Grapes

ਅੰਗੂਰ ਇੱਕ ਤਾਕਤ ਵਧਾਉਣ ਵਾਲਾ ਅਤੇ ਸੁੰਦਰਤਾ ਵਧਾਉਣ ਵਾਲਾ ਫਲ ਹੈ ਇਸ ਵਿਚ ਮਾਂ ਦੇ ਦੁੱਧ ਦੇ ਸਮਾਨ ਪੋਸ਼ਕ ਤੱਤ ਪਾਏ ਜਾਂਦੇ ਹਨ ਫਲਾਂ ’ਚ ਅੰਗੂਰ ਸਰਵਉੱਤਮ ਮੰਨਿਆ ਜਾਂਦਾ ਹੈ ਇਹ ਕਮਜ਼ੋਰ, ਤਾਕਤਵਰ, ਸਿਹਤਮੰਦ, ਬਿਮਾਰ ਆਦਿ ਸਾਰਿਆਂ ਲਈ ਬਰਾਬਰ ਲਾਹੇਵੰਦ ਹੁੰਦਾ ਹੈ ਅੰਗੂਰ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਅਤੇ ਅਸਾਨੀ ਨਾਲ ਪਚਣ ਵਾਲਾ ਫਲ ਹੋਣ ਕਾਰਨ ਇੱਕ ਆਰੋਗਕਾਰੀ ਫਲ ਵੀ ਹੈ ਅੰਗੂਰ ਹਰੇ ਅਤੇ ਕਾਲੇ ਦੇ ਨਾਲ ਹੀ ਲਾਲ, ਗੁਲਾਬੀ, ਨੀਲੇ, ਬੈਂਗਣੀ, ਸੁਨਹਿਰੇ, ਸਫੈਦ ਆਦਿ ਰੰਗਾਂ ਦੇ ਵੀ ਹੁੰਦੇ ਹਨ ਪਰ ਕਾਲੇ ਦੀ ਤੁਲਨਾ ’ਚ ਸਫੈਦ ਅੰਗੂਰਾਂ ’ਚ ਜ਼ਿਆਦਾ ਵਿਟਾਮਿਨ ਹੁੰਦੇ ਹਨ ਕਹਿੰਦੇ ਹਨ ਕਿ ਜਦੋਂ ਲਗਭਗ ਸਾਰੀਆਂ ਖਾਣ ਦੀਆਂ ਚੀਜ਼ਾਂ ਬੰਦ ਹੋ ਜਾਣ, ਅਰਥਾਤ ਖਾਣ ਨੂੰ ਮਨ੍ਹਾ ਹੋਵੇ ਤਾਂ ਵੀ ਅੰਗੂਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਭਾਵ ਰੋਗੀ ਲਈ ਅੰਗੂਰ ਤਾਕਤ ਵਧਾਉਣ ਵਾਲਾ ਫ਼ਲ ਹੈ। (Grapes)

ਰਸਾਇਣਿਕ ਤੱਤ | Grapes

ਹਰੇਕ 100 ਗ੍ਰਾਮ ਅੰਗੂਰ ’ਚ ਲਗਭਗ 85.5 ਗ੍ਰਾਮ ਪਾਣੀ, 10.2 ਗ੍ਰਾਮ ਕਾਰਬੋਹਾਈਡ੍ਰੇਟਸ, 0.8 ਗ੍ਰਾਮ ਪ੍ਰੋਟੀਨ, 0.1 ਗ੍ਰਾਮ ਫੈਟ, 0.03 ਗ੍ਰਾਮ ਕੈਲਸ਼ੀਅਮ, 0.02 ਗ੍ਰਾਮ ਫਾਸਫੋਰਸ, 0.4 ਮਿਲੀਗ੍ਰਾਮ ਆਇਰਨ, 50 ਮਿਲੀਗ੍ਰਾਮ ਵਿਟਾਮਿਨ-ਬੀ, 10 ਮਿਲੀਗ੍ਰਾਮ ਵਿਟਾਮਿਨ-ਸੀ, 8.4 ਮਿਲੀਗ੍ਰਾਮ ਵਿਟਾਮਿਨ-ਪੀ, 15 ਯੂਨਿਟ ਵਿਟਾਮਿਨ-ਏ, 100 ਤੋਂ 600 ਮਿਲੀਗ੍ਰਾਮ ਟੈਨਿਨ, 0.41-0.72 ਗ੍ਰਾਮ ਟਾਰਟਰਿਕ ਐਸਿਡ ਪਾਇਆ ਜਾਂਦਾ ਹੈ। (Grapes)

