ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਹਰ ਸਾਲ ਬੜੇ ਜੋਰ-ਸ਼ੋਰ ਨਾਲ ਆਉਂਦਾ ਹੈ ਅਤੇ ਸ਼ਾਮ ਢੱਲਦੇ-ਢੱਲਦੇ ਥੱਕ ਜਾਂਦਾ ਹੈ ਇਹ ਦਿਨ ਥੱਕ ਜਾਂਦਾ ਹੈ ਆਪਣੇ ਮੁਲਕ ਦੇ ਨਾਗਰਿਕਾਂ ਦੀ ਸੁਸਤਪੁਣਾ ਦੇਖ ਕੇ ਪਿਛਲੇ 8-10 ਸਾਲਾਂ ’ਚ ਭਾਰਤੀ ਨੌਜਵਾਨਾਂ ’ਚ ਤਬਦੀਲੀ ਦੀ ਹਵਾ ਆਈ ਹੈ ਇੱਕ ਆਕਰਸ਼ਕ ਆਤਮਵਿਸ਼ਵਾਸ ਨਾਲ ਭਾਰਤੀ ਨੌਜਵਾਨ ਚਮਕ ਰਿਹਾ ਹੈ ਜਾਂ ਇੰਝ ਕਹੋ ਉਸਦੇ ਜੋਸ਼ ਅਤੇ ਜਨੂੰਨ ਨੂੰ ਸਹੀ ਤਰੀਕੇ ਨਾਲ ਪ੍ਰਗਟ ਕਰਨ ਦਾ ਮੌਕਾ ਪ੍ਰਾਪਤ ਹੋ ਰਿਹਾ ਹੈ। (Republic Day)

‘‘ਭਾਰਤੀ ਹੋਣ ਦਾ ਕਰੀਏ ਮਾਨ,
ਮਿਲਕੇ ਕਰੀਏ ਗਣਤੰਤਰ ਦਾ ਸਨਮਾਨ
ਵਤਨ ਹੈ ਮੇਰਾ ਸਭ ਤੋਂ ਮਹਾਨ,
ਪ੍ਰੇੇਮ ਸਦਭਾਵਨਾ ਦਾ ਦੂਜਾ ਨਾਮ’’

68 ਸਾਲ ਪਹਿਲਾਂ 26 ਜਨਵਰੀ 1950 ਨੂੰ ਸਾਡੇ ਦੇਸ਼ ਨੂੰ ਪੂਰਨ ਤੌਰ ’ਤੇ ਗਣਰਾਜ ਐਲਾਨਿਆ ਗਿਆ ਸੀ ਅਤੇ ਇਸੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਆਜ਼ਾਦ ਭਾਰਤ ’ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ ਇਹੀ ਕਾਰਨ ਹੈ ਕਿ ਹਰੇਕ ਸਾਲ 26 ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ ਇਹ ਦਿਨ ਕਿਸੇ ਵਿਸ਼ੇਸ਼ ਧਰਮ, ਜਾਤੀ ਜਾਂ ਸੰਪਰਦਾਇ ਨਾਲ ਨਾ ਜੁੜ ਕੇ ਕੌਮੀਅਤ ਨਾਲ ਜੁੜਿਆ ਹੈ, ਇਸ ਲਈ ਦੇਸ਼ ਦਾ ਹਰ ਨਾਗਰਿਕ ਇਸਨੂੰ ਕੌਮੀ ਤਿਉਹਾਰ ਦੇ ਤੌਰ ’ਤੇ ਮਨਾਉਂਦਾ ਹੈ। ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਬਾਬਾ ਸਾਹਿਬ ਅੰਬੇਡਕਰ ਭਾਰਤੀ ਮਹਾਂਪੁਰਸ਼ਾਂ ’ਚ ਇਕੱਲੀ ਅਜਿਹੀ ਹਸਤੀ ਹਨ, ਜਿਨ੍ਹਾਂ ਨੂੰ ਹਰ ਪਾਰਟੀ ਆਪਣੇ ਨਾਅਰਿਆਂ ’ਚ ਥਾਂ ਦਿੰਦੀ ਹੈ ਇਸਦੀ ਵਜ੍ਹਾ ਸਾਫ ਹੈ ਸਮਾਜ ਦਾ ਬਹੁਗਿਣਤੀ ਤਬਕਾ ਜਿਸ ’ਚ ਦਲਿਤ ਅਤੇ ਪਿਛੜੇ ਸ਼ਾਮਿਲ ਹਨ ਇਸ ਤੋਂ ਇਲਾਵਾ ਜੋ ਵੀ ਉੱਨਤੀਸ਼ੀਲ ਵਿਚਾਰਾਂ ਦੇ ਲੋਕ ਹਨ ਜੋ ਵੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ ਉਹ ਸੁਭਾਵਿਕ ਤੌਰ ’ਤੇ ਅੰਬੇਡਕਰ ਦੇ ਨੇੜੇ ਦਿੱਖਦੇ ਹਨ। (Republic Day)

