Drawing room

ਮੈਂ ਗਰਮੀ ਦੀਆਂ ਛੁੱਟੀਆਂ ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਈ ਸੀ ਉਨ੍ਹਾਂ ਦੇ ਮਕਾਨ ’ਚ ਲਗਭਗ ਦਸ ਕਮਰੇ ਸਨ ਪਰ ਇੱਕ ਵੀ ਕਮਰਾ ਅਜਿਹਾ ਨਹੀਂ ਸੀ ਜਿੱਥੇ 5-7 ਵਿਅਕਤੀ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਣ ਘਰ ਦੇ ਕਮਰਿਆਂ ’ਚ ਇੱਧਰ-ਉੱਧਰ ਭਰੇ ਸਾਮਾਨਾਂ ਦੇ ਨਾਲ ਇੱਕ-ਦੋ ਵਾਧੂ ਪਲੰਘ ਵੀ ਪਏ ਸਨ ਉਨ੍ਹਾਂ ’ਤੇ ਉਹ ਆਪਣੇ ਘਰ ਆਏ ਲੋਕਾਂ ਨੂੰ ਬਿਠਾਉਂਦੇ ਸਨ ਜੇਕਰ ਉਹ ਚਾਹੁੰਦੇ ਤਾਂ ਅਸਾਨੀ ਨਾਲ ਆਪਣੇ ਘਰ ਦੇ ਇੱਕ ਕਮਰੇ ਨੂੰ ਡਰਾਇੰਗ ਰੂਮ ’ਚ ਬਦਲ ਸਕਦੇ ਸਨ ਪਰ ਸ਼ਾਇਦ ਉਨ੍ਹਾਂ ਨੇ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ, ਕਦੇ ਇਸ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਕੀਤੀ। (Drawing room)

ਇਸੇ ਤਰ੍ਹਾਂ ਕਈ ਲੋਕ ਡਰਾਇੰਗ ਰੂਮ ਦਾ ਮਹੱਤਵ ਹੀ ਨਹੀਂ ਸਮਝਦੇ ਸਨ, ਇਸ ਨੂੰ ਵੱਡੇ ਆਦਮੀਆਂ ਦਾ ਸ਼ੌਂਕ ਮੰਨਦੇ ਹਨ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਬਾਹਰੀ ਵਿਅਕਤੀ ਤੁਹਾਡੇ ਘਰ ਨੂੰ ਦੇਖ ਕੇ ਹੀ ਤੁਹਾਡੇ ਰਹਿਣ-ਸਹਿਣ ਦੇ ਪੱਧਰ ਦਾ ਅੰਦਾਜ਼ਾ ਲਾਉਂਦੇ ਹਨ ਇਹ ਸੱਚ ਵੀ ਹੈ ਕਿ ਜੇਕਰ ਤੁਸੀਂ ਆਪਣੇ ਘਰ ਆਏ ਮਹਿਮਾਨਾਂ ਨੂੰ ਉਂਝ ਹੀ ਬਿਨਾਂ ਫਾਲਤੂ ਸਾਮਾਨ ਨਾਲ ਭਰੇ ਕਮਰੇ ’ਚ ਬਿਠਾਓਗੇ ਤਾਂ ਤੁਹਾਡੇ ਪ੍ਰਤੀ ਉਨ੍ਹਾਂ ਦੀ ਧਾਰਨਾ ਚੰਗੀ ਨਹੀਂ ਬਣੇਗੀ, ਇਸ ਲਈ ਘਰ ’ਚ ਇੱਕ ਸਾਫ-ਸੁਥਰਾ, ਸੁੰਦਰ ਬੈਠਕ ਜ਼ਰੂਰ ਹੀ ਹੋਣੀ ਚਾਹੀਦੀ ਹੈ।

