ਕੇ੍ਰਡਿਟ ਕਾਰਡ ਦਾ ਸਹੀ ਇਸਤੇਮਾਲ ਅਤੇ ਕਿਵੇਂ ਸੁਧਾਰੀਏ ਸਕੋਰ
ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕਾਂ ਨੂੰ ਫੋਨ ਕਰਕੇ ਲੋਨ ਜਾਂ ਕ੍ਰੇਡਿਟ ਕਾਰਡ ਦੇਣ ਦੀ ਪੇਸ਼ਕਸ਼ ਕਰਨ ਵਾਲੇ ਬੈਂਕ ਕੁਝ ਲੋਕਾਂ ਨੂੰ ਲੋਨ ਜਾਂ ਕੇ੍ਰਡਿਟ ਕਾਰਡ (Credit Cards) ਦੇਣ ਤੋਂ ਇਨਕਾਰ ਕਿਉਂ ਕਰ ਦਿੰਦੇ ਹਨ? ਇਸ ਦਾ ਵੱਡਾ ਕਾਰਨ ਉਨ੍ਹਾਂ ਦੇ ਕ੍ਰੇਡਿਟ ਸਕੋਰ ਦਾ ਘੱਟ ਹੋਣਾ ਹੈ
Also Read :-
- ਖਰੀਦਦਾਰੀ ’ਚ ਮੁੱਲ-ਭਾਅ ਦੀ ਕਲਾ, ਪੈਸੇ ਅਤੇ ਸਮਾਂ ਦੋਵੇਂ ਹੀ ਬਚਣਗੇ
- ਮਹਿੰਗਾਈ ’ਚ ਜ਼ਰੂਰੀ ਹੈ ਬੱਚਤ, ਖਰਚਿਆਂ ’ਤੇ ਲਾਓ ਲਗਾਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
Table of Contents
ਕੇ੍ਰਡਿਟ ਸਕੋਰ ਕੀ ਹੈ?
ਕੇ੍ਰਡਿਟ ਸਕੋਰ ਤਿੰਨ ਅੰਕਾਂ ਵਾਲੀ ਗਿਣਤੀ ਹੈ, ਜੋ ਤੁਹਾਡੀ ਕ੍ਰੇਡਿਟ ਹਿਸਟਰੀ ਨੂੰ ਦਰਸਾਉਂਦੀ ਹੈ ਕੇ੍ਰਡਿਟ ਸਕੋਰ ਤੈਅ ਕਰਨ ਦਾ ਕੰਮ ਕ੍ਰੇਡਿਟ ਇੰਫਾਰਮੇਸ਼ਨ ਬਿਓਰੋ ਇੰਡੀਆ ਲਿਮਟਿਡ (ਸਿਬਲ) ਕਰਦੀ ਹੈ ਇਹ ਸੰਸਥਾ ਲੋਕਾਂ ਅਤੇ ਸੰਸਥਾਵਾਂ ਦੇ ਕਰਜ਼ ਅਤੇ ਕੇ੍ਰਡਿਟ ਕਾਰਡ ਦੇ ਭੁਗਤਾਨ ਨਾਲ ਸਬੰਧਿਤ ਅੰਕੜਿਆਂ ਨੂੰ ਇਕੱਠਾ ਕਰਦੀ ਹੈ
ਇਹ ਅੰਕੜੇ ਇਸ ਨੂੰ ਬੈਂਕ ਅਤੇ ਹੋਰ ਵਿੱਤੀ ਸੰਸਥਾਨ ਮਹੀਨੇ ਦੇ ਆਧਾਰ ’ਤੇ ਉਪਲੱਬਧ ਕਰਵਾਉਂਦੇ ਹਨ ਸਿੱਬਲ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਉਪਲੱਬਧ ਕਰਵਾਉਂਦੇ ਹਨ ਸਿੱਬਲ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਕੇ੍ਰਡਿਟ ਸਕੋਰ ਤੈਅ ਕਰਦੀ ਹੈ ਇਸ ਸਕੋਰ ਨੂੰ ਦੇਖ ਕੇ ਬੈਂਕ ਕੇ੍ਰਡਿਟ ਕਾਰਡ ਜਾਂ ਲੋਨ ਦਾ ਬਿਨੈ ਮਨਜ਼ੂਰ ਜਾਂ ਨਾਮਨਜ਼ੂਰ ਕਰਦੇ ਹਨ, ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਲੋਨ ਦੀ ਮਨਜ਼ੂਰੀ ਸਿਰਫ਼ ਕੇ੍ਰਡਿਟ ਸਕੋਰ ’ਤੇ ਨਿਰਭਰ ਨਹੀਂ ਕਰਦੀ, ਪਰ ਇਹ ਲੋਨ ਦੀ ਮਨਜ਼ੂਰੀ ’ਤੇ ਅਸਰ ਪਾਉਣ ਵਾਲੇ ਮਹੱਤਵਪੂਰਨ ਕਾਰਕਾਂ ’ਚੋਂ ਇੱਕ ਹੈ
ਕ੍ਰੇਡਿਟ ਸਕੋਰ ਦੀ ਰੇਂਜ਼:
ਕੇ੍ਰਡਿਟ ਸਕੋਰ 300 ਤੋਂ ਲੈ ਕੇ 900 ਤੱਕ ਹੁੰਦਾ ਹੈ 300 ਸਭ ਤੋਂ ਘੱਟ ਕ੍ਰੇਡਿਟ ਸਕੋਰ ਹੈ, ਜਦਕਿ 900 ਸਭ ਤੋਂ ਜ਼ਿਆਦਾ ਕ੍ਰੇਡਿਟ ਸਕੋਰ ਹੈ ਜੋ ਲੋਕ ਕਰਜ਼ ਦਾ ਭੁਗਤਾਨ ਕਰਨ ’ਚ ਅਸਫ਼ਲ ਰਹਿੰਦੇ ਹਨ, ਉਨ੍ਹਾਂ ਨੂੰ 300 ਦਾ ਸਕੋਰ ਮਿਲਦਾ ਹੈ ਇਸ ਤੋਂ ਇਲਾਵਾ ਅਜਿਹੇ ਲੋਕ, ਜਿਨ੍ਹਾਂ ਦੀ ਕੋਈ ਕੇ੍ਰਡਿਟ ਹਿਸਟਰੀ ਨਹੀਂ ਹੁੰਦੀ, ਸਿੱਬਲ ਉਨ੍ਹਾਂ ਨੂੰ ਵੀ 300 ਸਕੋਰ ਦਿੰਦੀ ਹੈ
ਜਿਨ੍ਹਾਂ ਦਾ ਸਕੋਰ 400 ਤੋਂ 650 ਦਰਮਿਆਨ ਹੈ, ਉਨ੍ਹਾਂ ਦੇ ਵੀ ਲੋਨ ਅਪਰੂਵਲ ’ਚ ਅੜਚਨ ਆ ਸਕਦੀ ਹੈ, ਕਿਉਂਕਿ ਅਜਿਹਾ ਸਕੋਰ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਪਹਿਲੇ ਭੁਗਤਾਨ ’ਚ ਡਿਫਾੱਲਟ ਕੀਤਾ ਹੋਵੇ ਅਜਿਹਾ ਕ੍ਰੇਡਿਟ ਸਕੋਰ ਹੋਣ ’ਤੇ ਜੇਕਰ ਲੋਨ ਮਿਲਦਾ ਵੀ ਹੈ, ਤਾਂ ਵਿਆਜ ਦਰ ਜ਼ਿਆਦਾ ਹੋ ਸਕਦੀ ਹੈ ਜਿਹੜੇ ਲੋਕਾਂ ਦਾ ਸਕੋਰ 750 ਜਾਂ ਉਸ ਤੋਂ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਲੋਨ ਮਿਲਣ ’ਚ ਆਸਾਨੀ ਹੁੰਦੀ ਹੈ
ਕੀ ਹੈ ਕ੍ਰੇਡਿਟ (Credit Cards) ਸਕੋਰ ਦੀ ਵਰਤੋਂ?
