god-removes-all-tensions-and-worries

ਫਿਕਰ ਚਿੰਤਾ ਮਿਟਾ ਦਿੱਤੇ… ਸੰਪਾਦਕੀ

ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੀ ਗਣਨਾ ਨਹੀਂ ਹੋ ਸਕਦੀ ਜਦੋਂ ਤੱਕ ਜੀਵ-ਆਤਮਾ ਇਸ ਸੰਸਾਰ (ਮਾਤਲੋਕ) ਵਿੱਚ ਰਹੇ ਅਤੇ ਜਦੋਂ ਉਹ ਇੱਥੋਂ ਵਿਦਾ ਲਵੇ, ਨਾ ਉਹ ਇੱਥੇ ਦੁੱਖ ਪ੍ਰੇਸ਼ਾਨੀਆਂ ‘ਚ ਤੜਫੇ ਅਤੇ ਮੌਤ ਦੇ ਸਮੇਂ ਤੇ ਮੌਤ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਡਰ ਉਸ ਨੂੰ ਨਾ ਸਤਾਵੇ, ਸਗੋਂ ਪਰਮ ਪਿਤਾ ਪਰਮਾਤਮਾ ਵਿੱਚ ਸਮਾ ਕੇ ਉਹ ਸਦੈਵੀ ਪਰਮਾਨੰਦ ਨੂੰ ਹਾਸਲ ਕਰੇ ਪਰਮ ਪਿਤਾ ਪਰਮਾਤਮਾ ਦੇ ਸੱਚੇ ਰੂਹਾਨੀ ਸੰਤ, ਸੱਚੇ ਪੀਰ-ਫਕੀਰ ਧੁਰ ਦਰਗਾਹ ਤੋਂ ਜੀਵ-ਆਤਮਾ ਦੇ ਮੌਕਸ਼-ਮੁਕਤੀ ਲਈ ਹੀ ਸੰਸਾਰ ਵਿੱਚ ਆਉਂਦੇ ਹਨ ਬਾਹਰੀ ਕਿਰਿਆਵਾਂ ਅਤੇ ਦੇਖਣ ‘ਚ ਬੇਸ਼ੱਕ ਉਹ ਸਾਡੀ ਤਰ੍ਹਾਂ ਇਨਸਾਨ ਨਜ਼ਰ ਆਉਂਦੇ ਹਨ ਅਤੇ ਸਾਡੇ ਵਿਚਕਾਰ ਰਹਿੰਦੇ ਹਨ

ਪਰ ਉਹ ਆਪਣਾ ਅਸਲ ਉਦੇਸ਼ ਪਰਮ ਪਿਤਾ ਪਰਮੇਸ਼ਵਰ ਵੱਲੋਂ ਸੌਂਪੇ ਆਪਣੇ ਕਾਰਜ, ਆਪਣੇ ਅਸਲ ਉਦੇਸ਼ ਨੂੰ ਦਿਲੋ-ਜਾਨ ਨਾਲ ਨਿਭਾਉਂਦੇ ਹਨ ਅਤੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਅਸਲ ਜ਼ਿੰਦਗੀ ਉਹਨਾਂ ਦੀ ਹੀ ਹੈ ਜਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਹਸਪਤਾਲ ਵਿੱਚ ਜਿੱਥੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਦਾਖਲ (ਭਰਤੀ) ਹੁੰਦੇ ਹਨ ਅਤੇ ਡਾਕਟਰ ਸਾਹਿਬਾਨ ਵੀ ਉੱਥੇ ਹੀ ਉਸੇ ਹਸਪਤਾਲ ਵਿੱਚ ਰਹਿੰਦੇ ਹਨ ਮਰੀਜ਼ ਆਪਣੇ ਇਲਾਜ ਲਈ ਭਰਤੀ ਹੁੰਦੇ ਹਨ

ਅਤੇ ਡਾਕਟਰ ਉਹਨਾਂ ਦਾ ਇਲਾਜ ਕਰਨ ਲਈ, ਉਹਨਾਂ ਨੂੰ ਤੰਦਰੁਸਤ ਕਰਨ ਲਈ ਉੱਥੇ ਰਹਿੰਦੇ ਹਨ ਇਹੀ ਸਥਿਤੀ ਸੰਸਾਰ ‘ਚ ਵੀ ਸਾਡੇ ਸਾਰਿਆਂ ਦੀ ਹੈ ਜੀਵ ਆਪਣੀ ਚੁਰਾਸੀ ਲੱਖ ਜੂਨੀਆਂ ਕਰਕੇ ਸੰਸਾਰ ਵਿੱਚ ਆਉਂਦਾ ਹੈ ਅਤੇ ਸੰਤ-ਮਹਾਤਮਾ ਜੀਵ ਦੀ ਚੁਰਾਸੀ ਨੂੰ ਖ਼ਤਮ ਕਰਨ ਲਈ ਮਨੁੱਖ ਰੂਪ ‘ਚ ਸੰਸਾਰ ‘ਤੇ ਆਉਂਦੇ ਹਨ ਉਹ ਸਾਡੇ ਵਾਂਗ ਹੀ ਸੰਸਾਰ ‘ਚ ਵਿਚਰਦੇ ਹਨ ਪਰ ਉਹਨਾਂ ਦੇ (ਸੰਤਾਂ ਦੀ) ਰੋਜ਼ਮਰ੍ਹਾ, ਕਿਰਿਆ-ਕਲਾਪਾਂ ਤੇ ਆਮ ਜੀਵ ਦੇ ਕਿਰਿਆ-ਕਲਾਪਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੁੰਦਾ ਹੈ

ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰਿਸ਼ਟੀ ਦੇ ਉੱਧਾਰ ਲਈ ਅੱਜ ਦੇ ਕਲਿਯੁਗੀ, ਸੁਆਰਥੀ ਯੁੱਗ ‘ਚ ਪਰਉਪਕਾਰਾਂ ਦੀ ਮਿਸਾਲ ਬਣ ਕੇ ਆਏ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਰਹਿਮੋ-ਕਰਮ ਨਾਲ ਨਰਕ-ਦੋਜ਼ਖ਼ ਸਮਾਨ ਕਰੋੜਾਂ ਘਰਾਂ ਨੂੰ ਸਵਰਗ-ਜਨੰਤ ਤੋਂ ਵਧਕੇ ਸੁਖਮਯ ਬਣਾਇਆ ਆਪ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਕਰੋੜਾਂ ਲੋਕ ਖੁਸ਼ੀਆਂ ਤੇ ਸੁੱਖ ਭਰਪੂਰ ਜੀਵਨ ਜੀਅ ਰਹੇ ਹਨ ਆਪ ਜੀ ਨੇ ਲੋਕਾਂ ਦੇ ਸਰੀਰਕ, ਮਾਨਸਿਕ, ਆਤਮਿਕ ਆਦਿ ਹਰ ਤਰ੍ਹਾਂ ਦੇ ਦੁੱਖਾਂ, ਉਹਨਾਂ ਦੇ ਜਨਮਾਂ-ਜਨਮਾਂ ਦੇ ਕਸ਼ਟਾਂ ਦਾ ਹੱਲ ਕਰਕੇ ਉਹਨਾਂ ਨੂੰ ਸੁੱਖੀ ਜੀਵਨ ਜਿਉਣ ਦਾ ਸੌਖਾ ਤੇ ਸਿੱਧਾ ਰਸਤਾ ਦਿਖਾਇਆ ਕੇਵਲ ਰਸਤਾ ਦਿਖਾਇਆ ਹੀ ਨਹੀਂ, ਸਗੋਂ ਉਸ ਸੁਖਦਾਈ, ਈਸ਼ਵਰੀ ਭਗਤੀ ਦੇ ਮਾਰਗ ‘ਤੇ ਸਫਲਤਾਪੂਰਵਕ ਚੱਲਣ ਲਈ ਉਹਨਾਂ ਦਾ ਮਾਰਗ-ਦਰਸ਼ਨ ਵੀ ਖੁਦ ਕੀਤਾ ਸਭ ਤੋਂ ਮਹਾਨ ਪਰਉਪਕਾਰ ਇਹ ਵੀ ਕਿ ਸੱਚੇ ਸਤਿਗੁਰੂ ਮੁਰਸ਼ਿਦੇ-ਕਾਮਲ ਨੇ ਆਪਣੇ ਸਰੂਪ ਨੂੰ ਹਮੇਸ਼ਾ ਸਾਧ-ਸੰਗਤ ਸਾਹਮਣੇ ਰੱਖਿਆ ਹੈ

ਪੂਜਨੀਕ ਪਰਮ ਪਿਤਾ ਜੀ ਖੁਦ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਗਟ ਸਵਰੂਪ ਵਿੱਚ ਅੱਜ ਵੀ ਸਾਧ-ਸੰਗਤ ਨੂੰ ਆਪਣਾ ਰੂਹਾਨੀ ਆਸਰਾ ਪ੍ਰਦਾਨ ਕਰ ਰਹੇ ਹਨ ਵਿਸ਼ਵ-ਭਰ ‘ਚ ਕਰੋੜਾਂ ਸ਼ਰਧਾਲੂ ਸਤਿਗੁਰ ਪਿਆਰੇ ਦੀ ਇਸ ਅਨਮੋਲ ਬਖਸ਼ਿਸ਼ ਨਾਲ ਮਾਲਾਮਾਲ ਹੋ ਰਹੇ ਹਨ ”ਫਿਕਰ ਚਿੰਤਾ ਮਿਟਾ ਦਿੱਤੇ ਕਿ ਸਾਡੇ ਭਰਮ ਮੁਕਾ ਦਿੱਤੇ, ਬੇਅੰਤ ਉਪਕਾਰ ਨੇ ਕੀਤੇ”
ਸੱਚੇ ਰਹਿਬਰ ਸੱਚੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੀ ਗਣਨਾ ਹੋ ਹੀ ਨਹੀਂ ਸਕਦੀ ਧੰਨ-ਧੰਨ ਸੱਚੇ ਰਹਿਬਰ ਪਰਮ ਪਿਤਾ ਜੀ, ਆਪ ਜੀ ਨੂੰ ਕੋਟਿਨ-ਕੋਟਿ ਨਮਨ ਹੈ ਜੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!