moral obligations of man

ਮਨੁੱਖਾਂ ਦੇ ਨੈਤਿਕ ਫਰਜ਼

ਸ਼ਾਸਤਰਾਂ ਨੇ ਕੁਝ ਨੈਤਿਕ ਫਰਜ਼ ਮਨੁੱਖਾਂ ਲਈ ਤੈਅ ਕੀਤੇ ਹਨ ਉਨ੍ਹਾਂ ਦਾ ਪਾਲਣ ਕਰਨਾ ਸਾਰਿਆਂ ਦਾ ਕਰਤੱਵ ਹੈ ਮਨੁਸਮਰਿਤੀ ’ਚ ਹੇਠ ਲਿਖੇ ਸਲੋਕ ’ਚ ਦੱਸਿਆ ਗਿਆ ਹੈ ਕਿ ਕਿਹੜੇ ਉਹ ਲੋਕ ਹਨ ਜੋ ਸਾਹਮਣੇ ਆ ਜਾਣ ਤਾਂ ਖੁਦ ਮਾਰਗ ਤੋਂ ਹਟ ਕੇ ਪਹਿਲਾਂ ਉਨ੍ਹਾਂ ਨੂੰ ਜਾਣ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਦੇਸ਼ ਕੁਮਾਰ ਜੀ ਨੇ ਮਨੁਸਮਰਿਤੀ ਦੇ ਇਸ ਸਲੋਕ ਨੂੰ ਹਵਾਲਾ ਦਿੱਤਾ ਗਿਆ ਸੀ ਉਦੋਂ ਤੋਂ ਇਸ ਵਿਸ਼ੇ ’ਤੇ ਲਿਖਣ ਦੀ ਇੱਛਾ ਹੋਈ ਪੇਸ਼ ਹੈ ਮਨੁਸਮਰਿਤੀ ਦਾ ਇਹ ਸਲੋਕ:-

ਚਕ੍ਰਿਨੋ ਦਸ਼ਮੀਸਥਸਯ ਰੋਗਿਨੋ ਭਾਰਿਨ-ਇਸਤਰੀਆ:
ਸਨਾਤਰਕਸਯ ਚ ਰਾਗਸਚ ਪੰਨਿਥਾ ਦੇਯੋ ਵਰਸਯ ਚ

ਅਰਥਾਤ- ਰੱਥ ’ਤੇ ਸਵਾਰ ਵਿਅਕਤੀ, ਬਜ਼ੁਰਗ, ਰੋਗੀ, ਬੋਝ ਉਠਾਏ ਹੋਏ ਵਿਅਕਤੀ, ਔਰਤ, ਬ੍ਰਹਮਚਾਰੀ, ਰਾਜਾ ਅਤੇ ਵਰ (ਦੁੱਲ੍ਹਾ) ਇਨ੍ਹਾਂ ਅੱਠਾਂ ’ਚੋਂ ਕੋਈ ਵੀ ਅੱਗੇ ਆ ਜਾਏ ਤਾਂ ਉਸ ਨੂੰ ਜਾਣ ਦਾ ਮਾਰਗ ਪਹਿਲਾਂ ਦੇਣਾ ਚਾਹੀਦਾ ਹੈ ਰਸਤੇ ’ਚ ਜਾਂਦੇ ਸਮੇਂ ਸਾਹਮਣੇ ਕਦੇ ਰੱਥ ’ਤੇ ਸਵਾਰ ਕੋਈ ਵਿਅਕਤੀ ਆ ਜਾਏ ਤਾਂ ਖੁਦ ਪਿੱਛੇ ਹਟ ਕੇ ਉਸ ਨੂੰ ਮਾਰਗ ਦੇ ਦੇਣਾ ਚਾਹੀਦਾ ਹੈ

ਅੱਜ-ਕੱਲ੍ਹ ਰੱਥ ਦੀ ਥਾਂ ਚਾਰ ਪਹੀਆ ਵਾਹਨਾਂ ਨੇ ਲੈ ਲਿਆ ਹੈ ਰੱਥ ’ਤੇ ਸਵਾਰ ਵਿਅਕਤੀ ਉੱਚ ਸਰਕਾਰੀ ਅਧਿਕਾਰੀ ਹੋ ਸਕਦਾ ਹੈ ਅਤੇ ਉਹ ਸ਼ਾਸ਼ਕ ਦਾ ਨੇੜਲਾ ਸਬੰਧੀ ਵਿਅਕਤੀ ਵੀ ਹੋ ਸਕਦਾ ਹੈ ਰਸਤਾ ਨਾ ਦੇਣ ਦੀ ਸਥਿਤੀ ’ਚ ਉਹ ਹਾਨੀ ਪਹੁੰਚਾ ਸਕਦਾ ਹੈ ਜਾਂ ਅਹਿੱਤ ਕਰ ਸਕਦਾ ਹੈ ਇਸ ਤੋਂ ਇਲਾਵਾ ਤੇਜ਼ ਗਤੀ ਨਾਲ ਚਲਦੇ ਵਾਹਨ ਨੂੰ ਰਸਤਾ ਨਾ ਦੇਣ ’ਤੇ ਹਾਦਸਾ ਹੋ ਸਕਦਾ ਹੈ ਇਸ ’ਚ ਜਾਨ ਜਾਣ ਤੱਕ ਦਾ ਜ਼ੋਖ਼ਮ ਉਠਾਉਣਾ ਪੈ ਸਕਦਾ ਹੈ ਇਸ ਲਈ ਸਾਵਧਾਨੀ ਵਰਤਨੀ ਜ਼ਰੂਰੀ ਹੁੰਦੀ ਹੈ

