september-23-the-30th-maha-paropkar-diwas-celebrated-with-humanity-across-the-world

ਪਰਮਾਰਥੀ ਬੇਲਾ ਦੇ ਰੂਪ ‘ਚ ਮਨਾਇਆ 30ਵਾਂ ਪਾਵਨ ਗੁਰਗੱਦੀਨਸ਼ੀਨੀ ਦਿਵਸ
ਬੀਤੀ 23 ਸਤੰਬਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 30ਵਾਂ ਗੁਰਗੱਦੀਨਸ਼ੀਨੀ ਦਿਵਸ (ਮਹਾਂ ਪਰਉਪਕਾਰ ਦਿਵਸ) ਦੇਸ਼ ਅਤੇ ਦੁਨੀਆ ‘ਚ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਗਿਆ ਇਸ ਮੌਕੇ ‘ਤੇ ਸ਼ਾਹ ਸਤਿਨਾਮ ਜੀ ਧਾਮ ਸਰਸਾ ‘ਚ ਕੋਰੋਨਾ ਤੋਂ ਬਚਾਅ ਲਈ ਜਿੱਥੇ 23 ਜ਼ਰੂਰਤਮੰਦਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਇਮਿਊਨਿਟੀ ਪਾਵਰ ਵਧਾਉਣ ਦੀਆਂ ਕਿੱਟਾਂ ਦਿੱਤੀਆਂ ਗਈਆਂ ਜਿਸ ‘ਚ ਕਾਲੇ ਛੋਲੇ, ਸਾਬਣ, ਮਾਸਕ, ਐੱਮਐੱਸਜੀ ਕਾੜ੍ਹਾ, ਬੀ-ਕੰਪਲੈਕਸ, ਵਿਟਾਮਿਨ-ਸੀ ਟੇਬਲੇਟ ਸ਼ਾਮਲ ਹਨ ਨਾਲ ਹੀ 23 ਬੇਰੁਜ਼ਗਾਰ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਆਤਮ-ਨਿਰਭਰ ਬਣਾਉਣ ਦਾ ਸ਼ਲਾਘਾਯੋਗ ਯਤਨ ਕੀਤਾ ਗਿਆ

ਇਸ ਪਾਵਨ ਮੌਕੇ ‘ਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਜ਼ਰੂਰਤਮੰਦ ਮਰੀਜ਼ਾਂ ਲਈ ਖੂਨਦਾਨ ਵੀ ਕੀਤਾ ਦੱਸ ਦਈਏ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੂੰ ਆਪਣਾ ਰੂਪ ਬਣਾ ਕੇ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਸੀ ਪਾਵਨ ਮਹਾਂ ਪਰਉਪਕਾਰ ਦਿਵਸ ਦੀ ਖੁਸ਼ੀ ‘ਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆੱਨ-ਲਾਇਨ ਨਾਮ-ਚਰਚਾ ਕਰਵਾਈ ਗਈ ਆਸ਼ਰਮ ਦੇ ਅੰਦਰ ਜਾਣ ‘ਤੇ ਥਰਮਲ ਸਕੈਨਿੰਗ, ਸੈਨੇਟਾਈਜੇਸ਼ਨ ਆਦਿ ਦਾ ਪੂਰਾ ਇੰਤਜ਼ਾਮ ਸੀ ਡੇਰਾ ਸ਼ਰਧਾਲੂਆਂ ਨੇ ਮਾਸਕ ਲਾ ਕੇ, ਸੋਸ਼ਲ ਡਿਸਟੈਨਸਿੰਗ ਆਦਿ ਨਿਯਮਾਂ ਦਾ ਪਾਲਣ ਕਰਦੇ ਹੋਏ ਨਾਮ-ਚਰਚਾ ‘ਚ ਹਿੱਸਾ ਲਿਆ ਇਸ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਸਥਿਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਪਹੁੰਚ ਕੇ ਵੱਡੀ ਗਿਣਤੀ ‘ਚ ਖੂਨਦਾਨ ਕੀਤਾ

ਵਿਧਵਾ ਨੂੰ ਬਣਾ ਕੇ ਦਿੱਤਾ ਆਸ਼ਿਆਨਾ

september-23-the-30th-maha-paropkar-diwas-celebrated-with-humanity-across-the-worldਮਹਾਂ ਪਰਉਪਕਾਰ ਦਿਵਸ ਮੌਕੇ ਬਲਾਕ ਰਾਮਾਂ-ਨਸੀਬਪੁਰਾ ਦੇ ਪਿੰਡ ਕੋਟ ਬਖਤੂ ‘ਚ ਸਾਧ-ਸੰਗਤ ਨੇ ਇੱਕ ਵਿਧਵਾ ਭੈਣ ਨੂੰ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਅਧੀਨ ਘਰ (ਮਕਾਨ) ਬਣਾ ਕੇ ਦਿੱਤਾ ਸੇਵਾ ਸੰਮਤੀ ਦੇ ਮੈਂਬਰ ਗੁਰਨਾਮ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਕੋਟ ਬਖਤੂ ਦੀ ਰਹਿਣ ਵਾਲੀ ਭੈਣ ਬਿੰਦਰ ਕੌਰ ਦੇ ਪਤੀ ਗੋਲੂ ਰਾਮ ਦੀ ਮੌਤ ਹੋ ਚੁੱਕੀ ਹੈ ਪੀੜਤ ਭੈਣ ਆਪਣੀਆਂ ਦੋ ਬੇਟੀਆਂ ਨਾਲ ਖਸਤਾ ਹਾਲ ਮਕਾਨ ‘ਚ ਰਹਿ ਰਹੀ ਸੀ, ਜਿਸ ਦੀ ਛੱਤ ਦੀ ਹਾਲਤ ਖਰਾਬ ਹੋਣ ਕਾਰਨ ਕਿਸੇ ਸਮੇਂ ਵੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਸੀ ਸਾਧ-ਸੰਗਤ ਨੇ ਉਸ ਦੇ ਪਰਿਵਾਰ ਲਈ ਇੱਕ ਕਮਰਾ ਅਤੇ ਰਸੋਈ ਬਣਾ ਕੇ ਦਿੱਤੀ ਇਸ ਕੰਮ ‘ਚ ਪਿੰਡ ਦੇ ਸਰਪੰਚ, ਸਮਾਜਸੇਵੀਆਂ ਅਤੇ ਪਿੰਡਵਾਸੀਆਂ ਨੇ ਵੀ ਆਪਣਾ ਸਹਿਯੋਗ ਦਿੱਤਾ ਭੰਗੀਦਾਸ ਹਰਵਿੰਦਰ ਇੰਸਾਂ ਨੇ ਦੱਸਿਆ ਕਿ 30 ਸੇਵਾਦਾਰਾਂ ਤੇ ਮਿਸਤਰੀਆਂ ਦੀ ਮੱਦਦ ਨਾਲ ਇਹ ਸੇਵਾ ਕਾਰਜ ਪੂਰਾ ਕੀਤਾ ਗਿਆ

ਘਰ ਬਣਾਉਣ ਸਬੰਧੀ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ: ਬਿੰਦਰ ਕੌਰ

ਮੇਰੇ ਲਈ ਦੋ ਸਮੇਂ ਦੀ ਰੋਟੀ ਜੁਟਾਣਾ ਵੀ ਮੁਸ਼ਕਲ ਹੈ ਘਰ ਬਣਾਉਣ ਦਾ ਸੁਫਨਾ ਕਦੇ ਦਿਮਾਗ ‘ਚ ਹੀ ਨਹੀਂ ਆਇਆ ਅੱਜ ਘਰ ਦੀ ਪੱਕੀ ਛੱਤ ਬਣ ਗਈ ਹੈ, ਇਸ ਲਈ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਤਹਿ-ਦਿਲੋਂ ਧੰਨਵਾਦ ਕਰਦੀ ਹਾਂ

