Feet Soft Quickly

ਪੈਰਾਂ ’ਚ ਕਈ ਤਰ੍ਹਾਂ ਦੇ ਜਖ਼ਮ ਹੁੰਦੇ ਹਨ, ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਪਰ ਔਰਤ ਹੋਵੇ ਜਾਂ ਪੁਰਸ਼, ਸਭ ਇਸ ਦੇ ਪ੍ਰਤੀ ਲਾਪ੍ਰਵਾਹ ਦਿਸ ਜਾਂਦੇ ਹਨ ਜਾਂ ਮਿਲ ਜਾਂਦੇ ਹਨ ਜੋ ਪੈਰ ਸਰੀਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਉਸ ਦੇ ਭਾਰ ਨੂੰ ਢੋਂਹਦੇ ਹਨ ਉਨ੍ਹਾਂ ਪ੍ਰਤੀ ਲਗਾਤਾਰ ਅਣਦੇਖੀ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਹਰ ਰੋਜ਼ ਨਹਾਉਂਦੇ ਸਮੇਂ, ਪੈਰ ਧੋਂਦੇ ਸਮੇਂ ਅਤੇ ਰਾਤ ਨੂੰ ਸੌਂਦੇ ਸਮੇਂ ਕੁਝ ਮਿੰਟ ਵੀ ਇਸ ’ਤੇ ਧਿਆਨ ਦਿਓ ਤਾਂ ਆਉਣ ਵਾਲੇ ਦਿਨਾਂ ਦੀ ਕਿਸੇ ਵੀ ਵੱਡੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ। ਸਾਵਧਾਨੀ ਨਾ ਰੱਖਣ ਕਾਰਨ ਆਮ ਤੌਰ ’ਤੇ ਧੂੜ-ਮਿੱਟੀ ਦੀ ਪਰਤ ਜੰਮ ਜਾਂਦੀ ਹੈ ਚਮੜੀ ਖੁਰਦਰੀ ਹੋ ਜਾਂਦੀ ਹੈ ਅੱਡੀਆਂ ਪਾਟ ਜਾਂਦੀਆਂ ਹਨ ਨਹੁੰ ਟੁੱਟ ਜਾਂ ਪਾਟ ਜਾਂਦੇ ਹਨ ਜੇਕਰ ਕਿਸੇ ਵੀ ਵਿਅਕਤੀ ਦਾ ਮੁੱਖੜਾ ਅਤੇ ਪਹਿਰਾਵਾ ਸਭ ਸਾਫ-ਸੁਥਰਾ ਹੋਵੇ ਅਤੇ ਪੈਰ ਗੰਦੇ ਹੋਣ ਤਾਂ ਇਹ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ’ਤੇ ਉਲਟ ਅਸਰ ਪਾਉਂਦਾ ਹੈ।

ਅੱਡੀਆਂ ਦਾ ਪਾਟਣਾ ਅਤੇ ਪੀੜ ਹੋਣਾ: ਪੈਰਾਂ ਦੀ ਦੇਖਭਾਲ ਦੀ ਕਮੀ ਕਾਰਨ ਅਜਿਹਾ ਹੁੰਦਾ ਹੈ ਨਹਾਉਂਦੇ ਜਾਂ ਪੈਰ ਧੋਂਦੇ ਸਮੇਂ ਧਿਆਨ ਦੇ ਕੇ ਉਸ ਨੂੰ ਨਰਮ ਦੰਦਾਂ ਵਾਲੇ ਪਲਾਸਟਿਕ ਬਰੱਸ਼, ਖੁਰਦਰੇ ਕੱਪੜੇ ਜਾਂ ਝਾਂਵੇਂ ਨਾਲ ਸਾਫ ਕਰੋ ਪੈਰਾਂ ਨੂੰ ਕੱਪੜੇ ਨਾਲ ਪੂੰਝ ਕੇ ਸੁਕਾਓ ਸਰੋ੍ਹਂ ਜਾਂ ਜੈਤੂਨ ਦਾ ਤੇਲ ਲਗਾਓ ਅਤੇ ਨਿੰਬੂ, ਗੁਲਾਬ ਜਲ ਅਤੇ ਗਲਿਸਰੀਨ ਦੇ ਮਿਸ਼ਰਣ ਨੂੰ ਲਗਾਓ ਪੈਰਾਂ ’ਤੇ ਇਸ ਨੂੰ ਰਾਤ ਨੂੰ ਲਾਉਣ ਨਾਲ ਜ਼ਿਆਦਾ ਲਾਭ ਮਿਲਦਾ ਹੈ।