Also Read :-

ਰਸਤੇ ’ਚ ਚੱਲਦੇ ਹੋਏ ਕੋਈ ਬਜ਼ੁਰਗ ਵਿਅਕਤੀ ਆ ਜਾਏ ਤਾਂ ਪਹਿਲਾਂ ਉਸ ਨੂੰ ਰਸਤਾ ਦੇਣਾ ਚਾਹੀਦਾ ਹੈ ਭਾਰਤੀ ਸੰਸਕ੍ਰਿਤੀ ਅਨੁਸਾਰ ਬਜ਼ੁਰਗ ਸਦਾ ਸਨਮਾਨਯੋਗ ਹੁੰਦੇ ਹਨ ਉਨ੍ਹਾਂ ਨੂੰ ਹਰ ਸਥਿਤੀ ’ਚ ਜਾਣ ਲਈ ਪਹਿਲਾਂ ਰਸਤਾ ਦੇਣਾ ਚਾਹੀਦਾ ਹੈ ਇਸ ਦਾ ਕਾਰਨ ਇਹ ਵੀ ਹੈ ਕਿ ਉਮਰ ਦਰਾਜ ਬਜ਼ੁਰਗ ਵਿਅਕਤੀ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਖੜ੍ਹੇ ਹੋਣ ’ਚ ਕਸ਼ਟ ਹੁੰਦਾ ਹੈ ਅਖੀਰ ਉਨ੍ਹਾਂ ਨੂੰ ਰਸਤੇ ’ਚ ਉਡੀਕ ਨਹੀਂ ਕਰਵਾਉਣੀ ਚਾਹੀਦੀ ਹੈ ਅਤੇ ਸੰਭਵ ਹੋ ਸਕੇ ਤਾਂ ਉਨ੍ਹਾਂ ਦੀ ਮੱਦਦ ਕਰਨੀ ਚਾਹੀਦੀ ਹੈ ਕੋਈ ਵੀ ਅਜਿਹਾ ਮੌਕਾ ਛੱਡਣਾ ਨਹੀਂ ਚਾਹੀਦਾ ਹੈ

ਰੋਗੀ ਵਿਅਕਤੀ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ ਉਹ ਦਇਆ ਅਤੇ ਹਮਦਰਦੀ ਦਾ ਪਾਤਰ ਹੁੰਦਾ ਹੈ ਜੇਕਰ ਰਸਤੇ ’ਚ ਕੋਈ ਰੋਗੀ ਵਿਅਕਤੀ ਸਾਹਮਣੇ ਆ ਜਾਏ ਤਾਂ ਉਸ ਨੂੰ ਪਹਿਲਾਂ ਜਾਣ ਦੇਣਾ ਹੀ ਬਹਾਦਰੀ ਹੈ ਪਤਾ ਨਹੀਂ ਕਿ ਰੋਗੀ ਨੂੰ ਕਿਸ ਤਰ੍ਹਾਂ ਦੇ ਇਲਾਜ ਦੀ ਜ਼ਰੂਰਤ ਹੋਵੇ ਹੋ ਸਕਦਾ ਹੈ ਰਸਤੇ ’ਚ ਰੁਕਣ ਨਾਲ ਇਲਾਜ ’ਚ ਦੇਰੀ ਹੋ ਜਾਣ ’ਤੇ ਉਸ ਨੂੰ ਕਿਸੇ ਗੰਭੀਰ ਸਥਿਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਉਸ ਦਾ ਜੀਵਨ ਵੀ ਦਾਅ ’ਤੇ ਲੱਗ ਸਕਦਾ ਹੈ ਰੋਗੀ ਨਿਰਬਲ ਹੁੰਦਾ ਹੈ, ਉਸ ਦੀ ਸੇਵਾ ਕਰਨਾ ਬਹੁਤ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ

ਅਸੀਂ ਉਸ ਦੀ ਮੱਦਦ ਤਾਂ ਨਹੀਂ ਕਰ ਰਹੇ ਪਰ ਇਲਾਜ ਲਈ ਜਾਂਦੇ ਸਮੇਂ ਉਸ ਦੇ ਰਸਤੇ ’ਚ ਰੁਕਾਵਟ ਨਹੀਂ ਪਹੁੰਚਾਉਣੀ ਚਾਹੀਦੀ
ਸਾਹਮਣੇ ਤੋਂ ਬੋਝ ਉਠਾਏ ਹੋਏ ਵਿਅਕਤੀ ਆ ਰਿਹਾ ਹੋਵੇ ਤਾਂ ਪਹਿਲਾਂ ਉਸ ਨੂੰ ਹੀ ਜਾਣ ਦੇਣਾ ਚਾਹੀਦਾ ਹੈ ਇਹ ਮਾਨਵਤਾ ਦਾ ਪ੍ਰਦਰਸ਼ਨ ਕਰਨਾ ਕਹਿਲਾਉਂਦਾ ਹੈ ਸਿਰ ’ਤੇ ਬੋਝ ਚੁੱਕ ਕੇ ਚੱਲਣ ਵਾਲਾ ਆਮ ਸਥਿਤੀ ’ਚ ਚੱਲਣ ਵਾਲੇ ਮਨੁੱਖ ਤੋਂ ਜ਼ਿਆਦਾ ਕਸ਼ਟ ਦਾ ਅਨੁਭਵ ਕਰ ਰਿਹਾ ਹੁੰਦਾ ਹੈ ਅਜਿਹੀ ਸਥਿਤੀ ’ਚ ਸ਼ਿਸ਼ਟਾਚਾਰ ਅਨੁਸਾਰ ਸਾਨੂੰ ਉਸ ਨੂੰ ਹੀ ਪਹਿਲਾਂ ਜਾਣ ਦੇਣਾ ਚਾਹੀਦਾ ਹੈ ਅਜਿਹਾ ਨਿਮਰਤਾ ਵਾਲਾ ਵਿਹਾਰ ਕਰਨ ਨਾਲ ਸਮਾਜ ’ਚ ਮਨੁੱਖ ਦਾ ਸਨਮਾਨ ਵਧਦਾ ਹੈ

ਮਹਾਨ ਭਾਰਤੀ ਪਰੰਪਰਾ ਅਨੁਸਾਰ ਹਰ ਉਮਰ ਦੀ ਔਰਤ ਸਨਮਾਨਯੋਗ ਹੁੰਦੀ ਹੈ ਜੇਕਰ ਕਦੇ ਉਹ ਰਸਤੇ ’ਚ ਆ ਜਾਏ ਤਾਂ ਪਹਿਲਾਂ ਉਸ ਨੂੰ ਹੀ ਜਾਣ ਦੇਣਾ ਚਾਹੀਦਾ ਹੈ ਅੰਗਰੇਜ਼ੀ ਭਾਸ਼ਾ ’ਚ ਵੀ ‘ਲੇਡੀਜ਼ ਫਸਟ’ ਕਹਿ ਕੇ ਉਸ ਦਾ ਆਦਰ ਕੀਤਾ ਜਾਂਦਾ ਹੈ ਇਸਤਰੀ ਦੇ ਕੋਮਲਤਾ ਆਦਿ ਗੁਣਾਂ ਕਾਰਨ ਬੇਵਜ੍ਹਾ ਹੀ ਉਸ ਨੂੰ ਉਡੀਕ ਨਹੀਂ ਕਰਵਾਉਣੀ ਚਾਹੀਦੀ ਉਸ ਦਾ ਸਦਾ ਹੀ ਆਦਰ ਕਰਨਾ ਚਾਹੀਦਾ ਹੈ ਅਤੇ ਇਹ ਵੀ ਉਸ ਨੂੰ ਮਾਣ ਦੇਣ ਦਾ ਹੀ ਇੱਕ ਸਵਰੂਪ ਹੈ

ਮਾਰਗ ’ਚ ਆਉਣ ਵਾਲੇ ਬ੍ਰਹਮਚਾਰੀ ਭਾਵ ਵਿਦਿਆਰਥੀ ਨੂੰ ਪਹਿਲਾਂ ਜਾਣ ਦੇਣਾ ਚਾਹੀਦਾ ਹੈ ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਬ੍ਰਹਮਚਾਰੀ ਆਪਣੇ ਗੁਰੂ ਕੋਲ ਅਧਿਐਨ ਲਈ ਜਾਂਦਾ ਹੈ ਗੁਰੂ ਕੋਲ ਰਹਿ ਕੇ ਉਹ ਵੇਦਾਂ ਦੀ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਦਾ ਹੈ ਵਿੱਦਿਆ ਦੇ ਖੇਤਰ ’ਚ ਸਫਲਤਾ ਪਾਉਣ ਵਾਲਾ ਉਹ ਸਰਵ ਵਿਆਪਕ ਗਿਆਨ ਦਾ ਪ੍ਰਕਾਸ਼ ਫੈਲਦਾ ਹੈ ਅਜਿਹੇ ਸਮੇਂ ’ਚ ਵਿੱਦਵਾਨ ਨੂੰ ਪਹਿਲਾਂ ਰਸਤਾ ਦੇਣਾ ਉਸ ਦਾ ਸਨਮਾਨ ਕਰਨਾ ਹੁੰਦਾ ਹੈ