ਬਲਾਕ ਬਿਆਨਾ ਦੇ ਸੇਵਾਦਾਰਾਂ ਨੇ ਲੋੜਵੰਦ ਪਰਿਵਾਰ ਦੀ ਬੇਟੀ ਦਾ ਕੀਤਾ ਕੰਨਿਆਦਾਨ

ਸਮਾਜ ਸੇਵਾ ‘ਚ ਅੱਗੇ ਬਲਾਕ ਬਿਆਨਾ ਜ਼ਿਲ੍ਹਾ ਕਰਨਾਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬੀਤੀ 17 ਅਕਤੂਬਰ ਨੂੰ ਲੋੜਵੰਦ ਪਰਿਵਾਰ ਦੀ ਦੂਜੀ ਬੇਟੀ ਦੀ ਸ਼ਾਦੀ ‘ਚ ਵੀ ਆਰਥਿਕ ਸਹਿਯੋਗ ਦਿੱਤਾ ਅਤੇ ਕੰਨਿਆਦਾਨ ਦੀ ਰਸਮ ਵੀ ਪੂਰੀ ਕੀਤੀ ਇਸ ਮੌਕੇ ‘ਤੇ ਸੇਵਾਦਾਰਾਂ ਨੇ 31 ਸੂਟ, 11 ਬਰਤਨ, ਕੰਬਲ ਆਦਿ ਜ਼ਰੂਰਤ ਦਾ ਸਮਾਨ ਦੇ ਕੇ ਬੇਟੀ ਨੂੰ ਵਿਦਾ ਕੀਤਾ
ਬਲਾਕ ਜ਼ਿੰਮੇਵਾਰ ਪ੍ਰਦੀਪ ਇੰਸਾਂ ਨੇ ਦੱਸਿਆ ਕਿ ਪਿੰਡ ਚੋਗਾਵਾ ‘ਚ ਵਿਧਵਾ ਭੈਣ ਸੁਸ਼ਮਾ ਦੇਵੀ ਦੀ ਲੜਕੀ ਮਨਜੀਤ ਕੌਰ ਦੀ ਸ਼ਾਦੀ ਤੈਅ ਹੋ ਚੁੱਕੀ ਸੀ, ਪਰ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਸੀ ਸੁਸ਼ਮਾ ਦੇਵੀ ਦੀ ਬੇਨਤੀ ‘ਤੇ ਬਲਾਕ ਬਿਆਨਾ ਦੇ ਸੇਵਾਦਾਰਾਂ ਨੇ ਸ਼ਾਦੀ ‘ਚ ਮੱਦਦ ਕਰਨ ਦਾ ਵਿਸ਼ਵਾਸ ਦਿੱਤਾ ਸ਼ਾਦੀ ਦੇ ਦਿਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਬਲਾਕ ਦੇ 15 ਮੈਂਬਰ ਰੋਬਿਨ ਇੰਸਾਂ, ਦੀਪਕ ਇੰਸਾਂ, ਪ੍ਰੇਮ ਇੰਸਾਂ, ਸਾਹਿਲ ਇੰਸਾਂ, ਮਾਸਟਰ ਤਨੁਜ ਇੰਸਾਂ, ਭੈਣ ਕਮਲੇਸ਼ ਇੰਸਾਂ, ਸ਼ੀਲਾ ਇੰਸਾਂ, ਕੁਸਮ ਇੰਸਾਂ ਨੇ ਆਰਥਿਕ ਮੱਦਦ ਦੇ ਨਾਲ ਸ਼ਾਦੀ ਦੀ ਹਰ ਰਸਮ ‘ਚ ਹਿੱਸਾ ਲਿਆ ਅਤੇ ਬੇਟੀ ਨੂੰ ਅਸ਼ੀਰਵਾਦ ਸਵਰੂਪ ਕੰਨਿਆਦਾਨ ਦੇ ਰੂਪ ‘ਚ 3100 ਰੁਪਏ ਦਿੱਤੇ ਵਰਣਨਯੋਗ ਹੈ ਕਿ ਇਸ ਪਰਿਵਾਰ ਦੇ ਮੁਖੀਆ ਦੀ ਸਾਲ 2008 ‘ਚ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਬਲਾਕ ਦੇ ਜ਼ਿੰਮੇਵਾਰਾਂ ਨੇ ਇਸ ਪਰਿਵਾਰ ਦੀ ਮੱਦਦ ਲਈ ਆਪਣਾ ਹੱਥ ਵਧਾਇਆ ਅਤੇ ਸਾਲ 2016 ‘ਚ ਵਿਧਵਾ ਭੈਣ ਸੁਸ਼ਮਾ ਦੇਵੀ ਦੀ ਵੱਡੀ ਬੇਟੀ ਦੀ ਸ਼ਾਦੀ ‘ਚ ਵੀ ਭਰਪੂਰ ਸਹਿਯੋਗ ਦਿੱਤਾ ਪਰਿਵਾਰ ‘ਚ 5 ਲੜਕੀਆਂ ਹਨ ਅਤੇ ਬੜੀ ਮੁਸ਼ਕਲ ਨਾਲ ਗੁਜ਼ਰ-ਬਸਰ ਹੁੰਦਾ ਹੈ ਸੇਵਾਦਾਰ ਇਸ ਪਰਿਵਾਰ ਨੂੰ ਪਿਛਲੇ 6 ਸਾਲਾਂ ਤੋਂ ਹਰ ਮਹੀਨੇ ਰਾਸ਼ਨ ਵੀ ਉਪਲੱਬਧ ਕਰਵਾ ਰਹੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਇਸ ਯਤਨ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ

