Baby Starts Crawling

ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਬੱਚਿਆਂ ਦੀ ਹਰ ਅਦਾ ’ਤੇ ਫਿਦਾ ਹੁੰਦੇ ਹਨ ਅਤੇ ਇੱਕ-ਇੱਕ ਕਦਮ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ ਜਦੋਂ ਬੱਚਾ ਪਹਿਲੀ ਵਾਰ ਹੱਸਣਾ, ਹੱਥ-ਪੈਰ ਮਾਰਨਾ, ਰਿਸਪਾਂਸ ਦੇਣਾ, ਪਹਿਚਾਨਣਾ, ਬੈਠਣਾ, ਪਾਸਾ ਪਰਤਣਾ ਸ਼ੁਰੂ ਕਰਦਾ ਹੈ ਤਾਂ ਪਹਿਲੀ ਵਾਰ ਬਣੇ ਮਾਤਾ-ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਅਤੇ ਜਦੋਂ ਬੈਠਣ ਤੋਂ ਬਾਅਦ ਗੋਡਿਆਂ ਦੇ ਭਾਰ ਰਿੜ੍ਹਨਾ ਸ਼ੁਰੂ ਕਰਦਾ ਹੈ ਤਾਂ ਮਾਤਾ-ਪਿਤਾ ਸੁਫਨੇ ਦੇਖਣ ਲੱਗਦੇ ਹਨ ਕਿ ਕਦੋਂ ਉਹ ਨੰਨੇ੍ਹ ਪੈਰਾਂ ਨਾਲ ਡਗਮਗਾਉਂਦਾ ਹੋਇਆ, ਝੂਮਦਾ ਹੋਇਆ ਤੁਰੇਗਾ। (Baby Starts Crawling)

ਅਕਸਰ ਬੱਚੇ 8 ਮਹੀਨਿਆਂ ਤੋਂ 10 ਮਹੀਨਿਆਂ ਤੱਕ ਗੋਡਿਆਂ ਦੇ ਭਾਰ ਰਿੜ੍ਹਨਾ ਸ਼ੁਰੂ ਕਰ ਦਿੰਦੇ ਹਨ ਪਰ ਕਦੇ-ਕਦੇ ਕੁਝ ਬੱਚੇ ਬੈਠਣ ਤੋਂ ਬਾਅਦ ਸਿੱਧਾ ਤੁਰਨਾ ਸ਼ੁਰੂ ਕਰ ਦਿੰਦੇ ਹਨ ਅਜਿਹੇ ’ਚ ਘਬਰਾਉਣਾ ਨਹੀਂ ਚਾਹੀਦਾ ਬੱਸ ਬੱਚਿਆਂ ਦੇ ਡਾਕਟਰ ਤੋਂ ਸਲਾਹ ਜ਼ਰੂਰ ਲੈ ਲਓ ਗੋਡਿਆਂ ਦੇ ਭਾਰ ਵੀ ਬੱਚੇ ਵੱਖ-ਵੱਖ ਤਰ੍ਹਾਂ ਰਿੜ੍ਹਦੇ ਹਨ ਕੁਝ ਪੰਜਿਆਂ ਦੇ ਭਾਰ ’ਤੇ, ਕੁਝ ਗੋਡਿਆਂ ਅਤੇ ਹਥੇਲੀਆਂ ਦੇ ਭਾਰ ’ਤੇ, ਕੁਝ ਇੱਕ ਹੀ ਗੋਡੇ ਦੇ ਭਾਰ, ਕੁਝ ਪਿੱਛੇ ਵੱਲ, ਕੁਝ ਟੇਢੇ ਅਤੇ ਕੁਝ ਅੱਗੇ ਵਧਦੇ ਹੋਏ ਰਿੜ੍ਹਦੇ ਹਨ ਅਜਿਹੇ ’ਚ ਚਿੰਤਾ ਨਹੀਂ ਕਰਨੀ ਚਾਹੀਦੀ। (Baby Starts Crawling)