ਇਸ ਤੋਂ ਇਲਾਵਾ ਸੋਡੀਅਮ ਕਲੋਰਾਈਡ, ਪੋਟੇਸ਼ੀਅਮ ਕਲੋਰਾਈਡ, ਪੋਟੇਸ਼ੀਅਮ ਸਲਫੇਟ, ਮੈਗਨੀਸ਼ੀਅਮ ਅਤੇ ਐਲਿਊਮਿਨ ਵਰਗੇ ਮਹੱਤਵਪੂਰਨ ਤੱਤ ਵੀ ਇਸ ਵਿਚ ਭਰਪੂਰ ਮਾਤਰਾ ’ਚ ਮੌਜ਼ੂਦ ਹਨ ਅੰਗੂਰ ’ਚ ਪਾਈ ਜਾਣ ਵਾਲੀ ਸ਼ੂਗਰ ਪੂਰੀ ਤਰ੍ਹਾਂ ਲਾਲ ਗਲੂਕੋਜ਼ ਨਾਲ ਬਣੀ ਹੁੰਦੀ ਹੈ, ਜੋਂ ਕੁਝ ਕਿਸਮਾਂ ’ਚ 11 ਤੋਂ 12 ਪ੍ਰਤੀਸ਼ਤ ਤੱਕ ਹੁੰਦੀ ਹੈ ਅਤੇ ਕੁਝ ’ਚ 50 ਪ੍ਰਤੀਸਤ ਤੱਕ ਵੀ ਮੌਜੂਦ ਹੈ ਇਹ ਸ਼ੂਗਰ ਸਰੀਰ ’ਚ ਪਹੁੰਚ ਕੇ ਐਨਰਜੀ ਬਣਾਉਂਦੀ ਹੈ ਇਸ ਲਈ ਇਸ ਨੂੰ ਅਸੀਂ ਇੱਕ ਆਦਰਸ਼ ਟਾਨਿਕ ਵਾਂਗ ਵਰਤੋਂ ’ਚ ਲਿਆਉਂਦੇ ਹਾਂ ਅੰਗੂਰ ਦੀ ਵਰਤੋਂ ਥਕਾਵਟ ਨੂੰ ਦੂਰ ਕਰਕੇ ਸਰੀਰ ਨੂੰ ਚੁਸਤ-ਫੁਰਤ ਅਤੇ ਮਜ਼ਬੂਤ ਬਣਾਉਂਦੀ ਹੈ। (Grapes)

ਅੰਗੂਰ ਦੇ ਗੁਣ | Grapes

  • ਪੱਕੇ ਅੰਗੂਰ : ਪੱਕੇ ਅੰਗੂਰ ਦਸਤਾਵਰ, ਠੰਢੇ, ਅੱਖਾਂ ਲਈ ਹਿੱਤਕਾਰੀ, ਪੁਸ਼ਟੀਕਾਰਕ, ਰਸ ’ਚ ਮਿੱਠੇ, ਸੁਰ ਨੂੰ ਉੱਤਮ ਕਰਨ ਵਾਲਾ, ਕਸੈਲਾ, ਮਲ ਅਤੇ ਮੂਤਰ ਨੂੰ ਕੱਢਣ ਵਾਲਾ, ਪੌਸ਼ਟਿਕ ਕਫਕਾਰਕ ਅਤੇ ਰੁਚੀਕਾਰਕ ਹੈ ਇਹ ਪਿਆਸ, ਬੁਖਾਰ, ਸਾਹ (ਦਮਾ), ਕਾਸ (ਖੰਘ), ਵਾਤ, ਖੂਨ ਦੇ ਦੋਸ਼, ਕਾਮਲਾ (ਪੀਲੀਆ), ਪੇਸ਼ਾਬ ਕਰਨ ’ਚ ਦਿੱਕਤ ਹੋਣਾ, ਖੂਨੀ ਪਿੱਤ, ਮੋਹ, ਦਾਹ (ਜਲਣ), ਸੋਜ ਅਤੇ ਡਾਈਬਿਟੀਜ਼ ਨੂੰ ਨਸ਼ਟ ਕਰਨ ਵਾਲਾ ਹੈ।
