dera-sacha-sauda-maujpur-dham-budharwali-rajasthan

ਅਜ਼ਬ ਮੌਜ ਮਸਤਾਨੀ: ਜਿੱਥੇ ਰੱਖੀ ਡੰਗੋਰੀ, ਉੱਥੇ ਆ ਰੁਕੀ ਰੇਲ! ਡੇਰਾ ਸੱਚਾ ਸੌਦਾ ਮੌਜਪੁਰ ਧਾਮ ਬੁੱਧਰਵਾਲੀ (ਰਾਜਸਥਾਨ)
”ਦੇਖੋ ਵਰੀ! ਸਤਿਗੁਰੂ ਨੇ ਕੈਸਾ ਖੇਲ ਖੇਲ੍ਹਾ ਹੈ, ਬੱਲੇ-ਬੱਲੇ! ਸਾਵਣਸ਼ਾਹ ਦਾਤਾ ਜੀ ਨੇ ਮਸਤਾਨਾ ਗਰੀਬ ਕੀ ਅਰਜ਼ ਆਜ ਹੀ ਸਵੀਕਾਰ ਕਰ ਲੀ ਡੇਰੇ ਮੇਂ ਰੇਤ ਜਮਾਨੇ ਕੇ ਲੀਏ ਵਰਸ਼ਾ ਭੇਜ ਦੀ ਔਰ ਸੰਗਤ ਕੇ ਲੀਏ ਆਜ ਹੀ ਸਟੇਸ਼ਨ ਭੀ ਬਨਾ ਦੀਆ ਕਾਲ ਕਾ ਮਾਥਾ ਮੁੰਨਿਆ ਗਿਆ ਜੋ ਨਿੰਦਾ ਕਰਤੇ ਥੇ, ਅਬ ਵੇ ਭੀ ਖੁਸ਼ ਹੋ ਜਾਏਂਗੇ”
-ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ

ਸਾਈਂ ਜੀ, ਰਹਿਮਤ ਕਰੋ ਜੀ! ਸੰਗਤ ਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਉੱਧਰ ਮਟੀਲੀ ਦਾ ਸਟੇਸ਼ਨ ਹੈ ਅਤੇ ਇੱਧਰ ਬਨਵਾਲੀ ਦਾ, ਦੋਵੇਂ ਹੀ ਇੱਥੋਂ ਬਹੁਤ ਦੂਰ ਹਨ ਸੰਗਤ ਉੱਥੋਂ ਪੈਦਲ ਚੱਲ ਕੇ ਇੱਥੇ ਪਹੁੰਚਦੀ ਹੈ ਉਸ ‘ਚ ਬਜ਼ੁਰਗ ਲੋਕ ਵੀ ਹਨ ਅਤੇ ਬੱਚੇ ਵੀ, ਉਨ੍ਹਾਂ ਨੂੰ ਇਨ੍ਹਾਂ ਕੱਚੇ, ਰੇਤਲੇ ਰਸਤਿਆਂ ਤੋਂ ਚੱਲ ਕੇ ਆਉਣਾ ਪੈਂਦਾ ਹੈ, ਬਹੁਤ ਮੁਸ਼ਕਲ ਹੁੰਦੀ ਹੈ ਅਤੇ ਟਾਈਮ ਵੀ ਬਹੁਤ ਖਰਚ ਹੋ ਜਾਂਦਾ ਹੈ ਜੋ ਸੇਵਾ ‘ਚ ਲੱਗਣਾ ਚਾਹੀਦਾ ਹੈ ਦਾਤਾਰ ਜੀ, ਜੇਕਰ ਤੁਸੀਂ ਚਾਹੋ ਤਾਂ ਸਭ ਕੁਝ ਸੰਭਵ ਹੈ ਜੀ’ ਅੱਛਾ ਵਰੀ! ਐਸੀ ਬਾਤ ਹੈ! ਸਾਈਂ ਮਸਤਾਨਾ ਜੀ ਮਹਾਰਾਜ ਨੇ ਇਹ ਫਰਮਾਉਂਦੇ ਹੋਏ ਆਪਣੀ ਡੰਗੋਰੀ ਚੁੱਕੀ ਅਤੇ ਕੁਝ ਕਦਮ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਇੱਕਦਮ ਰੁਕ ਗਏ ਆਪਣੀ ਡੰਗੋਰੀ ਨਾਲ ਰੇਲਵੇ ਲਾਇਨ ਕੋਲ ਇੱਕ ਦਾਇਰਾ ਖਿੱਚਦੇ ਹੋਏ ਫਿਰ ਤੋਂ ਬਚਨ ਫਰਮਾਇਆ- ‘ਵਰੀ! ਦਾਤਾ ਸਾਵਣਸ਼ਾਹ ਕੇ ਹੁਕਮ ਸੇ ਯਹਾਂ ਸਟੇਸ਼ਨ ਬਨੇਗਾ ਯਹਾਂ ਪਰ ਗਾੜੀ ਰੁਕਾ ਕਰੇਗੀ’ ਇਹ ਕਹਿੰਦੇ ਹੋਏ ਸਾਈਂ ਜੀ ਫਿਰ ਤੋਂ ਦਰਬਾਰ ‘ਚ ਆ ਪਧਾਰੇ ਇਹ ਦਿਲਚਸਪ ਨਜ਼ਾਰਾ ਬੁੱਧਰਵਾਲੀ (ਜ਼ਿਲ੍ਹਾ ਸ੍ਰੀ ਗੰਗਾਨਗਰ) ਦੇ ਮੌਜ਼ਪੁਰ ਧਾਮ ਦਾ ਸੀ ਸੰਨ 1957-58 ਦੇ ਆਸ-ਪਾਸ ਦੀ ਇਹ ਗੱਲ ਰਹੀ ਹੋਵੇਗੀ

ਉਨ੍ਹਾਂ ਦਿਨਾਂ ‘ਚ ਹਨ੍ਹੇਰੀਆਂ ਦਾ ਬਹੁਤ ਜ਼ੋਰ ਰਹਿੰਦਾ ਸੀ ਹਾਲਾਂਕਿ ਉਸ ਦਿਨ ਵੀ ਹਨ੍ਹੇਰੀ ਚੱਲੀ, ਪਰ ਕੁਝ ਮੰਦ ਹਵਾਵਾਂ ਦੇ ਨਾਲ ਪਰ ਉਸ ਰਾਤ ਨੂੰ ਫਿਰ ਤੋਂ ਹਨ੍ਹੇਰੀ ਨੇ ਤੂਫਾਨ ਦਾ ਰੂਪ ਧਾਰਨ ਕਰ ਲਿਆ ਦੱਸਦੇ ਹਨ ਕਿ ਦਰੱਖਤ ਹੀ ਨਹੀਂ, ਆਸ-ਪਾਸ ਦੇ ਟਿੱਲਿਆਂ ਨੂੰ ਵੀ ਤੇਜ਼ ਹਵਾਵਾਂ ਨੇ ਹਿਲਾ ਕੇ ਰੱਖ ਦਿੱਤਾ ਅਤੇ ਬਾਅਦ ‘ਚ ਮੀਂਹ ਨੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ ਅਗਲੀ ਸਵੇਰ, ਚਿੜੀਆਂ ਦੀ ਚਹਚਹਾਵਟ ‘ਚ ਸੂਰਜ ਨਿਕਲਣ ਨੂੰ ਹੀ ਸੀ, ਕਿ ਸਾਈਂ ਦਾਤਾਰ ਜੀ ਆਪਣੇ ਵਿਸ਼ਰਾਮ ਵਾਲੇ ਸਥਾਨ ਤੋਂ ਬਾਹਰ ਨਿਕਲ ਆਏ ਅਤੇ ਘੁੰਮਣ ਦੇ ਬਹਾਨੇ ਦੱਖਣ ਦਿਸ਼ਾ ਵੱਲ ਚੱਲ ਪਏ ਹਾਲੇ ਰੇਲ ਲਾਇਨ ਦੇ ਕੋਲ ਹੀ ਪਹੁੰਚੇ ਸੀ, ਕਿ ਏਨੇ ‘ਚ ਮਟੀਲੀ ਦੀ ਸਾਇਡ ਤੋਂ ਰੇਲਗੱਡੀ ਆਉਂਦੀ ਹੋਈ ਦਿਖਾਈ ਦਿੱਤੀ ਦੇਖਦੇ ਹੀ ਦੇਖਦੇ ਰੇਲ ਉਸੇ ਸਥਾਨ ‘ਤੇ ਆ ਕੇ ਆਪਣੇ ਆਪ ਰੁਕ ਗਈ, ਜਿੱਥੇ ਸਾਈਂ ਜੀ ਨੇ ਡੰਗੋਰੀ ਨਾਲ ਨਿਸ਼ਾਨ ਲਾਇਆ ਸੀ ਅਤੇ ਬਚਨ ਫਰਮਾਇਆ ਸੀ ਕਿ ਯਹਾਂ ਰੇਲ ਰੁਕਾ ਕਰੇਗੀ

ਇਹ ਦੇਖ ਕੇ ਸਾਈਂ ਜੀ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ- ‘ਦੇਖੋ ਵਰੀ! ਸਤਿਗੁਰੂ ਨੇ ਕੈਸਾ ਖੇਲ੍ਹ ਖੇਲਾ ਹੈ! ਗਾੜੀ ਕੋ ਕਿਸੀ ਨਾ ਕਿਸੀ ਬਹਾਨੇ ਰੋਕ ਰੱਖਾ ਹੈ, ਬੱਲੇ-ਬੱਲੇ! ਸਾਵਣਸ਼ਾਹ ਦਾਤਾ ਜੀ ਨੇ ਮਸਤਾਨਾ ਗਰੀਬ ਕੀ ਅਰਜ਼ ਆਜ ਹੀ ਸਵੀਕਾਰ ਕਰ ਲੀ ਡੇਰੇ ਮੇਂ ਰੇਤ ਜਮਾਨੇ ਕੇ ਲੀਏ ਵਰਸ਼ਾ ਭੇਜ ਦੀ ਔਰ ਸੰਗਤ ਕੇ ਲੀਏ ਆਜ ਹੀ ਸਟੇਸ਼ਨ ਭੀ ਬਨਾ ਦੀਆ ਕਾਲ ਕਾ ਮਾਥਾ ਮੁੰਨਿਆ ਗਿਆ ਜੋ ਨਿੰਦਾ ਕਰਤੇ ਥੇ, ਅਬ ਵੇ ਭੀ ਖੁਸ਼ ਹੋ ਜਾਏਂਗੇ’ ਇਹ ਸਭ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ ਸੇਵਾਦਾਰ ਵੀ ਪ੍ਰਸੰਨ ਹੋ ਉੱਠੇ ਵਰਤਮਾਨ ‘ਚ ਇੱਥੇ ਫਤਿਹ ਸਿੰਘ ਵਾਲਾ ਦੇ ਨਾਂਅ ਨਾਲ ਰੇਲਵੇ ਸਟੇਸ਼ਨ ਬਣਿਆ ਹੈ, ਜੋ ਮੌਜ਼ਪੁਰ ਧਾਮ ਦੇ ਦੁਆਰ (ਗੇਟ) ਦੇ ਬਿਲਕੁਲ ਸਾਹਮਣੇ ਹੈ

ਕਹਿੰਦੇ ਹਨ ਕਿ ਰੂਹਾਨੀਅਤ ਦੀ ਗਹਿਰਾਈ ਦਾ ਕੋਈ ਛੋਰ ਨਹੀਂ ਹੈ, ਇਸ ‘ਚ ਜਿੰਨਾ ਉਤਰਦੇ ਜਾਓਗੇ ਓਨੇ ਹੀ ਇਸ ‘ਚ ਰਮਦੇ ਚਲੇ ਜਾਓਗੇ ਰੂਹਾਨੀਅਤ ਦੇ ਬਾਦਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਜਿੱਥੇ-ਜਿੱਥੇ ਆਪਣੇ ਚਰਨ ਟਿਕਾਏ ਉਹ ਜਗ੍ਹਾ ਦੁਨੀਆਂ ਲਈ ਰਹਿਮੋ-ਕਰਮ ਦਾ ਅੱਜ ਵੀ ਅਨੋਖਾ ਨਮੂਨਾ ਬਣਿਆ ਹੋਇਆ ਹੈ, ਡੇਰਾ ਸੱਚਾ ਸੌਦਾ ਬੁੱਧਰਾਵਾਲੀ ਮੌਜ਼ਪੁਰ ਧਾਮ ਇਹ ਦਰਬਾਰ ਆਪਣੇ ਆਪ ‘ਚ ਅਨੋਖਾ ਹੈ ਰੰਗ-ਰੰਗੀਲੇ ਰਾਜਸਥਾਨ ਦੀ ਸ਼ਾਨ ‘ਚ ਸ਼ੁਮਾਰ ਇਹ ਦਰਬਾਰ ਆਪਣੇ ਅਤੀਤ ਦੇ ਨਾਲ ਬਹੁਤ ਸਾਰੇ ਸੁਨਹਿਰੇ ਪੰਨਿਆਂ ਨੂੰ ਸਮੇਟੇ ਹੋਏ ਹੈ ਸਾਈਂ ਜੀ ਦਾ ਇਸ ਖੇਤਰ ਨਾਲ ਵਿਸ਼ੇਸ਼ ਲਗਾਅ ਰਿਹਾ ਹੈ, ਸ਼ਾਇਦ ਇਹੀ ਵਜ੍ਹਾ ਸੀ ਕਿ ਸਾਈਂ ਜੀ ਨੇ ਸ੍ਰੀ ਗੰਗਾਨਗਰ ਦੇ ਆਸ-ਪਾਸ ਦੇ ਖੇਤਰ ‘ਚ ਬਹੁਤ ਸਤਿਸੰਗਾਂ ਲਾਈਆਂ, ਇੱਥੋਂ ਦੇ ਲੋਕਾਂ ਨੂੰ ਜੀਵਨ ਦੀ ਅਸਲੀਅਤ ਦਾ ਅਹਿਸਾਸ ਕਰਵਾਇਆ

ਸਾਈਂ ਜੀ ਦੀ ਮਧੁਰਵਾਣੀ ਨੂੰ ਸੁਣਨ ਲਈ ਲੋਕ ਭੱਜੇ ਚਲੇ ਆਉਂਦੇ 20ਵੀਂ ਸਦੀ ਦੇ 60 ਦੇ ਦਹਾਕੇ ਦੀ ਸ਼ੁਰੂਆਤ ‘ਚ ਹੀ ਮਸਤਾਨੀ ਮੌਜ ਨਾਲ ਇਹ ਖੇਤਰ ਮਾਲਾਮਾਲ ਹੋਣ ਲੱਗਿਆ ਸੀ 1954-55 ‘ਚ ਸਾਈਂ ਜੀ ਨੇ ਬੁੱਧਰਵਾਲੀ ਪਿੰਡ ‘ਚ ਵੀ ਕਈ ਸਤਿਸੰਗਾਂ ਲਾਈਆਂ ਉੁਨ੍ਹਾਂ ਦਿਨਾਂ ‘ਚ ਸਤਿਸੰਗਾਂ ਨੂੰ ਰਾਮਕਥਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਉਸ ਸਮੇਂ ਸਾਈਂ ਜੀ ਦੀਆਂ ਰਹਿਮਤਾਂ ਨੂੰ ਪਾਉਣ ਵਾਲੇ 80 ਸਾਲ ਦੇ ਗੁਰਚਰਨ ਸਿੰਘ ਇੰਸਾਂ ਦੱਸਦੇ ਹਨ ਕਿ ਬੇਸ਼ੱਕ ਉਸ ਸਮੇਂ ਮੇਰੀ ਉਮਰ 15 ਸਾਲ ਦੇ ਕਰੀਬ ਸੀ, ਪਰ ਉਨ੍ਹਾਂ ਦਿਨਾਂ ‘ਚ ਸਾਈਂ ਜੀ ਨੂੰ ਇੱਥੋਂ ਦੇ ਲੋਕ ਮਹਾਨ ਸੰਤ ਦੇ ਰੂਪ ‘ਚ ਦੇਖਦੇ ਸਨ ਸਾਈਂ ਜੀ ਜਦੋਂ ਵੀ ਬੁੱਧਰਵਾਲੀ ਪਿੰਡ ‘ਚ ਆਉਂਦੇ ਤਾਂ ਕਈ ਦਿਨਾਂ ਤੱਕ ਇੱਥੇ ਠਹਿਰਦੇ ਸਤਿਸੰਗਾਂ ਲਾਉਂਦੇ, ਲੋਕਾਂ ਨੂੰ ਆਪਸੀ ਪ੍ਰੇਮ-ਭਾਈਚਾਰੇ ਨਾਲ ਰਹਿਣਾ ਸਿਖਾਉਂਦੇ