– ਧੰਨਵਾਦ ਕਰਨ ਨੂੰ ਮੇਰੇ ਸ਼ਬਦ ਛੋਟੇ ਪੈ ਜਾਂਦੇ ਹਨ: ਮਾਂ ਸੁਸ਼ਮਾ ਦੇਵੀ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਸਾਧ-ਸੰਗਤ ਵੱਲੋਂ ਮੇਰੇ ਪਰਿਵਾਰ ਨੂੰ ਉਸ ਸਮੇਂ ਤੋਂ ਮੱਦਦ ਦਿੱਤੀ ਜਾ ਰਹੀ ਹੈ, ਜਦੋਂ ਮੇਰਾ ਪਤੀ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਸੀ ਸੱਚ ਦੱਸਾਂ ਤਾਂ ਡੇਰਾ ਪ੍ਰੇਮੀ ਹੀ ਮੇਰੇ ਘਰ ਦਾ ਸਹਾਰਾ ਹਨ ਇਨ੍ਹਾਂ ਦਾ ਰਿਣ ਮੈਂ ਪੂਰੀ ਜ਼ਿੰਦਗੀ ਨਹੀਂ ਉਤਾਰ ਸਕਾਂਗੀ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀਆਂ ਸਿੱਖਿਆਵਾਂ ਦਾ ਅਨੁਸਰਨ ਕਰਦੇ ਹੋਏ ਇਹ ਸੇਵਾਦਾਰ ਅਜਿਹੇ ਘੋਰ ਕਲਿਯੁਗ ‘ਚ ਵੀ ਗਰੀਬਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ

ਸਰਸਾ – ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਤੇ ਪੰਛੀਆਂ ਲਈ ਦਾਣਾ-ਪਾਣੀ ਦਾ ਇੰਤਜ਼ਾਮ ਕਰਦੇ ਹੋਏ ਬਲਾਕ ਕਲਿਆਣ ਨਗਰ ਦੇ ਸੇਵਾਦਾਰ ਜ਼ਿਕਰਯੋਗ ਹੈ ਕਿ ਬਲਾਕ ਕਲਿਆਣ ਨਗਰ ਰਾਹੀਂ ਫੂਡ ਬੈਂਕ ਬਣਾਇਆ ਗਿਆ ਹੈ, ਜਿੱਥੇ ਹਰ ਮਹੀਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ

ਨਾਗਪੁਰ (ਮਹਾਂਰਾਸ਼ਟਰ) ਦੀ ਸਾਧ-ਸੰਗਤ ਨੇ 9 ਪਰਿਵਾਰਾਂ ਨੂੰ ਵੰਡਿਆ ਰਾਸ਼ਨ


ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ

ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦਿਆਂ ਸਾਧ-ਸੰਗਤ ਨੇ 9 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਕੋਰੋਨਾ ਮਹਾਂਮਾਰੀ