 • ਜਦੋਂ ਬੱਚਾ ਖਿਸਕਣਾ ਜਾਂ ਗੋਡਿਆਂ ਦੇ ਭਾਰ ਰਿੜ੍ਹਨਾ ਸ਼ੁਰੂ ਕਰਦਾ ਹੈ ਤਾਂ ਅਜਿਹੇ ’ਚ ਮਾਂ ਦੀ ਜਿੰਮੇਵਾਰੀ ਥੋੜ੍ਹੀ ਜ਼ਿਆਦਾ ਵਧ ਜਾਂਦੀ ਹੈ ਕਿ ਬੱਚਾ ਖੁਦ ਨੂੰ ਕੋਈ ਨੁਕਸਾਨ ਨਾ ਪਹੁੰਚ ਲਵੇ ਧਿਆਨ ਦਿਓ ਕੁਝ ਜ਼ਰੂਰੀ ਗੱਲਾਂ ’ਤੇ।
 • ਬੱਚਿਆਂ ਨੂੰ ਗੋਡਿਆਂ ਤੋਂ ਉੱਪਰ ਵਾਲੇ ਕੱਪੜੇ ਪਹਿਨਾਓ ਗੋਡਿਆਂ ਤੋਂ ਹੇਠਾਂ ਦੇ ਕੱਪੜਿਆਂ ’ਚ ਫਸ ਕੇ ਬੱਚਾ ਡਿੱਗ ਸਕਦਾ ਹੈ ਅਜਿਹੇ ’ਚ ਉਸ ਨੂੰ ਘੱਟ ਘੇਰੇ ਵਾਲੇ ਝੱਗੇ/ਫਰਾਕ, ਟੀ ਸ਼ਰਟ ਅਤੇ ਪੈਂਟੀਜ਼ ਪਹਿਨਾਓ ਸਰਦੀਆਂ ’ਚ ਘੱਟ ਮੋਰੀ ਵਾਲੀ ਪਜਾਮੀ ਪਹਿਨਾਓ।
 • ਬੱਚਿਆਂ ਨੂੰ ਨਾ ਜ਼ਿਆਦਾ ਢਿੱਲੇ, ਨਾ ਜ਼ਿਆਦਾ ਭੀੜੇ ਕੱਪੜੇ ਪਹਿਨਾਓ।
 • ਪਲੱਗ ਪੁਆਇੰਟਾਂ ’ਤੇ ਸਟਾਪਰ ਜਾਂ ਬਿਜਲੀ ਦੀ ਟੇਪ ਲਾਓ ਤਾਂ ਕਿ ਬੱਚਾ ਉਸ ਵਿਚ ਉਂਗਲੀ ਨਾ ਪਾ ਸਕੇ।
 • ਬੱਚਿਆਂ ਨੂੰ ਕਦੇ ਕਮਰੇ ’ਚ ਇਕੱਲਾ ਨਾ ਛੱਡੋ।
 • ਬੱਚਿਆਂ ਤੋਂ ਆਸਾਨੀ ਨਾਲ ਟੁੱਟਣ ਵਾਲੇ ਸਾਮਾਨ ਨੂੰ ਦੂਰ ਰੱਖੋ ਤਿੱਖੇ, ਸੱਟ ਮਾਰਨ ਵਾਲੇ ਸਾਮਾਨ ਨੂੰ ਵੀ ਦੂਰ ਰੱਖੋ ਤਾਂ ਕਿ ਉਹ ਰਿੜ੍ਹਦੇ ਹੋਏ ਉਸ ’ਤੇ ਡਿੱਗ ਨਾ ਜਾਵੇ।
 • ਸੈਂਟਰਲ ਟੇਬਲ ’ਤੇ ਕੁਝ ਵੀ ਅਜਿਹਾ ਨਾ ਰੱਖੋ ਕਿ ਉਹ ਉਸਦੇ ਆਸਰੇ ਖੜ੍ਹੇ ਹੋ ਕੇ ਕੁਝ ਸੁੱਟ ਦੇਵੇ ਜਾਂ ਫਿਰ ਕਿਸੇ ਗਰਮ ਖੁਰਾਕ ਪਦਾਰਥ ’ਚ ਹੱਥ ਪਾਵੇ ਸੈਂਟਰਲ ਟੇਬਲ, ਸਾਈਡ ਟੇਬਲ ’ਤੇ ਟੇਬਲ ਕਲਾਥ ਨਾ ਵਿਛਾਓ ਨਹੀਂ ਤਾਂ ਬੱਚਾ ਉਸਦੇ ਆਸਰੇ ਖੜ੍ਹੇ ਹੋਣ ਦਾ ਯਤਨ ਕਰੇਗਾ ਅਤੇ ਜੋ ਕੁਝ ਵੀ ਉਸ ’ਤੇੇ ਰੱਖਿਆ ਹੋਵੇਗਾ, ਉਹ ਉਸ ’ਤੇ ਡਿੱਗ ਸਕਦਾ ਹੈ ਸਾਈਡ ਟੇਬਲਸ ’ਤੇ ਲੈਂਪ ਸ਼ੇਡਸ, ਡੈਕੋਰੇਸ਼ਨ ਪੀਸਿਸ ਨਾ ਰੱਖੋ।