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਇਸ ਸਕੋਰ ਦੇ ਆਧਾਰ ’ਤੇ ਬੈਂਕ ਅਤੇ ਹੋਰ ਲੈਂਡਰਸ ਲੋਕਾਂ ਦੇ ਲੋਨ ਐਪਲੀਕੇਸ਼ਨ ਦਾ ਮੁੱਲਾਂਕਣ ਕਰਦੇ ਹਨ ਦਰਅਸਲ, ਕਿਸੇ ਵਿਅਕਤੀ ਦਾ ਕੇ੍ਰਡਿਟ ਸਕੋਰ ਉਸ ਦੇ ਕਰਜਦਾਤਾ ਲਈ ਪਹਿਲਾਂ ਪ੍ਰਭਾਵ ਦੇ ਰੂਪ ’ਚ ਕੰਮ ਕਰਦਾ ਹੈ ਕਿਸੇ ਵਿਅਕਤੀ ਦਾ ਕੇ੍ਰਡਿਟ ਸਕੋਰ ਜਿੰਨਾ ਜ਼ਿਆਦਾ ਹੁੰਦਾ ਹੈ, ਉਸ ਦੇ ਕਰਜ ਸਵੀਕਾਰ ਹੋਣ ਦੀਆਂ ਸੰਭਾਵਨਾਵਾਂ ਓਨੀਆਂ ਹੀ ਜ਼ਿਆਦਾ ਹੁੰਦੀਆਂ ਹਨ
ਕਿਵੇਂ ਪ੍ਰਭਾਵਿਤ ਹੁੰਦਾ ਹੈ ਕ੍ਰੇਡਿਟ ਸਕੋਰ?
ਕਿਸੇ ਵਿਅਕਤੀ ਦੇ ਕ੍ਰੇਡਿਟ ਸਕੋਰ ਨੂੰ ਕਈ ਗੱਲਾਂ ਪ੍ਰਭਾਵਿਤ ਕਰਦੀਆਂ ਹਨ ਕੇ੍ਰਡਿਟ ਕਾਰਡ ਦੇ ਮੌਜ਼ੂਦਾ ਬੈਲੰਸ ’ਚ ਲਗਾਤਾਰ ਵਾਧੇ ਦਾ ਕ੍ਰੇਡਿਟ ਸਕੋਰ ’ਤੇ ਨੈਗੇਟਿਵ ਅਸਰ ਪੈਂਦਾ ਹੈ ਇਸ ਤੋਂ ਉਲਟ ਜੇਕਰ ਕੋਈ ਵਿਅਕਤੀ ਆਪਣੀ ਈਐੱਮਆਈ ਦੇਣ ’ਚ ਵਾਰ-ਵਾਰ ਅਣਗਹਿਲੀ ਕਰਦਾ ਹੈ ਅਤੇ ਕਰਜ ਦੀ ਅਦਾਇਗੀ ’ਚ ਲਗਾਤਾਰ ਦੇਰੀ ਕਰਦਾ ਹੈ,
ਤਾਂ ਵੀ ਕ੍ਰੇਡਿਟ ਸਕੋਰ ’ਤੇ ਨਕਾਰਾਤਮਕ ਅਸਰ ਪੈਂਦਾ ਹੈ ਇਹ ਨਹੀਂ ਜੇਕਰ ਕਿਸੇ ਨੇ ਘੱਟ ਸਮੇਂ ’ਚ ਹੀ ਕਈ ਕਰਜ ਲੈ ਲਏ ਹਨ, ਤਾਂ ਇਸ ਗੱਲ ਦਾ ਵੀ ਕ੍ਰੇਡਿਟ ਸਕੋਰ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ, ਕਿਉਂਕਿ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਉਸ ਵਿਅਕਤੀ ਦੇ ਉੱਪਰ ਮੌਜ਼ੂਦਾ ਕਰਜ਼ ਦਾ ਭਾਰ ਵਧ ਗਿਆ ਹੈ
ਕਿਵੇਂ ਸੁਧਾਰੀਏ ਕ੍ਰੇਡਿਟ ਸਕੋਰ?