ਪਤੀ-ਪਤਨੀ ਆਪਣੇ ਜੀਵਨ ’ਚ ਕੁੜੱਤਣ ਨਾ ਆਉਣ ਦੇਣ

ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਡਰਾਇੰਗ ਰੂਮ ’ਚ ਕੀਮਤੀ ਫ਼ਰਨੀਚਰ ਹੋਵੇ, ਬਹੁਤ ਸਜਾਵਟ ਵਾਲਾ ਸਾਮਾਨ ਹੋਵੇ ਤੁਸੀਂ ਛੋਟੀ ਜਗ੍ਹਾ ’ਚ ਵੀ ਘੱਟ ਖਰਚ ’ਚ ਇੱਕ ਸਾਫ-ਸੁਥਰਾ, ਸੁੰਦਰ ਡਰਾਇੰਗ ਰੂਮ ਬਣਾ ਸਕਦੇ ਹੋ ਡਰਾਇੰਗ ਰੂਮ ਇੱਕ ਤਰ੍ਹਾਂ ਤੁਹਾਡੇ ਘਰ ਦਾ ਸ਼ੀਸ਼ਾ ਹੈ। ਡਰਾਇੰਗ ਰੂਮ ਅਜਿਹੇ ਕਮਰੇ ਨੂੰ ਬਣਾਉਣਾ ਚਾਹੀਦਾ ਜਿੱਥੇ ਘਰ ’ਚ ਆਉਣ-ਜਾਣ ਦਾ ਮੁੱਖ ਰਸਤਾ ਨਾ ਹੋਵੇ, ਨਾ ਰਸੋਈਘਰ ਕੋਲ ਹੋਵੇ ਅਤੇ ਨਾ ਹੀ ਪਖਾਨੇ ਕੋਲ ਜਿਸ ਕਮਰੇ ਨੂੰ ਡਰਾਇੰਗ ਰੂਮ ਬਣਾਉਣਾ ਹੋਵੇ ਉਹ ਕਮਰਾ ਜ਼ਿਆਦਾ ਵੱਡਾ ਵੀ ਨਹੀਂ ਹੋਣਾ ਚਾਹੀਦਾ ਜ਼ਿਆਦਾ ਵੱਡਾ ਹੋਣ ਨਾਲ ਸਜਾਵਟ ਦਾ ਸਾਮਾਨ ਵੀ ਜ਼ਿਆਦਾ ਲੱਗੇਗਾ ਅਤੇ ਉਹ ਜ਼ਿਆਦਾ ਸੁੰਦਰ ਵੀ ਨਹੀਂ ਬਣ ਸਕੇਗਾ। (Drawing room)

ਕਮਰੇ ’ਚ ਹਵਾ ਆਉਣ-ਜਾਣ ਲਈ ਲੋਂੜੀਦਾ ਰੌਸ਼ਨਦਾਨ ਅਤੇ ਖਿੜਕੀਆਂ ਹੋਣ ਕਮਰੇ ਦੀਆਂ ਕੰਧਾਂ ’ਤੇ ਹਲਕੇ ਰੰਗ ਦਾ ਪੇਂਟ ਕਰਾਓ ਡਰਾਇੰਗ ਰੂਮ ਅਜਿਹਾ ਹੋਵੇ ਕਿ ਘੱਟ ਤੋਂ ਘੱਟ ਉਸ ’ਚ 6-8 ਆਦਮੀ ਇਕੱਠੇ ਬੈਠ ਸਕਣ ਸੋਫਾ ਲੱਕੜ ਅਤੇ ਸਟੀਲ ਦਾ ਵੀ ਰੱਖ ਸਕਦੇ ਹੋ ਸੋਫੇ ’ਤੇ ਜ਼ਰੂਰਤ ਅਨੁਸਾਰ ਰੂੰ ਜਾਂ ਸਪੰਜ ਨਾਲ ਭਰੀਆਂ ਗੱਦੀਆਂ ਰੱਖੋ ਕੁਰਸੀਆਂ ਵੀ 5-6 ਅਜਿਹੀਆਂ ਰੱਖੋ ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਹਟਾ ਕੇ ਇੱਕ ਹੀ ਥਾਂ ਰੱਖਿਆ ਜਾ ਸਕੇ ਅੱਜ-ਕੱਲ੍ਹ ਘੱਟ ਖਰਚ ’ਚ ਪਲਾਸਟਿਕ ਦੀਆਂ ਕੁਰਸੀਆਂ ਖਰੀਦੀਆਂ ਜਾ ਸਕਦੀਆਂ ਹਨ। (Drawing room)

