Hot Car Makes You Sick

ਕਾਰ ਅੱਜ-ਕੱਲ੍ਹ ਦੀ ਖਾਸ ਅਤੇ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਗੱਡੀ ਹੈ ਇਹ ਹਮੇਸ਼ਾ ਸੁਰੱਖਿਅਤ ਆਵਾਜਾਈ ਲਈ ਵਰਤੀ ਜਾਂਦੀ ਹੈ ਇਸ ’ਤੇ ਮੀਂਹ ਅਤੇ ਠੰਢ ’ਚ ਯਾਤਰਾ ਕਰਨਾ ਸਭ ਤੋਂ ਸੁਰੱਖਿਅਤ ਹੈ ਪਰ ਗਰਮੀ ’ਚ ਜੇਕਰ ਕਾਰ ’ਚ ਸਫਰ ਕਰਾਂਗੇ ਅਤੇ ਉਸ ’ਚ ਏਸੀ ਦੀ ਵਿਵਸਥਾ ਨਹੀਂ ਹੈ, ਤਾਂ ਤਪਦੀ ਕਾਰ ’ਚ ਸਫਰ ਕਰਨਾ ਮੁਸੀਬਤ ਨੂੰ ਸੱਦਾ ਦੇਣ ਵਰਗਾ ਹੋ ਸਕਦਾ ਹੈ। ਇਸ ਰਾਹੀਂ ਸਫਰ ਕਰਨ ਵਾਲਾ ਬਿਮਾਰ ਹੋ ਸਕਦਾ ਹੈ ਉਸ ਨੂੰ ਬੀਪੀ, ਬ੍ਰੇਨ ਸਟਰੋਕ, ਲੂ ਹੀਟ ਸਟਰੋਕ, ਜਲਣ, ਸਿਰ ਦਰਦ, ਉਲਟੀ, ਘਬਰਾਹਟ, ਚੱਕਰ ਆਉਣਾ ਆਦਿ

ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਉਹ ਬਿਨਾਂ ਕਾਰਨ ਇਨ੍ਹਾਂ ਬਿਮਾਰੀਆਂ ਦੀ ਮੁਸੀਬਤ ਨਾਲ ਘਿਰ ਸਕਦਾ ਹੈ ਗਰਮੀ ਦੀ ਰੁੱਤ ’ਚ ਕਾਰ ਦੇ ਅੰਦਰ ਦਾ ਤਾਪਮਾਨ ਬਾਹਰ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ ਕਾਰ ਦੇ ਅੰਦਰ ਦਾ ਗਰਮ ਤਾਪਮਾਨ ਬਿਮਾਰੀਆਂ ਦਾ ਕਾਰਨ ਬਣਦਾ ਹੈ ਗਰਮੀ ’ਚ ਧੁੱਪ ’ਚ ਖੜ੍ਹੀ ਕਾਰ ’ਚ ਸਫਰ ਕਰਨਾ ਸਿਹਤ ’ਤੇ ਭਾਰੀ ਪੈ ਸਕਦਾ ਹੈ।

ਇਹ ਵੀ ਪੜ੍ਹੋ : Polytechnic Diploma: ਪੋਲੀਟੈਕਨਿਕ ਡਿਪਲੋਮਾ/ ਕੋਰਸ ਤੋਂ ਬਾਅਦ ਬਿਹਤਰੀਨ ਕਰੀਅਰ ਸਕੋਪ