ਨੂੰ ਦੇਖਦੇ ਹੋਏ ਇੱਥੋਂ ਦੇ ਸੇਵਾਦਾਰਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਰਾਸ਼ਨ ਦਿੱਤਾ ਇਸ ਸੇਵਾ ਦੇ 

ਕਾਰਜ ‘ਚ ਰਘੁਬੀਰ ਇੰਸਾਂ (25 ਮੈਂਬਰ), ਜਤਿੰਦਰ ਇੰਸਾਂ (15 ਮੈਂਬਰ), ਅੰਮ੍ਰਿਤਪਾਲ ਇੰਸਾਂ, ਭੰਗੀਦਾਸ ਸੰਜੇ ਇੰਸਾਂ, ਮੰਗੇਸ਼ ਇੰਸਾਂ, ਜਗਦੀਸ਼ ਇੰਸਾਂ, ਸਤਵਿੰਦਰ ਇੰਸਾਂ, ਕਲਾਸ਼ੋ ਇੰਸਾਂ, ਕ੍ਰਿਸ਼ਨੀ ਇੰਸਾਂ, ਛਵੀ ਇੰਸਾਂ, ਪ੍ਰਮਿਲਾ ਇੰਸਾਂ, ਪ੍ਰਗਤੀ ਇੰਸਾਂ ਸਮੇਤ ਸਾਧ-ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ

 

ਹਿਮਾਚਲ: ਸੱਚਖੰਡਵਾਸੀ 45 ਮੈਂਬਰ ਰਾਮਜੀ ਲਾਲ ਇੰਸਾਂ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ

ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਬਲਾਕ ਪੌਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਨਿਵਾਸੀ 45 ਮੈਂਬਰ ਰਾਮਜੀ ਲਾਲ ਇੰਸਾਂ ਆਪਣੇ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਪਰਿਵਾਰ ਵੱਲੋਂ ਉਨ੍ਹਾਂ ਨਮਿੱਤ 18 ਅਕਤੂਬਰ ਨੂੰ ਨਾਮ-ਚਰਚਾ ਕਰਵਾਈ ਗਈ, ਜਿਸ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਤੇ ਆਸ-ਪਾਸ ਦੀ ਸਾਧ-ਸੰਗਤ ਨੇ ਪਹੁੰਚ ਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਇਸ ਦੌਰਾਨ ਪਵਿੱਤਰ ਗ੍ਰੰਥ ਤੋਂ ਸੰਤ-ਮਹਾਤਮਾਵਾਂ ਦੇ ਪਵਿੱਤਰ ਬਚਨ ਪੜ੍ਹ

 ਕੇ ਸੁਣਾਏ ਗਏ 45 ਮੈਂਬਰ ਕੇਹਰ ਸਿੰਘ ਇੰਸਾਂ ਨੇ ਦੱਸਿਆ ਕਿ ਸੱਚਖੰਡਵਾਸੀ ਰਾਮਜੀ ਲਾਲ ਇੰਸਾਂ ਆਪਣੇ ਅੰਤਿਮ ਸੁਆਸ ਤੱਕ ਮਾਨਵਤਾ