ਜੇਕਰ ਤੁਹਾਡਾ ਬਜਟ ਤੁਹਾਨੂੰ ਇਜ਼ਾਜਤ ਦਿੰਦਾ ਹੈ ਤਾਂ ਬੈਂਤ ਦੀਆਂ ਕੁਰਸੀਆਂ ਰੱਖੋ, ਇਹ ਦੇਖਣ ’ਚ ਬਹੁਤ ਕਲਾਤਮਕ ਪ੍ਰਤੀਤ ਹੁੰਦੀਆਂ ਹਨ ਡਰਾਇੰਗ ਰੂਮ ’ਚ ਪਰਦੇ ਕੰਧ ਦੇ ਰੰਗ ਨਾਲ ਮਿਲਦੇ-ਜੁਲਦੇ ਹੀ ਲਾਓ ਹੋ ਸਕੇ ਤਾਂ ਸੋਫਾ ਕਵਰ ਦੀਵਾਨ, ਮੇਜ਼ ਦਾ ਕਵਰ ਜਾਂ ਸਨਮਾਈਕਾ ਆਦਿ ਪਰਦਿਆਂ ਅਤੇ ਕੰਧਾਂ ਦੇ ਰੰਗ ਨਾਲ ਮਿਲਦੇ-ਜੁਲਦੇ ਹੋਣ। ਮੇਜ਼ ’ਤੇ ਰੋਜ਼ਾਨਾ ਅਖਬਾਰ ਅਤੇ ਤਿੰਨ-ਚਾਰ ਪੱਤ੍ਰਿਕਾਵਾਂ ਰੱਖੋ ਤਾਂ ਕਿ ਜਦੋਂ ਤੱਕ ਤੁਸੀਂ ਡਰਾਇੰਗ ਰੂਮ ’ਚ ਨਾ ਆਓ, ਉਦੋਂ ਤੱਕ ਤੁਹਾਡੇ ਜਾਣਕਾਰ ਬੋਰ ਹੋਣ ਦੀ ਬਜਾਇ ਉਨ੍ਹਾਂ ਪੱਤਰ-ਪੱਤ੍ਰਿਕਾਵਾਂ ਨਾਲ ਹੀ ਮਨ ਲਗਾਉਣ ਪੱਤ੍ਰਿਕਾ ਹਮੇਸ਼ਾ ਚੰਗੇ ਪੱਧਰ ਦੀ ਹੀ ਰੱਖੋ ਕਿਉਂਕਿ ਪੱਤਰ-ਪੱਤ੍ਰਿਕਾਵਾਂ ਤੁਹਾਡੀ ਮਾਨਸਿਕ ਰੁਚੀ ਦੀਆਂ ਪ੍ਰਤੀਕ ਹਨ। (Drawing room)