ਪੈਰਾਂ ’ਚ ਸੋਜ:- ਜ਼ਿਆਦਾ ਭਾਰ ਲੈ ਕੇ ਚੱਲਣ ਅਤੇ ਪੈਰਾਂ ਨੂੰ ਜ਼ਿਆਦਾ ਸਮੇਂ ਤੱਕ ਲਟਕਾ ਕੇ ਰੱਖਣ ਨਾਲ ਪੈਰਾਂ ’ਚ ਸੋਜ ਆ ਜਾਂਦੀ ਹੈ ਕਈ ਲੋਕਾਂ ਨੂੰ ਸਖ਼ਤ ਬੂਟ-ਚੱਪਲ ਜ਼ਿਆਦਾ ਸਮੇਂ ਤੱਕ ਪਹਿਨਣ ਕਾਰਨ ਪੈਰਾਂ ’ਚ ਸੋਜ ਦੀ ਸ਼ਿਕਾਇਤ ਹੁੰਦੀ ਹੈ ਹਫਤੇ ’ਚ ਸਿਰਫ ਦੋ ਵਾਰ ਗਰਮ ਪਾਣੀ ਨੂੰ ਬਾਲਟੀ ’ਚ ਭਰ ਲਓ ਉਸ ਵਿਚ ਸੇਂਧਾ ਨਮਕ ਮਿਲਾਓ ਅਤੇ ਪੈਰਾਂ ਨੂੰ ਪਾ ਕੇ ਰੱਖੋ ਤਾਂ ਬਹੁਤ ਰਾਹਤ ਮਿਲੇਗੀ।

ਪੈਰਾਂ ’ਚ ਗੰਢਾਂ ਹੋਣਾ: ਕਈ ਵਾਰ ਗਿੱਟੇ ਕੋਲ, ਪੈਰਾਂ ਦੀ ਬਾਹਰੀ ਚਮੜੀ ਅਤੇ ਤਲੀ ਦੀ ਚਮੜੀ ਮੋਟੀ ਹੋ ਜਾਂਦੀ ਹੈ ਜੋ ਸਮਾਂ ਪਾ ਕੇ ਸਖ਼ਤ ਹੋ ਜਾਂਦੀ ਹੈ ਇਹ ਆਪਣੇ ਆਪ ਵੀ ਹੋ ਸਕਦੀ ਹੈ ਇਸਦੇ ਹੱਲ ਲਈ ਪੈਰਾਂ ’ਚ ਸਹੀ ਨਾਪ ਦੇ ਬੂਟ-ਚੱਪਲ ਪਹਿਨੋ, ਬੂਟ, ਸੈਂਡਲ ਤੰਗ ਨਾ ਹੋਣ ਇਨ੍ਹਾਂ ਨੂੰ ਵਿਚਕਾਰੋਂ ਖੋਲ੍ਹ ਕੇ ਪੈਰਾਂ ਨੂੰ ਹਵਾ ਲੱਗਣ ਦਿਓ ਅਤੇ ਜ਼ਮੀਨ ਨਾਲ ਟੱਚ ਹੋਣ ਦਿਓ ਗੰਢਾਂ ਨੂੰ ਝਾਂਵੇਂ ਨਾਲ ਪੋਲਾ-ਪੋਲਾ ਰਗੜ ਕੇ ਸਾਫ ਕਰੋ।

ਪੈਰਾਂ ’ਚ ਜ਼ਖਮ ਹੋਣਾ:-ਸ਼ੂਗਰ ਪੀੜਤਾਂ ਨੂੰ ਆਪਣੇ ਪੈਰਾਂ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਤੇ ਵੀ ਜ਼ਿਆਦਾ ਜ਼ਖਮ ਹੋਵੇ, ਲਾਲ ਨਿਸ਼ਾਨ ਦਿਸਣ ਤਾਂ ਚੌਕਸ ਹੋ ਜਾਣਾ ਚਾਹੀਦੈ ਤੰਗ ਬੂਟ-ਚੱਪਲ ਅਤੇ ਕਰੜੀ ਚੱਪਲ ਪਹਿਨਣ ਨਾਲ ਉਹ ਕੱਟਦੇ ਹਨ ਅਤੇ ਛਾਲੇ ਪੈ ਜਾਂਦੇ ਹਨ ਜੋ ਜ਼ਖਮ ’ਚ ਬਦਲ ਜਾਂਦੇ ਹਨ ਪੈਰਾਂ ਦੀਆਂ ਉਂਗਲਾਂ ਦੇ ਜਿਆਦਾ ਗਿੱਲਾ ਰਹਿਣ ’ਤੇ ਉਨ੍ਹਾਂ ਦੇ ਵਿਚ ਖਾਰਸ਼ ਹੁੰਦੀ ਹੈ ਚਮੜੀ ਛਿੱਲੀ ਜਾਂਦੀ ਹੈ ਜ਼ਖਮ ਹੋ ਜਾਂਦਾ ਹੈ ਅਤੇ ਉਸ ’ਚੋਂ ਪਾਣੀ ਵੀ ਨਿੱਕਲਦਾ ਹੈ ਇਸ ’ਚ ਫੰਗਸ ਜਾਂ ਜ਼ਖਮ ਨੂੰ ਸੁਕਾਉਣ ਲਈ ਪਾਊਡਰ ਲਾਉਣਾ ਚਾਹੀਦਾ ਹੈ ਮੈਡੀਕਲਾਂ ’ਤੇ ਇਸ ਲਈ ਕੋਲਡ ਕ੍ਰੀਮ ਅਤੇ ਮੱਲ੍ਹਮ ਵੀ ਮਿਲਦਾ ਹੈ ਸਰੋ੍ਹਂ ਜਾਂ ਮਿੱਠੇ ਤੇਲ ’ਚ ਪਿਘਲਾ ਕੇ ਮੋਮ ਮਿਲਾਉਣ ਅਤੇ ਪੈਰਾਂ ’ਚ ਲਾਉਣ ਨਾਲ ਵੀ ਲਾਭ ਮਿਲਦਾ ਹੈ ਵੈਸਲੀਨ ਅਤੇ ਐਂਟੀਸੈਪਟਿਕ ਕ੍ਰੀਮ ਲਾਉਣ ਨਾਲ ਵੀ ਲਾਭ ਮਿਲਦਾ ਹੈ।