ਇਹ ਅੰਬੇਡਕਰ ਦੀ ਦੂਰਦ੍ਰਿਸ਼ਟੀ ਸੀ ਕਿ ਜਿਨ੍ਹਾਂ ਮੁੱਦਿਆਂ ਨੂੰ ਭਾਰਤੀ ਰਾਜਨੀਤੀ ’ਚ ਜਗ੍ਹਾ ਪਾਉਣ ’ਚ ਦਹਾਕੇ ਲੱਗ ਗਏ, ਅੰਬੇਡਕਰ ਉਨ੍ਹਾਂ ਨੂੰ ਆਜ਼ਾਦੀ ਅੰਦੋਲਨ ਦੇ ਸਮੇਂ ਤੋਂ ਹੀ ਪ੍ਰਮੁੱਖਤਾ ਨਾਲ ਉਠਾ ਰਹੇ ਸਨ ਉਨ੍ਹਾਂ ਦੇ ਪਰਿਨਿਰਵਾਣ ਤੋਂ ਬਾਅਦ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ ਭਾਰਤੀ ਰਾਜਨੀਤੀ ਆਪਣੀਆਂ ਅਸੰਗਤਾਵਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਸੀ ਸਗੋਂ ਅੰਬੇਡਕਰ ਨੂੰ ਆਪਣਾ ਦੱਸ ਖੋਖਲੀ ਰਾਜਨੀਤੀ ਕਰ ਰਹੀ ਹੈ ਜਦੋਂ ਅਸੀਂ ਗਣਤੰਤਰ ਦਿਵਸ ਦੀ ਗੱਲ ਕਰਦੇ ਹਾਂ ਸਵਾਲ ਉੱਠਦਾ ਹੈ ਕਿ ਸੰਵਿਧਾਨ ਦੇ ਰਚੇਤਾ ਕਿਹੋ ਜਿਹਾ ਰਾਸ਼ਟਰ ਚਾਹੁੰਦੇ ਸਨ। (Republic Day)

ਸਾਡੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਦਾ ਸੁਫਨਾ ਸੀ ਕਿ ਭਾਰਤ ਜਾਤੀ ਮੁਕਤ ਹੋਵੇ, ਫੂਡ ਸਰਪਲੱਸ ਹੋਵੇ, ਉਦਯੋਗਿਕ ਰਾਸ਼ਟਰ ਬਣੇ ਪੂਰੀ ਤਰ੍ਹਾਂ ਸ਼ਹਿਰੀ ਹੋ ਕੇ ਖੁਸ਼ਹਾਲ ਹੋਵੇ, ਹਮੇਸ਼ਾ ਲੋਕਤੰਤਰਿਕ ਰਹੇ ਇੱਥੇ ਦਲਿਤ, ਔਰਤਾਂ, ਪਿਛੜੇ, ਵਾਂਝੇ, ਮਜ਼ਦੂਰ, ਕਿਸਾਨ, ਆਦਿਵਾਸੀ ਸਭ ਸੁਰੱਖਿਅਤ ਰਹਿਣ ਸਾਰਿਆਂ ਲਈ ਉੱਨਤੀ ’ਚ ਬਰਾਬਰ ਮੌਕੇ ਰਹਿਣ ਅੰਬੇਡਕਰ ਇੱਕ ਮਾਤਰ ਅਜਿਹੇ ਆਗੂ ਰਹੇ ਜਿਨ੍ਹਾਂ ਨੇ ਦਲਿਤਾਂ ਦੇ ਨਾਲ-ਨਾਲ ਨੌਜਵਾਨਾਂ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਇਸੇ ਲੜੀ ’ਚ ਉਨ੍ਹਾਂ ਨੇ ਅਣਮਨੁੱਖਤਾ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੱਤੀਆਂ ਸਨ। (Republic Day)

