learn to live smarter forever

ਸਦਾਬਹਾਰ ਚੁਸਤੀ-ਫੁਰਤੀ ਨਾਲ ਜਿਉਣਾ ਸਿੱਖੋ

ਭੁੱਖ ਲੱਗਣ ’ਤੇ ਹੀ ਖਾਓ:-

ਚੁਸਤੀ-ਫੁਰਤੀ ਲਈ ਖਾਣਾ ਉਦੋਂ ਖਾਓ ਜਦੋਂ ਤੁਹਾਨੂੰ ਭੁੱਖ ਮਹਿਸੂਸ ਹੋਵੇ ਭੁੱਖ ਨਾ ਹੋਣ ’ਤੇ ਜ਼ਬਰਦਸਤੀ ਭੋਜਨ ਨਾ ਖਾਓ ਇਸ ਨਾਲ ਸਰੀਰ ਆਲਸੀ ਹੁੰਦਾ ਹੈ ਅਤੇ ਪੇਟ ਖਰਾਬ ਹੁੰਦਾ ਹੈ ਭੁੱਖ ਲੱਗਣ ’ਤੇ ਖਾਣੇ ਨਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ

ਖੂਬ ਪਾਣੀ ਪੀਓ:-

ਸਰੀਰ ਦੀ ਚੁਸਤੀ-ਫੁਰਤੀ ਲਈ ਦਿਨ ’ਚ ਸਾਫ਼ ਪਾਣੀ ਦੇ 10-12 ਗਿਲਾਸ ਪਾਣੀ ਪੀਓ ਜੋ ਸਰੀਰ ਦੀ ਸਫਾਈ, ਪਾਚਣ ਕਿਰਿਆ ਲਈ ਜ਼ਰੂਰੀ ਹੈ ਧਿਆਨ ਰੱਖੋ ਕਿ ਅਸਿਹਤਮੰਦ ਪਾਣੀ ਸਿਹਤ ਬਣਾਉਣ ਦੀ ਜਗ੍ਹਾ ਸਿਹਤ ਵਿਗਾੜਦਾ ਹੈ

ਸਵੇਰੇ ਜਲਦੀ ਉੱਠੋ:-

ਖੁਦ ਨੂੰ ਚੁਸਤ ਬਣਾਏ ਰੱਖਣ ਲਈ ਸਵੇਰੇ 6 ਵਜੇ ਤੱਕ ਉੱਠ ਜਾਓ ਅਤੇ ਜ਼ਰੂਰੀ ਕੰਮ ਨਿਪਟਾਓ ਇਸ ਨਾਲ ਦਿਨ ਭਰ ਸਰੀਰ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ ਨੀਂਦ ਨਾ ਖੁੱਲ੍ਹਣ ’ਤੇ ਅੰਗਡਿਆਈਆਂ ਲੈਂਦੇ ਹੋਏ ਉੱਠੇ ਇਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਨੀਂਦ ਟਲਣ ’ਚ ਮੱਦਦ ਮਿਲਦੀ ਹੈ ਅਤੇ ਸਰੀਰ ਲਚੀਲਾ ਬਣਦਾ ਹੈ

ਖੁੱਲ੍ਹ ਕੇ ਹੱਸੋ:-

ਜ਼ਰਾ-ਜਿਹੀ ਖੁਸ਼ੀ ’ਤੇ ਖਿੜ ਕੇ ਹੱਸੋ ਜਿਵੇਂ ਤੁਸੀਂ ਹੱਸਣ ਦਾ ਬਹਾਨਾ ਲੱਭ ਰਹੇ ਹੋ ਖੁੱਲ੍ਹ ਕੇ ਹੱਸਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਖੂਨ ਦਾ ਸੰਚਾਰ ਵਧਦਾ ਹੈ ਅਤੇ ਪਾਚਣ ਕਿਰਿਆ ਠੀਕ ਰਹਿੰਦੀ ਹੈ ਹੱਸਣ ਨਾਲ ਕਈ ਬਿਮਾਰੀਆਂ ’ਤੇ ਕੰਟਰੋਲ ਹੁੰਦਾ ਹੈ ਕਿਉਂਕਿ ਹੱਸਣ ਨਾਲ ਅਜਿਹੇ ਹਾਰਮੋਨਜ਼ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਚੁਸਤ ਰੱਖਦੇ ਹਨ ਹੱਸਣ ਲਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੋ, ਚੁਟਕਲੇ ਪੜ੍ਹੋ, ਬੱਚਿਆਂ ਦੀਆਂ ਪਿਆਰੀਆਂ ਸ਼ਰਾਰਤ ਭਰੀਆਂ ਹਰਕਤਾਂ ’ਤੇ ਧਿਆਨ ਦਿਓ ਚਾਹੇ ਹੌਲੀ ਹੱਸੋ ਜਾਂ ਜ਼ੋਰ ਨਾਲ ਹੱਸੋ ਪਰ ਹੱਸੋ ਜ਼ਰੂਰ ਕਾਮੇਡੀ ਪਿਕਚਰ ਦੇਖ ਕੇ ਜਾਂ ਕਾਮੇਡੀ ਸੀਰੀਅਲ ਦੇਖ ਕੇ ਵੀ ਹੱਸ ਸਕਦੇ ਹੋ

