੋਵੇ ਜਾਂ ਵੱਡੀ, ਪਰ ਰਸੋਈ ਦਾ ਹਰ ਇੰਚ ਮਾਇਨੇ ਰੱਖਦਾ ਹੈ ਦੂਜੇ ਪਾਸੇ ਕੁਝ ਥਾਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਅਣਦੇਖਿਆ ਕਰ ਦਿੰਦੇ ਹਾਂ ਪਰ ਇਨ੍ਹਾਂ ਥਾਵਾਂ ਨੂੰ ਤੁਸੀਂ ਕ੍ਰਿਏਟਿਵ ਅਤੇ ਸਟਾਈਲਿਸ਼ ਸਟੋਰੇਜ਼ ਸਪੇਸ ’ਚ ਬਦਲ ਸਕਦੇ ਹੋ ਰਸੋਈ ਦੀ ਕਿਸੇ ਵੀ ਕੰਧ ਦੇ ਕਾਰਨਰ ’ਚ ਸ਼ੈਲਫ ਲਵਾ ਸਕਦੇ ਹੋ ਇਨ੍ਹਾਂ ਥਾਵਾਂ ’ਤੇ ਪਲੇਟਾਂ, ਕੱਪ ਅਤੇ ਮੱਗ ਆਦਿ ਰੱਖ ਸਕਦੇ ਹੋ ਇਸ ਨਾਲ ਰਸੋਈ ਦਾ ਕਾਰਨਰ ਖੂਬਸੂਰਤ ਦਿਸੇਗਾ          -ਡੈਸਕ

Also Read:  ਮੌਤ ਦਾ ਢੇਰ ਬਣੀ ਇਮਾਰਤ ’ਚੋਂ ਬਚਾਈਆਂ ਕਈ ਜ਼ਿੰਦਗੀਆਂ

ਅੰਡਰ ਕੈਬਿਨੇਟ ਹੁੱਕ:

ਖਾਣਾ ਬਣਾਉਣ ਲਈ ਸਾਡੀ ਰਸੋਈ ’ਚ ਛੋਟੇ ਤੋਂ ਲੈ ਕੇ ਵੱਡੇ ਹਰ ਤਰ੍ਹਾਂ ਦੇ ਭਾਂਡੇ ਹੁੰਦੇ ਹਨ ਅਜਿਹੇ ’ਚ ਸਾਰੇ ਭਾਂਡਿਆਂ ਨੂੰ ਇਕੱਠੇ ਕੈਬਿਨੇਟ ’ਚ ਰੱਖਣ ਨਾਲੋਂ ਚੰਗਾ ਹੈ ਕਿ ਇਨ੍ਹਾਂ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ ਤੁਸੀਂ ਰਸੋਈ ਦੇ ਭਾਂਡਿਆਂ ਨੂੰ ਸਟੋਰ ਕਰਨ ਲਈ ਅੰਡਰ ਕੈਬਿਨੇਟ ਹੁੱਕ ਦਾ ਇਸਤੇਮਾਲ ਕਰ ਸਕਦੇ ਹੋ ਹਰ ਤਰ੍ਹਾਂ ਦੇ ਭਾਂਡਿਆਂ ਨੂੰ ਟੰਗਣ ਲਈ ਤੁਸੀਂ ਆਪਣੇ ਕੈਬਿਨੇਟ ਦੇ ਹੇਠਾਂ ਦੀ ਵਰਤੋਂ ਹੁੱਕ ਜਾਂ ਰੇਲ ਲਾ ਕੇ ਕਰੋ

ਡਰਾਇਰ ਡਿਵਾਈਡਰਸ:

ਰਸੋਈ ’ਚ ਭਾਂਡਿਆਂ ਨੂੰ ਇਕੱਠੇ ਰੱਖਣ ਨਾਲ ਉਹ ਖਰਾਬ ਹੋ ਸਕਦੇ ਹਨ ਇਸ ਲਈ ਚੰਗਾ ਹੈ ਕਿ ਤੁਸੀਂ ਭਾਂਡਿਆਂ ਨੂੰ ਸਹੀ ਰੱਖਣ ਲਈ ਡਰਾਇਰ ਡਿਵਾਈਡਰ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਡਰਾਇਰ ਡਿਵਾਈਡਰ ’ਚ ਭਾਂਡਿਆਂ ਨੂੰ ਸਹੀ ਢੰਗ ਨਾਲ ਰੱਖ ਸਕਦੇ ਹੋ ਇਸ ’ਚ ਤੁਸੀਂ ਛੋਟੇ-ਵੱਡੇ ਸਾਰੇ ਭਾਂਡਿਆਂ ਨੂੰ ਆਸਾਨੀ ਨਾਲ ਰੱਖ ਸਕਦੇ ਹੋ ਨਾਲ ਹੀ ਭਾਂਡਿਆਂ ਨੂੰ ਲੱਭਣ ਲਈ ਕਾਹਲ ਵੀ ਨਹੀਂ ਹੋਵੇਗੀ