ਮੌਸਮ ਦੀ ਤੀਬਰਤਾ:- ਭਾਰਤ ’ਚ ਤਿੰਨੇ ਮੌਸਮ ਆਪਣਾ ਤਿੱਖਾ ਰੂਪ ਦਿਖਾਉਂਦੇ ਹਨ ਮੌਸਮ ਦੀ ਇਸ ਤੀਬਰਤਾ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਗਰਮੀ ਦੀ ਰੁੱਤ ’ਚ ਇੱਥੇ ਗਰਮੀ ਕਾਫੀ ਪੈਂਦੀ ਹੈ ਤਾਪਮਾਨ 49 ਤੋਂ 50 ਡਿਗਰੀ ਤੱਕ ਪਹੁੰਚ ਜਾਂਦਾ ਹੈ ਅਜਿਹੀ ਸਥਿਤੀ ’ਚ ਧੁੱਪ ’ਚ ਤਪਦੀ ਕਾਰ ’ਚ ਬੈਠਣਾ ਅਤੇ ਉਸ ’ਚ ਸਫਰ ਕਰਨਾ ਸਿਹਤ ਨੂੰ ਮੁਸੀਬਤ ’ਚ ਪਾਉਣਾ ਹੈ ਧੁੱਪ ’ਚ ਖੜ੍ਹੀ ਬੰਦ ਕਾਰ ਦਾ ਤਾਪਮਾਨ ਕਾਰ ਦੇ ਅੰਦਰ ਆਮ ਤੋਂ ਬਹੁਤ ਉੱਪਰ ਹੋ ਜਾਂਦਾ ਹੈ ਅਜਿਹੀ ਤਪਦੀ ਕਾਰ ’ਚ ਲੰਮੀ ਯਾਤਰਾ ਕਰਨ ਵਾਲਿਆਂ ਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ ਧੁੱਪ ’ਚ ਖੜ੍ਹੀ ਕਾਰ ’ਚ ਤੁਰੰਤ ਬੈਠਣਾ ਅਤੇ ਉਸ ’ਚੋਂ ਧੁੱਪ ’ਚ ਤੁਰੰਤ ਨਿੱਕਲਣਾ ਦੋਵੇਂ ਹੀ ਨੁਕਸਾਨਦੇਹ ਹਨ।

ਗਰਮੀ ਦੀ ਰੁੱਤ ’ਚ ਕਾਰ ਜਾਂ ਉਸੇ ਤਰ੍ਹਾਂ ਦੀਆਂ ਬੰਦ ਗੱਡੀਆਂ ਨੂੰ ਛਾਂ ’ਚ ਖੜ੍ਹਾ ਕਰਨਾ ਚਾਹੀਦਾ ਹੈ ਧੁੱਪ ’ਚ ਖੜ੍ਹੀ ਕਾਰ ਦਾ ਤਾਪਮਾਨ ਕਾਫੀ ਵਧ ਜਾਂਦਾ ਹੈ ਉਸ ਦੇ ਅੰਦਰ ਦੀ ਨਮੀ ਖ਼ਤਮ ਹੋ ਜਾਂਦੀ ਹੈ ਉਸ ਦੇ ਅੰਦਰ ਦਮ ਘੁਟਣ ਲੱਗਦਾ ਹੈ ਏਸੀ ਕਾਰ ਵੀ ਖ਼ਤਰਨਾਕ ਹੁੰਦੀ ਹੈ ਗਲਤੀ ਨਾਲ ਉਸ ਦਾ ਸੈਂਟਰਲ ਲਾੱਕ ਹੋ ਜਾਵੇ ਤਾਂ ਵੀ ਅੰਦਰ ਬੈਠੇ ਵਿਅਕਤੀ ਦਾ ਦਮ ਘੁੱਟ ਸਕਦਾ ਹੈ ਹਰ ਜਗ੍ਹਾ ਛਾਂ ਦੀ ਵਿਵਸਥਾ ਨਹੀਂ ਹੁੰਦੀ ਅਜਿਹੀ ਸਥਿਤੀ ’ਚ ਕਾਰ ਨੂੰ ਧੁੱਪ ’ਚ ਖੜ੍ਹਾ ਕਰਨਾ ਪੈਂਦਾ ਹੈ।

