ਹਰ ਰਿਸ਼ਤੇ ’ਚ ਮਿਠਾਸ ਹੋਣਾ ਰਿਸ਼ਤਿਆਂ ਨੂੰ ਵਧੀਆ ਬਣਾਉਂਦਾ ਹੈ ਰਿਸ਼ਤਾ ਪਤੀ-ਪਤਨੀ, ਮਾਂ-ਬੇਟੀ, ਸੱਸ-ਨੂੰਹ, ਨਣਦ-ਭਾਬੀ, ਦਰਾਣੀ-ਜੇਠਾਣੀ ਦੋ ਦੋਸਤਾਂ ਦਾ ਹੀ ਕਿਉਂ ਨਾ ਹੋਵੇ ਪਰ ਪਤੀ-ਪਤਨੀ ਦਾ ਰਿਸਤਾ ਅਜਿਹਾ ਹੁੰਦਾ ਹੈ ਕਿ ਥੋੜ੍ਹੀ ਜਿਹੀ ਕੁੜ੍ਹਤਣ ਆਉਣ ’ਤੇ ਜੀਵਨ ਰੂਪੀ ਗੱਡੀ ਦਾ ਸੰਤੁਲਨ ਵਿਗੜਨ ਲੱਗਦਾ ਹੈ ਅਤੇ ਰਿਸ਼ਤਾ ਮਿਠਾਸ ਵਾਲਾ ਹੋਵੇ ਤਾਂ ਕੀ ਕਹਿਣੇ ਦੂਜੇ ਪਾਸੇ ਪਤੀ-ਪਤਨੀ ਜੀਵਨ ਦੀ ਹਰ ਖੁਸ਼ੀ ਅਤੇ ਦੁੱਖ ਦਾ ਆਨੰਦ ਮਿਲਕੇ ਲੈਂਦੇ ਹਨ ਇਸ ਰਿਸ਼ਤੇ ’ਚ ਕੁੜ੍ਹਤਣ ਦਾ ਅਸਰ ਪੂਰੇ ਪਰਿਵਾਰ ’ਤੇ ਪੈਂਦਾ ਹੈ ਸਬੰਧਾਂ ’ਚ ਕੁੜ੍ਹਤਣ ਅਕਸਰ ਪਾਰਟਨਰ ਦੇ ਗਲਤ ਵਰਤਾਓ ਨਾਲ ਹੁੰਦੀ ਹੈ ਆਓ ਦੇਖੀਏ ਕਿਵੇਂ ਆਪਣੇ ਵਰਤਾਓ ’ਚ ਸੱਭਿਅਤਾ ਲਿਆ ਕੇ ਸਬੰਧਾਂ ’ਚ ਮਿਠਾਸ ਭਰੀ ਜਾ ਸਕਦੀ ਹੈ:-

ਸਾਥੀ ਨੂੰ ਇੱਜ਼ਤ ਜ਼ਰੂਰ ਦਿਓ

ਚਾਹੇ ਪਤਨੀ ਹੋਵੇ ਜਾਂ ਪਤੀ, ਦੋਵਾਂ ਨੂੰ ਚੰਗਾ ਲੱਗਦਾ ਹੈ ਕਿ ਪਾਰਟਨਰ ਇੱਜ਼ਤ ਦੇਣ ਵਾਲਾ ਹੋਵੇ ਜੇਕਰ ਇੱਕ ਪਾਰਟਨਰ ਦੂਜੇ ਨੂੰ ਸਨਮਾਨ ਨਹੀਂ ਦਿੰਦਾ ਤਾਂ ਰਿਸ਼ਤੇ ਕੁਝ ਸਮੇਂ ਬਾਅਦ ਵਿਗੜਨ ਲੱਗਦੇ ਹਨ ਅੱਜਕੱਲ੍ਹ ਦੋਵੇ ਪੜ੍ਹੇ-ਲਿਖੇ ਹੁੰਦੇ ਹਨ ਅਤੇ ਆਪਣੇੇ ਰਿਸ਼ਤਿਆਂ ਪ੍ਰਤੀ ਜਾਗਰੂਕ ਵੀ, ਇਸ ਲਈ ਇੱਕ-ਦੂਜੇ ਦੀ ਬਣਦੀ ਇੱਜ਼ਤ ਕਰੋ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਭੈਣ-ਭਰਾ ਅਤੇ ਰਿਸ਼ਤੇਦਾਰਾਂ ਦੀ ਵੀ ਇੱਜ਼ਤ ਕਰੋ ਆਪਣੇ ਪਾਰਟਨਰ ਦੀ ਗੱਲ ਸੁਣਨ ਲਈ ਦੋਵਾਂ ਨੂੰ ਸਮਾਂ ਕੱਢਣਾ ਚਾਹੀਦਾ ਹੈ।