ਰੋਵੋ ਵੀ:-

ਤਨਾਅ ਘੱਟ ਕਰਨ ਲਈ ਰੋਣਾ ਇੱਕ ਚੰਗੀ ਕਸਰਤ ਹੈ ਜੋ ਲੋਕ ਦੁਖੀ ਮੌਕਿਆਂ ’ਤੇ ਰੌਂਦੇ ਹਨ ਤਨਾਅ ਰਹਿਤ ਮਹਿਸੂਸ ਕਰਦੇ ਹਨ ਇਸ ਨਾਲ ਉਹ ਜ਼ਿਆਦਾ ਸਹਿਣਸੀਲ ਅਤੇ ਘੱਟ ਤਨਾਅਗ੍ਰਸਤ ਬਣਦੇ ਹਨ ਅਤੇ ਲੰਮੀ ਉਮਰ ਪਾਉਂਦੇ ਹਨ ਰੋਣਾ ਇੱਕ ਅਜਿਹੀ ਕਿਰਿਆ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਬਾਹਰ ਕੱਢਦਾ ਹੈ ਹੰਝੂਆਂ ਨੂੰ ਕਦੇ ਰੋਕੋ ਨਾ, ਵਹਿਣ ਦਿਓ ਰੋ ਲੈਣ ਤੋਂ ਬਾਅਦ ਤੁਸੀਂ ਖੁਦ ਨੂੰ ਹਲਕਾ ਮਹਿਸੂਸ ਕਰਦੇ ਹੋ

ਮਾਲਸ਼ ਕਰੋ ਜਾਂ ਕਰਵਾਓ:-

ਮਾਲਸ਼ ਖੁਦ ਕਰੋ ਜਾਂ ਦੂਸਰੇ ਤੋਂ ਕਰਵਾਓ ਅਜਿਹਾ ਕਰਨ ਨਾਲ ਸਰੀਰ ’ਚ ਚੁਸਤੀ ਆਉਂਦੀ ਹੈ, ਤਨਾਅ ਘੱਟ ਹੁੰਦਾ ਹੈ, ਥਕਾਣ ਦੂਰ ਹੁੰਦੀ ਹੈ, ਦਰਦ ਘੱਟ ਹੁੰਦਾ ਹੈ, ਚਮੜੀ ਚਮਕਦਾਰ ਬਣਦੀ ਹੈ ਅਤੇ ਪਾਚਣ ਕਿਰਿਆ ਠੀਕ ਹੁੰਦੀ ਹੈ ਮਾਲਸ ਨਾਲ ਸੰਤੋਖ ਮਿਲਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ ਠੰਡ ’ਚ ਤੇਲ ਗੁਣਗੁਣਾ ਕਰਕੇ ਮਾਲਸ਼ ਕਰ ਸਕਦੇ ਹੋ ਕਦੇ-ਕਦੇ ਡਰਾਈ ਮਸਾਜ ਜਾਂ ਪਾਊਡਰ ਕਰਵਾ ਸਕਦੇ ਹੋ ਮਾਲਸ਼ ਕਰਵਾਉਂਦੇ ਜਾਂ ਕਰਦੇ ਸਮੇਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਠੋਸ ਸਥਾਨ ’ਤੇ ਲੇਟ ਕੇ ਮਾਲਸ਼ ਕਰੋ ਜਾਂ ਕਰਵਾਓ ਲਗਾਤਾਰ ਮਾਲਸ਼ ਨਾਲ ਝੁਰੜੀਆਂ ਵੀ ਘੱਟ ਹੁੰਦੀਆਂ ਹਨ

ਆਪਣੇ ਰੁਚੀ ਅਨੁਸਾਰ ਕੰਮ ਕਰੋ:-

ਦਿਨਭਰ ’ਚ ਕੁਝ ਸਮਾਂ ਤੈਅ ਰੱਖੋ ਆਪਣੇ ਲਈ ਜਦੋਂ ਤੁਸੀਂ ਆਪਣੀ ਇੱਛਾ ਨਾਲ ਜੋ ਕਰਨਾ ਚਾਹੋ, ਕਰੋ ਆਪਣੀ ਹਾੱਬੀ ਦੀ ਮਹੱਤਤਾ ਨੂੰ ਘੱਟ ਨਾ ਹੋਣ ਦਿਓ ਜਿਵੇਂ ਪੜ੍ਹਨਾ, ਲਿਖਣਾ, ਆਰਾਮ ਕਰਨਾ, ਸਿਲਾਈ-ਕਢਾਈ ਕਰਨਾ, ਸਵੈਟਰ ਬਣਾਉਣਾ, ਪੇਂਟਿੰਗ ਬਣਾਉਣਾ, ਬਾਗਬਾਨੀ ਕਰਨਾ, ਵਿੰਡੋ ਸ਼ਾੱਪਿੰਗ ਕਰਨਾ ਆਦਿ ਇਸ ਆਦਤ ਨਾਲ ਤੁਸੀਂ ਖੁਦ ਨੂੰ ਸੰਤੁਸ਼ਟ ਕਰ ਸਕਦੇ ਹੋ ਅਤੇ ਚੰਗਾ ਸਮਾਂ ਬਤੀਤ ਕਰ ਸਕਦੇ ਹੋ ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!