 • ਕੈਂਚੀ, ਬਟਨ ਆਦਿ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
 • ਗੋਡਿਆਂ ਦੇ ਭਾਰ ਰਿੜ੍ਹਨ ਵਾਲੇ ਬੱਚੇ ਆਪਣੇ ਹੱਥ, ਗੋਡੇ ਅਤੇ ਕੱਪੜੇ ਜਲਦੀ ਗੰਦੇ ਕਰ ਲੈਂਦੇ ਹਨ ਅਜਿਹੇ ’ਚ ਉਨ੍ਹਾਂ ਦੇ ਗੋਡੇ ਅਤੇ ਹੱਥ ਦਿਨ ’ਚ ਘੱਟੋ-ਘੱਟ ਚਾਰ-ਪੰਜ ਵਾਰ ਚੰਗੀ ਤਰ੍ਹਾਂ ਧੋ ਕੇ ਸਾਫ ਕਰੋ ਹੱਥ ਤਾਂ ਹਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੁਆਓ ਤਾਂ ਕਿ ਬੱਚਾ ਮੂੰਹ ’ਚ ਗੰਦੀਆਂ ਉਂਗਲੀਆਂ ਨਾ ਪਾ ਸਕੇ।
 • ਫਰਸ਼ ’ਤੇ ਕੁਝ ਵੀ ਖਾਣ ਦਾ ਸਾਮਾਨ ਨਾ ਡਿੱਗਣ ਦਿਓ ਨਹੀਂ ਤਾਂ ਬੱਚੇ ਜ਼ਮੀਨ ਤੋਂ ਚੁੱਕ ਕੇ ਸਿੱਧਾ ਮੂੰਹ ’ਚ ਪਾ ਲੈਣਗੇ।
 • ਮੇਨ ਗੇਟ ਨੂੰ ਹਮੇਸ਼ਾ ਕੁੰਡਾ ਲਾ ਕੇ ਰੱਖੋ ਤਾਂ ਕਿ ਬੱਚਾ ਰਿੜ੍ਹਦੇ ਹੋਏ ਬਾਹਰ ਨਾ ਨਿੱਕਲ ਜਾਵੇ ਅਜਿਹੇ ’ਚ ਤੁਸੀਂ ਜੇਕਰ ਉੱਪਰ ਦੇ ਮਕਾਨ ’ਚ ਰਹਿੰਦੇ ਹੋ ਤਾਂ ਬੱਚਾ ਪੌੜੀਆਂ ਤੋਂ ਡਿੱਗ ਵੀ ਸਕਦਾ ਹੈ।
 • ਖਿੜਕੀਆਂ ’ਤੇ ਗਰਿੱਲ ਜ਼ਰੂਰ ਲਗਵਾਓ ਤਾਂ ਕਿ ਬੱਚੇ ਦੇ ਡਿੱਗਣ ਦਾ ਖ਼ਤਰਾ ਨਾ ਬਣਿਆ ਰਹੇ ਖਿੜਕੀ ਕੋਲ ਬੱਚੇ ਨੂੰ ਕਦੇ ਇਕੱਲਾ ਨਾ ਛੱਡੋ।
 • ਬੱਚਿਆਂ ਨੂੰ ਨਰਮ ਅਤੇ ਹਲਕੇ ਖਿਡੌਣੇ ਦਿਓ ਤਾਂ ਕਿ ਬੱਚਾ ਖੁਦ ਨੂੰ ਨੁਕਸਾਨ ਨਾ ਪਹੁੰਚਾ ਸਕੇ।
 • ਰਾਤ ਨੂੰ ਸੌਣ ਤੋਂ ਪਹਿਲਾਂ ਬੱਚੇ ਨੂੰ ਕੋਸੇ ਪਾਣੀ ਨਾਲ ਨੁਹਾ ਦਿਓ।
 • ਥੋੜ੍ਹੀ ਜਿਹੀ ਜ਼ਿਆਦਾ ਦੇਖਭਾਲ ਕਰਕੇ ਗੋਡਿਆਂ ਦੇ ਭਾਰ ਰਿੜ੍ਹਨ ਵਾਲੇ ਬੱਚੇ ਨੂੰ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਰੱਖ ਸਕਦੇ ਹੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!