ਮੌਜਪੁਰਧਾਮ ਬੁੱਧਰਵਾਲੀ ‘ਤੇਰਾਵਾਸ’ ਦੇ ਅੰਦਰ ਦਾ ਮਨੋਰਮ ਦ੍ਰਿਸ਼

ਪਰ ਉਸ ਦੌਰ ‘ਚ ਪਿੰਡ ‘ਚ ਜਾਤਪਾਤ ਦਾ ਬੜਾ ਬੋਲਬਾਲਾ ਸੀ ਸਾਈਂ ਜੀ ਅਕਸਰ ਬਾਂਵਰੀ ਭਾਈਚਾਰੇ ਨਾਲ ਜੁੜੇ ਕਿਸ਼ਨਾ ਰਾਮ ਦੇ ਘਰ ਹੀ ਰੁਕਿਆ ਕਰਦੇ ਸੀ ਮੁਨਸ਼ੀ ਦੇ ਘਰ ਵੀ ਕਈ ਵਾਰ ਠਹਿਰੇ ਪਰ ਰਾਮਨਾਮ ਦੀ ਕਥਾ ‘ਚ ਹੌਲੀ-ਹੌਲੀ ਸਾਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਹੋਣ ਲੱਗੇ ਇੱਕ ਵਾਰ ਸਾਈਂ ਜੀ ਨੇ ਪਿੰਡ ਬੁੱਧਰਵਾਲੀ ‘ਚ ਲਗਾਤਾਰ 7 ਦਿਨ ਤੱਕ ਕਥਾ ਕੀਤੀ ਇਸ ਦੌਰਾਨ ਸਾਈਂ ਜੀ ਦੀਆਂ ਵਚਿੱਤਰ ਖੇਡਾਂ ਨੂੰ ਦੇਖ ਕੇ ਪਿੰਡ ਦੇ ਲੋਕ ਬੜੇ ਹੈਰਾਨ ਹੋਏ ਲੋਕਾਂ ਨੂੰ ਹੁਣ ਇਹ ਸਮਝ ਆਉਣ ਲੱਗਿਆ ਸੀ ਕਿ ਇਹ ਚੀਜ਼ (ਮੌਜ ਮਸਤਾਨੀ) ਹੀ ਕੁਝ ਹੋਰ ਹੈ

Table of Contents

ਮੌਜ ਕਾ ਐਸੇ ਕਾਮ ਨਹੀਂ ਚਲਤਾ,ਅਬ ਅਪਨਾ ਡੇਰਾ ਬਨਾਏਂਗੇ

ਹੌਲੀ-ਹੌਲੀ ਪਿੰਡ ‘ਚ ਅਜਿਹਾ ਸਮਾਂ ਆਇਆ ਕਿ ਪੂਰਾ ਪਿੰਡ ਹੀ ਸਾਈਂ ਜੀ ਦੀਆਂ ਰਹਿਮਤਾਂ ਨੂੰ ਮਹਿਸੂਸ ਕਰਨ ਲੱਗਿਆ ਸਾਈਂ ਜੀ ਨੇ ਵੀ ਕਦਮ-ਕਦਮ ‘ਤੇ ਅਜਿਹੀਆਂ ਰਹਿਮਤਾਂ ਲੁਟਾਈਆਂ ਕਿ ਲੋਕ ਧੰਨ-ਧੰਨ ਕਰਦੇ ਹੋਏ ਨਹੀਂ ਥੱਕ ਰਹੇ ਸਨ ਸਾਈਂ ਜੀ ਨੇ ਮੁਰਦਿਆਂ ਨੂੰ ਫਿਰ ਤੋਂ ਜਿਉਂਦਾ ਕਰ ਦਿਖਾਇਆ, ਬਹੁਤਿਆਂ ਨੂੰ ਫਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੱਤਾ, ਹਰ ਕੋਈ ਉਨ੍ਹਾਂ ਦੀਆਂ ਰਹਿਮਤਾਂ ਦੇ ਨਜ਼ਾਰੇ ਲੁੱਟ ਰਿਹਾ ਸੀ
ਗੁਰਚਰਨ ਸਿੰਘ ਦੱਸਦੇ ਹਨ ਕਿ ਇੱਕ ਵਾਰ ਸਾਈਂ ਜੀ ਨੇ ਪਿੰਡ ਦੇ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਬਿਠਾ ਕੇ ਫਰਮਾਇਆ- ‘ਮੌਜ ਕਾ ਐਸੇ ਕਾਮ ਨਹੀਂ ਚਲਤਾ, ਅਬ ਅਪਨਾ ਡੇਰਾ ਬਨਾਏਂਗੇ, ਜਹਾਂ ਰਾਮ-ਨਾਮ ਕੀ ਕਥਾ ਕੀਆ ਕਰੇਂਗੇ’ ਇਸ ‘ਤੇ ਸਾਈਂ ਜੀ ਨੇ ਮੌਜਿਜ਼ ਵਿਅਕਤੀਆਂ ਨਾਲ ਪੂਰੀ ਚਰਚਾ ਕੀਤੀ ਡੇਰਾ ਬਣਾਉਣ ਨੂੰ ਲੈ ਕੇ ਉਨ੍ਹਾਂ ਵਿਅਕਤੀਆਂ ਨੇ ਹਾਮੀ ਭਰਦੇ ਹੋਏ ਬੇਹੱਦ ਖੁਸ਼ੀ ਜਤਾਈ ਜਿਵੇਂ ਹੀ ਇਹ ਗੱਲ ਪਿੰਡ ਦੀਆਂ ਗਲੀਆਂ ਤੋਂ ਹੁੰਦੇ ਹੋਏ ਘਰ-ਘਰ ਪਹੁੰਚੀ ਤਾਂ ਲੋਕਾਂ ‘ਚ ਖੁਸ਼ੀ ਦੀ ਲਹਿਰ ਜਿਹੀ ਦੌੜ ਗਈ ਪਰ ਇਹ ਡੇਰਾ ਕਿੱਥੇ ਅਤੇ ਪਿੰਡ ਦੀ ਕਿਸ ਦਿਸ਼ਾ ‘ਚ ਬਣੇਗਾ ਇਸ ਨੂੰ ਲੈ ਕੇ ਬੜੀ ਉਤਸੁਕਤਾ ਬਣੀ ਹੋਈ ਸੀ

ਮੌਜਪੁਰਧਾਮ ਬੱਧਰਵਾਲੀ ‘ਤੇਰਾਵਾਸ’ ਦਾ ਮੁੱਖ ਗੇਟ

ਬਜ਼ੁਰਗ ਸਤਿਸੰਗੀ ਦੱਸਦੇ ਹਨ ਕਿ ਡੇਰਾ ਨਿਰਮਾਣ ਨੂੰ ਲੈ ਕੇ ਪਿੰਡ ਦੇ ਕਈ ਪਤਵੰਤੇ ਲੋਕਾਂ ਨੇ ਸਾਈਂ ਜੀ ਨੂੰ ਮਿਲ ਕੇ ਅਰਜ਼ ਕੀਤੀ ਅਤੇ ਆਪਣੀ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਗੁਰਚਰਨ ਸਿੰਘ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ- ‘ਚਲੋ ਵਰੀ! ਜਗ੍ਹਾ ਦਿਖਾਓ’ ਇਸ ਦੌਰਾਨ ਕਾਫ਼ੀ ਗਿਣਤੀ ‘ਚ ਲੋਕ ਸਾਈਂ ਜੀ ਦੇ ਨਾਲ ਚੱਲ ਪਏ, ਜਿਸ ‘ਚ ਕਈ ਜ਼ਿੰਮੀਂਦਾਰ ਭਾਈ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਜ਼ਮੀਨ ‘ਚ ਡੇਰਾ ਬਣਾਉਣ ਦੀ ਗੱਲ ਕਹੀ ਸੀ ਸਾਈਂ ਜੀ ਆਪਣੀ ਡੰਗੋਰੀ ਹੱਥ ‘ਚ ਥਾਮੇ, ਪਿੰਡ ਦੇ ਆਸ-ਪਾਸ ਦੇ ਏਰੀਆ ‘ਚ ਘੁੰਮਦੇ ਰਹੇ ਕਿਸੇ ਜਿੰਮੀਂਦਾਰ ਭਾਈ ਨੇ ਆਪਣੀ 2 ਬੀਘਾ ਜ਼ਮੀਨ ਦਿਖਾਈ, ਤਾਂ ਕਿਸੇ ਨੇ 5 ਬੀਘਾ ਜ਼ਮੀਨ ਦਿਖਾਈ, ਪਰ ਸਾਈਂ ਜੀ ਨੇ ਫਰਮਾਇਆ ਇਹ ਜ਼ਮੀਨ ਮੌਜ ਨੂੰ ਪਾਸ (ਪਸੰਦ) ਨਹੀਂ ਹੈ ਇਸ ਦੌਰਾਨ ਬਿਸ਼ਨ ਨੰਬਰਦਾਰ ਨੇ ਵੀ ਆਪਣੀ ਇੱਕ ਬੀਘਾ ਜ਼ਮੀਨ ਦੇਣ ਦੀ ਗੱਲ ਕਹੀ, ਜੋ ਛੱਪੜ ਦੇ ਬਰਾਬਰ ਦਾ ਏਰੀਆ ਸੀ ਸਾਈਂ ਜੀ ਨੇ ਇਸ ਜ਼ਮੀਨ ‘ਤੇ ਅਸਹਿਮਤੀ ਜਤਾਈ ਆਖਰਕਾਰ ਪਿੰਡ ਦੇ ਚਾਨਣਮੱਲ ਅਤੇ ਉਸ ਦੇ ਭਤੀਜੇ ਰਣਜੀਤ ਨੇ ਇੱਕ-ਇੱਕ ਬੀਘਾ ਜ਼ਮੀਨ ‘ਤੇ ਡੇਰਾ ਬਣਾਉਣ ਦੀ ਅਰਜ਼ ਕੀਤੀ ਇਸ ਏਰੀਆ ਨੂੰ ਦੇਖ ਕੇ ਸਾਈਂ ਜੀ ਨੇ ਫਰਮਾਇਆ- ‘ਹਾਂ ਭਾਈ! ਯੇਹ ਜਗ੍ਹਾ ਡੇਰਾ ਬਨਾਨੇ ਕੇ ਲੀਏ ਉਪਯੁਕਤ (ਸਹੀ) ਹੈ

ਯਹਾਂ ਪਰ ਡੇਰਾ ਬਨਾਏਂਗੇ’ ਸਾਈਂ ਜੀ ਨੇ ਉਨ੍ਹਾਂ ਜ਼ਿੰਮੀਂਦਾਰਾਂ ਨੂੰ ਜ਼ਮੀਨ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਦੇ ਬਚਨ ਫਰਮਾਏ ਇਸ ਦੌਰਾਨ ਵੱਡੀ ਗਿਣਤੀ ‘ਚ ਪਿੰਡ ਵਾਲੇ ਉੱਥੇ ਪਹੁੰਚੇ ਹੋਏ ਸਨ ਸਾਈਂ ਜੀ ਨੇ ਫਿਰ ਬਚਨ ਫਰਮਾਇਆ- ‘ਵਰੀ! ਆਪਕੀ ਜ਼ਮੀਨ ਦਰਗਾਹ ਮੇਂ ਹਰੀ ਹੋ ਗਈ, ਧੁਰ-ਦਰਗਾਹ ਮੇਂ ਡੰਕਾ ਬਜ ਗਿਆ’ ਸਾਈਂ ਜੀ ਨੇ ਸੇਵਾਦਾਰਾਂ ਨੂੰ ਡੇਰੇ ਦੇ ਨਿਰਮਾਣ ਕੰਮ ਨੂੰ ਸ਼ੁਰੂ ਕਰਨ ਦਾ ਹੁਕਮ ਫਰਮਾਇਆ ਅਤੇ ਖੁਦ ਆਪਣੀ ਡੰਗੋਰੀ ਨਾਲ ਡੇਰੇ ਦੇ ਬਾਹਰੀ ਖੇਤਰ ਦੀ ਨਿਸ਼ਾਨਦੇਹੀ ਕੀਤੀ ਡੇਰਾ ਨਿਰਮਾਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਈਂ ਜੀ ਨੇ ਨਿਸ਼ਾਨਦੇਹੀ ਵਾਲੇ ਏਰੀਆ ਦੇ ਚਾਰੇ ਪਾਸੇ ਵਾੜ ਬਣਾਉਣ ਦਾ ਹੁਕਮ ਫਰਮਾਇਆ ਗੁਰਚਰਨ ਸਿੰਘ ਦੱਸਦੇ ਹਨ ਕਿ ਮੌਜ਼ੂਦਾ ਤੇਰਾਵਾਸ ਦੀ ਜਗ੍ਹਾ ਦੇ ਕਰੀਬ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੀ ਇੱਕ ਝੋਂਪੜੀ ਬਣਾਈ, ਜਿਸ ‘ਚ ਸਾਈਂ ਜੀ ਨੇ ਉਤਾਰਾ ਕੀਤਾ ਇਸ ਤੋਂ ਬਾਅਦ ਸੇਵਾਦਾਰਾਂ ਨੇ ਡੇਰੇ ਦੇ ਚਾਰੇ ਪਾਸੇ ਕੰਡੇਦਾਰ ਝਾੜੀਆਂ ਦੀ ਕਰੀਬ 6 ਫੁੱਟ ਚੌੜੀ ਵਾੜ ਬਣਾਈ ਖਾਸ ਗੱਲ ਕਿ ਏਨੀ ਚੌੜੀ ਵਾੜ ‘ਚ ਸਿਰਫ਼ ਇੱਕ ਜਗ੍ਹਾ ‘ਤੇ ਕੱਚੀ ਪੌੜੀ ਬਣਾਈ ਗਈ ਸੀ, ਜਿਸ ਦੇ ਉੱਪਰੋਂ ਹੋ ਕੇ ਹੀ ਡੇਰੇ ‘ਚ ਜਾਇਆ ਜਾ ਸਕਦਾ ਸੀ ਇਨ੍ਹਾਂ ਪੌੜੀਆਂ ਰਾਹੀਂ ਹੀ ਆਉਣਾ-ਜਾਣਾ ਹੁੰਦਾ ਸੀ

ਉਨ੍ਹਾਂ ਦਿਨਾਂ ‘ਚ ਸਾਈਂ ਜੀ ਪਿੰਡ ‘ਚ ਕਈ ਦਿਨਾਂ ਤੱਕ ਰੁਕੇ ਰਹੇ ਡੇਰੇ ਦੇ ਨਿਰਮਾਣ ਕਾਰਜ ਤੋਂ ਪਹਿਲਾਂ ਸੇਵਾਦਾਰਾਂ ਨੂੰ ਆਪਣੇ ਕੋਲ ਬੁਲਾ ਕੇ ਸਾਈਂ ਜੀ ਨੇ ਉਨ੍ਹਾਂ ਨੂੰ ਸ਼ਾਹੀ ਦਾਤਾਂ ਨਾਲ ਲੱਦ ਦਿੱਤਾ ਕਿਸੇ ਨੂੰ ਚਾਦਰ, ਕਿਸੇ ਨੂੰ ਕੰਬਲ, ਬਹੁਮੁੱਲੀਆਂ ਚੀਜ਼ਾਂ ਵੰਡੀਆਂ ਗਈਆਂ ਸਾਈਂ ਜੀ ਦੇ ਇਸ ਨਿਰਾਲੇ ਖੇਡ ਨਾਲ ਆਸ-ਪਾਸ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦੀ ਖੂਬ ਚਰਚਾ ਹੋਈ ਸੇਵਾ ਦੇ ਕਾਰਜ ‘ਚ ਸੰਗਤ ਬੜੇ ਉਤਸ਼ਾਹ ਨਾਲ ਲੱਗੀ ਹੋਈ ਸੀ ਸਾਈਂ ਜੀ ਨੇ ਆਪਣੀ ਦੇਖ-ਰੇਖ ‘ਚ ਹੀ ਕੱਚਾ ਤੇਰਾਵਾਸ ਤੇ ਉਸ ਦੇ ਚਾਰੇ ਪਾਸੇ ਮਜ਼ਬੂਤ ਕੰਧਾਂ ਦਾ ਨਿਰਮਾਣ ਕਰਵਾਇਆ ਉਸ ਦੌਰਾਨ ਕੱਚੀਆਂ ਇੱਟਾਂ ਦਾ ਹੀ ਚਲਨ ਸੀ ਉਨ੍ਹਾਂ ਦਿਨਾਂ ‘ਚ ਸ਼ਾਹੀ ਨਜ਼ਰਸਾਨੀ ‘ਚ ਬਣਿਆ ਤੇਰਾਵਾਸ ਦਾ ਮੁੱਖ ਗੇਟ ਅੱਜ ਵੀ ਕੱਚੀਆਂ ਇੱਟਾਂ ਦੀ ਮਜ਼ਬੂਤੀ ਨਾਲ ਜਿਉਂ ਦਾ ਤਿਉਂ ਖੜ੍ਹਾ ਹੈ ਦੋਵਾਂ ਪਾਸੇ ਵਿਸ਼ਾਲ ਹਾਥੀਆਂ ਦੀ ਆਕ੍ਰਿਤੀ ਬਣਾਈ ਗਈ ਹੈ ਅਦਭੁੱਤ ਪ੍ਰਕਾਰ ਦੀ ਮੀਨਾਕਾਰੀ ਨਾਲ ਦਰਬਾਰ ਨੂੰ ਸਜਾਇਆ ਗਿਆ ਸਮੇਂ ਦੇ ਨਾਲ ਤੇਰਾਵਾਸ ਦੀ ਸੁੰਦਰਤਾ ਹੋਰ ਨਿੱਖਰਦੀ ਚਲੀ ਗਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਤੇਰਾਵਾਸ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਦੀ ਦੀਵਾਰ ਨੂੰ ਪੱਕਾ ਕਰਵਾਇਆ ਨਾਲ ਹੀ ਪੱਛਮੀ ਦਿਸ਼ਾ ‘ਚ ਕਈ ਕਮਰਿਆਂ ਦਾ ਵੀ ਨਿਰਮਾਣ ਕਰਵਾਇਆ ਪੂਜਨੀਕ ਪਰਮ ਪਿਤਾ ਜੀ ਨੇ ਇਸ ਵੱਡੀ ਦੀਵਾਰ ‘ਤੇ ਅਜਿਹੀਆਂ ਅਦਭੁੱਤ ਅਕ੍ਰਿਤੀਆਂ ਬਣਵਾਈਆਂ ਜੋ ਇਨਸਾਨ ਦੇ ਜੀਵਨ ਦੇ ਅਸਲ ਰਹੱਸ ਨੂੰ ਉਜਾਗਰ ਕਰਦੀਆਂ ਪ੍ਰਤੀਤ ਹੁੰਦੀਆਂ ਹਨ