  • ਕੱਚਾ ਅੰਗੂਰ : ਕੱਚੇ ਅੰਗੂਰ ਗੁਣਾਂ ’ਚ ਹੀਣ, ਭਾਰੀ, ਕਫਪਿੱਤ ਅਤੇ ਖੂਨਪਿੱਤ ਨਾਸ਼ਕ ਹਨ।
  • ਕਾਲੀ ਦਾਖ ਜਾਂ ਗੋਲ ਮੁਨੱਕਾ : ਇਹ ਭਾਰੀ ਅਤੇ ਕਫ ਪਿੱਤ ਨਾਸ਼ਕ ਹੈ।
  • ਕਿਸ਼ਮਿਸ਼ : ਬਿਨਾਂ ਬੀਜ ਦੀ ਛੋਟੀ ਕਿਸ਼ਮਿਸ਼ ਮਿੱਠੀ, ਠੰਢੀ, ਰੁਚੀਕਾਰਕ (ਭੁੱਖ ਜਗਾਉਣ ਵਾਲੀ) ਖੱਟੀ ਅਤੇ ਸਾਹ, ਖੰਘ, ਬੁਖਾਰ, ਦਿਲ ਦੀ ਪੀੜ, ਖੂਨਪਿੱਤ, ਸੁਰ ਭੇਦ, ਪਿਆਸ, ਵਾਤ, ਪਿੱਤ ਅਤੇ ਮੂੰਹ ਦੇ ਕੌੜੇਪਣ ਨੂੰ ਦੂਰ ਕਰਦੀ ਹੈ।
  • ਤਾਜ਼ਾ ਅੰਗੂਰ : ਖੂਨ ਨੂੰ ਪਤਲਾ ਕਰਨ ਵਾਲੇ, ਛਾਤੀ ਦੇ ਰੋਗਾਂ ’ਚ ਲਾਭ ਪਹੁੰਚਾਉਣ ਵਾਲੇ, ਬਹੁਤ ਜਲਦੀ ਪਚਣ ਵਾਲੇ, ਖੂਨ ਸ਼ੁੱਧ ਕਰਨ ਵਾਲੇ ਅਤੇ ਖੂਨ ਵਧਾਉਣ ਵਾਲੇ ਹੁੰਦੇ ਹਨ।
  • ਅਧਿਐਨ ਅਤੇ ਖੋਜ : ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਅੰਗੂਰ ਅਤੇ ਉਸ ਦਾ ਜੂਸ ਪੀਣ ਨਾਲ ਇਨਸਾਨ ਦੀ ਸਿਹਤ ਵਧੀਆ ਰਹਿੰਦੀ ਹੈ ਖੋਜਕਾਰਾਂ ਨੇ ਅਮਰੀਕਾ ’ਚ ਅੰਗੂਰ ਖਾਣ ਨੂੰ ਲੈ ਕੇ ਬੱਚਿਆਂ ਅਤੇ ਬਾਲਗਾਂ ’ਤੇ ਅਧਿਐਨ ਕੀਤਾ ਉਨ੍ਹਾਂ ਨੇ ਪਾਇਆ ਕਿ ਅੰਗੂਰ ਦੀ ਵਰਤੋਂ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਸਿੱਧਾ ਸਬੰਧ ਹੈ ਇਹ ਅਧਿਐਨ ਅਮਰੀਕਾ ਦੇ ‘ਨੈਸ਼ਨਲ ਨਿਊਟ੍ਰੀਸ਼ੀਅਨ ਐਕਜਾਮੀਨੇਸ਼ਨ ਸਰਵੇ’ ਵੱਲੋਂ ਕੀਤਾ ਗਿਆ ਹੈ ਇਸ ’ਚ ਕੁੱਲ 21,800 ਬੱਚਿਆਂ ਅਤੇ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ ਇੱਕ ਅਧਿਐਨ ਅਨੁਸਾਰ ਭੋਜਨ ’ਚ ਅੰਗੂਰ ਨੂੰ ਨਿਯਮਿਤ ਰੂਪ ਨਾਲ ਸ਼ਾਮਲ ਕਰ ਲਿਆ ਜਾਵੇ ਤਾਂ ਵੱਡੀ ਅੰਤੜੀ ’ਚ ਹੋਣ ਵਾਲੇ ਕੈਂਸਰ ਦਾ ਖ਼ਤਰਾ ਘੱਟ ਹੋ ਸਕਦਾ ਹੈ ਇਹ ਕੈਂਸਰ ਦੀ ਤੀਜੀ ਅਜਿਹੀ ਕਿਸਮ ਹੈ, ਜਿਸ ਕਾਰਨ ਹਰ ਸਾਲ ਵਿਸ਼ਵ ’ਚ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਅੰਗੂਰ ਦੇ ਫਾਇਦੇ

  • ਸਰੀਰ ਦੇ ਕਿਸੇ ਵੀ ਹਿੱਸੇ ’ਚੋਂ ਖੂਨ ਵਗਣ ’ਤੇ ਅੰਗੂਰ ਦੇ ਇੱਕ ਗਲਾਸ ਜੂਸ ’ਚ ਦੋ ਚਮਚ ਸ਼ਹਿਦ ਘੋਲ ਕੇ ਪਿਆਉਣ ’ਤੇ ਨਿੱਕਲੇ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
  • ਮੁਨੱਕਾ 10 ਦਾਣੇ ਅਤੇ 3-4 ਜਾਮਣ ਦੇ ਪੱਤੇ ਮਿਲਾ ਕੇ ਕਾੜ੍ਹਾ ਬਣਾ ਲਓ ਇਸ ਕਾੜ੍ਹੇ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਰੋਗ ਮਿੱਟਦੇ ਹਨ।
  • 8-10 ਦਾਣੇ ਮੁਨੱਕਾ, 25 ਗ੍ਰਾਮ ਮਿਸ਼ਰੀ ਅਤੇ 2 ਗ੍ਰਾਮ ਕੱਥੇ ਨੂੰ ਪੀਸ ਕੇ ਮੂੰਹ ’ਚ ਧਾਰਨ ਕਰਨ ਨਾਲ ਦੂਸ਼ਿਤ ਕਫ ਵਿਕਾਰਾਂ ’ਚ ਲਾਭ ਹੁੰਦਾ ਹੈ।
  • ਕਾਲੇ ਅੰਗੂਰ ਦੀ ਲੱਕੜ ਦੀ ਸੁਆਹ 10 ਗ੍ਰਾਮ ਨੂੰ ਪਾਣੀ ’ਚ ਘੋਲ ਕੇ ਦਿਨ ’ਚ ਦੋ ਵਾਰ ਪੀਣ ਨਾਲ ਯੂਰਿਨ ਬਲੈਡਰ ’ਚ ਪੱਥਰੀ ਦਾ ਪੈਦਾ ਹੋਣਾ ਬੰਦ ਹੋ ਜਾਂਦਾ ਹੈ।
  • ਅੰਗੂਰ ਦੀ 6 ਗ੍ਰਾਮ ਭਸਮ ਅਤੇ ਗੋਖਰੂ ਦਾ ਕਾੜ੍ਹਾ 40-50 ਮਿਲੀਲੀਟਰ ਜਾਂ 10-20 ਮਿਲੀਲੀਟਰ ਰਸ ਦੇ ਨਾਲ ਪਿਆਉਣ ਨਾਲ ਪੱਥਰੀ ਨਸ਼ਟ ਹੁੰਦੀ ਹੈ।