ਮੈਲ ਦੀ ਪਰਤ : ਕਦੇ-ਕਦੇ ਪੈਰਾਂ ਦੇ ਅੰਗੂਠੇ ਅਤੇ ਗਿੱਟੇ ਕੋਲ ਮੈਲ ਦੀ ਮੋਟੀ ਪਰਤ ਜਮ੍ਹਾ ਹੋ ਜਾਂਦੀ ਹੈ ਜੋ ਕਾਫੀ ਯਤਨਾਂ ਤੋਂ ਬਾਅਦ ਵੀ ਨਹੀਂ ਹਟਦੀ ਜ਼ਿਆਦਾ ਰਗੜਨ ਨਾਲ ਖਰੋਚਾਂ ਪੈ ਜਾਂਦੀਆਂ ਹਨ ਜਾਂ ਖੂਨ ਨਿੱਕਲਣ ਲੱਗਦਾ ਹੈ ਹਲਦੀ, ਨਹਾਉਣ ਵਾਲਾ ਸਾਬਣ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਪੇਸਟ ਬਣਾਓ ਪੇਸਟ ਨੂੰ ਮੈਲੀ ਥਾਂ ’ਤੇ ਪੱਟੀ ਬੰਨ੍ਹ ਕੇ ਰੱਖੋ, ਬਾਅਦ ’ਚ ਸਾਫ ਕਰੋ ਪੂਰੀ ਮੈਲ ਉੱਤਰ ਜਾਵੇਗੀ ਹਲਦੀ ਦਾ ਪੀਲਾਪਣ ਨਹਾਉਣ, ਧੋਣ ’ਤੇ ਸਾਫ ਹੋ ਜਾਵੇਗਾ।

ਨਹੁੰਆਂ ਦੀ ਸਮੱਸਿਆ:- ਪੈਰਾਂ ਦੇ ਨੂੰਹ ਵੀ ਸਾਫ ਰੱਖੋ ਨੇਲ ਪਾਲਿਸ਼ ਕਦੇ ਲਗਾਤਾਰ ਨਾ ਲਗਾਓ ਕੁਝ ਦਿਨ ਸਾਫ ਰੱਖੋ ਇਸ ’ਤੇ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ।

ਪੈਰਾਂ ਦੀ ਕਸਰਤ:- ਪੈਰਾਂ ਨੂੰ ਸੁੰਦਰ ਰੱਖਣ ਲਈ ਹਲਕੀ ਜਿਹੀ ਕਸਰਤ ਕਰੋ ਪੰਜਿਆਂ ਨੂੰ ਹੱਥਾਂ ਨਾਲ ਤੇਜ਼ੀ ਨਾਲ ਹੇਠਾਂ ਕਰੋ ਫਿਰ ਖੋਲ੍ਹੋ ਪੰਦਰ੍ਹਾਂ ਵਾਰ ਅਜਿਹਾ ਕਰੋ ਪੈਰਾਂ ਅਤੇ ਪੰਜਿਆਂ ਨੂੰ ਗੋਲਾਈ ਨਾਲ ਘੁਮਾਓ ਪੈਰਾਂ ਦੇ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੋਵੇਗਾ ਸਖ਼ਤ ਤਲੇ ਵਾਲੇ ਅਤੇ ਛੋਟੇ ਬੂਟ, ਚੱਪਲ, ਸੈਂਡਲ ਕਦੇ ਨਾ ਪਹਿਨੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!