ਸਮਾਜਿਕ ਨਿਆਂ ਦੇ ਪੱਖਧਰ ਅੰਬੇਡਕਰ ਹਮੇਸ਼ਾ ਧਰਮ ਅਤੇ ਜਾਤੀ ਜਕੜਬੰਦੀ ਤੋਂ ਮੁਕਤ ਭਾਰਤ ਬਣਾਉਣਾ ਚਾਹੁੰਦੇ ਸਨ ਸੰਵਿਧਾਨ ਅੱਜ ਵੀ ਉਹੀ ਹੈ, ਪਰ ਅੰਬੇਡਕਰ ਦਾ ਉਹ ਖਦਸ਼ਾ ਮੂਰਤਰੂਪ ’ਚ ਸਾਡੇ ਸਾਹਮਣੇ ਹੈ, ਉਨ੍ਹਾਂ ਨੂੰ ਖਦਸ਼ਾ ਸੀ ਕਿ ‘ਸਾਡਾ ਸੰਵਿਧਾਨ ਕਿਹੋ ਜਿਹਾ ਹੈ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਇਸਨੂੰ ਲਾਗੂ ਕਰਨ ਵਾਲੇ ਕਿਹੋ ਜਿਹੋ ਹੋੋਣਗੇ’’।

ਸੰਵਿਧਾਨ ਦੇ ਜ਼ਰੀਏ ਅੰਬੇਡਕਰ ਦਾ ਸੁਫਨਾ ਸੀ ਇੱਕ ਅਜਿਹਾ ਸਮਾਜ ਜਿੱਥੇ ਸਮਾਨਤਾ ਅਤੇ ਭਾਈਚਾਰਾ ਹੋਵੇ, ਸਭ ਲਈ ਬਰਾਬਰ ਮੌਕੇ ਹੋਣ, ਜਿੱਥੇ ਸਭ ਨੂੰ ਆਰਥਿਕ ਸੁਰੱਖਿਆ ਹੋਵੇ, ਜਿੱਥੇ ਜਾਤੀ, ਧਰਮ ਦੇ ਨਾਂਅ ’ਤੇ ਕੋਈ ਛੋਟਾ ਜਾਂ ਵੱਡਾ ਨਾ ਹੋਵੇ ਪਵਿੱਤਰ ਜਾਂ ਅਪਵਿੱਤਰ ਨਾ ਹੋਵੇ ਅਜਿਹਾ ਨਹੀਂ ਹੈ ਕਿ ਹਾਲਾਤ ਬਦਲੇ ਨਹੀਂ ਹਨ, ਪਰ ਅੰਬੇਡਕਰ ਦੀ ਕਲਪਨਾ ਦਾ ਭਾਰਤ ਹਾਲੇ ਵੀ ਬਹੁਤ ਦੂਰ ਦਿਖਾਈ ਦੇ ਰਿਹਾ ਹੈ ਰਾਜਨੀਤਿਕ ਤੌਰ ’ਤੇ ਆਜ਼ਾਦ ਭਾਰਤ ਦੇ ਨਾਗਰਿਕ ਹੋਣਾ ਕਾਫੀ ਨਹੀਂ ਹੈ ਜਦੋਂ ਤੱਕ ਹਰੇਕ ਨਾਗਰਿਕ ਕੋਲ ਵਿਕਸਤ ਹੋਣ ਦੇ ਬਰਾਬਰ ਮੌਕੇ ਨਾ ਹੋਣ ਸਮਾਂ ਤੇਜ਼ੀ ਨਾਲ ਬਦਲਦਾ ਹੈ ਦੁਨੀਆਂ ਦੀ ਭਾਵਨਾ ਨਾਲ ਅਸੀਂ ਇੱਕ ਰਾਸ਼ਟਰ ਹਾਂ ਅਤੇ ਅਸੀਂ ਸਭ ਇਸ ਮਹਾਨ ਭਰਮ ਦੀ ਦੇਖਭਾਲ ਕਰ ਰਹੇ ਹਾਂ ਹਜ਼ਾਰਾਂ ਜਾਤੀਆਂ ’ਚ ਵੰਡਿਆਂ ਸਾਡਾ ਦੇਸ਼ ਅਖੰਡ ਰਾਸ਼ਟਰ ਕਿਵੇਂ ਹੋ ਸਕਦਾ ਹੈ। (Republic Day)