ਹਰ ਆਕ੍ਰਿਤੀ ‘ਚ ਕੋਈ ਨਾ ਕੋਈ ਸੰਦੇਸ਼ ਛੁਪਿਆ ਹੈ ਜਿਗਿਆਸੂ ਲੋਕ ਅੱਜ ਵੀ ਜਦੋਂ ਆਸ਼ਰਮ ‘ਚ ਸਜਦਾ ਕਰਨ ਪਹੁੰਚਦੇ ਹਨ ਤਾਂ ਉਨ੍ਹਾਂ ਆਕ੍ਰਿਤੀਆਂ ਨੂੰ ਨਿਹਾਰਨਾ ਨਹੀਂ ਭੁੱਲਦੇ ਦੱਸਦੇ ਹਨ ਕਿ ਸਾਲ 1985 ਦੇ ਸ਼ੁਰੂਆਤ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਥੇ ਆਸ਼ਰਮ ‘ਚ ਪਧਾਰੇ ਤਾਂ ਮੁੱਖ ਦੁਆਰ ਦੇ ਅੱਗੇ ਖੜ੍ਹੇ ਹੋ ਕੇ ਬਚਨ ਫਰਮਾਇਆ- ‘ਭਈ! ਗੇਟ ਤਾਂ ਬਹੁਤ ਸੋਹਣਾ ਲਗਦਾ ਹੈ, ਇੰਜ ਲਗਦਾ ਹੈ ਜਿਵੇਂ ਪਿੱਛੇ ਡੇਰਾ ਬਹੁਤ ਵੱਡਾ ਹੈ’ 13 ਫਰਵਰੀ 1989 ‘ਚ ਪੂਜਨੀਕ ਪਰਮ ਪਿਤਾ ਜੀ ਨੇ ਇੱਥੇ ਤੇਰਾਵਾਸ ਦਾ ਦੁਬਾਰਾ ਨਿਰਮਾਣ ਕਰਵਾਇਆ, ਉੱਥੇ ਹੀ ਸਾਇਡ ‘ਚ ਕਈ ਕਮਰੇ ਵੀ ਬਣਵਾਏ 20ਵੀਂ ਸਦੀ ਦੇ ਆਖਰੀ ਦਹਾਕੇ ‘ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਤੇਰਾਵਾਸ ਨੂੰ ਹੋਰ ਨਵਾਂ ਆਯਾਮ ਦਿੱਤਾ ਸੰਗਤ ਦੀ ਸਹੂਲਤ ਲਈ ਕੰਟੀਨਾਂ ਬਣਵਾਈਆਂ ਸਤਿਸੰਗ ਲਈ ਵੱਡਾ ਸ਼ੈੱਡ ਤਿਆਰ ਕਰਵਾਇਆ ਦਰਬਾਰ ਦਾ ਸ਼ਾਨਦਾਰ ਲੁੱਕ ਰਾਜਸਥਾਨ-ਪੰਜਾਬ ਨੂੰ ਜੋੜਨ ਵਾਲੀ ਸੜਕ ‘ਤੇ ਸਾਹਮਣੇ ਤੋਂ ਲੰਘਦੀ ਰੇਲ ਤੋਂ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਦਿਨਭਰ ਇਸ ਮਾਰਗ ਤੋਂ ਲੰਘਣ ਵਾਲੇ ਸੈਂਕੜੇ ਵਾਹਨਾਂ ਰਾਹੀਂ ਹਜ਼ਾਰਾਂ ਖੁੱਲ੍ਹੀਆਂ ਅੱਖਾਂ ਇਸ ਆਸ਼ਰਮ ਦੀ ਵਿਸ਼ਾਲਤਾ ਨੂੰ ਨਿਹਾਰਦੇ ਹਨ ਅਤੇ ਭਿੱਜੀਆਂ-ਵਿਰਾਗਮਈ ਪਲਕਾਂ ਨਾਲ ਸਜਦਾ ਕਰਕੇ ਖੁਦ ਨੂੰ ਧੰਨ ਕਰਦੇ ਹਨ

‘ਵਰੀ! ਉਸ ਸਮੇਂ ਤੁਝਮੇਂ ਕਾਲ ਬੋਲ ਰਹਾ ਥਾ’

ਪਿੰਡ ਦੇ ਬਜ਼ੁਰਗ ਸਤਿਸੰਗੀ ਗੁਰਚਰਨ ਸਿੰਘ ਇੰਸਾਂ ਦੱਸਦੇ ਹਨ ਕਿ ਇੱਕ ਵਾਰ ਸਾਈਂ ਜੀ ਇੱਥੇ ਦਰਬਾਰ ‘ਚ ਸਤਿਸੰਗ ਲਾ ਰਹੇ ਸਨ ਉਨ੍ਹਾਂ ਦਿਨਾਂ ‘ਚ ਪਿੰਡ ‘ਚ ਇੱਕ ਅਜਿਹਾ ਵਿਅਕਤੀ ਵੀ ਰਹਿੰਦਾ ਸੀ, ਜੋ ਚੰਗੇ ਸੁਰਤਾਲ ‘ਚ ਗੀਤ ਗਾਉਂਦਾ ਸੀ ਕੁਝ ਸਤਿਸੰਗੀਆਂ ਨੇ ਸੋਚਿਆ ਕਿ ਇਸ ਨੂੰ ਵੀ ਸਤਿਸੰਗ ‘ਚ ਲੈ ਚੱਲਦੇ ਹਾਂ ਸਾਈਂ ਜੀ ਦੇ ਸਾਹਮਣੇ ਭਜਨ ਬੁਲਵਾਵਾਂਗੇ ਉਹ ਸਤਿਸੰਗੀ ਉਸ ਵਿਅਕਤੀ ਦੇ ਕੋਲ ਪਹੁੰਚੇ ਅਤੇ ਕਿਹਾ ਕਿ ਚਲੋ, ਸਾਈਂ ਮਸਤਾਨਾ ਜੀ ਸਤਿਸੰਗ ਕਰ ਰਹੇ ਹਨ, ਉਹ ਲੋਕਾਂ ਨੂੰ ਸੋਨਾ-ਚਾਂਦੀ ਵੰਡਦੇ ਹਨ ਤੁਸੀਂ ਵੀ ਭਜਨ ਸੁਣਾ ਦੇਣਾ, ਜੇਕਰ ਸਾਈਂ ਜੀ ਖੁਸ਼ ਹੋਏ ਤਾਂ ਤੈਨੂੰ ਧਨ ਨਾਲ ਲੱਦ ਦੇਣਗੇ ਉਹ ਉਨ੍ਹਾਂ ਨਾਲ ਸਤਿਸੰਗ ‘ਚ ਆ ਗਿਆ ਉਸ ਨੇ ਕਈ ਭਜਨ ਸੁਣਾਏ, ਜਿਸ ਨੂੰ ਸੁਣ ਕੇ ਸਾਈਂ ਜੀ ਬਹੁਤ ਖੁਸ਼ ਹੋਏ ਸਤਿਸੰਗ ਤੋਂ ਬਾਅਦ ਸਾਈਂ ਜੀ ਰੋਜ਼ ਦੀ ਤਰ੍ਹਾਂ ਲੋਕਾਂ ਨੂੰ ਰਹਿਮਤਾਂ ਨਾਲ ਨਵਾਜਣ ਲੱਗੇ ਉਸ ਦਿਨ ਸਾਈਂ ਜੀ ਕੰਬਲ, ਚਾਦਰ ਆਦਿ ਦੀਆਂ ਦਾਤਾਂ ਵੰਡ ਰਹੇ ਸਨ ਜਦੋਂ ਉਸ ਗਾਇਕ ਦੀ ਵਾਰੀ ਆਈ ਤਾਂ ਉਸ ਨੇ ਕਿਹਾ ਕਿ ਮੈਨੂੰ ਇਹ ਕੰਬਲ ਨਹੀਂ ਚਾਹੀਦਾ, ਮੈਨੂੰ ਤਾਂ ਸੋਨਾ, ਚਾਂਦੀ ਚਾਹੀਦਾ ਹੈ ਇਸ ‘ਤੇ ਸਾਈਂ ਜੀ ਨੇ ਸੇਵਾਦਾਰਾਂ ਵੱਲ ਦੇਖਦੇ ਹੋਏ ਕੜਕ ਆਵਾਜ਼ ‘ਚ ਫਰਮਾਇਆ- ‘ਵਰੀ! ਇਸਕੋ ਯਹਾਂ ਸੇ ਭਗਾਓ, ਇਸਮੇਂ ਕਾਲ ਬੋਲ ਰਹਾ ਹੈ’

ਸੇਵਾਦਾਰਾਂ ਨੇ ਉਸ ਨੂੰ ਉੱਥੋਂ ਭਜਾ ਦਿੱਤਾ ਅਗਲੀ ਸਵੇਰ ਸਾਈਂ ਜੀ ਨੇ ਇੱਕ ਸੁਨਿਆਰ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਇੱਕ ਸੋਨੇ ਦਾ ਕੜਾ ਬਣਾਉਣਾ ਹੋਵੇ ਤਾਂ ਕਿੰਨੇ ਤੋਲੇ ਦਾ ਬਣੇਗਾ? ਉਸ ਨੇ ਦੱਸਿਆ ਕਿ ਚੰਗਾ ਕੜਾ ਬਣਾਉਣ ਲਈ ਦੋ ਤੋਲੇ ਲੱਗਣਗੇ ਜੀ ਸਾਈਂ ਜੀ ਨੇ ਫਰਮਾਇਆ- ‘ਐਸਾ ਕਰੋ, ਤੁਮ ਚਾਰ ਤੋਲੇ ਕਾ ਕੜਾ ਬਨਾਕਰ ਲਾਓ’ ਉਹ ਦੁਪਹਿਰ ਬਾਅਦ ਕੜਾ ਬਣਾ ਕੇ ਲੈ ਆਇਆ ਸਾਈਂ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ, ‘ਵਰੀ! ਉਸ ਗਾਇਕ ਕੋ ਬੁਲਾਕਰ ਲਾਓ’ ਹੁਕਮ ਦੇ ਅਨੁਸਾਰ, ਸੇਵਾਦਾਰ ਭਾਈ ਉਸ ਵਿਅਕਤੀ ਦੇ ਘਰ ਪਹੁੰਚੇ ਤਾਂ ਉਸ ਨੇ ਗੁੱਸੇ ‘ਚ ਉਨ੍ਹਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਸੇਵਾਦਾਰਾਂ ਨੇ ਦਰਬਾਰ ‘ਚ ਆ ਕੇ ਇਹ ਗੱਲ ਸਾਈਂ ਜੀ ਨੂੰ ਦੱਸੀ ਸਾਈਂ ਜੀ ਨੇ ਫਿਰ ਤੋਂ ਹੁਕਮ ਫਰਮਾਇਆ- ‘ਵਰੀ ਉਸਕੋ ਲੇ ਕੇ ਆਓ, ਚਾਹੇ ਕੈਸੇ ਭੀ ਲੇਕਰ ਆਓ’ ਸੇਵਾਦਾਰ ਫਿਰ ਤੋਂ ਉਸ ਦੇ ਕੋਲ ਪਹੁੰਚੇ ਅਤੇ ਕਹਿਣ ਲੱਗੇ ਕਿ ਭਈ, ਤੈਨੂੰ ਚੱਲਣਾ ਹੀ ਪਵੇਗਾ, ਜੇਕਰ ਤੂੰ ਪਿਆਰ ਨਾਲ ਚੱਲਦਾ ਹੈਂ,

ਤਾਂ ਠੀਕ, ਨਹੀਂ ਤਾਂ ਤੈਨੂੰ ਚੁੱਕ ਕੇ ਲੈ ਜਾਵਾਂਗੇ ਆਖਰਕਾਰ ਉਹ ਮੰਨ ਗਿਆ ਅਤੇ ਸਾਈਂ ਜੀ ਦੀ ਹਜ਼ੂਰੀ ‘ਚ ਪੇਸ਼ ਹੋ ਗਿਆ ਸਾਈਂ ਜੀ ਨੇ ਉਸ ਨੂੰ ਉਹ ਸੋਨੇ ਦਾ ਕੜਾ ਦਾਤ ਦੇ ਰੂਪ ‘ਚ ਦਿੱਤਾ ਇਹ ਦਾਤ ਪਾ ਕੇ ਉਸ ਤੋਂ ਰਿਹਾ ਨਹੀਂ ਗਿਆ ਅਤੇ ਕਹਿਣ ਲੱਗਿਆ- ਦਾਤਾਰ ਜੀ, ਇਹ ਕਿਹੋ ਜਿਹਾ ਖੇਲ੍ਹ ਹੈ ਤੁਹਾਡਾ! ਜਦੋਂ ਮੈਂ ਇਹ ਮੰਗਿਆ ਸੀ ਤਾਂ ਆਪਨੇ ਮੈਨੂੰ ਇੱਥੋਂ ਭਜਾ ਦਿੱਤਾ ਅਤੇ ਅੱਜ ਖੁਦ ਬੁਲਾ ਕੇ ਇਹ ਦਾਤ ਦੇ ਰਹੇ ਹੋ! ਇਸ ‘ਤੇ ਸਾਈਂ ਦਾਤਾਰ ਜੀ ਨੇ ਫਰਮਾਇਆ- ‘ਵਰੀ! ਉਸ ਸਮੇਂ ਤੁਝਮੇਂ ਕਾਲ ਬੋਲ ਰਹਾ ਥਾ, ਆਜ ਤੇਰੇ ਅੰਦਰ ਕੀ ਆਤਮਾ ਸਾਫ਼ ਹੋ ਚੁੱਕੀ ਹੈ’ ਇਹ ਦੇਖ ਕੇ ਉੱਥੇ ਮੌਜ਼ੂਦ ਸੇਵਾਦਾਰ ਤੇ ਸਾਧ-ਸੰਗਤ ਵੀ ਹੈਰਾਨ ਰਹਿ ਗਏ ਅਤੇ ਸਾਈਂ ਜੀ ਦੇ ਇਸ ਨਿਰਾਲੇ ਖੇਲ ‘ਤੇ ਧੰਨ-ਧੰਨ ਕਹਿਣ ਲੱਗੇ