ਤਾਂ ਕਿ ਮਹਿਸੂਸ ਹੋ ਸਕੇ ਕਿ ਦੋਵੇਂ ਇੱਕ-ਦੂਜੇ ਦੀ ਪਰਵਾਹ ਕਰਦੇ ਹਨ ਕੋਈ ਵੀ ਫੈਸਲਾ ਲੈਣਾ ਹੋਵੇ ਤਾਂ ਦੂਜੇ ਪਾਰਟਨਰ ’ਤੇ ਕਦੇ ਨਾ ਥੋਪੋ ਗੱਲ ਕਰਕੇ, ਅਪਣਾ ਪੱਖ ਰੱਖ ਕੇ ਖੁਸ਼ੀ ਨਾਲ ਰਜ਼ਾਮੰਦੀ ਹੋਣ ’ਤੇ ਹੀ ਫੈਸਲਾ ਲਓ ਜੇਕਰ ਤੁਸੀਂ ਪਾਰਟਨਰ ਦੀ ਗੱਲ ਨੂੰ ਅਹਿਮੀਅਤ ਦਿੰਦੇ ਹੋ ਤਾਂ ਇਹ ਇੱਕ ਚੰਗੀ ਆਦਤ ਹੈ ਪੁਰਸ਼ਾਂ ਨੂੰ ਇਸਦੇ ਲਈ ਜ਼ਿਆਦਾ ਜਾਗਰੂਕ ਰਹਿਣਾ ਚਾਹੀਦਾ ਹੈ ਗੱਲਬਾਤ ਦੌਰਾਨ ਫੋਨ ਅਤੇ ਮੋਬਾਇਲ ਨੂੰ ਦੂਰ ਰੱਖੋ ਅਕਸਰ ਗੱਲ ਕਰਦੇ ਹੋਏ ਹੱਥ ਮੋਬਾਇਲ ’ਤੇ ਚਲਿਆ ਜਾਂਦਾ ਹੈ, ਜੋ ਚੰਗੀ ਆਦਤ ਨਹੀਂ ਹੈ।

ਈਗੋ (ਹਊਮੈ) ਨੂੰ ਦੂਰ ਕਰੋ

ਆਪਸੀ ਰਿਸ਼ਤਿਆਂ ’ਚ ਈਗੋ (ਹਊਮੈ) ਦੇ ਆਉਣ ਦਾ ਮਤਲਬ ਹੈ ਆਪਣੇ ਦੰਪਤੀ ’ਚ ਦੀਮਕ ਲਾਉਣ ਲਈ ਥਾਂ ਦੇਣਾ ਅਤੇ ਦੀਮਕ ਕਦੋਂ ਤੁਹਾਡੇ ਰਿਸ਼ਤਿਆਂ ਨੂੰ ਖ਼ਤਮ ਕਰ ਦੇਵੇਗੀ, ਪਤਾ ਹੀ ਨਹੀਂ ਚੱਲੇਗਾ ਚੰਗੇ ਰਿਸ਼ਤਿਆਂ ’ਚ ਈਗੋ (ਹਊਮੈ) ਨੂੰ ਕੋਈ ਥਾਂ ਨਾ ਦਿਓ ਦੰਪਤੀ ਦੇ ਜੀਵਨ ਤਾਂ ਪਤੀ-ਪਤਨੀ ਦੋਵਾਂ ਦੇ ਮਿਲਣ ਨਾਲ ਹੀ ਬਣਦਾ ਹੈ ਦੋਨੋਂ ਹੀ ਪਰਿਵਾਰ ਦੇ ਦੋ ਮੁੱਖ ਪਹੀਏ ਹਨ ਈਗੋ ਆਉਣ ਨਾਲ ਪਹੀਆ ਡਗਮਗਾਉਣ ਲੱਗੇਗਾ ਅਤੇ ਰਿਸ਼ਤੇ ਵਿਖਰਨ ਲੱਗਣਗੇ।