ਜੀਵਨ ’ਚ ਕੁਝ ਕਰਨਾ ਅਤੇ ਨਵੀਂ ਉਮੰਗ ਅਤੇ ਸੋਚ ਦੇ ਨਾਲ ਕਰਨਾ ਦੋ ਵੱਖ-ਵੱਖ ਗੱਲਾਂ ਹਨ ਕੁਝ ਕਰਨਾ ਤਾਂ ਸਾਧਾਰਣ ਜਿਹੀ ਗੱਲ ਹੈ ਪਰ ਵੱਖਰਾ ਕਰਨਾ ਪ੍ਰੇਰਣਾਦਾਇਕ ਹੋਣ ਦੇ ਨਾਲ-ਨਾਲ ਨਵੀਂ ਪਹਿਚਾਣ ਬਣਾਉਣ ਦਾ ਪ੍ਰਤੀਕ ਹੁੰਦਾ ਹੈ ਨਵਾਂ ਰਾਹ ਮੁਸ਼ਕਿਲਾਂ ਅਤੇ ਕੰਡਿਆਂ ਨਾਲ ਭਰਿਆਂ ਹੁੰਦਾ ਹੈ ਪਰ ਉਸਦੀ ਮੰਜਿਲ ਸੁਖਦ ਅਤੇ ਪ੍ਰਤਿਭਾਸ਼ਾਲੀ ਹੁੰਦੀ ਹੈ ਅਜਿਹੀਆਂ ਰਾਹਾਂ ਹੀ ਨਵੀਆਂ ਦਿਸ਼ਾ ਉਤਸ਼ਾਹਿਤ ਕਰਦੀਆਂ ਹਨ, ਜਿਸ ਤਰ੍ਹਾਂ ਸੋਨਾ ਤਪਕੇ ਕੁੰਦਨ ਬਣ ਕੇ ਗਹਿਣੇ ਚਮਕਾਉਂਦਾ ਹੈ।

ਸ਼ੇਰ ਵੱਖ ਰਾਹ ’ਤੇ ਚੱਲ ਕੇ ਜੰਗਲ ਦਾ ਰਾਜਾ ਕਹਾਉਂਦਾ ਹੈ ਅਜਿਹੀ ਸੋਚ ਕੁਝ ਵੱਖ ਕਰਕੇ ਦੂਜਿਆਂ ਨੂੰ ਵੀ ਉਤਸ਼ਾਹਿਤ ਕਰਦੀ ਹੈ ਇਸ ’ਚ ਅਦਭੁੱਤ ਸ਼ਕਤੀ ਹੁੰਦੀ ਹੈ ਜੋ ਦੇਸ਼ ਨੂੰ ਬਦਲਣ ਦੀ ਸਮੱਰਥਾ ਰੱਖਦੀ ਹੈ ਇਤਿਹਾਸ ਗਵਾਹ ਹੈ ਨਵੀਂ ਸੋਚ ਨਾਲ ਪੂਰੀ ਤਿਆਰੀ ਨਾਲ ਕੰਮ ਕਰਦੇ ਹਾਂ, ਤਾਂ ਨਿਸ਼ਚਿਤ ਰੂਪ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ ਹਾਲਾਂਕਿ ਜੇਕਰ ਸਮਾਜ ’ਚ ਵੱਖ ਹਟ ਕੇ ਕਿਸੇ ਕੰਮ ਨੂੰ ਸ਼ੁਰੂ ਕਰਦੇ ਹਾਂ ਤਾਂ ਸਾਡਾ ਵਿਰੋਧ ਹੁੰਦਾ ਹੈ, ਪਰ ਸਾਨੂੰ ਲਗਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ’ਤੇ ਭਰੋਸਾ ਰੱਖ ਕੇ ਕੰਮ ਸ਼ੁਰੂ ਕਰਨਾ ਹੋਵੇਗਾ। ਸਾਡੇ ਰਾਸ਼ਟਰ ਦਾ ਸੰਵਿਧਾਨ ਪਰਿਪੱਕ ਹੋ ਰਿਹਾ ਹੈ ਪਰ ਉਸਦੀ ਰਾਜਨੀਤੀ, ਪ੍ਰਸਾਸ਼ਨਿਕ ਪ੍ਰਬੰਧ, ਸੁਰੱਖਿਆ ਪ੍ਰਬੰਧ ਅਤੇ ਨਿਆਂਪਾਲਿਕਾ ’ਚ ਜਿਸ ਰਫਤਾਰ ਨਾਲ ਗੰਭੀਰਤਾ ਨਾਲ ਪਰਿਪੱਕਤਾ ਆਉਣੀ ਚਾਹੀਦੀ ਹੈ, ਪਰ ਅਫਸੋਸ, ਉਹ ਨਹੀਂ ਆ ਸਕੀ।