ਸਾਈਂ ਜੀ ਦੀ ਰਹਿਮਤ ਨਾਲ ਜਦੋਂ ਜਿਉਂਦਾ ਹੋਇਆ ਮਾੜੂਰਾਮ ਦਾ ਬੇਟਾ

ਸੰਨ 1957 ਦੀ ਗੱਲ ਹੈ, ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਬੁੱਧਰਵਾਲੀ ‘ਚ ਸਤਿਸੰਗ ਕਰਨ ਪਧਾਰੇ ਸਨ ਉਸ ਦਿਨ ਉਤਾਰਾ ਪਿੰਡ ‘ਚ ਕਿਸ਼ਨਾਰਾਮ ਬੋਰੀਆ ਦੇ ਘਰ ਸੀ ਬੇਪਰਵਾਹ ਜੀ ਨੇ ਰਾਤ ਨੂੰ ਉੱਥੇ ਸਤਿਸੰਗ ਲਾਇਆ ਸਤਿਸੰਗ ‘ਚ ਲੋਕਾਂ ਨੂੰ ਏਨਾ ਰਸ ਆ ਰਿਹਾ ਸੀ ਕਿ ਮੰਨੋ ਸਾਈਂ ਜੀ ਨੇ ਰੂਹਾਨੀ ਮੈਖਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ ਉਸ ਸਤਿਸੰਗ ‘ਚ ਪਿੰਡ ਦਾ ਇੱਕ ਪ੍ਰੇਮੀ ਸ਼ਖਸ ਮਾੜੂਰਾਮ ਵੀ ਆਇਆ ਹੋਇਆ ਸੀ, ਉਹ ਬੇਹੱਦ ਗਰੀਬ ਸੀ ਉਸ ਦੇ ਪਰਿਵਾਰ ‘ਚ ਕੁਝ ਦਿਨ ਪਹਿਲਾਂ ਹੀ ਇੱਕ ਬੇਟਾ ਪੈਦਾ ਹੋਇਆ ਸੀ ਮਾੜੂਰਾਮ ਵੀ ਸੰਗਤ ‘ਚ ਪੂਰੀ ਤਰ੍ਹਾਂ ਰਮਿਆ ਹੋਇਆ ਸੀ ਅਤੇ ਹਰੀ-ਰਸ ਦਾ ਜੰਮ ਕੇ ਪਾਨ ਕਰ ਰਿਹਾ ਸੀ ਸਤਿਸੰਗ ਨੂੰ ਚੱਲਦੇ ਹੋਏ ਹਾਲੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਕਿ ਮਾੜੂਰਾਮ ਦੇ ਘਰੋਂ ਸੰਦੇਸ਼ ਆਇਆ ਕਿ ਤੁਹਾਡਾ ਲੜਕਾ ਬਿਮਾਰ ਹੈ ਅਤੇ ਘਰ ਬੁਲਾਇਆ ਹੈ ਮਾੜੂਰਾਮ ਨੇ ਉਸ ਵਿਅਕਤੀ ਨੂੰ ਇਹ ਕਹਿੰੰਦੇ ਹੋਏ ਵਾਪਸ ਭੇਜ ਦਿੱਤਾ ਕਿ ਮੈਂ ਹੁਣੇ ਆ ਰਿਹਾ ਹਾਂ ਦਰਅਸਲ ਸਤਿਸੰਗ ‘ਚ ਮੌਜ ਮਸਤਾਨੀ ਦੀ ਮਸਤੀ ਨੂੰ ਉਹ ਇੱਕ ਪਲ ਭਰ ਲਈ ਵੀ ਛੱਡਣਾ ਨਹੀਂ ਚਾਹੁੰਦਾ ਸੀ

ਥੋੜ੍ਹੀ ਦੇਰ ਬਾਅਦ ਫਿਰ ਤੋਂ ਇੱਕ ਸੰਦੇਸ਼ ਆਇਆ ਕਿ ਉਸ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਜਲਦ ਬੁਲਾਇਆ ਹੈ ਇਸ ‘ਤੇ ਮਾੜੂਰਾਮ ਨੇ ਕਿਹਾ ਕਿ ਜਦੋਂ ਬੇਟਾ ਮਰ ਹੀ ਚੁੱਕਿਆ ਹੈ ਤਾਂ ਹੁਣ ਜਾਣ ਨਾਲ ਕੀ ਹੋਵੇਗਾ? ਮੈਂ ਪੂਰੀ ਸਤਿਸੰਗ ਸੁਣ ਕੇ ਹੀ ਆਊਂਗਾ ਇਹ ਗੱਲ ਸੁਣਨ ‘ਚ ਥੋੜ੍ਹੀ ਅਟਪਟੀ ਜ਼ਰੂਰ ਲੱਗ ਰਹੀ ਹੋਵੇਗੀ ਪਰ ਪ੍ਰਭੂ-ਪਰਮਾਤਮਾ ਪ੍ਰਤੀ ਅਜਿਹੀ ਦੀਵਾਨਗੀ ਦੀ ਮਿਸਾਲ ਸ਼ਾਇਦ ਹੀ ਸੁਣਨ ਨੂੰ ਮਿਲੇ ਆਪਣੇ ਇਕਲੌਤੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਵੀ ਉਸ ਦਾ ਆਪਣੇ ਸਤਿਗੁਰੂ ਪ੍ਰਤੀ ਪ੍ਰੇਮ ਕਾਇਮ ਸੀ ਸਤਿਸੰਗ ਖ਼ਤਮ ਹੋਇਆ ਤਾਂ ਲੋਕ ਉੱਠ ਕੇ ਘਰਾਂ ਨੂੰ ਜਾਣ ਲੱਗੇ ਉਸੇ ਦੌਰਾਨ ਕਿਸੇ ਸੇਵਾਦਾਰ ਨੇ ਪੂਜਨੀਕ ਸਾਈਂ ਜੀ ਨੂੰ ਮਾੜੂਰਾਮ ਦੇ ਬੇਟੇ ਦੀ ਮੌਤ ਦੀ ਗੱਲ ਦੱਸ ਦਿੱਤੀ ਪੂਜਨੀਕ ਸਾਈਂ ਜੀ ਨੇ ਮਾੜੂਰਾਮ ਨੂੰ ਆਪਣੇ ਕੋਲ ਬੁਲਾਇਆ, ਫਰਮਾਇਆ- ‘ਮਾੜੂ ਰਾਮ’! ਸੁਨਾ ਹੈ ਤੇਰਾ ਲੜਕਾ ਗੁਜ਼ਰ ਗਿਆ ਹੈ ਤੂ ਉਠਕਰ, ਅਪਨੇ ਘਰ ਪਰ ਕਿਉਂ ਨਹੀਂ ਗਿਆ?’ ਸੱਚੇ ਦਾਤਾਰ ਜੀ ਤੁਹਾਡੇ ਸਤਿਸੰਗ ‘ਚ ਏਨਾ ਆਨੰਦ ਆ ਰਿਹਾ ਸੀ ਕਿ ਮੈਂ ਇਹ ਸਭ ਛੱਡ ਕੇ ਕਿਵੇਂ ਚਲਿਆ ਜਾਂਦਾ ਬਾਕੀ ਜਦੋਂ ਲੜਕਾ ਮਰ ਹੀ ਗਿਆ ਤਾਂ ਮੈਂ ਕਰ ਵੀ ਕੀ ਸਕਦਾ ਸੀ ਦਾਤਾਰ ਜੀ ਨੇ ਫਰਮਾਇਆ- ‘ਪੁੱਟਰ! ਘਬਰਾਨਾ ਨਹੀਂ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਬੋਲ ਕੇ ਬੱਚੇ ਕੋ ਹਿਲਾ-ਡੁਲਾਕਰ ਦੇਖ ਲੇਨਾ ਕਿਆ ਪਤਾ, ਉਸ ਕੇ ਸਵਾਸ ਕਹੀਂ ਰੁਕੇ ਹੋਂ! ਕਹੀਂ ਜਲਦਬਾਜ਼ੀ ਮੇਂ ਹੀ ਜਾਕਰ ਦਫਨਾ ਨਾ ਦੇਨਾ’

ਮਾੜੂਰਾਮ ਘਰ ਪਹੁੰਚਿਆ ਤਾਂ ਉੱਥੇ ਔਰਤਾਂ ਦੇ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਗੂੰਜ ਰਹੀਆਂ ਸਨ ਉਸ ਨੂੰ ਦੇਖ ਕੇ ਉੱਥੇ ਮੌਜ਼ੂਦ ਲੋਕ ਵੀ ਤਾਨ੍ਹੇ ਕਸਣ ਲੱਗੇ ਉੱਧਰ ਬੱਚਾ ਆਪਣੀ ਮਾਂ ਦੀ ਗੋਦ ‘ਚ ਸੋਇਆ ਹੋਇਆ ਸੀ ਮਾੜੂਰਾਮ ਆਪਣੀ ਗਰਦਨ ਨੂੰ ਝੁਕਾਏ ਉਸ ਦੇ ਕੋਲ ਪਹੁੰਚਿਆ ਅੱਖਾਂ ‘ਚ ਹੰਝੂ ਵਹਿਣ ਲੱਗੇ, ਵੈਰਾਗ ਫੁੱਟ ਪਿਆ ਇਸੇ ਦਰਮਿਆਨ ਉਸ ਨੂੰ ਪੂਜਨੀਕ ਸਾਈਂ ਜੀ ਦੇ ਇਲਾਹੀ ਬਚਨ ਯਾਦ ਆਏ ਮਾੜੂਰਾਮ ਨੇ ਅਰਦਾਸ ਕਰਦੇ ਹੋਏ ਕਿਹਾ- ਐ ਮਿਹਰਬਾਨ ਦਾਤਾਰ ਜੀ, ਤੁਸੀਂ ਸਾਡੇ ਇਸ ਇਲਾਕੇ ‘ਚ ਜੀਵਾਂ ਦਾ ਉੱਧਾਰ ਕਰਨ ਪਧਾਰੇ ਹੋ ਮੇਰਾ ਇਹ ਅਭਾਗਾ ਬੇਟਾ ਆਪ ਜੀ ਦੇ ਦਰਸ਼ਨ ਵੀ ਨਹੀਂ ਕਰ ਸਕਿਆ ਮਾੜੂਰਾਮ ਨੇ ਹਾਲੇ ਏਨਾ ਹੀ ਬੋਲਿਆ ਸੀ ਕਿ ਅਚਾਨਕ ਬੱਚੇ ਦੇ ਸਰੀਰ ‘ਚ ਥੋੜ੍ਹੀ ਹਰਕਤ ਜਿਹੀ ਮਹਿਸੂਸ ਹੋਈ ਮਰੇ ਹੋਏ ਬੱਚੇ ਨੇ ਫਿਰ ਲੱਤ ਹਿਲਾਈ ਦੇਖਦੇ ਹੀ ਦੇਖਦੇ ਬੱਚੇ ਦੇ ਸਰੀਰ ਦੀ ਰੰਗਤ ਵੀ ਬਦਲਣ ਲੱਗੀ ਅਤੇ ਥੋੜ੍ਹੀ ਦੇਰ ਬਾਅਦ ਉਸ ਨੇ ਅੱਖਾਂ ਵੀ ਖੋਲ੍ਹ ਲਈਆਂ ਇਹ ਸਾਰਾ ਦ੍ਰਿਸ਼ ਉੱਥੇ ਮੌਜ਼ੂਦ ਲੋਕਾਂ ਨੇ ਪ੍ਰਤੱਖ ਰੂਪ ‘ਚ ਦੇਖਿਆ ਮਸਤਾਨੀ ਮੌਜ ਦੇ ਇਸ ਕਰਿਸ਼ਮੇ ਨੂੰ ਦੇਖ ਕੇ ਹਰ ਇੱਕ ਦੇ ਚਿਹਰੇ ਦੀ ਮਾਯੂਸੀ ਖੁਸ਼ੀ ‘ਚ ਬਦਲ ਗਈ ਉੱਥੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਗੂੰਜ ਉੱਠਿਆ ਸੁਬ੍ਹਾ ਹੋਣ ਤੋਂ ਪਹਿਲਾਂ ਹੀ ਇਹ ਗੱਲ ਪੂਰੇ ਪਿੰਡ ‘ਚ ਫੈਲ ਗਈ ਅਤੇ ਹਰ ਕਿਸੇ ਦੀ ਜ਼ੁਬਾਨ ਧੰਨ-ਧੰਨ ਬੇਪਰਵਾਹ ਸਾਈਂ ਦਾਤਾਰ ਜੀ ਕਹਿਣ ਲੱਗੀ

‘ਅਸੀਂ ਹੀ ਇੱਥੇ ਆ ਜਾਇਆ ਕਰਾਂਗੇ’

ਸੰਗਤ ਦੀ ਖੁਸ਼ੀ ਹੀ ਸੰਤਾਂ ਦਾ ਅਸਲ ਮਨੋਰਥ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹਮੇਸ਼ਾ ਇਹ ਖਿਆਲ ਕਰਦੇ ਕਿ ਸੰਗਤ ਨੂੰ ਕਦੇ ਵੀ, ਕਿਤੇ ਵੀ ਅਸੁਵਿਧਾ ਨਾ ਹੋਵੇ ਜਿਵੇਂ-ਜਿਵੇਂ ਡੇਰਾ ਸੱਚਾ ਸੌਦਾ ਰੂਪੀ ਸੱਚ ਦਾ ਪ੍ਰਕਾਸ਼ ਦੁਨੀਆਂ ‘ਚ ਫੈਲਿਆ, ਜਨਮਾਨਸ ਦਾ ਰੁਝਾਨ ਡੇਰਾ ਸੱਚਾ ਸੌਦਾ ਵੱਲ ਵਧਣ ਲੱਗਿਆ ਸ਼ਾਹ ਮਸਤਾਨਾ ਜੀ ਆਸ਼ਰਮ, ਸਰਸਾ ਹੁਣ ਪਾਵਨ ਭੰਡਾਰੇ ਦੇ ਮੌਕੇ ਸੰਗਤ ਨਾਲ ਲਬਾਲਬ ਹੋਣ ਲੱਗਿਆ ਸੰਗਤ ਦੇ ਭਾਰੀ ਇਕੱਠ ਨੂੰ ਦੇਖਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਖਿਆਲ ਕੀਤਾ ਕਿ ਏਨੀ ਵੱਡੀ ਗਿਣਤੀ ‘ਚ ਸੰਗਤ ਇੱਥੇ ਪਹੁੰਚਦੀ ਹੈ, ਖਾਸ ਕਰਕੇ ਗਰੀਬ ਤਬਕੇ ਦੇ ਲੋਕਾਂ ਨੂੰ ਇੱਥੇ ਪਹੁੰਚਣ ‘ਚ ਕਾਫੀ ਪੈਸਾ-ਪਾਈ ਵੀ ਖਰਚਣਾ ਪੈਂਦਾ ਹੈ ਇਸ ਲਈ ਹੁਣ ਅਸੀਂ ਖੁਦ ਸੰਗਤ ਦੇ ਕੋਲ ਜਾਇਆ ਕਰਾਂਗੇ, ਤਾਂ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ ਪੂਜਨੀਕ ਪਰਮ ਪਿਤਾ ਜੀ ਨੇ ਇੱਕ ਨਵੀਂ ਪਰੰਪਰਾ ਸ਼ੁਰੂ ਕਰਦੇ ਹੋਏ ਬਚਨ ਫਰਮਾਇਆ ਕਿ ਹੁਣ ਹਰ ਐਤਵਾਰ ਨੂੰ ਅਲੱਗ-ਅਲੱਗ ਰਾਜਾਂ ‘ਚ ਸਤਿਸੰਗਾਂ ਲਾਇਆ ਕਰਾਂਗੇ, ਤਾਂ ਕਿ ਉੱਥੋਂ ਦੀ ਸੰਗਤ ਨੂੰ ਸੈਂਕੜੇ ਕਿਲੋਮੀਟਰ ਚੱਲ ਕੇ ਇੱਥੇ ਸਰਸਾ ਦਰਬਾਰ ਆਉਣ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ

ਮਾਸਟਰ ਸੁੱਚਾ ਸਿੰਘ ਇੰਸਾਂ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ 19 ਮਾਰਚ 1985 ਨੂੰ ਮਲੋਟ ਤੋਂ ਇੱਥੇ ਸਤਿਸੰਗ ਕਰਨ ਲਈ ਪਧਾਰੇ ਸਨ ਉਸ ਦਿਨ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਤਿਸੰਗ ਚੱਲਿਆ ਇਹ ਰਾਜਸਥਾਨ ਸੂਬੇ ਲਈ ਬਹੁਤ ਵੱਡਾ ਪਰਉਪਕਾਰ ਸੀ, ਜੋ ਉਨ੍ਹਾਂ ਨੂੰ ਆਪਣੇ ਘਰ ‘ਚ ਹੀ ਸਤਿਸੰਗ ਸੁਣਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਰੈਗੂਲਰ ਮਹੀਨੇ ਦੇ ਹਰ ਤੀਜੇ ਐਤਵਾਰ ਨੂੰ ਇੱਥੇ ਸਤਿਸੰਗ ਹੋਣ ਲੱਗਿਆ ਮੌਜਪੁਰ ਧਾਮ ‘ਚ ਲਗਾਤਾਰ ਸਤਿਸੰਗਾਂ ਹੋਣ ਨਾਲ ਰਾਜਸਥਾਨ ਦੇ ਨਾਲ-ਨਾਲ ਸਰਹੱਦੀ ਪੰਜਾਬ ਤੇ ਹਰਿਆਣਾ ਦੀ ਸੰਗਤ ਦੀਆਂ ਵੀ ਮੌਜ਼ਾਂ ਲੱਗੀਆਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀ ਇਸੇ ਤਰ੍ਹਾਂ ਸੰਗਤ ਨੂੰ ਉਨ੍ਹਾਂ ਦੇ ਖੇਤਰ ‘ਚ ਜਾ ਕੇ ਆਪਣੇ ਪਾਵਨ ਬਚਨਾਂ ਨਾਲ ਨਿਹਾਲ ਕਰਦੇ ਰਹੇ ਹਨ

ਇਸ ਦੀ ਤਾਂ ਬੜੀ ਵੇਟਿੰਗ ਚੱਲ ਰਹੀ ਹੈ!