ਡਰਾਇੰਗ ਰੂਮ ’ਚ ਜ਼ਰੂਰੀ ਸਾਮਾਨ ਹੀ ਰੱਖੋ ਜੇਕਰ ਕਮਰੇ ’ਚ ਅਲਮਾਰੀ ਹੋਵੇ ਤਾਂ ਉਹ ਸ਼ੀਸ਼ੇ ਵਾਲੀ ਰੱਖੋ ਉਸ ’ਚ ਚੰਗੇ ਪੱਧਰ ਦੇ ਲੇਖਕਾਂ ਦੀਆਂ ਕਿਤਾਬਾਂ ਨੂੰ ਸਜਾ ਕੇ ਰੱਖੋ ਕੰਧਾਂ ’ਤੇ ਜ਼ਿਆਦਾ ਤਸਵੀਰਾਂ ਨਾ ਲਾਓ। ਡਰਾਇੰਗ ਰੂਮ ਦੇ ਕੋਨਿਆਂ ’ਚ ਸਟੂਲ ’ਤੇ ਸੁੰਦਰ ਕਲਾਤਮਕ ਮੂਰਤੀਆਂ ਰੱਖੋ ਫੁੱਲਾਂ ਦੇ ਗੁਲਦਸਤੇ ਵੀ ਰੱਖੇ ਜਾ ਸਕਦੇ ਹਨ ਰੋਜ਼-ਰੋਜ਼ ਫੁੱਲਾਂ ਨੂੰ ਬਦਲਣ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਕਾਗਜ਼ ਅਤੇ ਪਲਾਸਟਿਕ ਦੇ ਫੁੱਲ ਵੀ ਲਾਏ ਜਾ ਸਕਦੇ ਹਨ। (Drawing room)

ਡਰਾਇੰਗ ਰੂਮ ਦੀ ਸਫਾਈ ’ਤੇ ਲੋਂੜੀਦਾ ਧਿਆਨ ਦਿਓ ਮੇਜ਼, ਸੋਫੇ ਆਦਿ ਦੀ ਧੂੜ ਰੋਜ਼ ਸਾਫ ਕਰੋ ਨਹੀਂ ਤਾਂ ਬਾਹਰੀ ਵਿਅਕਤੀ ’ਤੇ ਗਲਤ ਅਸਰ ਪੈਂਦਾ ਹੈ ਮੇਜ਼ਪੋਸ਼, ਪਰਦੇ ਗੰਦੇ ਹੁੰਦੇ ਹੀ ਤੁਰੰਤ ਧੁਆ ਲੈਣੇ ਚਾਹੀਦੇ ਹਨ। ਸ਼ਹਿਰੀ ਇਲਾਕਿਆਂ ’ਚ ਰਿਹਾਇਸ਼ ਦੀ ਸਮੱਸਿਆ ਹੋਣ ਕਾਰਨ ਕਈ ਵਾਰ ਇੱਕ ਵੱਖ ਡਰਾਇੰਗ ਰੂਮ ਦੀ ਵਿਵਸਥਾ ਨਹੀਂ ਹੋ ਪਾਉਂਦੀ ਪਰ ਜੇਕਰ ਲੋਕ ਚਾਹੁਣ ਤਾਂ ਉਸੇ ’ਚੋਂ ਇੱਕ ਕਮਰੇ ’ਚ ਡਰਾਇੰਗ ਰੂਮ, ਸਟੱਡੀ ਰੂਮ ਬਣਾ ਸਕਦੇ ਹਨ ਆਮ ਸੋਫੇ ਦੀ ਸੋਫ਼ ਸੋਫਾ ਕਮ ਬੈੱਡ ਰੱਖ ਕੇ ਡਰਾਇੰਗ ਰੂਮ ਨੂੰ ਰਾਤ ਨੂੰ ਸੌਣ ਦੇ ਕਮਰੇ ’ਚ ਬਦਲਿਆ ਜਾ ਸਕਦਾ ਹੈ ਇਸ ਤਰ੍ਹਾਂ ਇੱਕ ਹੀ ਕਮਰਾ ਤਿੰਨ ਤਰ੍ਹਾਂ ਵਰਤਿਆ ਜਾ ਸਕਦਾ ਹੈ ਅਤੇ ਘੱਟ ਜਗ੍ਹਾ ’ਚ ਵੀ ਕੰਮ ਕੱਢਿਆ ਜਾ ਸਕਦਾ ਹੈ ਬੱਸ ਲੋੜ ਹੈ ਥੋੜ੍ਹੀ ਸੂਝ-ਬੂਝ ਦੀ। (Drawing room)

ਮੀਨਾ ਜੈਨ ਛਾਬੜਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!