  • ਮੁਨੱਕਾ 12 ਪੀਸ, ਛੁਹਾਰਾ 5 ਪੀਸ ਅਤੇ ਮਖਾਨਾ 7 ਪੀਸ, ਇਨ੍ਹਾਂ ਸਾਰਿਆਂ ਨੂੰ 250 ਮਿਲੀਲੀਟਰ ਦੁੱਧ ’ਚ ਪਾ ਕੇ ਖੀਰ ਬਣਾ ਕੇ ਸੇਵਨ ਕਰਨ ਨਾਲ ਖੂਨ ਅਤੇ ਮਾਸ ਦਾ ਵਾਧਾ ਹੋ ਕੇ ਸਰੀਰ ਪੁਸ਼ਟ ਹੁੰਦਾ ਹੈ।
  • ਬਸੰਤ ਦੇ ਸੀਜ਼ਨ ’ਚ ਇਸ ਦੀਆਂ ਕੱਟੀਆਂ ਹੋਈਆਂ ਟਾਹਣੀਆਂ ’ਚੋਂ ਇੱਕ ਤਰ੍ਹਾਂ ਦਾ ਰਸ ਨਿੱਕਲਦਾ ਹੈ ਜੋ ਚਮੜੀ ਸੰਬੰਧੀ ਰੋਗਾਂ ’ਚ ਬਹੁਤ ਲਾਭਕਾਰੀ ਹੈ।
  • ਅੰਗੂਰ ਖਾਣ ਨਾਲ ਦੁੱਧ ’ਚ ਵਾਧਾ ਹੁੰਦਾ ਹੈ ਇਸ ਲਈ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ, ਜੇਕਰ ਉਨ੍ਹਾਂ ’ਚ ਦੁੱਧ ਦੀ ਕਮੀ ਹੋਵੇ ਤਾਂ, ਅੰਗੂਰਾਂ ਨੂੰ ਨਿਯਮਤ ਰੂਪ ਨਾਲ ਸੇਵਨ ਕਰਨਾ ਚਾਹੀਦਾ ਹੈ ਅੰਗੂਰ ਨਾਲ ਦੁੱਧ ’ਚ ਵਾਧਾ ਹੁੰਦਾ ਹੈ ਜਣੇਪੇ ਦੌਰਾਨ ਜੇਕਰ ਸਹੀ ਮਾਤਰਾ ਤੋਂ ਜ਼ਿਆਦਾ ਖੂਨ ਵਹਿੰਦਾ ਹੋਵੇ ਤਾਂ ਅੰਗੂਰ ਦੇ ਰਸ ਦਾ ਸੇਵਨ ਬਹੁਤ ਜ਼ਿਆਦਾ ਅਸਰਕਾਰੀ ਹੁੰਦਾ ਹੈ ਖੂਨ ਦੀ ਕਮੀ ਦੀ ਸ਼ਿਕਾਇਤ ’ਚ ਅੰਗੂਰ ਦੇ ਤਾਜ਼ੇ ਰਸ ਦਾ ਸੇਵਨ ਬਹੁਤ ਲਾਹੇਵੰਦ ਹੁੰਦਾ ਹੈ ਕਿਉਂਕਿ ਇਹ ਸਰੀਰ ਦੇ ਖੂਨ ’ਚ ਖੂਨ ਦੇ ਕਣਾਂ ਦਾ ਵਾਧਾ ਕਰਦਾ ਹੈ।
  • ਮਿਰਗੀਗ੍ਰਸਤ ਰੋਗੀਆਂ ਨੂੰ ਅੰਗੂਰ ਖਾਣਾ ਲਾਭਕਾਰੀ ਹੁੰਦਾ ਹੈ।
  • ਹਾਲਾਂਕਿ ਅੱਜ-ਕੱਲ੍ਹ ਅੰਗੂਰ ਹਰ ਮੌਸਮ ’ਚ ਮਿਲਦਾ ਹੈ, ਫਿਰ ਵੀ ਜੇਕਰ ਇਸ ਬਾਰੇ ਆਪਣੇ ਫੈਮਿਲੀ ਡਾਕਟਰ ਦੀ ਵੀ ਸਲਾਹ ਲਈ ਜਾਵੇ ਤਾਂ ਹੋਰ ਵੀ ਬਿਹਤਰ ਰਿਜ਼ਲਟ ਪਾ ਸਕਦੇ ਹਾਂ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!