ਪਿਆਰੇ ਸਤਿਗੁਰੂ ਦਾ ਇੱਕ ਨਜ਼ਰੇ-ਕਰਮ ਹੀ ਇਨਸਾਨ ਦੀਆਂ ਕੁਲਾਂ ਦਾ ਉੱਧਾਰ ਕਰ ਦਿੰਦਾ ਹੈ ਕੁਝ ਅਜਿਹਾ ਹੀ ਵਾਕਿਆ 49 ਸਾਲ ਦੇ ਹੇਅਰ ਡਰੈਸਰ ਵਿਨੋਦ ਹਾਂਡਾ ਨੇ ਸੁਣਾਇਆ, ਜੋ ਰੈਗੂਲਰ ਹਰ ਮੰਗਲਵਾਰ ਨੂੰ ਸੰਗਰੀਆ ਤੋਂ ਬੁੱਧਰਵਾਲੀ ਦਰਬਾਰ ‘ਚ ਸੇਵਾ ਲਈ ਪਹੁੰਚਦਾ ਹੈ ਉਹ ਦੱਸਦਾ ਹੈ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਰਹਿਮਤਾਂ ਦਾ ਕਰਜ਼ ਇਸ ਜਨਮ ਤਾਂ ਕੀ, ਹਜ਼ਾਰਾਂ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ ਕੋਲਾਇਤ ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਉਨ੍ਹਾਂ ਦਿਨਾਂ ‘ਚ ਉੱਥੇ ਵੱਡੀ ਗਿਣਤੀ ‘ਚ ਸੇਵਾਦਾਰ ਪਹੁੰਚੇ ਹੋਏ ਸਨ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਪਾਵਨ ਕਰ-ਕਮਲਾਂ ਨਾਲ ਸੇਵਾ ਦਾ ਕੰਮ ਚਲਾ ਰਹੇ ਸਨ

ਇੱਕ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਘੁੰਮਦੇ ਹੋਏ ਉੱਥੇ ਆ ਪਹੁੰਚੇ, ਜਿੱਥੇ ਮੈਂ ਕਟਿੰਗ ਦੀਆਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਉਸ ਸਮੇਂ ਕਾਫੀ ਸੇਵਾਦਾਰ ਭਾਈ ਵੇਟਿੰਗ ‘ਚ ਬੈਠੇ ਸਨ ਪੂਜਨੀਕ ਹਜ਼ੂਰ ਪਿਤਾ ਜੀ ਅਚਾਨਕ ਕੋਲ ਆ ਗਏ ਅਤੇ ਉੱਥੋਂ ਦੀ ਵਿਵਸਥਾ ਦੇਖ ਕੇ ਮੁਸਕਰਾਉਣ ਲੱਗੇ ਪੂਜਨੀਕ ਪਿਤਾ ਜੀ ਨੇ ਫਰਮਾਇਆ- ‘ਅੱਛਾ ਭਈ! ਬੜੀ ਵੇਟਿੰਗ ਚੱਲ ਰਹੀ ਹੈ!’ ਵਿਨੋਦ ਹਾਂਡਾ ਦੱਸਦੇ ਹਨ ਕਿ ਇੱਕ ਉਹ ਸਮਾਂ ਸੀ ਜਦੋਂ ਮੇਰਾ ਬਿਜ਼ਨੈੱਸ ਨਾਂਹ ਦੇ ਬਰਾਬਰ ਸੀ ਅਤੇ ਪੂਜਨੀਕ ਪਿਤਾ ਜੀ ਦੇ ਬਚਨਾਂ ਤੋਂ ਬਾਅਦ ਮੇਰੇ ਕੰਮ ‘ਚ ਏਨਾ ਵਾਧਾ ਹੋਇਆ ਕਿ ਮੈਂ ਬਿਆਨ ਨਹੀਂ ਕਰ ਪਾ ਰਿਹਾ ਹਾਂ ਦਾਤਾਰ ਜੀ ਦੇ ਬਚਨ ਅਨੁਸਾਰ ਅੱਜ ਵੀ ਮੇਰੇ ਕੰਮ ‘ਚ ਏਨੇ ਗਾਹਕ ਉੱਮੜਦੇ ਹਨ ਕਿ ਕਾਫੀ ਲੋਕ ਵੇਟਿੰਗ ‘ਚ ਹੀ ਬੈਠੇ ਰਹਿੰਦੇ ਹਨ

ਜਦੋਂ ਹੱਥੋ-ਹੱਥ ਵਿਕੀ ਮੌਜਪੁਰ ਧਾਮ ਦੀ ਮੂੰਗਫਲੀ

ਤਿੰਨੇ ਪਾਤਸ਼ਾਹੀਆਂ ਦੀ ਪਾਵਨ ਹਜ਼ੂਰੀ ਪਾਉਣ ਵਾਲੇ 76 ਸਾਲ ਦੇ ਕੇਵਲ ਮਿੱਢਾ ਇੰਸਾਂ (ਸ੍ਰੀ ਗੰਗਾਨਗਰ) ਦੱਸਦੇ ਹਨ ਕਿ ਬੁੱਧਰਵਾਲੀ ਦਰਬਾਰ ‘ਚ ਕੰਟੀਨ ‘ਤੇ ਉਨ੍ਹਾਂ ਦੀ ਪੱਕੀ ਸੇਵਾ ਸੀ, ਜੋ ਅੱਜ ਵੀ ਹੈ ਉਨ੍ਹਾਂ ਨੇ 1957 ‘ਚ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਤੋਂ ਗੁਰੂਮੰਤਰ ਦੀ ਦਾਤ ਹਾਸਲ ਕੀਤੀ ਉਸ ਤੋਂ ਬਾਅਦ ਹੌਲੀ-ਹੌਲੀ ਦਰਬਾਰ ਨਾਲ ਏਨਾ ਜੁੜਾਵ ਹੋ ਗਿਆ ਕਿ ਪੱਕੀ ਸੇਵਾ ‘ਤੇ ਆਉਣ ਲੱਗਿਆ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਜੀ ਦੀ ਰਹਿਮਤ ਦਾ ਇੱਕ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਦੱਸਿਆ ਉਨ੍ਹਾਂ ਦਿਨਾਂ ‘ਚ ਬੁੱਧਰਵਾਲੀ ਦਰਬਾਰ ‘ਚ ਮੂੰਗਫਲੀ ਬਹੁਤ ਹੋਇਆ ਕਰਦੀ ਸੀ ਸੇਵਾਦਾਰਾਂ ਨੇ ਮੂੰਗਫਲੀ ਦੀ ਛੰਟਾਈ ਦੌਰਾਨ ਆਪਣੇ ਮਨ ‘ਚ ਵਿਚਾਰ ਬਣਾਇਆ ਕਿ ਕਿਉਂ ਨਾ ਇਹ ਮੂੰਗਫਲੀ ਪੂਜਨੀਕ ਪਰਮ ਪਿਤਾ ਜੀ ਲਈ ਸਰਸਾ ਦਰਬਾਰ ‘ਚ ਭੇਜੀ ਜਾਵੇ ਸੇਵਾਦਾਰਾਂ ਨੇ ਮੂੰਗਫਲੀ ਦੇ ਢੇਰ ਤੋਂ ਮੋਟੀ-ਮੋਟੀ ਤੇ ਚੰਗੀ-ਚੰਗੀ ਮੂੰਗਫਲੀ ਛਾਂਟ ਕੇ ਵੱਖਰਿਆਂ ਥੈਲਿਆਂ ‘ਚ ਪੈਕ ਕਰ ਲਈ ਕੇਵਲ ਮਿੱਢਾ ਇੰਸਾਂ ਨੇ ਅਤੀਤ ਦੇ ਸੁਨਹਿਰੀ ਘਟਨਾਕ੍ਰਮ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਸ ਦੌਰਾਨ ਸ਼ਾਇਦ ਅਸੀਂ ਤਿੰਨ ਜਾਂ ਚਾਰ ਜਣੇ ਸੀ, ਜੋ ਸਰਸਾ ਦਰਬਾਰ ਪਹੁੰਚੇ ਸੀ

ਸਾਨੂੰ ਪੂਜਨੀਕ ਪਰਮ ਪਿਤਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਜ਼ਿੰਮੇਵਾਰਾਂ ਨੇ ਦੱਸਿਆ ਕਿ ਇਹ ਸੇਵਾਦਾਰ ਬੁੱਧਰਵਾਲੀ ਦਰਬਾਰ ਤੋਂ ਆਏ ਹਨ ਅਤੇ ਨਾਲ ਮੂੰਗਫਲੀ ਵੀ ਲਿਆਏ ਹਨ ਪੂਜਨੀਕ ਪਰਮ ਪਿਤਾ ਜੀ ਮੋਟੀ-ਮੋਟੀ ਮੂੰਗਫਲੀ ਦੇਖ ਕੇ ਬਹੁਤ ਖੁਸ਼ ਹੋਏ ਅਤੇ ਬਚਨ ਫਰਮਾਇਆ- ‘ਭਈ! ਇਹ ਬਾਜ਼ਾਰ ਰੇਟ ਤੋਂ ਇੱਕ ਰੁਪਇਆ ਘੱਟ ਕਰਕੇ ਸੰਗਤ ਨੂੰ ਹੀ ਵੇਚ ਦਿਓ’ ਅਸੀਂ ਸਤਿਬਚਨ ਮੰਨ ਕੇ ਜ਼ਿੰਮੇਵਾਰ ਸੇਵਾਦਾਰਾਂ ਨੂੰ ਆ ਕੇ ਮਿਲੇ, ਜੋ ਕੰਟੀਨ ‘ਤੇ ਵੱਖ-ਵੱਖ ਸਟਾਲ ਲਗਵਾ ਰਹੇ ਸਨ ਅਗਲੇ ਦਿਨ ਵੱਡਾ ਸਤਿਸੰਗ ਹੋਣਾ ਸੀ ਜਦੋਂ ਜ਼ਿੰਮੇਵਾਰਾਂ ਨਾਲ ਰੇਟ ਨੂੰ ਲੈ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਦਰਬਾਰ ‘ਚ ਮੂੰਗਫਲੀ ਤਾਂ 12 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਤੁਸੀਂ ਬਾਜ਼ਾਰ ‘ਚ ਜਾ ਕੇ ਭਾਅ ਦਾ ਪਤਾ ਕਰ ਲਓ ਬੇਪਰਵਾਹ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਅਸੀਂ ਬਾਜ਼ਾਰ ‘ਚ ਚਲੇ ਗਏ ਅਤੇ ਪਤਾ ਕੀਤਾ ਤਾਂ ਉੱਥੇ ਵੀ ਮੂੰਗਫਲੀ ਦਾ ਭਾਅ 10 ਤੋਂ 12 ਰੁਪਏ ਦੇ ਵਿੱਚ ਹੀ ਸੀ ਵਾਪਸ ਆ ਕੇ ਜ਼ਿੰਮੇਵਾਰਾਂ ਨੂੰ ਇਸ ਬਾਰੇ ‘ਚ ਫਿਰ ਤੋਂ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਮੂੰਗਫਲੀ ਨੂੰ 9 ਰੁਪਏ ਦੇ ਹਿਸਾਬ ਨਾਲ ਵੇਚ ਦਿਓ ਹਾਲੇ ਸਟਾਲ ਲਾਉਣ ਦੀ ਤਿਆਰੀ ਚੱਲ ਹੀ ਰਹੀ ਸੀ ਕਿ ਅਚਾਨਕ ਪੂਜਨੀਕ ਪਰਮ ਪਿਤਾ ਜੀ ਉੱਥੇ ਆ ਪਧਾਰੇ ਅਤੇ ਫਰਮਾਇਆ- ‘ਹਾਂ ਭਈ, ਕਿੰਨਾ ਰੇਟ ਰੱਖਿਆ ਹੈ ਮੂੰਗਫਲੀ ਦਾ?’ ਅਸੀਂ ਦੱਸਿਆ ਕਿ ਪਿਤਾ ਜੀ, 9 ਰੁਪਏ ਦਾ ਰੇਟ ਰੱਖਿਆ ਹੈ ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਅਤੇ ਅਸ਼ਰੀਵਾਦ ਦੇ ਕੇ ਚਲੇ ਗਏ ਜਦੋਂ ਸੰਗਤ ਨੂੰ ਇਸ ਮੂੰਗਫਲੀ ਬਾਰੇ ਪਤਾ ਚੱਲਿਆ ਤਾਂ ਸਾਰੀ ਦੀ ਸਾਰੀ ਮੂੰਗਫਲੀ ਹੱਥੋ-ਹੱਥ ਵਿਕ ਗਈ

ਫਰਸ਼ ਤੋਂ ਅਰਸ਼ ‘ਤੇ ਪਹੁੰਚਾਇਆ

ਇਹ ਭਗਤੀ ਦੀ ਹੀ ਉਪਮਾ ਹੈ ਕਿ ਸ੍ਰੀਰਾਮ ਜੀ ਆਪਣੀ ਬਹੁਤ ਹੀ ਸਤਿਕਾਰਤ ਭਗਤਣੀ ਸ਼ਬਰੀ ਦੇ ਜੂਠੇ ਬੇਰ ਖਾ ਕੇ ਹੀ ਖੁਸ਼ ਹੋ ਗਏ ਸਨ ਸ੍ਰੀ ਗੰਗਾਨਗਰ ਨਿਵਾਸੀ ਅਵਤਾਰ ਕਾਮਰਾ ਇੰਸਾਂ ਵੀ ਅਜਿਹੇ ਖੁਸ਼ਕਿਸਮਤ ਇਨਸਾਨ ਹਨ, ਜਿਨ੍ਹਾਂ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤੀ ਗਈ ਰਬੜੀ ਫਾਲੂਦਾ ਤੇ ਮਿਲਕ ਬਾਦਾਮ ਖੁਵਾਉਣ ਦਾ ਮੌਕਾ ਮਿਲਿਆ ਹੈ ਇਹ ਮੌਕਾ ਇੱਕ ਵਾਰ ਨਹੀਂ, ਸਗੋਂ ਦਰਜ਼ਨਾਂ ਵਾਰ ਆਇਆ ਜਦੋਂ ਵੀ ਹਜ਼ੂਰ ਪਿਤਾ ਜੀ ਦਾ ਕਿਸੇ ਵੀ ਕੰਮ ਤੋਂ ਸ੍ਰੀ ਗੰਗਾਨਗਰ ਸ਼ਹਿਰ ਜਾਣਾ ਹੁੰਦਾ ਤਾਂ ਅਵਤਾਰ ਕਾਮਰਾ ਦੇ ਹੱਥਾਂ ਦੇ ਬਣੇ ਇਨ੍ਹਾਂ ਲਜੀਜ਼ ਵਿਅੰਜਨਾਂ ਦਾ ਜੰਮ ਕੇ ਲੁਤਫ ਉਠਾਉਂਦੇ ਬੁੱਧਰਵਾਲੀ ਕੰਟੀਨ ‘ਤੇ ਲਗਾਤਾਰ ਸੇਵਾ ਕਰਨ ਵਾਲੇ ਅਵਤਾਰ ਕਾਮਰਾ ਇੰਸਾਂ ਦੱਸਦੇ ਹਨ

ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀ ਦਇਆਦ੍ਰਿਸ਼ਟੀ ਨਾਲ ਅੱਜ ਉੇਸ ਦੇ ਕੋਲ ਧੰਨ-ਦੌਲਤ ਦੀ ਕੋਈ ਕਮੀ ਨਹੀਂ ਹੈ ਪਰ ਇੱਕ ਸਮਾਂ ਸੀ ਜਦੋਂ ਉਹ ਬਾਜ਼ਾਰ ‘ਚ ਇੱਕ ਛੋਟੀ ਜਿਹੀ ਸਟਾਲ ਰਾਹੀਂ ਲੋਕਾਂ ਨੂੰ ਰਬੜੀ ਫਾਲੂਦਾ ਤੇ ਮਿਲਕ ਬਾਦਾਮ ਵਰਗੇ ਸ਼ੇਕ ਬਣਾ ਕੇ ਪਿਲਾਉਂਦਾ ਸੀ ਅਤੇ ਆਪਣੀ ਆਜੀਵਿਕਾ ਚਲਾਉਂਦਾ ਸੀ ਉਨ੍ਹਾਂ ਦਿਨਾਂ ‘ਚ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਜੀ ਨੇ (ਗੁਰਗੱਦੀ ‘ਤੇ ਆਉਣ ਤੋਂ ਪਹਿਲਾਂ) ਮੇਰੀ ਰੇਹੜੀਨੁੰਮਾ ਸਟਾਲ ਤੋਂ ਰਬੜੀ ਫਾਲੂਦਾ ਖਾਧਾ ਤਾਂ ਮੇਰੀ ਖੂਬ ਤਾਰੀਫ ਕੀਤੀ ਉਸ ਤੋਂ ਬਾਅਦ ਪੂਜਨੀਕ ਪਿਤਾ ਜੀ ਜਦੋਂ ਵੀ ਸ੍ਰੀ ਗੰਗਾਨਗਰ ਆਉਂਦੇ ਤਾਂ ਮੇਰੀ ਸਟਾਲ ‘ਤੇ ਆਉਣਾ ਨਹੀਂ ਭੁੱਲਦੇ ਸਨ ਮੈਂ ਵੀ ਬੜੀ ਰੀਝ ਨਾਲ ਪੂਜਨੀਕ ਪਿਤਾ ਜੀ ਲਈ ਰਬੜੀ ਫਾਲੂਦਾ ਤਿਆਰ ਕਰਦਾ ਸੀ ਕਈ ਵਾਰ ਪੂਜਨੀਕ ਪਿਤਾ ਜੀ ਮਿਲਕ ਬਾਦਾਮ ਵੀ ਪੀਂਦੇ ਸਨ ਰੂਹਾਨੀਅਤ ਦੇ ਬਾਦਸ਼ਾਹ ਦਾ ਇਹ ਇੱਕ ਗਰੀਬ ‘ਤੇ ਪਰਉਪਕਾਰ ਹੀ ਹੈ, ਜੋ ਇੱਕ ਨਿਮਾਣੇ ਜਿਹੇ ਵਿਅਕਤੀ ਨੂੰ ਏਨਾ ਵੱਡਾ ਮਾਣ-ਸਨਮਾਨ ਬਖ਼ਸ਼ਿਆ ਹੈ ਮੇਰਾ ਰੋਮ-ਰੋਮ ਪੂਜਨੀਕ ਹਜ਼ੂਰ ਪਿਤਾ ਦਾ ਹਮੇਸ਼ਾ ਰਿਣੀ ਰਹੇਗਾ

ਸੰਤਾਂ ਦਾ ਕੰਮ ਤਾਂ ਸ਼ਾਂਤੀ ਤੇ ਭਾਈਚਾਰਾ ਬਣਾਉਣਾ ਹੈ:-

ਜੀਵਨ ਦੇ 62 ਬਸੰਤ ਦੇਖ ਚੁੱਕੇ ਮਾਸਟਰ ਸੁੱਚਾ ਸਿੰਘ ਇੰਸਾਂ ਮੌੜਾਂ (ਸ੍ਰੀ ਗੰਗਾਨਗਰ) ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਨੇ ਇੱਥੋਂ ਦੀ ਸੰਗਤ ‘ਤੇ ਬੜੀਆਂ ਰਹਿਮਤਾਂ ਲੁਟਾਈਆਂ ਹਨ ਮੌਜਪੁਰ ਧਾਮ ਦੇ ਤੇਰਾਵਾਸ ‘ਚ ਇਸ ਜਗ੍ਹਾ ਪਹਿਲਾਂ ਇੱਕ ਥੜ੍ਹਾ ਹੋਇਆ ਕਰਦਾ ਸੀ, ਜਿੱਥੇ ਬਿਰਾਜ਼ਮਾਨ ਹੋ ਕੇ ਸਾਈਂ ਜੀ ਸਤਿਸੰਗ ਫਰਮਾਉਂਦੇ ਸਨ ਹਾਲਾਂਕਿ 1989 ਦੇ ਆਸ-ਪਾਸ ਪੂਜਨੀਕ ਪਰਮ ਪਿਤਾ ਜੀ ਨੇ ਦਰਬਾਰ ਦੇ ਵਿਸਥਾਰ ਕਾਰਜ ਸਮੇਂ ਉਸ ਥੜ੍ਹੇ ਨੂੰ ਹਟਵਾ ਦਿੱਤਾ ਸੀ
ਮਾ. ਇੰਸਾਂ ਦੱਸਦੇ ਹਨ ਕਿ ਉਸ ਨੂੰ ਨਾਮ-ਦਾਨ ਲੈਣ ਤੋਂ ਪਹਿਲਾਂ ਕਾਲੂਆਣਾ ਚੱਕ ‘ਚ
ਸੰਨ 1976 ‘ਚ ਪੂਜਨੀਕ ਪਰਮ ਪਿਤਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਜਦੋਂ ਮੈਂ ਮਿਲਿਆ ਤਾਂ ਇੱਕ ਹੀ ਗੱਲ ਰੱਖੀ ਕਿ ਲੋਕ ਜਿਸ ਨੂੰ ਸਤਿਨਾਮ, ਵਾਹਿਗੁਰੂ ਕਹਿੰਦੇ ਹਨ, ਕੀ ਮੈਂ ਉਨ੍ਹਾਂ ਨਾਲ ਗੱਲ ਕਰ ਸਕਦਾ ਹਾਂ? ਇਹ ਗੱਲ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਹੱਸੇ ਅਤੇ ਫਰਮਾਇਆ- ‘ਤੁਸੀਂ ਗੱਲ ਕਰਨ ਦੀ ਗੱਲ ਕਹਿੰਦੇ ਹੋ, ਉਹ ਤਾਂ ਤੁਹਾਡੇ ਕੰਮ ਵੀ ਕਰਿਆ ਕਰੇਗਾ’ ਉਸ ਤੋਂ ਬਾਅਦ ਉਹ ਸੇਵਾ ‘ਚ ਆਉਣ ਲੱਗਿਆ ਪੂਜਨੀਕ ਪਰਮ ਪਿਤਾ ਜੀ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਸੇਵਾਦਾਰਾਂ ਤੋਂ 3 ਘੰਟੇ ਸਿਮਰਨ ਕਰਵਾਇਆ ਕਰਦੇ ਸਨ ਸਾਨੂੰ ਵੀ ਇਹ ਹੁਕਮ ਸੀ ਕਿ ਸੁਬ੍ਹਾ ਤਿੰਨ ਵਜੇ ਉੱਠ ਕੇ ਸਿਮਰਨ ‘ਚ ਬੈਠਣਾ ਹੈ ਅਤੇ 6 ਵਜੇ ਤੋਂ ਬਾਅਦ ਹੀ ਹੋਰ ਸੇਵਾ ਦੇ ਕੰਮ ਸ਼ੁਰੂ ਕਰਨੇ ਹਨ ਉਨ੍ਹਾਂ ਦਿਨਾਂ ‘ਚ ਪਹਿਰੇ ਦੀ ਸੇਵਾ ਬੜੀ ਮੁਸ਼ਕਲ ਹੁੰਦੀ ਸੀ ਪਹਿਰੇ ‘ਤੇ 18 ਘੰਟੇ ਦੀ ਡਿਊਟੀ ਹੁੰਦੀ ਸੀ ਬਾਕੀ ਦੇ ਬਚੇ 6 ਘੰਟਿਆਂ ‘ਚ ਹੀ ਖਾਣਾ, ਪੀਣਾ, ਸੌਣਾ ਤੇ ਰਫਾਹਾਜ਼ਤ ਆਦਿ ਕੰਮ ਨਿਪਟਾਉਣੇ ਹੁੰਦੇ ਸਨ

ਇਹ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਮਜਲਿਸ ‘ਚ ਸੰਗਤ ਨੂੰ ਬਹੁਤ ਹਸਾਉਂਦੇ ਸਨ, ਪਰ ਕਦੇ-ਕਦੇ ਬੜੀ ਵਚਿੱਤਰ ਗੱਲ ਕਹਿ ਜਾਂਦੇ ਜੋ ਸ਼ਾਇਦ ਹੀ ਕਿਸੇ ਦੇ ਸਮਝ ਆਉਂਦੀ ਸਾਲ 1981 ਦੀ ਗੱਲ ਹੈ, ਮਲੋਟ ਆਸ਼ਰਮ ‘ਚ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਮੌਜ਼ ‘ਚ ਆ ਕੇ ਸੇਵਾਦਾਰਾਂ ਨੂੰ ਕੋਲ ਬੁਲਾ ਕੇ ਬਚਨ ਫਰਮਾਇਆ- ‘ਭਈ, ‘ਅਜਿਹਾ ਸਮਾਂ ਵੀ ਆਊਗਾ, ਜਦੋਂ ਤੁਸੀਂ ਤਰਸੋਂਗੇ’ ਸਮੇਂ ਦਾ ਫੇਰ ਚੱਲਦਾ ਰਿਹਾ ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਦੌਰ ਆਏ ਜਦੋਂ ਪ੍ਰੇਮੀਆਂ ਨੂੰ ਮੁਸ਼ਕਲ ਪ੍ਰੀਖਿਆਵਾਂ ਤੋਂ ਲੰਘਣਾ ਪਿਆ ਹੈ ਬੁੱਧਰਵਾਲੀ ਆਸ਼ਰਮ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਇੱਥੇ ਵੀ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਕਾਲ ਨੇ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਸੀ, ਬਹੁਤ ਹਥਕੰਡੇ ਅਪਣਾਏ, ਪਰ ਦਿਆਲ ਨੇ ਸੇਵਾਦਾਰਾਂ ‘ਤੇ ਏਨੀ ਰਹਿਮਤ ਬਣਾਏ ਰੱਖੀ ਕਿ ਕਾਲ ਉਨ੍ਹਾਂ ਦਾ ਵਾਲ ਵੀ ਬਾਂਕਾ ਨਹੀਂ ਕਰ ਸਕਿਆ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਸੀ ਕਿ ਸੰਤਾਂ ਦਾ ਕੰਮ ਲੜਾਈ ਨਹੀਂ ਹੁੰਦਾ, ਸੰਤਾਂ ਦਾ ਕੰਮ ਸ਼ਾਂਤੀ, ਭਾਈਚਾਰਾ ਬਣਾਉਣਾ ਹੈ

ਮਾ. ਸਿੰਘ ਦੱਸਦੇ ਹਨ ਕਿ ਮੌਜਪੁਰ ਧਾਮ ਬੁੱਧਰਵਾਲੀ ‘ਚ ਇੱਕ ਸਮਾਂ ਅਜਿਹਾ ਵੀ ਆਇਆ ਕਿ ਇੱਥੇ ਦੋਵੇਂ ਪਾਤਸ਼ਾਹੀਆਂ (ਪੂਜਨੀਕ ਪਰਮ ਪਿਤਾ ਜੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ) ਨੇ ਇਕੱਠੇ ਬੈਠ ਕੇ ਸਤਿਸੰਗ ਕੀਤਾ ਇਹ ਵੀ ਸੰਗਤ ਲਈ ਅਨੋਖੀ ਗੱਲ ਸੀ, ਜੋ ਦੋਵੇਂ ਰੂਹਾਨੀ ਬਾਡੀਆਂ ਦੇ ਇਕੱਠਿਆਂ ਦਰਸ਼ਨ ਹੋਏ ਉਨ੍ਹਾਂ ਨੇ ਦੱਸਿਆ ਕਿ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਗੁਰਗੱਦੀ ‘ਤੇ ਬਿਰਾਜ਼ਮਾਨ ਨਹੀਂ ਹੋਏ ਸਨ, ਉਸ ਤੋਂ ਪਹਿਲਾਂ ਜਦੋਂ ਵੀ ਪੂਜਨੀਕ ਪਿਤਾ ਜੀ ਬੁੱਧਰਵਾਲੀ ਆਸ਼ਰਮ ‘ਚ ਜਾਂਦੇ ਤਾਂ ਹਮੇਸ਼ਾ ਮੈਨੂੰ ਨਾਲ ਲੈ ਕੇ ਜਾਂਦੇ ਨਾਲ ਹੀ ਸੇਵਾ ਕਰਦੇ ਅਤੇ ਰਾਤ ਨੂੰ ਵੀ ਅਸੀਂ ਇਕੱਠੇ ਹੀ ਸੌਂਦੇ ਸੀ

‘ਰੱਬ ਥੋੜਿਆਂ ਨਾਲ ਵੀ ਨਹੀਂ ਰਹਿੰਦਾ…’

ਮਾ. ਸੁੱਚਾ ਸਿੰਘ ਇੰਸਾਂ ਦੱਸਦੇ ਹਨ ਕਿ ਇੱਕ ਵਾਰ ਮਲੋਟ ਡੇਰੇ ‘ਚ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਸਾਈਂ ਮਸਤਾਨਾ ਜੀ ਦੇ ਬਾਰੇ ‘ਚ ਇੱਕ ਦਿਲਚਸਪ ਵਾਕਿਆ ਸੁਣਾਇਆ ਉਨ੍ਹਾਂ ਦਿਨਾਂ ‘ਚ ਸਾਈਂ ਜੀ ਰਾਤ ਨੂੰ ਵੀ ਸਤਿਸੰਗ ਲਾਇਆ ਕਰਦੇ ਸਨ ਮਲੋਟ ‘ਚ ਹੀ ਸਤਿਸੰਗ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਵੀ ਉੱਥੇ ਸਤਿਸੰਗ ਸੁਣਨ ਲਈ ਆਏ ਹੋਏ ਸਨ ਰਾਤ ਦਾ ਸਮਾਂ ਸੀ, ਕੱਵਾਲੀਆਂ ਚੱਲ ਰਹੀਆਂ ਸਨ ਕਿ ਅਚਾਨਕ ਸਾਈਂ ਜੀ ਮੌਜ਼ ‘ਚ ਆਏ ਅਤੇ ਫਰਮਾਉਣ ਲੱਗੇ- ‘ਵਰੀ! ਇਨ ਸਭਕੋ (ਸਾਰੀ ਸੰਗਤ ਨੂੰ) ਡੇਰਾ ਸੇ ਬਾਹਰ ਨਿਕਾਲੋ’ ਸੇਵਾਦਾਰਾਂ ਨੇ ਹੁਕਮ ਮੰਨਦੇ ਹੋਏ ਸੰਗਤ ਨੂੰ ਬਾਹਰ ਕੱਢ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ ਦੱਸਿਆ ਕਿ ਅਸੀਂ ਵੀ ਬਾਹਰ ਆ ਗਏ (ਇਹ ਬਿਰਤਾਂਤ ਗੁਰਗੱਦੀ ਦੇ ਆਉਣ ਤੋਂ ਪਹਿਲਾਂ ਦਾ ਹੈ) ਪਰ ਮਨ ‘ਚ ਖਿਆਲ ਆਇਆ ਕਿ ਇਹ ਆਖਰ ਕੀ ਮਾਜ਼ਰਾ ਹੈ,