ਸਫਾਈ ’ਤੇ ਦਿਓ ਧਿਆਨ

ਆਪਣੀ ਵਿਅਕਤੀਗਤ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਅਤੇ ਵਧੀਆ ਆਦਤ ਹੈ ਕਈ ਵਾਰ ਮੂੰਹ ’ਚੋਂ ਆਉਣ ਵਾਲੀ ਬਦਬੂ ਜਾਂ ਪਸੀਨੇ ਦੀ ਬਦਬੂ ਪਾਰਟਨਰ ਨੂੰ ਪੇ੍ਰਸ਼ਾਨ ਕਰਦੀ ਹੈ, ਇਸ ਗੱਲ ਦਾ ਪੂਰਾ ਧਿਆਨ ਰੱਖੋ ਰੋਜ਼ ਨਹਾਓ, ਡੀਓ ਲਗਾਓ ਅਤੇ ਟੈਲਕਮ ਪਾਊਡਰ ਦੀ ਵਰਤੋਂ ਕਰੋ ਦੋ ਵਾਰ ਬੁਰੱਸ਼ ਜ਼ਰੂਰ ਕਰੋ ਈਨਰਵੇਅਰ, ਜ਼ੁਰਾਬ, ਕੱਪੜੇ ਹਰ ਰੋਜ਼ ਤਾਜ਼ੇ ਧੋਤੇ ਪਹਿਨੋ ਵਾਲ ਹਫ਼ਤੇ ’ਚ ਦੋ ਵਾਰ ਧੋਵੋ ਅਤੇ ਵਾਲ ਸਵਾਰ ਕੇ ਰੱਖੋ ਨਾਲ ਹੀ ਆਪਣੇ ਬੈੱਡ ਦੀ ਸਫਾਈ, ਕਮਰੇ ਦੀ ਸਫਾਈ ਅਤੇ ਵਾਰਡਰੋਬ (ਕੱਪੜਿਆਂ ਦੀ ਅਲਮਾਰੀ) ਦੀ ਸਫਾਈ ਦਾ ਵੀ ਵਿਸੇਸ਼ ਧਿਆਨ ਦਿਓ ਆਸਪਾਸ ਦਾ ਸਾਫ਼ ਵਾਤਾਵਰਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਖਾਸ ਕਰਕੇ ਆਪਣੇ ਮੈਲੇ ਕੱਪੜੇ, ਰੁਮਾਲ, ਜ਼ੁਰਾਬਾਂ, ਗਿੱਲਾ ਤੋਲੀਆ, ਘੜੀ ਅਤੇ ਮੋਬਾਇਲ ਸਹੀ ਥਾਂ ’ਤੇ ਰੱਖੋ।

ਓਪਨੀਅਨ (ਰਾਏ) ਦੇ ਕੇ ਅਤੇ ਹੱਸ ਕੇ ਦਿਓ ਆਪਣੇ ਸਾਥੀ ਦਾ ਸਾਥ

ਬਹੁਤ ਵਾਰ ਬਹੁਤ ਸਾਰੇ ਜੋੜਿਆਂ ’ਚ ਗੱਲਾਂ ਤਾਂ ਖੂਬ ਹੁੰਦੀਆਂ ਹਨ, ਪਰ ਦੂਜਾ ਪਾਰਟਨਰ ਕਦੇ ਕਿਸੇ ਗੱਲ ’ਤੇ ਆਪਣੀ ਓਪਨੀਅਨ (ਰਾਏ) ਨਹੀਂ ਦਿੰਦਾ, ਬਸ ਹਾਂ ’ਚ ਹਾਂ ਮਿਲਾ ਦਿੰਦਾ ਹੈ ਇਹ ਗੈਰ ਸਿਹਤਮੰਦ ਆਦਤ ਹੈ ਕਿਸੇ ਵੀ ਗੱਲ ’ਤੇ ਦੋਵਾਂ ਦੀ ਰਾਏ ਵੱਖ ਹੋ ਸਕਦੀ ਹੈ ਸਹਿਜਤਾ ਨਾਲ ਆਪਣੀ ਰਾਏ ਜ਼ਰੂਰ ਸਾਹਮਣੇ ਰੱਖੋ, ਤਾਂ ਕਿ ਦੂਜੇ ਨੂੰ ਲੱਗੇ ਕਿ ਤੁਸੀਂ ਗੱਲ ’ਚ ਪੂਰੀ ਤਰ੍ਹਾਂ ਸ਼ਾਮਿਲ ਹੋ ਵੈਸੇ ਜੇਕਰ ਦੋਵਾਂ ਦੀ ਰਾਏ ਚਾਣਚੱਕ ਇੱਕ ਹੀ ਹੋਵੇ ਤਾਂ ਇਸ ਤੋਂ ਵਧੀਆ ਗੱਲ ਨਹੀਂ ਪਰ ਦੂਜੇ ਨੂੰ ਨੀਚਾ ਦਿਖਾਉਣ ਜਾਂ ਉਸ ’ਤੇ ਰੌਬ ਮਾਰਨ ਕਾਰਨ ਰਾਏ ਜ਼ਬਰਦਸਤੀ ਇੱਕ ਬਣਾਉਣ ਨਾਲ ਰਿਸ਼ਤਿਆਂ ’ਚ ਦੂਰੀਆਂ ਆਉਂਦੀਆਂ ਹਨ ਇਸ ਲਈ ਇੱਕ ਦੂਜੇ ਦੀ ਗੱਲ ਧਿਆਨ ਨਾਲ ਸੁਣੋ ਵਿੱਚ ਦੀ ਗੱਲ ਨਾ ਕੱਟੋ ਪੂਰਾ ਮੌਕਾ ਦਿਓ ਪਾਰਟਨਰ ਨੂੰ ਆਪਣੀ ਗੱਲ ਰੱਖਣ ਦਾ ਤਦ ਹੀ ਅਪਣਾਪਨ ਵਧੇਗਾ।