ਈਐੱਮਆਈ ਅਤੇ ਕ੍ਰੇਡਿਟ ਕਾਰਡ ਬਿੱਲ ਸਮੇਂ ’ਤੇ ਭਰੋ:
ਜੇਕਰ ਤੁਸੀਂ ਹੋਮ ਲੋਨ ਜਾਂ ਕਾਰ ਲੋਨ ਲਿਆ ਹੈ, ਤਾਂ ਉਸ ਦੀ ਮਹੀਨੇ ਦੀ ਕਿਸ਼ਤ ਸਮੇਂ ’ਤੇ ਭਰੋ ਕ੍ਰੇਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਵੀ ਅੰਤਿਮ ਮਿਤੀ ਤੋਂ ਪਹਿਲਾਂ ਕਰ ਦਿਓ ਇਸ ਤੋਂ ਇਲਾਵਾ ਆਪਣੇ ਬੈਂਕ ਜਾਂ ਵਿੱਤੀ ਸੰਸਥਾਨ ਨਾਲ ਗੱਲ ਕਰਕੇ ਅੰਤਿਮ ਮਿਤੀ ਤੋਂ ਪਹਿਲਾਂ ਮੋਬਾਇਲ ਅਲਰਟ ਜਾਂ ਫਿਰ ਅਕਾਉੂਂਟ ਰਾਹੀਂ ਆਟੋਮੈਟਿਕ ਪੇਮੈਂਟ ਦੀ ਸੁਵਿਧਾ ਵੀ ਸ਼ੁਰੂ ਕਰਵਾ ਸਕਦੇ ਹੋ ਨਾਲ ਹੀ ਨਵੇਂ ਕ੍ਰੇਡਿਟ ਕਾਰਡ ਜਾਂ ਲੋਨ ਲਈ ਕਾਫ਼ੀ ਸੋਚ-ਸਮਝ ਕੇ ਹੀ ਬਿਨੈ ਕਰੋ
ਕੇ੍ਰਡਿਟ ਕਾਰਡ ਦਾ ਸਹੀ ਇਸਤੇਮਾਲ:
ਆਪਣਾ ਕੇ੍ਰਡਿਟ ਕਾਰਡ ਸਕੋਰ ਵਧੀਆ ਰੱਖਣ ਲਈ ਕ੍ਰੇਡਿਟ ਕਾਰਡ ਬਿੱਲ ਦੀ ਸਿਰਫ਼ ਮਿਨੀਮਮ ਰਕਮ ਹੀ ਨਹੀਂ, ਸਗੋਂ ਪੂਰੀ ਰਕਮ ਦਾ ਭੁਗਤਾਨ ਆਖਰੀ ਮਿਤੀ ਤੋਂ ਪਹਿਲਾਂ ਹੀ ਕਰ ਦਿਓ ਇਸ ਤੋਂ ਇਲਾਵਾ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਕੇ੍ਰਡਿਟ ਕਾਰਡ ਦੀ ਬਜਾਇ ਡੇਬਿਟ ਕਾਰਡ ਦੀ ਵਰਤੋਂ ਕਰੋ
ਕ੍ਰੇਡਿਟ ਰਿਪੋਰਟ ਚੈੱਕ ਕਰਦੇ ਰਹੋ:
ਸਮੇਂ-ਸਮੇਂ ’ਤੇ ਆਪਣੀ ਕੇ੍ਰਡਿਟ ਰਿਪੋਰਟ ਚੈੱਕ ਕਰਦੇ ਰਹੋ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਹੋਣ ’ਤੇ ਉਸ ਨੂੰ ਤੁਰੰਤ ਸਹੀ ਕਰਵਾਓ ਜ਼ਿਕਰਯੋਗ ਹੈ ਕਿ ਬੈਂਕ ਤੁਹਾਡੇ ਲੋਨ ਅਕਾਊਂਟ ਜਾਂ ਕ੍ਰੇਡਿਟ ਕਾਰਡ ਨਾਲ ਜੁੜੀਆਂ ਜਾਣਕਾਰੀਆਂ ਸਿੱਬਲ ਨੂੰ ਭੇਜਦੇ ਹਨ ਅਤੇ ਕਦੇ-ਕਦੇ ਰਿਪੋਰਟਿੰਗ ਦੀ ਪ੍ਰਕਿਰਿਆ ’ਚ ਗਲਤੀਆਂ ਵੀ ਹੁੰਦੀਆਂ ਹਨ ਬੈਂਕਾਂ ਦੀਆਂ ਇਨ੍ਹਾਂ ਗਲਤੀਆਂ ਕਾਰਨ ਵੀ ਕੇ੍ਰਡਿਟ ਸਕੋਰ ਘਟ ਜਾਂਦਾ ਹੈ ਕ੍ਰੇਡਿਟ ਸਕੋਰ ’ਚ ਕਦੇ- ਕਦੇ ਅਜਿਹਾ ਦੇਖਣ ’ਚ ਆਉਂਦਾ ਹੈ ਕਿ ਜੋ ਲੋਨ ਚੁੱਕਾ ਦਿੱਤਾ ਗਿਆ ਹੈ,
ਉਹ ਵੀ ਬਕਾਇਆ ਪ੍ਰਦਰਸ਼ਿਤ ਹੁੰਦਾ ਹੈ ਜਾਂ ਫਿਰ ਅਣਲੋਂੜੀਦਾ ਅਕਾਊਂਟ ਬੈਲੰਸ ਦਿਖਾਉਂਦਾ ਹੈ ਅਜਿਹੇ ਮਾਮਲਿਆਂ ’ਚ ਤੁਸੀਂ ਸਿੱਬਲ ਦੀ ਵੈ ੱਬਸਾਈਟ ’ਤੇ ਡਿਸਪਿਊਟ ਰਿਕਵੈਸਟ ਫਾੱਰਮ ਭਰ ਕੇ ਆਪਣਾ ਪੱਖ ਰੱਖ ਸਕਦੇ ਹੋ ਸਿੱਬਲ ਦਾ ਡਿਸਪਿਊਟ ਰਿਜਾੱਲਊਸ਼ਨ ਸੈਲ ਇਸ ’ਤੇ ਵਿਚਾਰ ਕਰੇਗਾ ਅਤੇ ਕਿਸੇ ਵਿਸ਼ੇਸ਼ ਲੋਨ ਅਕਾਊਂਟ ਦੇ ਮਾਮਲੇ ਨਾਲ ਸਬੰਧਿਤ ਕਰਜਦਾਤਾ ਨਾਲ ਸੰਪਰਕ ਕਰੇਗਾ ਕੇ੍ਰਡਿਟ ਸਕੋਰ ’ਚ ਹੋਈ ਗਲਤੀ ਨੂੰ ਠੀਕ ਕਰਨ ’ਚ ਲਗਭਗ 30 ਦਿਨ ਲਗਦੇ ਹਨ
ਘੱਟ ਕਰਜ ਲਓ:
ਕੇ੍ਰਡਿਟ ਸਕੋਰ ਵਧੀਆ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਘੱਟ ਲੋਨ ਲੈਣਾ ਸਿਰਫ਼ ਜ਼ਰੂਰਤ ਪੈਣ ’ਤੇ ਹੀ ਲੋਨ ਲਓ ਨਾਲ ਹੀ ਪਰਸਨਲ ਲੋਨ ਆਦਿ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ
ਕਾਰਡ ਲਿਮਟ ਨੂੰ ਵਾਰ-ਵਾਰ ਨਾ ਵਧਾਓ:
ਖਰਚਿਆਂ ’ਚ ਵਾਧਾ ਹੋਣ ’ਤੇ ਕਈ ਲੋਕ ਆਪਣੇ ਕ੍ਰੇਡਿਟ ਕਾਰਡ ਦੀ ਲਿਮਟ ਵਧਾ ਲੈਂਦੇ ਹਨ ਅਜਿਹਾ ਕਰਨ ਤੋਂ ਬਚੋ ਇਸ ਦੀ ਬਜਾਇ ਆਪਣੇ ਖਰਚੇ ’ਤੇ ਕੰਟਰੋਲ ਰੱਖੋ, ਕਿਉਂਕਿ ਅਖੀਰ ’ਚ ਬਿੱਲ ਤੁਸੀਂ ਹੀ ਭਰਨਾ ਹੈ, ਜਿਸ ਦਾ ਅਸਰ ਤੁਹਾਡੇ ਕ੍ਰੇਡਿਟ ਸਕੋਰ ’ਤੇ ਪਏਗਾ
ਸੈਟਲਮੈਂਟ ਦੀ ਬਜਾਇ ਸਮੇਂ ’ਤੇ ਲੋਨ ਖ਼ਤਮ ਕਰੋ:
ਤੁਹਾਡੀ ਕ੍ਰੇਡਿਟ ਹਿਸਟਰੀ ’ਚ ਇਸ ਗੱਲ ਦਾ ਵੀ ਜ਼ਿਕਰ ਹੁੰਦਾ ਹੈ ਕਿ ਤੁਸੀਂ ਪੁਰਾਣੇ ਲੋਨ ਚੁਕਾਏ ਹਨ ਜਾਂ ਉਨ੍ਹਾਂ ਦਾ ਸੈਟਲਮੈਂਟ ਕੀਤਾ ਹੈ ਸੈਟਲਮੈਂਟ ਕਰਨ ’ਤੇ ਕਰਜ਼ਦਾਤਾ ਦਾ ਜ਼ੋਖਮ ਵਧਾ ਜਾਂਦਾ ਹੈ ਇਸੇ ਤਰ੍ਹਾਂ ਸਮੇਂ ’ਤੇ ਲੋਨ ਚੁਕਾਉਣ ਨਾਲ ਬੈਂਕ ਨੂੰ ਫਾਇਦਾ ਹੁੰਦਾ ਹੈ ਅਤੇ ਲੋਨ ਵਾਲੇ ਨੂੰ ਵੀ ਭਵਿੱਖ ’ਚ ਦੂਸਰਾ ਲੋਨ ਲੈਣ ’ਚ ਆਸਾਨੀ ਹੁੰਦੀ ਹੈ
ਜੇਕਰ ਕੇ੍ਰਡਿਟ ਹਿਸਟਰੀ ਨਾ ਹੋਵੇ ਤਾਂ:
ਇਹ ਸਵਾਲ ਉਨ੍ਹਾਂ ਲੋਕਾਂ ਲਈ ਅਹਿਮ ਹੈ, ਜਿਨ੍ਹਾਂ ਨੇ ਪਹਿਲਾਂ ਕਦੇ ਲੋਨ ਨਹੀਂ ਲਿਆ ਹੈ ਅਜਿਹੇ ਲੋਕ ਅਕਸਰ ਸੋਚਦੇ ਹਨ ਕਿ ਉਨ੍ਹਾਂ ਨੂੰ ਲੋਨ ਆਸਾਨੀ ਨਾਲ ਮਿਲ ਜਾਏਗਾ, ਪਰ ਅਜਿਹਾ ਬਿਲਕੁਲ ਨਹੀਂ ਹੈ ਕੇ੍ਰਡਿਟ ਹਿਸਟਰੀ ਨਾ ਹੋਣ ਦਾ ਅਰਥ ਹੈ ਕਿ ਬੈਂਕ ਇਹ ਸਮਝ ਹੀ ਨਹੀਂ ਪਾਉਂਦਾ ਹੈ ਕਿ ਲੋਨ ਐਪਲੀਕੈਂਟ ਨੂੰ ਘੱਟ ਜ਼ੋਖਮ ਦੀ ਸ਼੍ਰੇਣੀ ’ਚ ਰੱਖਿਆ ਜਾਏ ਜਾਂ ਜ਼ਿਆਦਾ ਜ਼ੋਖਮ ਦੀ ਸ਼ੇ੍ਰਣੀ ’ਚ ਅਜਿਹੇ ਲੋਕਾਂ ਨੂੰ ਕਰਜ਼ ਦੇਣ ਲਈ ਉਨ੍ਹਾਂ ਦੀ ਕਮਾਈ ਅਤੇ ਰੀਪੇਮੈਂਟ ਸਮਰੱਥਾ ਦੇਖੀ ਜਾਂਦੀ ਹੈ ਵਧੀਆ ਕ੍ਰੇਡਿਟ ਸਕੋਰ ਆਸਾਨੀ ਨਾਲ ਲੋਨ ਦਿਵਾ ਸਕਦਾ ਹੈ, ਪਰ ਉਸ ਦੇ ਲਈ ਕ੍ਰੇਡਿਟ ਸਕੋਰ ਦਾ ਹੋਣਾ ਵੀ ਜ਼ਰੂਰੀ ਹੈ
ਲੋਨ ਅਪਲਾਈ ਕਰਨ ਤੋਂ ਪਹਿਲਾਂ:
ਲੋਨ ਅਪਲਾਈ ਕਰਨ ਤੋਂ ਪਹਿਲਾਂ ਕ੍ਰੇਡਿਟ ਰਿਪੋਰਟ ਜ਼ਰੂਰ ਪੜ੍ਹੋ ਕਿਸੇ ਤਰ੍ਹਾਂ ਦੀ ਕਮੀ ਹੋਣ ’ਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਜੇਕਰ ਕਿਸੇ ਬੈਂਕ ਦੇ ਕ੍ਰੇਡਿਟ ਕਾਰਡ ਦਾ ਪੇਮੈਂਟ ਡਿਫਾਲਟ ਹੋਇਆ ਹੈ ਤਾਂ ਉਸ ਨਾਲ ਸ ੰਪਰਕ ਕਰਕੇ ਸੈਟਲਮੈਂਟ ਦੀ ਕੋਸ਼ਿਸ਼ ਕਰੋ ਜਾਂ ਪੇਮੈਂਟ ਕਲੀਅਰ ਕਰਕੇ ਆਪਣੇ ਕ੍ਰੇਡਿਟ ਸਕੋਰ ਨੂੰ ਬਿਹਤਰ ਬਣਾਓ