 ਦੀ ਸੇਵਾ ‘ਚ ਜੁਟੇ ਰਹੇ ਦਰਬਾਰ ‘ਚ ਆਉਣ ਦੀ ਗੱਲ ਹੋਵੇ ਜਾਂ ਕਿਸੇ ਸੇਵਾ ਦੀ ਗੱਲ ਹੋਵੇ, ਉਹ ਖੁਸ਼ੀ-ਖੁਸ਼ੀ ਆਪਣੀ ਸੇਵਾ ‘ਤੇ ਪਹੁੰਚ ਜਾਂਦੇ ਅਤੇ ਬੜੀ ਸ਼ਿੱਦਤ ਨਾਲ ਆਪਣੀ ਡਿਊਟੀ ਨਿਭਾਉਂਦੇ ਰਹੇ ਇਸ ਮੌਕੇ ‘ਤੇ ਸਰਸਾ ਦਰਬਾਰ ‘ਚੋਂ ਸੇਵਾਦਾਰ ਭਾਈ ਕਿਸ਼ੋਰ ਇੰਸਾਂ, ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਚਮਨਲਾਲ ਇੰਸਾਂ, 45 ਮੈਂਬਰ ਸ਼ੀਸ਼ਪਾਲ ਇੰਸਾਂ, ਜੋਗਿੰਦਰ ਪਾਲ ਇੰਸਾਂ, ਕੇ.ਆਰ.ਪਰਮਾਰ, ਬਲਵੰਤ ਸਿੰਘ, ਬਲਬੀਰ ਸਿੰਘ, ਚੇਤ ਸਿੰਘ, ਪ੍ਰਿੰਸੀਪਲ ਬਿਮਲਾ ਇੰਸਾਂ, ਊਸ਼ਾ ਇੰਸਾਂ, ਕਮਲੇਸ਼ ਇੰਸਾਂ, ਮਹਿੰਦਰ ਕੌਰ ਇੰਸਾਂ ਨੇ ਸ਼ਿਰਕਤ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ 45 ਮੈਂਬਰ ਰਾਮਜੀ ਲਾਲ ਇੰਸਾਂ ਦੇ ਪਰਿਵਾਰ ਵੱਲੋਂ 7 ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ

ਸ਼ਲਾਘਾਯੋਗ: ਵਾਤਾਵਰਨ ਦੀ ਸੁਰੱਖਿਆ ਲਈ ਪ੍ਰੇਰਨਾਸ੍ਰੋਤ ਬਣੀਆਂ 100 ਸਾਲ ਦੀ ਜੀਮਰੀ ਦੇਵੀ ਇੰਸਾਂ ਦੀਆਂ ਅਸਥੀਆਂ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਾਤਾਵਰਨ ਦੀ ਸੁਰੱਖਿਆ ਲਈ ਜਿੱਥੇ ਜਿਉਂਦੇ-ਜੀਅ ਕੋਸ਼ਿਸ਼ ਕਰ ਰਹੇ ਹਨ, ਉੱਥੇ ਕਈ ਸਤਿਸੰਗੀ ਦੇਹਾਂਤ ਤੋਂ ਬਾਅਦ ਵੀ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰ ਜਾਂਦੇ ਹਨ ਅਜਿਹਾ ਹੀ ਇੱਕ ਉਦਾਹਰਨ ਬਲਾਕ ਰਾਮਪੁਰਥੇੜ੍ਹੀ-ਚੱਕਾ ਦੇ ਪਿੰਡ ਸਾਦੇਵਾਲਾ ‘ਚ ਦੇਖਣ ਨੂੰ ਮਿਲਿਆ ਜਿੱਥੇ ਡੇਰਾ ਸੱਚਾ ਸੌਦਾ ਨਾਲ ਲੰਮੇ ਸਮੇਂ ਤੋਂ ਜੁੜੇ ਇੱਕ ਪਰਿਵਾਰ ਨੇ ਆਪਣੀ ਮਾਤਾ ਦੇ ਸੱਚਖੰਡ ਬਿਰਾਜਨ ‘ਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕਰਨ ਦੀ ਬਜਾਇ ਉਨ੍ਹਾਂ ‘ਤੇ ਪੌਦਾ ਲਾਇਆ ਗਿਆ