ਅੱਜ ਦੇਖ ਕੇ ਹੀ ਜਾਵਾਂਗੇ ਅਸੀਂ ਦੀਵਾਰ ਦੇ ਕੋਲ ਖੜ੍ਹੇ ਹੋ ਗਏ ਕੱਦ ਉੱਚਾ ਹੋਣ ਕਾਰਨ ਦੀਵਾਰ ਦੇ ਉੱਪਰੋਂ ਦਰਬਾਰ ‘ਚ ਸਭ ਕੁਝ ਦਿਸ ਰਿਹਾ ਸੀ ਥੋੜ੍ਹੀ ਦੇਰ ਬਾਅਦ ਹੀ ਸਾਈਂ ਜੀ ਨੇ ਭਜਨ ਮੰਡਲੀ ਵਾਲਿਆਂ ਨੂੰ ਫਿਰ ਫਰਮਾਇਆ- ‘ਬਜਾਓ ਵਰੀ! ਭਜਨ ਚਲਾਓ’ ਉਦੋਂ ਕੱਵਾਲੀ ਲਗਵਾਈ ਕਿ ‘ਰੱਬ ਥੋੜਿਆਂ ਨਾਲ ਵੀ ਨਹੀਂ ਰਹਿੰਦਾ, ਲੋਕਾਂ ਨੂੰ ਕਹਿੰਦਾ ਕਿ ਚੰਗੀ ਗੱਲ ਨੀਂ’ ਇਹ ਸ਼ਬਦਬਾਣੀ ਚੱਲ ਹੀ ਰਹੀ ਸੀ ਕਿ ਏਨੇ ‘ਚ ਫਰਮਾਇਆ- ‘ਸਾਰੀ ਸੰਗਤ ਕੋ ਅੰਦਰ ਬੁਲਾ ਲਾਓ’ ਸੇਵਾਦਾਰ ਦੌੜਦੇ ਹੋਏ ਆਏ ਅਤੇ ਸੰਗਤ ਨੂੰ ਅੰਦਰ ਚੱਲਣ ਨੂੰ ਕਿਹਾ ਅਸੀਂ ਵੀ ਅੰਦਰ ਚਲੇ ਗਏ ਉਸ ਦਿਨ ਸਾਈਂ ਜੀ ਆਪਣੀ ਮੌਜ਼ ‘ਚ ਸਨ ਫਰਮਾਉਣ ਲੱਗੇ- ‘ਲਓ ਭਈ! ਮੱਖੀਆਂ-ਮੱਖੀਆਂ ਉੱਡ ਗਈਆਂ, ਆਸ਼ਕ-ਆਸ਼ਕ ਰਹਿ ਗਏ’ ਸੁੱਚਾ ਸਿੰਘ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਇਹ ਵੀ ਦੱਸਿਆ ਕਿ ਸਾਈਂ ਜੀ ਉਸ ਰਾਤ ਸਤਿਸੰਗ ਕਰਨ ਤੋਂ ਬਾਅਦ ਜਦੋਂ ਅਗਲੀ ਸਵੇਰ ਦੂਜੇ ਸਥਾਨ ਲਈ ਚੱਲੇ ਤਾਂ ਰਸਤੇ ‘ਚ ਚੱਲਦੇ-ਚੱਲਦੇ ਕਹਿਣ ਲੱਗੇ- ‘ਕੋਈ ਇਸ ਬਾਤ ਪਰ ਵਿਸ਼ਵਾਸ ਨਹੀਂ ਕਰੇਗਾ ਕਿ ਖੁਦਾ ਧਰਤੀ ਪਰ ਘੂਮ ਰਹਾ ਹੈ’

ਜਦੋਂ ਬਿਨਾ ਤੇਲ ਹੀ ਦੌੜਦੀ ਰਹੀ ਜੀਪ

ਬੁੱਧਰਵਾਲੀ ਦਰਬਾਰ ‘ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਦੋਸਤ ਦੇ ਰੂਪ ‘ਚ ਸੇਵਾ ਕਰਨ ਵਾਲੇ 72 ਸਾਲ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਇੰਸਾਂ ਦੱਸਦੇ ਹਨ ਕਿ ਡੇਰਾ ਸੱਚਾ ਸੌਦਾ ‘ਚ ਰੂਹਾਨੀਅਤ ਦਾ ਸਮੁੰਦਰ ਅੱਜ ਵੀ ਜਿਉਂ ਦਾ ਤਿਉਂ ਠਾਠਾਂ ਮਾਰ ਰਿਹਾ ਹੈ ਉਹ ਦੱਸਦੇ ਹਨ ਕਿ ਉਸ ਸਮੇਂ ਬਹੁਤ ਵਾਰ ਅਜਿਹਾ ਮੌਕਾ ਆਇਆ ਜਦੋਂ ਹਜ਼ੂਰ ਪਿਤਾ ਜੀ ਦੇ ਨਾਲ ਉਨ੍ਹਾਂ ਦੀ ਜੀਪ ‘ਚ ਰਾਜਸਥਾਨ ਦੇ ਦੂਰਵਰਤੀ ਖੇਤਰਾਂ ‘ਚ ਜਾਣ ਦਾ ਮੌਕਾ ਮਿਲਿਆ ਹਜ਼ੂਰ ਪਿਤਾ ਜੀ ਖੁਦ ਜੀਪ ਬਹੁਤ ਘੱਟ ਹੀ ਚਲਾਉਂਦੇ ਸਨ ਭਾਈ ਗੁਰਜੰਟ ਜੀ ਹੀ ਅਕਸਰ ਡਰਾਈਵਿੰਗ ਕਰਦੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਇੱਕ ਦਿਨ ਘੜਸਾਣਾ ਜਾਣ ਦਾ ਪ੍ਰੋਗਰਾਮ ਬਣਿਆ ਉਸ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਖੁਦ ਜੀਪ ਚਲਾ ਰਹੇ ਸਨ ਜੀਪ ‘ਚ 6 ਜਣੇ ਸਵਾਰ ਸਨ

ਜਿਵੇਂ ਹੀ ਜੀਪ ਪੀਲੀਬੰਗਾ ਦੇ ਨਜ਼ਦੀਕ ਹੰਪ (ਬਰੇਕਰ) ‘ਤੇ ਥੋੜ੍ਹੀ ਉੱਛਲੀ ਤਾਂ ਇੱਕਦਮ ਉਸ ਦੀ ਡੀਜ਼ਲ ਪਾਈਪ ਲੀਕ ਹੋ ਗਈ ਅਤੇ ਤੇਲ ਹੇਠਾਂ ਡਿੱਗਣ ਲੱਗਿਆ, ਪਰ ਕਿਸੇ ਦਾ ਇਸ ਵੱਲ ਧਿਆਨ ਨਹੀਂ ਗਿਆ ਸੂਰਤਗੜ੍ਹ ਤੋਂ 5 ਕਿੱਲੋਮੀਟਰ ਪਹਿਲਾਂ ਹੀ ਜੀਪ ਰੁਕ ਗਈ, ਦੇਖਿਆ ਕਿ ਪਾਈਪ ਲੀਕ ਹੋ ਰਹੀ ਸੀ, ਫਿਰ ਪਾਈਪ ਬਦਲ ਕੇ ਨਵੀਂ ਚੜ੍ਹਾ ਦਿੱਤੀ ਜਦੋਂ ਡੀਜ਼ਲ ਦੀ ਟੈਂਕੀ ‘ਚ ਗੇਜ਼ ਲਗਾ ਕੇ ਦੇਖਿਆ ਤਾਂ ਥੋੜ੍ਹਾ ਜਿਹਾ ਤੇਲ ਦਿਸ ਰਿਹਾ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਕਿਹਾ ਕਿ ਏਨੇ ਤੇਲ ਨਾਲ ਸੂਰਤਗੜ੍ਹ ਤਾਂ ਪਹੁੰਚ ਹੀ ਜਾਏਗੀ ਜੀਪ ਸਟਾਰਟ ਕੀਤੀ ਤੇ ਚੱਲ ਪਏ ਕੁਦਰਤੀ ਰਸਤੇ ‘ਚ ਕੋਈ ਤੇਲ ਪੰਪ ਨਹੀਂ ਮਿਲਿਆ ਅਤੇ ਸੂਰਤਗੜ੍ਹ ਆ ਕੇ ਫਿਰ ਤੋਂ ਤੇਲ ਚੈੱਕ ਕੀਤਾ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਫਿਰ ਕਹਿਣ ਲੱਗੇ ਕਿ ਕੋਈ ਨਾ, ਜੈਤਸਰ ਤੱਕ ਤਾਂ ਪਹੁੰਚ ਹੀ ਜਾਏਗੀ,

ਉੱਥੇ ਤੇਲ ਪਵਾ ਲਵਾਂਗੇ ਇੰਜ ਕਰਦੇ-ਕਰਦੇ ਅਸੀਂ ਵਿਜੈਨਗਰ ਪਹੁੰਚ ਗਏ ਉੱਥੇ ਇੱਕ ਪੈਟਰੋਲ ਪੰਪ ਸੀ, ਜਿਸ ‘ਤੇ ਜੀਪ ਰੋਕੀ ਜਦੋਂ ਤੇਲ ਪਵਾਉਣ ਲੱਗੇ ਤਾਂ ਤੇਲ ਪਾਉਣ ਵਾਲਾ ਵੀ ਹੈਰਾਨ ਰਹਿ ਗਿਆ ਉਸ ਨੇ ਪੁੱਛਿਆ ਕਿ ਤੁਸੀਂ ਇਸ ਜੀਪ ਨੂੰ ਇੱਥੋਂ ਤੱਕ ਕਿਵੇਂ ਲੈ ਕੇ ਆਏ ਹੋ? ਜਦੋਂ ਅਸੀਂ ਪੁੱਛਿਆ ਕਿ ਕਿਉਂ, ਕੀ ਹੋਇਆ? ਤਾਂ ਉਸ ਨੇ ਦੱਸਿਆ ਕਿ ਇਸ ਜੀਪ ਦੀ ਟੈਂਕੀ ਦੀ ਜਿੰਨੀ ਸਮਰੱਥਾ ਹੈ ਮੈਂ ਉਸ ‘ਚ ਓਨਾ ਤੇਲ ਪਾ ਦਿੱਤਾ ਹੈ ਉਸ ਦੇ ਕਹਿਣ ਦਾ ਭਾਵ ਸੀ ਕਿ ਤੇਲ ਪਾਉਣ ਤੋਂ ਪਹਿਲਾਂ ਟੈਂਕੀ ਪੂਰੀ ਤਰ੍ਹਾਂ ਖਾਲੀ ਸੀ ਅਤੇ ਫਿਰ ਵੀ ਤੁਸੀਂ ਜੀਪ ਨੂੰ ਚਲਾ ਕੇ ਇੱਥੇ ਲੈ ਆਏ! ਇਹ ਸੁਣ ਕੇ ਅਸੀਂ ਵੀ ਹੈਰਾਨ ਸੀ, ਪਰ ਪੂਜਨੀਕ ਹਜ਼ੂਰ ਪਿਤਾ ਜੀ ਮੰਦ-ਮੰਦ ਮੁਸਕਰਾ ਰਹੇ ਸਨ

ਕਲਾਕ੍ਰਿਤੀਆਂ ਸਮਝਾਉਂਦੀਆਂ ਹਨ ਜੀਵਨ ਦਾ ਅਸਲ ਰਹੱਸ

ਕਦੇ ਬੁੱਧਰਵਾਲੀ ਦਰਬਾਰ ‘ਚ ਆਉਣ ਦਾ ਮੌਕਾ ਮਿਲੇ ਤਾਂ ਇੱਥੋਂ ਦੇ ਤੇਰਾਵਾਸ ਦੇ ਮੁੱਖ ਦਵਾਰ ਨੂੰ ਜਿਗਿਆਸੂ ਨਿਗਾਹਾਂ ਨਾਲ ਜ਼ਰੂਰ ਨਿਹਾਰੋ, ਕਿਉਂਕਿ ਇੱਥੋਂ ਦੀ ਵੱਡੀ ਦੀਵਾਰ ਤੁਹਾਨੂੰ ਆਪਣੇ ਜੀਵਨ ਦੇ ਅਸਲ ਰਹੱਸ ਤੋਂ ਰੂਬਰੂ ਕਰਵਾਉਂਦੀ ਨਜ਼ਰ ਆਏਗੀ ਇਸ ਗਲੈਫੀਦਾਰ ਦੀਵਾਰ (ਇੱਕ ਸਾਈਡ ਪੱਕੀ ਤੇ ਇੱਕ ਸਾਈਡ ਕੱਚੀ ਦੀਵਾਰ) ‘ਤੇ ਅਜਿਹੀਆਂ ਕਲਾਕ੍ਰਿਤੀਆਂ ਬਣੀਆਂ ਹੋਈਆਂ ਹਨ ਜੋ ਚੁਰਾਸੀ ਲੱਖ ਜੂਨੀਆਂ ‘ਚ ਭਟਕੇ ਇਨਸਾਨ ਨੂੰ ਭਗਤੀ ਮਾਰਗ ਦੇ ਰਾਹੀਂ ਨਿੱਜਧਾਮ ਜਾਣ ਦਾ ਮਾਰਗ ਦਰਸਾਉਂਦੀਆਂ ਹਨ 60 ਸਾਲ ਦੇ ਰਾਮ ਕੁਮਾਰ (ਕਿਸ਼ਨਪੁਰਾ) ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਸਾਲ 1985 ਦੇ ਕਰੀਬ ਇਨ੍ਹਾਂ ਕਲਾਕ੍ਰਿਤੀਆਂ ਨੂੰ ਤਿਆਰ ਕਰਵਾਇਆ ਸੀ ਉਹ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਨਾਲ ਸੰਗਰੀਆ ਦੇ ਮਿਸਤਰੀ ਦਰਸ਼ਨ ਸਿੰਘ ਨੇ ਇਨ੍ਹਾਂ ਕਲਾਕ੍ਰਿਤੀਆਂ ਨੂੰ ਦੀਵਾਰ ਦੇ ਉਕੇਰਿਆ ਸੀ ਖਾਸ ਗੱਲ ਇਹ ਵੀ ਹੈ

ਕਿ ਇਨ੍ਹਾਂ ਕਲਾਕ੍ਰਿਤੀਆਂ ਨੂੰ ਬਣਾਉਣ ‘ਚ ਸ਼ੀਸ਼ੇ ਤੇ ਚੀਨੀ ਦੇ ਟੁੱਟੇ ਹੋਏ ਹਿੱਸਿਆਂ ਦੀ ਵਰਤੋਂ ਏਨੀ ਸੁੰਦਰਤਾ ਨਾਲ ਕੀਤੀ ਗਈ ਹੈ ਕਿ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਤੇਰਾਵਾਸ ਦੇ ਮੁੱਖ ਦਵਾਰ ਦੇ ਦੋਵੇਂ ਪਾਸੇ ਕਰੀਬ ਸੌ-ਸੌ ਫੁੱਟ ਲੰਮੀ ਦੀਵਾਰ ਹੈ ਇੱਕ ਸਾਈਡ ‘ਚ ਹਿੰਦੂ ਧਰਮ ਅਨੁਸਾਰ ਇਨ੍ਹਾਂ ਕਲਾਕ੍ਰਿਤੀਆਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ‘ਚ ਇਹ ਸਮਝਾਉਣ ਦਾ ਯਤਨ ਹੈ ਕਿ ਕਿਸ ਤਰ੍ਹਾਂ ਇੱਕ ਇਨਸਾਨ ਚੁਰਾਸੀ ਲੱਖ ਜੂਨੀਆਂ ‘ਚ ਭਟਕਦਾ ਫਿਰ ਰਿਹਾ ਹੈ ਉਸ ਨੂੰ ਜਦੋਂ ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਰਾਮ-ਨਾਮ ਦੇ ਸਹਾਰੇ ਆਪਣੇ ਨਿੱਜਧਾਮ ਪਹੁੰਚ ਜਾਂਦਾ ਹੈ ਉਸੇ ਤਰ੍ਹਾਂ ਹੀ ਦੂਜੇ ਪਾਸੇ ਦੀਵਾਰ ‘ਤੇ ਮੁਸਲਿਮ ਭਾਈ-ਭੈਣਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ ਇੱਥੇ ਆਉਣ ਵਾਲਾ ਹਰ ਇਨਸਾਨ ਵੀ ਇਨ੍ਹਾਂ ਕਲਾਕ੍ਰਿਤੀਆਂ ਬਾਰੇ ਜਾਣਨ ਨੂੰ ਉਤਸਕ ਰਹਿੰਦਾ ਹੈ

ਦੂਰ ਤੱਕ ਫੈਲੀ ਹੈ ਇੱਥੋਂ ਦੇ ਬਾਗ ਦੀ ਮਿਠਾਸ

ਸੇਵਾਦਾਰ ਗੁਰਜੰਟ ਸਿੰਘ ਇੰਸਾਂ ਦੱਸਦੇ ਹਨ ਕਿ ਮੌਜਪੁਰ ਧਾਮ ਮੌਜ਼ੂਦਾ ਸਮੇਂ ‘ਚ ਕਰੀਬ 25 ਬੀਘਾ ਖੇਤਰ ‘ਚ ਫੈਲਿਆ ਹੋਇਆ ਹੈ ਜਿਸ ‘ਚ ਤੇਰਾਵਾਸ ਤੋਂ ਇਲਾਵਾ ਇੱਕ ਵੱਡਾ ਸਤਿਸੰਗ ਪੰਡਾਲ ਬਣਾਇਆ ਗਿਆ ਹੈ, ਜਿਸ ‘ਚ ਸ਼ੈੱਡ ਵੀ ਲਾਇਆ ਗਿਆ ਹੈ ਇੱਥੇ ਸਤਿਸੰਗ ਤੋਂ ਇਲਾਵਾ ਨਾਮ-ਚਰਚਾ ਵੀ ਹੁੰਦੀ ਹੈ ਪੰਡਾਲ ਦੇ ਨਾਲ ਹੀ ਵੱਡਾ ਲੰਗਰ ਘਰ ਹੈ ਦਰਬਾਰ ਦੇ ਸੇਵਾਕਾਰਜਾਂ ਨੂੰ ਚਲਾਉਣ ਲਈ ਇੱਥੇ ਕਰੀਬ 18 ਬੀਘਾ ਜ਼ਮੀਨ ‘ਤੇ ਕਿੰਨੂੰ ਦਾ ਬਾਗ ਲਾਇਆ ਗਿਆ ਹੈ, ਜਿਸ ਦੀ ਆਮਦਨੀ ਨਾਲ ਇੱਥੇ ਰਖ-ਰਖਾਅ ਦੀ ਵਿਵਸਥਾ ਕੀਤੀ ਜਾਂਦੀ ਹੈ ਸੇਵਾਦਾਰ ਨੇ ਬਾਗ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇੱਥੋਂ ਦੇ ਕਿੰਨੂੰ ਬਹੁਤ ਮਿੱਠੇ ਅਤੇ ਰਸਭਰੇ ਹਨ, ਇਹੀ ਕਾਰਨ