ਕ੍ਰੇਡਿਟ ਕਾਰਡ (Credit Cards) ਦੇ ਲਾਭ:
- ਕੇ੍ਰਡਿਟ ਕਾਰਡ ਨਾਲ ਤੁਸੀਂ ਆਪਣੇ ਅਕਾਊਂਟ ’ਚ ਜਮ੍ਹਾ ਰਕਮ ਤੋਂ ਜ਼ਿਆਦਾ ਦੀ ਸ਼ਾੱਪਿੰਗ ਕਰ ਸਕਦੇ ਹੋ
- ਐਮਰਜੰਸੀ ’ਚ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰਕੇ ਤੁਸੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ
- ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਹਾਡੇ ਖਾਤੇ ’ਚ ਕਿੰਨੀ ਜਮ੍ਹਾ ਰਕਮ ਹੈ ਅਕਾਊਂਟ ’ਚ ਘੱਟ ਰਕਮ ਹੋਣ ’ਤੇ ਵੀ ਕ੍ਰੇਡਿਟ ਕਾਰਡ ਨਾਲ ਸ਼ਾੱਪਿੰਗ ਕਰ ਸਕਦੇ ਹੋ
- ਕੇ੍ਰਡਿਟ ਕਾਰਡ ਨਾਲ ਸ਼ਾੱਪਿੰਗ ਕਰਨ ’ਤੇ ਤੁਹਾਨੂੰ ਕੈਸ਼ਬੈੱਕ ਅਤੇ ਰਿਵਾਰਡ ਪੁਆਇੰਟ ਮਿਲਦੇ ਹਨ, ਜਿਸ ਨਾਲ ਸ਼ਾੱਪਿੰਗ ਦੌਰਾਨ ਭੁਗਤਾਨ ਕਰਨ ’ਚ ਲਾਭ ਮਿਲਦਾ ਹੈ
- ਇਨ੍ਹਾਂ ਰਿਵਾਰਡ ਪੁਆਇੰਟਾਂ ਦਾ ਲਾਭ ਤੁਸੀਂ ਅਗਲੀ ਸ਼ਾੱਪਿੰਗ ’ਚ ਲੈ ਸਕਦੇ ਹੋ
- ਕੇ੍ਰਡਿਟ ਕਾਰਡ ਨਾਲ ਕੇ੍ਰਡਿਟ ਸਕੋਰ ਦਾ ਪਤਾ ਚਲਦਾ ਹੈ ਜੇਕਰ ਤੁਸੀਂ ਸਮੇਂ ’ਤੇ ਕ੍ਰੇਡਿਟ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਡਾ ਕ੍ਰੇਡਿਟ ਸਕੋਰ ਵਧੀਆ ਹੈ ਅਤੇ ਕੇ੍ਰਡਿਟ ਸਕੋਰ ਵਧੀਆ ਹੋਣ ਨਾਲ ਲੋਨ ਮਿਲਣ ’ਚ ਆਸਾਨੀ ਹੁੰਦੀ ਹੈ
- ਡੇਬਿਟ ਕਾਰਡ ਦੀ ਤੁਲਨਾ ’ਚ ਕੇ੍ਰਡਿਟ ਕਾਰਡ ’ਚ ਧੋਖਾਧੜੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