ਹੱਸ ਕੇ ਗੱਲ ਕਰਨ ਨਾਲ ਰਿਸਤੇ ’ਚ ਮਜ਼ਬੂਤੀ ਆਉਂਦੀ ਹੈ ਜੇਕਰ ਪਾਰਟਨਰ ਨੂੰ ਕਿਸੇ ਗੱਲ ’ਤੇ ਹਾਸਾ ਆ ਰਿਹਾ ਹੈ ਤਾਂ ਉਸਦਾ ਸਾਥ ਹਾਸੇ ’ਚ ਵੀ ਦਿਓ ਇੱਕ ਸਟੱਡੀ ਅਨੁਸਾਰ ਸਿੰਗਲ ਹਾਸੇ ਨਾਲੋਂ ਸਾਂਝਾ ਹਾਸਾ ਬੇਹਤਰ ਹੁੰਦਾ ਹੈ ਇੱਕ ਸ਼ੋਧ ਅਨੁਸਾਰ ਹੱਸਣ ਨਾਲ ਜੋੜੇ ਜ਼ਿਆਦਾ ਇੱਕ-ਦੂਜੇ ਪ੍ਰਤੀ ਸਮਰਪਿੱਤ ਹੁੰਦੇ ਹਨ ਪਰ ਹਾਸੇ ’ਚ ਕਦੇ ਵੀ ਇੱਕ-ਦੂਜੇ ਦੀ ਕਮੀ ਦਾ ਮਜ਼ਾਕ ਨਾ ਉਡਾਓ ਅਜਿਹੇ ’ਚ ਰਿਸ਼ਤੇ ਸੁਧਰਨ ਦੀ ਬਜਾਇ ਖਰਾਬ ਹੋਣਗੇ ਆਪਣੇ ਰਿਸ਼ਤਿਆਂ ਦੀ ਡੂੰਘਾਈ ਅਤੇ ਅਪਣਾਪਨ ਬਣਾਏ ਰੱਖਣ ਲਈ ਮਿਲ ਕੇ ਹੱਸੋ ਇੱਕ-ਦੂਜੇ ਨੂੰ ਜੋਕਸ (ਚੁਟਕਲੇ) ਸੁਣਾਓ, ਇਕੱਠੇ ਬੈਠ ਕੇ ਹਾਸੇ ਦੇ ਪ੍ਰੋਗਰਾਮ ਦੇਖੋ ਤਾਂ ਕਿ ਮਿਲ ਕੇ ਹੱਸਣ ਦਾ ਕੋਈ ਮੌਕਾ ਨਾ ਖੁੰਝੇ।

ਇਕੱਠੇ ਖਾਣਾ ਬਣਾਓ ਅਤੇ ਖਾਓ

ਪਤੀ ਨੂੰ ਚਾਹੀਦਾ ਆਪਣੇ ਰੁਝੇਵੇਂ ਭਰੇ ਜੀਵਨ ’ਚ ਕੁਝ ਸਮਾਂ ਪਤਨੀ ਨਾਲ ਰਸੋਈ ’ਚ ਬਿਤਾਏ, ਕੁਝ ਬਣਾਏ ਨਹੀਂ ਬਣਾਉਣਾ ਆਉਂਦਾ ਤਾਂ ਮੱਦਦ ਕਰੋ ਤਾਂ ਕਿ ਕੁਝ ਸਿਹਤਮੰਦ ਸਮਾਂ ਨਾਲ ਬਿਤਾ ਸਕੋ ਫਿਰ ਇਕੱਠੇ ਬੈਠ ਕੇ ਖਾਣਾ ਖਾਓ ਜ਼ਿੰਦਗੀ ਜੀਣ ਦਾ ਮਜ਼ਾ ਵਧ ਜਾਵੇਗਾ ਅਤੇ ਪਾਰਟਨਰ ਵੀ ਸੰਤੁਸ਼ਟ ਹੋਵੇਗਾ ਕਿ ਤੁਸੀਂ ਉਸਦੀ ਪਰਵਾਹ ਕਰਦੇ ਹੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!