ਬੀਤੀ 16 ਅਕਤੂਬਰ ਨੂੰ ਸਾਦੇਵਾਲਾ ਨਿਵਾਸੀ ਅਤੇ 45 ਮੈਂਬਰ ਹਰਿਆਣਾ ਬ੍ਰਿਜ਼ਲਾਲ ਇੰਸਾਂ ਦੀ 100 ਸਾਲ ਦੇ ਮਾਤਾ ਜੀਮਰੀ ਦੇਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਡੇਰਾ ਸੱਚਾ ਸੌਦਾ ਦੀ ਰੀਤ ਅਨੁਸਾਰ ਉਨ੍ਹਾਂ ਦੀ ਅਰਥੀ ਨੂੰ ਬੇਟੀਆਂ, ਪੋਤੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ ਉੱਥੇ ਪਰਿਵਾਰ ਦੀ ਸਹਿਮਤੀ ਨਾਲ ਅਸਥੀਆਂ ਨੂੰ ਇੱਕ ਟੋਏ ‘ਚ ਦਬਾ ਕੇ ਉਸ ‘ਤੇ ਬੋਹੜ ਦਾ ਦਰੱਖਤ ਲਾ ਕੇ ਸਮਾਜ ਨੂੰ ਪ੍ਰਕਿਰਤੀ ਦੀ ਸੇਵਾ ਤੇ ਸਵੱਛਤਾ ਦਾ ਸੰਦੇਸ਼ ਦਿੱਤਾ ਇਸ ਮੌਕੇ ਬਲਾਕ ਭੰਗੀਦਾਸ ਰਾਜਾਰਾਮ ਇੰਸਾਂ, ਪੁੱਤਰ ਜੈਸਾ ਰਾਮ ਤੇ ਬ੍ਰਿਜ਼ਲਾਲ ਇੰਸਾਂ 45 ਮੈਂਬਰ ਹਰਿਆਣਾ, ਨੂੰਹ ਸੁਆਪਾਲ ਤੇ ਗੁੱਡੀ ਦੇਵੀ ਇੰਸਾਂ, ਪੁੱਤਰੀਆਂ ਗੌਰਾਂ ਦੇਵੀ ਇੰਸਾਂ, ਸਾਵਿੱਤਰੀ ਦੇਵੀ ਇੰਸਾਂ, ਵਿੱਦਿਆ ਦੇਵੀ ਇੰਸਾਂ, ਤੁਲਛੀ ਦੇਵੀ ਇੰਸਾਂ, ਪੋਤੇ ਮੋਹਨ ਲਾਲ ਇੰਸਾਂ, ਬਲਰਾਮ, ਮਹਿੰਦਰ ਇੰਸਾਂ, ਰੌਸ਼ਨ ਇੰਸਾਂ, ਅਸ਼ੀਸ ਇੰਸਾਂ, ਪੋਤੀਆਂ ਸੁਨੀਤਾ ਇੰਸਾਂ, ਲੀਲਾ ਦੇਵੀ ਇੰਸਾਂ, ਮਾਲੋ ਦੇਵੀ ਇੰਸਾਂ, ਲਾਜਵੰਤੀ ਇੰਸਾਂ ਸਮੇਤ ਰਿਸ਼ਤੇਦਾਰ ਤੇ ਪਿੰਡ ਵਾਲੇ ਮੌਜ਼ੂਦ ਰਹੇ
————————-
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਸਮਾਜ ਸੁਧਾਰ ਤੇ ਮਾਨਵਤਾ ਭਲਾਈ ਦੇ ਕਾਰਜ ਬਹੁਤ ਹੀ ਪ੍ਰਸ਼ੰਸਾ ਦੇ ਯੋਗ ਹਨ ਡੇਰੇ ਦੀ ਸਾਲਾਂ ਦੀ ਮੁਸ਼ਕਲ ਕੋਸ਼ਿਸ਼ਾਂ ਤੇ ਸਮਾਜ ‘ਚ ਆਈ ਜਾਗਰੂਕਤਾ ਨਾਲ ਹੀ ਬਦਲਾਅ ਸੰਭਵ ਹੋ ਪਾਇਆ ਹੈ ਡੇਰਾ ਸੱਚਾ ਸੌਦਾ ਦੀ ਇਸ ਰੀਤ ਅਨੁਸਾਰ ਹੀ ਸਾਨੂੰ ਮਾਂ ਦੀ ਅਰਥੀ ਨੂੰ ਮੋਢਾ ਲਾਉਣ ਦਾ ਮੌਕਾ ਮਿਲਿਆ, ਨਹੀਂ ਤਾਂ ਸਦੀਆਂ ਤੋਂ ਇਹ ਰੀਤ ਸਿਰਫ਼ ਪੁਰਸ਼ ਹੀ ਨਿਭਾਉਂਦੇ ਆ ਰਹੇ ਹਨ
ਤੁਲਛੀ ਦੇਵੀ (ਪੁੱਤਰੀ)

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!