ਤਪਦੀ ਕਾਰ ਨਾਲ ਹੋਣ ਵਾਲੀਆਂ ਬਿਮਾਰੀਆਂ:- ਬਿਨਾਂ ਏਸੀ ਵਾਲੀ ਕਾਰ ਗਰਮੀ ਦੇ ਮੌਸਮ ’ਚ ਬਲ਼ਦੀ ਹੋਈ ਭੱਠੀ ਦੇ ਬਰਾਬਰ ਹੁੰਦੀ ਹੈ ਇਹ ਬਲੱਡ ਪ੍ਰੈਸ਼ਰ, ਬ੍ਰੇਨ ਸਟਰੋਕ, ਫੀਵਰ, ਅਸਥਮਾ ਆਦਿ ਦੇ ਰੋਗੀਆਂ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ ਇਸ ਤਰ੍ਹਾਂ ਦੀ ਸਥਿਤੀ ’ਚ ਰੋਗੀ ਨੂੰ ਕਾਰ ’ਚ ਲੰਮੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਕਾਰ ਦੇ ਅੰਦਰ ਦਾ ਤਾਪਮਾਨ ਬਾਹਰ ਤੋਂ ਜ਼ਿਆਦਾ ਹੁੰਦਾ ਹੈ ਇਸ ਲਈ ਲੰਮੀ ਯਾਤਰਾ ਕਰਨ ’ਤੇ ਲੂ ਲੱਗਣ ਦੇ ਨਾਲ-ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਤਪਦੀ ਕਾਰ ’ਚ ਲੰਬੀ ਯਾਤਰਾ ਕਰਨ ਨਾਲ ਬੀਪੀ ਵਧ ਜਾਂਦਾ ਹੈ ਬ੍ਰੇਨ ਸਟਰੋਕ ਦਾ ਖ਼ਤਰਾ ਵਧਿਆ ਰਹਿੰਦਾ ਹੈ ਸਰੀਰ ’ਚ ਪਾਣੀ ਦੀ ਮਾਤਰਾ ਦੀ ਕਮੀ ਹੋ ਜਾਂਦੀ ਹੈ ਘਬਰਾਹਟ, ਉਲਟੀਆਂ, ਚੱਕਰ ਆਉਣ ਲੱਗਦੇ ਹਨ ਪੂਰੇ ਸਰੀਰ ’ਚ ਜਲਣ, ਘਬਰਾਹਟ, ਸਿਰ ਦਰਦ ਹੋਣ ਲੱਗਦਾ ਹੈ ਮੁੜ੍ਹਕਾ ਆਉਣਾ ਬੰਦ ਹੋ ਜਾਂਦਾ ਹੈ ਗਲਾ ਸੁੱਕਦਾ ਹੈ ਨਾੜਾਂ ਆਕੜਨ ਲੱਗਦੀਆਂ ਹਨ ਹੀਟ ਸਟਰੋਕ ਦੀ ਨੌਬਤ ਆ ਜਾਂਦੀ ਹੈ ਸਰੀਰ ਦਾ ਹਰ ਤਰ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਇਹ ਸਥਿਤੀ ਗਰਮੀ ਦੀ ਰੁੱਤ ਦੀ ਕੜਕਦੀ ਧੁੱਪ ’ਚ ਬਿਨਾਂ ਏਸੀ ਦੀ ਕਾਰ ’ਚ ਲੰਬੀ ਯਾਤਰਾ ਕਰਨ ਨਾਲ ਆਉਂਦੀ ਹੈ।

ਬਚਾਅ ਦੇ ਉਪਾਅ:-

  • ਗਰਮੀ ਦੀ ਰੁੱਤ ’ਚ ਕਾਰ ਨੂੰ ਸਦਾ ਛਾਂ ’ਚ ਖੜ੍ਹੀ ਕਰੋ।
  • ਸਫਰ ਤੋਂ ਪਹਿਲਾਂ ਬੰਦ ਕਾਰ ਦੀਆਂ ਬਾਰੀਆਂ ਖੋਲ੍ਹ ਦਿਓ।
  • ਯਾਤਰਾ ਦੇ ਸਮੇਂ ਬਾਰੀਆਂ ਦੇ ਸ਼ੀਸ਼ੇ ਖੁੱਲ੍ਹੇ ਰੱਖੋ।
  • ਕਦੇ ਖਾਲੀ ਪੇਟ ਸਫਰ ਨਾ ਕਰੋ।
  • ਪਾਣੀ ਪੀ ਕੇ ਨਿੱਕਲੋ ਅਤੇ ਨਾਲ ਪਾਣੀ ਰੱਖੋ।
  • ਯਾਤਰਾ ’ਤੇ ਨਿੱਕਲਣ ਤੋਂ 5 ਮਿੰਟ ਪਹਿਲਾਂ ਏਸੀ ਚਲਾ ਦਿਓ।
  • ਕਾਰ ਰੋਕਣ ਤੋਂ ਪਹਿਲਾਂ ਏਸੀ ਬੰਦ ਕਰ ਦਿਓ।

ਸੀਤੇਸ਼ ਕੁਮਾਰ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!