ਇਹ ਦਿਨ ਕੌਮ ਦੇ ਗੌਰਵਗਾਣ ਦਾ ਦਿਨ ਹੈ ਗਣਤੰਤਰ ਦਿਵਸ ਦਾ ਮੁੱਖ ਰੰਗਾਰੰਗ ਪ੍ਰੋਗਰਾਮ 26 ਜਨਵਰੀ ਨੂੰ ਰਾਜਪੱਥ ’ਤੇ ਨਵੀਂ ਦਿਲੀ ਹੈ ਸਵੇਰ ਤੋਂ ਹੀ ਰਾਜਪੱਥ ਦੇ ਦੋਵੇ ਪਾਸੇ ਲੋਕ ਜੁੜਨ ਲੱਗਦੇ ਹਨ ਆਸਪਾਸ ਦੇ ਪਿੰਡਾਂ ਤੋਂ ਆਉਣ ਵਾਲੇ ਲੋਕ ਇਸਨੂੰ ਇੱਕ ਬਹੁਤ ਵੱਡੇ ਮੇਲੇ ਦੇ ਰੂਪ ’ਚ ਲੈਂਦੇ ਹਨ ਤਿੰਨੋਂ ਫੌਜੀਆਂ ਦੀਆਂ ਟੁਕੜੀਆਂ ਪਰੇਡ ’ਚ ਸ਼ਾਮਲ ਹੁੰਦੀਆਂ ਹਨ ਰਾਜਪੱਥ ’ਤੇ ਮਹਾਂਮੁਹਿੰਮ ਰਾਸ਼ਟਰਪਤੀ ਪਰੇਡ ਦੀ ਸਲਾਮੀ ਲੈਂਦੇ ਹਨ ਰਾਸ਼ਟਰਪਤੀ ਵੱਲੋਂ ਸ਼ੌਰਿਆ ਅਤੇ ਬਹਾਦਰੀ ਪੁਰਸਕਾਰ ਦਿੱਤੇ ਜਾਂਦੇ ਹਨ ਪਰੇਡ ’ਚ ਆਧੁਨਿਕ ਤਕਨੀਕ ਦੇ ਫੌਜੀ ਉਪਕਰਣ ਜਿਵੇਂ ਟੈਂਕ, ਮਸ਼ੀਨਾਂ ਤੋਪਾਂ ਆਦਿ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਉਸ ਤੋਂ ਬਾਅਦ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮਾਂ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਹਰ ਸਾਲ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਇਸ ਪਰੇਡ ਦਾ ਮੁੱਖ ਮਹਿਮਾਨ ਹੁੰਦਾ ਹੈ ਸਭ ਤੋਂ ਅਖੀਰ ’ਚ ਸਭ ਸੂਬਿਆਂ ਦੀਆਂ ਝਾਂਕੀਆਂ ਨਿਕਲਦੀਆਂ ਹਨ ਜਨਵਰੀ ਨੂੰ ਇਸ ਪਰੇਡ ਦੀ ਫੁਲ ਡਰੈੱਸ ਰਿਹਰਸਲ ਹੁੰਦੀ ਹੈ। ਸਾਰੇ ਕੌਮੀ ਪੁਰਸਕਾਰ ਜਿਵੇਂ ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਸ਼੍ਰੀ ਅਤੇ ਹੋਰ ਫੌਜੀ ਪੁਰਸਕਾਰ ਜਿਵੇਂ ਅਸ਼ੋਕ ਚੱਕਰ ਆਦਿ ਵੀ ਦਿੱਤੇ ਜਾਂਦੇ ਹਨ।