ਢੱਕਣ ਵਾਲੀ ਕਟਲਰੀ ਟਰੇਅ:

ਰਸੋਈ ’ਚ ਅਜਿਹੀ ਇੱਕ ਟਰੇਅ ਹੋਣੀ ਚਾਹੀਦੀ ਹੈ, ਜਿਸ ਨੂੰ ਢੱਕਣ ਲੱਗ ਸਕੇ ਜ਼ਿਕਰਯੋਗ ਹੈ ਕਿ ਅਜਿਹੀ ਟਰੇਅ ਕਟਲਰੀ ਰੱਖਣ ਦੇ ਕੰਮ ਆਉਂਦੀ ਹੈ ਅਤੇ ਤੁਸੀਂ ਢੱਕਣ ਵਾਲੀ ਕਟਲਰੀ ਟਰੇਅ ਵੱਖ-ਵੱਖ ਕਟਲਰੀ ਜਿਵੇਂ ਚਾਕੂ, ਚਮਚ ਅਤੇ ਭਾਂਡੇ ਆਦਿ ਨੂੰ ਸਹੀ ਢੰਗ ਨਾਲ ਰੱਖ ਸਕਦੇ ਹੋ ਤੁਸੀਂ ਕੰਪੈਕਟ ਜਗ੍ਹਾ ’ਚ ਭਾਂਡਿਆਂ ਨੂੰ ਰੱਖ ਸਕਦੇ ਹੋ ਦੂਜੇ ਪਾਸੇ ਕਟਲਰੀ ’ਤੇ ਧੂੜ ਨਹੀਂ ਜੰਮਦੀ ਅਤੇ ਇਹ ਭਾਂਡਿਆਂ ਨੂੰ ਵੀ ਤਰਤੀਬ ਨਾਲ ਰੱਖਦਾ ਹੈ

ਅਲਮਾਰੀ ’ਚ ਸ਼ੈਲਫ਼:

ਅਕਸਰ ਕੱਚ ਦੇ ਭਾਂਡਿਆਂ ਨੂੰ ਅਸੀਂ ਅਲਮਾਰੀਆਂ ’ਚ ਰੱਖਦੇ ਹਾਂ ਪਰ ਜੇਕਰ ਰਸੋਈ ’ਚ ਭਾਂਡੇ ਰੱਖਣ ਵਾਲੀ ਅਲਮਾਰੀ ਹੋਵੇ, ਤਾਂ ਤੁਸੀਂ ਉਸ ’ਚ 2-3 ਸ਼ੈਲਫ਼ ਹੋਰ ਲਗਵਾ ਸਕਦੇ ਹੋ ਇਸ ਨਾਲ ਸਪੇਸ ਵੀ ਜ਼ਿਆਦਾ ਹੋ ਜਾਵੇਗਾ ਅਤੇ ਹੋਰ ਭਾਂਡੇ ਵੀ ਆ ਜਾਣਗੇ ਅਜਿਹੇ ’ਚ ਜੇਕਰ ਤੁਸੀਂ ਨਵੀਂ ਅਲਮਾਰੀ ਬਣਵਾਉਣ ਦੀ ਸੋਚ ਰਹੇ ਹੋ, ਤਾਂ ਪਹਿਲਾਂ ਉਸ ਨੂੰ ਪੁਰਾਣੀ ਅਲਮਾਰੀ ਨਾਲ ਕੰਪੇਅਰ ਕਰ ਲਓ ਨਵੀਂ ਅਲਮਾਰੀ ’ਚ 2-3 ਸ਼ੈਲਫ਼ ਵਾਧੂ ਲਵਾ ਲਓ ਤੁਸੀਂ ਚਾਹੋ ਤਾਂ ਸ਼ੈਲਫ਼ ’ਚ ਸਲਾਈਡਿੰਗ ਇੰਸਰਟ ਕਰਵਾ ਸਕਦੇ ਹੋ, ਉਸ ’ਚ ਤੁਸੀਂ ਛੋਟੇ ਚਮਚ ਰੱਖ ਸਕਦੇ ਹੋ ਇਸ ਨਾਲ ਰਸੋਈ ਪਹਿਲਾਂ ਤੋਂ ਸੋਹਣੀ ਲੱਗੇਗੀ

Also Read:  ਸਵੱਛਤਾ ਸੰਗ ਸੰਗਤ ਦਾ ਸਜਦਾ - ਗੁਰੂਗ੍ਰਾਮ ’ਚ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂਅਭਿਆਨ ਦਾ 33ਵਾਂ ਪੜਾਅ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