ਰਾਜਾ ਨੂੰ ਦੇਸ਼ ਦਾ ਪਿਤਾ ਸਮਾਨ ਕਿਹਾ ਜਾਂਦਾ ਹੈ ਉਹ ਪ੍ਰਜਾ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਮੁਸ਼ਕਲਾਂ ਤੋਂ ਉਨ੍ਹਾਂ ਦੀ ਰੱਖਿਆ ਕਰਦਾ ਹੈ ਰਾਜਾ ਦੇ ਸਾਰੇ ਫੈਸਲੇ ਆਪਣੀ ਪ੍ਰਜਾ ਦੇ ਹਿੱਤ ’ਚ ਹੁੰਦੇ ਹਨ ਰਾਜਾ ਦਾ ਹਰ ਸਥਿਤੀ ’ਚ ਆਦਰ ਕਰਨਾ ਚਾਹੀਦਾ ਹੈ ਜਿਸ ਰਸਤੇ ’ਚ ਚੱਲ ਰਹੇ ਹੋ ਅਤੇ ਰਾਜਾ ਉਸੇ ਰਸਤੇ ’ਤੇ ਆ ਜਾਏ ਤਾਂ ਖੁਦ ਪਿੱਛੇ ਹਟ ਕੇ ਰਾਜਾ ਨੂੰ ਸਨਮਾਨ ਨਾਲ ਜਾਣ ਦੇਣਾ ਚਾਹੀਦਾ ਹੈ ਨਹੀਂ ਤਾਂ ਉਸ ਦੇ ਗੁੱਸੇ ਦਾ ਸ਼ਿਕਾਰ ਬਣਨਾ ਪੈ ਸਕਦਾ ਹੈ ਆਪਣੇ ਝੂਠੇ ਹੰਕਾਰ ਦੇ ਕਾਰਨ ਦੰਡ ਨਹੀਂ ਪਾਉਣਾ ਚਾਹੁੰਦੇ, ਤਾਂ ਪਹਿਲਾਂ ਉਸ ਨੂੰ ਹੀ ਜਾਣ ਦਾ ਰਸਤਾ ਦੇਣਾ ਚਾਹੀਦਾ ਹੈ

ਵਰ ਭਾਵ ਦੁੱਲ੍ਹਾ ਉਹ ਵਿਅਕਤੀ ਹੈ ਜਿਸ ਦਾ ਵਿਆਹ ਹੋਣ ਜਾ ਰਿਹਾ ਹੈ ਜੇਕਰ ਦੁੱਲ੍ਹਾ ਜਾਂ ਬਰਾਤ ਰਸਤੇ ’ਚ ਆ ਜਾਵੇ ਤਾਂ ਪਹਿਲਾਂ ਉਸ ਨੂੰ ਜਾਣ ਦੇਣਾ ਚਾਹੀਦਾ ਹੈ ਅਜਿਹਾ ਮੰਨਣਾ ਹੈ ਕਿ ਦੁੱਲਾ ਬਣਿਆ ਵਿਅਕਤੀ ਭਗਵਾਨ ਸ਼ਿਵ ਦਾ ਰੂਪ ਹੁੰਦਾ ਹੈ, ਉਹ ਆਪਣੀ ਪਾਰਵਤੀ ਸਵਰੂਪ ਦੁੱਲ੍ਹਣ ਨਾਲ ਵਿਆਹ ਕਰਨ ਜਾ ਰਿਹਾ ਹੈ ਸ਼ੁੱਭ ਮੌਕੇ ’ਤੇ ਉਸ ਦਾ ਰਸਤਾ ਨਹੀਂ ਰੋਕਣਾ ਚਾਹੀਦਾ ਸਗੋਂ ਸ਼ਿਸ਼ਟਾਚਾਰ ਅਨੁਸਾਰ ਉਸ ਨੂੰ ਪਹਿਲਾਂ ਹੀ ਰਸਤਾ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਮਨੁ ਮਹਾਰਾਜ ਨੇ ਮਨੁੱਖ ਨੂੰ ਉਸ ਦੇ ਨੈਤਿਕ ਫਰਜ਼ਾਂ
ਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਨ੍ਹਾਂ ਦੀ ਪਾਲਣਾ ਹਰ ਮਨੁੱਖ ਨੂੰ ਕਰਨੀ ਚਾਹੀਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!