ਜੇਕਰ ਨੌਜਵਾਨਾਂ ਨੂੰ ਖੁਦ ਨੂੰ ਪ੍ਰਗਟ ਕਰਨ ਦੀ ਜਗ੍ਹਾ ਦਿੱਤੀ ਜਾਵੇ, ਉਨ੍ਹਾਂ ’ਤੇ ਵਿਸ਼ਵਾਸ ਕਰਨ ਦਾ ਜ਼ੋਖਿਮ ਚੁੱਕਿਆ ਜਾਵੇ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਉਨ੍ਹਾਂ ’ਚ ਢਿੱਲ ਦੇ ਲੱਛਣ ਵੀ ਨਜ਼ਰ ਆਉਣ ਇਹ ਭਾਰਤੀ ਨੌਜਵਾਨ ਦੇ ਕੁਸ਼ਲ ਦਿਮਾਗ ਦੀ ਤਾਰੀਫ ਹੈ ਕਿ ਵੈਸ਼ਵਿਕ ਪੱਧਰ ’ਤੇ ਉਸ ’ਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਉਸਨੂੰ ਸੌਂਪੀਆਂ ਜਾ ਰਹੀਆਂ ਹਨ ਉਨ੍ਹਾਂ ਨੌਜਵਾਨਾਂ ਦੇ ਮਜ਼ਬੂਤ ਮੋਢਿਆਂ ’ਤੇ ਅਸੀਂ ਦੇਸ਼ ’ਚ ਉੱਨਤੀ ਅਤੇ ਤਰੱਕੀ ਨੂੰ ਲਿਆਉਣਾ ਹੈ ਇਹ ਯੂਨੀਵਰਸਲ ਸੱਚ ਹੈ ਕਿ ਆਉਣ ਵਾਲੀ ਸਦੀ ਦੀ ਸੰਰਚਨਾ ਮਿਜ਼ਾਇਲਾਂ ਨਾਲ ਨਹੀਂ ਸਗੋਂ ਮਨੁੱਖ ਦੇ ਤੇਜ਼ ਦਿਮਾਗ ਨਾਲ ਹੋਵੇਗੀ। (Republic Day)

ਸਾਡੇ ਸੰਵਿਧਾਨ ’ਚ ਦੇਸ਼ ਦੇ ਹਰ ਵਿਅਕਤੀ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਪਰ ਇਨ੍ਹਾਂ ਅਧਿਕਾਰਾਂ ਦੇ ਨਾਲ-ਨਾਲ ਕੁਝ ਫਰਜ ਵੀ ਹਰ ਨਾਗਰਿਕ ਨੂੰ ਪੂਰੇ ਕਰਨੇ ਪੈਣਗੇ ਆਪਣੇ ਹਿੱਤ ਤੋਂ ਪਹਿਲਾ ਰਾਸ਼ਟਰਹਿੱਤ ਲਈ ਸੋਚਣਾ ਪਵੇਗਾ ਜਾਤੀ ਅਤੇ ਭਾਸ਼ਾਵਾਂ ਦੇ ਨਾਂਅ ’ਤੇ ਹੁਣ ਦੇਸ਼ ਦੀ ਵੰਡ ਬੰਦ ਕਰਕੇ ਅਖੰਡ ਭਾਰਤ ਦੀ ਸਥਾਪਨਾ ’ਚ ਸਹਿਯੋਗ ਦੇਣਾ ਹੋਵੇਗਾ ਸੰਵਿਧਾਨ ਦੇ ਰਚਨਾਕਾਰਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਮਾਨਵਤਾ ਨੂੰ ਸਾਡੀ ਭਾਸ਼ਾ ਅਤੇ ਰਾਸ਼ਟਰਧਰਮ ਨੂੰ ਹੀ ਆਪਣਾ ਧਰਮ ਸਵੀਕਾਰ ਕਰਨਾ ਹੋਵੇਗਾ ‘‘ਸਰਵੇਭਵੰਤੁ ਸੁਖਿਨ: ਸਰਵੇਸੰਤੂ ਨਿਰਾਮਇਆ’’ ਦੀ ਧਾਰਨਾ ਨੂੰ ਧਾਰ ਕੇ ਇਸ ਵਾਰ ਗਣਤੰਤਰਾ ਦਿਵਸ ’ਤੇ ਸਾਡਾ ਸਾਰਿਆਂ ਦੇ ਮੂੰਹੋਂ ਇਹੀ ਆਵਾਜ ਗੂੰਜਣੀ ਚਾਹੀਦੀ ਹੈ ਕਿ ‘ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ ਯਹੀ ਸੰਦੇਸ਼ ਹਮਾਰਾ’’ ਮਤਲਬ, ਰਾਸ਼ਟਰ ਦੇ ਇਸ 69ਵੇਂ ਗਣਤੰਤਰਾ ਦਿਵਸ ਦਾ ਇਹੀ ਸੰਦੇਸ਼ ਸਾਰਿਆਂ ਤੱਕ ਪਹੁੰਚੇ। (Republic Day)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!