 ਹੈ ਕਿ ਖੇਤਰ ਹੀ ਨਹੀਂ, ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ‘ਚ ਵੀ ਇਸ ਦੀ ਬਹੁਤ ਮੰਗ ਰਹਿੰਦੀ ਹੈ ਉਨ੍ਹਾਂ ਨੇ ਦੱਸਿਆ ਕਿ ਬਾਗ ਤੋਂ ਇਲਾਵਾ ਖਾਲੀ ਜ਼ਮੀਨ ‘ਤੇ ਸਾਧ-ਸੰਗਤ ਦੇ ਸਹਿਯੋਗ ਨਾਲ ਮੌਸਮ ਅਨੁਸਾਰ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਇਸ ਸਮੇਂ ਇੱਥੇ ਮਿਰਚ, ਗੋਭੀ ਤੋਂ ਇਲਾਵਾ ਕਈ ਹੋਰ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਹਨ ਇਨ੍ਹਾਂ ਸਬਜ਼ੀਆਂ ਨੂੰ ਲੈ ਕੇ ਵੀ ਸਾਧ-ਸੰਗਤ ‘ਚ ਖਾਸੀ ਡਿਮਾਂਡ ਰਹਿੰਦੀ ਹੈ ਲੋਕ ਬੜੇ ਚਾਅ ਨਾਲ ਇਨ੍ਹਾਂ ਸਬਜ਼ੀਆਂ ਨੂੰ ਖਰੀਦਦੇ ਤੇ ਖਾਂਦੇ ਹਨ

ਸੌਰ ਪੈਨਲ ਸਿਸਟਮ ‘ਤੇ ਚੱਲਦਾ ਹੈ ਫੁਆਰਾ, ਲਹਿਲਹਾ ਰਹੇ ਬਾਗ

ਸੇਵਾਦਾਰ ਨਾਗੌਰ ਸਿੰਘ ਇੰਸਾਂ ਦੱਸਦੇ ਹਨ ਕਿ ਦਰਬਾਰ ‘ਚ ਖੇਤੀ ਦੇ ਕੰਮਾਂ ਦੌਰਾਨ ਅਤਿਆਧੁਨਿਕ ਤਕਨੀਕ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਨੇ ਦੱਸਿਆ ਕਿ ਬਾਗ ‘ਚ ਪੌਦਿਆਂ ਨੂੰ ਸਿੰਚਿਤ ਕਰਨ ਲਈ ਦਰਬਾਰ ‘ਚ ਸੌਰ ਪੈਨਲ ਨਾਲ ਚੱਲਦਾ ਫੁਆਰਾ ਸਿਸਟਮ ਲਾਇਆ ਗਿਆ ਹੈ ਦਿਨ ‘ਚ ਧੁੱਪ ਨਾਲ ਚੱਲਣ ਵਾਲੇ ਇਸ ਪੈਨਲ ਨਾਲ ਬਾਗ ਨੂੰ ਪਾਣੀ ਸਪਲਾਈ ਪਹੁੰਚਾਈ ਜਾਂਦੀ ਹੈ

ਇਸ ਨਾਲ ਦੋਹਰਾ ਫਾਇਦਾ ਹੁੰਦਾ ਹੈ, ਜਿੱਥੇ ਬਿਜਲੀ ਦੀ ਬੱਚਤ ਹੁੰਦੀ ਹੈ, ਉੱਥੇ ਰਾਤ ਨੂੰ ਮਿਹਨਤ ਕਰਨ ਦੀ ਬਜਾਇ ਦਿਨ ‘ਚ ਹੀ ਸਿੰਚਾ

ਈ ਦੀ ਪੂਰੀ ਵਿਵਸਥਾ ਹੋ ਜਾਂਦੀ ਹੈ

ਇੱਥੋਂ ਦਾ ਗਵਾਰ ਵੀ ਇਲਾਕੇ ‘ਚ ਬਣਿਆ ਚਰਚਾ ਦਾ ਵਿਸ਼ਾ

ਇਨ੍ਹਾਂ ਦਿਨਾਂ ‘ਚ ਬੁੱਧਰਵਾਲੀ ਦਰਬਾਰ ‘ਚ ਤਿਆਰ ਗਵਾਰ ਦਾ ਬੀਜ ਖੇਤਰ ‘ਚ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੇਵਾਦਾਰਾਂ ਦਾ ਦਾਅਵਾ ਹੈ ਕਿ ਜੇਕਰ ਮੌਸਮ ਅਨੁਕੂਲ ਰਹੇ ਤਾਂ ਇਸ ਬੀਜ ਤੋਂ ਪ੍ਰਤੀ ਬੀਘਾ 9 ਕੁਇੰਟਲ ਤੱਕ ਦਾ ਉਤਪਾਦਨ ਲਿਆ ਜਾ ਸਕਦਾ ਹੈ ਇਸ ਬਾਰੇ ਸੇਵਾਦਾਰ ਗੁਰਜੰਟ ਸਿੰਘ ਇੰਸਾਂ ਦੱਸਦੇ ਹਨ ਕਿ ਕਰੀਬ 5 ਸਾਲ ਪਹਿਲਾਂ ਇੱਕ ਸੇਵਾਦਾਰ ਭਾਈ ਇੱਥੇ ਗਵਾਰ ਦਾ ਬੀਜ ਲੈ ਕੇ ਆਇਆ ਸੀ ਇੱਥੋਂ ਦੇ ਸੇਵਾਦਾਰਾਂ ਨੇ ਉਸ ਬੀਜ ਨੂੰ ਸੋਧ ਕਰਕੇ ਬੀਜਿਆ ਅਤੇ ਉਸ ਦੀ ਭਰਪੂਰ ਦੇਖਭਾਲ ਕੀਤੀ ਤਾਂ ਉਸ ਦਾ ਰਿਕਾਰਡ ਤੋੜ ਉਤਪਾਦਨ ਹੋਇਆ ਜਿਵੇਂ-ਜਿਵੇਂ ਇਹ ਗੱਲ ਸਾਧ-ਸੰਗਤ ‘ਚ ਪਹੁੰਚੀ ਤਾਂ ਇਸ ਗਵਾਰ ਦੇ ਬੀਜ ਨੂੰ ਲੈਣ ਲਈ ਲੋਕ ਇੱਥੇ ਦਰਬਾਰ ‘ਚ ਪਹੁੰਚਣ ਲੱਗੇ ਬੀਤੇ ਸਾਲ ਇੱਕ ਕਿਸਾਨ ਨੇ ਇਹੀ ਗਵਾਰ ਬੀਜੀ ਤਾਂ ਉਸ ਦੇ ਪ੍ਰਤੀ ਬੀਘਾ 9 ਕੁਇੰਟਲ ਤੱਕ ਦਾ ਉਤਪਾਦਨ ਹੋਇਆ ਮੌਜ਼ੂਦਾ ਸਮੇਂ ‘ਚ ਵੀ ਕਈ ਉੱਨਤੀਸ਼ੀਲ ਕਿਸਾਨਾਂ ਨੇ ਇਹ ਬੀਜ ਬੀਜਿਆ ਹੈ, ਜਿਨ੍ਹਾਂ ਦੇ ਅੰਦਾਜੇ ਤੋਂ ਜ਼ਿਆਦਾ ਉਤਪਾਦਨ ਹੋਇਆ ਹੈ ਹਾਲਾਂਕਿ ਸੇਵਾਦਾਰ ਨੇ ਇਸ ਬੀਜ ਦੀ ਪ੍ਰਮਾਣਿਕਤਾ ਨੂੰ ਲੈ ਕੇ ਸ਼ੰਕਾ ਜਤਾਈ ਪਰ ਖੇਤਰ ‘ਚ ਇਹ ਗਵਾਰ ਦਾ ਬੀਜ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ

ਅਦਭੁੱਤ: ਇੱਥੋਂ ਦੇ ਲੰਗਰ ਘਰ ‘ਚ ਇਕੱਠੀਆਂ ਚੱਲਦੀਆਂ ਹਨ 22 ਤਵੀਆਂ

ਲੰਗਰ ਘਰ ਦਾ ਬਾਹਰੀ ਦ੍ਰਿਸ਼

ਬੁੱਧਰਵਾਲੀ ਮੌਜ਼ਪੁਰ ਧਾਮ ‘ਚ ਸਾਧ-ਸੰਗਤ ਦੀ ਸੁਵਿਧਾ ਲਈ ਕਈ ਤਰ੍ਹਾਂ ਦੀ ਵਿਵਸਥਾ ਏਨੇ ਪੁਖਤਾ ਤਰੀਕੇ ਨਾਲ ਕੀਤੀ ਗਈ ਹੈ ਕਿ ਇੱਥੇ ਇਕੱਠੇ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾ ਸਕਦਾ ਹੈ ਸਾਈਂ ਮਸਤਾਨਾ ਜੀ ਮਹਾਰਾਜ ਦੇ ਸਮੇਂ ‘ਚ ਆਸ-ਪਾਸ ਦੇ ਪਿੰਡਾਂ ਤੋਂ ਸੰਗਤ ਪਹੁੰਚਦੀ ਸੀ ਹਾਲਾਂਕਿ ਉਸ ਸਮੇਂ ਸਿਰਫ਼ ਰੇਲਗੱਡੀਆਂ ਦੀ ਹੀ ਸੁਵਿਧਾ ਸੀ, ਇਸ ਲਈ ਦੂਰ-ਦੁਰਾਡੇ ਤੋਂ ਘੱਟ ਹੀ ਸੰਗਤ ਆ ਪਾਉਂਦੀ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਇੱਥੇ ਸਤਿਸੰਗਾਂ ਲਾਉਣੀਆਂ ਸ਼ੁਰੂ ਕੀਤੀਆਂ ਤਾਂ ਸੰਗਤ ਦਾ ਇਕੱਠ ਵਧਣ ਲੱਗਿਆ ਸੰਗਤ ਦੀ ਗਿਣਤੀ ਹੁਣ ਹਜ਼ਾਰਾਂ ‘ਚ ਹੋਣ ਲੱਗੀ 1985 ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਬੁੱਧਰਵਾਲੀ ਆਸ਼ਰਮ ‘ਚ ਹੀ ਮਹੀਨੇ ਦੇ ਹਰ ਤੀਜੇ ਐਤਵਾਰ ਨੂੰ ਸਤਿਸੰਗ ਕਰਨ ਲਈ ਪਧਾਰਦੇ,

ਜਿਸ ਦਾ ਵੱਡਾ ਫਾਇਦਾ ਇੱਥੋਂ ਦੀ (ਸਥਾਨਕ) ਸੰਗਤ ਨੂੰ ਹੋਣ ਲੱਗਿਆ ਯਾਨੀ ਹਰ ਮਹੀਨੇ ਇੱਕ ਵੱਡਾ ਸਤਿਸੰਗ ਹੋਣ ਲੱਗਿਆ ਜਿਸ ਨਾਲ ਸੰਗਤ ਲਈ ਲੰਗਰ ਆਦਿ ਦੀ ਵਿਵਸਥਾ ਬਣਾਉਣਾ ਸੇਵਾਦਾਰਾਂ ਲਈ ਇੱਕ ਚੁਣੌਤੀ ਬਣਨ ਲੱਗੀ ਸੰਨ 1990-91 ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਵੀ ਹਰ ਮਹੀਨੇ ਸਤਿਸੰਗ ਲਾਉਂਦੇ, ਉਸ ਸਮੇਂ ਤੱਕ ਸੰਗਤ ਲੱਖਾਂ ਤੱਕ ਪਹੁੰਚ ਗਈ ਸੰਗਤ ਦੇ ਪ੍ਰੇਮ ਦੇ ਅੱਗੇ ਸਾਰੇ ਇੰਤਜ਼ਾਮਾਤ ਬੌਣੇ ਸਾਬਤ ਹੋਣ ਲੱਗੇ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਲੰਗਰ ਘਰ ਦਾ ਵਿਸਥਾਰ ਕਰਦੇ ਹੋਏ ਉਸ ਦੀ ਕਾਰਜਸਮਰੱਥਾ ‘ਚ ਸੁਧਾਰ ਕੀਤਾ ਕਰੀਬ 60 ਫੁੱਟ ਚੌੜੇ ਤੇ 90 ਫੁੱਟ ਲੰਬਾਈ ਦੇ ਦੋ ਵੱਡੇ-ਵੱਡੇ ਹਾਲ ਬਣਾਏ ਗਏ, ਜਿਨ੍ਹਾਂ ‘ਚ ਵੱਖ-ਵੱਖ ਲੰਗਰ ਤੇ ਦਾਲਾ ਤਿਆਰ ਕੀਤਾ ਜਾਣ ਲੱਗਿਆ

ਪੂਜ਼ਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਮੌਜਪੁਰ ਧਾਮ ਬੁੱਧਰਵਾਲੀ ਦੇ ਠੀਕ ਸਾਹਮਣੇ ਬਣੇ ਰੇਲਤੇ ਸਟੇਸ਼ਨ ਦਾ ਦ੍ਰਿਸ਼

ਸੇਵਾਦਾਰ ਹੈਪੀ ਸਿੰਘ ਇੰਸਾਂ ਦੱਸਦੇ ਹਨ ਕਿ ਲੰਗਰ ਹਾਲ ‘ਚ ਰੋਟੀ ਬਣਾਉਣ ਵਾਲੀਆਂ 22 ਤਵੀਆਂ ਇਕੱਠੀਆਂ ਚੱਲ ਸਕਦੀਆਂ ਹਨ ਹਰ ਤਵੀ ਦਾ ਅਕਾਰ 4 ਫੁੱਟ ਚੌੜਾ ਤੇ 6 ਫੁੱਟ ਲੰਬਾ ਹੈ ਯਾਨੀ ਇੱਕ ਤਵੀ ‘ਤੇ 6 ਤੋਂ 8 ਭੈਣਾਂ ਇੱਕ ਸਮੇਂ ‘ਚ 25 ਤੋਂ 30 ਲੰਗਰ ਤਿਆਰ ਕਰ ਸਕਦੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਵਿਵਸਥਾ ਤੋਂ ਬਾਅਦ ਸੰਗਤ ਲਈ ਲੰਗਰ ਤਿਆਰ ਕਰਨ ‘ਚ ਬਹੁਤ ਸੁਵਿਧਾ ਰਹਿਣ ਲੱਗੀ ਹੈ ਮਹੀਨੇ ਦੀ ਸਤਿਸੰਗ ਤੋਂ ਇਲਾਵਾ ਭੰਡਾਰੇ ਵਰਗੇ ਵਿਸ਼ੇਸ਼ ਦਿਵਸਾਂ ‘ਤੇ ਇੱਥੇ ਸਤਿਸੰਗ ‘ਚ ਸੰਗਤ ਦਾ ਬਹੁਤ ਇਕੱਠ ਹੋ ਰਿਹਾ ਹੈ ਪਰ ਸੰਗਤ ਨੂੰ ਕੁਝ ਹੀ ਸਮੇਂ ‘ਚ ਲੰਗਰ ਛਕਾਉਣ ‘ਚ ਇੱਥੋਂ ਦਾ ਲੰਗਰ ਘਰ ਪੂਰੀ ਸਮਰੱਥਾ ਰੱਖਦਾ ਹੈ

ਕਵਰ ਸਟੋਰੀ :- ਹਰਭਜਨ ਸਿੰਘ ਇੰਸਾਂ, ਮਨੋਜ ਕੁਮਾਰ ਇੰਸਾਂ ਤੇ ਲਖਜੀਤ ਇੰਸਾਂ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!